ਅੰਮ੍ਰਿਤਸਰ 11 ਫਰਵਰੀ
ਡਾ. ਸੇਨੂ ਦੁੱਗਲ (ਆਈ.ਏ.ਐਸ) Dr Senu Duggal IAS MD Sugarfed Punjab ਐਮ.ਡੀ ਸ਼ੂਗਰਫੈੱਡ ਪੰਜਾਬ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਗੰਨਾ ਕਾਸ਼ਤਕਾਰਾਂ Sugarcane Growers ਨਾਲ ਗੰਨੇ ਦੀ ਬਿਜਾਈ Sugarcane Sowing ਸਬੰਧੀ ਲਗਾਤਾਰ ਚੱਲ ਰਹੀਆਂ ਮੀਟਿੰਗਾਂ ਨਾਲ ਸਬੰਧਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ PAU ਦੇ ਖੋਜ ਕੇਂਦਰ ਰੀਜਨਲ ਰਿਸਰਚ ਸਟੇਸ਼ਨ ਕਪੂਰਥਲਾ Regional Research Center of PAU, Kapurthala ਦੇ ਸਹਿਯੋਗ ਨਾਲ ਸਹਿਕਾਰੀ ਖੰਡ ਮਿੱਲ ਅਜਨਾਲਾ Cooperative Sugar Mill Ajnala ਵਿਖੇ ਸ੍ਰੀ ਸ਼ੁਭਾਸ਼ ਚੰਦਰ ਜਨਰਲ ਮੈਨੇਜਰ ਖੰਡ ਮਿੱਲ ਅਜਨਾਲਾ ਦੀ ਰਹਿਨੁਮਾਈ ਹੇਠ ਬਹਾਰ ਰੁੱਤ ਦੌਰਾਨ ਗੰਨੇ Sugarcane ਹੇਠ ਵੱਧ ਤੋਂ ਵੱਧ ਰਕਬਾ ਬੀਜਣ, ਨਵੀਆਂ ਤਕਨੀਕਾਂ, ਅਗੇਤੀਆਂ/ਵੱਧ ਰਿਕਵਰੀ ਵਾਲੀਆਂ ਕਿਸਮਾਂ ਨਾਲ ਬਿਜਾਈ ਕਰਵਾਉਣ ਅਤੇ ਆ ਰਹੀ ਲੇਬਰ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਗੰਨੇ ਦੀ ਫਸਲ ਦਾ ਪੂਰਨ ਤੌਰ ਤੇ ਮਸ਼ੀਨੀਕਰਨ Mechanization of Sugarcane Cultivation ਕਰਨ ਹਿੱਤ ਸੈਮੀਨਾਰ ਕਰਵਾਇਆ ਗਿਆ।
ਜਿਸ ਵਿੱਚ ਡਾ. ਨਵਦੀਪ ਸਿੰਘ ਜਮਵਾਲ (ਪਲਾਂਟ ਬਰੀਡਰ) ਨੇ ਗੰਨੇ ਦੇ ਵੱਧ ਝਾੜ ਅਤੇ ਰਿਕਵਰੀ ਲਈ ਕਿਸਮਾਂ Verities of Sugarcane ਅਤੇ ਯੋਜਨਾਬੰਦੀ ਬਾਰੇ ਵਿਚਾਰ ਸਾਂਝੇ ਕੀਤੇ, ਡਾ. ਜਸ਼ਨਜੋਤ ਕੌਰ (ਫਸਲ ਵਿਗਿਆਨੀ) ਨੇ ਗੰਨੇ ਦੀ ਵਧੇਰੇ ਝਾੜ ਲਈ ਵਿਗਿਆਨਕ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਨਦੀਨ ਪ੍ਰਬੰਧਨ ਅਤੇ ਮੁਢੇ ਕਮਾਦ ਦੀ ਸਾਂਭ-ਸੰਭਾਲ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਡਾ. ਰਜਿੰਦਰ ਕਮਾਰ (ਕੀਟ ਵਿਗਿਆਨੀ) ਨੇ ਗੰਨੇ ਦੀ ਫਸਲ Sugarcane ਤੇ ਹਮਲਾਂ ਕਰਨ ਵਾਲੇ ਕੀੜੇ-ਮਕੌੜਿਆ Insect Pest in Sugarcane Crop ਅਤੇ ਉਹਨਾਂ ਦੀ ਰੋਕ-ਥਾਮ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਜਨਰਲ ਮੈਨੇਜਰ ਅਜਨਾਲਾ ਸ਼ੂਗਰ ਮਿੱਲ ਸ੍ਰੀ ਸ਼ੁਭਾਸ਼ ਚੰਦਰ ਵੱਲੋਂ ਆਏ ਹੋਏ ਗੰਨਾ ਮਾਹਿਰਾਂ ਅਤੇ ਗੰਨਾ ਕਾਸ਼ਤਕਾਰਾਂ ਦਾ ਸੈਮੀਨਾਰ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ ਅਤੇ ਇਸ ਤੋਂ ਇਲਾਵਾ ਗੰਨਾ ਕਾਸ਼ਤਕਾਰਾਂ ਨੂੰ ਨਵੀਆਂ ਤਕਨੀਕਾਂ ਅਪਨਾਉਣ ਅਤੇ ਅਗੇਤੀਆਂ ਅਤੇ ਵੱਧ ਰਿਕਵਰੀ ਵਾਲੀਆਂ ਕਿਸਮਾਂ ਨਾਲ ਬਿਜਾਈ ਕਰਨ ਹਿੱਤ ਪ੍ਰੇਰਿਆ।
ਇਸ ਮੌਕੇ ਮੰਚ ਸੰਚਾਲਕ ਸਤਿੰਦਰਜੀਤ ਸਿੰਘ ਸੀ.ਸੀ.ਡੀ.ਓ ਅਤੇ ਸਰਪੰਚ ਸ੍ਰ. ਬਲਦੇਵ ਸਿੰਘ ਸਾਰੰਗਦੇਵ ਵੱਲੋਂ ਵੀ ਆਈਆਂ ਹੋਈਆਂ ਸਖਸ਼ੀਅਤਾਂ ਅਤੇ ਗੰਨਾ ਕਾਸ਼ਤਕਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਿੱਲ ਮੈਨੇਜਮੈਂਟ ਵੱਲੋਂ ਪ੍ਰਧਾਨ ਜਗਰੂਪ ਸਿੰਘ ਰੰਧਾਵਾ, ਜਸਵਿੰਦਰ ਸਿੰਘ ਮਹਿਲਾਵਾਲਾ, ਵਿਕਰਮਜੀਤ ਸਿੰਘ ਚੀਮਾ, ਐਮ.ਪੀ.ਸਿੰਘ, ਪਰਮਜੀਤ ਸਿੰਘ ਨੰਗਲ ਸੋਹਲ, ਜਗਬੀਰ ਸਿੰਘ ਆਦਿ ਹਾਜਰ ਸਨ। ਇਸ ਮੌਕੇ ਇਲਾਕੇ ਦੇ ਅਗਾਂਹ ਵਧੂ ਕਿਸਾਨ ਸੁਰਿੰਦਰ ਸਿੰਘ ਬੱਲ, ਸਤਨਾਮ ਸਿੰਘ ਸਿੰਘ ਸੈਦੋਗਾਜੀ, ਨਿਸਾਨ ਸਿੰਘ ਭਿੰਡੀ ਔਲਖ, ਗੁਰਬੀਰ ਸਿੰਘ, ਹਰਪਾਲ ਸਿੰਘ ਅਤੇ ਹੋਰ ਪਤਵੰਤੇ ਹਾਜਰ ਸਨ।
.jpeg)
.jpeg)
No comments:
Post a Comment