-ਖਾਦਾਂ ਦੇ ਨਾਲ ਕਿਸੇ ਹੋਰ ਸਮਾਨ/ਉਤਪਾਦ ਦੀ ਟੈਗਿੰਗ ਦੀ ਸਖਤ ਮਨਾਹੀ
ਮੋਗਾ, 25 ਮਈ,
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ DC ਸ਼੍ਰੀ ਸਾਗਰ ਸੇਤੀਆ Sagar Setia ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ BNS, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮੋਗਾ Moga ਦੀ ਹਦੂਦ ਮਹੱਤਵਪੂਰਨ ਆਦੇਸ਼ ਜਾਰੀ ਕੀਤੇ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਖਾਦ ਵਿਕਰੇਤਾ/ਥੋਕ ਵਿਕਰੇਤਾ/ਪਰਚੂਨ ਵਿਕਰੇਤਾ ਸਰਕਾਰ ਵੱਲੋਂ ਨਿਰਧਾਰਿਤ ਕੀਮਤਾਂ ਤੋਂ ਵੱਧ ਰੇਟ 'ਤੇ ਖਾਦਾਂ ਦੀ ਵਿਕਰੀ ਨਹੀਂ ਕਰੇਗਾ। ਕੋਈ ਵੀ ਵਿਕਰੇਤਾ ਖਾਦਾਂ ਦੇ ਨਾਲ ਕਿਸੇ ਹੋਰ ਸਮਾਨ/ਉਤਪਾਦ ਦੀ ਜ਼ਬਰਦਸਤੀ ਖਰੀਦ ਨਹੀਂ Tagging Ban ਕਰਵਾਏਗਾ। ਖਾਦਾਂ ਦੀ ਜਮ੍ਹਾਂਖੋਰੀ, ਗੈਰ ਅਧਿਕਾਰਤ ਭੰਡਾਰਨ ਅਤੇ ਕਾਲਾਬਾਜ਼ਾਰੀ ਕਰਨ 'ਤੇ ਪੂਰਨ ਪਾਬੰਦੀ ਹੋਵੇਗੀ। ਖਾਦਾਂ ਦੀ ਗੈਰ ਅਧਿਕਾਰਤ ਵਿਅਕਤੀਆਂ ਜਾਂ ਗੈਰ ਮਨਜ਼ੂਰਸ਼ੁਦਾ ਉਦੇਸ਼ਾਂ ਲਈ ਡਾਇਵਰਜ਼ਨ ਕਰਨ 'ਤੇ ਪਾਬੰਦੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੂਹ ਖਾਦ ਵਿਕਰੇਤਾ ਆਪਣੇ ਸਟਾਕ ਰਜਿਸਟਰ Maintain Stock Register, ਵਿਕਰੀ ਰਿਕਾਰਡ ਅਤੇ ਬਿੱਲ ਆਦਿ ਨਿਯਮਾਂ ਅਨੁਸਾਰ ਸੰਭਾਲ ਕੇ ਰੱਖਣਗੇ ਅਤੇ ਜਾਂਚ ਦੌਰਾਨ ਮੰਗੇ ਜਾਣ 'ਤੇ ਤੁਰੰਤ ਪੇਸ਼ ਕਰਨਗੇ। ਉਹਨਾਂ ਕਿਹਾ ਕਿ ਖੇਤੀਬਾੜੀ ਵਿਭਾਗ, ਸਿਵਲ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਵੱਲੋਂ ਖਾਦਾਂ ਦੀਆਂ ਦੁਕਾਨਾਂ, ਗੋਦਾਮਾਂ ਅਤੇ ਭੰਡਾਰਨ ਸਥਾਨਾਂ ਦੀ ਨਿਯਮਿਤ ਜਾਂਚ Regular Inspection of Fertilizer Dealers ਕੀਤੀ ਜਾਵੇਗੀ ਤਾਂ ਜੋ ਉਪਰੋਕਤ ਹੁਕਮਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ।
ਉਪਰੋਕਤ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਹੁਕਮ 19 ਜੁਲਾਈ 2026 ਤੱਕ ਲਾਗੂ ਰਹੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੋਗਾ ਅੰਦਰ ਕੁਝ ਖਾਦ ਵਿਕਰੇਤਾ/ਥੋਕ ਵਿਕਰੇਤਾ/ਪਰਚੂਨ ਵਿਕਰੇਤਾ ਅਤੇ ਹੋਰ ਸੰਬੰਧਿਤ ਵਿਅਕਤੀਆਂ ਵੱਲੋਂ ਖਾਦਾਂ ਦੀ ਓਵਰ ਪ੍ਰਾਇਸਿੰਗ/ਓਵਰ ਪਾਸਿੰਗ, ਟੈਗਿੰਗ, ਜਮ੍ਹਾਂਖੋਰੀ, ਕਾਲਾਬਾਜ਼ਾਰੀ, ਗੈਰ ਕਾਨੂੰਨੀ ਭੰਡਾਰਨ ਅਤੇ ਖਾਦਾਂ ਦੀ ਡਾਇਵਰਜ਼ਨ ਸੰਬੰਧੀ ਗਤੀਵਿਧੀਆਂ ਕੀਤੀ ਜਾ ਰਹੀਆਂ ਹਨ, ਜਿਸ ਕਾਰਨ ਖਾਦਾਂ ਦੀ ਸਪਲਾਈ ਵਿੱਚ ਕਮੀ ਆ ਰਹੀ ਹੈ ਅਤੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੋਕ ਹਿੱਤ, ਕਾਨੂੰਨ ਅਤੇ ਵਿਵਸਥਾ ਕਾਇਮ ਰੱਖਣ ਲਈ ਕਿਸਾਨਾਂ ਨੂੰ ਖਾਦਾਂ ਦੀ ਨਿਰਵਿਘਨ ਉਪਲਬਧਤਾ ਯਕੀਨੀ ਬਣਾਉਣ ਲਈ ਉਕਤ ਹੁਕਮ ਜਾਰੀ ਕੀਤੇ ਗਏ ਹਨ।

No comments:
Post a Comment