ਰੂਪਨਗਰ, 27 ਮਈ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ PAU ਅਤੇ ਭਾਰਤੀ ਖੇਤੀ ਖੋਜ ਪਰਿਸ਼ਦ ICAR ਦੀ ਅਗਵਾਈ ਅਧੀਨ, ਕੇਵੀਕੇ KVK Ropar ਰੋਪੜ ਵੱਲੋਂ 12 ਮਈ ਤੋਂ 26 ਮਈ 2026 ਤੱਕ ਡੇਅਰੀ ਫਾਰਮਿੰਗ Dairy Farming ਵਿਸ਼ੇ 'ਤੇ 15 ਦਿਨਾਂ ਦਾ ਵੋਕੇਸ਼ਨਲ ਟ੍ਰੇਨਿੰਗ ਕੋਰਸ ਆਯੋਜਿਤ ਕੀਤਾ ਗਿਆ।
ਇਸ Dairy Farming ਟ੍ਰੇਨਿੰਗ ਦੀ ਅਗਵਾਈ ਐਸੋਸੀਏਟ ਡਾਇਰੈਕਟਰ (ਟੇਨਿੰਗ) ਕੇਵੀਕੇ ਰੋਪੜ ਡਾ. ਸਤਬੀਰ ਸਿੰਘ ਵੱਲੋਂ ਕੀਤੀ ਗਈ ਤੇ ਇਸ ਪ੍ਰੋਗਰਾਮ ਵਿੱਚ ਜ਼ਿਲ੍ਹੇ ਦੇ 23 ਪਸ਼ੂ-ਪਾਲਕ ਕਿਸਾਨਾਂ ਵੱਲੋਂ ਹਿੱਸਾ ਲਿਆ ਗਿਆ।
ਕੋਰਸ ਕੋਆਰਡੀਨੇਟਰ ਡਾ. ਅਪਰਣਾ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਦੱਸਿਆ ਕਿ ਪਾਠਕ੍ਰਮ ਵਿੱਚ ਪਸ਼ੂਆਂ ਦੀ ਬਰੀਡਿੰਗ Animal Breeding, ਖੁਰਾਕ, ਰਹਿਣ-ਸਹਿਣ ਅਤੇ ਬਿਮਾਰੀਆਂ Disease Management in Cattle ਦੇ ਪ੍ਰਬੰਧਨ ਤੇ ਜ਼ੋਰ ਦਿੱਤਾ ਗਿਆ। ਵਿਸ਼ੇਸ਼ ਸੈਸ਼ਨਾਂ ਵਿੱਚ ਐਂਟੀਮਾਈਕ੍ਰੋਬੀਅਲ ਰੋਧ ਅਤੇ ਜਨੋਸਿਸ ਨੂੰ ਘਟਾਉਣ ਲਈ ਬਾਇਓਸਕਿਉਰਿਟੀ, ਗੈਰ-ਰਵਾਇਤੀ ਖੁਰਾਕ ਸਰੋਤਾਂ, ਵੇਸਟ ਮਨੇਜਮੈਂਟ ਤੇ ਵੀ ਚਰਚਾ ਕੀਤੀ ਗਈ।ਦੁੱਧ ਦੀ ਗੁਣਵੱਤਾ ਜਾਂਚ ਅਤੇ ਬਿਮਾਰੀਆਂ ਦੀ ਸ਼ੁਰੁਆਤੀ ਪੜਾਅ ਵਿੱਚ ਪਛਾਣ ਕਰਨ ਦੀਆਂ ਕੁਸ਼ਲਤਾਵਾਂ ਬਾਰੇ ਪੈਕਟੀਕਲ ਰਾਹੀਂ ਵੀ ਜਾਣਕਾਰੀ ਪ੍ਰਦਾਨ ਕੀਤੀ ਗਈ।
ਐਸੋਸੀਏਟ ਡਾਇਰੈਕਟਰ ਡਾ. ਸਤਵੀਰ ਸਿੰਘ ਨੇ ਦੱਸਿਆ ਕੀਤਾ ਕਿ ਸਾਇਲੇਜ ਬਣਾਉਣ ਅਤੇ ਅਫਲਾਟਾਕਸਿਨ ਪ੍ਰਬੰਧਨ ਬਾਰੇ ਵਿਸ਼ੇਸ਼ਗਿਆਨ ਸਲਾਹ ਲਈ ਗੁਰੁ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸੀਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਿਗਿਆਨੀਆਂ ਨਾਲ ਪੈਨਲ ਚਰਚਾ ਕੀਤੀ ਗਈ। ਟੇਨੀਜ਼ ਨੂੰ ਪਸ਼ੂ-ਪਾਲਨ ਵਿਭਾਗ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਅੱਗੇ ਲਈ ਸੰਪਰਕ ਸਥਾਪਿਤ ਕੀਤਾ ਗਿਆ।
ਇਸ ਤੋਂ ਇਲਾਵਾ ਡੇਅਰੀ ਫਾਰਮਿੰਗ ਸੰਬੰਧੀ ਸਾਹਿਤ ਸਿਖਿਆਰਥੀਆਂ ਨੂੰ ਉਪਲਬਧ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਕੇਵੀਕੇ ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਮੀਡੀਆ ਪਲੇਟਫਾਰਮਾਂ ਨਾਲ ਵੀ ਜੋੜਿਆ ਗਿਆ।

No comments:
Post a Comment