ਫਾਜ਼ਿਲਕਾ 16 ਮਈ 2024
All about Agriculture, Horticulture and Animal Husbandry and Information about Govt schemes for Farmers
Wednesday, May 15, 2024
ਫਸਲ ਦੀ ਰਹਿੰਦ ਖੂੰਦ ਨੂੰ ਬਿਨਾਂ ਸਾੜੇ ਆਪਣੀ 25 ਕਿੱਲੇ ਜਮੀਨ ਵਿੱਚ ਨਰਮੇ ਦੀ ਕਾਸਤ ਕਰਕੇ ਵੱਧ ਮੁਨਾਫਾ ਕਮਾ ਰਿਹਾ ਹੈ ਜ਼ਿਲ੍ਹੇ ਦਾ ਅਗਾਹ ਵਧੂ ਕਿਸਾਨ ਅਸ਼ੋਕ ਕੁਮਾਰ
ਖੇਤੀ ਲਾਗਤ ਖਰਚੇ ਘਟਾਉਣ ਲਈ ਜ਼ਰੂਰਤ ਅਨੁਸਾਰ ਫ਼ਸਲਾਂ ਦਾ ਬੀਜ ਖੁਦ ਤਿਆਰ ਕਰੋ
-ਕਿਸਾਨਾਂ ਦੁਆਰਾ ਘਰ ਵਿਚ ਰੱਖੇ ਬੀਜ ਦੀਆਂ ਪਰਖ ਰਿਪੋਰਟਾਂ ਤਕਸੀਮ ਕੀਤੀਆਂ ਗਈਆਂ
ਫਰੀਦਕੋਟ: 16 ਮਈ
ਕਿਸਾਨਾਂ ਨੂੰ ਬੇਹਤਰ ਖੇਤੀ ਪਸਾਰ ਸੇਵਾਵਾਂ ਅਤੇ ਮਿਆਰੀ ਖੇਤੀ ਸਮੱਗਰੀ ਉਪਲੱਬਧ ਕਰਵਾਉਣ ਲਈ ਖੇਤੀਬਾੜ੍ਹੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਬਲਾਕ ਫਰੀਦਕੋਟ Faridkot ਦੇ ਕਿਸਾਨਾਂ ਦੁਆਰਾ ਘਰ ਵਿਚ ਰੱਖੇ ਝੋਨੇ Paddy Seed ਅਤੇ ਹੋਰ ਫ਼ਸਲਾਂ ਦੇ ਬੀਜ ਨੂੰ ਪਰਖ ਕਰਵਾਉਣ ਉਪਰੰਤ ਬੀਜ ਪਰਖ Seed Testing Report ਰਿਪੋਰਟਾਂ ਤਕਸੀਮ ਕੀਤੀਆਂ ਗਈਆਂ, ਤਾਂ ਜੋਂ ਕਿਸਾਨਾਂ ਰਿਪੋਰਟਾਂ ਦੇ ਅਧਾਰ ਤੇ ਆਪਣੀ ਫ਼ਸਲ ਦੀ ਬਿਜਾਈ ਕਰ ਸਕਣ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਮੁੱਖ ਖੇਤੀਬਾੜ੍ਹੀ ਅਫ਼ਸਰ ਡਾ.ਅਮਰੀਕ ਸਿੰਘ Dr Amrik Singh ਨੇ ਕੀਤੀ ।
ਕਿਸਾਨਾਂ ਨੂੰ ਬੀਜ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਡਾ.ਅਮਰੀਕ ਸਿੰਘ ਨੇ ਕਿਹਾ ਕਿ ਹਾੜੀ ਅਤੇ ਸਾਉਣੀ ਦੀਆਂ ਫਸਲਾਂ ਖਾਸ ਕਰਕੇ ਕਣਕ ਅਤੇ ਝੋਨੇ ਦੀ ਬਿਜਾਈ ਲਈ ਵੱਡੀ ਪੱਧਰ ਤੇ ਬੀਜ ਦੀ ਜ਼ਰੂਰਤ ਪੈਂਦੀ ਹੈ। ਬੀਜ ਹੀ ਇੱਕ ਅਜਿਹੀ ਖੇਤੀ ਸਮੱਗਰੀ ਹੈ ਜਿਸ ਤੇ ਸਾਰੀ ਫਸਲ ਦੀ ਸਫ਼ਲਤਾ ਨਿਰਭਰ ਕਰਦੀ ਹੈ, ਜੇਕਰ ਬੀਜ ਹੀ ਸਹੀ ਨਾਂ ਹੋਇਆ ਤਾਂ ਖਾਦਾਂ,ਕੀਟਨਾਸ਼ਕ, ਉੱਲੀਨਾਸ਼ਕ ਅਤੇ ਹੋਰ ਸਮੱਗਰੀ ਤੇ ਹੋਣ ਵਾਲੇ ਖਰਚੇ ਦਾ ਬਹੁਤਾ ਫਾਇਦਾ ਨਹੀਂ ਹੁੰਦਾ। ਉਨਾਂ ਕਿਹਾ ਕਿ ਜ਼ਿਲਾ ਫ਼ਰੀਦਕੋਟ ਵਿੱਚ ਹਰ ਸਾਲ ਤਕਰੀਬਨ 1.18 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ। ਜਿਸ ਲਈ ਵੱਡੀ ਮਾਤਰਾ ਵਿਚ ਬੀਜ ਦੀ ਜ਼ਰੂਰਤ ਪੈਂਦੀ ਹੈ। ਉਨਾਂ ਦੱਸਿਆ ਕਿ ਦੋਗਲੀਆਂ ਕਿਸਮਾਂ ਦੇ ਇਲਾਵਾ ਫ਼ਸਲਾਂ ਦਾ ਬੀਜ ਕਿਸਾਨ ਦੁਆਰਾ ਆਪਣੀਆਂ ਜ਼ਰੂਰਤਾਂ ਅਨੁਸਾਰ ਖੁਦ ਤਿਆਰ ਕੀਤਾ ਜਾ ਸਕਦਾ ਹੈ , ਅਜਿਹਾ ਕਰਨ ਨਾਲ ਖੇਤੀ ਲਾਗਤ ਖਰਚੇ ਘਟਾਏ ਜਾ ਸਕਦੇ ਹਨ। ਉਨਾਂ ਕਿਸਾਨਾਂ ਨੂੰ ਬੀਜ ਖਰੀਦਣ ਉਪਰੰਤ ਦੁਕਾਨਦਾਰ ਤੋਂ ਬਿੱਲ ਜ਼ਰੁਰ ਲੈਣ ਲਈ ਸਲਾਹ ਦਿੱਤੀ ਅਤੇ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਬਿੱਲ ਦੇਣ ਤੋਂ ਇਨਕਾਰੀ ਹੁੰਦਾ ਹੈ ਤਾਂ ਲਿਖਤੀ ਰੂਪ ਵਿਚ ਦਸਿਆ ਜਾਵੇ।
ਡਾ.ਚਰਨਜੀਤ ਸਿੰਘ ਨੇ ਬੀਜ ਪਰਖ ਕਰਵਾ ਕੇ ਝੋਨੇ ਦੀ ਪਨੀਰੀ ਬਿਜਾਈ ਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਘਰ ਵਿਚ ਰੱਖੇ ਫ਼ਸਲਾਂ ਦੇ ਬੀਜਾਂ ਨੂੰ ਬਿਜਾਈ ਤੋਂ ਪਹਿਲਾਂ ਪਰਖ ਕਰਵਾ ਲੈਣਾ ਚਾਹੀਦਾ, ਤਾਂ ਜੋਂ ਬੀਜ ਦੀ ਉੱਗਣ ਸ਼ਕਤੀ ਬਾਰੇ ਪਤਾ ਲੱਗ ਸਕੇ ਅਤੇ ਬਾਅਦ ਵਿੱਚ ਕਿਸੇ ਤਰਾਂ ਦੇ ਨੁਕਸਾਨ ਤੋਂ ਬਚਿਆ ਜਾ ਸਕੇ । ਉਨਾਂ ਕਿਹਾ ਕਿ ਘਰ ਵਿਚ ਰੱਖੇ ਬੀਜ ਦੀ ਪਰਖ ਕਰਵਾਉਣ ਲਈ ਖੇਤੀਬਾੜ੍ਹੀ ਅਧਿਕਾਰੀਆਂ ਨਾਲ ਸੰਪਰਕ ਕਰਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਬੀਜ ਪਰਖ ਪ੍ਰਯੋਗਸ਼ਾਲਾਵਾਂ ਤੋਂ ਪਰਖ ਕਰਵਾ ਲੈਣੀ ਚਾਹੀਦੀ ਹੈ, ਜਿਸ ਦੀ ਪ੍ਰਤੀ ਸੈਂਪਲ 15/-ਰੁਪਏ ਫੀਸ ਹੈ। ਡਾ.ਰੁਪਿੰਦਰ ਸਿੰਘ ਨੇ ਕਿਸਾਨਾਂ ਨੂੰ ਬੀਜ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ
ਇਸ ਮੌਕੇ ਡਾ.ਚਰਨਜੀਤ ਸਿੰਘ ਬੀਜ ਪਰਖ ਅਫ਼ਸਰ, ਰੁਪਿੰਦਰ ਸਿੰਘ ,ਲਖਵੀਰ ਸਿੰਘ,ਰਮਨਦੀਪ ਸਿੰਘ, ਰਣਵੀਰ ਸਿੰਘ ਗੁਰਬਚਨ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਕਿਸਾਨ ਹਾਜ਼ਰ ਸਨ ।
Thursday, May 9, 2024
-ਕਿਸਾਨ, ਝੋਨੇ ਦੀ ਪੀ.ਆਰ. 131 ਕਿਸਮ ਦਾ ਬੀਜ ਖ੍ਰੀਦਣ ਸਮੇਂ ਬਿੱਲ ਜ਼ਰੂਰ ਲੈਣ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਸਾਉਣੀ 2024 ਦੇ ਸੀਜਨ ਦੌਰਾਨ ਝੋਨੇ ਦੀ ਕਿਸਮ ਪੀ.ਆਰ. 131 ਦੀ ਜਿਆਦਾ ਮੰਗ ਹੋਣ ਕਾਰਨ ਕਿਸਾਨਾਂ ਨੂੰ ਝੋਨੇ ਦੀ ਕਿਸਮ ਪੀ.ਆਰ. 131 ਦਾ ਮਿਆਰੀ ਬੀਜ ਉਪਲੱਬਧ ਕਰਵਾਉਣ ਦੇ ਮਕਸਦ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਡਾ.ਅਮਰੀਕ ਸਿੰਘ, ਮੁੱਖ ਖੇਤੀਬਾੜੀ ਅਫਸਰ, ਫਰੀਦਕੋਟ ਦੀ ਅਗਵਾਈ ਹੇਠ ਜਿਲ੍ਹੇ ਦੇ ਸਮੂਹ ਬੀਜ ਡੀਲਰਾਂ ਦੀ ਇੱਕ ਅਹਿਮ ਮੀਟਿੰਗ ਸਥਾਨਕ ਮੁੱਖ ਖੇਤੀਬਾੜੀ ਦਫਤਰ ਵਿੱਚ ਕੀਤੀ ਗਈ।
ਬੀਜ ਵਿਕ੍ਰੇਤਾਵਾਂ ਨਾਲ ਗੱਲਬਾਤ ਕਰਦਿਆ ਮੁੱਖ ਖੇਤੀਬਾੜੀ ਅਫਸਰ, ਡਾ.ਅਮਰੀਕ ਸਿੰਘ ਨੇ ਕਿਹਾ ਕਿ PAddy ਝੋਨੇ ਦੀ ਗੈਰ ਸਿਫਾਰਸ਼ਸ਼ੁਦਾ ,ਪੱਕਣ ਵਿੱਚ ਲੰਮਾ ਸਮਾਂ ਲੈਣ ਵਾਲੀ ਕਿਸਮ ਪੂਸਾ 44 ਦਾ ਬੀਜ ਕਿਸਾਨਾਂ ਨੂੰ ਨਾ ਵੇਚਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਵਾਰ PR 131 ਕਿਸਮ ਦੇ ਬੀਜ ਦੀ ਮੰਗ ਵਧੇਰੇ ਹੋਣ ਕਾਰਨ,ਬੀਜ ਵਿੱਚ ਗੜਬੜ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ ,ਇਸ ਲਈ ਪੀ ਆਰ 131 ਦਾ ਬੀਜ ਭਰੋਸੇਯੋਗ ਸਰੋਤਾਂ ਤੋਂ ਹੀ ਪੱਕੇ ਬਿੱਲ ਤੇ ਖ੍ਰੀਦਿਆ ਜਾਵੇ ਅਤੇ ਕਿਸਾਨਾਂ ਨੂੰ ਵਿਕਰੀ ਉਪਰੰਤ ਪੱਕਾ ਬਿੱਲ ਦੇਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਤਰਾਂ ਦੀ ਮੁਸ਼ਕਲ ਤੋਂ ਬਚਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਝੋਨੇ ਦੀ ਘੱਟ ਸਮਾਂ ਲੈਣ ਵਾਲੀ PR 126 ਕਿਸਮ ਦੀ ਵਿਕਰੀ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਨੋਟੀਫਾਈਡ ਹਾਈਬ੍ਰਿਡ ਕਿਸਮਾਂ ਦੀ ਹੀ ਵਿਕਰੀ ਕੀਤੀ ਜਾਵੇ।ਇਸ ਮੌਕੇ ਸਮੂਹ ਡੀਲਰਾਂ ਵੱਲੋਂ ਇਹ ਵਿਸ਼ਵਾਸ਼ ਦਿਵਾਇਆ ਗਿਆ ਕਿ ਉਹ ਕੇਵਲ ਝੋਨੇ ਦੀ ਕਿਸਮ ਪੀ ਆਰ 131 ਦਾ ਮਿਆਰੀ ਬੀਜ ਹੀ ਪੱਕਾ ਬਿੱਲ ਕੱਟਣ ਉਪਰੰਤ ਕਿਸਾਨਾਂ ਨੂੰ ਵਿਕਰੀ ਕਰਨਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ.ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ, ਡਾ. ਰੁਪਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ (ਬੀਜ) ਫਰੀਦਕੋਟ, ਡਾ.ਰਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ (ਪੀ.ਪੀ.) ਬਲਾਕ ਫਰੀਦਕੋਟ,ਸੁਰਿੰਦਰ ਸਿੰਘ ਬੜੀਵਾਲਾ,ਸੁਰਿੰਦਰ ਕੁਮਾਰ ਜੈਤੋ,ਰਾਜਨ ਗੋਇਲ,ਨਿਸ਼ਾਂਤ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀਜ ਵਿਕਰੇਤਾ ਹਾਜ਼ਰ ਸਨ।
ਪਿੰਡ ਖਾਰਾ ਵਿਖੇ ਮਿੱਟੀ ਪਰਖ ਮੁਹਿੰਮ ਦਾ ਆਗਾਜ਼
ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ Amrik Singh ਜਿਲ੍ਹਾ ਫਰੀਦਕੋਟ Faridkot ਦੇ ਦਿਸਾ ਨਿਰਦੇਸ ਅਤੇ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਦੀ ਯੋਗ ਅਗਵਾਈ ਹੇਠ ਸਰਕਲ ਇੰਚਾਰਜ ਡਾ. ਜਸਵੰਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਦੇ ਉਦਮ ਸਦਕਾ ਪਿੰਡ ਖਾਰਾ ਵਿਖੇ ਵਿਸ਼ੇਸ਼ ਤੌਰ ਤੇ ਮਿੱਟੀ ਪਰਖ ਮੁਹਿੰਮ Soil Testing ਦਾ ਅਗਾਜ ਕੀਤਾ ਗਿਆ।
ਜਿਸ ਤਹਿਤ ਪਿੰਡ ਖਾਰਾ ਦੇ ਨਰਮੇ Cotton Cultivation ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਖੇਤਾਂ ਵਿੱਚੋਂ ਬਲਾਕ ਕੋਟਕਪੂਰਾ ਦੀਆਂ ਟੀਮਾਂ ਵੱਲੋ ਮਿੱਟੀ ਦੇ ਸੈਂਪਲ Soil Sample ਇਕੱਤਰ ਕੀਤੇ ਗਏ ਤੇ ਇਸ ਦੌਰਾਨ ਕਿਸਾਨਾਂ ਨਾਲ ਨੁੱਕੜ ਮੀਟਿੰਗ ਕਰਦਿਆ ਡਾ ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਨੇ ਦੱਸਿਆ ਕਿ ਮਿੱਟੀ ਪਰਖ ਕਰਵਾਉਣ ਨਾਲ ਸਾਨੂੰ ਸਾਡੇ ਖੇਤ ਦੀ ਉਪਜਾਊ ਸ਼ਕਤੀ Soil Fertility ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਤੇ ਖੇਤ ਵਿੱਚ ਪੈ ਰਹੀਆਂ ਬੇਲੋੜੀਆਂ ਖਾਦਾਂ ਦਾ ਖਰਚਾ ਵੀ ਘੱਟ ਹੁੰਦਾ ਹੈ।
ਉਹਨਾ ਕਿਸਾਨਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਲ੍ਹਾ ਫਰੀਦਕੋਟ ਵਿੱਚ ਖੇਤੀਬਾੜੀ ਕਿਸਾਨ ਭਲਾਈ ਦਫਤਰ Agriculture and Farmer Welfare Department ਦੀ ਮਿੱਟੀ ਪਰਖ ਲੈਬ ਵਿੱਚ ਆਧੁਨਿਕ ਤਕਨੀਕ ਨਾਲ ਟੈਸਟ ਕਰਨ ਵਾਲੀ ਮਸ਼ੀਨ ਮੌਜੂਦ ਹੈ ਜੋ ਕਿ ਸਾਰੇ ਸੂਖਮ ਤੱਤਾਂ ਦੀ ਰਿਪੋਰਟ ਮੁਹੱਈਆ ਕਰਵਾਉਦੀ ਹੈ। ਕਿਸਾਨਾਂ ਨੂੰ ਇਸ ਦਾ ਵੱਧ ਤੋ ਵੱਧ ਲਾਭ ਲੈਣਾਂ ਚਾਹੀਦਾ ਹੈ ਤੇ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਵੱਲੋ ਮਿੱਟੀ ਦੇ ਸੈਂਪਲਾਂ ਨੂੰ ਵਧੀਆ ਤਰੀਕੇ ਲੈਣ ਲਈ ਵਿਭਾਗ ਨੂੰ ਮਿੱਟੀ ਦੇ ਸੈਂਪਲਾਂ ਦੀਆਂ ਕਿੱਟਾਂ ਵੀ ਤਕਸੀਮ ਕਰ ਦਿੱਤੀਆਂ ਹਨ।
ਉਨ੍ਹਾਂ ਕਿਸਾਨਾਂ ਨੂੰ ਕਣਕ ਦੇ ਨਾੜ Stubble Burning ਨੂੰ ਨਾ ਸਾੜਨ ਸਬੰਧੀ ਵੀ ਸੁਚੇਤ ਕੀਤਾ। ਉਨ੍ਹਾਂ ਕਿਹਾ ਕਿ ਕਣਕ ਦੇ ਨਾੜ ਨੂੰ ਜਮੀਨ ਵਿੱਚ ਵਾਉਣ ਨਾਲ ਜੈਵਿਕ ਕਾਰਬਨ ਵਿੱਚ ਵਾਧਾ ਹੁੰਦਾ ਹੈ ਜਿਸ ਨਾਲ ਜਮੀਨ ਦੀ ਉਪਜਾਊ ਸਕਤੀ ਵੀ ਵਧੇਰੇ ਹੁੰਦੀ ਹੈ ਇਸ ਲਈ ਕਿਸਾਨ ਕਣਕ ਦੇ ਨਾੜ ਨੂੰ ਜਮੀਨ ਵਿੱਚ ਹੀ ਵਾਹੁਣ ਕਿੳਕਿ ਨਾੜ ਸਾੜਨ ਨਾਲ ਕੁਦਰਤ ਤੇ ਜਨ ਜੀਵਨ ਪ੍ਰਭਾਵਿਤ ਹੁੰਦੇ ਹਨ।
ਮਿੱਟੀ ਦੇ ਸੈਂਪਲ ਲੈਣ ਸਬੰਧੀ ਡਾ. ਗੁਰਮਿੰਦਰ ਸਿੰਘ,ਡਾ. ਨਿਸ਼ਾਨ ਸਿੰਘ, ਡਾ. ਜਗਮੀਤ ਸਿੰਘ,ਡਾ. ਜਤਿੰਦਰਪਾਲ ਸਿੰਘ, ਪਵਨਦੀਪ ਸਿਘ, ਮਨਪ੍ਰੀਤ ਸਿੰਘ, ਸਰਬਨ ਸਿੰਘ ਤੇ ਸੁਖਦੇਵ ਸਿੰਘ ਵੱਲੋ ਡਿਊਟੀ ਨਿਭਾਈ ਗਈ।
Sunday, May 5, 2024
ਇਸ ਵਾਰ ਕਿਸਾਨ ਝੋਨੇ ਦੀਆਂ ਕਿਹੜੀਆਂ ਕਿਸਮਾਂ ਬੀਜ ਰਹੇ ਹਨ
-ਝੋਨੇ ਦੀਆਂ
ਘੱਟ ਸਮੇਂ ਵਿੱਚ ਪਕਣ ਵਾਲੀਆਂ ਕਿਸਮਾਂ ਬਾਰੇ ਕਿਸਾਨਾਂ ਦੇ ਪ੍ਰਤੀਕ੍ਰਮ
ਫਰੀਦਕੋਟ :
5 ਮਈ (ਓਨਲੀ ਐਗਰੀਕਲਚਰ ਬਿਓਰੋ) ਜ਼ਿਲਾ ਫਰੀਦਕੋਟ Faridkot ਵਿੱਚ ਖੇਤੀਬਾੜੀ ਅਤੇ ਕਿਸਾਨ
ਭਲਾਈ ਵਿਭਾਗ Agriculture Department ਵੱਲੋਂ ਚਲਾਈ ਜਾ ਰਹੀ ਮੁਹਿੰਮ ਦੇ ਸਾਰਥਿਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ
। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ Amrik Singh ਨੇ ਦਿੱਤੀ। 
ਡਾ: ਅਮਰੀਕ ਸਿੰਘ
ਉਨ੍ਹਾਂ
ਦੱਸਿਆ ਕਿ ਝੋਨੇ Paddy Farming ਦੀ ਖੇਤੀ ਵਿਚ ਖਪਤ ਹੁੰਦੇ ਵਧੇਰੇ ਪਾਣੀ Water ਅਤੇ ਪ੍ਰਦੂਸ਼ਣ Pollution ਨਾਲ ਪੈਦਾ ਹੁੰਦੀਆਂ
ਸਮੱਸਿਆਵਾਂ ਤੋਂ ਚਿੰਤਿਤ ਕਿਸਾਨ ਇਸ ਵਾਰ ਝੋਨੇ ਦੀਆਂ ਪੱਕਣ ਵਿਚ ਲੰਮਾ ਸਮਾਂ ਲੈਣ ਵਾਲੀਆਂ
ਕਿਸਮਾਂ ਜਿਵੇਂ ਪੂਸਾ 44 PUSA 44 ਅਤੇ ਪੀਲੀ
ਪੂਸਾ ਨੂੰ ਤਿਆਗ ਕੇ ਪੱਕਣ ਵਿਚ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਪੀ ਆਰ 131,ਪੀ ਆਰ 126 ਕਿਸਮ PR 131, PR 126 ਬਾਸਮਤੀ ਦੀਆਂ ਕਿਸਮਾਂ ਦੀ ਕਾਸ਼ਤ ਵੱਲ
ਜ਼ਿਆਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਕਿਉਂਕਿ ਪੀ ਆਰ 126 ਅਜਿਹੀ ਕਿਸਮ ਹੈ ,ਜੋ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ
ਨੀਵਾਂ ਜਾਣ ਅਤੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ।
ਪਿੰਡ
ਹਰਦਿਆਲੇਆਨਾ ਦੇ ਕਿਸਾਨ ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਪਿਛਲੇ 3 ਸਾਲ ਤੋਂ ਪੀ ਆਰ 126 ਦੀ ਕਾਸ਼ਤ 5 ਏਕੜ ਰਕਬੇ ਵਿੱਚ ਕੀਤੀ ਜਾ ਰਹੀ ਹੈ ਅਤੇ
ਪ੍ਰਤੀ ਏਕੜ ਪੈਦਾਵਾਰ 28-30 ਕੁਇੰਟਲ
ਮਿਲ ਜਾਂਦੀ ਹੈ ਅਤੇ ਖਰਚਾ ਬਹੁਤ ਘੱਟ ਹੁੰਦਾ ਹੈ ਜਦ ਕਿ ਪਹਿਲਾਂ ਪਕਣ ਵਿਚ ਲੰਮਾਂ ਸਮਾਂ ਲੈਣ
ਵਾਲੀਆਂ ਕਿਸਮਾਂ ਦੇਰ ਨਾਲ ਪੱਕ ਦੀਆਂ ਸਨ ਅਤੇ ਖਰਚਾ ਵੀ ਜ਼ਿਆਦਾ ਆਉਂਦਾ ਸੀ।
ਪਿੰਡ ਅਰਾਈਆਂਵਾਲਾ ਦੇ ਕਿਸਾਨ ਸਰਵਣ ਸਿੰਘ ਨੇ ਦੱਸਿਆ ਕਿ ਪੀ ਆਰ 126 ਕਿਸਮ ਲੁਆਈ ਤੋਂ ਬਾਅਦ 93
ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਜਿਸ ਕਾਰਨ ਜ਼ਮੀਨ ਹੇਠਲਾ ਪਾਣੀ ਦੀ ਬੱਚਤ ਬਹੁਤ ਹੁੰਦੀ ਹੈ ਕਿਉਂਕਿ ਜੂਨ ਦੇ ਅਖੀਰ ਜਾਂ ਜੁਲਾਈ ਦੇ ਪਹਿਲੇ ਪੰਦਰਵਾੜੇ ਦੌਰਾਨ ਲਵਾਈ ਕਰਨ ਸਮੇਂ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੀ ਆਰ 131 ਦੀ ਕਾਸ਼ਤ ਵੀ ਕੀਤੀ ਜਾਵੇਗੀ ਜੋਂ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਦੇ ਦਿੰਦੀ ਹੈ। ਉਨਾਂ ਕਿਹਾ ਕਿ ਪੀ ਆਰ 126 ਕਿਸਮ ਦੀ ਪਨੀਰੀ ਦੀ ਬਿਜਾਈ 25 ਮਈ ਤੋਂ ਬਾਅਦ ਅਤੇ ਲਵਾਈ 25 ਜੂਨ ਤੋਂ ਬਾਅਦ ਕੀਤੀ ਜਾਵੇ ਤਾਂ ਵੱਧ ਪੈਦਾਵਾਰ ਮਿਲਦੀ ਹੈ ।
Monday, April 1, 2024
ਕਿਨੂੰ ਵਾਲੇ ਕਿਸਾਨਾਂ ਦੇ ਐਫਪੀਓ ਨੇ ਕਿੰਨੂਆਂ ਤੋਂ ਬਣਾਈ ਪਲਪ- ਮੰਡੀ ਵਿੱਚ ਭਾਰੀ ਮੰਗ-ਕੇਰ ਦਾ ਵੀ ਪਵੇਗਾ ਮੁੱਲ, ਕਿਸਾਨਾਂ ਦੀ ਵਧੇਗੀ ਆਮਦਨ
ਫਾਜ਼ਿਲਕਾ Fazilka ਜਿਲੇ ਦੇ ਕਿਨੂੰ Kinnow ਉਤਪਾਦਕ ਕਿਸਾਨਾਂ ਦੇ ਕਿਸਾਨ ਉਤਪਾਦਕ ਸਮੂਹ FPO ਵੱਲੋਂ
ਕਿੰਨੂਆਂ ਦੀ ਕੇਰ ਤੋਂ ਪਲਪ Kinnow Pulp ਤਿਆਰ ਕਰਵਾਈ ਗਈ ਹੈ ਜਿਸ ਦੀ ਮਾਰਕੀਟਿੰਗ ਸ਼ੁਰੂ ਹੋਣ ਤੋਂ ਬਾਅਦ ਮੰਡੀ ਤੋਂ ਚੰਗੀਆਂ ਹਵਾਵਾਂ ਮਿਲੀਆਂ ਹਨ। ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਕੇਰ ਤੋਂ ਚੰਗਾ ਮੁੱਲ ਮਿਲਣ ਦੀ ਆਸ ਬੱਝੀ ਹੈ। ਖੂਹੀਆਂ ਸਰਵਰ ਕਿਨੂੰ ਉਤਪਾਦਕ ਕਿਸਾਨ ਸਮੂਹ ਦੇ ਚੇਅਰਮੈਨ ਰਾਜਪ੍ਰੀਤ ਸਿੰਘ ਸਿੱਧੂ Rajpreet Singh Sidhu ਨੇ ਦੱਸਿਆ ਕਿ ਕਿੰਨੂ ਵਿੱਚ ਕੇਰ ਇੱਕ ਵੱਡੀ ਸਮੱਸਿਆ ਹੈ।ਜਦੋਂ ਕੇਰ ਨੂੰ ਮੰਡੀ ਵਿੱਚ ਲਿਜਾਇਆ ਜਾਂਦਾ ਹੈ ਤਾਂ ਇਹ ਚੰਗੇ ਕਿੰਨੂੰ ਦਾ ਵੀ ਭਾਅ Kinnow Rate ਡੇਗ ਦਿੰਦੀ ਹੈ ਅਜਿਹੇ ਵਿੱਚ ਕਿਸਾਨਾਂ ਨੂੰ ਮੰਡੀ ਵਿੱਚ ਫਸਲ ਦਾ ਪੂਰਾ ਭਾਅ ਨਹੀਂ ਸੀ ਮਿਲਦਾ। ਪਰ ਹੁਣ ਉਹਨਾਂ ਦੇ ਐਫਪੀਓ ਨੇ ਇਸ ਤੋਂ ਪਲਪ ਬਣਾਉਣ ਦਾ ਉਪਰਾਲਾ ਆਰੰਭਿਆ ਹੈ।
ਰਾਜਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਵਾਰ ਉਹਨਾਂ ਨੇ ਇੱਕ ਫੈਕਟਰੀ ਤੋਂ ਕੇਰ ਤੋਂ ਪਲਪ ਤਿਆਰ ਕਰਵਾਈ ਅਤੇ ਇਸ ਪਲਪ ਦਾ ਕੰਪਨੀ ਵੱਲੋਂ ਮੰਡੀਕਰਨ ਕੀਤਾ ਗਿਆ
ਜਿਸ ਦੀ ਬਾਜ਼ਾਰ ਤੋਂ ਚੰਗੀ ਰਿਪੋਰਟ ਆਈ ਹੈ ਅਤੇ ਗਹਕਾਂ ਨੇ ਇਸ ਪਲਪ ਨੂੰ ਬਹੁਤ ਪਸੰਦ ਕੀਤਾ ਹੈ। ਇਸ ਪਲਪ ਦੀ ਵਿਦੇਸ਼ਾਂ Pulp Export ਵਿੱਚ ਬਹੁਤ ਮੰਗ ਹੈ । ਇਸ ਨੂੰ 15 ਮਹੀਨੇ ਤੱਕ ਬਿਨਾਂ Cold Store ਕੋਲਡ ਸਟੋਰ ਤੋਂ ਰੱਖਿਆ ਜਾ ਸਕਦਾ ਹੈ। ਉਨਾਂ ਨੇ ਇਹ ਪਲਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਵੀ ਵਿਖਾਈ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਐਫਪੀਓ ਆਉਣ ਵਾਲੇ ਸਮੇਂ ਵਿੱਚ ਇਸ ਦੀ ਪ੍ਰੋਸੈਸਿੰਗ ਯੂਨਿਟ Processing Unit ਇੱਥੇ ਹੀ ਲਗਾਉਣ ਤੇ ਵਿਚਾਰ ਕਰ ਰਿਹਾ ਹੈ । ਜੇਕਰ ਕੇਰ ਤੋਂ ਪਲਪ ਬਣਾਉਣ ਦਾ
ਇਹ ਪ੍ਰੋਜੈਕਟ ਲੱਗ ਜਾਂਦਾ ਹੈ ਤਾਂ ਕਿਨੂੰ ਉਤਪਾਦਕ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ ਕਿਉਂਕਿ ਕਿਸਾਨਾਂ ਦੀ ਕੇਰ ਮੁਫਤ ਦੇ ਭਾਅ ਜਾਂਦੀ ਹੈ ਅਤੇ ਇਹ ਕਿਸਾਨਾਂ ਲਈ ਇੱਕ ਵੱਡਾ ਘਾਟੇ ਦਾ ਕਾਰਨ ਬਣਦੀ ਹੈ ਪਰ ਜੇਕਰ ਇਸ ਤੋਂ ਪਲਪ ਬਣਾਈ ਜਾਵੇ ਤਾਂ ਇਹ ਲਾਭਦਾਇਕ ਸੌਦਾ ਸਾਬਤ ਹੋ ਸਕਦਾ ਹੈ
Tuesday, March 12, 2024
ਪੰਜਾਬ ਸਰਕਾਰ ਖੇਤੀਬਾੜੀ ਵਾਸਤੇ ਮੁਹੱਈਆ ਕਰਾਵੇਗੀ 90 ਹਜ਼ਾਰ ਨਵੇਂ ਸੋਲਰ ਪੰਪ: ਅਮਨ ਅਰੋੜਾ
*ਕਿਸਾਨਾਂ ਨੂੰ ਸੋਲਰ ਪੰਪਾਂ ਲਈ ਮਿਲੇਗੀ 60 ਫੀਸਦੀ ਸਬਸਿਡੀ*
* *ਖੇਤੀਬਾੜੀ ਲਈ ਸੋਲਰ ਪੰਪ ਦੇਣ ਦੀ ਯੋਜਨਾ ਨੂੰ ਪੜਾਅਵਾਰ ਲਾਗੂ ਕੀਤਾ ਜਾਵੇਗਾ: ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ*
ਚੰਡੀਗੜ੍ਹ, 12 ਮਾਰਚ:
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ Bhagwant Singh Mann ਦੀ ਦੂਰਅੰਦੇਸ਼ ਸੋਚ ਅਨੁਸਾਰ ਸੂਰਜੀ ਊਰਜਾ Solar energy ਦੀ ਸਰਵੋਤਮ ਵਰਤੋਂ ਨੂੰ ਯਕੀਨੀ ਬਣਾਉਣ ਅਤੇ ਖੇਤੀਬਾੜੀ ਸੈਕਟਰ ਨੂੰ ਕਾਰਬਨ-ਰਹਿਤ ਕਰਨ ਲਈ ਪੰਜਾਬ ਊਰਜਾ ਵਿਕਾਸ ਏਜੰਸੀ (PEDA) ਵੱਲੋਂ ਸੂਬੇ ਦੇ ਕਿਸਾਨਾਂ ਨੂੰ ਖੇਤੀਬਾੜੀ ਵਾਸਤੇ 90,000 ਨਵੇਂ ਸੌਰ ਊਰਜਾ ਪੰਪ ਮੁਹੱਈਆ ਕਰਵਾਏ ਜਾਣਗੇ। ਇਹ ਜਾਣਕਾਰੀ ਅੱਜ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਪੰਜਾਬ ਵਿਧਾਨ ਸਭਾ ਵਿੱਚ ਦਿੱਤੀ। ਉਹ ਸ਼ੁਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੱਲੋਂ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ।
ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਪਹਿਲੇ ਪੜਾਅ ਅਧੀਨ 20,000 ਖੇਤੀ ਸੋਲਰ ਪੰਪ-ਸੈੱਟ ਮੁਹੱਈਆ ਕਰਵਾਏ ਜਾਣਗੇ ਅਤੇ ਬਾਕੀ 70,000 ਸੋਲਰ ਪੰਪ ਦੂਜੇ ਪੜਾਅ ਵਿੱਚ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਡਾਰਕ ਜ਼ੋਨਜ਼ (ਧਰਤੀ ਹੇਠਲੇ ਪਾਣੀ ਦੀ ਕਿੱਲਤ ਵਾਲੇ ਖੇਤਰ) ਵਿੱਚ ਇਹ ਸੋਲਰ ਪੰਪ ਉਨ੍ਹਾਂ ਕਿਸਾਨਾਂ ਨੂੰ ਅਲਾਟ ਕੀਤੇ ਜਾਣਗੇ, ਜੋ ਆਪਣੇ ਖੇਤਾਂ ਵਿੱਚ ਫੁਹਾਰਾ ਅਤੇ ਤੁਪਕਾ ਸਿੰਚਾਈ ਪ੍ਰਣਾਲੀ ਦੀ ਵਰਤੋਂ ਕਰ ਰਹੇ ਹਨ।
ਹਾਲਾਂਕਿ ਜਿਹੜੇ ਕਿਸਾਨਾਂ ਦੀ ਜ਼ਮੀਨ ਡਾਰਕ ਜ਼ੋਨ ਵਿੱਚ ਨਹੀਂ ਆਉਂਦੀ ਉਨ੍ਹਾਂ ਉੱਤੇ ਫੁਹਾਰਾ ਤੇ ਤੁਪਕਾ ਸਿੰਜਾਈ ਸਿਸਟਮ ਦੀ ਸ਼ਰਤ ਲਾਗੂ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸੋਲਰ ਪੰਪਾਂ ਲਈ 60 ਫੀਸਦੀ ਸਬਸਿਡੀ ਦਿੱਤੀ ਜਾਵੇਗੀ।
ਹਲਕਾ ਸਨੌਰ ਦੇ ਸਰਕਾਰੀ ਸਕੂਲਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾਉਣ ਸਬੰਧੀ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵੱਲੋਂ ਪੁੱਛੇ ਸਵਾਲ ਦੇ ਜਵਾਬ 'ਚ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਸਨੌਰ ਹਲਕੇ ਦੇ ਸਰਕਾਰੀ ਸਕੂਲਾਂ 'ਚ 75 ਕਿਲੋਵਾਟ ਦੀ ਸਮਰੱਥਾ ਵਾਲੇ 15 ਸੋਲਰ ਰੂਫਟਾਪ ਪੀ.ਵੀ. ਪੈਨਲ ਪਹਿਲਾਂ ਹੀ ਲਗਾਏ ਜਾ ਚੁੱਕੇ ਹਨ| ਉਨ੍ਹਾਂ ਕਿਹਾ ਕਿ ਫੰਡਾਂ ਦੀ ਪ੍ਰਵਾਨਗੀ ਤੋਂ ਬਾਅਦ ਹਲਕੇ ਦੇ ਹੋਰ ਸਰਕਾਰੀ ਸਕੂਲਾਂ ਦੀਆਂ ਛੱਤਾਂ ‘ਤੇ ਵੀ ਸੋਲਰ ਪੀ.ਵੀ. ਪੈਨਲ ਲਗਾ ਦਿੱਤੇ ਜਾਣਗੇ।
ਸਰਕਾਰੀ ਅਤੇ ਅਰਧ-ਸਰਕਾਰੀ ਅਦਾਰਿਆਂ ਨੂੰ ਸੂਰਜੀ ਊਰਜਾ ਅਧੀਨ ਲਿਆਉਣ ਸਬੰਧੀ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਸਵਾਲ ਦੇ ਜਵਾਬ ਵਿੱਚ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਨੇ ਦੱਸਿਆ ਕਿ ਹਸਪਤਾਲਾਂ ਅਤੇ ਸਕੂਲਾਂ ਸਮੇਤ ਸਰਕਾਰੀ ਅਤੇ ਅਰਧ-ਸਰਕਾਰੀ ਸੰਸਥਾਵਾਂ ਵਿੱਚ 19.784 ਮੈਗਾਵਾਟ ਦੀ ਸਮਰੱਥਾ ਵਾਲੇ 3355 ਰੂਫ਼ਟਾਪ ਸੋਲਰ ਪਾਵਰ ਪਲਾਂਟ ਲਗਾਏ ਗਏ ਹਨ। ਇਸ ਤੋਂ ਇਲਾਵਾ 317 ਸਕੂਲਾਂ ਵਿੱਚ 1.8 ਮੈਗਾਵਾਟ ਦੀ ਸਮਰੱਥਾ ਵਾਲੇ ਐਸ.ਪੀ.ਵੀ. ਪਲਾਂਟ ਵੀ ਲਗਾਏ ਜਾ ਰਹੇ ਹਨ। ਇਸ ਦੇ ਨਾਲ ਹੀ ਗਰਿੱਡ ਕੁਨੈਕਟਡ ਰੂਫਟਾਪ ਸੋਲਰ ਪਾਵਰ ਪ੍ਰੋਗਰਾਮ ਦੇ ਦੂਜੇ ਪੜਾਅ ਦਾ ਜ਼ਿੰਮਾ ਪੀ.ਐੱਸ.ਪੀ.ਸੀ.ਐੱਲ. ਨੂੰ ਸੌਂਪਿਆ ਗਿਆ ਹੈ, ਜਿਸ ਵੱਲੋਂ ਸੂਬੇ ਵਿੱਚ ਘਰੇਲੂ ਸੈਕਟਰ ਵਿੱਚ ਰੂਫਟਾਪ ਸੋਲਰ ਪ੍ਰੋਗਰਾਮ ਲਾਗੂ ਕੀਤਾ ਜਾ ਰਿਹਾ ਹੈ।
ਡਿਪਲੋਮਾ ਇੰਨ ਐਗਰੀਕਲਚਰਲ ਐਕਸਟੈਂਸ਼ਨ ਸਰਵਸਿਜ ਫਾਰ ਇੰਨਪੁਟ ਡੀਲਰਜ ਦੇ ਤੀਸਰੇ ਬੈਚ ਲਈ ਬਿਨੈ-ਪੱਤਰਾਂ ਦੀ ਮੰਗ
ਅਪਲਾਈ ਕਰਨ ਦੀ ਆਖਰੀ ਮਿਤੀ 17 ਦਸੰਬਰ, ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਤੇ ਮਿਲੇਗਾ ਦਾਖਲਾ-ਮੁੱਖ ਖੇਤੀਬਾੜੀ ਅਫ਼ਸਰ ਮੋਗਾ, 4 ਦਸੰਬਰ, ਖੇਤੀ-ਇਨਪੁਟਸ ਜਿਵੇਂ ...
-
• ਖੇਤੀਬਾੜੀ ਮੰਤਰੀ ਵੱਲੋਂ ਖੇਤੀਬਾੜੀ ਨਾਲ ਸਬੰਧਤ ਗ਼ੈਰਮਿਆਰੀ ਵਸਤਾਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼ ਚੰਡੀਗੜ੍ਹ, 4 ਅਪ੍ਰੈਲ: ਮੁੱਖ ਮੰਤਰੀ ਭਗਵੰਤ ਸਿੰਘ...
-
*ਪੰਜਾਬ ਸਰਕਾਰ ਵੱਲੋਂ ਗੈਰ-ਮਿਆਰੀ ਖੇਤੀਬਾੜੀ ਵਸਤਾਂ ਖ਼ਿਲਾਫ਼ ਸਖਤ ਕਰਵਾਈ: ਫਾਜ਼ਿਲਕਾ 'ਚ ਮਿਆਦ ਪੁੱਗ ਚੁੱਕੀ ਖਾਦ ਜ਼ਬਤ, ਮਲੇਰਕੋਟਲਾ 'ਚ ਗੈਰ-ਲਾਇਸੈਂਸੀ ਬੀਜ ਡ...
-
ਪੰਜਾਬ ਸਰਕਾਰ ਨੇ ਪਾਣੀ ਸੰਭਾਲ ਨੂੰ ਉਤਸ਼ਾਹਤ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਸਕੀਮ ਤਹਿਤ 9500 ਕਿਸਾਨਾਂ ਨੂੰ 4.34 ਕਰੋੜ ਰੁਪਏ ਵੰਡੇ *•ਮੁੱਖ ਮੰਤਰੀ ਭਗਵੰਤ ਸਿੰਘ ਮਾਨ ...











