- ਕਿਸਾਨ ਆਪਣੇ ਬਰੈਂਡ ਨਾਲ ਖੁਦ ਕਰ ਸਕਣਗੇ ਮਾਰਕੀਟਿੰਗ
- ਡਿਪਟੀ ਕਮਿਸ਼ਨਰ ਨੇ ਅਗਾਂਹਵਧੂ ਕਿਸਾਨਾਂ ਤੋਂ ‘ਇੰਨਕਿਊਬੇਸ਼ਨ ਸੈਂਟਰ’ ਲਈ ਵਿਚਾਰ ਲਏ
ਮੋਗਾ, 28 ਜੂਨ ਜ਼ਿਲਾ ਮੋਗਾ Moga ਵਿੱਚ ਪੈਦਾ ਹੋਣ ਵਾਲੀਆਂ ਦਾਲਾਂ, Pulses ਮਸਾਲੇ, ਤੇਲ Oil ਅਤੇ ਲਸਣ ਦੀ ਪ੍ਰੋਸੈਸਿੰਗ Processing ਜ਼ਿਲਾ ਮੋਗਾ ਵਿੱਚ ਹੀ ਕਰਨ ਲਈ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਸਿਰਤੋੜ ਯਤਨ ਆਰੰਭ ਕਰ ਦਿੱਤੇ ਗਏ ਹਨ। ਇਸ ਲਈ ਜ਼ਿਲਾ ਮੋਗਾ ਵਿੱਚ ‘ਇੰਨਕਿਊਬੇਸ਼ਨ ਸੈਂਟਰ (ਪ੍ਰਫੁੱਲਤ ਕੇਂਦਰ)’ Incubation Cenetr ਖੋਲਣ ਦੀ ਯੋਜਨਾ ਹੈ, ਜਿਸ ਨੂੰ ਉਤਪਾਦਕਾਂ ਦੇ ਸਹਿਯੋਗ ਨਾਲ ਹੀ ਸਫ਼ਲਤਾਪੂਰਵਕ ਚਲਾਇਆ ਜਾ ਸਕਦਾ ਹੈ। ਇਸ ਸੰਬੰਧੀ ਅੱਜ ਡਿਪਟੀ ਕਮਿਸ਼ਨਰ DC ਸ੍ਰ ਕੁਲਵੰਤ ਸਿੰਘ Kulwant Singh IAS ਨੇ ਜ਼ਿਲਾ ਮੋਗਾ ਦੇ ਕਈ ਅਗਾਂਹਵਧੂ ਕਿਸਾਨਾਂ Farmers ਨਾਲ ਮੀਟਿੰਗ ਕੀਤੀ ਅਤੇ ਉਨਾਂ ਦੇ ਵਿਚਾਰ ਲਏ।
ਮੀਟਿੰਗ ਦੌਰਾਨ ਕਿਸਾਨਾਂ ਦੀ ਸਹਿਮਤੀ ਨਾਲ ਫੈਸਲਾ ਕੀਤਾ ਗਿਆ ਕਿ ਜ਼ਿਲਾ ਮੋਗਾ ਵਿੱਚ ਦਾਲਾਂ, ਮਸਾਲੇ, ਤੇਲ ਅਤੇ ਲਸਣ ਦੀ ਖੇਤੀ ਬਹੁਤਾਤ ਵਿੱਚ ਹੁੰਦੀ ਹੈ। ਜੇਕਰ ਇਹੀ ਉਤਪਾਦਨ ਦੀ ਪ੍ਰੋਸੈਸਿੰਗ ਜ਼ਿਲਾ ਮੋਗਾ ਵਿੱਚ ਹੀ ਹੋਣ ਲੱਗ ਜਾਵੇ ਤਾਂ ਇਸ ਨਾਲ ਜਿੱਥੇ ਕਿਸਾਨ ਆਪਣਾ ਖੁਦ ਦਾ ਬਰੈਂਡ ਵਿਕਸਤ ਕਰਕੇ ਮਾਰਕੀਟਿੰਗ Marketing ਕਰ ਸਕਣਗੇ ਉਥੇ ਹੀ ਉਨਾਂ ਨੂੰ ਆਪਣੀ ਫਸਲ ਨੂੰ ਵੇਚਣ ਲਈ ਥਾਂ-ਥਾਂ ਜਾਣ ਦੀ ਲੋੜ ਨਹੀਂ ਰਹੇਗੀ। ਇਹ ਵੀ ਫੈਸਲਾ ਕੀਤਾ ਗਿਆ ਕਿ ਉਕਤ ਸੰਬੰਧੀ ਇੱਕ ਪ੍ਰਸਤਾਵ ਜਲਦ ਹੀ ਪੰਜਾਬ ਐਗਰੋ Punjab Agro ਨੂੰ ਭੇਜਿਆ ਜਾਵੇਗਾ। ਇਸ ਪ੍ਰੋਜੈਕਟ ਉੱਤੇ ਕਰੀਬ 3.50 ਕਰੋੜ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ।
ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਜ਼ਿਲਾ ਉਦਯੋਗ ਕੇਂਦਰ, DIC ਖੇਤੀਬਾੜੀ ਵਿਭਾਗ, Agriculture Department ਬਾਗਬਾਨੀ ਵਿਭਾਗ ਅਤੇ ਤਕਨੀਕੀ ਸਿੱਖਿਆ ਵਿਭਾਗ ਦੇ ਸਥਾਨਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ‘ਇੰਨਕਿਊਬੇਸ਼ਨ ਸੈਂਟਰ (ਪ੍ਰਫੁੱਲਤ ਕੇਂਦਰ)’ ਖੋਲਣ ਦੀਆਂ ਸਾਰੀਆਂ ਕਾਰਵਾਈਆਂ ਨੂੰ ਪਹਿਲ ਦੇ ਆਧਾਰ ਉੱਤੇ ਮੁਕੰਮਲ ਕਰਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੋਗਾ ਇੱਕ ਖੇਤੀਬਾੜੀ ਅਧਾਰਿਤ ਜ਼ਿਲਾ ਹੈ। ਇਥੇ ਮੂੰਗੀ Moongi ਸਮੇਤ ਕਈ ਫ਼ਸਲਾਂ ਪੈਦਾ ਹੁੰਦੀਆਂ ਹਨ। ਜੇਕਰ ਕਿਸਾਨ ਇਨਾਂ ਫਸਲਾਂ ਦੀ ਪ੍ਰੋਸੈਸਿੰਗ ਅਤੇ ਖੁਦ ਬਾਜ਼ਾਰੀਕਰਨ ਕਰਨ ਤਾਂ ਉਹ ਜਿਆਦਾ ਮੁਨਾਫ਼ਾ ਕਮਾ ਸਕਦੇ ਹਨ। ਇਸ ਦਿਸ਼ਾ ਵਿੱਚ ਫੂਡ ਪ੍ਰੋਸੈਸਿੰਗ ਵਿਭਾਗ ਨਾਲ ਰਾਬਤਾ ਕਾਇਮ ਕਰਕੇ ਜ਼ਿਲਾ ਮੋਗਾ ਵਿੱਚ ‘ਇੰਨਕਿਊਬੇਸ਼ਨ ਸੈਂਟਰ (ਪ੍ਰਫੁੱਲਤ ਕੇਂਦਰ)’ ਖੋਲਣ ਲਈ ਯਤਨ ਕੀਤੇ ਜਾ ਰਹੇ ਹਨ ਤਾਂ ਕਿਸਾਨਾਂ ਦੀ ਆਰਥਿਕਤਾ ਨੂੰ ਉਪਰ ਚੁੱਕਣ ਵਿੱਚ ਯੋਗਦਾਨ ਪਾਇਆ ਜਾ ਸਕੇ।
ਉਨਾਂ ਕਿਹਾ ਕਿਉਂਕਿ ਜ਼ਿਲਾ ਮੋਗਾ ਵਿੱਚ ਇਕੱਲੀ ਮੂੰਗੀ ਦੀ 5000 ਹੈਕਟੇਅਰ ਤੋਂ ਵੱਧ ਰਕਬੇ ਵਿੱਚ ਖੇਤੀ ਕੀਤੀ ਜਾਂਦੀ ਹੈ। ਹੁਣ ਪੰਜਾਬ ਸਰਕਾਰ ਨੇ ਮੂੰਗੀ ਦੀ ਫਸਲ ਨੂੰ ਐੱਮ. ਐੱਸ. ਪੀ. MSP ਉਤੇ ਖਰੀਦਣ ਦਾ ਵੀ ਐਲਾਨ ਕਰ ਦਿੱਤਾ ਹੈ ਤਾਂ ਜ਼ਿਲਾ ਮੋਗਾ ਵਿੱਚ ਭਵਿੱਖ ਵਿੱਚ ਮੂੰਗੀ ਦੀ ਪੈਦਾਵਾਰ ਹੋਰ ਵਧਣ ਦੀ ਸੰਭਾਵਨਾ ਹੈ। ਇਸੇ ਕਰਕੇ ਇਥੋਂ ਦੇ ਕਿਸਾਨਾਂ ਨੂੰ ਆਪਣੀ ਫ਼ਸਲ ਨੂੰ ਖੁਦ ਪ੍ਰੋਸੈਸਿੰਗ ਅਤੇ ਬਾਜ਼ਾਰੀਕਰਨ ਲਈ ਰਾਹ ਦਿਖਾਉਣ ਦੀ ਲੋੜ ਹੈ। ਜੇਕਰ ਜ਼ਿਲਾ ਮੋਗਾ ਵਿੱਚ ‘ਇੰਨਕਿਊਬੇਸ਼ਨ ਸੈਂਟਰ (ਪ੍ਰਫੁੱਲਤ ਕੇਂਦਰ)’ ਖੁੱਲ ਜਾਂਦਾ ਹੈ ਤਾਂ ਕਿਸਾਨ ਦਾਲਾਂ, ਮਸਾਲੇ, ਲਸਣ, ਤੇਲ ਬੀਜ ਅਤੇ ਹੋਰ ਫਸਲਾਂ ਦੀ ਪ੍ਰੋਸੈਸਿੰਗ ਖੁਦ ਕਰਵਾ ਸਕਣਗੇ। ਇਸ ਉਪਰੰਤ ਉਹ ਇਸ ਦੀ ਬਰੈਂਡਿੰਗ ਕਰਕੇ ਖੁਦ ਵੇਚਣ ਤਾਂ ਇਸ ਦਾ ਬਹੁਤ ਲਾਭ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਉਕਤ ਪ੍ਰਸਤਾਵ ਨੂੰ ਅਜ਼ਾਦੀ ਦਾ 75ਵਾਂ ਅੰਮਿ੍ਰਤ ਮਹਾਂਉਤਸਵ Azadi ka Amrit Mahotsav ਤਹਿਤ ਸਿਰੇ ਚਾੜਨ ਲਈ ਉਪਰਾਲੇ ਸ਼ੁਰੂ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਉਨਾਂ ਦਾ ਟੀਚਾ ਹੈ ਕਿ ਜ਼ਿਲਾ ਮੋਗਾ ਨੂੰ ਦਾਲਾਂ ਦੀ ਪ੍ਰੋਸੈਸਿੰਗ ਲਈ ਅਜਿਹਾ ਮੈਦਾਨ/ਪਲੇਟਫਾਰਮ ਤਿਆਰ ਕੀਤਾ ਜਾਵੇ ਜਿਸ ਨਾਲ ਕਿਸਾਨਾਂ ਦਾ ਭਵਿੱਖ ਸੁਨਹਿਰੀ ਬਣ ਸਕੇ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ, ਐੱਸ. ਡੀ. ਐੱਮ. ਮੋਗਾ ਸ੍ਰ. ਸਤਵੰਤ ਸਿੰਘ, ਐੱਸ. ਡੀ. ਐੱਮ. ਨਿਹਾਲ ਸਿੰਘ ਵਾਲਾ ਸ੍ਰ. ਰਾਮ ਸਿੰਘ, ਜ਼ਿਲਾ ਉਦਯੋਗ ਕੇਂਦਰ ਤੋਂ ਜਨਰਲ ਮੈਨੇਜਰ ਸ੍ਰ. ਸੁਖਮਿੰਦਰ ਸਿੰਘ ਰੇਖੀ, �ਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਦੇ ਮੁਖੀ ਡਾ. ਅਮਨਦੀਪ ਸਿੰਘ ਬਰਾੜ, ਮੁੱਖ ਖੇਤੀਬਾੜੀ ਅਫ਼ਸਰ ਸ੍ਰ. ਪਿ੍ਰਤਪਾਲ ਸਿੰਘ, ਜ਼ਿਲਾ ਵਿਕਾਸ ਫੈਲੋ ਸ੍ਰੀ ਰਵੀ ਤੇਜਾ ਅਤੇ ਕਿਸਾਨ ਹਾਜ਼ਰ ਸਨ।
No comments:
Post a Comment