Wednesday, July 6, 2022

ਖੇਤੀਬਾੜੀ ਵਿਭਾਗ ਫਾਜਿਲਕਾ ਨੇ ਨਰਮੇ ਨੂੰ ਚਿੱਟੀ ਮੱਖੀ ਤੋਂ ਬਚਾਉਣ ਲਈ ਐਡਵਾਈਜ਼ਰੀ ਕੀਤੀ ਜਾਰੀ

ਫਾਜਿਲਕਾ, 6 ਜੁਲਾਈ:

ਮੁੱਖ ਖੇਤੀਬਾੜੀ ਅਫ਼ਸਰ ਫਾਜਿ਼ਲਕਾ Fazilka ਡਾ: ਰੇਸਮ ਸਿੰਘ ਨੇ ਕਿਸਾਨਾਂ Farmers ਨਾਲ ਨਰਮੇ Cotton ਦੀ ਫ਼ਸਲ ਨੂੰ ਚਿੱਟੀ ਮੱਖੀ White fly ਤੋਂ ਬਚਾਉਣ ਦੇ ਢੰਗਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸਤੋਂ ਬਚਾਓ ਲਈ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਅਤੇ ਆਲੇ-ਦੁਆਲੇ ਸਫ਼ਾਈ ਰੱਖਣੀ ਬਹੁਤ ਜਰੂਰੀ ਹੈ। ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ, ਧਤੂਰਾ, ਗਾਜਰ ਘਾਹ, ਗੁੱਤ ਪੱਟਣਾ ਆਦਿ ਨੂੰ ਉੱਗਣ ਜਾਂ ਵਧਣ ਨਹੀਂ ਦਿੱਤਾ ਜਾਣਾ ਚਾਹੀਦਾ।


ਉਨ੍ਹਾਂ ਅੱਗੇ ਦੱਸਿਆ ਕਿ ਫੁੱਲ-ਡੋਡੀ flowering  ਆਉਣ ਵੇਲੇ ਅਤੇ ਪੱਤਿਆਂ ਦੇ ਵਾਧੇ ਸਮੇਂ ਫ਼ਸਲ ਨੂੰ ਸੋਕਾ ਨਹੀਂ ਲੱਗਣਾ ਚਾਹੀਦਾ ਕਿਉਂਕਿ ਔੜ ਵਿੱਚ ਚਿੱਟੀ ਮੱਖੀ ਦੇ ਹਮਲੇ ਵਿੱਚ ਵਾਧਾ ਹੁੰਦਾ ਹੈ। ਨਰਮੇ ਦੇ ਖੇਤਾਂ ਦੇ ਆਲੇ-ਦੁਆਲੇ ਭਿੰਡੀ, ਮੂੰਗੀ, ਅਰਹਰ, ਮਿਰਚਾਂ, ਖੀਰਾ, ਚੱਪਣ ਕੱਦੂ ਆਦਿ ਬੀਜਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇ ਇਹ ਫਸਲਾਂ ਖੇਤ ਦੇ ਨੇੜੇ ਬੀਜੀਆਂ ਹਨ ਤਾਂ ਇਨ੍ਹਾਂ ਤੇ ਵੀ ਚਿੱਟੀ ਮੱਖੀ ਦੀ ਰੋਕਥਾਮ ਕਰੋ।

ਉਨ੍ਹਾਂ ਦੱਸਿਆ ਕਿ ਨਰਮੇ ਦੇ ਬੂਟੇ ਦੇ ਉੱਪਰਲੇ ਤਿੰਨ ਪੱਤਿਆਂ ਦਾ ਨਿਰੀਖਣ ਹਰ ਰੋਜ਼ ਸਵੇਰੇ 10 ਵਜੇ ਤੋਂ ਪਹਿਲਾਂ-2 ਕਰੋ। ਜੇ ਚਿੱਟੀ ਮੱਖੀ ਦੇ 4 ਪਤੰਗੇ ਪ੍ਰਤੀ ਪੱਤਾ ਤੋਂ ਘੱਟ ਹੋਣ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ, ਜੇਕਰ ਪਤੰਗੇ 4 ਤੋਂ 6 ਪ੍ਰਤੀ ਪੱਤਾ ਹੋਣ ਤਾਂ ਇੱਕ ਲੀਟਰ ਨਿੰਬੀਸੀਡੀਨ/ ਅਚੂਕ ਦਾ ਪ੍ਰਤੀ ਏਕੜ ਛਿੜਕਾਅ ਕਰਨਾ ਚਾਹੀਦਾ ਹੈ। 1200 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਘਰ ਤਿਆਰ ਕੀਤਾ ਨਿੰਮ ਦਾ ਘੋਲ ਵੀ ਛਿੜਕਿਆ ਜਾ ਸਕਦਾ ਹੈ। ਨਿੰਮ ਦਾ ਘੋਲ ਤਿਆਰ ਕਰਨ ਲਈ 4 ਕਿਲੋ ਨਿੰਮ ਦੀਆਂ ਕਰੂੰਬਲਾਂ (ਪੱਤੇ, ਟਹਿਣੀਆਂ, ਨਿਮੋਲੀਆਂ) ਨੂੰ 10 ਲੀਟਰ ਪਾਣੀ ਵਿੱਚ 30 ਮਿੰਟ ਲਈ ਉਬਾਲੋ ਅਤੇ ਇਸ ਘੋਲ ਨੂੰ ਕੱਪੜ ਛਾਣ ਕਰਨ ਉਪਰੰਤ ਕੀਟਨਾਸ਼ਕ ਦੇ ਤੌਰ ਤੇ ਛਿੜਕਾਅ ਲਈ ਵਰਤੋ।

ਡਾ: ਰੇਸ਼ਮ ਸਿੰਘ ਨੇ ਦੱਸਿਆ ਕਿ ਜੇਕਰ ਚਿੱਟੀ ਮੱਖੀ ਦੇ ਬਾਲਗਾਂ ਦੀ ਗਿਣਤੀ 6 ਪ੍ਰਤੀ ਪੱਤਾ ਹੋ ਜਾਵੇ ਤਾਂ ਨਰਮੇ ਤੇ ਛਿੜਕਾਅ ਲਈ ਜਿਹੜੇ ਕੀਟਨਾਸ਼ਕਾਂ ਦੀ ਸਿਫ਼ਾਰਿਸ਼ ਕੀਤੀ ਗਈ ਹੈ ਉਨ੍ਹਾਂ ਵਿੱਚ  ਈਥੀਆਨ 50 ਈ ਸੀ 800 ਮਿਲੀਲੀਟਰ ਪ੍ਰਤੀ ਏਕੜ, ਅਫਿਡੋਪਾਇਰੋਪਿਨ 50 ਡੀ ਸੀ 400 ਮਿਲੀਲੀਟਰ ਪ੍ਰਤੀ ਲੀਟਰ, ਡਾਇਨੋਟੈਫੂਨ 20 ਐਸ ਜੀ 60 ਗ੍ਰਾਮ ਪ੍ਰਤੀ ਏਕੜ, ਡਾਇਆਫੈਨਥੂਯੂਰੋਨ 50 ਡਬਲਯੂ ਪੀ 200 ਗ੍ਰਾਮ ਪ੍ਰਤੀ ਏਕੜ, ਫਲੋਨੀਕਾਮਿਡ 50 ਡਬਲਯੂ ਜੀ 80 ਗ੍ਰਾਮ ਪ੍ਰਤੀ ਲੀਟਰ ਦਾ ਛਿੜਕਾਅ ਕਰਨਾ ਚਾਹੀਦਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਚਿੱਟੀ ਮੱਖੀ ਦੇ ਬੱਚਿਆਂ (ਨਿੰਫ) ਦੀ ਰੋਕਥਾਮ ਲਈ ਨਰਮੇ ਤੇ ਪਾਈਰੀਪ੍ਰੋਕਸੀਫਿਨ 10 ਈ ਸੀ 500 ਮਿਲੀਲੀਟਰ ਪ੍ਰਤੀ ਏਕੜ ਜਾਂ ਸਪਾਈਰੋਮੈਸੀਫਿਨ 22.9 ਐਸ ਸੀ 200 ਮਿਲੀਲੀਟਰ ਪ੍ਰਤੀ ਏਕੜ ਦਾ ਛਿੜਕਾਅ ਕਰਨਾ ਚਾਹੀਦਾ ਹੈ।

ਵਧੇਰੇ ਜਾਣਕਾਰੀ ਲਈ ਅਬੋਹਰ Abohar ਬਲਾਕ ਦੇ ਕਿਸਾਨ ਫੋਨ ਨੰਬਰ 98158-40646 ਤੇ ਖੂਈਆਂ ਸਰਵਰ Khuian Sarwar ਬਲਾਕ ਦੇ ਕਿਸਾਨ 98154-95802 ਤੇ, ਫਾਜਿ਼ਲਕਾ Fazilkaਬਲਾਕ ਦੇ ਕਿਸਾਨ 94639-76472 ਤੇ ਅਤੇ ਜਲਾਲਾਬਾਦ Jalalabad ਦੇ ਕਿਸਾਨ ਫੋਨ ਨੰਬਰ 98964-01313 ਤੇ ਸੰਪਰਕ ਕਰ ਸਕਦੇ ਹਨ।  ਇਸ ਤੋਂ ਇਲਾਵਾ ਕਿਸਾਨ ਕਾਲ ਸੈਂਟਰ Kisan call Center ਦੇ ਟੋਲ ਫਰੀ ਨੰਬਰ 1800 180 1551 ਤੇ ਸਵੇਰੇ 6 ਵਜੇ ਤੋਂ ਸ਼ਾਮ 10 ਵਜੇ ਤੱਕ ਖੇਤੀਬਾੜੀ ਸਬੰਧੀ ਸਲਾਹ ਲਈ ਜਾ ਸਕਦੀ ਹੈ।

No comments:

Post a Comment

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...