Monday, November 21, 2022

ਕਣਕ ਤੇ ਗੁਲਾਬੀ ਸੂੰਡੀ !

 ਕਣਕ ਦੀ ਗੁਲਾਬੀ ਸੁੰਡੀ ਤੋਂ ਨਾਂ ਘਬਰਾਉਣ ਕਿਸਾਨ- ਮੁੱਖ ਖੇਤੀਬਾੜੀ ਅਫਸਰ

ਫਰੀਦਕੋਟ 21 ਨਵੰਬਰ  ਜਿਲ੍ਹਾ ਫਰੀਦਕੋਟ Faridkot ਵਿੱਚ ਕਣਕ Wheat  ਦੀ ਫਸਲ ਹੇਠ ਲਗਭਗ 1,15,500 ਹੈਕਟੇਅਰ ਰਕਬਾ ਬੀਜਿਆ ਜਾਂਦਾ ਹੈ। ਜਿਸ ਵਿੱਚ ਹੁਣ ਤੱਕ ਲਗਭਗ 75% ਰਕਬੇ ਵਿੱਚ ਬਿਜਾਈ ਹੋ ਚੁੱਕੀ ਹੈ। ਇਸ ਵਾਰ ਬਹੁਤੇ ਕਿਸਾਨਾਂ ਨੇ ਝੋਨੇ ਦੀ ਪਰਾਲੀ Paddy Stubble ਨੂੰ ਅੱਗ ਨਾ ਲਗਾ ਕੇ ਇਸ ਦੀ ਸਹੀ ਸੰਭਾਲ ਕੀਤੀ ਹੈ, ਜ਼ੋ ਕਿ ਇੱਕ ਸਲਾਘਾਯੋਗ ਕਦਮ ਹੈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਨੇ ਦਿੱਤੀ।

ਇਥੇ ਇਹ ਜਿਕਰਯੋਗ ਹੈ ਕਿ ਜਿਨ੍ਹਾਂ ਕਿਸਾਨਾਂ ਵੀਰਾਂ ਦੁਆਰਾ ਹੈਪੀਸੀਡਰ Happy Seeder ਸੁਪਰਸੀਡਰ, ਜੀਰੋ ਡਰਿੱਲ, ਸਮਾਰਟ ਸੀਡ Smart Seeder ਆਦਿ ਮਸ਼ੀਨਾ ਨਾਲ ਬਿਜਾਈ ਕੀਤੀ ਗਈ ਹੈ। ਉਨਾਂ ਵਿਚੋਂ ਕੁਝ ਕਿਸਾਨਾਂ ਦੁਆਰਾ ਗੁਲਾਬੀ ਸੁੰਡੀ Pink Bollworm ਦੀ ਸ਼ਿਕਾਇਤ ਖੇਤੀਬਾੜੀ ਮਹਿਕਮੇ ਪਾਸ ਪਹੁੰਚੀ ਹੈ। ਇਸ ਉਪਰ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਕਣਕ ਵਿੱਚ ਇਸ ਸਮੱਸਿਆ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਖੇਤੀਬਾੜੀ ਮਾਹਿਰਾਂ ਦੀ ਸਲਾਹ ਅਨੁਸਾਰ ਇਸ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਸੁੰਡੀ ਬਿਜਾਈ ਤੋਂ ਕੁਝ ਦਿਨਾਂ ਬਾਅਦ ਕਣਕ ਦੀ ਫਸਲ ਤੇ ਹਮਲਾ ਕਰਦੀ ਹੈ, ਸਿੱਟੇ ਵਜੋਂ ਕਣਕ ਧੌੜੀਆਂ ਵਿੱਚ ਪੀਲੀ ਪੈਣੀ ਸ਼ੁਰੁ ਹੋ ਜਾਂਦੀ ਹੈ। ਨੇੜਿਉਂ ਦੇਖਣ ਤੇ ਤਣੇ ਵਿੱਚ  ਛੇਕ ਨਜਰ ਆਉਦਾ ਹੈ। ਇਸ ਦਾ ਹਮਲਾ ਅਗੇਤੀ ਬੀਜੀ ਫਸਲ ਵਿੱਚ ਜਿਆਦਾ ਵੇਖਣ ਨੂੰ ਮਿਲਦਾ ਹੈ। ਇਸ ਦੀ ਰੋਕਥਾਮ Control of Pink Bollworm in Wheat ਲਈ ਉਨ੍ਹਾਂ ਦੱਸਿਆ ਕਿ ਕਿਸਾਨ ਦਿਨ ਸਮੇਂ ਹੀ ਸਿੰਚਾਈ Irrigation ਕਰਨ ਅਤੇ ਜਿਆਦਾ ਹਮਲਾ ਹੋਣ ਦੀ ਸੂਰਤ ਵਿੱਚ ਸਿਫਾਰਿਸ਼ ਸ਼ੁਦਾ ਕੀੜੇਮਾਰ ਦਵਾਈਆਂ ਜਿਵੇਂ ਕਿ ਕਲੋਰੋਪੈਰੀਫਾਸ, ਰੀਜੈਂਟ 0.3 G (7 kg/ਏਕੜ) ਕੋਰਾਜਨ (18.5 SC) ਆਦਿ ਦੀ ਸਿਫਾਰਸ਼ ਕੀਤੀ ਮਿਕਦਾਰ ਪਾਉਣ ਨਾਲ ਸਮੱਸਿਆ ਦਾ ਹੱਲ  ਕੀਤਾ ਜਾ ਸਕਦਾ ਹੈ।
ਇਸ ਸਬੰਧ ਵਿੱਚ ਉਨ੍ਹਾਂ ਦੱਸਿਆ ਕਿ ਪਿਛਲੇ ਤਜਰਬਿਆਂ ਦੌਰਾਨ ਜਿਸ ਖੇਤ ਵਿੱਚ ਇਸ ਦਾ ਹਮਲਾ ਹੋਇਆ ਸੀ, ਉਸ ਦਾ ਆਮ ਖੇਤ ਨਾਲੋਂ ਝਾੜ ਉਪਰ ਜਿਆਦਾ ਅਸਰ ਨਹੀਂ ਦੇਖਿਆ ਗਿਆ, ਇਸ ਕਰਕੇ ਕਿਸਾਨਾਂ ਨੂੰ ਜਿਆਦਾ ਘਬਰਾਉਣ ਦੀ ਲੋੜ ਨਹੀਂ ਜੇਕਰ ਫਿਰ ਵੀ ਕਿਸੇ ਕਿਸਾਨ ਦੇ ਖੇਤ ਵਿੱਚ ਇਸ ਸੁੰਡੀ ਦਾ ਜਿਆਦਾ ਹਮਲਾ ਪਾਇਆ ਜਾਦਾ ਹੈ, ਉਹ ਕਿਸਾਨ ਸਬੰਧਤ ਸਰਕਲ ਦੇ ਖੇਤੀਬਾੜੀ ਵਿਕਾਸ ਅਫਸਰ ਜਾਂ ਬਲਾਕ ਖੇਤੀਬਾੜੀ ਅਫਸਰ ਨਾਲ ਸੰਪਰਕ ਕਰ ਸਕਦਾ ਹੈ।

No comments:

Post a Comment

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...