किन्नू Kinnow एक संतरे जैसा फल है, जो पंजाब में पैदा होता है। इसका फल नवंबर से मार्च के अंत तक बाजार में उपलब्ध रहता है।
यह फल हमारी सेहत के लिए अद्भुत गुण रखता है। अगर आप किन्नू को अपने दैनिक आहार का हिस्सा बनाते हैं, तो आपका शरीर सुपर फिट रहेगा। आज हम आपको नियमित रूप से Health Benefits of Kinnow किन्नू खाने के 5 बड़े फायदे बताते हैं।
1. विटामिन सी से भरपूर फल:
कोविड के दौर में सभी ने देखा कि विटामिन सी Vitamin C शरीर की रोग प्रतिरोधक Immunity क्षमता के लिए कितना जरूरी है। किन्नू एक ऐसा फल है जो विटामिन सी और अन्य खनिजों से भरपूर होता है। अगर कोई इसे रोजाना खाता है तो शरीर को लगातार विटामिन सी और अन्य खनिज मिलते हैं और शरीर की रोग प्रतिरोधक क्षमता मजबूत होती है और बीमारियों से लड़ने की हमारी क्षमता बढ़ती है। जो लोग रोजाना किन्नू का सेवन करते हैं वे कम बीमार पड़ते हैं।
2. पाचन में सुधार करता है:
किन्नू एक ऐसा फल है जो हमारे पेट में आसानी से पच जाता है और यह मानव शरीर के पाचन सिस्टम को सही रखता है। जिन लोगों का पेट कमजोर है या फिर पेट खराब रहता है तो उनके लिए किन्नू खाना फायदेमंद हो सकता है।
3 एलर्जी और एसिडिटी को कम करता है:
किन्नू में काफी मात्रा में खनिज लवण होते हैं। यह एलर्जी और एसिडिटी को कम करता है। खासतौर पर जो लोग पूरे दिन बैठकर काम करते हैं उन्हें अक्सर एसिडिटी की समस्या हो जाती है लेकिन इसे खाने से एसिडिटी कम हो जाती है।
4. ऊर्जा का स्रोत:
किन्नू ऊर्जा का भी एक उत्कृष्ट स्रोत है। इसमें काफी मात्रा में कार्बोहाइड्रेट्स होते हैं जिनमें ग्लूकोज, फ्रुक्टोज, सुक्रोज आदि पाए जाते हैं। इससे शरीर को तुरंत ऊर्जा मिलती है। वर्कआउट के बाद किन्नू जूस को एनर्जी ड्रिंक के रूप में भी लिया जा सकता है।
5. कोलेस्ट्रॉल को नियंत्रित करता है:
कोलेस्ट्रॉल आजकल मानव स्वास्थ्य के लिए एक चुनौती बनता जा रहा है। हमारे ख़राब खान-पान के कारण दिल की बीमारियाँ बढ़ रही हैं। लेकिन अपने विशेष गुणों के कारण किन्नू शरीर में खराब कोलेस्ट्रॉल को कम करता है और अच्छे कोलेस्ट्रॉल को बढ़ाता है। किन्नू के रोजाना सेवन से दिल का दौरा पड़ने का खतरा कम हो जाता है।
ਕਿਨੂੰ ਨੂੰ ਆਪਣੀ ਰੋਜਾਨਾ ਦੀ ਖੁਰਾਕ ਦਾ ਹਿੱਸਾ ਬਣਾਓ, ਸ਼ਰੀਰ ਹੋਵੇਗਾ ਸੁਪਰ ਫਿੱਟ
ਕਿਨੂੰ, ਸੰਤਰੇ ਵਰਗਾ ਫਲ ਹੈ, ਜਿਸਦੀ ਪੈਦਾਵਾਰ ਪੰਜਾਬ ਵਿਚ ਹੁੰਦੀ ਹੈ। ਇਸਦਾ ਫਲ ਨਵੰਬਰ ਤੋਂ ਲੈਕੇ ਮਾਰਚ ਆਖੀਰ ਤੱਕ ਬਾਜਾਰ ਵਿਚ ਉਪਲਬੱਧ ਹੁੰਦਾ ਹੈ।
ਇਹ ਫਲ ਸਾਡੀ ਸਿਹਤ ਲਈ ਸ਼ਾਨਦਾਰ ਗੁਣ ਰੱਖਦਾ ਹੈ। ਜ਼ੇਕਰ ਕਿਨੂੰ ਆਪਣੀ ਰੋਜਾਨਾ ਦੀ ਖੁਰਾਕ ਦਾ ਹਿੱਸਾ ਬਣਾਇਆ ਜਾਵੇ ਤਾਂ ਤੁਹਾਡਾ ਸ਼ਰੀਰ ਸੁਪਰ ਫਿੱਟ ਰਹੇਗਾ।ਅੱਜ ਅਸੀਂ ਤੁਹਾਨੂੰ ਕਿਨੂੰ ਨੂੱ ਨਿਯਮਤ ਤੌਰ ਤੇ ਖਾਣ ਦੇ 5 ਪ੍ਰਮੁੱਖ ਲਾਭ ਦੱਸਦੇ ਹਾਂ।
1. ਵਿਟਾਮਿਨ ਸੀ ਨਾਲ ਭਰਪੂਰ ਫਲ:
ਕੋਵਿਡ ਦੇ ਦੌਰ ਵਿਚ ਸਭ ਨੇ ਵੇਖਿਆ ਸੀ ਕਿ ਸ਼ਰੀਰ ਦੀ ਇਮੂਨਿਟੀ ਲਈ ਵਿਟਾਮਿਨ ਸੀ ਦਾ ਕਿੰਨਾ ਮਹੱਤਵ ਹੈ। ਕਿਨੂੰ ਇਕ ਅਜਿਹਾ ਫਲ ਹੈ ਜਿਸ ਵਿਚ ਬਹੁਤ ਮਾਤਰਾ ਵਿਚ ਵਿਟਾਮਿਨ ਸੀ ਅਤੇ ਹੋਰ ਮਿਨਰਲ ਪਾਏ ਜਾਂਦੇ ਹਨ। ਇਸ ਨੂੰ ਅਗਰ ਕੋਈ ਰੋਜਾਨਾ ਖਾਂਦਾ ਹੈ ਤਾਂ ਸ਼ਰੀਰ ਨੂੰ ਲਗਾਤਾਰ ਵਿਟਾਮਿਨ ਸੀ ਅਤੇ ਹੋਰ ਮਿਨਰਲ ਮਿਲਦੇ ਹਨ ਅਤੇ ਸ਼ਰੀਰ ਦੀ ਇਮੂਨਿਟੀ ਸਟਰਾਂਗ ਹੁੰਦੀ ਹੈ ਅਤੇ ਸਾਡੀ ਬਿਮਾਰੀਆਂ ਨਾਲ ਲੜਨ ਦੀ ਸਮੱਰਥਾ ਵੱਧਦੀ ਹੈ। ਕਿਨੂੰ ਦਾ ਰੋਜਾਨਾ ਸੇਵਨ ਕਰਨ ਵਾਲੇ ਲੋਕ ਘੱਟ ਬਿਮਾਰ ਹੁੰਦੇ ਹਨ।
2. ਪਾਚਣ ਕ੍ਰਿਆ ਨੂੰ ਦਰੁਸਤ ਕਰਦਾ ਹੈ:
ਕਿਨੂੰ ਅਜਿਹਾ ਫਲ ਹੈ ਜ਼ੋ ਸਾਡੇ ਪੇਟ ਵਿਚ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਇਸ ਮਨੁੱਖੀ ਸ਼ਰੀਰ ਦੀ ਪ੍ਰਣਾਲੀ ਨੂੰ ਸਹੀ ਰੱਖਦਾ ਹੈ।ਜਿੰਨ੍ਹਾਂ ਦਾ ਪੇਟ ਕਮਜੋਰ ਹੈ ਜਾਂ ਜਿੰਲ੍ਹਾਂ ਨੂੰ ਬਦਹਜਮੀ ਦੀ ਸਿ਼ਕਾਇਤ ਰਹਿੰਦੀ ਹੈ ਤਾਂ ਉਨ੍ਹਾਂ ਲਈ ਕਿਨੂੰ ਖਾਣਾ ਗੁਣਕਾਰੀ ਸਿੱਧ ਹੋ ਸਕਦਾ ਹੈ।
3 ਐਲਰਜੀ ਅਤੇ ਐਸੀਡਿਟੀ ਨੂੰ ਘੱਟ ਕਰਦਾ ਹੈ:
ਕਿਨੂੰ ਵਿਚ ਚੋਖੀ ਮਾਤਰਾ ਵਿਚ ਖਣਿਜ ਲਵਨ ਹੁੰਦੇ ਹਨ। ਇਹ ਐਲਰਜੀ ਅਤੇ ਐਸੀਡਿਟੀ ਨੂੰ ਘੱਟ ਕਰਦਾ ਹੈ। ਖਾਸ ਕਰਕੇ ਜ਼ੋ ਸਾਰਾ ਦਿਨ ਬੈਠਕੇ ਕੰਮ ਕਰਦੇ ਹਨ ਉਨ੍ਹਾਂ ਵਿਚ ਅਕਸਰ ਐਸੀਡਿਟੀ ਦੀ ਸਮੱਸਿਆ ਆ ਜਾਂਦੀ ਹੈ ਪਰ ਇਹ ਐਸੀਡਿਟੀ ਨੂੰ ਘਟਾਉਂਦਾ ਹੈ।
4. ਊਰਜਾ ਦਾ ਸਰੋਤ:
ਕਿਨੂੰ ਊਰਜਾ ਦਾ ਵੀ ਉੱਤਮ ਸਰੋਤ ਹੈ। ਇਸ ਵਿਚ ਕਾਫੀ ਮਾਤਰਾ ਵਿਚ ਕਾਰਬੋਹਾਈਡ੍ਰੇਟ ਹੁੰਦੇ ਹਨ ਜਿਸ ਵਿਚ ਗੁਲੂਕੋਜ਼, ਫਰੈਕਟੋਜ਼, ਸੁਕਰੋਜ਼ ਆਦਿ ਪਾਏ ਜਾਂਦੇ ਹਨ। ਇਸ ਨਾਲ ਸ਼ਰੀਰ ਨੂੰ ਤੁਰੰਤ ਊਰਜਾ ਮਿਲਦੀ ਹੈ।ਵਰਕਆਊਟ ਤੋਂ ਬਾਅਦ ਐਨਰਜੀ ਡ੍ਰਿੰਕ ਵਜੋਂ ਵੀ ਕਿਨੂੰ ਜ਼ੂਸ ਨੂੰ ਲਿਆ ਜਾ ਸਕਦਾ ਹੈ।
5. ਕਲੈਸਟਰੋਲ ਨੂੰ ਕੰਟਰੋਲ ਕਰਦਾ ਹੈ:
ਅੱਜ ਕੱਲ ਕਲੈਸਟਰੋਲ ਮਨੁੱਖੀ ਸਿਹਤ ਲਈ ਚੁਣੌਤੀ ਬਣਦਾ ਜਾ ਰਿਹਾ ਹੈ।ਸਾਡੇ ਦੋਸ਼ਪੂਰਣ ਖਾਣਪਾਣ ਨਾਲ ਦਿਲ ਦੀਆਂ ਬਿਮਾਰੀਆਂ ਵੱਧ ਰਹੀਆਂ ਹਨ। ਪਰ ਕਿਨੂੰ ਆਪਣੇ ਖਾਸ ਗੁਣਾਂ ਕਰਕੇ ਸ਼ਰੀਰ ਵਿਚ ਖਰਾਬ ਕਲੈਸਟਰੋਲ ਨੂੰ ਘੱਟ ਕਰਕੇ ਚੰਗੇ ਕਲੈਸਟਰੋਲ ਨੂੰ ਵਧਾਉਂਦਾ ਹੈ।ਕਿਨੂੰ ਦੇ ਰੋਜਾਨਾ ਸੇਵਨ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੁੰਦਾ ਹੈ।
No comments:
Post a Comment