Wednesday, November 1, 2023

ਕਮਾਲ ਦਾ ਕਿਨੂੰ, ਸ਼ਰਦੀਆਂ ਵਿਚ ਰੱਖੇਗਾ ਸਿਹਤਮੰਦ

 ਸ਼ਰਦੀਆਂ ਦਾ ਮੌਸਮ Winter ਜਿੱਥੇ ਮੌਸਮੀ ਬਦਲਾਅ ਦਾ ਆਨੰਦ ਦਿੰੰਦਾ ਹੈ ਉਥੇ ਹੀ ਇਸ ਰੁੱਤ ਦੌਰਾਨ ਕਈ ਕਿਸਮ ਦੀਆਂ


ਬਿਮਾਰੀਆਂ Diseases ਵੀ ਮਨੁੱਖੀ ਸ਼ਰੀਰ ਨੂੰ ਘੇਰਦੀਆਂ ਹਨ। ਤੁਸੀਂ ਵੇਖਿਆ ਹੋਣਾ ਹੈ ਕਿ ਹਾਰਟ ਅਟੈਕ ਦੇ ਮਾਮਲੇ ਵੀ ਸ਼ਰਦੀਆਂ ਵਿਚ ਅਕਸਰ ਜਿਆਦਾ ਵੇਖਣ ਨੂੰ ਮਿਲਦੇ ਹਨ ਜਦ ਕਿ ਖਾਂਸੀ ਜ਼ੁਕਾਮ ਤਾਂ ਆਮ ਗੱਲ ਹੈ। ਇਸੇ ਤਰਾਂ ਸ਼ਰਦੀਆਂ ਵਿਚ ਭਾਰੀ ਭੋਜਨ ਕਰਨ ਕਰਕੇ ਮੋਟਾਪਾ ਵੀ ਆ ਘੇਰਦਾ ਹੈ।

ਪਰ ਅਜਿਹੇ ਵਿਚ ਕਮਾਲ ਦਾ ਕਿਨੂੰ Kinnow ਸਾਨੂੰ ਸਿਹਤਮੰਦ ਰੱਖ ਸਕਦਾ ਹੈ।

ਆਓ ਅੱਜ ਜਾਣੀਏ ਸ਼ਰਦੀਆਂ ਵਿਚ ਕਿਨੂੰ ਖਾਣ ਦੇ ਫਾਇਦੇ Health Benefits of Kinnow 

ਕਿਨੂੰ ਸੰਤਰੇ ਵਰਗਾ ਫਲ ਹੈ ਜ਼ੋ ਕਿ ਪੰਜਾਬ Punjab ਵਿਚ ਵੱਡੀ ਮਾਤਰਾ ਵਿਚ ਹੁੰਦਾ ਹੈ ਅਤੇ ਇਸਦਾ ਫਲ ਅੱਧ ਨਵੰਬਰ ਤੋਂ ਮਾਰਚ ਆਖੀਰ ਤੱਕ ਭਾਵ ਸ਼ਰਦੀ ਦੀ ਰੁੱਤ ਦੌਰਾਨ ਭਰਪੂਰ ਮਾਤਰਾ ਵਿਚ ਹਰ ਬਾਜਾਰ ਵਿਚ ਉਪਲਬੱਧ ਹੁੰਦਾ ਹੈ।ਤੇ ਜ਼ੇਕਰ ਤੁਸੀਂ ਇੰਨ੍ਹਾਂ ਸ਼ਰਦੀਆਂ ਵਿਚ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਕਿਨੂੰ ਨੂੰ ਆਪਣੀ ਰੋਜਾਨਾਂ ਦੀ ਖੁਰਾਕ ਦਾ ਹਿੱਸਾ ਬਣਾਓ ਅਤੇ ਅੱਗੇ ਪੜ੍ਹੋ ਕਿ ਇਹ ਸ਼ਰਦੀਆਂ ਵਿਚ ਸਾਨੂੰ ਕਿਵੇਂ ਤੰਦਰੁਸਤ ਰੱਖਦਾ ਹੈ।

ਮੋਟਾਪਾ ਘੱਟ ਕਰਦਾ ਹੈ:

ਕਿਨੂੰ ਜ਼ੋ ਕਿ ਵਿਟਾਮਿਨ ਸੀ ਨਾਲ ਭਰਪੂਰ ਫਲ ਹੈ ਵਿਚ ਐਟੀਔਕਸੀਡੈਂਟ ਗੁਣ ਹੁੰਦੇ ਹਨ ਅਤੇ ਇਹ ਐਂਟੀ ਇਮਫਲੇਮੇਟਰੀ ਗੁਣਾ ਨਾਲ ਵੀ ਭਰਪੂਰ ਹੈ।ਜ਼ੋ ਕਿ ਸ਼ਰੀਰ ਵਿਚ ਮੋਟਾਪੇ ਨੂੰ ਘੱਟ ਕਰਦਾ ਹੈ।

ਪਾਚਨ ਰੱਖਦਾ ਹੈ ਦਰੁਸਤ

ਕਿਨੂੰ ਪਾਚਣ ਪ੍ਰਣਾਲੀ ਨੂੰ ਦਰੁਸਤ ਰੱਖਦਾ ਹੈ। ਜ਼ੇਕਰ ਤੁਸੀਂ ਸ਼ਰਦੀਆਂ ਵਿਚ ਪੇਟ ਦੀਆਂ ਬਿਮਾਰੀਆਂ ਤੋਂ ਪੀੜਤ ਰਹਿੰਦੇ ਹੋ ਤਾਂ ਇਹ ਤੁਹਾਡੀ ਪਾਚਨ ਪ੍ਰਣਾਲੀ ਨੂੰ ਫਿਟ ਰੱਖੇਗਾ ਅਤੇ ਤੁਸੀਂ ਕਬਜ, ਐਸੀਡਿਟੀ ਆਦਿ ਦੀਆਂ ਅਲਾਮਤਾਂ ਤੋਂ ਬਚ ਜਾਓਗੇ। ਜਦ ਅਸੀਂ ਕਿਨੂੰ ਫਲ ਨੂੰ ਖਾਂਦੇ ਹਾਂ ਤਾਂ ਇਸਦਾ ਫਾਇਬਰ ਪੇਟ ਨੂੰ ਸਾਫ ਕਰਦਾ ਹੈ ਅਤੇ ਸਵੇਰ ਵੇਲੇ ਪੇਟ ਪੂਰੀ ਤਰਾਂ ਸਾਫ ਹੋ ਜਾਂਦਾ ਹੈ ਅਤੇ ਕਬਜ ਵੀ ਨਹੀਂ ਹੁੰਦੀ ਹੈ।

ਹੱਡੀਆਂ ਦੀ ਮਜਬੂਤੀ

ਕਿਨੂੰ ਵਿਚ ਕੈਲਸ਼ੀਅਮ ਵੀ ਪਾਇਆ ਜਾਂਦਾ ਹੈ ਜ਼ੋਕਿ ਸਾਡੀਆਂ ਹੱਡੀਆਂ ਦੀ ਮਜਬੂਤੀ ਲਈ ਬਹੁਤ ਜਰੂਰੀ ਹੈ। ਕਿਨੂੰ ਦੇ ਸੇਵਨ ਨਾਲ ਹੱਡੀਆਂ ਮਜਬੂਤ ਹੁੰਦੀਆਂ ਹਨ ਅਤੇ ਸ਼ਰਦੀਆਂ ਵਿਚ ਜ਼ੋੜਾਂ ਦੇ ਦਰਦ, ਸੋਜ਼ਸ ਆਦਿ ਰੋਗਾਂ ਤੋਂ ਰਾਹਤ ਮਿਲਦੀ ਹੈ।

ਦਿਲ ਦੇ ਰੋਗਾਂ ਨੂੰ ਰੋਕਦਾ ਹੈ

ਕਿਨੂੰ ਦਿਲ ਦੇ ਰੋਗਾਂ ਨੂੰ ਵੀ ਘੱਟ ਕਰਦਾ ਹੈ। ਇਸਨਾਲ ਬਲੱਡ ਪ੍ਰੈਸਰ ਕੰਟਰੋਲ ਵਿਚ ਰਹਿੰਦਾ ਹੈ ਅਤੇ ਇਹ ਖਰਾਬ ਕੈਲਸਟਰੋਲ ਨੂੰ ਵੀ ਕੰਟਰੋਲ ਕਰਦਾ ਹੈ। ਇਸ ਤਰਾਂ ਇਸ ਦੇ ਸੇਵਨ ਨਾਲ ਹਾਰਟ ਅਟੈਕ ਦਾ ਖਤਰਾ ਘੱਟਦਾ ਹੈ। ਪਰ ਕਿਨੂੰ ਨੂੰ ਸਵੇਰੇ ਖਾਲੀ ਪੇਟ ਨਹੀਂ ਖਾਣਾ ਚਾਹੀਦਾ ਹੈ।

ਇਮਿਊਨਿਟੀ ਮਜਬੂਤ ਕਰਦਾ ਹੈ

ਸ਼ਰਦੀਆਂ ਵਿਚ ਖਾਂਸੀ ਜ਼ੁਕਾਮ ਆਮ ਗੱਲ ਹੈ ਜ਼ੋ ਕਿ ਸਾਡੇ ਸ਼ਰੀਰ ਦੀ ਬਿਮਾਰੀ ਨਾਲ ਲੜਨ ਦੀ ਕਮਜੋਰ ਪ੍ਰਤਿਰੋਧਕ ਸਮਰੱਥਾ ਕਾਰਨ ਹੁੰਦਾ ਹੈ। ਕਿਨੂੰ ਵਿਚ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਹੁੰਦਾ ਹੈ ਜ਼ੋ ਕਿ ਸ਼ਰੀਰ ਦੀ ਇਮਿਊਨਿਟੀ ਨੂੰ ਮਜਬੂਤ ਕਰਦਾ ਹੈ ਅਤੇ ਸ਼ਰੀਰ ਫਿਟ ਰਹਿੰਦਾ ਹੈ ਅਤੇ ਸ਼ਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਵੱਧਦੀ ਹੈ। 

ਨੋਟ ਇਹ ਜਾਣਕਾਰੀ ਆਮ ਹਾਲਾਤਾਂ ਲਈ ਹੈ ਅਤੇ ਇਸ ਨੂੰ ਪੇਸ਼ੇਵਰ ਮੈਡੀਕਲ ਸਲਾਹ ਵਜੋਂ ਨਾ ਲਿਆ ਜਾਵੇ।

No comments:

Post a Comment

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...