Monday, November 6, 2023

ਸੁਪਰ ਸੀਡਰ ਨਾਲ ਬੀਜਣੀ ਹੈ ਕਣਕ ਤਾਂ ਸਮਝ ਲਵੋ ਇਹ ਗੱਲਾਂ

ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ ਸੰਭਾਲ ਸਬੰਧੀ ਵਰਤੀਆਂ ਜਾਂਦੀਆਂ ਮਸ਼ੀਨਾਂ Agri Machines ਸਬੰਧੀ ਜਾਣਕਾਰੀ ਦੇਣ ਲਈ ਉਪਰਾਲੇ ਜਾਰੀ ਹਨ। ਖੇਤੀਬਾੜੀ ਵਿਭਾਗ ਲਗਾਤਾਰ ਕਿਸਾਨਾਂ ਨੂੰ ਮਸ਼ੀਨਾਂ ਤੇ ਸਬਸਿਡੀ Subsidy ਵੀ ਦੇ ਰਿਹਾ ਹੈ।

ਇਸ ਲਈ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ Gurmeet Singh Cheema ਅਤੇ ਖੇਤੀਬਾੜੀ ਇੰਜਨੀਅਰ ਸ੍ਰੀ ਕਮਲ ਗੋਇਲ Kamal Goyal ਨੇ ਸੁਪਰ ਸੀਡਰ ਸਬੰਧੀ ਸਲਾਹ ਜਾਰੀ ਕਰਦਿਆਂ ਦੱਸਿਆ ਹੈ ਕਿ  ਸੁਪਰ ਸੀਡਰ ਨਾਲ ਬਿਨਾਂ ਵਹਾਈ ਕਣਕ ਦੀ ਬਿਜਾਈ ਝੋਨੇ ਦੇ ਵੱਢ ਵਿੱਚ ਪਰਾਲੀ ਨੂੰ ਖੇਤ ਵਿਚੋਂ ਕੱਢੇ ਬਿਨ੍ਹਾ ਹੀ ਕੀਤੀ ਜਾ ਸਕਦੀ ਹੈ। ਇਸ ਨਾਲ ਕਣਕ ਦੀ ਬਿਜਾਈ Wheat Sowing ਬਿਨਾ ਪਰਾਲੀ ਸਾੜੇ Without Burning Stubble ਹੋ ਜਾਂਦੀ ਹੈ।

ਮਸ਼ੀਨ ਦੀ ਬਣਤਰ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਸੁਪਰ ਸੀਡਰ Super Seeder ਮਸ਼ੀਨ ਵਿੱਚ ਅੱਗੇ ਰੋਟਾਵੇਟਰ ਲੱਗਾ ਹੁੰਦਾ ਹੈ ਜਿਸ ਤੇ ‘ਐਲ’ ਜਾਂ ‘ਜੇ’ ਜਾਂ ‘ਸੀ ਟਾਈਪ ਦੇ ਬਲੇਡ ਲੱਗੇ ਹੁੰਦੇ ਹਨ ਅਤੇ ਮਗਰ ਫਾਲੇ ਲੱਗੇ ਹੁੰਦੇ ਹਨ। ਰੋਟਾਵੇਟਰ ਅਤੇ ਫ਼ਾਲਿਆਂ ਵਿਚਕਾਰ ਇੱਕ ਰੋਲਰ ਲੱਗਾ ਹੁੰਦਾ ਹੈ ਜਿਸ ਤੇ ਡਿਸਕਾਂ ਲੱਗੀਆਂ ਹੁੰਦੀਆਂ ਹਨ ਅਤੇ ਇਹ ਰੋਲਰ 50—60 ਚੱਕਰ ਪ੍ਰਤੀ ਮਿੰਟ ਤੇ ਘੁੰਮਦਾ ਹੈ। ਰੋਟਾਵੇਟਰ ਪਰਾਲੀ ਨੂੰ ਜ਼ਮੀਨ ਵਿੱਚ ਦਬਾਉਂਦਾ ਹੈ। ਡਿਸਕ ਫ਼ਾਲੇ ਅੱਗੇ ਜ਼ਮੀਨ ਵਿੱਚ ਲਾਈਨ ਬਣਾਉਂਦੀ ਹੈ ਅਤੇ ਫ਼ਾਲੇ ਉੱਤੇ ਲੱਗੇ ਬੂਟ ਰਾਹੀਂ ਖਾਦ ਅਤੇ ਬੀਜ ਲਾਈਨਾਂ ਵਿੱਚ ਕੇਰੀ ਜਾਂਦੀ ਹੈ।


ਸੁਪਰ ਸੀਡਰ ਨਾਲ ਬੀਜਾਈ ਸਮੇਂ ਪ੍ਰਤੀ ਏਕੜ 45 ਕਿਲੋ ਬੀਜ Seed Rate ਪਾਉਣਾ ਚਾਹੀਦਾ ਹੈ ਅਤੇ 65 ਕਿਲੋ ਡੀਏਪੀ DAP ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਉਨ੍ਹਾਂ ਨੇ ਸੁਪਰ ਸੀਡਰ ਦੀ ਸਾਂਭ—ਸੰਭਾਲ ਬਾਰੇ ਸਲਾਹ ਦਿੰਦਿਆਂ ਕਿਹਾ ਕਿ ਇਸ ਵਿਧੀ ਨਾਲ  ਕਣਕ ਦੀ ਬਿਜਾਈ ਜਿਆਦਾ ਅਗੇਤੀ ਨਹੀਂ ਕਰਣੀ ਚਾਹੀਦੀ।ਖੇਤ ਵਿੱਚ ਕੂਲਾ ਵੱਤਰ ਹੋਣਾ ਚਾਹੀਦਾ ਹੈ।ਮਸ਼ੀਨ ਦੇ ਫਾਲਿਆਂ ਦੇ ਹਿਸਾਬ ਨਾਲ ਟਰੈਕਟਰ ਦੀ ਹਾਰਸ ਪਾਵਰ ਦੀ ਚੋਣ ਕਰੋ। ਟਰੈਕਟਰ ਨੂੰ ਹੋਲੀ ਸਪੀਡ ਤੇ ਚਲਾਉ। ਬਿਜਾਈ ਸਮੇਂ ਟਰੈਕਟਰ ਨੂੰ ਖੇਤ ਵਿਚ ਚਲਾਉਣ ਤੋਂ ਪਹਿਲਾਂ ਪੀ.ਟੀ.ਓ. ਨੂੰ ਚਲਾਉ। ਬਿਜਾਈ ਦੇ ਸਮੇਂ ਮੌੜਾਂ ਤੇ ਮਸੀਨ ਨੂੰ ਥੋੜ੍ਹਾ ਉੱਪਰ ਚੁੱਕੋ ਨਹੀਂ ਤਾਂ ਮਸੀਨ ਦੇ ਫਾਲੇ, ਡਿਸਕਾਂ ਟੇਡੇ ਹੋ ਸਕਦੇ ਹਨ ਅਤੇ ਬਲੇਡਾਂ ਅਤੇ ਮਸੀਨ ਨੂੰ ਨੁਕਸਾਨ ਹੋ ਸਕਦਾ ਹੈ। ਘਸੇ ਹੋਏ ਬਲੇਡਾਂ ਨੂੰ ਬਦਲੋ। ਚੇਨਾਂ ਨੂੰ ਗਰੀਸ ਕਰੋ ਅਤੇ ਨਿੱਪਲਾਂ ਵਿਚ ਗਰੀਸ ਭਰੋ। ਬੀਜ ਅਤੇ ਖਾਦ ਬਕਸੇ ਨੂੰ ਬਿਜਾਈ ਦੇ ਸੀਜ਼ਨ ਤੋਂ ਬਾਅਦ ਖਾਲੀ ਕਰਕੇ ਸਾਫ ਕਰੋ।ਜੇਕਰ ਇੰਨ੍ਹਾਂ ਸਾਵਧਾਨੀਆਂ ਨਾਲ ਇਸ ਮਸ਼ੀਨ ਦੀ ਵਰਤੋਂ ਕੀਤੀ ਜਾਵੇ ਤਾਂ ਕਿਸਾਨ ਬਿਨ੍ਹਾਂ ਪਰਾਲੀ ਸਾੜੇ ਕਣਕ ਦੀ ਬਿਜਾਈ ਇਸ ਮਸ਼ੀਨ ਨਾਲ ਕਰ ਸਕਦੇ ਹਨ। 


No comments:

Post a Comment

Agriculture Department ਵੱਲੋਂ ਕੋਅਪਰੇਟਿਵ ਸੋਸਾਇਟੀਆਂ ਦੀ ਅਚਨਚੇਤ Cheking

Fazilka :  ਖੇਤੀਬਾੜੀ ਮੰਤਰੀ ਪੰਜਾਬ ਸ: ਗੁਰਮੀਤ ਸਿੰਘ ਖੁਡੀਆਂ  Gurmeet Singh Khuddian ਅਤੇ ਡਾਇਰੈਕਟਰ ਜਾਂਚ ਕਰ ਰਹੀ ਖੇਤੀਬਾੜੀ ਵਿਭਾਗ ਦੀ ਟੀਮ ਖੇਤੀਬਾੜੀ ਅਤੇ ...