Friday, March 21, 2025

ਕੀ ਕਰੀਏ ਕਿ ਅਗਲੇ ਸਾਲ ਨਾ ਰੁਲੇ ਝੋਨਾ, ਪੀਏਯੂ ਦੀ ਸਲਾਹ

 ਲੁਧਿਆਣਾ, 21 ਮਾਰਚ

ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦਾ ਦੋ ਦਿਨਾ ਕਿਸਾਨ ਮੇਲਾ ਅੱਜ ਇੱਥੇ ਼ਸੁਰੂ ਹੋਇਆ। ਮੇਲੇ ਵਿਚ ਪੁੱਜੇ ਕਿਸਾਨਾਂ ਦਾ ਸਵਾਲ ਸੀ ਕਿ ਪਿੱਛਲੇ ਸਾਲ ਝੋਨੇ ਦੇ ਮੰਡੀਕਰਨ ਵਿਚ ਖਾਸ ਕਰਕੇ ਪੀਆਰ 126 ਕਿਸਮ ਦੇ ਮੰਡੀਕਰਨ ਵਿਚ ਜੋ ਦਿੱਕਤ ਆਈ ਸੀ ਉਸਦਾ ਕੀ ਕੀਤਾ ਜਾਵੇ।


ਯੁਨੀਵਰਸਿਟੀ ਦੇ ਵਾਇਸ ਚਾਂਸਲਰ ਡਾ: ਸਤਬੀਰ ਸਿੰਘ ਗੋਸਲ ਨੇ ਇਸ ਮੌਕੇ ਦੱਸਿਆ ਕਿ ਯੁਨੀਵਰਸਿਟੀ ਨੇ ਝੋਨੇ ਦੀ ਇਕ ਹੋਰ ਕਿਸਮ ਪੀਆਰ 132 ਜਾਰੀ ਕੀਤੀ ਹੈ। ਇਸਦਾ ਇਸ ਸਾਲ ਥੌੜਾ ਥੋੜਾ ਬੀਜ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ। ਇਸ ਕਿਸਮ ਨੂੰ ਯੁਰੀਆ ਖਾਦ ਪ੍ਤੀ ਏਕੜ 30 ਕਿਲੋ ਘੱਟ ਪਾਉਣੀ ਪਵੇਗੀ।

ਵਾਇਸ ਚਾਂਸਲਰ ਨੇ ਪਿੱਛਲੇ ਸਾਲ ਦੇ ਮੰਡੀਕਰਨ ਦੇ ਤਜਰਬੇ ਦੀ ਗੱਲ ਕਰਦਿਆਂ ਦੱਸਿਆ ਕਿ ਪੀਆਰ 126 ਕਿਸਮ ਸਮੇਤ ਝੋਨੇ ਦੀਆਂ ਸਾਰੀਆਂ ਕਿਸਮਾਂ ਨੂੰ 15 ਜੁਲਾਈ ਤੋਂ ਪਹਿਲਾਂ ਪਹਿਲਾਂ ਲਗਾ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿੱਛਲੇ ਸਾਲ ਕਿਸਾਨਾਂ ਨੇ ਮੱਕੀ ਲਗਾ ਕੇ ਝੋਨੇ ਦੀ 126 ਕਿਸਮ ਲਗਾਈ ਜਿਸ ਕਾਰਨ ਫਸਲ ਲੇਟ ਹੋ ਗਈ ਅਤੇ ਇਸ ਵਿਚ ਨਮੀ ਜਿਆਦਾ ਰਹਿ ਗਈ। ਇਸ ਲਈ ਯੁਨੀਵਰਸਿਟੀ ਨੇ ਸਲਾਹ ਦਿੱਤੀ ਹੈ ਕਿ ਇਹ ਕਿਸਮ ਵੀ 15 ਜੁਲਾਈ ਤੋਂ ਪਹਿਲਾਂ ਪਹਿਲਾਂ ਲਗਾਈ ਜਾਵੇ। 

ਇਸੇ ਤਰਾਂ ਯੁਨੀਵਰਸਿਟੀ ਵੱਲੋਂ ਪਰਾਲੀ ਦਾ ਵੀ ਹੱਲ ਕਰ ਦਿੱਤਾ ਗਿਆ ਹੈ। ਇਸ ਤਹਿਤ ਹੁਣ ਕੰਬਾਇਨ ਤੇ ਹੀ ਬੀਜ ਤੇ ਖਾਦ ਖਿਲਾਰਣ ਵਾਲਾ ਯੰਤਰ ਲਗਾ ਦਿੱਤਾ ਗਿਆ ਹੈ। ਇਸ ਤਰਾਂ ਝੋਨੇ ਦੀ ਕਟਾਈ ਤੇ ਕਣਕ ਦੀ ਬਿਜਾਈ ਨਾਲੋਂ ਨਾਲ ਹੋ ਜਾਵੇਗੀ। ਇਸ  ਤੋਂ ਬਾਅਦ ਪਾਣੀ ਲਗਾ ਦੇਣਾ ਹੈ।

ਕਿਸਾਨਾਂ ਨੇ ਉਤਸਾਹ ਨਾਲ ਮੇਲੇ ਵਿਚ ਭਾਗ ਲਿਆ। ਇਹ ਮੇਲਾ ਕੱਲ ਵੀ ਚੱਲੇਗਾ। ਯੁਨੀਵਰਸਿਟੀ ਨੇ ਕਪਾਹ ਦੀਆਂ ਦੋ ਨਵੀਂਆਂ ਕਿਸਮਾਂ ਵੀ ਜਾਰੀ ਕੀਤੀਆਂ ਹਨ। 

No comments:

Post a Comment

Agriculture Department ਵੱਲੋਂ ਕੋਅਪਰੇਟਿਵ ਸੋਸਾਇਟੀਆਂ ਦੀ ਅਚਨਚੇਤ Cheking

Fazilka :  ਖੇਤੀਬਾੜੀ ਮੰਤਰੀ ਪੰਜਾਬ ਸ: ਗੁਰਮੀਤ ਸਿੰਘ ਖੁਡੀਆਂ  Gurmeet Singh Khuddian ਅਤੇ ਡਾਇਰੈਕਟਰ ਜਾਂਚ ਕਰ ਰਹੀ ਖੇਤੀਬਾੜੀ ਵਿਭਾਗ ਦੀ ਟੀਮ ਖੇਤੀਬਾੜੀ ਅਤੇ ...