Sunday, June 19, 2022

ਗੁਲਾਬੀ ਸੂੰਡੀ ਦੀ ਰੋਕਥਾਮ ਕਰਨ ਵਾਲੀ ਟਿਊਬ ਕਿੱਥੋਂ ਮਿਲੇਗੀ

ਕਿਸਾਨ ਵੀਰੋ ਇਸ ਸਮੇਂ ਨਰਮੇ ਦੀ ਫਸਲ ਨੂੰ ਫੁਲ ਫਲਾਕਾ ਸ਼ੁਰੂ ਹੋ ਗਿਆ ਹੈ ਅਤੇ ਨਾਲ ਹੀ ਫਸਲ ਤੇ ਗੁਲਾਬੀ ਸੂੰਡੀ ਦੇ ਹਮਲੇ ਦਾ ਡਰ ਵੀ ਸ਼ੁਰੂ ਹੋ ਗਿਆ ਹੈ ਪਿੱਛਲੇ ਸਾਲ ਬਠਿੰਡਾ ਅਤੇ ਮਾਨਸਾ ਵਿਚ ਗੁਲਾਬੀ ਸੂੰਡੀ ਨੇ ਬਹੁਤ ਨੁਕਸਾਨ ਕੀਤਾ ਸੀ ਅਤੇ ਇਕ ਵਾਰ ਜਦ ਇਹ ਟਿੰਡੇ ਵਿਚ ਵੜ ਜਾਂਦੀ ਹੈ ਤਾਂ ਫਿਰ ਇਸਦਾ ਕੰਟਰੋਲ ਔਖਾ ਹੋ ਜਾਂਦਾ ਹੈਹੁਣ ਵੀ ਕਈ ਇਲਾਕਿਆਂ ਵਿਚ ਗੁਲਾਬੀ ਸੂੰਡੀ ਦੀ ਆਮਦ ਦੀਆਂ ਖ਼ਬਰਾਂ  ਰਹੀਆਂ ਹਨ 

ਇਸ ਲਈ ਹਰ ਇਕ ਕਿਸਾਨ ਦੇ ਮਨ ਤੇ ਗੁਲਾਬੀ ਸੂੰਡੀ ਦਾ ਡਰ ਹੈ ਬਹੁਤ ਸਾਰੇ ਖੇਤੀ ਮਾਹਿਰ ਇਸ ਸਬੰਧੀ ਨਵੀਂ ਸਪਲੈਟ ਤਕਨੀਕ ਦੀ ਗੱਲ ਕਰ ਰਹੇ ਹਨ ਜਿਸ ਤਹਿਤ ਇਸ ਸੂੰਡੀ ਦੀ ਰੋਕਥਾਮ ਲਈ ਸਪ੍ਰੇਅ ਕਰਨ ਦੀ ਬਜਾਏ ਪੂਰੇ ਖੇਤ ਵਿਚ ਨਰਮੇ ਦੇ ਬੂਟਿਆਂ ਤੇ ਇਕ ਟਿਊਬ ਲਗਾਈ ਜਾਂਦੀ ਹੈ ਜਿਸ ਦੀ ਸੰੁਗਧ ਕਾਰਨ ਸੂੰਡੀ ਦਾ ਨਰ ਪਤੰਗਾ ਭਰਮ ਵਿਚ  ਜਾਂਦਾ ਹੈ ਅਤੇ ਨਰ ਤੇ ਮਾਦਾ ਦਾ ਮਿਲਾਪ ਨਹੀਂ ਹੁੰਦੀ ਹੈ ਅਤੇ ਅੱਗੇ ਨਵੀਂਆਂ ਸੂੰਡੀਆਂ ਨਹੀਂ ਬਣਦੀਆਂ ਹਨ

ਪਰ ਹੁਣ ਸੌ ਟਕੇ ਦਾ ਸਵਾਲ ਇਹ ਹੈ ਕਿ ਇਹ ਟਿਊਬ ਮਿਲੇਗੀ ਕਿੱਥੋ ਇਸ ਲਈ ਅਸੀਂ ਤੁਹਾਨੂੰ ਅੱਜ ਇਹ ਜਾਣਕਾਰੀ ਦੇਵਾਂਗੇ ਕਿ ਇਹ ਟਿਊਬ ਮਿਲੇਗੀ ਕਿੱਥੋਇੲ ਟਿਊਬ ਲੋਕਲ ਮਾਰਕਿਟ ਵਿਚ ਹਾਲੇ ਨਹੀਂ ਆਈ ਹੈ ਪਰ ਤੁਸੀਂ ਇਸ ਨੂੰ ਖਰੀਦ ਸਕਦੇ ਹੋ, ਕਿੱਥੋ ਇਹ ਅਸੀਂ ਤੁਹਾਨੂੰ ਅੱਗੇ ਦਸਾਂਗੇ

ਪਰ ਇੱਥੇ ਅਸੀਂ ਸਪ਼ਸਟ ਕਰ ਦੇਣਾ ਚਾਹੁੰਦੇ ਹਾਂ ਕਿ ਇਹ ਨਵੀਂ ਤਕਨੀਕ ਹੈ ਅਤੇ ਅਸੀਂ ਖੁਦ ਵੀ ਇਸ ਨੂੰ ਵਰਤ ਕੇ ਨਹੀਂ ਵੇਖਿਆ ਹੈ ਪਰ ਮਾਹਿਰ ਇਸ ਤਕਨੀਕ ਨੂੰ ਪੂਰੀ ਕਾਰਗਾਰ ਦੱਸ ਰਹੇ ਹਨ, ਜਿਸ ਬਾਰੇ ਵੱਖ ਵੱਖ ਮਾਹਿਰਾਂ ਦੇ ਵੀਡੀਓ ਤੁਸੀਂ ਹੇਠਲੇ ਲਿੰਕਸ ਤੇ ਜਾ ਕੇ ਵੇਖ ਸਕਦੇ ਹੋ 

https://youtu.be/Yge9Ltf3IXQ 

https://youtu.be/2eFd-JG1R3s 

https://youtu.be/iuEcg-N9YTc 

https://www.youtube.com/watch?v=yxAVc1xZ6Ag 

 

 ਇਸ ਲਈ ਇਸ ਤਕਨੀਕ ਲਈ ਇਹ ਟਿਊਬ ਤੁਸੀਂ ਖਰੀਦਣੀ ਹੈ ਜਾਂ ਨਹੀਂ ਇਸਦਾ ਫੈਸਲਾ ਤੁਸੀਂ ਖੁਦ ਕਰਨਾ ਹੈ ਅਤੇ ਚਾਹੋ ਤਾਂ ਆਪਣੇ ਪਸੰਦ ਦੇ ਕਿਸੇ ਖੇਤੀ ਮਾਹਿਰ ਨਾਲ ਵੀ ਗੱਲ ਕਰ ਲਵੋ ਸਾਡਾ ਮਕਸਦ ਕੇਵਲ ਜਾਣਕਾਰੀ ਦੇਣਾ ਹੈ ਕਿ ਇਹ ਟਿਊਬ ਮਿਲੇਗੀ ਕਿੱਥੋ, ਇਸ ਲਈ ਖਰੀਦ ਸਬੰਧੀ ਆਪਣੇ ਫੈਸਲੇ ਦੇ ਤੁਸੀਂ ਖੁਦ ਜਿੰਮੇਵਾਰ ਹੋਵੋਗੇ 

ਕਿਸਾਨ ਵੀਰੋ ਨੈਟ ਮੇਟ ਨਾਂਅ ਦੀ ਇਹ ਟਿਊਬ ਆਨਲਾਈਨ ਤੁਸੀਂ ਖਰੀਦ ਕਰ ਸਕਦੇ ਹੋਇਸ ਲਈ ਤੁਸੀਂ ਐਮੇਜ਼ੋਨ ਦੇ ਨਿਮਨ ਲਿੰਕ ਤੇ ਕਲਿੱਕ ਕਰੋ

https://amzn.to/3mYcsRF 

 

ਇਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਐਮੇਜ਼ੌਨ ਦੀ ਆਫਿਸੀਅਲ ਵੇਬਸਾਇਟ ਤੇ ਚੱਲੇ ਜਾਓਗੇ ਅਤੇ ਇਹ ਲਿੰਕ ਸਿੱਧਾ ਤੁਹਾਨੂੰ ਇਸ ਪ੍ਰੋਡੇਕਟ ਤੇ ਲੈ ਜਾਵੇਗਾ ਜਿੱਥੋਂ ਤੁਸੀਂ ਇਹ ਟਿਊਬ ਖਰੀਦ ਕਰ ਸਕਦੇ ਹੋ ਇਹ ਇਕ ਟਿਊਬ ਇਕ ਏਕੜ ਵਿਚ ਨਰਮੇ ਦੇ ਪੌਦਿਆ ਤੇ ਵੱਖ ਵੱਖ ਥਾਂਵਾਂ ਤੇ ਲਗਾਉਣੀ ਹੈ ਜਿਵੇਂ ਆਪਾਂ ਬੁਰਸ਼ ਤੇ ਟੂਥਪੇਸ਼ਟ ਲਗਾਉਣੇ ਹਾਂ ਇਸ ਤਰਾਂ ਪੂਰੇ ਖੇਤ ਵਿਚ ਮਾਦਾ ਪੰਤਗੇ ਦੀ ਖੁਸਬੂ ਫੈਲ ਜਾਂਦੀ ਹੈ ਅਤੇ ਨਰ ਪੰਤਗੇ ਨੂੰ ਅਸਲ ਮਾਦਾ ਨਹੀਂ ਲੱਭਦੀ ਹੈ ਅਤੇ ਇਸ ਤਰਾਂ ਮਿਲਾਪ ਨਾ ਹੋਣ ਕਾਰਨ ਕੀੜੇ ਦਾ ਅੱਗੇ ਵਾਧਾ ਨਹੀਂ ਹੁੰਦਾ ਹੈ ਅਮਰੀਕਾ ਵਿਚ ਇਹ ਤਕਨੀਕ ਬਹੁਤ ਕਾਰਗਾਰ ਰਹੀਂ ਹੈ  ਮਾਹਿਰਾਂ ਅਨੁਸਾਰ ਇਹ ਬਿਨ੍ਹਾਂ ਸਪ੍ਰੇਅ ਗੁਲਾਬੀ ਸੂੰਡੀ ਨੂੰ ਕੰਟਰੋਲ ਕਰਨ ਦਾ ਸੌਖਾ ਅਤੇ ਕਾਰਗਾਰ ਤਰੀਕਾ ਹੈ ਜ਼ੋ ਕਿ ਇਕੋ ਫਰੈਂਡਲੀ ਵੀ ਹੈ ਅਤੇ ਇਸਦਾ ਵਾਤਾਵਰਨ ਤੇ ਕੋਈ ਮਾੜਾ ਅਸਰ ਨਹੀਂ ਹੈ 

ਸੋ ਜਿਹੜੇ ਵੀਰ ਇਹ ਟਿਊਬ ਮੰਗਵਾਉਣਾ ਚਾਹੁੰਦੇ ਹਨ ਉਹ ਲਿੰਕ    https://amzn.to/3mYcsRF          ਤੇ ਕਲਿੱਕ ਕਰਕੇ ਐਮੇਜ਼ੌਨ ਤੋਂ ਆਨਲਾਈਨ ਇਹ ਟਿਊਬ ਮੰਗਵਾ ਸਕਦੇ ਹਨ ਪਰ ਅਸੀਂ ਇਕ ਵਾਰ ਫਿਰ ਸਪਸਟ ਕਰ ਦੇਈਏ ਕਿ ਅਸੀਂ ਇਹ ਪੋਸਟ ਕਿਸਾਨਾਂ ਨੂੰ ਸਿਰਫ ਦੱਸਣ ਲਈ ਬਣਾ ਰਹੇ ਹਾਂ ਕਿ ਇਹ ਟਿਊਬ ਕਿੱਥੋਂ ਮਿਲ ਸਕਦੀ ਹੈ, ਖਰੀਦਣੀ ਜਾਂ ਨਾ ਖਰੀਦਣੀ ਤੁਹਾਡੀ ਆਪਣੀ ਮਰਜੀ ਹੈ 

Saturday, June 18, 2022

ਆਹਾਰ ਸੇ ਅਰੋਗਯ ਕੁਦਰਤ ਉਤਸਵ 20 ਜੂਨ ਨੂੰ ਹੋਵੇਗਾ

ਸਪੀਕਰ ਕੁਲਤਾਰ ਸਿੰਘ ਸੰਧਵਾਂ ਹੋਣਗੇ ਸਮਾਗਮ ਦੇ ਮੁੱਖ ਮਹਿਮਾਨ


ਮਿਲਟ ਮੈਨ ਡਾ. ਖਾਦਰ ਵਲੀ ਅਤੇ ਡਾ. ਅਮਰ ਸਿੰਘ ਆਜ਼ਾਦ ਸਮਾਗਮ ਦੇ ਮੁੱਖ ਬੁਲਾਰੇ ਹੋਣਗੇ

ਖੇਤੀ ਵਿਰਾਸਤ ਮਿਸ਼ਨ ਵੱਲੋਂ ਜਿਲਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ ਸਮਾਗਮ

ਫਰੀਦਕੋਟ 18 ਜੂਨ () ਖੇਤੀ ਵਿਰਾਸਤ ਮਿਸ਼ਨ ਜੈਤੋ ਵੱਲੋਂ ਜਿਲਾ ਪ੍ਰਸ਼ਾਸ਼ਨ ਫਰੀਦਕੋਟ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਸਹਿਯੋਗ ਨਾਲ ਆਹਾਰ ਸੇ ਅਰੋਗਯ ਕੁਦਰਤ ਉਤਸਵ-22 ਦਾ ਆਯੋਜਨ 20 ਜੂਨ 2022 ਨੂੰ ਸਵੇਰੇ 10.30 ਵਜੇ ਮੁੱਖ ਆਡੀਟੋਰੀਅਮ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਮਨਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆ ਖੇਤੀ ਵਿਰਾਸਤ ਮਿਸ਼ਨ ਦੇ ਸਹਿਯੋਗਕ ਸ੍ਰੀ ਓਮਿੰਦਰ ਦੱਤ ਨੇ ਦੱਸਿਆ ਕਿ ਜਿਲਾ ਪ੍ਰਸ਼ਾਸ਼ਨ ਫਰੀਦਕੋਟ ਵੱਲੋਂ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਦੀ ਅਗਵਾਈ ਹੇਠ ਲੋਕਾਂ ਨੂੰ ਭਾਰਤ ਦੇ ਮੂਲ ਅਨਾਜਾਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਦਾ ਹਿੱਸਾ ਬਣਾਏ ਜਾਣ ਲਈ ਜਾਗਰੂਕ ਕਰਨ ਲਈ ਚਲਾਈ ਜਾ ਰਹੇ ਮਿਸ਼ਨ ਨੀਵ ਨੂੰ ਮਜਬੂਤ ਕਰਨ ਅਤੇ ਇਸ ਕੜੀ ਨੂੰ ਅੱਗੇ ਵਧਾਉਂਦਿਆਂ ਭੋਜਨ ਹੀ ਔਸ਼ਧੀ ਹੈ ਤਹਿਤ ਆਹਾਰ ਸੇ ਅਰੋਗਯ ਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ। 
ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਬਾਜਰੇ ਤੇ ਹੋਰ ਮੂਲ ਅਨਾਜਾਂ ਦੀ ਖੁਰਾਕ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਜਾਵੇਗੀ। ਮੂਲ ਅਨਾਜਾਂ ਦੁਆਰਾ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਦਾ ਪ੍ਰਬੰਧਨ ਕਿਵੇਂ ਕੀਤਾ ਜਾ ਸਕਦਾ ਹੈ ਇਸ 'ਤੇ ਵਿਚਾਰ-ਵਟਾਂਦਰਾ ਹੋਵੇਗਾ। ਉਨ੍ਹਾਂ ਕਿਹਾ ਕਿ ਖੇਤੀ ਵਿਰਾਸਤ ਮਿਸ਼ਨ ਵੱਲੋਂ ਪੰਜਾਬੀਆਂ ਨੂੰ ਬਾਜਰੇ ਨੂੰ ਆਪਣੀ ਮੁੱਢਲੀ ਖੁਰਾਕ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ ।

Friday, June 17, 2022

ਡੀ. ਸੀ ਕੰਪਲੈਕਸ ,ਦਰਬਾਰ ਗੰਜ ਤੇ ਹੋਰ ਸਰਕਾਰੀ ਦਫਤਰਾਂ ਵਿੱਚ ਲੱਗੇ ਜਾਮਣਾਂ ਤੇ ਹੋਰ ਫਲਦਾਰ ਬੂਟਿਆਂ ਤੇ ਕੀਟਨਾਸ਼ਕ ਸਪਰੇਅ ਕਰਨ ਵਾਲਿਆਂ ਤੇ ਹੋਵੇਗੀ ਸਖਤ ਕਾਰਵਾਈ-ਡਿਪਟੀ ਕਮਿਸ਼ਨਰ

ਕਿਸੇ ਨੂੰ ਵੀ ਜਾਮਣਾਂ ਦੀ ਸੰਭਾਲ ਜਾਂ ਫਲ ਤੋੜਨ ਦਾ ਠੇਕਾ ਨਹੀਂ ਦਿੱਤਾ ਗਿਆ

ਫਰੀਦਕੋਟ - ਡਿਪਟੀ ਕਮਿਸ਼ਨਰ  ਡਾ. ਰੂਹੀ ਦੁੱਗ ਨੇ ਦੱਸਿਆ ਕਿ ਡੀ.ਸੀ ਦਫਤਰ ਕੰਪਲੈਕਸ, ਦਰਬਾਰ ਗੰਜ, ਸਰਕਾਰੀ ਕੁਆਰਟਰ ਵਾਲਾ ਏਰੀਆ

ਸਮੇਤ ਜਿਲੇ ਦੇ ਵੱਖ ਵੱਖ ਸਰਕਾਰੀ ਦਫਤਰਾਂ ਦੇ ਅਹਾਤਿਆਂ ਵਿੱਚ ਲੱਗੇ ਜਾਮਣ ਜਾਂ ਹੋਰ ਫਲਦਾਰ ਦਰੱਖਤਾਂ ਦਾ ਕਿਸੇ ਵੀ ਪ੍ਰਾਈਵੇਟ ਠੇਕੇਦਾਰ ਨੂੰ ਠੇਕਾ ਨਹੀਂ ਦਿੱਤਾ ਗਿਆ ਅਤੇ ਜੇਕਰ ਕੋਈ ਵੀ ਵਿਅਕਤੀ ਸਰਕਾਰੀ ਸਥਾਨਾਂ ਤੇ ਲੱਗੇ ਜਾਮਣਾਂ ਜਾਂ ਹੋਰ ਫਲਦਾਰ ਬੂਟਿਆਂ ਤੇ ਕੀਟਨਾਸ਼ਕ ਸਪਰੇਅ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕਿਹਾ ਕਿ  ਭਵਿੱਖ ਵਿੱਚ ਅਜਿਹੀ ਘਟਨਾ ਕਿਸੇ ਵੀ ਸੂਰਤ ਵਿੱਚ ਨਹੀਂ ਵਾਪਰਨ ਦਿੱਤੀ ਜਾਵੇਗੀ ਜਿਸ ਨਾਲ ਵਾਤਾਵਰਨ, ਦਰੱਖਤਾਂ ਜਾਂ ਪੰਛੀਆਂ ਦਾ ਨੁਕਸਾਨ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਵਾਤਾਵਰਨ ਦੀ ਸੰਭਾਲ ,ਪੰਛੀਆਂ ਦੀ ਸੰਭਾਲ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਦਫਤਰਾਂ ਦੇ ਅਹਾਤੇ ਵਿੱਚ ਲੱਗੇ ਦਰੱਖਤਾਂ, ਜਾਮਣਾਂ ਦੀ ਸੰਭਾਲ ਲਈ ਵਿਸ਼ੇਸ਼ ਧਿਆਨ ਦੇਣ ਅਤੇ ਜੇਕਰ ਕੋਈ ਵਿਅਕਤੀ ਆਪਣੇ ਆਪ ਨੂੰ ਜਾਮਣਾਂ ਦਾ ਠੇਕੇਦਾਰ ਦੱਸ ਕੇ ਸਪਰੇਅ ਜਾਂ ਜਾਮਣਾਂ ਦੀ ਤੁੜਾਈ ਕਰਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ।
ਉਨ੍ਹਾ ਸਮੂਹ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਦੀ ਸੰਭਾਲ ਲਈ ਵੱਧ ਤੋ ਵੱਧ ਰੁੱਖ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨ ਤੇ ਘਰਾਂ ਦੀਆਂ ਛੱਤਾਂ, ਬਨੇਰਿਆਂ ਤੇ ਪੰਛੀਆਂ ਲਈ ਪੀਣ ਵਾਲੇ ਪਾਣੀ ਲਈ ਮਿੱਟੀ ਆਦਿ ਦੇ ਬਰਤਨ ਪਾਣੀ ਨਾਲ ਭਰ ਕੇ ਰੱਖਣ ਤਾਂ ਜੋ ਅੱਤ ਦੀ ਗਰਮੀ ਵਿੱਚ ਉਨ੍ਹਾਂ ਨੂੰ ਰਾਹਤ ਮਿਲ ਸਕੇ।

Wednesday, June 15, 2022

ਖੇਤੀਬਾੜੀ ਅਧਿਕਾਰੀ ਬਣੇ ਰਾਹ ਦਸੇਰੇ, ਖੁਦ ਆਪਣੇ ਖੇਤਾਂ ਵਿਚ ਵੀ ਕਰ ਰਹੇ ਹਨ ਝੋਨੇ ਦੀ ਸਿੱਧੀ ਬਿਜਾਈ

-ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਨੇ ਆਪਣੇ ਪਰਿਵਾਰ ਦੇ 22 ਏਕੜ ਵਿਚ ਕੀਤੀ ਝੋਨੇ ਦੀ ਸਿੱਧੀ ਬਿਜਾਈ


ਫਾਜਿ਼ਲਕਾ, 15 ਜੂਨ


ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਦੇ ਅਧਿਕਾਰੀ ਨਾ ਕੇਵਲ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰ ਰਹੇ ਹਨ ਬਲਕਿ ਉਹ ਖੁਦ ਵੀ ਆਪਣੇ ਖੇਤਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਕੇ ਹੋਰਨਾਂ ਕਿਸਾਨਾਂ ਲਈ ਰਾਹ ਦਸੇਰੇ ਬਣ ਰਹੇ ਹਨ। ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਵੱਲੋਂ ਆਪਣੇ ਪਰਿਵਾਰ ਦੀ 22 ਏਕੜ ਜਮੀਨ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਗਈ ਹੈ। ਇਸ ਮੌਕੇ ਜਿ਼ਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਰੇਸ਼ਮ ਸਿੰਘ ਵੀ ਵਿਸ਼ੇਸ ਤੌਰ ਤੇ ਉਨ੍ਹਾਂ ਦੇ ਪਿੰਡ ਪੱਕਾ ਚਿਸਤੀ ਵਿਚ ਪਹੁੰਚੇ।
ਮੁੱਖ ਖੇਤੀਬਾੜੀ ਅਫ਼ਸਰ ਡਾ: ਰੇਸਮ ਸਿੰਘ ਨੇ ਦੱਸਿਆ ਕਿ ਸਾਡੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦਾ ਸੱਦਾ ਦਿੱਤਾ ਗਿਆ ਸੀ ਕਿਉਂਕਿ ਇਸ ਨਾਲ ਪਾਣੀ ਦੀ ਵੱਡੇ ਪੱਧਰ ਤੇ ਬਚਤ ਹੋਣ ਦੇ ਨਾਲ ਨਾਲ ਕਿਸਾਨਾਂ ਦੇ ਖਰਚੇ ਵੀ ਘੱਟਦੇ ਹਨ ਅਤੇ ਝਾੜ ਵੀ ਸਹੀ ਰਹਿੰਦਾ ਹੈ।ਇਸ ਤੋਂ ਬਿਨ੍ਹਾਂ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਵਿੱਤੀ ਮਦਦ ਦੇਣ ਦਾ ਐਲਾਣ ਵੀ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਲੋਕ ਮੁੱਖ ਮੰਤਰੀ ਦੀ ਅਪੀਲ ਮੰਨ ਕੇ ਵੱਡੀ ਮਾਤਰਾ ਵਿਚ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ।


ਉਨ੍ਹਾਂ ਨੇ ਦੱਸਿਆ ਕਿ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਦਾ ਖੇਤ ਹੋਰਨਾਂ ਕਿਸਾਨਾਂ ਲਈ ਇਕ ਪ੍ਰਦਰਸ਼ਨੀ ਪਲਾਂਟ ਵਜੋਂ ਕੰਮ ਕਰੇਗਾ ਅਤੇ ਜਦ ਲੋਕ ਵੇਖਣਗੇ ਕਿ ਵਿਭਾਗ ਦੇ ਅਧਿਕਾਰੀ ਖੁਦ ਸਿੱਧੀ ਬਿਜਾਈ ਰਾਹੀਂ ਝੋਨੇ ਦੀ ਖੇਤੀ ਕਰਦੇ ਹਨ ਤਾਂ ਉਨ੍ਹਾਂ ਦੇ ਇਸ ਤਕਨੀਕ ਪ੍ਰਤੀ ਵਹਿਮ ਭਰਤ ਦੂਰ ਹੋਣਗੇ ਅਤੇ ਹੋਰ ਕਿਸਾਨ ਇਸ ਤਕਨੀਕ ਨੂੰ ਅਪਨਾਉਣ ਲਈ ਅੱਗੇ ਆਊਣਗੇ।
ਸ੍ਰੀ ਗੁਰਮੀਤ ਸਿੰਘ ਚੀਮਾ ਨੇ ਕਿਹਾ ਕਿ ਫਾਜਿ਼ਲਕਾ ਦੇ ਲੋਕ ਵੱਡੀ

 ਗਿਣਤੀ ਵਿਚ ਨਵੀਂ ਤਕਨੀਕ ਨੂੰ ਅਪਨਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਵੇਖ ਕੇ ਹੋਰ ਕਿਸਾਨ ਵੀ ਇਸ ਨਵੀਂ ਤਕਨੀਕ ਵੱਲ ਪ੍ਰੇਰਿਤ ਹੋ ਰਹੇ ਹਨ।
ਇਸ ਮੌਕੇ ਖੇਤੀਬਾੜੀ ਇੰਜਨੀਅਰ ਕਮਲ ਕ੍ਰਿਸ਼ਨ ਨੇ ਕਿਹਾ ਕਿ ਇਹ ਤਕਨੀਕ ਕਿਸਾਨਾਂ ਲਈ ਵਰਦਾਨ ਸਿੱਧ ਹੋ ਰਹੀ ਹੈ।

ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਉਤਪਾਦਕਾਂ ਨੂੰ ਡੇਅਰੀ ਸਿਖਲਾਈ ਦੇਣ ਲਈ ਬੈਚ 20 ਜੂਨ ਤੋਂ

ਫ਼ਰੀਦਕੋਟ 15 ਜੂਨ -       ਡਿਪਟੀ ਡਾਇਰੈਕਟਰ ਡੇਅਰੀ  ਫਰੀਦਕੋਟ ਸ਼੍ਰੀ ਨਿਰਵੈਰ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੇਅਰੀ ਸਿਖਲਾਈ ਦਾ ਬੈਚ 20 ਜੂਨ  2022 ਤੋਂ ਸ਼ੁਰੂ ਹੋ ਰਿਹਾ ਹੈ ਜਿਸ ਦੀ ਕੌਂਸਲਿੰਗ ਮਿਤੀ 17 ਜੂਨ, 2022 ਨੂੰ ਦਫਤਰ ਡਿਪਟੀ ਡਾਇਰੈਕਟਰ ਡੇਅਰੀ,ਕਮਰਾ ਨੰ .209 ( ਹਾਲ ) ਡੀ.ਸੀ.ਕੰਪਲੈਕਸ ਫਰੀਦਕੋਟ ਵਿਖੇ ਰੱਖੀ ਗਈ ਹੈ ।


ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਜੋ ਪੇਂਡੂ ਪਿਛੋਕੜ ਦਾ ਹੋਵੇ ਘੱਟੋ - ਘੱਟ 5ਵੀ ਪਾਸ ਹੋਵੇ ਉਮਰ 18 ਤੋਂ 50 ਸਾਲ ਦੇ ਦਰਮਿਆਨ ਹੋਵੇ ਟ੍ਰੇਨਿੰਗ ਵਿਚ ਭਾਗ ਲੈ ਸਕਦੇ ਹਨ । ਟ੍ਰੇਨਿੰਗ ਦੀ ਸਮਾਪਤੀ ਉਪਰੰਤ ਬੇਰੁਜ਼ਗਾਰਾਂ ਨੂੰ ਤੋਂ 20 ਪਸ਼ੂਆਂ ਦੀ ਖਰੀਦ ਲਈ ਬੈਂਕਾਂ ਤੋਂ ਲੋਨ ਦਵਾ ਕੇ ਸਵੈ-ਰੁਜਗਾਰ ਦਿੱਤਾ ਜਾਵੇਗਾ । ਵਿਭਾਗ ਵੱਲੋਂ ਦੇਸੀ ਗਾਵਾਂ ਅਤੇ ਡੀ.ਡੀ. - ਸਕੀਮ ਅਧੀਨ 2,5,10 ਦੁਧਾਰੂ ਪਸ਼ੂਆਂ ਤੇ ਜਨਰਲ ਲਈ 25 ਫੀਸਦੀ ਅਤੇ ਐੱਸ.ਸੀ.ਲਈ 33 ਫੀਸਦੀ ਸਬਸਿਡੀ ਦਿੱਤੀ ਜਾਵੇਗੀ । ਚਾਹਵਾਨ ਉਮੀਦਵਾਰ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਫਰੀਦਕੋਟ ਦੇ ਦਫਤਰ ਵਿੱਚ ਜਾਂ ਫੋਨ ਨੰ . 01639-250380 , 99153-32637 ਸੰਪਰਕ ਕਰ ਸਕਦੇ ਹਨ । 

Sunday, May 22, 2022

ਪੰਜਾਬ ਦੇ ਮੁੱਖ ਮੰਤਰੀ ਦੇ ਹੁਕਮਾਂ 'ਤੇ ਪੰਜਾਬ ਨੇ 30 ਲੱਖ ਏਕੜ ਰਕਬਾ ਝੋਨੇ ਦੀ ਸਿੱਧੀ ਬਿਜਾਈ ਹੇਠ ਲਿਆਉਣ ਦਾ ਟੀਚਾ ਮਿੱਥਿਆ

ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਸਹਾਇਤਾ ਵਜੋਂ ਮਿਲਣਗੇ


ਕਿਸਾਨਾਂ ਨੂੰ ਪ੍ਰੇਰਿਤ ਕਰਨ ਅਤੇ ਸੇਧ ਦੇਣ ਲਈ 3000 ਅਧਿਕਾਰੀਆਂ/ਕਰਮਚਾਰੀਆਂ ਨੂੰ ਤਾਇਨਾਤ ਕੀਤਾ


ਮੁੱਖ ਮੰਤਰੀ ਨੇ ਖੇਤੀਬਾੜੀ ਵਿਭਾਗ ਨੂੰ ਚੂਹਿਆਂ ਦੀ ਰੋਕਥਾਮ ਲਈ ਕਿਸਾਨਾਂ ਨੂੰ ਕੀਟਨਾਸ਼ਕ ਮੁਫਤ ਮੁਹੱਈਆ ਕਰਵਾਉਣ ਲਈ ਕਿਹਾ


ਚੰਡੀਗੜ੍ਹ, 22 ਮਈ:


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੂਬੇ ਦੇ ਖੇਤੀਬਾੜੀ ਵਿਭਾਗ ਨੇ ਸਾਉਣੀ ਦੇ ਮੌਜੂਦਾ ਸੀਜ਼ਨ ਦੌਰਾਨ ਝੋਨੇ ਦੀ ਸਿੱਧੀ ਬਿਜਾਈ (ਡੀ.ਐਸ.ਆਰ.) ਹੇਠ ਰਕਬਾ ਪਿਛਲੇ ਸਾਲ ਦੇ ਮੁਕਾਬਲੇ ਦੁੱਗਣਾ ਕਰਦੇ ਹੋਏ 30 ਲੱਖ ਏਕੜ (12 ਲੱਖ ਹੈਕਟੇਅਰ) ਰਕਬਾ ਇਸ ਤਕਨੀਕ ਹੇਠ ਲਿਆਉਣ ਦਾ ਟੀਚਾ ਮਿੱਥਿਆ ਹੈ। ਇਸ ਕਦਮ ਦਾ ਉਦੇਸ਼ ਨਵੀਨਤਮ ਤਕਨੀਕ ਰਾਹੀਂ ਧਰਤੀ ਹੇਠਲੇ ਪਾਣੀ ਅਤੇ ਵਾਤਾਵਰਨ ਵਰਗੇ ਬਹੁਮੁੱਲੇ ਕੁਦਰਤੀ ਸਰੋਤਾਂ ਨੂੰ ਬਚਾਉਣਾ ਹੈ।


ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ ਭਗਵੰਤ ਮਾਨ, ਜਿਨ੍ਹਾਂ ਕੋਲ ਖੇਤੀਬਾੜੀ ਮਹਿਕਮਾ ਵੀ ਹੈ, ਨੇ ਵਿਭਾਗ ਨੂੰ ਹਦਾਇਤ ਕੀਤੀ ਕਿ ਇਸ ਸਾਲ ਝੋਨੇ ਦੀ ਰਵਾਇਤੀ ਲੁਆਈ ਦੀ ਬਜਾਏ ਲਗਭਗ 12 ਲੱਖ ਹੈਕਟੇਅਰ ਰਕਬੇ ਨੂੰ ਇਸ ਤਕਨੀਕ ਅਧੀਨ ਲਿਆਉਣ ਲਈ ਠੋਸ ਉਪਰਾਲੇ ਕੀਤੇ ਜਾਣ ਜੋ ਬਹੁਤ ਘੱਟ ਸਿੰਚਾਈ ਦੀ ਵਰਤੋਂ ਕਰਦੀ ਹੈ। ਇਹ ਵਿਧੀ ਜ਼ਮੀਨ ਵਿਚ ਪਾਣੀ ਦੇ ਰਿਸਣ ਵਿਚ ਸੁਧਾਰ ਕਰਨ ਦੇ ਨਾਲ-ਨਾਲ ਖਰਚੇ ਘਟਾਉਂਦੀ ਹੈ ਤੇ ਮਿੱਟੀ ਦੀ ਸਿਹਤ ਵਿਚ ਸੁਧਾਰ ਵੀ ਕਰਦੀ ਹੈ। ਇਸ ਨਾਲ ਝੋਨੇ ਅਤੇ ਕਣਕ ਦੇ ਝਾੜ ਵਿਚ ਵੀ 5-10 ਫੀਸਦੀ ਵਾਧਾ ਹੋਵੇਗਾ।


ਕਿਸਾਨਾਂ ਨੂੰ ਡੀ.ਐਸ.ਆਰ. ਰਾਹੀਂ ਝੋਨਾ ਬੀਜਣ ਲਈ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਨੇ ਪਹਿਲਾਂ ਹੀ ਇਸ ਨਵੀਨਤਮ ਤਕਨੀਕ ਨੂੰ ਅਪਣਾਉਣ ਵਾਲੇ ਕਿਸਾਨਾਂ ਨੂੰ ਉਤਸ਼ਾਹ ਵਜੋਂ 1500 ਪ੍ਰਤੀ ਏਕੜ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ। ਪਾਣੀ ਦੀ ਘੱਟ ਖਪਤ ਅਤੇ ਘੱਟ ਖਰਚੇ ਵਾਲੀ ਇਸ ਤਕਨੀਕ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਵਾਸਤੇ 450 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ।

 

ਜ਼ਿਕਰਯੋਗ ਹੈ ਕਿ ਇਸ ਸਾਉਣੀ ਸੀਜ਼ਨ ਦੌਰਾਨ ਸੂਬਾ ਭਰ ਦੇ ਕਿਸਾਨ ਬਾਸਮਤੀ ਸਮੇਤ 30 ਲੱਖ ਹੈਕਟੇਅਰ (75 ਲੱਖ ਏਕੜ) ਰਕਬੇ ਵਿੱਚ ਝੋਨਾ ਲਾਉਣਗੇ। ਅੰਕੜਿਆਂ ਅਨੁਸਾਰ ਪਿਛਲੇ ਸਾਲ 15 ਲੱਖ ਏਕੜ (6 ਲੱਖ ਹੈਕਟੇਅਰ) ਰਕਬੇ ਵਿਚ ਡੀ.ਐਸ.ਆਰ. ਰਾਹੀਂ ਝੋਨੇ ਦੀ ਕਾਸ਼ਤ ਕੀਤੀ ਗਈ ਸੀ ਅਤੇ ਇਸ ਸਾਲ 30 ਲੱਖ ਏਕੜ ਦਾ ਟੀਚਾ ਮਿੱਥਿਆ ਗਿਆ ਹੈ।


ਇਸ ਉਦੇਸ਼ ਦੀ ਪ੍ਰਾਪਤੀ ਲਈ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਇਸ ਵਾਤਾਵਰਨ ਪੱਖੀ ਤਕਨੀਕ ਨੂੰ ਅਪਣਾਉਣ ਲਈ ਪ੍ਰੇਰਿਤ ਕਰਨ ਵਾਸਤੇ ਖੇਤੀਬਾੜੀ, ਬਾਗਬਾਨੀ, ਮੰਡੀ ਬੋਰਡ ਅਤੇ ਜਲ ਤੇ ਭੂਮੀ ਸੰਭਾਲ ਸਮੇਤ ਵੱਖ-ਵੱਖ ਵਿਭਾਗਾਂ ਦੇ ਲਗਭਗ 3000 ਅਧਿਕਾਰੀਆਂ/ਕਰਮਚਾਰੀਆਂ ਨੂੰ ਤਾਇਨਾਤ ਕੀਤਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਡੀ.ਐਸ.ਆਰ. ਤਕਨੀਕ ਬਾਰੇ ਇੱਕ ਦਿਨ ਦੀ ਵਿਸ਼ੇਸ਼ ਸਿਖਲਾਈ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਵੱਲੋਂ 5-7 ਪਿੰਡਾਂ ਦੇ ਕਲੱਸਟਰ ਬਣਾ ਕੇ ਪਿੰਡ ਪੱਧਰੀ ਸਿਖਲਾਈ ਕੈਂਪ ਵੀ ਲਗਾਏ ਜਾ ਰਹੇ ਹਨ।


ਕੁਝ ਖੇਤਰਾਂ ਵਿੱਚ ਸਿੱਧੀ ਬਿਜਾਈ ਵਾਲੇ ਝੋਨੇ ਦੀ ਫ਼ਸਲ ਨੂੰ ਚੂਹਿਆਂ ਵੱਲੋਂ ਨੁਕਸਾਨ ਪਹੁੰਚਾਉਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਖੇਤੀਬਾੜੀ ਵਿਭਾਗ ਨੂੰ ਚੂਹਿਆਂ ਨੂੰ ਕੰਟਰੋਲ ਕਰਨ ਵਾਲੀਆਂ ਕੀਟਨਾਸ਼ਕ ਦਵਾਈਆਂ ਕਿਸਾਨਾਂ ਨੂੰ ਮੁਫ਼ਤ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਉਸ ਪਿੰਡ ਦਾ ਸਬੰਧਤ ਡਿਊਟੀ ਅਫਸਰ ਲੋੜਵੰਦ ਕਿਸਾਨਾਂ ਨੂੰ ਕੀਟਨਾਸ਼ਕ (ਬ੍ਰੋਮੋਡੀਲੋਨ/ਜ਼ਿੰਕਫਾਸਫਾਈਡ) ਵੰਡੇਗਾ।


ਇਸ ਦੌਰਾਨ ਡਾਇਰੈਕਟਰ ਖੇਤੀਬਾੜੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਡੀ.ਐਸ.ਆਰ. ਤਕਨੀਕ ਫਸਲੀ ਚੱਕਰ ਦੌਰਾਨ ਰਵਾਇਤੀ ਵਿਧੀ ਕੱਦੂ ਕਰਨ ਦੇ ਮੁਕਾਬਲੇ ਲਗਭਗ 15-20 ਫੀਸਦੀ ਪਾਣੀ ਦੀ ਬਚਤ ਕਰਨ ਵਿੱਚ ਮਦਦ ਕਰਦੀ ਹੈ।


ਜ਼ਿਕਰਯੋਗ ਹੈ ਕਿ ਸੂਬੇ ਵਿਚ ਝੋਨੇ ਲਾਉਣ ਦੇ ਰਵਾਇਤੀ ਢੰਗ ਨਾਲ ਧਰਤੀ ਹੇਠਲੇ ਪਾਣੀ ਵਿਚ ਚਿੰਤਾਜਨਕ ਗਿਰਾਵਟ ਨੂੰ ਰੋਕਣ ਲਈ ਤੁਰੰਤ ਉਪਰਾਲਿਆਂ ਦੀ ਲੋੜ ਹੈ। ਇਸ ਵੇਲੇ ਜ਼ਮੀਨਦੋਜ਼ ਪਾਣੀ ਦੀ 86 ਸੈਂਟੀਮੀਟਰ ਪ੍ਰਤੀ ਸਾਲ ਦੀ ਦਰ ਨਾਲ ਆ ਰਹੀ ਗਿਰਾਵਟ ਕਾਰਨ ਆਉਣ ਵਾਲੇ 15-20 ਸਾਲਾਂ ਵਿਚ ਸੂਬੇ ਕੋਲ ਧਰਤੀ ਹੇਠਲਾ ਪਾਣੀ ਨਹੀਂ ਰਹੇਗਾ।


Monday, April 4, 2022

ਹਰਪਾਲ ਸਿੰਘ ਚੀਮਾ ਵੱਲੋਂ ਗੰਨਾਂ ਕਾਸ਼ਤਾਕਾਰਾਂ ਦੀ ਆਮਦਨ ਵਧਾਉਣ ਲਈ ਇਕ ਟਾਸਕਫੋੋਰਸ ਦੇ ਗਠਨ ਦਾ ਐਲਾਨ

ਚੰਡੀਗੜ੍ਹ, 4 ਅਪ੍ਰੈਲ: 

ਪੰਜਾਬ ਦੇ ਸਹਿਕਾਰਤਾ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਗੰਨਾਂ ਕਾਸ਼ਤਾਕਾਰਾਂ ਦੀ ਆਮਦਨ ਵਧਾਉਣ ਲਈ ਯੋੋਜਨਾ ਤਿਆਰ ਕਰਨ ਹਿੱਤ ਇੱਕ ਟਾਸਕਫੋੋਰਸ ਦਾ ਗਠਨ ਕੀਤਾ ਜਾਵੇਗਾ।

ਜ਼ਿਆਦਾ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਗੰਨਾਂ ਕਾਸ਼ਤਕਾਰਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਪ੍ਰਤੀ ਏਕੜ ਗੰਨੇ ਦਾ ਝਾੜ ਵਧਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਇੰਡੀਅਨ ਕਾਊਂਸਲ ਆਫ ਐਗਰੀਕਲਚਰ ਰਿਸਰਚ, ਸ਼ੂਗਰਕੇਨ ਬਰੀਡਿੰਗ ਇੰਸਟੀਚਿਊਟ ਕੋੋਇੰਬਟੂਰ ਅਤੇ ਦੇਸ਼ ਪੱਧਰੀ ਗੰਨਾ ਮਾਹਿਰਾਂ ਤੋੋਂ ਇਲਾਵਾ ਸ਼ੂਗਰਫੈੱਡ ਪੰਜਾਬ ਦੇ ਨੁਮਾਇੰਦੇ ਨੂੰ ਸ਼ਾਮਲ ਕਰਕੇ ਟਾਸਕਫੋੋਰਸ ਦਾ ਗਠਨ ਕੀਤਾ ਜਾਵੇਗਾ।ਇਸ ਟਾਸਕਫੋੋਰਸ ਨੂੰ ਤਿੰਨ ਮਹੀਨੇ ਵਿੱਚ ਗੰਨੇ ਦਾ ਝਾੜ ਵਧਾਉਣ ਲਈ ਯੋੋਜਨਾ ਤਿਆਰ ਕਰਨ ਲਈ ਕਿਹਾ ਜਾਵੇਗਾ।

 ਚੀਮਾ ਨੇ ਦੱਸਿਆ ਕਿ ਅਗਲੇ ਦੋ ਸਾਲਾਂ ਵਿੱਚ ਗੰਨੇ ਦੇ ਝਾੜ ਵਿੱਚ ਘੱਟੋ-ਘੱਟ 100 ਕੁਇੰਟਲ ਪ੍ਰਤੀ ਏਕੜ ਤੱਕ ਵਾਧਾ ਕਰਨ ਦਾ ਟੀਚਾ ਰੱਖਿਆ ਜਾਵੇਗਾ ਜਿਸ ਨਾਲ ਪ੍ਰਤੀ ਏਕੜ ਆਮਦਨ ਵਿੱਚ ਲੱਗਭੱਗ 36,000 ਰੁਪਏ ਤੱਕ ਦਾ ਵਾਧਾ ਹੋੋਵੇਗਾ। ਇਸ ਯੋੋਜਨਾ ਤਹਿਤ ਗੰਨਾਂ ਕਾਸ਼ਤਕਾਰਾਂ ਨੂੰ ਉੱਚ ਕੁਆਲਟੀ ਦੀਆਂ ਕਿਸਮਾਂ ਦੇ ਸ਼ੁੱਧ ਬੀਜ ਉਪਲੱਬਧ ਕਰਨ ਤੋੋਂ ਇਲਾਵਾ ਗੰਨੇ ਦੀ ਖੇਤੀ ਵਿੱਚ ਆਧੁਨਿਕ ਤਕਨੀਕਾਂ ਸਬੰਧੀ ਜਾਣਕਾਰੀ ਦੇ ਨਾਲ-ਨਾਲ ਮਸ਼ੀਨੀਕਰਨ ਬਾਰੇ ਵੀ ਸਿਖਲਾਈ ਦੇਣਾ ਸ਼ਾਮਲ ਹੋਵੇਗਾ। 

ਸਹਿਕਾਰਤਾ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਗੰਨਾਂ ਕਸ਼ਤਕਾਰਾਂ ਨੂੰ ਗੰਨੇ ਦੀ ਖੇਤੀ ਸਬੰਧੀ ਆਧੁਨਿਕ ਤਕਨੀਕਾਂ ਬਾਰੇ ਸਿਖਲਾਈ ਦੇਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਇੰਡੀਅਨ ਕਾਊਂਸਲ ਆਫ ਐਗਰੀਕਲਚਰ ਰਿਸਰਚ, ਸ਼ੂਗਰਕੇਨ ਬਰੀਡਿੰਗ ਇੰਸਟੀਚਿਊਟ, ਕੋੋਇੰਬਟੂਰ ਅਤੇ ਵਸੰਤਦਾਦਾ ਇੰਸਟੀਚਿਊਟ ਪੁਣੇ ਨਾਲ ਤੁਰੰਤ ਰਾਬਤਾ ਕਾਇਮ ਕਰਕੇ ਟਰੇਨਿੰਗ ਪ੍ਰੋੋਗਰਾਮ ਤਿਆਰ ਕੀਤਾ ਜਾਵੇ। ਇਸ ਦੇ ਨਾਲ ਚੀਮਾ ਵੱਲੋੋਂ ਇਹ ਵੀ ਹਦਾਇਤ ਕੀਤੀ ਗਈ ਕਿ ਸਹਿਕਾਰੀ ਖੰਡ ਮਿੱਲਾਂ ਵੱਲੋੋਂ ਗੰਨੇ ਦੇ ਆਉਣ ਵਾਲੇ ਬਿਜਾਈ ਸੀਜ਼ਨ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਅਤੇ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਦੇ ਕਰਨਾਲ  ਕੇਂਦਰ ਦੇ ਸਹਿਯੋੋਗ ਨਾਲ ਗੰਨੇ ਦੀਆਂ ਵੱਧ ਝਾੜ ਵਾਲੀਆਂ ਕਿਸਮਾਂ ਦੇ ਲੱਗਭੱਗ 30 ਲੱਖ ਪੌੌਦਿਆਂ ਦੀ ਪਨੀਰੀ ਤਿਆਰ ਕਰਕੇ ਗੰਨਾਂ ਕਾਸ਼ਤਕਾਰਾਂ ਨੂੰ ਬੀਜ ਵੱਜੋੋਂ ਦਿੱਤੇ ਜਾਣ।

ਚੀਮਾ ਵੱਲੋੋਂ ਇਹ ਵੀ ਦੱਸਿਆ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ  ਦੀ ਅਗਵਾਈ ਹੇਠ ਸਹਿਕਾਰੀ ਖੰਡ ਮਿੱਲਾਂ ਨੂੰ ਆਤਮ ਨਿਰਭਰ ਬਣਾਉਣ ਲਈ ਇਨ੍ਹਾਂ ਦੇ ਆਧੁਨਿਕੀਕਰਨ ਅਤੇ ਕਾਰਗੁਜਾਰੀ ਵਿੱਚ ਸੁਧਾਰ ਲਈ ਵੀ ਯੋੋਜਨਾ ਤਿਆਰ ਕੀਤੀ ਜਾਵੇਗੀ। ਇਸ ਵਿੱਚ ਵਾਇਸ ਚਾਂਸਲਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਡਾਇਰੈਕਟਰ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ, ਸ਼ੂਗਰਕੇਨ ਬਰੀਡਿੰਗ ਇੰਸਟੀਚਿਊਟ ਕੋੋਇੰਬਟੂਰ, ਪ੍ਰਬੰਧ ਨਿਰਦੇਸ਼ਕ ਸ਼ੂਗਰਫੈੱਡ ਤੋੋਂ ਇਲਾਵਾ ਦੇਸ਼ ਪੱਧਰ ਦੇ ਸ਼ੂਗਰ ਇੰਡਸਟਰੀ ਨਾਲ ਸਬੰਧਤ ਸੰਸਥਾਵਾਂ ਦੇ ਨੁਮਾਇੰਦੀਆਂ ਅਧਾਰਿਤ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਸ ਯੋੋਜਨਾ ਨਾਲ ਨਾ ਕੇਵਲ ਸਹਿਕਾਰੀ ਖੰਡ ਮਿੱਲਾਂ ਦੀ ਸਥਿਤੀ ਵਿੱਚ ਸੁਧਾਰ ਹੋੋਵੇਗਾ ਬਲਕਿ ਗੰਨਾਂ ਕਾਸ਼ਤਕਾਰਾਂ ਨੂੰ ਵੀ ਲਾਭ ਮਿਲੇਗਾ। 

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...