ਇਸ ਲਈ ਹਰ ਇਕ ਕਿਸਾਨ ਦੇ ਮਨ ਤੇ ਗੁਲਾਬੀ ਸੂੰਡੀ ਦਾ ਡਰ ਹੈ। ਬਹੁਤ ਸਾਰੇ ਖੇਤੀ ਮਾਹਿਰ ਇਸ ਸਬੰਧੀ ਨਵੀਂ ਸਪਲੈਟ ਤਕਨੀਕ ਦੀ ਗੱਲ ਕਰ ਰਹੇ ਹਨ ਜਿਸ ਤਹਿਤ ਇਸ ਸੂੰਡੀ ਦੀ ਰੋਕਥਾਮ ਲਈ ਸਪ੍ਰੇਅ ਕਰਨ ਦੀ ਬਜਾਏ ਪੂਰੇ ਖੇਤ ਵਿਚ ਨਰਮੇ ਦੇ ਬੂਟਿਆਂ ਤੇ ਇਕ ਟਿਊਬ ਲਗਾਈ ਜਾਂਦੀ ਹੈ ਜਿਸ ਦੀ ਸੰੁਗਧ ਕਾਰਨ ਸੂੰਡੀ ਦਾ ਨਰ ਪਤੰਗਾ ਭਰਮ ਵਿਚ ਆ ਜਾਂਦਾ ਹੈ ਅਤੇ ਨਰ ਤੇ ਮਾਦਾ ਦਾ ਮਿਲਾਪ ਨਹੀਂ ਹੁੰਦੀ ਹੈ ਅਤੇ ਅੱਗੇ ਨਵੀਂਆਂ ਸੂੰਡੀਆਂ ਨਹੀਂ ਬਣਦੀਆਂ ਹਨ।
ਪਰ ਹੁਣ ਸੌ ਟਕੇ ਦਾ ਸਵਾਲ ਇਹ ਹੈ ਕਿ ਇਹ ਟਿਊਬ ਮਿਲੇਗੀ ਕਿੱਥੋ। ਇਸ ਲਈ ਅਸੀਂ ਤੁਹਾਨੂੰ ਅੱਜ ਇਹ ਜਾਣਕਾਰੀ ਦੇਵਾਂਗੇ ਕਿ ਇਹ ਟਿਊਬ ਮਿਲੇਗੀ ਕਿੱਥੋ।ਇੲ ਟਿਊਬ ਲੋਕਲ ਮਾਰਕਿਟ ਵਿਚ ਹਾਲੇ ਨਹੀਂ ਆਈ ਹੈ। ਪਰ ਤੁਸੀਂ ਇਸ ਨੂੰ ਖਰੀਦ ਸਕਦੇ ਹੋ, ਕਿੱਥੋ ਇਹ ਅਸੀਂ ਤੁਹਾਨੂੰ ਅੱਗੇ ਦਸਾਂਗੇ।
ਪਰ ਇੱਥੇ ਅਸੀਂ ਸਪ਼ਸਟ ਕਰ ਦੇਣਾ ਚਾਹੁੰਦੇ ਹਾਂ ਕਿ ਇਹ ਨਵੀਂ ਤਕਨੀਕ ਹੈ ਅਤੇ ਅਸੀਂ ਖੁਦ ਵੀ ਇਸ ਨੂੰ ਵਰਤ ਕੇ ਨਹੀਂ ਵੇਖਿਆ ਹੈ ਪਰ ਮਾਹਿਰ ਇਸ ਤਕਨੀਕ ਨੂੰ ਪੂਰੀ ਕਾਰਗਾਰ ਦੱਸ ਰਹੇ ਹਨ, ਜਿਸ ਬਾਰੇ ਵੱਖ ਵੱਖ ਮਾਹਿਰਾਂ ਦੇ ਵੀਡੀਓ ਤੁਸੀਂ ਹੇਠਲੇ ਲਿੰਕਸ ਤੇ ਜਾ ਕੇ ਵੇਖ ਸਕਦੇ ਹੋ।
https://www.youtube.com/watch?v=yxAVc1xZ6Ag
ਇਸ ਲਈ ਇਸ ਤਕਨੀਕ ਲਈ ਇਹ ਟਿਊਬ ਤੁਸੀਂ ਖਰੀਦਣੀ ਹੈ ਜਾਂ ਨਹੀਂ ਇਸਦਾ ਫੈਸਲਾ ਤੁਸੀਂ ਖੁਦ ਕਰਨਾ ਹੈ ਅਤੇ ਚਾਹੋ ਤਾਂ ਆਪਣੇ ਪਸੰਦ ਦੇ ਕਿਸੇ ਖੇਤੀ ਮਾਹਿਰ ਨਾਲ ਵੀ ਗੱਲ ਕਰ ਲਵੋ। ਸਾਡਾ ਮਕਸਦ ਕੇਵਲ ਜਾਣਕਾਰੀ ਦੇਣਾ ਹੈ ਕਿ ਇਹ ਟਿਊਬ ਮਿਲੇਗੀ ਕਿੱਥੋ, ਇਸ ਲਈ ਖਰੀਦ ਸਬੰਧੀ ਆਪਣੇ ਫੈਸਲੇ ਦੇ ਤੁਸੀਂ ਖੁਦ ਜਿੰਮੇਵਾਰ ਹੋਵੋਗੇ ੇ
ਕਿਸਾਨ ਵੀਰੋ ਨੈਟ ਮੇਟ ਨਾਂਅ ਦੀ ਇਹ ਟਿਊਬ ਆਨਲਾਈਨ ਤੁਸੀਂ ਖਰੀਦ ਕਰ ਸਕਦੇ ਹੋ।ਇਸ ਲਈ ਤੁਸੀਂ ਐਮੇਜ਼ੋਨ ਦੇ ਨਿਮਨ ਲਿੰਕ ਤੇ ਕਲਿੱਕ ਕਰੋ।
ਇਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਐਮੇਜ਼ੌਨ ਦੀ ਆਫਿਸੀਅਲ ਵੇਬਸਾਇਟ ਤੇ ਚੱਲੇ ਜਾਓਗੇ ਅਤੇ ਇਹ ਲਿੰਕ ਸਿੱਧਾ ਤੁਹਾਨੂੰ ਇਸ ਪ੍ਰੋਡੇਕਟ ਤੇ ਲੈ ਜਾਵੇਗਾ। ਜਿੱਥੋਂ ਤੁਸੀਂ ਇਹ ਟਿਊਬ ਖਰੀਦ ਕਰ ਸਕਦੇ ਹੋ। ਇਹ ਇਕ ਟਿਊਬ ਇਕ ਏਕੜ ਵਿਚ ਨਰਮੇ ਦੇ ਪੌਦਿਆ ਤੇ ਵੱਖ ਵੱਖ ਥਾਂਵਾਂ ਤੇ ਲਗਾਉਣੀ ਹੈ ਜਿਵੇਂ ਆਪਾਂ ਬੁਰਸ਼ ਤੇ ਟੂਥਪੇਸ਼ਟ ਲਗਾਉਣੇ ਹਾਂ। ਇਸ ਤਰਾਂ ਪੂਰੇ ਖੇਤ ਵਿਚ ਮਾਦਾ ਪੰਤਗੇ ਦੀ ਖੁਸਬੂ ਫੈਲ ਜਾਂਦੀ ਹੈ ਅਤੇ ਨਰ ਪੰਤਗੇ ਨੂੰ ਅਸਲ ਮਾਦਾ ਨਹੀਂ ਲੱਭਦੀ ਹੈ ਅਤੇ ਇਸ ਤਰਾਂ ਮਿਲਾਪ ਨਾ ਹੋਣ ਕਾਰਨ ਕੀੜੇ ਦਾ ਅੱਗੇ ਵਾਧਾ ਨਹੀਂ ਹੁੰਦਾ ਹੈ। ਅਮਰੀਕਾ ਵਿਚ ਇਹ ਤਕਨੀਕ ਬਹੁਤ ਕਾਰਗਾਰ ਰਹੀਂ ਹੈ। ਮਾਹਿਰਾਂ ਅਨੁਸਾਰ ਇਹ ਬਿਨ੍ਹਾਂ ਸਪ੍ਰੇਅ ਗੁਲਾਬੀ ਸੂੰਡੀ ਨੂੰ ਕੰਟਰੋਲ ਕਰਨ ਦਾ ਸੌਖਾ ਅਤੇ ਕਾਰਗਾਰ ਤਰੀਕਾ ਹੈ ਜ਼ੋ ਕਿ ਇਕੋ ਫਰੈਂਡਲੀ ਵੀ ਹੈ ਅਤੇ ਇਸਦਾ ਵਾਤਾਵਰਨ ਤੇ ਕੋਈ ਮਾੜਾ ਅਸਰ ਨਹੀਂ ਹੈ।
ਸੋ ਜਿਹੜੇ ਵੀਰ ਇਹ ਟਿਊਬ ਮੰਗਵਾਉਣਾ ਚਾਹੁੰਦੇ ਹਨ ਉਹ ਲਿੰਕ https://amzn.to/3mYcsRF ਤੇ ਕਲਿੱਕ ਕਰਕੇ ਐਮੇਜ਼ੌਨ ਤੋਂ ਆਨਲਾਈਨ ਇਹ ਟਿਊਬ ਮੰਗਵਾ ਸਕਦੇ ਹਨ ਪਰ ਅਸੀਂ ਇਕ ਵਾਰ ਫਿਰ ਸਪਸਟ ਕਰ ਦੇਈਏ ਕਿ ਅਸੀਂ ਇਹ ਪੋਸਟ ਕਿਸਾਨਾਂ ਨੂੰ ਸਿਰਫ ਦੱਸਣ ਲਈ ਬਣਾ ਰਹੇ ਹਾਂ ਕਿ ਇਹ ਟਿਊਬ ਕਿੱਥੋਂ ਮਿਲ ਸਕਦੀ ਹੈ, ਖਰੀਦਣੀ ਜਾਂ ਨਾ ਖਰੀਦਣੀ ਤੁਹਾਡੀ ਆਪਣੀ ਮਰਜੀ ਹੈ।
No comments:
Post a Comment