Sunday, June 19, 2022

ਗੁਲਾਬੀ ਸੂੰਡੀ ਦੀ ਰੋਕਥਾਮ ਕਰਨ ਵਾਲੀ ਟਿਊਬ ਕਿੱਥੋਂ ਮਿਲੇਗੀ

ਕਿਸਾਨ ਵੀਰੋ ਇਸ ਸਮੇਂ ਨਰਮੇ ਦੀ ਫਸਲ ਨੂੰ ਫੁਲ ਫਲਾਕਾ ਸ਼ੁਰੂ ਹੋ ਗਿਆ ਹੈ ਅਤੇ ਨਾਲ ਹੀ ਫਸਲ ਤੇ ਗੁਲਾਬੀ ਸੂੰਡੀ ਦੇ ਹਮਲੇ ਦਾ ਡਰ ਵੀ ਸ਼ੁਰੂ ਹੋ ਗਿਆ ਹੈ ਪਿੱਛਲੇ ਸਾਲ ਬਠਿੰਡਾ ਅਤੇ ਮਾਨਸਾ ਵਿਚ ਗੁਲਾਬੀ ਸੂੰਡੀ ਨੇ ਬਹੁਤ ਨੁਕਸਾਨ ਕੀਤਾ ਸੀ ਅਤੇ ਇਕ ਵਾਰ ਜਦ ਇਹ ਟਿੰਡੇ ਵਿਚ ਵੜ ਜਾਂਦੀ ਹੈ ਤਾਂ ਫਿਰ ਇਸਦਾ ਕੰਟਰੋਲ ਔਖਾ ਹੋ ਜਾਂਦਾ ਹੈਹੁਣ ਵੀ ਕਈ ਇਲਾਕਿਆਂ ਵਿਚ ਗੁਲਾਬੀ ਸੂੰਡੀ ਦੀ ਆਮਦ ਦੀਆਂ ਖ਼ਬਰਾਂ  ਰਹੀਆਂ ਹਨ 

ਇਸ ਲਈ ਹਰ ਇਕ ਕਿਸਾਨ ਦੇ ਮਨ ਤੇ ਗੁਲਾਬੀ ਸੂੰਡੀ ਦਾ ਡਰ ਹੈ ਬਹੁਤ ਸਾਰੇ ਖੇਤੀ ਮਾਹਿਰ ਇਸ ਸਬੰਧੀ ਨਵੀਂ ਸਪਲੈਟ ਤਕਨੀਕ ਦੀ ਗੱਲ ਕਰ ਰਹੇ ਹਨ ਜਿਸ ਤਹਿਤ ਇਸ ਸੂੰਡੀ ਦੀ ਰੋਕਥਾਮ ਲਈ ਸਪ੍ਰੇਅ ਕਰਨ ਦੀ ਬਜਾਏ ਪੂਰੇ ਖੇਤ ਵਿਚ ਨਰਮੇ ਦੇ ਬੂਟਿਆਂ ਤੇ ਇਕ ਟਿਊਬ ਲਗਾਈ ਜਾਂਦੀ ਹੈ ਜਿਸ ਦੀ ਸੰੁਗਧ ਕਾਰਨ ਸੂੰਡੀ ਦਾ ਨਰ ਪਤੰਗਾ ਭਰਮ ਵਿਚ  ਜਾਂਦਾ ਹੈ ਅਤੇ ਨਰ ਤੇ ਮਾਦਾ ਦਾ ਮਿਲਾਪ ਨਹੀਂ ਹੁੰਦੀ ਹੈ ਅਤੇ ਅੱਗੇ ਨਵੀਂਆਂ ਸੂੰਡੀਆਂ ਨਹੀਂ ਬਣਦੀਆਂ ਹਨ

ਪਰ ਹੁਣ ਸੌ ਟਕੇ ਦਾ ਸਵਾਲ ਇਹ ਹੈ ਕਿ ਇਹ ਟਿਊਬ ਮਿਲੇਗੀ ਕਿੱਥੋ ਇਸ ਲਈ ਅਸੀਂ ਤੁਹਾਨੂੰ ਅੱਜ ਇਹ ਜਾਣਕਾਰੀ ਦੇਵਾਂਗੇ ਕਿ ਇਹ ਟਿਊਬ ਮਿਲੇਗੀ ਕਿੱਥੋਇੲ ਟਿਊਬ ਲੋਕਲ ਮਾਰਕਿਟ ਵਿਚ ਹਾਲੇ ਨਹੀਂ ਆਈ ਹੈ ਪਰ ਤੁਸੀਂ ਇਸ ਨੂੰ ਖਰੀਦ ਸਕਦੇ ਹੋ, ਕਿੱਥੋ ਇਹ ਅਸੀਂ ਤੁਹਾਨੂੰ ਅੱਗੇ ਦਸਾਂਗੇ

ਪਰ ਇੱਥੇ ਅਸੀਂ ਸਪ਼ਸਟ ਕਰ ਦੇਣਾ ਚਾਹੁੰਦੇ ਹਾਂ ਕਿ ਇਹ ਨਵੀਂ ਤਕਨੀਕ ਹੈ ਅਤੇ ਅਸੀਂ ਖੁਦ ਵੀ ਇਸ ਨੂੰ ਵਰਤ ਕੇ ਨਹੀਂ ਵੇਖਿਆ ਹੈ ਪਰ ਮਾਹਿਰ ਇਸ ਤਕਨੀਕ ਨੂੰ ਪੂਰੀ ਕਾਰਗਾਰ ਦੱਸ ਰਹੇ ਹਨ, ਜਿਸ ਬਾਰੇ ਵੱਖ ਵੱਖ ਮਾਹਿਰਾਂ ਦੇ ਵੀਡੀਓ ਤੁਸੀਂ ਹੇਠਲੇ ਲਿੰਕਸ ਤੇ ਜਾ ਕੇ ਵੇਖ ਸਕਦੇ ਹੋ 

https://youtu.be/Yge9Ltf3IXQ 

https://youtu.be/2eFd-JG1R3s 

https://youtu.be/iuEcg-N9YTc 

https://www.youtube.com/watch?v=yxAVc1xZ6Ag 

 

 ਇਸ ਲਈ ਇਸ ਤਕਨੀਕ ਲਈ ਇਹ ਟਿਊਬ ਤੁਸੀਂ ਖਰੀਦਣੀ ਹੈ ਜਾਂ ਨਹੀਂ ਇਸਦਾ ਫੈਸਲਾ ਤੁਸੀਂ ਖੁਦ ਕਰਨਾ ਹੈ ਅਤੇ ਚਾਹੋ ਤਾਂ ਆਪਣੇ ਪਸੰਦ ਦੇ ਕਿਸੇ ਖੇਤੀ ਮਾਹਿਰ ਨਾਲ ਵੀ ਗੱਲ ਕਰ ਲਵੋ ਸਾਡਾ ਮਕਸਦ ਕੇਵਲ ਜਾਣਕਾਰੀ ਦੇਣਾ ਹੈ ਕਿ ਇਹ ਟਿਊਬ ਮਿਲੇਗੀ ਕਿੱਥੋ, ਇਸ ਲਈ ਖਰੀਦ ਸਬੰਧੀ ਆਪਣੇ ਫੈਸਲੇ ਦੇ ਤੁਸੀਂ ਖੁਦ ਜਿੰਮੇਵਾਰ ਹੋਵੋਗੇ 

ਕਿਸਾਨ ਵੀਰੋ ਨੈਟ ਮੇਟ ਨਾਂਅ ਦੀ ਇਹ ਟਿਊਬ ਆਨਲਾਈਨ ਤੁਸੀਂ ਖਰੀਦ ਕਰ ਸਕਦੇ ਹੋਇਸ ਲਈ ਤੁਸੀਂ ਐਮੇਜ਼ੋਨ ਦੇ ਨਿਮਨ ਲਿੰਕ ਤੇ ਕਲਿੱਕ ਕਰੋ

https://amzn.to/3mYcsRF 

 

ਇਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਐਮੇਜ਼ੌਨ ਦੀ ਆਫਿਸੀਅਲ ਵੇਬਸਾਇਟ ਤੇ ਚੱਲੇ ਜਾਓਗੇ ਅਤੇ ਇਹ ਲਿੰਕ ਸਿੱਧਾ ਤੁਹਾਨੂੰ ਇਸ ਪ੍ਰੋਡੇਕਟ ਤੇ ਲੈ ਜਾਵੇਗਾ ਜਿੱਥੋਂ ਤੁਸੀਂ ਇਹ ਟਿਊਬ ਖਰੀਦ ਕਰ ਸਕਦੇ ਹੋ ਇਹ ਇਕ ਟਿਊਬ ਇਕ ਏਕੜ ਵਿਚ ਨਰਮੇ ਦੇ ਪੌਦਿਆ ਤੇ ਵੱਖ ਵੱਖ ਥਾਂਵਾਂ ਤੇ ਲਗਾਉਣੀ ਹੈ ਜਿਵੇਂ ਆਪਾਂ ਬੁਰਸ਼ ਤੇ ਟੂਥਪੇਸ਼ਟ ਲਗਾਉਣੇ ਹਾਂ ਇਸ ਤਰਾਂ ਪੂਰੇ ਖੇਤ ਵਿਚ ਮਾਦਾ ਪੰਤਗੇ ਦੀ ਖੁਸਬੂ ਫੈਲ ਜਾਂਦੀ ਹੈ ਅਤੇ ਨਰ ਪੰਤਗੇ ਨੂੰ ਅਸਲ ਮਾਦਾ ਨਹੀਂ ਲੱਭਦੀ ਹੈ ਅਤੇ ਇਸ ਤਰਾਂ ਮਿਲਾਪ ਨਾ ਹੋਣ ਕਾਰਨ ਕੀੜੇ ਦਾ ਅੱਗੇ ਵਾਧਾ ਨਹੀਂ ਹੁੰਦਾ ਹੈ ਅਮਰੀਕਾ ਵਿਚ ਇਹ ਤਕਨੀਕ ਬਹੁਤ ਕਾਰਗਾਰ ਰਹੀਂ ਹੈ  ਮਾਹਿਰਾਂ ਅਨੁਸਾਰ ਇਹ ਬਿਨ੍ਹਾਂ ਸਪ੍ਰੇਅ ਗੁਲਾਬੀ ਸੂੰਡੀ ਨੂੰ ਕੰਟਰੋਲ ਕਰਨ ਦਾ ਸੌਖਾ ਅਤੇ ਕਾਰਗਾਰ ਤਰੀਕਾ ਹੈ ਜ਼ੋ ਕਿ ਇਕੋ ਫਰੈਂਡਲੀ ਵੀ ਹੈ ਅਤੇ ਇਸਦਾ ਵਾਤਾਵਰਨ ਤੇ ਕੋਈ ਮਾੜਾ ਅਸਰ ਨਹੀਂ ਹੈ 

ਸੋ ਜਿਹੜੇ ਵੀਰ ਇਹ ਟਿਊਬ ਮੰਗਵਾਉਣਾ ਚਾਹੁੰਦੇ ਹਨ ਉਹ ਲਿੰਕ    https://amzn.to/3mYcsRF          ਤੇ ਕਲਿੱਕ ਕਰਕੇ ਐਮੇਜ਼ੌਨ ਤੋਂ ਆਨਲਾਈਨ ਇਹ ਟਿਊਬ ਮੰਗਵਾ ਸਕਦੇ ਹਨ ਪਰ ਅਸੀਂ ਇਕ ਵਾਰ ਫਿਰ ਸਪਸਟ ਕਰ ਦੇਈਏ ਕਿ ਅਸੀਂ ਇਹ ਪੋਸਟ ਕਿਸਾਨਾਂ ਨੂੰ ਸਿਰਫ ਦੱਸਣ ਲਈ ਬਣਾ ਰਹੇ ਹਾਂ ਕਿ ਇਹ ਟਿਊਬ ਕਿੱਥੋਂ ਮਿਲ ਸਕਦੀ ਹੈ, ਖਰੀਦਣੀ ਜਾਂ ਨਾ ਖਰੀਦਣੀ ਤੁਹਾਡੀ ਆਪਣੀ ਮਰਜੀ ਹੈ 

Saturday, June 18, 2022

ਆਹਾਰ ਸੇ ਅਰੋਗਯ ਕੁਦਰਤ ਉਤਸਵ 20 ਜੂਨ ਨੂੰ ਹੋਵੇਗਾ

ਸਪੀਕਰ ਕੁਲਤਾਰ ਸਿੰਘ ਸੰਧਵਾਂ ਹੋਣਗੇ ਸਮਾਗਮ ਦੇ ਮੁੱਖ ਮਹਿਮਾਨ


ਮਿਲਟ ਮੈਨ ਡਾ. ਖਾਦਰ ਵਲੀ ਅਤੇ ਡਾ. ਅਮਰ ਸਿੰਘ ਆਜ਼ਾਦ ਸਮਾਗਮ ਦੇ ਮੁੱਖ ਬੁਲਾਰੇ ਹੋਣਗੇ

ਖੇਤੀ ਵਿਰਾਸਤ ਮਿਸ਼ਨ ਵੱਲੋਂ ਜਿਲਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ ਸਮਾਗਮ

ਫਰੀਦਕੋਟ 18 ਜੂਨ () ਖੇਤੀ ਵਿਰਾਸਤ ਮਿਸ਼ਨ ਜੈਤੋ ਵੱਲੋਂ ਜਿਲਾ ਪ੍ਰਸ਼ਾਸ਼ਨ ਫਰੀਦਕੋਟ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਸਹਿਯੋਗ ਨਾਲ ਆਹਾਰ ਸੇ ਅਰੋਗਯ ਕੁਦਰਤ ਉਤਸਵ-22 ਦਾ ਆਯੋਜਨ 20 ਜੂਨ 2022 ਨੂੰ ਸਵੇਰੇ 10.30 ਵਜੇ ਮੁੱਖ ਆਡੀਟੋਰੀਅਮ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਮਨਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆ ਖੇਤੀ ਵਿਰਾਸਤ ਮਿਸ਼ਨ ਦੇ ਸਹਿਯੋਗਕ ਸ੍ਰੀ ਓਮਿੰਦਰ ਦੱਤ ਨੇ ਦੱਸਿਆ ਕਿ ਜਿਲਾ ਪ੍ਰਸ਼ਾਸ਼ਨ ਫਰੀਦਕੋਟ ਵੱਲੋਂ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਦੀ ਅਗਵਾਈ ਹੇਠ ਲੋਕਾਂ ਨੂੰ ਭਾਰਤ ਦੇ ਮੂਲ ਅਨਾਜਾਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਦਾ ਹਿੱਸਾ ਬਣਾਏ ਜਾਣ ਲਈ ਜਾਗਰੂਕ ਕਰਨ ਲਈ ਚਲਾਈ ਜਾ ਰਹੇ ਮਿਸ਼ਨ ਨੀਵ ਨੂੰ ਮਜਬੂਤ ਕਰਨ ਅਤੇ ਇਸ ਕੜੀ ਨੂੰ ਅੱਗੇ ਵਧਾਉਂਦਿਆਂ ਭੋਜਨ ਹੀ ਔਸ਼ਧੀ ਹੈ ਤਹਿਤ ਆਹਾਰ ਸੇ ਅਰੋਗਯ ਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ। 
ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਬਾਜਰੇ ਤੇ ਹੋਰ ਮੂਲ ਅਨਾਜਾਂ ਦੀ ਖੁਰਾਕ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਜਾਵੇਗੀ। ਮੂਲ ਅਨਾਜਾਂ ਦੁਆਰਾ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਦਾ ਪ੍ਰਬੰਧਨ ਕਿਵੇਂ ਕੀਤਾ ਜਾ ਸਕਦਾ ਹੈ ਇਸ 'ਤੇ ਵਿਚਾਰ-ਵਟਾਂਦਰਾ ਹੋਵੇਗਾ। ਉਨ੍ਹਾਂ ਕਿਹਾ ਕਿ ਖੇਤੀ ਵਿਰਾਸਤ ਮਿਸ਼ਨ ਵੱਲੋਂ ਪੰਜਾਬੀਆਂ ਨੂੰ ਬਾਜਰੇ ਨੂੰ ਆਪਣੀ ਮੁੱਢਲੀ ਖੁਰਾਕ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ ।

Friday, June 17, 2022

ਡੀ. ਸੀ ਕੰਪਲੈਕਸ ,ਦਰਬਾਰ ਗੰਜ ਤੇ ਹੋਰ ਸਰਕਾਰੀ ਦਫਤਰਾਂ ਵਿੱਚ ਲੱਗੇ ਜਾਮਣਾਂ ਤੇ ਹੋਰ ਫਲਦਾਰ ਬੂਟਿਆਂ ਤੇ ਕੀਟਨਾਸ਼ਕ ਸਪਰੇਅ ਕਰਨ ਵਾਲਿਆਂ ਤੇ ਹੋਵੇਗੀ ਸਖਤ ਕਾਰਵਾਈ-ਡਿਪਟੀ ਕਮਿਸ਼ਨਰ

ਕਿਸੇ ਨੂੰ ਵੀ ਜਾਮਣਾਂ ਦੀ ਸੰਭਾਲ ਜਾਂ ਫਲ ਤੋੜਨ ਦਾ ਠੇਕਾ ਨਹੀਂ ਦਿੱਤਾ ਗਿਆ

ਫਰੀਦਕੋਟ - ਡਿਪਟੀ ਕਮਿਸ਼ਨਰ  ਡਾ. ਰੂਹੀ ਦੁੱਗ ਨੇ ਦੱਸਿਆ ਕਿ ਡੀ.ਸੀ ਦਫਤਰ ਕੰਪਲੈਕਸ, ਦਰਬਾਰ ਗੰਜ, ਸਰਕਾਰੀ ਕੁਆਰਟਰ ਵਾਲਾ ਏਰੀਆ

ਸਮੇਤ ਜਿਲੇ ਦੇ ਵੱਖ ਵੱਖ ਸਰਕਾਰੀ ਦਫਤਰਾਂ ਦੇ ਅਹਾਤਿਆਂ ਵਿੱਚ ਲੱਗੇ ਜਾਮਣ ਜਾਂ ਹੋਰ ਫਲਦਾਰ ਦਰੱਖਤਾਂ ਦਾ ਕਿਸੇ ਵੀ ਪ੍ਰਾਈਵੇਟ ਠੇਕੇਦਾਰ ਨੂੰ ਠੇਕਾ ਨਹੀਂ ਦਿੱਤਾ ਗਿਆ ਅਤੇ ਜੇਕਰ ਕੋਈ ਵੀ ਵਿਅਕਤੀ ਸਰਕਾਰੀ ਸਥਾਨਾਂ ਤੇ ਲੱਗੇ ਜਾਮਣਾਂ ਜਾਂ ਹੋਰ ਫਲਦਾਰ ਬੂਟਿਆਂ ਤੇ ਕੀਟਨਾਸ਼ਕ ਸਪਰੇਅ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕਿਹਾ ਕਿ  ਭਵਿੱਖ ਵਿੱਚ ਅਜਿਹੀ ਘਟਨਾ ਕਿਸੇ ਵੀ ਸੂਰਤ ਵਿੱਚ ਨਹੀਂ ਵਾਪਰਨ ਦਿੱਤੀ ਜਾਵੇਗੀ ਜਿਸ ਨਾਲ ਵਾਤਾਵਰਨ, ਦਰੱਖਤਾਂ ਜਾਂ ਪੰਛੀਆਂ ਦਾ ਨੁਕਸਾਨ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਵਾਤਾਵਰਨ ਦੀ ਸੰਭਾਲ ,ਪੰਛੀਆਂ ਦੀ ਸੰਭਾਲ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਦਫਤਰਾਂ ਦੇ ਅਹਾਤੇ ਵਿੱਚ ਲੱਗੇ ਦਰੱਖਤਾਂ, ਜਾਮਣਾਂ ਦੀ ਸੰਭਾਲ ਲਈ ਵਿਸ਼ੇਸ਼ ਧਿਆਨ ਦੇਣ ਅਤੇ ਜੇਕਰ ਕੋਈ ਵਿਅਕਤੀ ਆਪਣੇ ਆਪ ਨੂੰ ਜਾਮਣਾਂ ਦਾ ਠੇਕੇਦਾਰ ਦੱਸ ਕੇ ਸਪਰੇਅ ਜਾਂ ਜਾਮਣਾਂ ਦੀ ਤੁੜਾਈ ਕਰਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ।
ਉਨ੍ਹਾ ਸਮੂਹ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਦੀ ਸੰਭਾਲ ਲਈ ਵੱਧ ਤੋ ਵੱਧ ਰੁੱਖ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨ ਤੇ ਘਰਾਂ ਦੀਆਂ ਛੱਤਾਂ, ਬਨੇਰਿਆਂ ਤੇ ਪੰਛੀਆਂ ਲਈ ਪੀਣ ਵਾਲੇ ਪਾਣੀ ਲਈ ਮਿੱਟੀ ਆਦਿ ਦੇ ਬਰਤਨ ਪਾਣੀ ਨਾਲ ਭਰ ਕੇ ਰੱਖਣ ਤਾਂ ਜੋ ਅੱਤ ਦੀ ਗਰਮੀ ਵਿੱਚ ਉਨ੍ਹਾਂ ਨੂੰ ਰਾਹਤ ਮਿਲ ਸਕੇ।

Wednesday, June 15, 2022

ਖੇਤੀਬਾੜੀ ਅਧਿਕਾਰੀ ਬਣੇ ਰਾਹ ਦਸੇਰੇ, ਖੁਦ ਆਪਣੇ ਖੇਤਾਂ ਵਿਚ ਵੀ ਕਰ ਰਹੇ ਹਨ ਝੋਨੇ ਦੀ ਸਿੱਧੀ ਬਿਜਾਈ

-ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਨੇ ਆਪਣੇ ਪਰਿਵਾਰ ਦੇ 22 ਏਕੜ ਵਿਚ ਕੀਤੀ ਝੋਨੇ ਦੀ ਸਿੱਧੀ ਬਿਜਾਈ


ਫਾਜਿ਼ਲਕਾ, 15 ਜੂਨ


ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਦੇ ਅਧਿਕਾਰੀ ਨਾ ਕੇਵਲ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰ ਰਹੇ ਹਨ ਬਲਕਿ ਉਹ ਖੁਦ ਵੀ ਆਪਣੇ ਖੇਤਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਕੇ ਹੋਰਨਾਂ ਕਿਸਾਨਾਂ ਲਈ ਰਾਹ ਦਸੇਰੇ ਬਣ ਰਹੇ ਹਨ। ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਵੱਲੋਂ ਆਪਣੇ ਪਰਿਵਾਰ ਦੀ 22 ਏਕੜ ਜਮੀਨ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਗਈ ਹੈ। ਇਸ ਮੌਕੇ ਜਿ਼ਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਰੇਸ਼ਮ ਸਿੰਘ ਵੀ ਵਿਸ਼ੇਸ ਤੌਰ ਤੇ ਉਨ੍ਹਾਂ ਦੇ ਪਿੰਡ ਪੱਕਾ ਚਿਸਤੀ ਵਿਚ ਪਹੁੰਚੇ।
ਮੁੱਖ ਖੇਤੀਬਾੜੀ ਅਫ਼ਸਰ ਡਾ: ਰੇਸਮ ਸਿੰਘ ਨੇ ਦੱਸਿਆ ਕਿ ਸਾਡੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦਾ ਸੱਦਾ ਦਿੱਤਾ ਗਿਆ ਸੀ ਕਿਉਂਕਿ ਇਸ ਨਾਲ ਪਾਣੀ ਦੀ ਵੱਡੇ ਪੱਧਰ ਤੇ ਬਚਤ ਹੋਣ ਦੇ ਨਾਲ ਨਾਲ ਕਿਸਾਨਾਂ ਦੇ ਖਰਚੇ ਵੀ ਘੱਟਦੇ ਹਨ ਅਤੇ ਝਾੜ ਵੀ ਸਹੀ ਰਹਿੰਦਾ ਹੈ।ਇਸ ਤੋਂ ਬਿਨ੍ਹਾਂ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਵਿੱਤੀ ਮਦਦ ਦੇਣ ਦਾ ਐਲਾਣ ਵੀ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਲੋਕ ਮੁੱਖ ਮੰਤਰੀ ਦੀ ਅਪੀਲ ਮੰਨ ਕੇ ਵੱਡੀ ਮਾਤਰਾ ਵਿਚ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ।


ਉਨ੍ਹਾਂ ਨੇ ਦੱਸਿਆ ਕਿ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਦਾ ਖੇਤ ਹੋਰਨਾਂ ਕਿਸਾਨਾਂ ਲਈ ਇਕ ਪ੍ਰਦਰਸ਼ਨੀ ਪਲਾਂਟ ਵਜੋਂ ਕੰਮ ਕਰੇਗਾ ਅਤੇ ਜਦ ਲੋਕ ਵੇਖਣਗੇ ਕਿ ਵਿਭਾਗ ਦੇ ਅਧਿਕਾਰੀ ਖੁਦ ਸਿੱਧੀ ਬਿਜਾਈ ਰਾਹੀਂ ਝੋਨੇ ਦੀ ਖੇਤੀ ਕਰਦੇ ਹਨ ਤਾਂ ਉਨ੍ਹਾਂ ਦੇ ਇਸ ਤਕਨੀਕ ਪ੍ਰਤੀ ਵਹਿਮ ਭਰਤ ਦੂਰ ਹੋਣਗੇ ਅਤੇ ਹੋਰ ਕਿਸਾਨ ਇਸ ਤਕਨੀਕ ਨੂੰ ਅਪਨਾਉਣ ਲਈ ਅੱਗੇ ਆਊਣਗੇ।
ਸ੍ਰੀ ਗੁਰਮੀਤ ਸਿੰਘ ਚੀਮਾ ਨੇ ਕਿਹਾ ਕਿ ਫਾਜਿ਼ਲਕਾ ਦੇ ਲੋਕ ਵੱਡੀ

 ਗਿਣਤੀ ਵਿਚ ਨਵੀਂ ਤਕਨੀਕ ਨੂੰ ਅਪਨਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਵੇਖ ਕੇ ਹੋਰ ਕਿਸਾਨ ਵੀ ਇਸ ਨਵੀਂ ਤਕਨੀਕ ਵੱਲ ਪ੍ਰੇਰਿਤ ਹੋ ਰਹੇ ਹਨ।
ਇਸ ਮੌਕੇ ਖੇਤੀਬਾੜੀ ਇੰਜਨੀਅਰ ਕਮਲ ਕ੍ਰਿਸ਼ਨ ਨੇ ਕਿਹਾ ਕਿ ਇਹ ਤਕਨੀਕ ਕਿਸਾਨਾਂ ਲਈ ਵਰਦਾਨ ਸਿੱਧ ਹੋ ਰਹੀ ਹੈ।

ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਉਤਪਾਦਕਾਂ ਨੂੰ ਡੇਅਰੀ ਸਿਖਲਾਈ ਦੇਣ ਲਈ ਬੈਚ 20 ਜੂਨ ਤੋਂ

ਫ਼ਰੀਦਕੋਟ 15 ਜੂਨ -       ਡਿਪਟੀ ਡਾਇਰੈਕਟਰ ਡੇਅਰੀ  ਫਰੀਦਕੋਟ ਸ਼੍ਰੀ ਨਿਰਵੈਰ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੇਅਰੀ ਸਿਖਲਾਈ ਦਾ ਬੈਚ 20 ਜੂਨ  2022 ਤੋਂ ਸ਼ੁਰੂ ਹੋ ਰਿਹਾ ਹੈ ਜਿਸ ਦੀ ਕੌਂਸਲਿੰਗ ਮਿਤੀ 17 ਜੂਨ, 2022 ਨੂੰ ਦਫਤਰ ਡਿਪਟੀ ਡਾਇਰੈਕਟਰ ਡੇਅਰੀ,ਕਮਰਾ ਨੰ .209 ( ਹਾਲ ) ਡੀ.ਸੀ.ਕੰਪਲੈਕਸ ਫਰੀਦਕੋਟ ਵਿਖੇ ਰੱਖੀ ਗਈ ਹੈ ।


ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਜੋ ਪੇਂਡੂ ਪਿਛੋਕੜ ਦਾ ਹੋਵੇ ਘੱਟੋ - ਘੱਟ 5ਵੀ ਪਾਸ ਹੋਵੇ ਉਮਰ 18 ਤੋਂ 50 ਸਾਲ ਦੇ ਦਰਮਿਆਨ ਹੋਵੇ ਟ੍ਰੇਨਿੰਗ ਵਿਚ ਭਾਗ ਲੈ ਸਕਦੇ ਹਨ । ਟ੍ਰੇਨਿੰਗ ਦੀ ਸਮਾਪਤੀ ਉਪਰੰਤ ਬੇਰੁਜ਼ਗਾਰਾਂ ਨੂੰ ਤੋਂ 20 ਪਸ਼ੂਆਂ ਦੀ ਖਰੀਦ ਲਈ ਬੈਂਕਾਂ ਤੋਂ ਲੋਨ ਦਵਾ ਕੇ ਸਵੈ-ਰੁਜਗਾਰ ਦਿੱਤਾ ਜਾਵੇਗਾ । ਵਿਭਾਗ ਵੱਲੋਂ ਦੇਸੀ ਗਾਵਾਂ ਅਤੇ ਡੀ.ਡੀ. - ਸਕੀਮ ਅਧੀਨ 2,5,10 ਦੁਧਾਰੂ ਪਸ਼ੂਆਂ ਤੇ ਜਨਰਲ ਲਈ 25 ਫੀਸਦੀ ਅਤੇ ਐੱਸ.ਸੀ.ਲਈ 33 ਫੀਸਦੀ ਸਬਸਿਡੀ ਦਿੱਤੀ ਜਾਵੇਗੀ । ਚਾਹਵਾਨ ਉਮੀਦਵਾਰ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਫਰੀਦਕੋਟ ਦੇ ਦਫਤਰ ਵਿੱਚ ਜਾਂ ਫੋਨ ਨੰ . 01639-250380 , 99153-32637 ਸੰਪਰਕ ਕਰ ਸਕਦੇ ਹਨ । 

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...