Thursday, July 7, 2022

ਗੁਣਕਾਰੀ ਜਾਮੁਨ ਦੇ ਮੈਡੀਕਲ ਗੁਣ

ਕਿਸਾਨਾਂ ਦੇ ਖੇਤਾਂ ਵਿਚ ਪੈਦਾ ਹੁੰਦੀ ਜਾਮੂਨ ਇਸ ਸਮੇਂ ਪੱਕ ਕੇ ਤਿਆਰ ਹੈ ਅਤੇ ਬਜਾਰ ਵਿਚ ਆ ਰਹੀ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਜਾਮੁਨ ਦੇ ਮੈਡੀਕਲ ਗੁਣ ਤਾਂਕਿ ਤੁਸੀਂ ਇਸ ਰੁੱਤ ਵਿਚ ਇਹ ਫਲ ਖਾ ਕੇ ਇਸਦੇ ਸਿਹਤ ਤੇ ਪੈਣ ਵਾਲੇ ਚੰਗੇ ਪ੍ਰਭਾਵਾਂ ਦਾ ਲਾਭ ਲੈ ਸਕੋ ਅਤੇ ਤੁਹਾਡੇ ਵੱਲੋਂ ਕੀਤੀ ਖਰੀਦ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਵਿਚ ਸਹਾਈ ਹੋਵੇਗੀ।


ਤਾਂ ਆਓ ਜਾਣੋ ਫਿਰ ਗੁਣਕਾਰੀ ਜਾਮੁਨ ਦੇ ਮੈਡੀਕਲ ਫਾਇਦੇ।

1. ਜਾਮੁਨ ਵਿਟਾਮਿਨ ਏ ਅਤੇ ਸੀ ਨਾਲ ਭਰਪੂਰ ਹੁੰਦਾ ਹੈ। ਇਹ ਖੂਨ ਵਿਚ ਹਿਮੋਗਲੋਬਿਨ ਦੀ ਮਾਤਰਾ ਵਧਾਉਂਦਾ ਹੈ। ਇਸ ਨਾਲ ਸਰੀਰ ਦੇ ਅੰਗਾਂ ਤੱਕ ਜਿਆਦਾ ਆਕਸੀਜਨ ਪਹੁੰਚਦੀ ਅਤੇ ਸਰੀਰ ਚੁਸਤ ਦਰੁਸਤ ਰਹਿੰਦਾ ਹੈ। ਇਹ ਅੱਖਾਂ ਦੀ ਰੌਸ਼ਨੀ ਲਈ ਚੰਗਾ ਹੈ। 

2 ਜਾਮੁਨ ਦਾ ਫਲ ਖੂਨ ਸਾਫ ਕਰਨ ਵਿਚ ਸਹਾਈ ਹੁੰਦਾ ਹੈ ਅਤੇ ਤੁਹਾਡੀ ਚਮੜੀ ਨੂੰ ਜਵਾਨ ਰੱਖਦਾ ਹੈ ਅਤੇ ਮੁੰਹ ਤੇ ਫਿੰਸੀਆਂ ਨਹੀਂ ਹੁੰਦੀਆਂ।

3 ਜਾਮੁਨ ਪੋਟਾਸ਼ੀਅਮ ਦਾ ਵੀ ਸ਼ੋ੍ਰਤ ਹੈ। ਇਹ ਤੁਹਾਡੇ ਦਿਲ ਨੂੰ ਰੋਗਾਂ ਤੋਂ ਬਚਾਉਂਦਾ ਹੈ। ਇਹ ਬੱਲਡ ਪ੍ਰੈਸਰ ਨੂੰ ਕੰਟਰੋਲ ਵਿਚ ਰੱਖਣ ਵਿਚ ਸਹਾਈ ਹੈ ਅਤੇ ਇਹ ਖੂਨ ਦੀਆਂ ਨਾੜੀਆਂ ਨੂੰ ਠੀਕ ਰੱਖਦਾ ਹੈ। 

4 ਜਾਮੁਨ ਵਿਚ ਪਾਏ ਜਾਣ ਵਾਲੇ ਤੱਕ ਸ਼ਰੀਰ ਨੂੰ ਇੰਨਫੈਕਸ਼ਨ ਤੋਂ ਬਚਾਉਂਦੇ ਹਨ। ਵਿਟਾਮਿਨ ਸੀ ਸ਼ਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮੱਰਥਾ ਵਧਾਊਂਦਾ ਹੈ। 

5 ਜਾਮੁਨ ਘੱਟ ਕਲੋਰੀ ਵਾਲਾ ਫਲ ਹੈ। ਇਸ ਲਈ ਜਿਹੜੇ ਲੋਕ ਭਾਰ ਘੱਟ ਕਰਨਾ ਚਾਹੁੰਦੇ ਹਨ ਉਹ ਇਸਦਾ ਸੇਵਨ ਕਰ ਸਕਦੇ ਹਨ। ਇਹ ਪਾਚਨ ਪ੍ਰਕ੍ਰਿਆ ਨੂੰ ਵੀ ਠੀਕ ਕਰਦਾ ਹੈ।   

ਚਿੱਟੀ ਮੱਖੀ ਤੋਂ ਨਰਮੇ ਦੇ ਬਚਾਅ ਲਈ ਖੇਤੀ-ਮਾਹਿਰਾਂ ਦੀਆਂ ਟੀਮਾਂ ਖੇਤਾਂ ਵਿੱਚ

ਫਰੀਦਕੋਟ 
 ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਜਿਲ੍ਹਾ ਫਰੀਦਕੋਟ ਦੇ ਖੇਤੀ-ਮਾਹਿਰਾਂ ਵੱਲੋਂ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਦੀ ਅਗਵਾਈ ਵਿੱਚ ਡਾ. ਰਾਮ ਸਿੰਘ ਗਿੱਲ,  ਬਲਾਕ ਅਫਸਰਡਾ. ਕੁਲਵੰਤ ਸਿੰਘਭੌ ਪਰਖ ਅਫਸਰ ਅਤੇ ਦਵਿੰਦਰਪਾਲ ਸਿੰਘ ਸਰਕਲ ਇੰਚਾਰਜ ਵੱਲੋਂ ਨਰਮੇ ਅਤੇ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਸਰਵੇਖਣ ਕੀਤਾ ਗਿਆ।
ਨਰਮੇ ਤੇ ਚਿਟੇ ਮੱਛਰ ਦਾ ਹਮਲਾ ਆਰਥਿਕ ਕਗਾਰ ਪੱਧਰ (ਈ.ਟੀ.ਐਲ) ਤੋਂ ਉਪਰ ਹੈਜਿਸ ਅਨੁਸਾਰ ਟੀਮ ਵੱਲੋਂ ਕਿਸਾਨਾਂ ਨੂੰ ਸਲਾਹ ਦਿਤੀ ਕਿ ਆਉਣ ਵਾਲੇ ਦਿਨਾਂ 'ਚ ਬਾਰਿਸ਼ ਦੀ ਆਮਦ ਨੂੰ ਧਿਆਨ 'ਚ ਰੱਖਦਿਆਂ ਚਿੱਟੀ

ਮੱਖੀ ਦੇ ਬੱਚਿਆਂ ਨੂੰ ਲੈਨੋ (ਪਾਈਰੀਪਰੋਕਸੀਫਨ) 
500 ਮਿ.ਲੀ. ਅਤੇ ਇਸ ਦੇ ਬਾਲਗ ਤੇ ਪੋਲੋ (ਡਾਇਆਫੈਨਬੂਯੂਰੋਨ) 200 ਗ੍ਰਾਮ ਪ੍ਰਤੀ ਏਕੜ 100 ਲਿਟਰ ਪਾਣੀ ਵਿੱਚ ਘੋਲ ਕੇ ਸਵੇਰੇ ਜਾਂ ਸ਼ਾਮ ਨੂੰ ਛਿੜਕਾਅ ਕੀਤਾ ਜਾਵੇ। ਉਪਰੋਕਤ ਦਵਾਈਆਂ ਦੀ ਬਦਲ- ਬਦਲ ਕੇ ਸਪਰੇ ਕੀਤੀ ਜਾਵੇ ਅਤੇ ਝੋਨੇ ਦਾ ਛਿੜਕਾਅ ਗਿਲੇ ਖੇਤਾਂ ਵਿੱਚ ਹੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਨਰਮੇ ਦੇ ਖੇਤਾਂ ਵਿੱਚ ਸੋਕਾ ਹੈ ਤਾਂ ਤੁਰੰਤ ਪਾਣੀ ਲਾਇਆ ਜਾਵੇ। ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕਿਸਾਨ-ਭਰਾ ਰੋਜਾਨਾ ਖੇਤਾਂ ਦਾ ਨਿਰੀਖਨ ਕਰਨ। ਜੇਕਰ ਇਸ ਕੀੜੇ ਦਾ ਕੋਈ ਪਤੰਗਾ ਫੁੱਲ 'ਚ ਜਾਂ ਫੋਰੋਮੈਨ ਟਰੈਪ ਵਿੱਚ ਮਿਲਦਾ ਹੈ ਤਾਂ ਤੁਰੰਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਝੋਨੇ ਦੇ ਖੇਤਾਂ ਵਿਚ ਲੋਹੇ ਦੀ ਘਾਟ ਕਾਫੀ ਵੇਖਣ ਨੂੰ ਮਿਲੀਜਿਸ ਦੀ ਪੂਰਤੀ ਲਈ ਇੱਕ ਕਿਲੋ ਫੈਰਸ ਸਲਫੇਟ ਪ੍ਰਤੀ ਏਕੜ 200 ਲਿਟਰ ਪਾਣੀ 'ਚ ਘੋਲ ਕੇ 3-4 ਸਪਰੇ ਹਫਤੇ-ਹਫਤੇ ਦੇ ਵਿੱਥ ਤੇ ਕੀਤੀਆਂ ਜਾਣ। ਜੇ ਪੱਤੇ ਜੰਗ੍ਹਾਲੇ ਹਨ ਤਾਂ 10 ਕਿਲੋ ਜਿੰਕ ਸਲ੍ਹਫੇਟ 21%  ਪ੍ਰਤੀ ਏਕੜ ਦਾ ਛੱਟਾ ਦਿੱਤਾ ਜਾਵੇ।
                   ਇਸ ਤੋਂ ਪਹਿਲਾਂ ਪਿੰਡ ਮਿਸ਼ਰੀਵਾਲਾ ਵਿੱਚ ਲੱਗਭਗ 50 ਕਿਸਾਨਾਂ ਦਾ ਕਿਸਾਨ ਸਿਖਲਾਈ ਕੈਂਪ ਵੀ ਲਗਾਇਆ ਗਿਆ ਜਿਸ 'ਚ ਉਨ੍ਹਾਂ ਨੂੰ ਨਰਮੇਝੋਨੇ ਅਤੇ ਬਾਸਮਤੀ ਫਸਲਾਂ ਦੀਆਂ ਮੌਜੂਦਾ ਸਮੱਸਿਆਵਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ। ਕੈਪਂ ਦਾ ਪ੍ਰਬੰਧ ਰਣਬੀਰ ਸਿੰਘ ਵੱਲੋਂ ਕੀਤਾ ਗਿਆ। 

Wednesday, July 6, 2022

ਖੇਤੀਬਾੜੀ ਵਿਭਾਗ ਫਾਜਿਲਕਾ ਨੇ ਨਰਮੇ ਨੂੰ ਚਿੱਟੀ ਮੱਖੀ ਤੋਂ ਬਚਾਉਣ ਲਈ ਐਡਵਾਈਜ਼ਰੀ ਕੀਤੀ ਜਾਰੀ

ਫਾਜਿਲਕਾ, 6 ਜੁਲਾਈ:

ਮੁੱਖ ਖੇਤੀਬਾੜੀ ਅਫ਼ਸਰ ਫਾਜਿ਼ਲਕਾ Fazilka ਡਾ: ਰੇਸਮ ਸਿੰਘ ਨੇ ਕਿਸਾਨਾਂ Farmers ਨਾਲ ਨਰਮੇ Cotton ਦੀ ਫ਼ਸਲ ਨੂੰ ਚਿੱਟੀ ਮੱਖੀ White fly ਤੋਂ ਬਚਾਉਣ ਦੇ ਢੰਗਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸਤੋਂ ਬਚਾਓ ਲਈ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਅਤੇ ਆਲੇ-ਦੁਆਲੇ ਸਫ਼ਾਈ ਰੱਖਣੀ ਬਹੁਤ ਜਰੂਰੀ ਹੈ। ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ, ਧਤੂਰਾ, ਗਾਜਰ ਘਾਹ, ਗੁੱਤ ਪੱਟਣਾ ਆਦਿ ਨੂੰ ਉੱਗਣ ਜਾਂ ਵਧਣ ਨਹੀਂ ਦਿੱਤਾ ਜਾਣਾ ਚਾਹੀਦਾ।


ਉਨ੍ਹਾਂ ਅੱਗੇ ਦੱਸਿਆ ਕਿ ਫੁੱਲ-ਡੋਡੀ flowering  ਆਉਣ ਵੇਲੇ ਅਤੇ ਪੱਤਿਆਂ ਦੇ ਵਾਧੇ ਸਮੇਂ ਫ਼ਸਲ ਨੂੰ ਸੋਕਾ ਨਹੀਂ ਲੱਗਣਾ ਚਾਹੀਦਾ ਕਿਉਂਕਿ ਔੜ ਵਿੱਚ ਚਿੱਟੀ ਮੱਖੀ ਦੇ ਹਮਲੇ ਵਿੱਚ ਵਾਧਾ ਹੁੰਦਾ ਹੈ। ਨਰਮੇ ਦੇ ਖੇਤਾਂ ਦੇ ਆਲੇ-ਦੁਆਲੇ ਭਿੰਡੀ, ਮੂੰਗੀ, ਅਰਹਰ, ਮਿਰਚਾਂ, ਖੀਰਾ, ਚੱਪਣ ਕੱਦੂ ਆਦਿ ਬੀਜਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇ ਇਹ ਫਸਲਾਂ ਖੇਤ ਦੇ ਨੇੜੇ ਬੀਜੀਆਂ ਹਨ ਤਾਂ ਇਨ੍ਹਾਂ ਤੇ ਵੀ ਚਿੱਟੀ ਮੱਖੀ ਦੀ ਰੋਕਥਾਮ ਕਰੋ।

ਉਨ੍ਹਾਂ ਦੱਸਿਆ ਕਿ ਨਰਮੇ ਦੇ ਬੂਟੇ ਦੇ ਉੱਪਰਲੇ ਤਿੰਨ ਪੱਤਿਆਂ ਦਾ ਨਿਰੀਖਣ ਹਰ ਰੋਜ਼ ਸਵੇਰੇ 10 ਵਜੇ ਤੋਂ ਪਹਿਲਾਂ-2 ਕਰੋ। ਜੇ ਚਿੱਟੀ ਮੱਖੀ ਦੇ 4 ਪਤੰਗੇ ਪ੍ਰਤੀ ਪੱਤਾ ਤੋਂ ਘੱਟ ਹੋਣ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ, ਜੇਕਰ ਪਤੰਗੇ 4 ਤੋਂ 6 ਪ੍ਰਤੀ ਪੱਤਾ ਹੋਣ ਤਾਂ ਇੱਕ ਲੀਟਰ ਨਿੰਬੀਸੀਡੀਨ/ ਅਚੂਕ ਦਾ ਪ੍ਰਤੀ ਏਕੜ ਛਿੜਕਾਅ ਕਰਨਾ ਚਾਹੀਦਾ ਹੈ। 1200 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਘਰ ਤਿਆਰ ਕੀਤਾ ਨਿੰਮ ਦਾ ਘੋਲ ਵੀ ਛਿੜਕਿਆ ਜਾ ਸਕਦਾ ਹੈ। ਨਿੰਮ ਦਾ ਘੋਲ ਤਿਆਰ ਕਰਨ ਲਈ 4 ਕਿਲੋ ਨਿੰਮ ਦੀਆਂ ਕਰੂੰਬਲਾਂ (ਪੱਤੇ, ਟਹਿਣੀਆਂ, ਨਿਮੋਲੀਆਂ) ਨੂੰ 10 ਲੀਟਰ ਪਾਣੀ ਵਿੱਚ 30 ਮਿੰਟ ਲਈ ਉਬਾਲੋ ਅਤੇ ਇਸ ਘੋਲ ਨੂੰ ਕੱਪੜ ਛਾਣ ਕਰਨ ਉਪਰੰਤ ਕੀਟਨਾਸ਼ਕ ਦੇ ਤੌਰ ਤੇ ਛਿੜਕਾਅ ਲਈ ਵਰਤੋ।

ਡਾ: ਰੇਸ਼ਮ ਸਿੰਘ ਨੇ ਦੱਸਿਆ ਕਿ ਜੇਕਰ ਚਿੱਟੀ ਮੱਖੀ ਦੇ ਬਾਲਗਾਂ ਦੀ ਗਿਣਤੀ 6 ਪ੍ਰਤੀ ਪੱਤਾ ਹੋ ਜਾਵੇ ਤਾਂ ਨਰਮੇ ਤੇ ਛਿੜਕਾਅ ਲਈ ਜਿਹੜੇ ਕੀਟਨਾਸ਼ਕਾਂ ਦੀ ਸਿਫ਼ਾਰਿਸ਼ ਕੀਤੀ ਗਈ ਹੈ ਉਨ੍ਹਾਂ ਵਿੱਚ  ਈਥੀਆਨ 50 ਈ ਸੀ 800 ਮਿਲੀਲੀਟਰ ਪ੍ਰਤੀ ਏਕੜ, ਅਫਿਡੋਪਾਇਰੋਪਿਨ 50 ਡੀ ਸੀ 400 ਮਿਲੀਲੀਟਰ ਪ੍ਰਤੀ ਲੀਟਰ, ਡਾਇਨੋਟੈਫੂਨ 20 ਐਸ ਜੀ 60 ਗ੍ਰਾਮ ਪ੍ਰਤੀ ਏਕੜ, ਡਾਇਆਫੈਨਥੂਯੂਰੋਨ 50 ਡਬਲਯੂ ਪੀ 200 ਗ੍ਰਾਮ ਪ੍ਰਤੀ ਏਕੜ, ਫਲੋਨੀਕਾਮਿਡ 50 ਡਬਲਯੂ ਜੀ 80 ਗ੍ਰਾਮ ਪ੍ਰਤੀ ਲੀਟਰ ਦਾ ਛਿੜਕਾਅ ਕਰਨਾ ਚਾਹੀਦਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਚਿੱਟੀ ਮੱਖੀ ਦੇ ਬੱਚਿਆਂ (ਨਿੰਫ) ਦੀ ਰੋਕਥਾਮ ਲਈ ਨਰਮੇ ਤੇ ਪਾਈਰੀਪ੍ਰੋਕਸੀਫਿਨ 10 ਈ ਸੀ 500 ਮਿਲੀਲੀਟਰ ਪ੍ਰਤੀ ਏਕੜ ਜਾਂ ਸਪਾਈਰੋਮੈਸੀਫਿਨ 22.9 ਐਸ ਸੀ 200 ਮਿਲੀਲੀਟਰ ਪ੍ਰਤੀ ਏਕੜ ਦਾ ਛਿੜਕਾਅ ਕਰਨਾ ਚਾਹੀਦਾ ਹੈ।

ਵਧੇਰੇ ਜਾਣਕਾਰੀ ਲਈ ਅਬੋਹਰ Abohar ਬਲਾਕ ਦੇ ਕਿਸਾਨ ਫੋਨ ਨੰਬਰ 98158-40646 ਤੇ ਖੂਈਆਂ ਸਰਵਰ Khuian Sarwar ਬਲਾਕ ਦੇ ਕਿਸਾਨ 98154-95802 ਤੇ, ਫਾਜਿ਼ਲਕਾ Fazilkaਬਲਾਕ ਦੇ ਕਿਸਾਨ 94639-76472 ਤੇ ਅਤੇ ਜਲਾਲਾਬਾਦ Jalalabad ਦੇ ਕਿਸਾਨ ਫੋਨ ਨੰਬਰ 98964-01313 ਤੇ ਸੰਪਰਕ ਕਰ ਸਕਦੇ ਹਨ।  ਇਸ ਤੋਂ ਇਲਾਵਾ ਕਿਸਾਨ ਕਾਲ ਸੈਂਟਰ Kisan call Center ਦੇ ਟੋਲ ਫਰੀ ਨੰਬਰ 1800 180 1551 ਤੇ ਸਵੇਰੇ 6 ਵਜੇ ਤੋਂ ਸ਼ਾਮ 10 ਵਜੇ ਤੱਕ ਖੇਤੀਬਾੜੀ ਸਬੰਧੀ ਸਲਾਹ ਲਈ ਜਾ ਸਕਦੀ ਹੈ।

Tuesday, July 5, 2022

ਡੇਅਰੀ ਫਾਰਮਰਾਂ ਨੂੰ ਕੁਸ਼ਲ ਮੈਨੇਜਰ ਬਣਾਉਣ ਲਈ ਡੇਅਰੀ ਉੱਦਮ ਸਿਖਲਾਈ ਕੋਰਸ ਦੀ ਕੌਂਸਲਿੰਗ 7 ਨੂੰ 30 दिवसीय डेयरी उद्यम प्रशिक्षण पाठ्यक्रम, राजस्थान के किसान भी ले सकते है ट्रेनिंग

ਫਾਜ਼ਿਲਕਾ 05 ਜੁਲਾਈ

(हिंदी में पढ़ने के लिए नीचे की तरफ जाएँ )

ਡਿਪਟੀ ਡਾਇਰੈਕਟਰ ਡੇਅਰੀ, ਫਾਜਿਲਕਾ Fazilka ਰਣਦੀਪ ਕੁਮਾਰ ਹਾਂਡਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ Dairy Development Department ਵੱਲੋ ਡੇਅਰੀ ਫਾਰਮਰਾਂ ਨੂੰ ਕੁਸ਼ਲ ਡੇਅਰੀ ਮੈਨੇਜਰ Dairy Manager ਬਣਾਉਣ ਲਈ 30 ਦਿਨਾਂ ਦਾ ਡੇਅਰੀ ਉੱਦਮ ਸਿਖਲਾਈ ਕੋਰਸ 14 ਜੁਲਾਈ 2022 ਨੂੰ ਪੰਜਾਬ ਵਿੱਚ ਅਲੱਗ-ਅਲੱਗ ਡੇਅਰੀ ਟ੍ਰੈਨਿੰਗ ਸੈਂਟਰਾਂ ਤੇ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡੇਅਰੀ ਉੱਦਮ ਸਿਖਲਾਈ ਸਬੰਧੀ ਕੌਂਸਲਿੰਗ 7 ਜੁਲਾਈ 2022 ਨੂੰ ਰੱਖੀ ਗਈ ਹੈ। ਜਿਸ ਵਿੱਚ ਦੁੱਧ Milk ਤੋਂ ਪਦਾਰਥ ਬਣਾਉਣ, ਡੇਅਰੀ ਫਾਰਮ ਦਾ ਪ੍ਰਬੰਧ ਦੁਧਾਰੂ ਪਸ਼ੂਆਂ ਦੀ ਨਸਲ ਸੁਧਾਰ ਅਤੇ ਸੰਤੁਲਤ ਪਸ਼ੂ ਖੁਰਾਕ ਸਬੰਧੀ ਆਧੁਨਿਕ ਤਕਨੀਕ ਨਾਲ ਟ੍ਰੈਨਿੰਗ Training ਦਿੱਤੀ ਜਾ ਰਹੀ ਹੈ। 

ਇਸ ਸਿਖਲਾਈ ਲਈ ਜਿਲਾ ਫਾਜਿਲਕਾ ਅਤੇ ਰਾਜਸਥਾਨ Rajasthan ਦੇ ਚਾਹਵਾਨ ਡੇਅਰੀ ਫਾਰਮਰ 7 ਜੁਲਾਈ 2022 ਨੂੰ ਮੈਟ੍ਰਿਕ ਦਾ ਸਰਟੀਫਿਕਟ, ਆਧਾਰ ਕਾਰਡ ਸਮੇਤ ਪਾਸਪੋਰਟ ਸਾਈਜ ਫੋਟੋ ਲੈ ਕੇ ਇੰਟਾਗਰੇਟਿਡ ਫਾਰਮਰ ਟ੍ਰੇਨਿੰਗ ਸੈਂਟਰ, ਅਬੁੱਲ ਖੁਰਾਣਾ ਵਿਖੇ ਕੋਸਲਿੰਗ ਲਈ ਹਾਜਰ ਹੋਣ।

ਇਸ ਸਬੰਧੀ ਨਿਰਧਾਰਤ ਪ੍ਰੋਫਾਰਮੇ ਲਈ ਪ੍ਰਾਸਪੈਕਟ ਦਫਤਰ ਡਿਪਟੀ ਡਾਇਰੈਕਟਰ ਡੇਅਰੀ, ਫਾਜਿਲਕਾ ਤੋ ਪ੍ਰਾਪਤ ਕੀਤੇ ਜਾ  ਸਕਦੇ ਹਨ। ਵਧੇਰੇ ਜਾਣਕਾਰੀ ਲਈ ਚਾਹਵਾਨ ਮੋਬਾਇਲ ਨੰਬਰ 96463-06700, 98149-95616  ਤੇ ਸੰਪਰਕ ਕਰ ਸਕਦੇ ਹਨ।


उप निदेशक, फाजिल्का रणदीप कुमार हांडा ने कहा कि डेयरी विकास विभाग द्वारा डेयरी किसानों को कुशल डेयरी प्रबंधक बनाने के लिए पंजाब के विभिन्न डेयरी प्रशिक्षण केंद्रों में 14 जुलाई 2022 को 30 दिवसीय डेयरी उद्यम प्रशिक्षण पाठ्यक्रम आयोजित किया जा रहा है। उन्होंने कहा कि डेयरी उद्यम प्रशिक्षण परामर्श 7 जुलाई, 2022 को निर्धारित किया गया है। दुग्ध उत्पादन, डेयरी फार्मों के प्रबंधन, दुधारू पशुओं के प्रजनन और संतुलित पशु आहार से संबंधित आधुनिक तकनीकों पर प्रशिक्षण दिया जा रहा है।

इस प्रशिक्षण के लिए जिला फाजिल्का और राजस्थान के इच्छुक डेयरी किसान 7 जुलाई 2022 को एकीकृत किसान प्रशिक्षण केंद्र, अबुल खुराना में मैट्रिक प्रमाण पत्र, पासपोर्ट साइज फोटो के साथ आधार कार्ड के साथ कोसलिंगर आएं।

निर्धारित प्रोफार्मा के लिए प्रोस्पेक्टस उप निदेशक डेयरी, फाजिल्का के कार्यालय से प्राप्त किया जा सकता है। अधिक जानकारी के लिए, कृपया 96463-06700, 98149-95616 पर संपर्क करें।

7 ਤੋਂ 9 ਜੁਲਾਈ ਤੱਕ ਦਾ ਮੌਸਮ ਅਨੁਮਾਨ

ਭਾਰਤੀ ਮੌਸਮ ਵਿਭਾਗ IMD ਵੱਲੋਂ ਜਾਰੀ ਤਾਜਾ ਸੂਚਨਾ ਅਨੁਸਾਰ 7, 8 ਅਤੇ 9 ਜੁਲਾਈ ਨੂੰ ਪੰਜਾਬ Punjab ਦੇ ਜਿਆਦਾਤਰ ਹਿੱਸਿਆਂ ਵਿਚ  ਵਰਖਾ Rain ਦੀ ਭਵਿੱਖ ਬਾਣੀ Weather forecast ਕੀਤੀ ਗਈ ਹੈ। 

ਇੰਨ੍ਹਾਂ ਤਿੰਨਾਂ ਦਿਨਾਂ ਲਈ ਪੰਜਾਬ ਲਈ ਵਿਭਾਗ ਨੇ ਯੈਲੋ ਅਲਰਟ Yellow alert ਜਾਰੀ ਕੀਤਾ ਹੈ।


7 ਜੁਲਾਈ ਦੀ ਭਵਿੱਖਬਾਣੀ ਵਿਚ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ Rajasthan ਦੇ ਸ੍ਰੀਗੰਗਾਨਗਰ Sri Ganganagar ਜਿ਼ਲ੍ਹੇ ਵਿਚ ਵੀ ਵਰਖਾ ਦੀ ਭਵਿੱਖਬਾਣੀ ਕੀਤੀ ਗਈ ਹੈ। ਅਤੇ ਪੰਜਾਬ ਵਾਂਗ ਹੀ ਯੈਲੋ ਅਲਰਟ ਦੱਸਿਆ ਗਿਆ ਹੈ।

ਯੈਲੋ ਅਲਰਟ ਵਾਲੇ ਖੇਤਰਾਂ ਵਿਚ ਬਹੁਤ ਭਾਰੀ ਮੀਂਹ ਦਾ ਖਤਰਾ ਨਹੀਂ ਹੁੰਦਾ ਹੈ। 

8 ਅਤੇ 9 ਜੁਲਾਈ ਲਈ ਪੰਜਾਬ ਲਈ ਤਾਂ ਯੈਲੋ ਅਲਰਟ ਹੀ ਹੈ ਪਰ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਦੇ ਜਿ਼ਲ੍ਹਿਆਂ ਲਈ ਸੰਤਰੀ ਅਲਰਟ Orange Alert ਜਾਰੀ ਕੀਤਾ ਗਿਆ ਹੈ। ਜਿਸ ਤਹਿਤ ਇਸ ਇਲਾਕੇ ਵਿਚ ਥੋੜੇ ਜਿਆਦਾ ਮੀਂਹ ਦੀ ਸੰਭਾਵਨਾ ਹੈ। 

ਅਜਿਹੇ ਵਿਚ ਰਾਜਸਥਾਨ ਦੇ ਨਾਲ ਲੱਗਦੇ ਪੰਜਾਬ ਦੇ ਜਿ਼ਲ੍ਹਿਆਂ ਵਿਚ ਰਾਜਸਥਾਨ ਦੇ ਮੌਸਮ ਦਾ ਅਸਰ ਪਵੇਗਾ ਜਾਂ ਪੰਜਾਬ ਨਾਲ ਲੱਗਦੇ ਰਾਜਸਥਾਨ ਦੇ ਜਿ਼ਲਿਆਂ ਤੇ ਪੰਜਾਬ ਦੇ ਮੌਸਮ ਦਾ ਅਸਰ ਪਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਕਿਉਂਕਿ ਪਿੱਛਲੇ ਸਪੈਲ ਵਿਚ ਬਾਕੀ ਪੰਜਾਬ ਦੇ ਮੁਕਾਬਲੇ ਫਾਜਿ਼ਲਕਾ ਜਿ਼ਲ੍ਹੇ ਵਿਚ ਕਾਫੀ ਘੱਟ ਬਾਰਿਸ ਹੋਈ ਹੈ। 

Monday, July 4, 2022

ਹਰਿਆਣਾ ਬਾਗਬਾਨੀ ਵਿਭਾਗ ਕੋਲ ਅਮਰੂਦ ਦੇ ਪੌਦੇ ਉਪਲਬੱਧ, ਖਰੀਦਣ ਲਈ ਕਰਵਾਓ ਆਨਲਾਇਨ ਬੂਕਿੰਗ

ਜੇਕਰ ਤੁਸੀਂ ਅਮਰੂਦ ਦਾ ਬਾਗ ਲਗਾਉਣਾ ਚਾਹੁੰਦੇ ਹੋ ਤਾਂ ਹਰਿਆਣਾ ਦੇ ਬਾਗਬਾਨੀ ਵਿਭਾਗ ਵੱਲੋਂ ਚਲਾਏ ਜਾ ਰਹੇ ਅਮਰੂਦ ਸੈਂਟਰ ਵਿਚ ਅਮਰੂਦ ਦੇ ਪੌਦੇ ਉਪਲਬੱਧ ਹਨ। ਕਿਸਾਨ ਆਨਲਾਈਨ ਬੁਕਿੰਗ ਕਰਵਾ ਸਕਦੇ ਹਨ। 


अमरूद उत्कृष्टता केंद्र भूना पर अमरूद के कलमी पौधों की बुकिंग दिनांक 05-07-2022 से शुरू हो चुकी है जो भी अमरुद के कलमी पौधों की बुकिंग करना चाहता है वह विभाग की वेबसाइट पर जाकर किसान पंजीकरण करने उपरांत पौधों की बुकिंग कर सकता है !वेबसाइट का लिंक नीचे दिया गया है :-

https://nursery.hortharyana.gov.in/Farmer_Registration.aspx



ਪਸ਼ੂ ਪਾਲਣ ਵਿਭਾਗ ਵੱਲੋਂ ਬਰਸਾਤਾਂ ਅਤੇ ਗਰਮੀ ਦੇ ਮੌਸਮ ਵਿੱਚ ਦੁਧਾਰੂ ਪਸ਼ੂਆਂ ਦੀ ਖੁਰਾਕ ਸਬੰਧੀ ਐਡਵਾਈਜ਼ਰੀ ਜਾਰੀ

ਮੋਗਾ, 4 ਜੁਲਾਈ:


ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਮੋਗਾ Moga ਡਾ. ਹਰਵੀਨ ਕੌਰ ਧਾਲੀਵਾਲ Harveen Kaur Dhaliwal Deputy Director ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਸਾਤ ਦੇ ਮੌਸਮ Rainy Season ਵਿੱਚ ਜਿੱਥੇ ਪਾਲਤੂ ਦੁਧਾਰੂ ਪਸ਼ੂਆਂ Animals ਨੂੰ ਗਰਮੀ ਤੋਂ ਬਚਾਉਣਾ ਜਰੂਰੀ ਹੁੰਦਾ ਹੈ, ਉਥੇ ਉਨ੍ਹਾਂ ਦੇ ਖਾਣ ਵਾਲੇ ਪੱਠੇ ਅਤੇ ਖੁਰਾਕ ਆਦਿ ਦਾ ਧਿਆਨ ਰੱਖਣਾ ਵੀ ਬਹੁਤ ਜਰੂਰੀ ਹੁੰਦਾ ਹੈ। ਇਸ ਮੌਸਮ ਵਿੱਚ ਤਾਪਮਾਨ Temperature ਅਤੇ ਨਮੀ Humidity ਬਹੁਤ ਜਿਆਦਾ ਹੁੰਦੀ ਹੈ ਜੋ ਕਿ ਫੀਡ feed ਵਿੱਚ ਉੱਲੀ Fungus ਅਤੇ ਜੀਵਾਣੂ Bacteria ਪੈਦਾ ਕਰਦੀ ਹੈ, ਇਹ ਮਾਈਕਰੋਟੋਕਸਿਨ ਦੁਧਾਰੂ ਜਾਨਵਰ ਦੇ ਸਰੀਰ ਵਿੱਚ ਜਾ ਕੇ ਬਿਮਾਰੀਆਂ ਪੈਦਾ ਕਰਦੇ ਹਨ ਅਤੇ ਦੁੱਧ Milk ਨਾਲ ਮੁਨੱਖੀ ਸਰੀਰ ਵਿੱਚ ਪਹੁੰਚਦੇ ਹਨ। ਉਨ੍ਹਾਂ ਦੱਸਿਆ ਕਿ ਆਮ ਤੌਰ `ਤੇ ਦੇਖਿਆ ਜਾਂਦਾ ਹੈ ਕਿ ਘਰਾਂ ਵਿੱਚ ਖਰਾਬ/ਉੱਲੀ ਲੱਗਿਆ ਅਨਾਜ, ਗੁੜ, ਅਚਾਰ, ਸਬਜ਼ੀਆ ਦੇ ਡੰਢਲ/ਛਿਲਕੇ ਆਦਿ ਜਾਨਵਰਾਂ ਦੀਆ ਖੁਰਲੀਆਂ ਵਿੱਚ ਸੁੱਟ ਦਿੱਤੇ ਜਾਂਦੇ ਹਨ, ਇਸ ਨਾਲ ਜਿੱਥੇ ਜਾਨਵਰ ਦੀ ਪਾਚਣ ਕਿਰਿਆ ਖਰਾਬ ਹੁੰਦੀ ਹੈ, ਉੱਥੇ ਇਨ੍ਹਾਂ ਦਾ ਅਸਰ ਦੁੱਧ ਰਾਹੀ ਮੁਨੱਖਾਂ Human  ਵਿੱਚ ਵੀ ਆਉਂਦਾ ਹੈ।
ਡਾ. ਹਰਵੀਨ ਕੌਰ ਨੇ ਦੱਸਿਆ ਕਿ ਜਿਹੜੇ ਪੱਠੇ ਔੜ ਜਾਂ ਜਿਆਦਾ ਬਰਸਾਤ Rain ਤੋਂ ਬਾਅਦ ਪਸ਼ੂਆਂ ਨੂੰ ਦਿੱਤੇ ਜਾਂਦੇ ਹਨ, ਉਨਾਂ ਵਿੱਚ ਨਾਈਟ੍ਰਾਈਟ, ਸਾਈਨਾਈਡ, ਸਲੀਨੀਅਮ, ਲੈਡ, ਆਰਸੇਨਿਕ ਆਦਿ ਦਾ ਜ਼ਹਿਰਵਾ ਹੋ ਜਾਂਦਾ ਹੈ, ਜਿਸ ਕਾਰਨ ਪਸ਼ੂਆਂ ਵਿੱਚ ਚਮੜੀ ਰੋਗ, ਪੇਟ ਦੇ ਰੋਗ, ਮੋਕ, ਜਿਗਰ, ਫੇਫੜਿਆਂ, ਦਿਲ ਦੇ ਰੋਗ ਹੋਣ ਤੋਂ ਇਲਾਵਾ ਪਸ਼ੂ ਦੀ ਅਚਾਨਕ ਮੌਤ ਵੀ ਹੋ ਸਕਦੀ ਹੈ। ਮੋਟੇ ਤਣੇ ਦੇ ਜਾਂ ਜਿਆਦਾ ਪੱਕੇ ਪੱਠੇ ਵੀ ਜਹਿਰਬਾਦ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਪਸ਼ੂ ਨੂੰ ਜਹਿਰਵੇ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਨੇੜੇ ਦੇ ਪਸ਼ੂ ਹਸਪਤਾਲ ਨਾਲ ਸੰਪਰਕ ਕਰਕੇ ਪਸ਼ੂ ਦਾ ਇਲਾਜ ਕਰਵਾਇਆ ਜਾਵੇ।
ਉਨ੍ਹਾਂ ਅੱਗੇ ਦੱਸਿਆ ਕਿ ਬਰਸਾਤ ਦੀ ਰੁੱਤ ਤੋਂ ਪਹਿਲਾ ਆਪਣੇ ਪਸ਼ੂਆਂ ਦੇ ਮੂੰਹਖੁਰ Foot & mouth diease ਅਤੇ ਗਲਘੋਟੂ ਦੀ ਵੈਕਸੀਨ vaccine ਜਰੂਰੀ ਲਗਵਾਈ ਜਾਵੇ ਜੋ ਕਿ ਵਿਭਾਗ ਪਾਸ 5 ਰੂਪਏ ਪ੍ਰਤੀ ਖੁਰਾਕ ਦੇ ਹਿਸਾਬ ਨਾਲ ਲਗਾਈ ਜਾ ਰਹੀ ਹੈ।

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...