Friday, October 20, 2023

ਕਣਕ ਦੀ ਬਿਜਾਈ ਸਬੰਧੀ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਲਈ ਅਹਿਮ ਸਲਾਹ ਜਾਰੀ

 ਕਿਸਾਨ ਅਕਤੂਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਕਰ ਸਕਦੇ ਨੇ ਕਣਕ ਦੀ ਬਿਜਾਈ

ਫਾਜ਼ਿਲਕਾ, 20 ਅਕਤੂਬਰ
ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੀਤ ਸਿੰਘ ਚੀਮਾ Gurmeet Singh Cheema ਨੇ ਦੱਸਿਆ ਕਿ ਕਿਸਾਨਾਂ ਨੂੰ ਕਣਕ ਦੀਆਂ ਵੱਖ-ਵੱਖ ਕਿਸਮਾਂ 50 ਫ਼ੀਸਦੀ Seed Subsidy ਸਬਸਿਡੀ ਉੱਪਰ agrimachinerypb.com ਰਾਹੀਂ ਰਜਿਸਟ੍ਰੇਸ਼ਨ ਕਰਨ ਉਪਰੰਤ ਦਿੱਤੀਆਂ ਜਾ ਰਹੀਆਂ ਹਨ ਅਤੇ ਇਹਨਾਂ ਕਿਸਮਾਂ ਦਾ ਬੀਜ ਕਿਸਾਨਾਂ ਨੂੰ ਅਗਲੇ ਹਫ਼ਤੇ ਤੋਂ ਬਲਾਕ ਖੇਤੀਬਾੜੀ ਦਫ਼ਤਰਾਂ ਤੋਂ ਸਬਸਿਡੀ ਕੱਟ ਕੇ ਦਿੱਤਾ ਜਾਵੇਗਾ।
ਉਹਨਾਂ ਦੱਸਿਆ ਕਿ ਅਕਤੂਬਰ ਦਾ ਚੌਥਾ ਹਫ਼ਤਾ ਜਿਸ ਦੌਰਾਨ ਰਾਤ ਦਾ ਤਾਪਮਾਨ 20-25 ਡਿਗਰੀ ਦਰਮਿਆਨ ਰਹਿੰਦਾ ਹੈ, ਕਣਕ Wheat Sowing ਦੀ ਬਿਜਾਈ ਲਈ ਢੁਕਵਾਂ ਹੈ। ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿਚ ਮੀਂਹ ਪੈਣ ਕਾਰਨ ਰਾਤ ਦਾ ਤਾਪਮਾਨ ਘੱਟ ਚੁੱਕਾ ਹੈ ਅਤੇ ਖੇਤਾਂ ਵਿਚ ਨਮੀ ਹੋਣ ਕਾਰਨ ਕਿਸਾਨ ਕਣਕ ਦੀ ਬਿਜਾਈ ਸਹੀ ਵੱਤਰ ਆਉਣ ’ਤੇ ਅਗਲੇ ਹਫ਼ਤੇ ਦੌਰਾਨ ਕਰ ਸਕਦੇ ਹਨ।

ਕਿਸਾਨ ਕਣਕ ਦੀ ਬਿਜਾਈ ਪਰਾਲੀ ਖੇਤਾਂ ਵਿਚ ਮਿਲਾ ਕੇ ਸੁਪਰ ਸੀਡਰ, ਹੈਪੀ ਸੀਡਰ, ਮਲਚਰ, ਐਮ.ਬੀ.ਪਲਾਓ ਅਤੇ ਸਰਫੇਸ ਸੀਡਰ ਦੀ ਵਰਤੋਂ ਕਰਕੇ ਸਮੇਂ ਸਿਰ ਬਿਜਾਈ ਲਈ ਪੀ.ਬੀ. ਡਬਲਿਊ 826, 824, 725, 677, 803, 869 ਅਤੇ ਉੱਨਤ ਪੀ.ਬੀ. ਡਬਲਿਊ 343, ਪੀ.ਬੀ. ਡਬਲਿਊ ਚਪਾਤੀ 1 ਕਰ ਸਕਦੇ ਹਨ ਅਤੇ ਨਵੰਬਰ ਦੇ ਦੂਜੇ ਤੋਂ ਚੌਥੇ ਹਫ਼ਤੇ ਦੀ ਬਿਜਾਈ ਲਈ ਉੱਨਤ ਪੀ.ਬੀ. ਡਬਲਿਊ 550 ਅਤੇ ਪਿਛੇਤੀ ਬਿਜਾਈ ਲਈ ਪੀ.ਬੀ. ਡਬਲਿਊ 752, 771 ਅਤੇ 757 ਦੀ ਬਿਜਾਈ ਕਰ ਸਕਦੇ ਹਨ।
  ਬੀਜ ਦੀ ਸੋਧ ਲਈ ਕਿਸਾਨ 1 ਗ੍ਰਾਮ ਕਰੂਜਰ 70 ਡਬਲਿਊ ਐਸ/13 ਮਿਲੀਲਿਟਰ ਰੈਕਸਲ ਈ.ਜੀ/80 ਗ੍ਰਾਮ ਵੀਟਾਵੈਕਸ 75 ਡਬਲਿਊ.ਪੀ./13 ਮਿਲੀਲਿਟਰ ਓਰੀਅਸ 6 ਐਫ.ਐਸ. ਨੂੰ 400 ਮਿਲੀਲਿਟਰ ਪਾਣੀ ਵਿਚ ਮਿਲਾਕੇ 40 ਕਿਲੋ ਬੀਜ ਨੂੰ ਸੋਧ ਸਕਦੇ ਹਨ। ਗੁੱਲੀ ਡੰਡੇ ਦੀ ਰੋਕਥਾਮ ਲਈ ਕਿਸਾਨ ਬਿਜਾਈ ਸਮੇਂ ਸਟੌਂਪ 1.5 ਲੀਟਰ 200 ਲੀਟਰ ਪਾਣੀ ਵਿਚ ਮਿਲਾ ਕੇ ਸਪਰੇਅ ਕਰਨ ਅਤੇ ਪਹਿਲੇ ਪਾਣੀ ਤੋਂ ਪਹਿਲਾਂ 13 ਗ੍ਰਾਮ ਲੀਡਰ/300 ਗ੍ਰਾਮ ਐਰੀਲੋਨ ਅਤੇ ਪਹਿਲੀ ਸਿੰਚਾਈ ਤੋਂ ਬਾਅਦ 160 ਗ੍ਰਾਮ ਟੋਪਿਕ/400 ਮਿਲੀਲਿਟਰ ਐਕਸੀਅਲ 5 ਈ.ਸੀ./400 ਮਿਲੀਲਿਟਰ ਪਿਉਮਾ ਪਾਵਰ 10 ਈ.ਸੀ. ਦਾ ਸਪਰੇਅ ਕਰ ਸਕਦੇ ਹਨ।

ਇਹ ਵੀ ਪੜ੍ਹੋ

Thursday, October 19, 2023

ਖੇਤੀਬਾੜੀ ਬੁਨਿਆਦੀ ਢਾਂਚਾ ਫ਼ੰਡ ਸਕੀਮ : ਪੰਜਾਬ ਵਿਚ 6854 ਪ੍ਰਾਜੈਕਟਾਂ ਲਈ 2006 ਕਰੋੜ ਰੁਪਏ ਮਨਜ਼ੂਰ

 ਪੰਜਾਬ ਨੇ ਕਿਸਾਨਾਂ ਦੀ ਭਲਾਈ ਲਈ ਸਥਾਪਤ ਕੀਤੇ ਗਏ Agriculture Infrastructure Development Fund ਖੇਤੀਬਾੜੀ ਬੁਨਿਆਦੀ ਢਾਂਚਾ ਫ਼ੰਡ (AIF) ਤਹਿਤ ਮਾਅਰਕਾ ਮਾਰਦਿਆਂ ਸਭ ਤੋਂ ਵੱਧ ਅਰਜ਼ੀਆਂ ਮਨਜ਼ੂਰ ਕਰਨ ਲਈ ਪੂਰੇ ਦੇਸ਼ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਉਪਲਬਧੀ 'ਤੇ ਵਿਭਾਗ ਦੀ ਟੀਮ ਨੂੰ ਵਧਾਈ ਦਿੰਦਿਆਂ ਬਾਗ਼ਬਾਨੀ Horticulture Minister ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਆਪਣੇ ਦਫ਼ਤਰ ਵਿਖੇ ਪੂਰੀ ਵਿਭਾਗੀ ਟੀਮ ਸਣੇ ਖੇਤੀ ਖੇਤਰ 'ਚ ਨਵੀਨਤਮ ਖੋਜਾਂ ਲਈ ਦੋ ਵਿਗਿਆਨੀਆਂ ਦਾ ਸਨਮਾਨ ਕੀਤਾ।

ਸਕੀਮ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ. Chetan Singh Jauramajra ਜੌੜਾਮਾਜਰਾ ਨੇ ਦੱਸਿਆ ਕਿ ਪੰਜਾਬ ਵਿੱਚ ਖੇਤੀਬਾੜੀ ਬੁਨਿਆਦੀ ਢਾਂਚਾ ਫ਼ੰਡ ਸਕੀਮ ਵਿੱਚ 6040 ਕਰੋੜ ਰੁਪਏ ਦੇ ਪ੍ਰਾਜੈਕਟਾਂ ਲਈ 11,831 ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਦੀ ਕਰਜ਼ਾ ਰਾਸ਼ੀ 3430 ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ 6854 ਪ੍ਰਾਜੈਕਟਾਂ ਲਈ 2006 ਕਰੋੜ ਰੁਪਏ ਮਨਜ਼ੂਰ ਕੀਤੇ ਜਾ ਚੁੱਕੇ ਹਨ ਜਦਕਿ 463 ਕਰੋੜ ਰੁਪਏ ਦੇ ਪ੍ਰਾਜੈਕਟ ਵੈਰੀਫ਼ਿਕੇਸ਼ਨ ਪ੍ਰਕਿਰਿਆ ਅਧੀਨ ਹਨ।


ਬਾਗ਼ਬਾਨੀ ਮੰਤਰੀ ਨੇ ਦੱਸਿਆ ਕਿ ਮਨਜ਼ੂਰ ਕੀਤੇ ਗਏ 6854 ਪ੍ਰਾਜੈਕਟਾਂ ਨਾਲ ਪੰਜਾਬ Punjab ਭਾਰਤ ਵਿੱਚ ਪਹਿਲੇ ਨੰਬਰ 'ਤੇ ਹੈ ਜਦਕਿ ਮੱਧਪ੍ਰਦੇਸ਼ ਨੇ 6751 ਅਰਜ਼ੀਆਂ ਨਾਲ ਦੂਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਮਹਾਰਾਸ਼ਟਰ, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਕ੍ਰਮਵਾਰ 4629 ਅਰਜ਼ੀਆਂ, 4569 ਅਰਜ਼ੀਆਂ ਅਤੇ 2777 ਅਰਜ਼ੀਆਂ ਨਾਲ ਤੀਜੇ, ਚੌਥੇ ਤੇ ਪੰਜਵੇਂ ਸਥਾਨ 'ਤੇ ਹਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਅਲਾਟ ਕੀਤੇ ਫ਼ੰਡਾਂ ਦੀ ਵਰਤੋਂ ਵਿੱਚ ਪੰਜਾਬ 42.56 ਫ਼ੀਸਦੀ ਫ਼ੰਡਾਂ ਦੀ ਵਰਤੋਂ ਕਰਕੇ ਦੇਸ਼ ਵਿੱਚ ਤੀਜੇ ਨੰਬਰ 'ਤੇ ਰਿਹਾ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਇਸ ਸਕੀਮ ਦਾ ਲਾਭ ਲੈਣ ਵਾਲੇ ਮੋਹਰੀ ਜ਼ਿਲ੍ਹਿਆਂ ਵਿੱਚ ਪਟਿਆਲਾ, ਲੁਧਿਆਣਾ ਅਤੇ ਸੰਗਰੂਰ ਸ਼ਾਮਲ ਹਨ। ਤਿੰਨੋ ਜ਼ਿਲ੍ਹਿਆਂ ਵਿੱਚ ਪੂਰੇ ਰਾਜ ਤੋਂ ਮਨਜ਼ੂਰ ਕਰਜ਼ੇ ਦੀ ਰਕਮ ਦਾ ਲਗਭਗ ਇੱਕ ਤਿਹਾਈ ਹਿੱਸਾ ਹੈ। ਮੰਤਰੀ ਨੇ ਦੱਸਿਆ ਕਿ 30 ਸਤੰਬਰ ਨੂੰ ਸਮਾਪਤ ਹੋਈ ਦੂਜੀ ਵਿੱਤੀ ਤਿਮਾਹੀ ਤੱਕ ਕੁੱਲ 1571 ਕਰੋੜ ਰੁਪਏ ਵੰਡੇ ਗਏ, ਜੋ 30 ਜੂਨ, 2023 ਨੂੰ ਖ਼ਤਮ ਹੋਈ ਪਹਿਲੀ ਤਿਮਾਹੀ ਦੇ ਮੁਕਾਬਲੇ 96.67 ਫ਼ੀਸਦੀ ਵੱਧ ਹੈ।

ਕੈਬਨਿਟ ਮੰਤਰੀ ਵੱਲੋਂ ਇਸ ਸਕੀਮ ਦੇ ਲਾਗੂਕਰਨ ਲਈ ਵਿਭਾਗ ਦੀ ਟੀਮ ਜਿਸ ਵਿੱਚ ਨੋਡਲ ਅਫ਼ਸਰ ਸਹਾਇਕ ਡਾਇਰੈਕਟਰ ਡਾ. ਹਰਪ੍ਰੀਤ ਸਿੰਘ, ਕੇ.ਪੀ.ਐਮ.ਜੀ. (ਪੀ.ਐਮ.ਯੂ.) ਦੀ ਟੀਮ ਵੱਲੋਂ ਸ਼੍ਰੀਮਤੀ ਰਵਦੀਪ ਕੌਰ (ਟੀਮ ਲੀਡਰ), ਯੁਵਰਾਜ ਸਿੰਘ ਔਲਖ, ਮਨੀ ਮਿੱਤਲ ਅਤੇ ਨਿਤਿਆ ਤਿਵਾੜੀ (ਟੀਮ ਮੈਂਬਰ) ਨੂੰ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। 

ਦੱਸ ਦੇਈਏ ਕਿ ਖੇਤੀਬਾੜੀ ਬੁਨਿਆਦੀ ਢਾਂਚਾ ਵਿਕਾਸ ਫ਼ੰਡ ਸਕੀਮ ਤਹਿਤ ਖੇਤੀ ਤੇ ਬਾਗ਼ਬਾਨੀ ਫ਼ਸਲਾਂ ਦੀ ਕਟਾਈ ਪਿੱਛੋਂ ਪ੍ਰਬੰਧਨ ਅਤੇ ਪ੍ਰਾਇਮਰੀ ਪ੍ਰੋਸੈਸਿੰਗ ਬੁਨਿਆਦੀ ਢਾਂਚਾ ਸਥਾਪਤ ਕਰਨ ਲਈ ਲਾਭਪਾਤਰੀਆਂ ਨੂੰ 2 ਕਰੋੜ ਰੁਪਏ ਤੱਕ ਦੇ ਕਰਜ਼ਿਆਂ 'ਤੇ 3 ਫ਼ੀਸਦੀ ਵਿਆਜ ਸਹਾਇਤਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕਰਜ਼ਿਆਂ ਦੀ ਕ੍ਰੈਡਿਟ ਗਾਰੰਟੀ ਫ਼ੀਸ ਦਾ ਭੁਗਤਾਨ ਵੀ ਸਰਕਾਰ ਵੱਲੋਂ ਕੀਤਾ ਜਾਂਦਾ ਹੈ। ਏ.ਆਈ.ਐਫ. ਸਕੀਮ ਨੂੰ ਹੋਰ ਸਾਰੀਆਂ ਕੇਂਦਰੀ ਅਤੇ ਰਾਜ ਯੋਜਨਾਵਾਂ ਨਾਲ ਜੋੜਿਆ ਜਾ ਸਕਦਾ ਹੈ।

ਕੈਬਨਿਟ ਮੰਤਰੀ ਨੇ ਸਨਮਾਨੇ ਵਿਗਿਆਨੀ

ਇਸ ਦੌਰਾਨ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਖੇਤੀ ਖੇਤਰ ਵਿੱਚ ਅਹਿਮ ਖੋਜਾਂ ਕਰਨ ਅਤੇ ਕਿਸਾਨਾਂ ਲਈ ਲਾਭਕਾਰੀ ਸਕੀਮਾਂ ਬਣਾਉਣ ਵਾਲੇ ਵਿਗਿਆਨੀ ਡਾ. ਰਾਕੇਸ਼ ਸ਼ਾਰਦਾ ਅਤੇ ਡਾ. ਬੀ.ਵੀ.ਸੀ. ਮਹਾਜਨ ਨੂੰ ਵੀ ਸਨਮਾਨਤ ਕੀਤਾ।

ਸਾਇਲ ਐਂਡ ਵਾਟਰ ਇੰਜੀਨਿਅਰਿੰਗ ਵਿਭਾਗ ਪੀ.ਏ.ਯੂ. ਲੁਧਿਆਣਾ ਦੇ ਮੁਖੀ ਡਾ. ਰਾਕੇਸ਼ ਸ਼ਾਰਦਾ ਨੇ ਪੀ.ਪੀ.ਪੀ. ਮੋਡ ਅਧੀਨ ਕਿਸਾਨਾਂ ਲਈ ਇੱਕ ਕਨਾਲ ਦੇ ਪੌਲੀ ਹਾਊਸ ਦੀ ਸਕੀਮ ਤਿਆਰ ਕੀਤੀ ਹੈ ਅਤੇ ਵਿਭਾਗੀ ਨੋਡਲ ਅਫ਼ਸਰ ਸਹਾਇਕ ਡਾਇਰੈਕਟਰ ਡਾ. ਦਲਜੀਤ ਸਿੰਘ ਗਿੱਲ ਨਾਲ ਮਿਲ ਕੇ ਸਾਲ 2022-23 ਅਤੇ 2023-24 ਦੌਰਾਨ ਪੀ.ਪੀ.ਪੀ. ਮੋਡ ਅਧੀਨ ਕਿਸਾਨਾਂ ਲਈ 49 ਪੌਲੀ ਹਾਊਸ ਲਗਵਾਏ। ਫ਼ਸਲੀ ਵਿਭਿੰਨਤਾ ਨੂੰ ਅੱਗੇ ਲੈ ਕੇ ਜਾਣ ਵਾਸਤੇ ਇਸ ਸਕੀਮ ਨਾਲ ਝੋਨਾ ਲਾਉਣ ਵਾਲੇ ਕਿਸਾਨ ਸਿਰਫ਼ ਇੱਕ ਕਨਾਲ ਜ਼ਮੀਨ ਵਿੱਚੋਂ ਇੱਕ ਏਕੜ ਦੇ ਕਰੀਬ ਦੀ ਆਮਦਨ ਲੈ ਰਹੇ ਹਨ। ਬਾਗ਼ਬਾਨੀ ਵਿਭਾਗ ਨੇ ਕਿਸਾਨਾਂ ਲਈ ਇੱਕ ਅਜਿਹਾ ਮਾਡਲ ਤਿਆਰ ਕਰ ਵਿਖਾਇਆ ਹੈ ਜਿਸ ਨਾਲ ਕਿਸਾਨ ਫ਼ਸਲੀ ਵਿਭਿੰਨਤਾ ਵੱਲ ਉਤਸ਼ਾਹਤ ਹੋਏ ਹਨ।

ਇਸੇ ਤਰ੍ਹਾਂ ਕੈਬਨਿਟ ਮੰਤਰੀ ਨੇ ਸੂਬੇ ਵਿੱਚ ਸਿੱਧੇ ਮੰਡੀਕਰਨ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਵਾਸਤੇ ਆਨ-ਫ਼ਾਰਮ ਕੋਲਡ ਰੂਮ ਸਕੀਮ ਤਿਆਰ ਕਰਨ ਵਾਲੇ ਡਾ. ਬੀ.ਵੀ.ਸੀ. ਮਹਾਜਨ, ਡਾਇਰੈਕਟਰ ਪੀ.ਐਚ.ਪੀ.ਟੀ.ਸੀ. ਨੂੰ ਵੀ ਸਨਮਾਨਤ ਕੀਤਾ।

ਵਿਭਾਗ ਵੱਲੋਂ ਡਾ. ਮਹਾਜਨ ਦੀ ਤਕਨੀਕੀ ਸਲਾਹ ਨਾਲ ਸੈਂਟਰ ਆਫ ਐਕਸੀਲੈਂਸ ਫ਼ਾਰ ਵੈਜੀਟੇਬਲਜ਼, ਕਰਤਾਰਪੁਰ ਵਿਖੇ ਇੱਕ ਪ੍ਰਦਰਸ਼ਨੀ ਆਨ-ਫਾਰਮ ਕੋਲਡ ਰੂਮ ਲਗਾਇਆ ਗਿਆ। ਦੋ-ਤਿੰਨ ਸਾਲ ਟੈਸਟਿੰਗ ਤੋਂ ਬਾਅਦ ਇਸ ਦੀ ਸਿਫ਼ਾਰਿਸ਼ ਪੰਜਾਬ ਦੇ ਕਿਸਾਨਾਂ ਲਈ ਕੀਤੀ ਗਈ। ਬਹੁਤ ਘੱਟ ਬਿਜਲੀ ਖ਼ਰਚੇ ਵਾਲੇ ਕੁੱਲ 91 ਕੋਲਡ ਰੂਮ ਸੂਬੇ ਵਿੱਚ ਲਗਾਏ ਗਏ ਹਨ। ਕਿਸਾਨਾਂ ਵੱਲੋਂ ਇਸ ਸਕੀਮ ਨੂੰ ਭਰਪੂਰ ਹੁੰਗਾਰਾ ਦਿੱਤਾ ਗਿਆ ਹੈ। ਇਹ ਕੋਲਡ ਸਟੋਰ ਕਿਸਾਨਾਂ ਦੇ ਖੇਤਾਂ/ਫਾਰਮ ਹਾਊਸ 'ਤੇ ਬਣਾਏ ਗਏ ਤਾਂ ਕਿ ਕਿਸਾਨ ਸਿੱਧੇ ਮੰਡੀਕਰਨ ਵਾਲੇ ਪਾਸੇ ਆ ਸਕਣ। ਜਿਹੜੇ ਕਿਸਾਨ ਸਿੱਧਾ ਮੰਡੀਕਰਨ ਕਰਦੇ ਸਨ, ਉਨ੍ਹਾਂ ਦੀ ਰੋਜ਼ਾਨਾ ਵਿਕਰੀ ਤੋਂ ਵਾਧੂ ਸਬਜ਼ੀਆਂ ਉਹ ਇਸ ਵਿੱਚ ਸਟੋਰ ਕਰਕੇ ਅਗਲੇ ਦਿਨ ਵੇਚ ਸਕਦੇ ਹਨ। ਇਸ ਤਰ੍ਹਾਂ ਇਹ ਸਟੋਰ ਇੱਕ ਟਰਾਂਜ਼ਿਟ ਸਟੋਰ ਵਾਂਗ ਬਹੁਤ ਕਾਮਯਾਬ ਰਿਹਾ ਹੈ।


ਇਹ ਵੀ ਪੜ੍ਹੋ।


ਬਿਨ੍ਹਾ ਪਰਾਲੀ ਸਾੜੇ ਸਭ ਤੋਂ ਸਸਤੇ ਤਰੀਕੇ ਨਾਲ ਕਣਕ ਦੀ ਬਿਜਾਈ ਦਾ ਤਰੀਕਾ ਸੁਝਾਇਆ ਖੇਤੀਬਾੜੀ ਵਿਭਾਗ ਨੇ


ਮੰਡੀਆਂ ਦੇ ਭਾਅ ਨਰਮਾ ਤੇ ਬਾਸਮਤੀ 19-10-2023

 ਨਰਮਾ

ਅਬੋਹਰ 7000 

ਅਬੋਹਰ ਦੇਸ਼ੀ 7640

ਬੋਹਾ 6920

ਮਲੋਟ 6690

ਮੌੜ 7150

ਸੂਰਤਗੜ੍ਹ 7300

ਬੀਜੈਨਗਰ 7425


ਬਾਸਮਤੀ

ਅਬੋਹਰ (1509) 3200

ਜਲਾਲਾਬਾਦ (1121) 3450

ਕਾਹਨੂੰਵਾਲ (1509) 3500

ਮੌੜ (1509) 3550

ਰਈਆ (1509) 3000

Wednesday, October 18, 2023

ਨਰਮਾ ਤੇ ਬਾਸਮਤੀ ਦੇ ਮੰਡੀਆਂ ਦੇ ਭਾਅ 18-10-2023

 ਨਰਮਾ ਤੇ ਬਾਸਮਤੀ ਦੇ ਮੰਡੀਆਂ ਦੇ ਭਾਅ

ਨਰਮਾ

ਅਬੋਹਰ 7050

ਕਪਾਹ 7840

ਬਰੇਟਾ 6930

ਗਿੱਦੜਬਾਹਾ 7085

ਮਲੋਟ 6855

ਡੀਂਗ 6622

ਹਿਸਾਰ 6885

ਜੁਲਾਣਾ 7600

ਸਿਰਸਾ 7311

ਸਿਵਾਣੀ 7100

ਉਚਾਣਾ 7168

ਅਨੂਪਗੜ੍ਹ 7200

ਬਿਜੈਨਗਰ 7385 



ਬਾਸਮਤੀ

ਅਬੋਹਰ (1509)   3225

ਬਰੇਟਾ (1121) 3855

ਜਲਾਲਾਬਾਦ (1121) 3611

ਪਟਿਆਲਾ (1509) 3400

ਪਾਤੜਾਂ (1509)3785

ਸ਼ਾਹਕੋਟ (1121) 3300

ਐਲਣਾਬਾਦ (1509) 3881

ਜੁਲਾਣਾ (1509) 3690

ਸਿਰਸਾ (1509) 3466

ਪਿਪਲੀ (1509) 2881

ਉਚਾਣਾ (1509)3561


ਇਹ ਵੀ ਪੜ੍ਹੋ

ਹਾੜ੍ਹੀ ਦੀਆਂ ਫਸਲਾਂ ਦੇ ਨਵੇਂ ਭਾਅ

ਪਰਾਲੀ ਸਾੜੀ ਤਾਂ 24 ਘੰਟੇ ਵਿਚ ਹੋਵੇਗਾ ਚਲਾਨ—ਡਿਪਟੀ ਕਮਿਸ਼ਨਰ

रबी फसलों के न्यूनतम समर्थन मूल्य (एमएसपी) को मंजूरी ਜਾਣੋ ਹਾੜ੍ਹੀ ਦੀਆਂ ਫਸਲਾਂ ਦੇ ਨਵੇਂ ਭਾਅ

 आर्थिक मामलों की मंत्रिमंडलीय समिति ने विपणन सीजन 2024-25 के लिए सभी अनिवार्य रबी Rabi Crops फसलों के न्यूनतम समर्थन मूल्य (MSP) में वृद्धि को मंजूरी दे दी है।

सरकार ने विपणन सीजन 2024-25 के लिए रबी फसलों के एमएसपी में वृद्धि की हैताकि उत्पादकों को उनकी उपज के लिए लाभकारी मूल्य सुनिश्चित किया जा सके। एमएसपी में सबसे ज्यादा बढ़ोतरी दाल (मसूर) के लिए 425 रुपये प्रति क्विंटल और इसके बाद रेपसीड एवं सरसों के लिए 200 रुपये प्रति क्विंटल की मंजूरी दी गई है। गेहूं और कुसुम में से प्रत्येक के लिए 150 रुपये प्रति क्विंटल की बढ़ोतरी को मंजूरी दी गई है। जौ और चने के लिए क्रमश: 115 रुपये प्रति क्विंटल और 105 रुपये प्रति क्विंटल की बढ़ोतरी को मंजूरी दी गई है।

विपणन सीजन 2024-25 के लिए सभी रबी फसलों का न्यूनतम समर्थन मूल्य

(रुपये प्रति क्विंटल)

क्र.सं

फसलें

एमएसपी आरएमएस

 2023-24

एमएसपी आरएमएस 2024-25

एमएसपी में वृद्धि (संपूर्ण)

1

गेहूं

2125

2275

150

2

जौ

1735

1850

115

3

चना

5335

5440

105

4

दाल

(मसूर)

6000

6425

425

5

रेपसीड एवं सरसों

5450

5650

200

6

कुसुम

5650

5800

150

*लागत उन खर्चों को संदर्भित करता है जिसमें सभी भुगतान की गई लागतें शामिल होती हैं जैसे कि किराए के मानव श्रमबैल श्रम / मशीन श्रमभूमि में पट्टे के लिए भुगतान किया गया किरायाबीजउर्वरकखादसिंचाई शुल्क जैसे सामग्री इनपुट के उपयोग पर किए गए खर्चउपकरणों एवं कृषि संबंधी भवनों पर मूल्यह्रासकार्यशील पूंजी पर ब्याजपंप सेट आदि के संचालन के लिए डीजल/बिजलीविविध खर्च और पारिवारिक श्रम का आरोपित मूल्य।

विपणन सीजन 2024-25 के लिए अनिवार्य रबी फसलों की एमएसपी में वृद्धि केंद्रीय बजट 2018-19 की घोषणा के अनुरूप है, जिसमें एमएसपी को अखिल भारतीय भारित औसत उत्पादन लागत के कम से कम 1.5 गुना के स्तर पर निर्धारित करने की बात कही गई थी। अखिल भारतीय भारित औसत उत्पादन लागत पर अपेक्षित लाभ गेहूं के लिए 102 प्रतिशत; रेपसीड और सरसों के लिए 98 प्रतिशत; दाल के लिए 89 प्रतिशत; चने के लिए 60 प्रतिशत; जौ के लिए 60 प्रतिशत और कुसुम के लिए 52 प्रतिशत है। रबी फसलों की इस बढ़ी हुई एमएसपी से किसानों के लिए लाभकारी मूल्य सुनिश्चित होगा और फसल विविधीकरण को प्रोत्साहन मिलेगा।


सरकार खाद्य सुरक्षा बढ़ाने, किसानों की आय में वृद्धि करने और आयात पर निर्भरता कम करने के लिए तिलहन, दलहन और श्रीअन्न/मोटे अनाजों की ऊपज बढ़ाने के क्रम में फसल विविधीकरण को बढ़ावा दे रही है। मूल्य नीति के अलावा, सरकार ने वित्तीय सहायता प्रदान करने व तिलहन और दलहन की खेती के लिए किसानों को प्रोत्साहित करने हेतु गुणवत्तापूर्ण बीज उपलब्ध कराने के उद्देश्य से राष्ट्रीय खाद्य सुरक्षा मिशन (एनएफएसएम), प्रधानमंत्री कृषि सिंचाई योजना (पीएमकेएसवाई) और राष्ट्रीय तिलहन और ऑयल पाम मिशन (एनएमओओपी) जैसी विभिन्न पहलें की हैं।        

इसके अतिरिक्त, देश भर में प्रत्येक किसान तक किसान क्रेडिट कार्ड (केसीसी) योजना का लाभ पहुंचाने के लिए, सरकार ने किसान ऋण पोर्टल (केआरपी), केसीसी घर-घर अभियान और मौसम सूचना नेटवर्क डेटा प्रणाली (विंड्स) का शुभारंभ किया है। विंड्स का उद्देश्य किसानों को अपनी फसल के संबंध में निर्णय लेने में सशक्त बनाने के लिए मौसम की समय पर और सटीक जानकारी प्रदान करना है। इन पहलों का लक्ष्य कृषि में क्रांति लाना, वित्तीय समावेश का विस्तार करना, डेटा उपयोग को अधिकतम करना और देश भर में किसानों के जीवन को बेहतर बनाना है।

ਪਰਾਲੀ ਸਾੜੀ ਤਾਂ 24 ਘੰਟੇ ਵਿਚ ਹੋਵੇਗਾ ਚਲਾਨ—ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਗਠਿਤ ਟੀਮਾਂ ਨਾਲ ਸਮੀਖਿਆ ਬੈਠਕ

ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਮੁੜ ਕੀਤੀ ਅਪੀਲ

ਫਾਜਿ਼ਲਕਾ, 18 ਅਕਤੂਬਰ

                ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਪਰਾਲੀ ਪ੍ਰਬੰਧਨ Stubble Management ਲਈ ਗਠਿਤ ਟੀਮਾਂ ਨਾਲ ਲੰਬੀ ਬੈਠਕ ਕੀਤੀ ਅਤੇ ਹਦਾਇਤ ਕੀਤੀ ਕਿ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਹਰ ਹੀਲਾ ਵਰਤਿਆਂ ਜਾਵੇ ਅਤੇ ਜ਼ੇਕਰ ਕੋਈ ਪਰਾਲੀ Stubble Burning  ਸਾੜਦਾ ਹੈ ਤਾਂ ਉਸਦੀ ਪੜਤਾਲ ਕਰਕੇ 24 ਘੰਟੇ ਵਿਚ ਬਣਦੀ ਕਾਨੂੰਨੀ ਕਾਰਵਾਈ ਕਰਦੇ ਹੋਏ ਚਲਾਨ ਕੱਟਿਆ ਜਾਵੇ।


                ਡਿਪਟੀ ਕਮਿਸ਼ਨਰ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਹੁਣ ਤੱਕ ਜਿ਼ਲ੍ਹੇ ਵਿਚ 57 Surface Seeder ਸਰਫੇਸ ਸੀਡਰਾਂ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਦ ਕਿ ਅੱਜ ਸਰਫੇਸ ਸੀਡਰਾਂ ਸਬੰਧੀ ਹੋਰ ਸੈਕਸ਼ਨ ਜਾਰੀ ਕਰਨ ਲਈ ਡ੍ਰਾਅ ਕੱਢ ਦਿੱਤਾ ਗਿਆ ਹੈ ਜਿਸਦੀ ਸੂਚਨਾ ਪੋਰਟਲ ਤੇ ਅਪਲੋਡ ਕਰਨ ਦੇ ਨਾਲ ਨਾਲ ਬਲਾਕ ਦਫ਼ਤਰਾਂ ਵਿਚ ਉਪਲਬੱਧ ਕਰਵਾਈ ਗਈ ਹੈ। ਇਸਤੋਂ ਬਿਨ੍ਹਾਂ ਦੁਸਰੀਆਂ ਮਸ਼ੀਨਾਂ ਦੀ ਖਰੀਦ ਵੀ ਕਿਸਾਨਾਂ ਵੱਲੋੋਂ ਕੀਤੀ ਜਾ ਰਹੀ ਹੈ।

                ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਪਰਾਲੀ ਪ੍ਰਬੰਧਨ ਵਿਚ ਕਿਸਾਨਾਂ ਦਾ ਹਰ ਪ੍ਰਕਾਰ ਨਾਲ ਮਾਰਗਦਰਸ਼ਨ ਕੀਤਾ ਜਾਵੇ ਅਤੇ ਛੋਟੇ ਕਿਸਾਨਾਂ ਨੂੰ ਪਹਿਲ ਦੇ ਅਧਾਰ ਤੇ ਮਸ਼ੀਨਾਂ ਮੁਹਈਆ ਕਰਵਾਉਣ ਵਿਚ ਮਦਦ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜਿ਼ਲ੍ਹੇ ਦੇ ਵੱਖ ਵੱਖ ਪਿੰਡਾਂ ਵਿਚ ਲੈਂਡ ਬੈਂਕ ਬਣਾਏ ਗਏ ਹਨ ਜਿੱਥੇ ਕੋਈ ਵੀ ਪਰਾਲੀ ਸਟੋਰ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸਦੀ ਸੂਚਨਾ ਆਪਣੇ ਪਿੰਡ ਦੇ ਨੋਡਲ ਅਫ਼ਸਰ ਜਾਂ ਖੇਤੀਬਾੜੀ ਦਫ਼ਤਰ ਤੋਂ ਲਈ ਜਾ ਸਕਦੀ ਹੈ।

                ਉਨ੍ਹਾਂ ਨੇ ਕਿਹਾ ਕਿ ਪਿੱਛਲੇ ਸਾਲਾਂ ਵਿਚ ਜਿੰਨ੍ਹਾਂ ਕਿਸਾਨਾਂ ਨੇ ਲਗਾਤਾਰ ਅੱਗ ਲਗਾ ਕੇ ਪਰਾਲੀ ਸਾੜੀ ਸੀ ਉਨ੍ਹਾਂ ਤੇ ਸਖ਼ਤ ਨਿਗਾ ਰੱਖੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਇਸ ਵਾਰ ਅੱਗ ਨਾ ਲਗਾਉਣ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ।ਜ਼ੇਕਰ ਕਿਸੇ ਨੇ ਅੱਗ ਲਗਾਈ ਤਾਂ ਕਾਨੂੰਨ ਆਪਣਾ ਕੰਮ ਕਰੇਗਾ।

                ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਹਰੇਕ ਖੇਤੀਬਾੜੀ ਅਧਿਕਾਰੀ ਆਪਣਾ ਵਿਸਥਾਰਤ ਪਲਾਨ ਤਿਆਰ ਕਰਕੇ ਉਸਨੂੰ ਲਾਗੂ ਕਰੇ। ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਵੱਧ ਤੋਂ ਵੱਧ ਜਾਣਕਾਰੀ ਦੇ ਕੇ ਉਨ੍ਹਾਂ ਦੀ ਮਦਦ ਕੀਤੀ ਜਾਵੇ।

                ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ੇਕਰ ਕਿਸੇ ਨੰਬਰਦਾਰ ਨੇ ਅੱਗ ਲਗਾਈ ਤਾਂ ਉਸਨੂੰ ਮੁਅੱਤਲ ਕਰ ਦਿੱਤਾ ਜਾਵੇਗਾ। ਜ਼ੇਕਰ ਕਿਸੇ ਅਸਲਾ ਲਾਇਸੈਂਸ ਧਾਰਕ ਨੇ ਅੱਗ ਲਗਾਈ ਤਾਂ ਉਸਦਾ ਅਸਲਾ ਲਾਇਸੈਂਸ ਰੱਦ ਹੋ ਜਾਵੇਗਾ। ਇਸੇ ਤਰਾਂ ਜ਼ੇਕਰ ਕਿਸੇ ਸਰਕਾਰੀ ਕਰਮਚਾਰੀ ਨੇ ਅੱਗ ਲਗਾਈ ਤਾਂ ਉਸਦੇ ਖਿਲਾਫ ਵੀ ਵਿਭਾਗ ਕਾਰਵਾਈ ਕੀਤੀ ਜਾਵੇਗੀ।

                ਡਿਪਟੀ ਕਮਿਸ਼ਨਰ ਨੇ ਮੁੜ ਕਿਸਾਨ ਵੀਰਾਂ ਨੂੰ ਵੀ ਅਪੀਲ ਕੀਤੀ ਕਿ ਪਰਾਲੀ ਨੂੰ ਸਾੜਨਾਂ ਸਾਡੇ ਹਿੱਤ ਵਿਚ ਨਹੀਂ ਹੈ ਸਗੋਂ ਪਰਾਲੀ ਸਾੜਨ ਦਾ ਸਭ ਤੋਂ ਵੱਧ ਨੁਕਸਾਨ ਕਿਸਾਨ ਨੂੰ ਹੀ ਹੈਕਿਉਂਕਿ ਇਸ ਨਾਲ ਕਿਸਾਨ ਦੀ ਜਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ਅਤੇ ਵਾਤਾਵਰਨ ਨੂੰ ਨੁਕਸਾਨ ਵੱਖਰਾ ਹੁੰਦਾ ਹੈ।

                ਬੈਠਕ ਵਿਚ ਡੀਡੀਪੀਓ ਸ੍ਰੀ ਸੰਜੀਵ ਕੁਮਾਰਡੀਐਸਪੀ ਗੁਰਮੀਤ ਸਿੰਘਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾਡੀਡੀਐਫ ਅਸੀਸ਼ ਦੁਬੇ ਅਤੇ ਖੇਤੀਬਾੜੀ ਵਿਭਾਗ ਦੇ ਸਾਰੇ ਅਧਿਕਾਰੀ ਹਾਜਰ ਸਨ।

ਇਹ ਵੀ ਪੜ੍ਹੋ


ਇਸ ਐਪ ਤੋਂ ਮਿਲਣਗੀਆਂ ਪਰਾਲੀ ਸੰਭਾਲ ਲਈ ਮਸ਼ੀਨਾਂ

Tuesday, October 17, 2023

ਮੰਡੀਆਂ ਦੇ ਭਾਅ 17-10-2023 नरमा ਨਰਮਾ ਬਾਸਮਤੀ

ਬਾਸਮਤੀ (Basmati Mandi Rate)

ਅਬੋਹਰ (1121) 3900

ਅਬੋਹਰ (1509) 3150

ਜਲਾਲਾਬਾਦ (1121) 3550

ਸ਼ਾਹਕੋਟ (1121) 3500

ਤਰਨਤਾਰਨ (1121) 3260


ਨਰਮਾ Cotton

ਪੰਜਾਬ


ਅਬੋਹਰ 7095 

ਅਬੋਹਰ ਦੇਸੀ ਕਪਾਹ 7640

ਮਾਨਸਾ 7285

ਹਰਿਆਣਾ

ਡੀਂਗ ਮੰਡੀ 7050

ਜੁਲਾਣਾ 7400

ਸਿਰਸਾ 7326

ਸਿਵਾਨੀ 7100

ਉਚਾਣਾ 7230

ਰਾਜਸਥਾਨ

ਗਜਸਿੰਘਪੁਰ 7171

ਗੋਲੂਵਾਲਾ 7316

ਸੂਰਤਗੜ੍ਹ 7225


बाजार भाव 17-10-2023

नरमा


पंजाब


अबोहर 7095

अबोहर देसी कपास 7640

मानसा 7285


हरियाणा 


डिंग मंडी 7050

जुलाना 7400

सिरसा 7326

सिवनी 7100

उचाना 7230


राजस्थान Rajasthan

गजसिंहपुर 7171

गोलूवाला 7316

सूरतगढ़ 7225


बासमती

अबोहर (1121) 3900

अबोहर (1509) 3150

जलालाबाद (1121) 3550

शाहकोट (1121) 3500

तरनतारन (1121) 3260

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...