Saturday, November 4, 2023

1 ਲੱਖ ਟਨ ਤੋਂ ਵੱਧ ਪਰਾਲੀ ਦੀ ਗੱਠਾਂ ਬਣਾਈਆਂ, ਮਿਹਨਤੀ ਕਿਸਾਨ ਪਰਾਲੀ ਪ੍ਰਬੰਧਨ ਲਈ ਕਰ ਰਹੇ ਹਨ ਉਪਰਾਲੇ —ਡਿਪਟੀ ਕਮਿਸ਼ਨਰ ਵੱਲੋਂ ਵਾਤਾਵਰਨ ਦੇ ਰਾਖੇ ਕਿਸਾਨਾਂ ਦੀ ਸਲਾਘਾ

ਫਾਜ਼ਿਲਕਾ 5 ਨਵੰਬਰ (ਬਲਰਾਜ ਸਿੱਧੂ)


ਫਾਜਿ਼ਲਕਾ Fazilka ਜਿ਼ਲ੍ਹੇ ਦੇ ਕੁਦਰਤ ਨੂੰ ਪਿਆਰ ਕਰਨ ਵਾਲੇ ਮਿਹਨਤੀ ਕਿਸਾਨ ਪਰਾਲੀ ਨੂੰ ਸਾੜਨ ਦੀ ਬਜਾਏ ਇਸਦੇ ਯੋਗ ਤਰੀਕੇ ਨਾਲ ਨਿਪਟਾਰੇ ਲਈ ਦਿਲੋ ਜਾਨ ਨਾਲ ਉਪਰਾਲੇ ਕਰ ਰਹੇ ਹਨ। ਜਿ਼ਲ੍ਹੇ ਵਿਚ ਹੁਣ ਤੱਕ 1 ਲੱਖ 5 ਹਜਾਰ ਟਨ ਪਰਾਲੀ ਦੀਆਂ  ਗੱਠਾਂ ਬਣਾ ਕੇ ਕਿਸਾਨਾਂ ਨੇ ਸੰਭਾਲ ਕੀਤੀ ਹੈ। ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ Senu Duggal ਨੇ ਇੰਨ੍ਹਾਂ ਵਾਤਾਵਰਨ ਦੇ ਰਾਖੇ ਕਿਸਾਨਾਂ ਦੀ ਮਿਹਨਤ ਨੂੰ ਸਿਜਦਾ ਕਰਦਿਆਂ ਇੰਨ੍ਹਾਂ ਦੀ ਜੋਰਦਾਰ ਸਲਾਘਾ ਕੀਤੀ ਹੈ ਜੋ ਕਿ ਹੋਰਨਾਂ ਲਈ ਵੀ ਪ੍ਰੇਰਣਾ ਸ਼ੋ੍ਰਤ ਬਣ ਰਹੇ ਹਨ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਡੀ ਡਿਵੈਪਲਪਮੈਂਟ ਪ੍ਰਾਈਵੇਟ ਲਿਮਟਿਡ ਵੱਲੋਂ ਜਿ਼ਲ੍ਹੇ ਵਿਚੋਂ ਹੁਣ ਤੱਕ 43 ਹਜਾਰ ਟਨ ਪਰਾਲੀ ਇੱਕਠੀ ਕੀਤੀ ਗਈ ਹੈ। ਸੇਤੀਆ ਪੇਪਰ ਮਿੱਲ 36 ਹਜਾਰ ਟਨ ਪ੍ਰਰਾਲੀ ਇਕੱਠੀ ਕੀਤੀ ਗਈ ਹੈ। ਇਸੇ ਤਰਾਂ ਸੁਸਟੇਨੇਬਲ ਐਗਰੀ ਵੈਂਚਰ ਕਰਨੀਖੇੜਾ ਵੱਲੋਂ 10 ਹਜਾਰ ਟਨ, ਸੰਪੂਰਨਾ ਐਗਰੀਵੈਂਚਰ ਵੱਲੋਂ 12000 ਟਨ ਅਤੇ ਬਾਰੇਕਾ ਵਿਖੇ ਬਣੇ ਇਕ ਡੰਪ ਵਿਚ 4000 ਟਨ ਪਰਾਲੀ ਸਟੋਰ ਕੀਤੀ ਗਈ ਹੈ।ਉਨ੍ਹਾਂ ਨੇ ਦੱਸਿਆ ਕਿ ਇਸਤੋਂ ਬਿਨ੍ਹਾਂ ਜਿ਼ਲ੍ਹਾਂ ਪ੍ਰਸ਼ਾਸਨ ਵੱਲੋਂ ਪਰਾਲੀ ਸਟੋਰ ਕਰਨ ਲਈ ਲੈਂਡ ਬੈਂਕ ਵੀ ਕਿਸਾਨਾਂ ਨੂੰ ਮੁਹਈਆ ਕਰਵਾਏ ਗਏ ਹਨ ਜਿੱਥੇ ਕਿਸਾਨ ਆਪਣੀ ਪਰਾਲੀ ਸਟੋਰ ਕਰ ਸਕਦੇ ਹਨ।ਜਿਕਰਯੋਗ ਹੈ ਕਿ ਜਿਲ਼੍ਹੇ ਵਿਚ 2 ਲੱਖ 10 ਹਜਾਰ ਟਨ ਪਰਾਲੀ ਸਟੋਰ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਕਿਨੂੰ ਦੇ ਬਾਗਾਂ ਵਿਚ ਵੀ ਪਰਾਲੀ ਨਾਲ ਮਲਚਿੰਗ ਕਰਕੇ ਇਸਦੀ ਵਰਤੋਂ ਕਿਸਾਨ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਕਿਨੂੰ ਵਿਚ ਮਲਚਿੰਗ ਕਰਨ ਨਾਲ ਬਾਗ ਨੂੰ ਪਾਣੀ ਦੀ ਘੱਟ ਲੋੜ ਪੈਂਦੀ ਹੈ, ਬਾਗ ਤੇ ਗਰਮੀ ਸਰਦੀ ਦਾ ਅਸਰ ਘੱਟ ਹੁੰਦਾ ਹੈ ਅਤੇ ਬਾਗ ਨੂੰ ਰੂੜੀ ਦੀ ਖਾਦ ਘੱਟ ਪਾਉਣੀ ਪੈਂਦੀ ਹੈ।
ਡਿਪਟੀ ਕਮਿਸ਼ਨਰ ਨੇ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਰਾਲੀ ਦਾ ਵਿਭਾਗ ਵੱਲੋਂ ਸੁਝਾਏ ਤਰੀਕੇ ਨਾਲ ਨਿਪਟਾਰਾ ਕਰਨ ਅਤੇ ਅੱਗ ਨਾ ਲਗਾਉਣ।ਜਿਕਰਯੋਗ ਹੈ ਕਿ ਇਸ ਸਾਲ ਜਿ਼ਲ੍ਹੇ ਵਿਚ ਪਰਾਲੀ ਪ੍ਰਬੰਧਨ ਲਈ ਸਰਕਾਰ ਨੇ ਵੱਡੀ ਪੱਧਰ ਤੇ ਮਸ਼ੀਨਾਂ ਉਪਲਬੱਧ ਕਰਵਾਈਆਂ ਹਨ।

ਜੇ ਨਾ ਰੱਖੀ ਸਾਵਧਾਨੀ ਤਾਂ ਧੂੰਆਂ ਪਵੇਗਾ ਭਾਰੀ

 ਹਵਾ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਦੇ ਮੱਦੇਨਜਰ ਸਿਹਤ ਮਹਿਕਮੇ ਵੱਲੋਂ ਸਲਾਹਕਾਰੀ ਜਾਰੀ

ਫਾਜਿ਼ਲਕਾ, 5  ਨਵੰਬਰ (ਬਲਰਾਜ ਸਿੱਧੂ)

ਪਰਾਲੀ ਸਾੜਨ Stubble Burning ਦੀ ਵੱਧ ਰਹੀਆਂ ਘਟਨਾਵਾਂ ਕਾਰਨ ਹਵਾ ਪ੍ਰਦੁਸ਼ਨ ਕਾਰਨ ਲੋਕਾਂ ਨੂੰ ਆ ਰਹੀਆਂ ਸਿਹਤ ਸਮੱਸਿਆਵਾਂ ਦੇ ਮੱਦੇਨਜਰ ਸਿਹਤ ਵਿਭਾਗ ਨੇ ਇਕ Health Advisory in time of Air Pollution ਸਲਾਹ ਜਾਰੀ ਕੀਤੀ ਹੈ।

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਇਸ ਸਲਾਹ ਦਾ ਪਾਲਣ ਕਰਨ ਦੇ ਨਾਲ ਨਾਲ ਮੁੜ ਤੋਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਪ ਪਰਾਲੀ ਨੂੰ ਅੱਗ ਨਾ ਲਗਾਉਣ ਕਿਉਂਕਿ ਇਹ ਪ੍ਰਦੁਸ਼ਨ ਉਨ੍ਹਾਂ ਦੀ ਖੁਦ ਦੀ ਸਿਹਤ, ਉਨ੍ਹਾਂ ਦੇ ਬਜੁਰਗਾਂ ਅਤੇ ਬੱਚਿਆਂ ਦੀ ਸਿਹਤ ਤੇ ਵੀ ਮਾਰੂ ਅਸਰ ਪਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਪਰਾਲੀ ਦਾ ਇਹ ਧੂੰਆ ਹੁਣ ਮਨੁੱਖਤਾ ਲਈ ਖਤਰਾ ਬਣ ਗਿਆ ਹੈ ਅਤੇ ਪਰਜਾ ਪਾਲਕ ਕਿਸਾਨਾਂ ਨੂੰ ਪਰਾਲੀ ਸਾੜਕੇ ਇਸ ਮਨੁੱਖਤਾ ਵਿਰੋਧੀ ਕਾਰਜ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਹੈ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਕਵਿਤਾ ਨੇ ਦੱਸਿਆ ਕਿ ਇਸ ਧੂੰਏ ਦਾ ਨੁਕਸਾਨ ਵੈਸੇ ਤਾਂ ਹਰੇਕ ਮਨੁੱਖ ਅਤੇ ਜੀਵ ਜੰਤ ਨੂੰ ਹੈ ਪਰ ਇਹ ਛੋਟੇ ਬੱਚੇ, ਬਜ਼ੁਰਗ, ਸ਼ੂਗਰ, ਦਿਲ ਦੀਆਂ ਬਿਮਾਰੀਆਂ, ਦਮਾ ਜਾਂ ਸਾਹ ਨਾਲੀ ਦੀਆਂ ਪੁਰਾਣੀਆਂ ਰੁਕਾਵਟਾਂ ਵਾਲੀਆਂ ਬਿਮਾਰੀਆਂ Diseases ਵਰਗੀਆਂ ਸਥਿਤੀਆਂ ਵਾਲੇ ਲੋਕਾਂ ਲਈ ਘਾਤਕ ਸਾਬਤ ਹੋ ਸਕਦਾ ਹੈ।ਹਵਾ ਪ੍ਰਦੂਸ਼ਣ ਤੁਹਾਡੀ ਉਮਰ ਅਤੇ ਜੀਵਨ ਦੀ ਗੁਣਵੱਤਾ ਨੂੰ ਘਟਾ ਸਕਦਾ ਹੈ।
 ਹਵਾ ਪ੍ਰਦੂਸ਼ਣ ਦੇ ਚਿੰਨ੍ਹ ਅਤੇ ਲੱਛਣ:
ਹਵਾ ਪ੍ਰਦੂਸ਼ਣ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਦੇ ਆਮ ਲੱਛਣ ਹਨ ਜਿਵੇਂ ਕਿ ਖੰਘ, ਸਾਹ ਚੜ੍ਹਨਾ, ਪਾਣੀ ਭਰਿਆ ਨੱਕ, ਖਾਰਸ ਵਾਲੀਆਂ ਅੱਖਾਂ, ਅਤੇ ਭਾਰੀ ਸਿਰ cough, itchy eyes, heavy head। ਮਹੱਤਵਪੂਰਨ ਤੌਰ ਤੇ ਇਹਨਾਂ ਲੱਛਣਾਂ ਵਿੱਚ ਬੁਖਾਰ ਸ਼ਾਮਲ ਨਹੀਂ ਹ
ਬਚਾਓ ਲਈ ਕੀ ਕਰੀਏ।
ਮਾਹਿਰਾਂ ਵੱਲੋਂ ਜਾਰੀ ਸਿਹਤ ਸਲਾਹ ਅਨੁਸਾਰ ਆਪਣੇ ਆਪ ਨੂੰ ਬਚਾਓ, ਬਾਹਰੀ ਗਤੀਵਿਧੀਆਂ ਤੋਂ ਬਚੋ।ਕਿਸੇ ਸਿਹਤ ਸੰਭਾਲ ਪੇਸ਼ੇਵਰ ਨਾਲ ਸਲਾਹ ਕਰੋ। ਆਪੇ ਦਵਾਈਆਂ ਨਾ ਲਵੋ, ਐਂਟੀਬਾਇਓਟਿਕਸ, ਜਾਂ ਬਹੁਤ ਜਿਆਦਾ ਮਲਟੀਵਿਟਾਮਿਨਾਂ ਨਾਲ ਸਵੈ ਨੁਸਖੇ ਦੇਣ ਤੋਂ ਬਚੋ।ਲੋੜ ਪੈਣ ਤੇ ਖੰਘ ਨੂੰ ਦਬਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਕਰੋ।ਜੇਕਰ ਤੁਹਾਡੀ ਸਿਹਤ ਸੰਬੰਧੀ ਸਮੱਸਿਆਵਾਂ ਹਨ, ਤਾਂ ਆਪਣੇ ਨਿਰਧਾਰਤ ਇਲਾਜਾਂ ਤੇ ਬਣੇ ਰਹੇ।ਅਸਥਮਾ ਦੇ ਮਰੀਜ਼ਾਂ ਨੂੰ ਸਿਫਾਰਸ਼ ਅਨੁਸਾਰ ਇਨਹੇਲਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇੱਕ ਸਿਹਤਮੰਦ ਖੁਰਾਕ ਬਣਾਈ ਰੱਖੋ ਅਤੇ ਚੰਗੀ ਤਰ੍ਹਾਂ ਹਾਈਡਰੇਟਿਡ ਰਹੋ ਭਾਵ ਪੂਰਾ ਪਾਣੀ ਪੀਵੋ।ਫਲਾਂ ਅਤੇ ਤਰਲ ਪਦਾਰਥਾਂ ਸਮੇਤ ਪੌਸਟਿਕ ਖੁਰਾਕ ਲਵੋ।
ਇਹ ਸਾਵਧਾਨੀਆਂ ਰੱਖੋ
 ਕਮਜ਼ੋਰ ਵਿਅਕਤੀਆਂ (ਬੱਚਿਆਂ, ਬਜ਼ੁਰਗਾਂ, ਅਤੇ ਸਿਹਤ ਸਮੱਸਿਆਵਾਂ ਵਾਲੇ) ਲਈ ਜਿੰਨਾ ਸੰਭਵ ਹੋ ਸਕੇ ਘਰ ਦੇ ਅੰਦਰ ਰਹਿਣ ਤੇ ਖਾਸ ਕਰਕੇ ਭੀੜ ਵਾਲੇ ਖੇਤਰਾਂ ਅਤੇ ਬਾਜ਼ਾਰਾਂ ਵਿੱਚ ਨਾ ਜਾਵੋ।ਧੂੰਏ ਵਿਚ ਸਵੇਰ ਦੀ ਸੈਰ ਤੋਂ ਬਚੋ। ਸੂਰਜ ਚੜ੍ਹਨ ਤੋਂ ਬਾਅਦ ਸੈਰ ਕਰਨ ਦੀ ਚੋਣ ਕਰੋ। ਘਰ ਦੇ ਦਰਵਾਜੇ ਅਤੇ ਖਿੜਕੀਆਂ ਬੰਦ ਰੱਖੋ।
ਗਰਭਵਤੀ ਔਰਤਾਂ ਤੇ ਪ੍ਰਭਾਵ Air Pollution and Pregnancy 
ਇਸ ਹਵਾ ਪ੍ਰਦੂਸ਼ਨ ਦਾ ਗਰਭਵਤੀ ਔਰਤਾਂ ਤੇ ਬਹੁਤ ਮਾੜਾ ਪ੍ਰਭਾਵ ਪੈ ਸਕਦਾ ਹੈ ਅਤੇ ਉਹ ਖੁਦ ਜਾਂ ਉਨ੍ਹਾਂ ਦਾ ਬੱਚਾ ਗੰਭੀਰ ਰੂਪ ਨਾਲ ਪ੍ਰਭਾਵਿਤ ਹੋ ਸਕਦਾ ਹੈ। ਇਸ ਨਾਲ ਜੁੜੇ ਜੋਖਮਾਂ ਵਿਚ ਸ਼ਾਮਿਲ ਹੈ: ਘੱਟ ਵਜਨ ਦੇ ਬੱਚੇ ਦਾ ਜਨਮ, ਮਰੇ ਹੋਏ ਬੱਚੇ ਦਾ ਜ਼ਨਮ ਅਤੇ ਬੱਚੇ ਵਿਚ ਗੰਭੀਰ ਜਮਾਂਦਰੂ ਨੁਕਸ।
 ਫੇਸ ਮਾਸਕ ਦੀ ਵਰਤੋਂ:
ਇਸ ਸਥਿਤੀ ਵਿਚ ਫੇਸ ਮਾਸਕ Face Mask ਹਰ ਕਿਸੇ ਲਈ ਫਾਇਦੇਮੰਦ ਹੋ ਸਕਦਾ ਹੈ। ਟੀ 95 ਮਾਸਕ ਨਿਯਮਤ ਮਾਸਕ ਨਾਲੋਂ ਬਿਹਤਰ ਸੁਰੱਖਿਆ ਪ੍ਰਦਾਨ ਕਰਦੇ ਹਨ। ਬਜ਼ੁਰਗਾਂ, ਦਮਾ ਅਤੇ ਦਿਲ ਦੀਆਂ ਬਿਮਾਰੀਆਂ ਵਾਲੇ ਵਿਅਕਤੀਆਂ ਨੂੰ ਟੀ 95 ਮਾਸਕ ਨੂੰ ਤਰਜੀਹ ਦੇਣੀ
ਚਾਹੀਦੀ ਹੈ। ਬਾਹਰ ਜਾਣ ਵੇਲੇ ਹਮੇਸ਼ਾ ਸਾਫ਼ ਅਤੇ ਚੰਗੀ ਤਰ੍ਹਾਂ ਫਿੱਟ ਫੇਸ ਮਾਸਕ ਪਾਓ। ਨੱਕ ਉੱਤੇ ਕੱਪੜੇ ਦਾ ਮਾਸਕ ਪਹਿਨਣ ਦੀ ਪ੍ਰਭਾਵਸ਼ੀਲਤਾ ਸੀਮਤ ਹੈ।
ਇਹ ਵੀ ਕਰੋ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਹਵਾ ਪ੍ਰਦੁ਼ਸ਼ਨ ਨੂੰ ਘੱਟ ਕਰਨ ਕਿਸਾਨਾਂ ਦੇ ਨਾਲ ਨਾਲ ਸਮਾਜ ਦੇ ਹਰ ਵਿਅਕਤੀ ਲਈ ਜਰੂਰੀ ਹੈ ਅਤੇ ਉਸਦੀ ਜਿੰਮੇਵਾਰੀ ਹੈ। ਇਸ ਲਈ ਹਰੇਕ ਵਿਅਕਤੀ ਨੂੰ ਉਹ ਸਾਰੇ ਕਦਮ ਚੁੱਕਣੇ ਚਾਹੀਦੇ ਹਨ ਜਿਸ ਨਾਲ ਹਵਾ ਪ੍ਰਦੁਸ਼ਨ ਨੂੰ ਘੱਟ ਕਰਨ ਵਿਚ ਸਹਿਯੋਗ ਹੋਵੇ। ਉਨ੍ਹਾਂ ਨੇ ਕਿਹਾ ਕਿ ਕਾਰ ਪੂਲਿੰਗ ਕਰਕੇ ਜਾਂ ਬੱਸਾਂ ਟ੍ਰੇਨਾਂ ਰਾਹੀਂ ਸਫਰ ਕਰਕੇ ਵੀ ਅਸੀਂ ਹਵਾ ਪ੍ਰਦੂਸ਼ਨ ਨੂੰ ਘੱਟ ਕਰਨ ਵਿਚ ਯੌਗਦਾਨ ਪਾ ਸਕਦੇ ਹਾਂ।

ਪੰਜਾਬ ਨੇ ਫੂਡ ਪ੍ਰੋਸੈਸਿੰਗ ਅਤੇ ਸਹਾਇਕ ਉਦਯੋਗਾਂ ਵਿੱਚ 1225 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹਾਸਲ

ਅਨਮੋਲ ਗਗਨ ਮਾਨ ਨੇ ਦਿੱਲੀ ਵਿਖੇ ਉਦਯੋਗਪਤੀਆਂ ਨਾਲ ਕੀਤੀ ਮੁਲਾਕਾਤ 

ਉਦਯੋਗਾਂ ਦੀ ਸਹੂਲਤ ਲਈ ਚੁੱਕੇ ਵੱਖ-ਵੱਖ ਕਦਮਾਂ ਬਾਰੇ ਦਿੱਤੀ ਜਾਣਕਾਰੀ

ਚੰਡੀਗੜ੍ਹ, 4 ਨਵੰਬਰ:

ਸੂਬੇ ਵਿੱਚ ਕਾਰੋਬਾਰ ਕਰਨ ਨੂੰ ਸੁਖਾਲਾ ਬਣਾਉਣ ਲਈ ਚੁੱਕੇ ਅਹਿਮ ਕਦਮਾਂ ਵਿੱਚ, ਪੰਜਾਬ ਨੇ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿਖੇ "ਵਰਲਡ ਫੂਡ ਇੰਡੀਆ 2023" "World Food India 2023" ਸਮਾਗਮ ਦੌਰਾਨ ਫੂਡ ਪ੍ਰੋਸੈਸਿੰਗ ਅਤੇ ਸਹਾਇਕ ਉਦਯੋਗਾਂ ਵਿੱਚ ਲਗਭਗ 1225 ਕਰੋੜ ਰੁਪਏ ਦਾ ਨਿਵੇਸ਼ ਹਾਸਲ ਕੀਤਾ।


ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿਖੇ 3 ਤੋਂ 5 ਨਵੰਬਰ ਤੱਕ "ਵਰਲਡ ਫੂਡ ਇੰਡੀਆ 2023" ਦੇ ਦੂਜੇ ਐਡੀਸ਼ਨ ਵਿੱਚ ਭਾਈਵਾਲ ਸੂਬੇ ਵਜੋਂ ਪੰਜਾਬ ਦੀ ਮੌਜੂਦਗੀ ਨੇ ਵਿਸ਼ਵ ਭਰ ਦਾ ਧਿਆਨ ਖਿੱਚਿਆ।

ਇਸ ਈਵੈਂਟ ਦੇ ਉਦਘਾਟਨ ਮੌਕੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ Anmol Gagan Maan ਨੇ ਇਨਵੈਸਟ ਪੰਜਾਬ Invest Punjab ਦੇ ਸੀ.ਈ.ਓ. ਡੀ.ਪੀ.ਐਸ. ਖਰਬੰਦਾ ਨਾਲ ਐਚ.ਯੂ.ਐਲ., ਸੁਪਰ ਟੇਸਟੀ ਬੇਕਰਜ਼, ਨਵਾਰਾ (ਸਪੇਨ), ਐਲ.ਯੂ.ਐਲ.ਯੂ. ਗਰੁੱਪ (ਯੂ.ਏ.ਈ.), ਡੇਨੋਨ ਇੰਡੀਆ, ਮਾਰਸੇਲ ਅਗਸਤੇ (ਫ੍ਰਾਂਸ), ਵਿਸਟਾ ਫੂਡਸ (ਓ.ਐਸ.ਆਈ. ਗਰੁੱਪ ਕੰਪਨੀ, ਯੂ.ਐਸ.ਏ.) ਵਰਗੀਆਂ ਪ੍ਰੋਸੈਸਿੰਗ ਕੰਪਨੀਆਂ ਦੇ ਸੀ.ਈ.ਓ. ਅਤੇ ਸੀਨੀਅਰ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। 

ਇਨ੍ਹਾਂ ਮੀਟਿੰਗਾਂ ਦਾ ਉਦੇਸ਼ ਆਪਸੀ ਸਹਿਯੋਗ, ਵਿਕਾਸ ਅਤੇ ਲਗਾਤਾਰ ਵਿਕਸਿਤ ਹੋ ਰਹੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਮੁਹਾਰਤ ਦਾ ਆਦਾਨ-ਪ੍ਰਦਾਨ ਕਰਨਾ ਸੀ।

 ਉਦਯੋਗ ਜਗਤ ਦੇ ਦਿੱਗਜ਼ ਇਹਨਾਂ ਮੌਕਿਆਂ ਪ੍ਰਤੀ ਉਤਸ਼ਾਹੀ ਨਜ਼ਰ ਆਏ ਅਤੇ ਉਨ੍ਹਾਂ ਨੇ ਬਿਹਤਰੀਨ ਕਾਰੋਬਾਰੀ ਮਾਹੌਲ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। 

ਅਨਮੋਲ ਗਗਨ ਮਾਨ ਨੇ ਸੂਬੇ ਵਿੱਚ ਨਿਵੇਸ਼ ਕਰਨ ਵਾਲੇ ਸਾਰੇ ਨਿਵੇਸ਼ਕਾਂ ਨੂੰ ਪੂਰਨ ਸਹਿਯੋਗ ਅਤੇ ਸਹੂਲਤ ਦੇਣ ਦਾ  ਭਰੋਸਾ ਦਿੱਤਾ।

 ਇਸ ਸਹਿਯੋਗੀ ਭਾਵਨਾ ਨੇ ਵਿਸ਼ਵ ਪੱਧਰ 'ਤੇ ਫੂਡ ਪ੍ਰੋਸੈਸਿੰਗ ਸੈਕਟਰ ਵਿੱਚ ਨਵੀਨਤਾ, ਗੁਣਵੱਤਾ ਅਤੇ ਖੁਸ਼ਹਾਲੀ ਲਈ ਇੱਕ ਕੇਂਦਰ ਵਜੋਂ ਪੰਜਾਬ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕੀਤਾ।

ਅਨਮੋਲ ਗਗਨ ਮਾਨ ਨੇ ਦੱਸਿਆ ਕਿ ਸਮਾਗਮ ਦੇ ਪਹਿਲੇ ਦਿਨ ਪੰਜਾਬ ਨੂੰ ਫੂਡ ਪ੍ਰੋਸੈਸਿੰਗ ਅਤੇ ਸਹਾਇਕ ਉਦਯੋਗਾਂ ਵਿੱਚ ਲਗਭਗ 1225 ਕਰੋੜ ਰੁਪਏ ਦੇ ਨਵੇਂ ਨਿਵੇਸ਼ ਪ੍ਰਾਪਤ ਹੋਏ।

ਇਸ ਅੰਤਰਰਾਸ਼ਟਰੀ ਮੈਗਾ ਫੂਡ ਈਵੈਂਟ ਦਾ ਆਯੋਜਨ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ, ਭਾਰਤ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸੀਨੀਅਰ ਸਰਕਾਰੀ ਨੁਮਾਇੰਦੇ, ਨਿਵੇਸ਼ਕਾਂ ਅਤੇ ਪ੍ਰਮੁੱਖ ਵਿਸ਼ਵ ਪੱਧਰੀ ਤੇ ਘਰੇਲੂ ਐਗਰੀ-ਫੂਡ ਕੰਪਨੀਆਂ ਦੇ ਦਿੱਗਜ਼ ਮੌਜੂਦ ਰਹੇ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿਛਲੇ ਡੇਢ ਸਾਲ ਦੌਰਾਨ ਇਨਵੈਸਟ ਪੰਜਾਬ, ਸੈਰ ਸਪਾਟਾ ਸੰਮੇਲਨ ਅਤੇ ਸਰਕਾਰ-ਸਨਅਤਕਾਰ ਮਿਲਣੀ ਪ੍ਰੋਗਰਾਮ ਦਾ ਸਫ਼ਲਤਾਪੂਰਵਕ ਆਯੋਜਨ ਕਰਕੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਵੇਂ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਹੈ। ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ ਹੁਣ ਤੱਕ ਪੰਜਾਬ ਵਿੱਚ ਕਈ ਨਵੇਂ ਨਿਵੇਸ਼ ਆ ਚੁੱਕੇ ਹਨ।


ਸਰਕਾਰ ਦੀ ਸਖ਼ਤੀ, ਪਰਾਲੀ ਸਾੜਨ ਲਈ ਅਫ਼ਸਰ ਨੂੰ ਮਜਬੂਰ ਕਰਨ ਵਾਲਿਆਂ ਖਿਲਾਫ ਐਫਆਈਆਰ ਦਾ ਮੁੱਖ ਮੰਤਰੀ ਨੇ ਦਿੱਤਾ ਹੁਕਮ

ਮੁੱਖ ਮੰਤਰੀ ਵੱਲੋਂ ਸਰਕਾਰੀ ਅਧਿਕਾਰੀ ਨੂੰ ਪਰਾਲੀ ਸਾੜਨ ਲਈ ਮਜਬੂਰ ਕਰਨ ਵਾਲੀ ਭੀੜ ’ਤੇ ਐਫ.ਆਈ.ਆਰ. ਦਰਜ ਕਰਨ ਦੇ ਹੁਕਮ

ਵਾਤਾਵਰਣ ਦੀ ਸੰਭਾਲ ਕਰਕੇ ਨੌਜਵਾਨਾਂ ਦਾ ਜੀਵਨ ਸੁਰੱਖਿਅਤ ਬਣਾਉਣ ਪ੍ਰਤੀ ਵਚਨਬੱਧਤਾ ਦੁਹਰਾਈ

ਚੰਡੀਗੜ੍ਹ, 4 ਨਵੰਬਰ

ਇਕ ਵੀਡੀਓ ਵਿੱਚ ਭੀੜ ਵੱਲੋਂ ਸਰਕਾਰੀ ਕਰਮਚਾਰੀ ਨੂੰ ਪਰਾਲੀ ਸਾੜਨ ਲਈ ਮਜਬੂਰ ਕਰਨ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ Bhagwant Singh Mann  ਨੇ ਅੱਜ ਇਸ ਘਿਨਾਉਣੇ ਜੁਰਮ ਨੂੰ ਅੰਜ਼ਾਮ ਦੇਣ ਵਾਲਿਆਂ ਖਿਲਾਫ਼ ਐਫ.ਆਈ.ਆਰ. FIR ਦਰਜ ਕਰਨ ਦੇ ਹੁਕਮ ਦਿੱਤੇ ਹਨ।


ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਸੂਬੇ ਦੇ ਲੋਕਾਂ ਖਿਲਾਫ ਅਣਮਨੁੱਖੀ ਕਾਰਾ ਦੱਸਿਆ। ਗੁਰਬਾਣੀ ਦੀ ਤੁਕ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਗੁਰੂ ਸਾਹਿਬਾਨ ਨੇ ਹਵਾ (ਪਵਨ) ਨੂੰ ਗੁਰੂ, ਪਾਣੀ (ਪਾਣੀ) ਨੂੰ ਪਿਤਾ ਅਤੇ ਜ਼ਮੀਨ (ਧਰਤ) ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਇਸ ਘਟਨਾ ਤੋਂ ਪਤਾ ਲਗਦਾ ਹੈ ਕਿ ਸੂਬੇ ਵਿੱਚ ਲੋਕਾਂ ਵੱਲੋਂ ਮਹਾਨ ਗੁਰੂਆਂ ਦੇ ਸੰਦੇਸ਼ ਦਾ ਸਤਿਕਾਰ ਨਹੀਂ ਕੀਤਾ ਜਾ ਰਿਹਾ। 

ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸੂਬਾ ਸਰਕਾਰ ਇਸ ਘਿਨਾਉਣੀ ਘਟਨਾ ਦੇ ਵਾਪਰਨ ’ਤੇ ਮੂਕ ਦਰਸ਼ਕ ਬਣ ਕੇ ਨਹੀਂ ਬੈਠ ਸਕਦੀ ਅਤੇ ਨਾ ਹੀ ਅਰਾਜਕਤਾ ਫੈਲਾਉਣ ਦੀ ਇਜਾਜ਼ਤ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀ ਖੇਤਾਂ ਵਿੱਚ ਪਰਾਲੀ ਨਾ ਸਾੜਨ  ਦਾ ਸੰਦੇਸ਼ ਲੈ ਕੇ ਗਿਆ ਸੀ ਪਰ ਉਥੇ ਜੁੜੀ ਭੀੜ ਨੇ ਅਧਿਕਾਰੀ ਦੇ ਹੱਥ ਵਿੱਚ ਸੀਖਾਂ ਦੀ ਡੱਬੀ ਫੜਾ ਕੇ ਪਰਾਲੀ ਨੂੰ ਅੱਗ ਲਾਉਣ Stubble Burning ਲਈ ਮਜਬੂਰ ਕੀਤਾ ਜਿਸ ਨੂੰ ਕਿਸੇ ਵੀ ਕੀਮਤ ਉਤੇ ਸਹਿਣ ਨਹੀਂ ਕੀਤਾ ਜਾ ਸਕਦਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਿਹੀ ਬੁਜ਼ਦਿਲੀ ਵਾਲੀ ਕਾਰਵਾਈ ਨੂੰ ਅੰਜ਼ਾਮ ਦੇ ਕੇ ਇਹ ਲੋਕ ਆਪਣੇ ਹੀ ਬੱਚਿਆਂ ਦਾ ਜੀਵਨ ਬਰਬਾਦ ਕਰਨ ਦੇ ਰਾਹ ਉਤੇ ਤੁਰੇ ਹੋਏ ਹਨ ਕਿਉਂਕਿ ਇਨ੍ਹਾਂ ਹੀ ਖੇਤਾਂ ਦਾ ਧੂੰਆਂ Fog ਬੱਚਿਆਂ ਦਾ ਦਮ ਘੁੱਟੇਗਾ। 

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਨੂੰ ਇਸ ਮੰਦਭਾਗੀ ਘਟਨਾ ਵਿੱਚ ਸ਼ਾਮਲ ਹੁੱਲੜਬਾਜ਼ ਲੋਕਾਂ ਦੀ ਸ਼ਨਾਖ਼ਤ ਕਰਕੇ ਕੇਸ ਕਰਨ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀ ਆਪੋ-ਧਾਪ ਵਾਲੀ ਅਤੇ ਅਪਰਾਧਿਕ ਘਟਨਾ ਨੂੰ ਕਿਸੇ ਵੀ ਸੂਰਤ ਵਿੱਚ ਸਹਿਣ ਨਹੀਂ ਕੀਤਾ ਜਾ ਸਕਦਾ ਅਤੇ ਜ਼ਿੰਮੇਵਾਰ ਲੋਕਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਅਜਿਹੇ ਅਸੰਵੇਦਨਸ਼ੀਲ ਲੋਕਾਂ ਨੂੰ ਵਾਤਾਵਰਣ ਪਲੀਤ ਕਰਕੇ ਬੱਚਿਆਂ ਦੀਆਂ ਅਨਮੋਲ ਜ਼ਿੰਦਗੀਆਂ ਨਾਲ ਖੇਡਣ ਦੀ ਇਜਾਜ਼ਤ ਨਹੀਂ ਦੇਵੇਗੀ।

----

Thursday, November 2, 2023

ਪਰਾਲੀ ਨਾ ਸਾੜਨ ਵਾਲੇ ਵਾਤਾਵਰਨ ਦੇ ਰਾਖੇ ਕਿਸਾਨਾਂ ਦਾ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨ

ਸ੍ਰੀ ਮੁਕਤਸਰ ਸਾਹਿਬ, 3 ਨਵੰਬਰ

                    ਜਿ਼ਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ Sri Muktsar Sahib ਵੱਲੋਂ ਪਿੱਛਲੇ ਕਈ ਸਾਲਾਂ ਤੋਂ ਪਰਾਲੀ Paddy Stubble ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕਰਨ ਦਾ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ Dr Ruhee Dugg IAS ਨੇ ਇੰਨ੍ਹਾਂ ਕਿਸਾਨਾਂ ਨੂੰ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਨਮਾਨਿਤ ਕੀਤਾ।

                       ਇਸ ਮੌਕੇ ਡਿਪਟੀ ਕਮਿਸਨਰ ਡਾ: ਰੂਹੀ ਦੁੱਗ ਨੇ ਆਖਿਆ ਕਿ ਇਹ ਪ੍ਰਗਤੀਸ਼ੀਲ ਕਿਸਾਨ Progressive Farmers ਹੋਰ ਕਿਸਾਨਾਂ ਲਈ ਰਾਹ ਦਸੇਰੇ ਸਾਬਤ ਹੋਣਗੇ।ਉਨ੍ਹਾਂ ਨੇ ਕਿਹਾ ਕਿ ਕਿਸਾਨ ਆਪਣੇ ਹੋਰ ਕਿਸਾਨਾਂ ਨੂੰ ਵੇਖ ਕੇ ਅਤੇ ਉਨ੍ਹਾਂ ਦੇ ਤਜਰਬਿਆਂ ਤੋਂ ਵੀ ਸਿਖਦੇ ਹਨ। ਇਸ ਲਈ ਇੰਨ੍ਹਾਂ ਕਿਸਾਨਾਂ ਨੂੰ ਵੇਖ ਕੇ ਹੋਰ ਕਿਸਾਨ ਵੀ ਇੰਨ੍ਹਾਂ ਪਿੰਡਾਂ ਵਿਚ ਪਰਾਲੀ ਦਾ ਪ੍ਰਬੰਧਨ ਇਸਨੂੰ ਬਿਨ੍ਹਾਂ ਸਾੜੇ ਕਰ ਰਹੇ ਹਨ।
                    ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡੇ ਕਿਸਾਨ ਦੇਸ਼ ਦੇ ਅੰਨ ਭੰਡਾਰ ਭਰਦੇ ਹਨ ਅਤੇ ਪੂਰੀ ਮਨੁੱਖਤਾ ਲਈ ਅਨਾਜ ਪੈਦਾ ਕਰਦੇ ਹਨ, ਫਿਰ ਇਹ ਕਿਸਾਨ ਪਰਾਲੀ ਸਾੜ Stubble Burning  ਕੇ ਵਾਤਾਵਰਨ ਨੂੰ ਪ੍ਰਦੁਸਿਤ ਕਰਨ ਦੇ ਭਾਗੀਦਾਰ ਕਿਵੇਂ ਬਣ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਸਨਮਾਨਿਤ ਹੋਣ ਵਾਲੇ ਕਿਸਾਨਾਂ ਨੂੰ ਵਾਤਾਵਰਨ ਦੇ ਰਾਖੇ ਦਾ ਖਿਤਾਬ ਦਿੰਦਿਆਂ ਕਿਹਾ ਕਿ ਉਹ ਆਪਣੇ ਤਜਰਬੇ ਹੋਰਨਾਂ ਕਿਸਾਨਾਂ ਨਾਲ ਵੀ ਸਾਂਝੇ ਕਰਨ ਅਤੇ ਉਨ੍ਹਾਂ ਨੂੰ ਵੀ ਪਰਾਲੀ ਬਿਨ੍ਹਾਂ ਸਾੜੇ ਇਸਦਾ ਨਿਪਟਾਰਾ ਕਰਨ ਲਈ ਪ੍ਰੇਰਿਤ ਕਰਨ।

                 ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਨੂੰ ਸਾੜਨ ਨਾਲ ਵਾਤਾਵਰਨ ਦਾ ਨੁਕਸਾਨ ਤਾਂ ਹੁੰਦਾ ਹੀ ਹੈ ਪਰ ਇਹ ਸਾਡੇ ਕਿਸਾਨਾਂ ਦੀਆਂ ਜਮੀਨਾਂ ਦੀ ਉਪਜਾਊ ਸ਼ਕਤੀ ਲਈ ਵੀ ਘਾਤਕ ਹੈ। ਉਨ੍ਹਾਂ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਜਮੀਨ ਦੇ ਉਪਜਾਊ ਤੱਤ ਵੀ ਨਸ਼ਟ ਹੋ ਜਾਂਦੇ ਹਨ ਅਤੇ ਹੌਲੀ ਹੌਲੀ ਜਮੀਨਾਂ ਬੰਜਰ ਹੋਣ ਲੱਗਦੀਆਂ ਹਨ। ਇਸ ਲਈ ਕਿਸਾਨਾਂ ਨੂੰ ਪਰਾਲੀ ਨਹੀਂ ਸਾੜਨੀ ਚਾਹੀਦੀ ਹੈ।
            ਡਿਪਟੀ ਕਮਿਸਨਰ ਨੇ ਆਖਿਆ ਕਿ ਸਰਕਾਰ ਵੱਲੋਂ ਵੱਡੀ ਪੱਧਰ ਤੇ ਮਸ਼ੀਨਾਂ ਉਪਲਬੱਧ ਕਰਵਾਈਆਂ ਗਈਆਂ ਹਨ ਅਤੇ ਕਿਸਾਨ ਕਿਰਾਏ ਤੇ ਲੈ ਕੇ ਵੀ ਪਰਾਲੀ ਦਾ ਨਿਪਟਾਰਾ ਕਰ ਸਕਦੇ ਹਨ ਤੇ ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਦੀ ਬਿਜਾਈ ਕਰ ਸਕਦੇ ਹਨ।
            ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਦੇ ਐਸ ਡੀ ਐਮ ਸ੍ਰੀ ਕੰਵਰਜੀਤ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਗੁਰਪ੍ਰੀਤ ਸਿੰਘ ਵੀ ਹਾਜਰ ਸਨ।    

ਫਾਜਿ਼ਲਕਾ ਜਿ਼ਲ੍ਹੇ ਵਿਚ ਪੰਜਾਬ ਸਰਕਾਰ ਵੱਲੋਂ ਇਸ ਸਾਲ 3817 ਮਸ਼ੀਨਾਂ ਤੇ ਦਿੱਤੀ ਜਾ ਰਹੀ ਹੈ ਸਬਸਿਡੀ

ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ DC ਡਾ: ਸੇਨੂ ਦੁੱਗਲ Senu Duggal ਆਈਏਐਸ ਨੇ ਦੱਸਿਆ ਹੈ ਕਿ ਜਿ਼ਲ੍ਹੇ ਵਿਚ ਇਸ ਸਾਲ ਪੰਜਾਬ ਸਰਕਾਰ Punjab Government ਨੇ 3817 ਮਸ਼ੀਨਾਂ ਤੇ Subsidy ਸਬਸਿਡੀ ਦੇਣ ਲਈ ਕਿਸਾਨਾਂ Farmers ਦੀਆਂ ਅਰਜੀਆਂ ਪ੍ਰਵਾਨ ਕੀਤੀਆਂ ਹਨ।


ਉਨ੍ਹਾਂ ਨੇ ਦੱਸਿਆ ਕਿ ਇਸ ਵਿਚੋਂ ਹੁਣ ਤੱਕ 1971 ਮਸ਼ੀਨਾਂ ਕਿਸਾਨਾਂ ਵੱਲੋਂ ਖਰੀਦ ਵੀ ਕਰ ਲਈਆਂ ਗਈਆਂ ਹਨ ਜਦਕਿ ਖੇਤੀਬਾੜੀ ਵਿਭਾਗ Agriculture Department ਵੱਲੋਂ ਮਸ਼ੀਨਾਂ ਦੀ ਭੌਤਿਕ ਪੜਤਾਲ Physical Verification ਵੀ ਆਰੰਭ ਕਰ ਦਿੱਤੀ ਗਈ ਹੈ ਅਤੇ ਹੁਣ ਤੱਕ 393 ਮਸ਼ੀਨਾਂ ਦੀ ਭੌਤਿਕ ਪੜਤਾਲ ਵਿਭਾਗ ਮੁਕੰਮਲ ਕਰ ਚੁੱਕਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸਤੋਂ ਪਹਿਲਾਂ ਵੀ ਜਿ਼ਲ੍ਹੇ ਵਿਚ ਪਿੱਛਲੇ ਸਾਲਾਂ ਦੌਰਾਨ ਵੀ ਸਰਕਾਰ ਵੱਲੋਂ ਸਬਸਿਡੀ ਤੇ 6000 ਤੋਂ ਜਿਆਦਾ ਮਸ਼ੀਨਾਂ ਉਪਲਬੱਧ ਕਰਵਾਈਆਂ ਗਈਆਂ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਸ਼ੀਨਾਂ ਨਾਲ ਪਰਾਲੀ Paddy Stubble Management ਦਾ ਨਿਪਟਾਰਾ ਸੌਖ ਨਾਲ ਹੋ ਜਾਂਦਾ ਹੈ। ਇਨ੍ਹਾਂ ਵਿਚ ਖੇਤ ਵਿਚ ਹੀ ਪਰਾਲੀ ਨੂੰ ਰੱਖਦੇ ਹੋਏ ਇਸਦਾ ਪ੍ਰਬੰਧਨ ਕਰਨ ਅਤੇ ਪਰਾਲੀ ਨੂੰ ਖੇਤਾਂ ਵਿਚੋਂ ਕੱਢਣ ਵਾਲੀਆਂ ਮਸ਼ੀਨਾਂ ਦੋਨੋਂ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਬੇਲਰ ਅਤੇ ਰੇਕਰ ਦੀਆਂ ਜਿੰਨਿ੍ਹਆਂ ਵੀ ਮਸ਼ੀਨਾਂ ਲਈ ਅਰਜੀਆਂ ਆਈਆਂ ਸਨ ਉਹ ਸਾਰੀਆਂ ਪ੍ਰਵਾਨ ਕਰ ਦਿੱਤੀਆਂ ਗਈਆਂ ਹਨ। ਇਸੇ ਤਰਾਂ ਸਰਫੇਸ ਸੀਡਰ Surface Seeder ਲਈ ਵੀ ਸਾਰੀਆਂ ਅਰਜੀਆਂ ਪ੍ਰਵਾਨ ਕੀਤੀਆਂ ਗਈਆਂ ਹਨ। ਇਸੇ ਤਰਾਂ ਸਹਿਕਾਰੀ ਸਭਾਵਾਂ ਦੀਆਂ ਸਾਰੀਆਂ ਅਰਜੀਆਂ ਵੀ ਪ੍ਰਵਾਨ ਕੀਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿੰਨ੍ਹਾਂ ਨੂੰ ਮਸ਼ੀਨ ਖਰੀਦਣ ਲਈ ਸੈਕਸ਼ਨ ਪੱਤਰ ਜਾਰੀ ਕੀਤਾ ਗਿਆ ਹੈ ਉਹ ਜਲਦ ਜ਼ੋਂ ਜਲਦ ਖਰੀਦ ਕਰ ਲੈਣ। ਉਨ੍ਹਾਂ ਨੇ ਕਿਹਾ ਕਿ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਸਰਕਾਰ ਹਰ ਤਰੀਕੇ ਨਾਲ ਕਿਸਾਨਾਂ ਦੀ ਮਦਦ ਕਰ ਰਹੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨ ਆਈ ਖੇਤ ਐਪ i Khet app ਰਾਹੀਂ ਵੀ ਨੇੜੇ ਕਿਰਾਏ ਤੇ ਲੈਣ ਲਈ ਉਪਲਬੱਧ ਮਸ਼ੀਨ ਦੀ ਜਾਣਕਾਰੀ ਲੈ ਸਕਦੇ ਹਨ।
ਇਸ ਮੌਕੇ ਖੇਤੀਬਾੜੀ ਇੰਜਨੀਅਰ ਸ੍ਰੀ ਕਮਲ ਗੋਇਲ ਨੇ ਦੱਸਿਆ ਕਿ ਜਿ਼ਲ੍ਹੇ ਵਿਚ 7 ਇੰਡਸਟਰੀ ਵੱਲੋਂ ਵੀ ਪਰਾਲੀ ਦੀ ਖਰੀਦ ਕੀਤੀ ਜਾ ਰਹੀ ਹੈ ਜਦ ਕਿ ਕਿਸਾਨ ਪਰਾਲੀ ਨੂੰ ਖੇਤ ਵਿਚ ਮਿਲਾ ਕੇ ਵੀ ਵੱਡੀ ਪੱਧਰ ਤੇ ਕਣਕ ਦੀ ਬਿਜਾਈ ਕਰ ਰਹੇ ਹਨ।ਇਸਤੋਂ ਬਿਨ੍ਹਾਂ ਗਊਸ਼ਾਲਾਵਾਂ ਵਿਚ ਵੀ ਪਰਾਲੀ ਭੇਜੀ ਜਾ ਰਹੀ ਹੈ।

Wednesday, November 1, 2023

ਕਮਾਲ ਦਾ ਕਿਨੂੰ, ਸ਼ਰਦੀਆਂ ਵਿਚ ਰੱਖੇਗਾ ਸਿਹਤਮੰਦ

 ਸ਼ਰਦੀਆਂ ਦਾ ਮੌਸਮ Winter ਜਿੱਥੇ ਮੌਸਮੀ ਬਦਲਾਅ ਦਾ ਆਨੰਦ ਦਿੰੰਦਾ ਹੈ ਉਥੇ ਹੀ ਇਸ ਰੁੱਤ ਦੌਰਾਨ ਕਈ ਕਿਸਮ ਦੀਆਂ


ਬਿਮਾਰੀਆਂ Diseases ਵੀ ਮਨੁੱਖੀ ਸ਼ਰੀਰ ਨੂੰ ਘੇਰਦੀਆਂ ਹਨ। ਤੁਸੀਂ ਵੇਖਿਆ ਹੋਣਾ ਹੈ ਕਿ ਹਾਰਟ ਅਟੈਕ ਦੇ ਮਾਮਲੇ ਵੀ ਸ਼ਰਦੀਆਂ ਵਿਚ ਅਕਸਰ ਜਿਆਦਾ ਵੇਖਣ ਨੂੰ ਮਿਲਦੇ ਹਨ ਜਦ ਕਿ ਖਾਂਸੀ ਜ਼ੁਕਾਮ ਤਾਂ ਆਮ ਗੱਲ ਹੈ। ਇਸੇ ਤਰਾਂ ਸ਼ਰਦੀਆਂ ਵਿਚ ਭਾਰੀ ਭੋਜਨ ਕਰਨ ਕਰਕੇ ਮੋਟਾਪਾ ਵੀ ਆ ਘੇਰਦਾ ਹੈ।

ਪਰ ਅਜਿਹੇ ਵਿਚ ਕਮਾਲ ਦਾ ਕਿਨੂੰ Kinnow ਸਾਨੂੰ ਸਿਹਤਮੰਦ ਰੱਖ ਸਕਦਾ ਹੈ।

ਆਓ ਅੱਜ ਜਾਣੀਏ ਸ਼ਰਦੀਆਂ ਵਿਚ ਕਿਨੂੰ ਖਾਣ ਦੇ ਫਾਇਦੇ Health Benefits of Kinnow 

ਕਿਨੂੰ ਸੰਤਰੇ ਵਰਗਾ ਫਲ ਹੈ ਜ਼ੋ ਕਿ ਪੰਜਾਬ Punjab ਵਿਚ ਵੱਡੀ ਮਾਤਰਾ ਵਿਚ ਹੁੰਦਾ ਹੈ ਅਤੇ ਇਸਦਾ ਫਲ ਅੱਧ ਨਵੰਬਰ ਤੋਂ ਮਾਰਚ ਆਖੀਰ ਤੱਕ ਭਾਵ ਸ਼ਰਦੀ ਦੀ ਰੁੱਤ ਦੌਰਾਨ ਭਰਪੂਰ ਮਾਤਰਾ ਵਿਚ ਹਰ ਬਾਜਾਰ ਵਿਚ ਉਪਲਬੱਧ ਹੁੰਦਾ ਹੈ।ਤੇ ਜ਼ੇਕਰ ਤੁਸੀਂ ਇੰਨ੍ਹਾਂ ਸ਼ਰਦੀਆਂ ਵਿਚ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਕਿਨੂੰ ਨੂੰ ਆਪਣੀ ਰੋਜਾਨਾਂ ਦੀ ਖੁਰਾਕ ਦਾ ਹਿੱਸਾ ਬਣਾਓ ਅਤੇ ਅੱਗੇ ਪੜ੍ਹੋ ਕਿ ਇਹ ਸ਼ਰਦੀਆਂ ਵਿਚ ਸਾਨੂੰ ਕਿਵੇਂ ਤੰਦਰੁਸਤ ਰੱਖਦਾ ਹੈ।

ਮੋਟਾਪਾ ਘੱਟ ਕਰਦਾ ਹੈ:

ਕਿਨੂੰ ਜ਼ੋ ਕਿ ਵਿਟਾਮਿਨ ਸੀ ਨਾਲ ਭਰਪੂਰ ਫਲ ਹੈ ਵਿਚ ਐਟੀਔਕਸੀਡੈਂਟ ਗੁਣ ਹੁੰਦੇ ਹਨ ਅਤੇ ਇਹ ਐਂਟੀ ਇਮਫਲੇਮੇਟਰੀ ਗੁਣਾ ਨਾਲ ਵੀ ਭਰਪੂਰ ਹੈ।ਜ਼ੋ ਕਿ ਸ਼ਰੀਰ ਵਿਚ ਮੋਟਾਪੇ ਨੂੰ ਘੱਟ ਕਰਦਾ ਹੈ।

ਪਾਚਨ ਰੱਖਦਾ ਹੈ ਦਰੁਸਤ

ਕਿਨੂੰ ਪਾਚਣ ਪ੍ਰਣਾਲੀ ਨੂੰ ਦਰੁਸਤ ਰੱਖਦਾ ਹੈ। ਜ਼ੇਕਰ ਤੁਸੀਂ ਸ਼ਰਦੀਆਂ ਵਿਚ ਪੇਟ ਦੀਆਂ ਬਿਮਾਰੀਆਂ ਤੋਂ ਪੀੜਤ ਰਹਿੰਦੇ ਹੋ ਤਾਂ ਇਹ ਤੁਹਾਡੀ ਪਾਚਨ ਪ੍ਰਣਾਲੀ ਨੂੰ ਫਿਟ ਰੱਖੇਗਾ ਅਤੇ ਤੁਸੀਂ ਕਬਜ, ਐਸੀਡਿਟੀ ਆਦਿ ਦੀਆਂ ਅਲਾਮਤਾਂ ਤੋਂ ਬਚ ਜਾਓਗੇ। ਜਦ ਅਸੀਂ ਕਿਨੂੰ ਫਲ ਨੂੰ ਖਾਂਦੇ ਹਾਂ ਤਾਂ ਇਸਦਾ ਫਾਇਬਰ ਪੇਟ ਨੂੰ ਸਾਫ ਕਰਦਾ ਹੈ ਅਤੇ ਸਵੇਰ ਵੇਲੇ ਪੇਟ ਪੂਰੀ ਤਰਾਂ ਸਾਫ ਹੋ ਜਾਂਦਾ ਹੈ ਅਤੇ ਕਬਜ ਵੀ ਨਹੀਂ ਹੁੰਦੀ ਹੈ।

ਹੱਡੀਆਂ ਦੀ ਮਜਬੂਤੀ

ਕਿਨੂੰ ਵਿਚ ਕੈਲਸ਼ੀਅਮ ਵੀ ਪਾਇਆ ਜਾਂਦਾ ਹੈ ਜ਼ੋਕਿ ਸਾਡੀਆਂ ਹੱਡੀਆਂ ਦੀ ਮਜਬੂਤੀ ਲਈ ਬਹੁਤ ਜਰੂਰੀ ਹੈ। ਕਿਨੂੰ ਦੇ ਸੇਵਨ ਨਾਲ ਹੱਡੀਆਂ ਮਜਬੂਤ ਹੁੰਦੀਆਂ ਹਨ ਅਤੇ ਸ਼ਰਦੀਆਂ ਵਿਚ ਜ਼ੋੜਾਂ ਦੇ ਦਰਦ, ਸੋਜ਼ਸ ਆਦਿ ਰੋਗਾਂ ਤੋਂ ਰਾਹਤ ਮਿਲਦੀ ਹੈ।

ਦਿਲ ਦੇ ਰੋਗਾਂ ਨੂੰ ਰੋਕਦਾ ਹੈ

ਕਿਨੂੰ ਦਿਲ ਦੇ ਰੋਗਾਂ ਨੂੰ ਵੀ ਘੱਟ ਕਰਦਾ ਹੈ। ਇਸਨਾਲ ਬਲੱਡ ਪ੍ਰੈਸਰ ਕੰਟਰੋਲ ਵਿਚ ਰਹਿੰਦਾ ਹੈ ਅਤੇ ਇਹ ਖਰਾਬ ਕੈਲਸਟਰੋਲ ਨੂੰ ਵੀ ਕੰਟਰੋਲ ਕਰਦਾ ਹੈ। ਇਸ ਤਰਾਂ ਇਸ ਦੇ ਸੇਵਨ ਨਾਲ ਹਾਰਟ ਅਟੈਕ ਦਾ ਖਤਰਾ ਘੱਟਦਾ ਹੈ। ਪਰ ਕਿਨੂੰ ਨੂੰ ਸਵੇਰੇ ਖਾਲੀ ਪੇਟ ਨਹੀਂ ਖਾਣਾ ਚਾਹੀਦਾ ਹੈ।

ਇਮਿਊਨਿਟੀ ਮਜਬੂਤ ਕਰਦਾ ਹੈ

ਸ਼ਰਦੀਆਂ ਵਿਚ ਖਾਂਸੀ ਜ਼ੁਕਾਮ ਆਮ ਗੱਲ ਹੈ ਜ਼ੋ ਕਿ ਸਾਡੇ ਸ਼ਰੀਰ ਦੀ ਬਿਮਾਰੀ ਨਾਲ ਲੜਨ ਦੀ ਕਮਜੋਰ ਪ੍ਰਤਿਰੋਧਕ ਸਮਰੱਥਾ ਕਾਰਨ ਹੁੰਦਾ ਹੈ। ਕਿਨੂੰ ਵਿਚ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਹੁੰਦਾ ਹੈ ਜ਼ੋ ਕਿ ਸ਼ਰੀਰ ਦੀ ਇਮਿਊਨਿਟੀ ਨੂੰ ਮਜਬੂਤ ਕਰਦਾ ਹੈ ਅਤੇ ਸ਼ਰੀਰ ਫਿਟ ਰਹਿੰਦਾ ਹੈ ਅਤੇ ਸ਼ਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਵੱਧਦੀ ਹੈ। 

ਨੋਟ ਇਹ ਜਾਣਕਾਰੀ ਆਮ ਹਾਲਾਤਾਂ ਲਈ ਹੈ ਅਤੇ ਇਸ ਨੂੰ ਪੇਸ਼ੇਵਰ ਮੈਡੀਕਲ ਸਲਾਹ ਵਜੋਂ ਨਾ ਲਿਆ ਜਾਵੇ।

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...