Tuesday, July 12, 2022

ਚਿੱਟਾ ਮੱਛਰ: ਕਿਸ ਸਟੇਜ ਤੇ ਕਿਹੜੀ ਸਪ੍ਰੇਅ ਕਰੀਏ

  ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਨਰਮੇ Cotton ਦੇ ਖੇਤਾਂ ਵਿੱਚ ਚਿੱਟੀ ਮੱਖੀ White Fly attackਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ। ਵੱਖ ਵੱਖ ਖੇਤਾਂ ਵਿੱਚ ਚਿੱਟੀ ਮੱਖੀ ਦੇ ਹਮਲੇ ਦਾ ਪੱਧਰ ETL ਵੱਖ ਵੱਖ ਹੋ ਸਕਦਾ ਹੈ ਜਿਨ੍ਹਾਂ ਨੂੰ ਵੱਖਰੇ ਤੌਰ 'ਤੇ ਹੱਲ ਕਰਨ ਦੀ ਲੋੜ ਹੈ।


ਸਭ ਤੋਂ ਪਹਿਲਾਂ ਸਾਨੂੰ ਖੇਤਾਂ ਵਿੱਚ ਚਿੱਟੀ ਮੱਖੀ ਦੇ ਹਮਲੇ ਦਾ ਸਰਵੇਖਣ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਚਿੱਟੀ ਮੱਖੀ ਦਾ ਘੱਟ ਹਮਲਾ (6 ਤੋਂ 8 ਚਿੱਟੀਆਂ ਮੱਖੀਆਂ ਪ੍ਰਤੀ ਪੱਤਾ) ਹੋਵੇ ਤਾਂ ਅਸੀਂ ਈਥੀਆਨ @ 800 ਮਿਲੀਲੀਟਰ ਪ੍ਰਤੀ ਏਕੜ ਜਾਂ ਓਸ਼ੀਨ (ਡਾਇਨੋਟੈਫੂਰਾਨ) @ 60 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹਾਂ। ਇਸ ਤੋਂ ਬਾਅਦ, ਪਹਿਲੇ ਛਿੜਕਾਅ ਤੋਂ 10 ਦਿਨਾਂ ਬਾਅਦ ਲੈਨੋ (ਪਾਈਰੀਪ੍ਰੋਕਸਿਫੇਨ) @ 500 ਮਿਲੀਲੀਟਰ ਪ੍ਰਤੀ ਏਕੜ ਜਾਂ ਓਬੇਰੋਨ (ਸਪੈਰੋਮੇਸੀਫੇਨ) @ 200 ਮਿਲੀਲੀਟਰ ਪ੍ਰਤੀ ਏਕੜ ਦੀ ਦੂਜੀ ਸਪਰੇਅ ਕਰੋ। 

ਜੇਕਰ ਚਿੱਟੀ ਮੱਖੀ ਦਾ ਹਮਲਾ 10 ਤੋਂ 20 ਬਾਲਗ ਪ੍ਰਤੀ ਪੱਤਾ ਹੈ, ਤਾਂ ਸਫੀਨਾ (ਐਫੀਡੋਪਾਇਰੋਪਿਨ) @ 400 ਮਿ.ਲੀ. ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ ਨੂੰ ਤਰਜੀਹ ਦਿੰਦੇ ਹਾਂ। ਇਸ ਤੋਂ ਬਾਅਦ, ਪਹਿਲੇ ਛਿੜਕਾਅ ਤੋਂ 7 ਦਿਨਾਂ ਬਾਅਦ ਲੈਨੋ (ਪਾਈਰੀਪ੍ਰੋਕਸਿਫੇਨ) @ 500 ਮਿਲੀਲੀਟਰ ਪ੍ਰਤੀ ਏਕੜ ਜਾਂ ਓਬੇਰੋਨ (ਸਪੈਰੋਮੇਸੀਫੇਨ) @ 200 ਮਿ.ਲੀ. ਪ੍ਰਤੀ ਏਕੜ ਕਰਨੀ ਚਾਹੀਦੀ ਹੈ।

 ਜੇਕਰ ਚਿੱਟੀ ਮੱਖੀ ਬਹੁਤ ਜ਼ਿਆਦਾ ਹੈ ਜਾਂ ਅਣਗਿਣਤ ਹੈ, ਤਾਂ ਪੋਲੋ (ਡਾਇਆਫੈਨਥੂਯੂਰੋਨ) @ 200 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ ਨੂੰ ਤਰਜੀਹ ਦਿਓ। ਇਸ ਤੋਂ ਬਾਅਦ, ਪਹਿਲੀ ਸਪਰੇਅ ਤੋਂ 5 ਦਿਨਾਂ ਬਾਅਦ ਲੈਨੋ (ਪਾਈਰੀਪ੍ਰੋਕਸੀਫੇਨ) 500 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। 

ਲੈਨੋ ਅਤੇ ਉਬੇਰੋਨ ਚਿੱਟੀ ਮੱਖੀ ਦੇ ਬੱਚਿਆਂ ਲਈ ਜ਼ਿਆਦਾ ਅਸਰਦਾਰ ਹਨ, ਇਹਨਾਂ ਕੀਟਨਾਸ਼ਕਾਂ ਦਾ ਅਸਰ ਦੇਖਣ ਲਈ 5-7 ਦਿਨਾਂ ਦਾ ਇੰਤਜ਼ਾਰ ਕਰੋ।

No comments:

Post a Comment

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...