ਫਾਜਿਲਕਾ, 13 ਜੁਲਾਈ:
Agriculture Department Fazilka ਦੀਆਂ 29 ਟੀਮਾਂ ਨੇ ਮੰਗਲਵਾਰ ਨੂੰ ਜਿ਼ਲ੍ਹੇ ਦੇ ਨਰਮੇ Cotton ਵਾਲੇ ਖੇਤਾਂ ਦਾ ਦੌਰਾ ਕੀਤਾ। ਵਿਭਾਗ ਦੇ ਜ਼ੁਆਇੰਟ ਡਾਇਰੈਕਟਰ (ਘਣੀ ਖੇਤੀ) ਸ: ਅਵਤਾਰ ਸਿੰਘ ਨੇ ਸਰਵੇਖਣ ਮੁਹਿੰਮ ਵਿਚ ਸ਼ਾਮਿਲ ਹੋ ਕੇ ਵਿਭਾਗ ਦੀਆਂ Teams ਦੀ ਅਗਵਾਈ ਕੀਤੀ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਜਿ਼ਲ੍ਹੇ ਵਿਚ ਕਿਤੇ ਵੀ ਗੁਲਾਬੀ ਸੂੰਡੀ Pink Bollworm ਨਹੀਂ ਮਿਲੀ ਪਰ Whitefly ਦਾ ਹਮਲਾ ਵੇਖਣ ਨੂੰ ਮਿਲਿਆ ਹੈ।
ਇਸ ਮੌਕੇ ਉਨ੍ਹਾਂ ਨਾਲ ਮੁੱਖ ਖੇਤੀਬਾੜੀ ਅਫ਼ਸਰ Chief Agriculture Officer ਫਾਜਿਲਕਾ ਡਾ: ਰੇਸਮ ਸਿੰਘ, ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ, ਬਲਾਕ ਖੇਤੀਬਾੜੀ ਅਫ਼ਸਰ ਸਰਵਣ ਸਿੰਘ ਆਦਿ ਵੀ ਹਾਜਰ ਸਨ। ਉਨ੍ਹਾਂ ਵੱਲੋਂ Panjkoshi, Doulat Pura, Dalmir Khera, Telu Pura, Bahawalwasi ਆਦਿ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਨੂੰ ਚਿੱਟੀ ਮੱਖੀ ਦੀ ਰੋਕਥਾਮ ਬਾਰੇ ਜਾਣਕਾਰੀ ਵੀ ਦਿੱਤੀ ਗਈ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਦਲਮੀਰ ਖੇੜਾ ਵਿਚ ਇਕ ਕਿਸਾਨ ਦੀ ਨਰਮੇ ਦੀ ਫਸਲ ਚਿੱਟੀ ਮੱਖੀ ਤੋਂ ਬਹੁਤ ਪ੍ਰਭਾਵਿਤ ਸੀ ਪਰ ਕਿਸਾਨ ਨੇ ਵਿਭਾਗ ਦੀ ਸਲਾਹ ਅਨੁਸਾਰ ਦੇਖਭਾਲ ਕੀਤੀ ਤਾਂ ਉਹ ਫਸਲ ਹੁਣ ਬਹਾਲ ਹੋ ਗਈ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਊਣ ਨਾ ਸਗੋਂ ਵਿਭਾਗ ਦੀਆਂ ਸਿ਼ਫਾਰਸਾਂ ਤੇ ਅਮਲ ਕਰਨ। ਇਸ ਮੌਕੇ PAU ਦੀ ਟੀਮ ਨੇ ਵੀ ਡਾ: ਸੰਦੀਪ ਰਹੇਜਾ ਅਤੇ ਸ੍ਰੀ ਸੁਭਾਸ ਚੰਦਰ ਦੀ ਅਗਵਾਈ ਵਿਚ ਨਰਮੇ ਦੇ ਖੇਤਾਂ ਦਾ ਦੌਰਾ ਕੀਤਾ।
ਵਧੇਰੇ ਜਾਣਕਾਰੀ ਲਈ Abohar ਬਲਾਕ ਦੇ ਕਿਸਾਨ ਫੋਨ ਨੰਬਰ 98158-40646 ਤੇ Khuian Sarwar ਬਲਾਕ ਦੇ ਕਿਸਾਨ 98154-95802 ਤੇ, Fazilka ਬਲਾਕ ਦੇ ਕਿਸਾਨ 94639-76472 ਤੇ ਅਤੇ Jalalabad ਦੇ ਕਿਸਾਨ ਫੋਨ ਨੰਬਰ 98964-01313 ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ Kisan Call Center ਦੇ ਟੋਲ ਫਰੀ ਨੰਬਰ 1800 180 1551 ਤੇ ਸਵੇਰੇ 6 ਵਜੇ ਤੋਂ ਸ਼ਾਮ 10 ਵਜੇ ਤੱਕ ਖੇਤੀਬਾੜੀ ਸਬੰਧੀ ਸਲਾਹ ਲਈ ਜਾ ਸਕਦੀ ਹੈ।
ਇਹ ਵੀ ਪੜ੍ਹੋ (ਪੜ੍ਹਨ ਲਈ ਨਿਮਨ ਲਿੰਕ ਤੇ ਕਲਿੱਕ ਕਰੋ)
No comments:
Post a Comment