Sunday, July 23, 2023

ਨਰਮੇ ਦੀ ਖੇਤੀ ਲਈ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਦੀ ਤਾਜਾ ਸਲਾਹ ਪੜ੍ਹੋ।

ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਵਿਗਿਆਨੀਆਂ ਨੇ ਵੱਖ—ਵੱਖ ਪਿੰਡਾਂ ਦਾ ਸਰਵੇਅ ਕਰ ਨਰਮੇ ਦੀ ਫਸਲ ਸਬੰਧੀ ਦਿੱਤੇ ਜ਼ਰੂਰੀ ਸੁਝਾਅ

ਫਾਜ਼ਿਲਕਾ, 23 ਜੁਲਾਈ

ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ Punjab Agriculture Univeristy ਦੇ ਵਾਈਜ਼ ਚਾਂਸਲਰ ਡਾ. ਐਸ.ਐਸ. ਗੋਸ਼ਲ ਦੀ ਅਗਵਾਈ ਤੇ ਪ੍ਰਸਾਰ ਨਿਰਦੇਸ਼ਕ ਡਾ. ਜੀ.ਐਸ. ਬੂਟਰ ਦੇ ਦਿਸ਼ਾ—ਨਿਰਦੇਸ਼ਾ ਤਹਿਤ ਪੀ.ਏ.ਯੂ. ਫਾਰਮਰ ਸਲਾਹਕਾਰ ਸੇਵਾ ਕੇਂਦਰ ਤੇ ਖੇਤਰੀ ਖੋਜ਼ ਕੇਂਦਰ ਦੇ ਵਿਗਿਆਨੀਆਂ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ—ਵੱਖ ਪਿੰਡਾਂ ਵਿਚ ਨਰਮੇ ਦੀ ਫਸਲ ਦਾ ਸਰਵੇਅ ਕੀਤਾ ਜਾ ਰਿਹਾ ਹੈ।


ਸਰਵੇਅ ਦੀ ਰਿਪੋਰਟ ਅਨੁਸਾਰ ਡਾ. ਮਨਪ੍ਰੀਤ ਸਿੰਘ Manpreet Singh ਨੇ ਕਿਸਾਨਾਂ ਨੂੰ ਉਚਿਤ ਮਾਤਰਾ ਵਿਚ ਖਾਦ ਪ੍ਰਬੰਧਨ ਦਾ ਧਿਆਨ ਰੱਖਣ ਅਤੇ ਯੁਰੀਆ Urea  ਦੀ ਪੂਰਾ ਮਾਤਰਾ ਦੇ ਦੋ ਬੇਗ 90 ਕਿਲੋ ਪ੍ਰਤੀ ਏਕੜ ਵਿਚ ਵਰਤੌਂ ਕਰਨ ਦੀ ਸਲਾਹ ਦਿੱਤੀ ਅਤੇ ਫੂਲਾਂ ਦੀ ਅਵਸਥਾ *ਤੇ 13.0.45 (ਪੋਟਾਸ਼ੀਅਮ ਨਾਇਟੇ੍ਰਟ) 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 3 ਜਾਂ 4 ਸਪਰੇਅ 10 ਦਿਨਾਂ ਦੇ ਅੰਤਰਾਲ ਵਿਚ ਕਰਨ ਦੀ ਸਲਾਹ ਦਿੱਤੀ ਤਾਂ ਜ਼ੋ ਨਰਮੇ ਦਾ ਫਸਲ ਦਾ ਉਤਪਾਦਨ ਵਧੀਆ ਹੋ ਸਕੇ।

ਡਾ. ਜਗਦੀਸ਼ ਅਰੋੜਾ Jagdish Arora ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਨਰਮੇ Cotton ਦੀ ਫਸਲ ਦੇ ਕੀਟ ਅਤੇ ਬਿਮਾਰੀਆਂ Pest and Diseases in Cotton ਸਥਿਤੀ ਹਲੇ ਕਾਬੂ ਹੇਠ ਹਨ ਅਤੇ ਕਿਸਾਨ ਵੀਰ ਲੋੜ ਅਨੁਸਾਰ ਕੀਟਨਾਸ਼ਕਾਂ Pesticide ਦਾ ਛਿੜਕਾਅ ਕਰ ਰਹੇ ਹਨ ਪਰ ਉਨ੍ਹਾਂ ਨੇ ਕਿਸਾਨਾਂ ਨੂੰ ਇਹ ਅਪੀਲ ਕੀਤੀ ਕਿ ਲਗਾਤਾਰ ਕਿਸਾਨ ਫਸਲ ਦਾ ਨਿਰੀਖਣ ਕਰਦੇ ਰਹਿਣ ਅਤੇ ਯੁਨੀਵਰਸਿਟੀ ਦੇ ਮਾਹਰਾਂ ਦੀ ਅਡਵਾਈਜਰੀ ਅਨੁਸਾਰ ਨਰਮੇ ਦੀ ਫਸਲ ਨੂੰ ਥਿਰਪਸ (ਜੂੰ)  ਦੇ ਨਿਅੰਤਰਨ ਲਈ ਕਿਉਰਾਕਰਾਨ (ਪ੍ਰੋਫਨੋਫਾਸ 50 ਈ.ਸੀ) 500 ਮਿ.ਲੀ. ਜਾਂ ਡੈਲੀਗੇਟ (ਸਪੀਨਟੋਰਮ 11.7 ਐਸ.ਸੀ.) 170 ਮਿ.ਲੀ. ਦੀ ਦਰ ਨਾਲ ਵਰਤੋਂ ਕੀਤੀ ਜਾਵੇ। ਜੈਸਿਡ (ਹਰਾ ਤੈਲਾ) ਤੇ ਚਿਟੀ ਮੱਖੀ ਦੇ ਕੰਟਰੋਲ ਲਈ ਓਸੀਨ (ਡਾੲਨਿਟਰੋਫਿਉਰਨ 20.5 ਐਸ.ਜੀ) 60 ਗ੍ਰਮ ਜਾਂ ਉਲਾਲਾ (ਫਲੋਨਿਕੈਮਿਡ 50 ਡਬਲਿਉ.ਜੀ) ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾਵੇ।

ਡਾ. ਪੀ.ਕੇ. ਅਰੋੜਾ PK Arora ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਿਰੀਖਣ ਦੇ ਦੌਰਾਨ ਕੁਝ ਫੁਲਾਂ ਅਤੇ ਪੁਰਾਣੇ ਟਿੰਡਿਆਂ *ਤੇ ਗੁਲਾਬੀ ਸੁੰਡੀ ਦਾ ਪ੍ਰਕੋਪ ਦੇਖਣ ਨੂੰ ਮਿਲਿਆ ਹੈ, ਇਸ ਸਥਿਤੀ ਵਿਚ ਕਿਸਾਨ ਵੀਰ ਗੁਲਾਬੀ ਸੁੰਡੀ Pink Bollworm  ਦੀ ਰੋਕਥਾਮ ਲਈ ਫੋਰੋਮੋਨ ਟੈ੍ਰਪ Feroman Trap ਦੀ ਵਰਤੋਂ ਖੇਤਾਂ *ਚ ਕਰਨ ਅਤੇ ਗੁਲਾਬੀ ਸੁੰਡੀ ਦੇ ਕੰਟਰੋਲ ਲਈ ਕੀਟਨਾਸ਼ਕ ਪੋ੍ਰਕਲੇਮ (ਐਮਾਮੇਕਿਟਨ ਬੇਂਜੋਏਟ 5 ਐਸ.ਜੀ) 100 ਗ੍ਰਾਮ, ਕਿਉਰਾਕਰਾਮ (ਪ੍ਰੋਫਨੋਫਾਸ 50 ਈ.ਸੀ.) 500 ਮਿ.ਲੀ ਜਾਂ ਡੇਲੀਗੇਟ (ਸਪੀਨਟੋਰਮ 11.7 ਐਸ.ਸੀ) 170 ਮਿਲੀ ਜਾਂ ਇੰਡੋਕਸਾਕਾਰਬ 14.5 ਐਸ.ਸੀ 200 ਮਿ.ਲੀ ਜਾਂ ਫੇਮ (ਫਰੁਬੇਡਿਆਮਾਈਡ 480 ਐਸ.ਸੀ.) 40 ਮਿ.ਲੀ. ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾਵੇ।

ਡਾ. ਅਨਿਲ ਸਾਂਗਵਾਨ Anil Sangwan ਨੇ ਕਿਸਾਨਾ ਨੂੰ ਅਪੀਲ ਕੀਤੀ ਕਿ ਕਿਸਾਨ ਭਰਾ ਨਰਮੇ ਦੀ ਸਮੱਸਿਆਵਾਂ ਦੇ ਸਮਾਧਾਨ ਲਈ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਜਾਂ ਜ਼ਿਲ੍ਹਾ ਖੇਤੀਬਾੜੀ ਦਫਤਰ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ।

No comments:

Post a Comment

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...