Sunday, July 23, 2023

ਕਿਸਾਨ ਤਰਸੇਮ ਸਿੰਘ ਨੇ `ਮਿਹਨਤ ਅੱਗੇ ਲੱਛਮੀ, ਪੱਖੇ ਅੱਗੇ ਪੌਣ` ਦੀ ਕਹਾਵਤ ਨੂੰ ਸੱਚ ਕਰ ਦਿਖਾਇਆ

ਸਬਜ਼ੀਆਂ ਅਤੇ ਬਾਗਬਾਨੀ ਦੀ ਸਫਲ ਕਾਸ਼ਤ ਕਰਕੇ ਛੋਟੇ ਕਿਸਾਨਾਂ ਲਈ ਉਦਾਹਰਨ ਬਣਿਆ ਕਿਸਾਨ ਤਰਸੇਮ ਸਿੰਘ


ਗੁਰਦਾਸਪੁਰ, 2- `ਮਿਹਨਤ ਅੱਗੇ ਲੱਛਮੀ, ਪੱਖੇ ਅੱਗੇ ਪੌਣ` ਦੀ ਕਹਾਵਤ ਨੂੰ ਪਿੰਡ ਕਾਹਲਵਾਂ ਦੇ ਕਿਸਾਨ ਨੇ ਆਪਣੀ ਮਿਹਨਤ ਨਾਲ ਸੱਚ ਕਰ ਦਿਖਾਇਆ ਹੈ। Gurdaspur ਕਾਦੀਆਂ ਨੇੜਲੇ ਪਿੰਡ ਕਾਹਲਵਾਂ ਦੇ ਕਿਸਾਨ ਤਰਸੇਮ ਸਿੰਘ Farmer Tarsem Singh ਕੋਲ ਭਾਵੇਂ ਖੇਤੀ ਲਈ 14 ਕਨਾਲ ਦੀ ਵਾਹੀ ਹੈ ਪਰ ਉਹ ਸਬਜ਼ੀਆਂ ਦੀ ਕਾਸ਼ਤ Vegetable Cultivation ਅਤੇ ਬਾਗਬਾਨੀ Horticulture ਜਰੀਏ ਇਸਤੋਂ ਚੋਖੀ ਕਮਾਈ ਕਰ ਰਿਹਾ ਹੈ। 

ਕਿਸਾਨ ਤਰਸੇਮ ਸਿੰਘ ਪਿਛਲੇ ਕਰੀਬ 13 ਸਾਲ ਤੋਂ ਸਬਜ਼ੀਆਂ ਅਤੇ ਫ਼ਲਾਂ ਦੀ ਸਫਲ ਕਾਸ਼ਤ ਕਰ ਰਿਹਾ ਹੈ। ਉਹ ਆਪਣੇ ਖੇਤਾਂ ਵਿੱਚ ਹਰ ਸਾਲ ਮੌਸਮੀ ਸਬਜ਼ੀਆਂ ਦੀ ਕਾਸ਼ਤ ਕਰਦਾ ਹੈ ਜਿਸ ਵਿੱਚ ਉਹ ਮੁੱਖ ਤੌਰ `ਤੇ ਤੋਰੀ, ਭਿੰਡੀ, ਸਾਗ, ਧਨੀਆ, ਪਾਲਕ, ਆਲੂ ਆਦਿ ਨੂੰ ਉਗਾਉਂਦਾ ਹੈ। ਤਰਸੇਮ ਸਿੰਘ ਆਪਣੀਆਂ ਸਬਜ਼ੀਆਂ ਦੀ ਕਾਸ਼ਤ ਨੂੰ ਕੋਈ ਕੀਟ-ਨਾਸ਼ਕ ਰਸਾਇਣ ਨਹੀਂ ਪਾਉਂਦਾ ਸਗੋਂ ਉਹ ਦੇਸੀ ਰੂੜੀ ਅਤੇ ਗੰਡੋਇੰਆਂ ਦੀ ਖਾਦ ਦੀ ਵਰਤੋਂ ਹੀ ਕਰਦਾ ਹੈ। ਉਹ ਖੇਤਾਂ ਵਿੱਚ ਸਾਰਾ ਕੰਮ ਆਪਣੇ ਹੱਥੀਂ ਖੁਦ ਕਰਦਾ ਹੈ ਜਿਸ ਨਾਲ ਉਸਦੀ ਖੇਤੀ ਲਾਗਤ ਵੀ ਘੱਟ ਜਾਂਦੀ ਹੈ। Organic Farming 


ਕਿਸਾਨ ਤਰਸੇਮ ਸਿੰਘ ਸਬਜ਼ੀਆਂ ਦੀ ਕਾਸ਼ਤ ਤੋਂ ਇਲਾਵਾ ਬਾਗਬਾਨੀ ਵੀ ਕਰਦਾ ਹੈ। ਉਸਨੇ ਆਪਣੇ ਖੇਤਾਂ ਵਿੱਚ ਅੰਬ, Mango ਲੀਚੀ, ਆਲੂ-ਬੁਖਾਰਾ ਅਤੇ ਨਿੰਬੂ ਦੇ ਬੂਟੇ ਲਗਾਏ ਹੋਏ ਹਨ ਜਿਨ੍ਹਾਂ ਤੋਂ ਹਰ ਸਾਲ ਉਸਨੂੰ ਮੌਸਮੀ ਫ਼ਲ ਪ੍ਰਾਪਤ ਹੋ ਜਾਂਦੇ ਹਨ। ਇਹ ਫ਼ਲ ਉਸਦੀ ਆਮਦਨ ਵਿੱਚ ਹੋਰ ਵੀ ਵਾਧਾ ਕਰਦੇ ਹਨ। 

ਕਿਸਾਨ ਤਰਸੇਮ ਸਿੰਘ ਦੀ ਏਨੀ ਥੋੜੀ ਖੇਤੀ ਵਿਚੋਂ ਵੀ ਸਫਲਤਾ ਦਾ ਮੁੱਖ ਕਾਰਨ ਉਸ ਵੱਲੋਂ ਖੁਦ ਹੱਥੀਂ ਕੰਮ ਕਰਨਾ ਹੈ ਅਤੇ ਆਪਣੀ ਉਪਜ ਦਾ ਖੁਦ ਮੰਡੀਕਰਨ Self Marketing ਕਰਨਾ ਹੈ। ਉਹ ਆਪਣੀਆਂ ਸਬਜ਼ੀਆਂ ਅਤੇ ਫ਼ਲਾਂ ਨੂੰ ਖੁਦ ਕਾਦੀਆਂ ਸ਼ਹਿਰ Kadiya  ਵਿੱਚ ਜਾ ਕੇ ਵੇਚਦਾ ਹੈ। ਤਰਸੇਮ ਸਿੰਘ ਦੱਸਦਾ ਹੈ ਕਿ ਇਸ ਸਾਲ ਜਦੋਂ ਮੰਡੀ ਵਿੱਚ ਆਲੂ ਦਾ ਰੇਟ 4-5 ਰੁਪਏ ਮਿਲ ਰਿਹਾ ਸੀ ਤਾਂ ਉਸ ਵੱਲੋਂ ਸਿੱਧੀ ਗ੍ਰਾਹਕਾਂ ਤੱਕ ਮਾਰਕਟਿੰਗ ਕਰਦੇ ਹੋਏ ਆਲੂਆਂ ਦਾ ਭਾਅ 10-12 ਰੁਪਏ ਪ੍ਰਤੀ ਕਿਲੋ ਵੱਟਿਆ ਗਿਆ। ਉਸਨੇ ਕਿਹਾ ਕਿ ਹੁਣ ਉਸਦੀ ਮਾਰਕਿਟ ਬਣ ਗਈ ਹੈ ਅਤੇ ਉਸਦੀਆਂ


ਸਬਜ਼ੀਆਂ ਅਤੇ ਫਲ਼ਾਂ ਦੀ ਕੁਆਲਿਟੀ ਵਧੀਆ ਹੋਣ ਕਾਰਨ ਗ੍ਰਾਹਕ ਵੀ ਬਜ਼ਾਰੀ ਕੀਮਤ ਨਾਲੋਂ ਵੱਧ ਕੀਮਤ ਭਰਦੇ ਹਨ। ਇਸਤੋਂ ਇਲਾਵਾ ਤਰਸੇਮ ਸਿੰਘ ਆਪਣੀਆਂ ਜਿਨਸਾਂ ਖੇਤ ਤੋਂ ਕਿਸਾਨ ਸਿਖਲਾਈ ਕੈਂਪਾਂ, ਕਿਸਾਨ ਮੇਲਿਆਂ ਅਤੇ ਹੋਰ ਪ੍ਰੋਗਰਾਮਾਂ ਦੌਰਾਨ ਵੀ ਵੇਚਦੇ ਹਨ। 

ਕਿਸਾਨ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਹੱਥੀਂ ਮਿਹਨਤ ਕਰਕੇ ਸਾਫ਼-ਸੁਥਰੀ ਪੈਦਾਵਾਰ ਕਰਨ ਦੀ ਲੋੜ ਹੈ ਅਤੇ ਜਦੋਂ ਤੁਸੀਂ ਗ੍ਰਾਹਕ ਸਾਹਮਣੇ ਆਪਣੀ ਮਿਆਰੀ ਉਪਜ ਪੇਸ਼ ਕਰੋਗੇ ਤਾਂ ਉਸ ਤੋਂ ਬਾਅਦ ਗ੍ਰਾਹਕ ਖੁਦ ਹੀ ਤੁਹਾਡੇ ਤੱਕ ਪਹੁੰਚ ਕਰ ਲੈਂਦੇ ਹਨ। ਕਿਸਾਨ ਤਰਸਮੇ ਸਿੰਘ ਨੇ ਛੋਟੇ ਕਿਸਾਨਾਂ ਨੂੰ ਕਿਹਾ ਹੈ ਕਿ ਸਬਜ਼ੀਆਂ ਅਤੇ ਫ਼ਲਾਂ ਦੀ ਪੈਦਾਵਾਰ ਬੇਹਤਰ ਵਿਕਲਪ ਹੈ ਅਤੇ ਛੋਟੇ ਕਿਸਾਨਾਂ ਨੂੰ ਥੋੜੀ ਜ਼ਮੀਨ ਵਿੱਚੋਂ ਵੱਧ ਆਮਦਨ ਪ੍ਰਾਪਤ ਕਰਨ ਲਈ ਸਬਜ਼ੀਆਂ ਅਤੇ ਬਾਗਬਾਨੀ ਨੂੰ ਅਪਨਾਉਣਾ ਚਾਹੀਦਾ ਹੈ। ਕਿਸਾਨ ਤਰਸੇਮ ਛੋਟੇ ਕਿਸਾਨਾਂ ਲਈ ਕਾਮਯਾਬੀ ਦੀ ਇੱਕ ਵਧੀਆ ਉਦਾਹਰਨ ਹੈ।

No comments:

Post a Comment

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...