ਖੇਤੀਬਾੜੀ ਵਿਭਾਗ ਵੱਲੋ ਨਰਮੇ ਦੀ ਫਸਲ ਸਬੰਧੀ ਕਿਸਾਨਾਂ ਲਈ ਇੱਕ ਦਿਨ ਸਿਖਲਾਈ ਕੈਂਪ ਦਾ ਆਯੋਜਨ
ਅਬੋਹਰ, 20 ਮਈ
ਕਿਸਾਨਾਂ ਨੂੰ ਗੁਲਾਬੀ ਸੁੰਡੀ Pink Bollworm ਸਰਵ-ਪੱਖੀ ਕੀਟ ਪ੍ਰਬੰਧਨ ਸਬੰਧੀ ਕੇਂਦਰੀ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ CIPMC ਸੈਂਟਰ, ਜਲੰਧਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਫਾਜ਼ਿਲਕਾ ਦੇ ਸਹਿਯੋਗ ਨਾਲ ਸਿਟਰਮ ਇਸਟੇਟ, ਅਬੋਹਰ Abohar ਵਿਖੇ ਇੱਕ ਰੋਜ਼ਾ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਫਾਜ਼ਿਲਕਾ, ਅਬੋਹਰ, ਖੂਈਆਂ ਸਰਵਰ ਅਤੇ ਜਲਾਲਾਬਾਦ ਦੇ 100 ਕਿਸਾਨਾਂ ਨੇ ਭਾਗ ਲਿਆ। CIPM Center Jalandhar ਦੇ ਅਸਿਸਟੈਟ ਡਾਇਰੈਕਟਰ ਡਾ. ਪੀ.ਸੀ. ਭਾਰਦਵਾਜ਼ ਵੱਲੋ ਨਰਮੇ ਤੇ ਗੁਲਾਬੀ ਸੁੰਡੀ ਦੀ ਮਾਨੀਟਰਿੰਗ ਸਬੰਧੀ ਐਨ.ਪੀ.ਐਸ.ਐਸ. NPSS App ਐਪ ਬਾਰੇ ਜਾਣਕਾਰੀ ਦਿੱਤੀ ਗਈ। ਪੀ.ਏ.ਯੂ., ਲੁਧਿਆਣਾ ਦੇ ਖੇਤਰੀ ਖੋਜ ਕੇਂਦਰ, ਲੁਧਿਆਣਾ ਤੋਂ ਆਏ ਡਾ. ਸੁਨੇਣਾ ਪੂਣੀਆਂ ਪਲਾਂਟ ਬਰੀਡਰ ਵੱਲੋ ਨਰਮੇ ਦੀਆਂ ਵੱਖ-ਵੱਖ ਕਿਸਮਾਂ ਬਾਰੇ ਦੱਸਿਆ ਗਿਆ ਅਤੇ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋ ਮੰਨਜੂਰਸੁਦਾ ਕਿਸਮਾਂ ਬੀਜਣ ਦੀ ਸਲਾਹ ਦਿੱਤੀ। ਡਾ. ਮਨਪ੍ਰੀਤ ਸਿੰਘ, ਐਗਰੋਨੋਮਿਸਟ ਵੱਲੋ ਨਰਮੇ ਦੀ ਫਸਲ ਤੇ ਸਤੁੰਲਿਤ ਖਾਦਾਂ ਦੀ ਵਰਤੋਂ ਬਾਰੇ ਚਾਨਣਾ ਪਾਇਆ ਗਿਆ।
ਡਾ. ਜਗਦੀਸ਼ ਅਰੋੜਾ, ਡਿਸਟ੍ਰਿਕਟ ਐਕਸਟੈਨਸ਼ਨ ਸਪੈਸ਼ਲਿਸਟ ਨੇ ਨਰਮੇ ਦੀ ਫਸਲ ਦੇ ਵੱਖ-ਵੱਖ ਕੀੜੇ-ਮਕੌੜੇ ਅਤੇ ਬਿਮਾਰੀਆਂ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਨੇ ਕਿਸਾਨਾਂ ਨੂੰ ਖੇਤਾਂ ਵਿੱਚ ਪਏ ਛਟੀਆਂ ਦੇ ਢੇਰਾਂ ਸਬੰਧੀ ਕਿਹਾ ਕਿ ਇਹ ਢੇਰ ਖੇਤ ਵਿੱਚ ਹੀ ਉਲਟ-ਪੁਲਟ ਕਰ ਦਿੱਤੇ ਜਾਣ ਤਾਂ ਜ਼ੋ ਗੁਲਾਬੀ ਸੁੰਡੀ ਦੇ ਪਤੰਗੇ ਦੀ ਜ਼ਿਆਦਾ ਤਾਪਮਾਨ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਆਟੋਮੈਟਿਕ ਸੁਸਾਈਡਲ ਡੈਥ ਹੋ ਜਾਵੇ।
ਸੀ.ਆਈ.ਪੀ.ਐਮ. ਸੈਂਟਰ ਦੇ ਏ.ਪੀ.ਪੀ.ਓ. ਡਾ. ਚੰਦਰਭਾਨ ਦੁਆਰਾ ਕਿਸਾਨਾਂ ਨੂੰ ਐਨ.ਪੀ.ਐਸ.ਐਸ. ਐਪ ਚਲਾਉਣ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਕਿ ਟਰੇਨਿੰਗ ਲੈਣ ਵਾਲੇ ਹਰੇਕ ਕਿਸਾਨ ਨੂੰ ਪੰਜ-ਪੰਜ ਫਿਰੋਮੋਨ ਟਰੈਪ ਦਿੱਤੇ ਜਾਣਗੇ, ਜੋ ਕਿ ਕਿਸਾਨ ਵੱਲੋ ਆਪਣੇ ਖੇਤ ਵਿੱਚ ਪੰਜ ਥਾਵਾਂ ਤੇ ਲਗਾਏ ਜਾਣਗੇ ਅਤੇ ਫਿਰੋਮੋਨ ਟਰੈਪ ਤੋਂ ਖੇਤ ਵਿੱਚ ਕੀੜੇ ਦੀ ਮੌਜੂਦਗੀ ਦੇ ਲੈਵਲ ਬਾਰੇ ਜਾਣਕਾਰੀ ਮਿਲੇਗੀ, ਜਿਸਦੇ ਅਧਾਰ ਤੇ ਗੁਲਾਬੀ ਸੁੰਡੀ ਦੀ ਰੌਕਥਾਮ ਸਬੰਧੀ ਕਿਸਾਨਾਂ ਨੂੰ ਅਡਵਾਇਜ਼ਰੀ Advisory ਜਾਰੀ ਕੀਤੀ ਜਾਵੇਗੀ। ਡਾ. ਚੇਤਨ ਦੁਆਰਾ ਖੇਤ ਵਿੱਚ ਫਿਰੋਮੋਨ Feroman Trap ਟਰੈਪ ਲਗਾਉਣ ਦੀ ਵਿੱਧੀ ਸਮਝਾਈ ਗਈ। ਡਿਪਟੀ ਡਾਇਰੈਕਟਰ ਕਾਟਨ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਧਰਮਪਾਲ ਮੌਰਿਆ ਵੱਲੋ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਗੁਲਾਬੀ ਸੁੰਡੀ ਦੇ ਸੰਭਾਵਿਤ ਹਮਲੇ ਨੂੰ ਰੋਕਣ ਲਈ ਸਾਰੀਆਂ ਜਿਨਿੰਗ ਫੈਕਟਰੀਆਂ ਦੀ ਫਿਊਮੀਗੇਸ਼ਨ Fumigation ਕਰਵਾ ਦਿੱਤੀ ਗਈ ਹੈ ਅਤੇ ਨਹਿਰੀ ਪਾਣੀ ਵੀ ਟੇਲਾਂ ਤੱਕ ਮੁਹੱਈਆ ਕਰਵਾਇਆ ਗਿਆ ਹੈ। ਉਹਨਾਂ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਨਰਮੇ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਵੱਲੋ ਸੀ.ਆਈ.ਪੀ.ਐਮ. ਸੈਂਟਰ, ਜਲੰਧਰ ਦੀ ਸਾਰੀ ਟੀਮ, ਖੇਤਰੀ ਖੋਜ ਕੇਂਦਰ, ਅਬੋਹਰ ਦੀ ਸਮੁੱਚੀ ਟੀਮ ਅਤੇ ਸਮੂਹ ਕਿਸਾਨਾਂ ਦਾ ਧੰਨਵਾਦ ਕੀਤਾ।ਸਟੇਜ਼ ਦਾ ਸੰਚਾਲਨ, ਸ੍ਰੀ ਰਜਿੰਦਰ ਕੁਮਾਰ ਵਰਮਾ, ਖੇਤੀਬਾੜੀ ਵਿਕਾਸ ਅਫਸਰ, ਅਬੋਹਰ ਦੁਆਰਾ ਕੀਤਾ ਗਿਆ।
ਇਸ ਮੌਕੇ ਸ੍ਰੀ ਸੁੰਦਰ ਲਾਲ, ਸਹਾਇਕ ਪੌਦਾ ਸੁਰੱਖਿਆ ਅਫਸਰ, ਅਬੋਹਰ, ਸ੍ਰੀਮਤੀ ਮਮਤਾ, ਖੇਤੀਬਾੜੀ ਅਫਸਰ(ਹ:ਕ), ਫਾਜ਼ਿਲਕਾ, ਸ੍ਰੀ ਅਸ਼ੀਸ਼ ਸ਼ਰਮਾ, ਖੇਤੀਬਾੜੀ ਵਿਕਾਸ ਅਫਸਰ(ਟੀ.ਏ.), ਫਾਜਿਲਕਾ, ਸ੍ਰੀ ਅਜੈਪਾਲ, ਖੇਤੀਬਾੜੀ ਵਿਕਾਸ ਅਫਸਰ, ਖੂਈਆ ਸਰਵਰ, ਸ੍ਰੀ ਸ਼ੀਸ਼ਪਾਲ ਗੋਦਾਰਾ, ਖੇਤੀਬਾੜੀ ਵਿਕਾਸ ਅਫਸਰ(ਪੀ.ਪੀ.), ਅਬੋਹਰ, ਸ੍ਰੀ ਹਰੀਸ਼ ਕੁਮਾਰ, ਖੇਤੀਬਾੜੀ ਵਿਕਾਸ ਅਫਸਰ(ਜ਼ਿਲ੍ਹਾ-ਕਮ), ਫਾਜ਼ਿਲਕਾ, ਸ੍ਰੀ ਦਿਆਲ
ਚੰਦ, ਖੇਤੀਬਾੜੀ ਐਕਸਟੈਂਸ਼ਨ ਅਫਸਰ, ਅਬੋਹਰ ਅਤੇ ਸ੍ਰੀ ਅਜੈ ਸ਼ਰਮਾ, ਖੇਤੀਬਾੜੀ ਉਪ-ਨਿਰੀਖਕ, ਫਾਜ਼ਿਲਕਾ ਵੀ ਹਾਜ਼ਰ ਸਨ।
No comments:
Post a Comment