Monday, May 20, 2024

ਪੀ ਏ ਯੂ ਮਾਹਿਰਾਂ ਨੇ ਵੱਧ ਰਹੀ ਗਰਮੀ ਤੋਂ ਫ਼ਸਲਾਂ ਅਤੇ ਸਿਹਤ ਦੇ ਬਚਾ ਲਈ ਕਿਸਾਨਾਂ ਨੂੰ ਦਿੱਤੇ ਸੁਝਾਓ

ਇਸ ਸਮੇਂ ਗਰਮੀ ਕਹਿਰ ਢਾਹ Heat Wave ਰਹੀ ਹੈ। ਇਹ ਜਿੱਥੇ ਮਨੁੱਖਾਂ ਲਈ ਖਤਰਨਾਕ ਹੈ ਉਥੇ ਹੀ ਇਸਦੇ ਫਸਲਾਂ ਤੇ ਵੀ ਮਾੜੇ ਪ੍ਭਾਵ ਪੈ ਰਹੇ ਹਨ। ਅਜਿਹੇ ਵਿਚ ਪੀਏਯੂ PAU ਨੇ ਕਿਸਾਨਾਂ ਲਈ ਸਲਾਹ ਜਾਰੀ ਕੀਤੀ ਹੈ।

ਪਿੱਛਲੇ ਕੁਝ ਦਿਨਾਂ ਤੋਂ ਗਰਮੀ ਦੀ ਲਹਿਰ ਚੱਲਣ ਕਾਰਨ ਤਾਪਮਾਨ  ਆਮ ਨਾਲੋਂ 4 ਡਿਗਰੀ ਸੈਂਟੀਗਰੇਡ ਵੱਧ ਦੇਖਿਆ ਜਾ ਰਿਹਾ ਹੈ। ਇਸੇ ਸਿਲਸਿਲੇ ਵਿਚ ਪੰਜਾਬ ਵਿਚ ਦਿਨ ਦਾ ਤਾਪਮਾਨ Maximum Temperature ਲਗਾਤਾਰ 43 ਡਿਗਰੀ ਸੈਂਟੀਗਰੇਡ ਅਤੇ ਰਾਤ ਦਾ ਤਾਪਮਾਨ 26 ਡਿਗਰੀ ਸੈਂਟੀਗਰੇਡ ਤੋਂ ਉੱਪਰ ਦਰਜ ਕੀਤਾ ਜਾ ਰਿਹਾ ਹੈ। ਹਾਲਾਂਕਿ, ਰਾਜ ਦੇ ਕੁਝ ਹਿੱਸਿਆਂ ਵਿੱਚ ਦਿਨ ਦਾ ਤਾਪਮਾਨ 45-46 ਡਿਗਰੀ ਸੈਂਟੀਗਰੇਡ ਤੱਕ ਹੈ। ਦਿਨ ਦੇ ਸਮੇਂ ਦੇ ਆਮ ਤਾਪਮਾਨ ਤੋਂ ਵੱਧ ਗਰਮੀ ਕਾਰਨ ਗਰਮੀ ਲਹਿਰ ਦੇ ਹਾਲਾਤ ਪੈਦਾ ਹੋ ਰਹੇ ਹਨ। ਇਸ ਸਬੰਧੀ IMD ਮੌਸਮ ਵਿਭਾਗ ਵੱਲੋਂ ਵੀ ਰੈਡ ਅਲਰਟ ਜਾਰੀ ਕੀਤਾ ਗਿਆ ਹੈ।


ਕਿਉਂਕਿ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਸਾਫ਼ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਇਸ ਲਈ ਅਗਲੇ 4-5 ਦਿਨਾਂ ਦੌਰਾਨ ਰਾਜ Punjab ਦੇ ਕਈ ਸਥਾਨਾਂ 'ਤੇ ਗਰਮੀ ਦੀ ਲਹਿਰ ਤੋਂ ਦੇ ਹੋਰ ਸਖ਼ਤ ਅਤੇ ਗੰਭੀਰ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਲਈ ਸਾਵਧਾਨੀਆਂ ਰੱਖਣੀਆਂ ਲਾਜਮੀ ਹਨ। 

 ਇਸ ਦੇ ਮੱਦੇਨਜ਼ਰ ਪੰਜਾਬ ਖੇਤੀਬਾੜੀ ਯੁਨੀਵਰਸਿਟੀ PAU ਲੁਧਿਆਣਾ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ Farm Advisory ਦਿੱਤੀ ਹੈ ਕਿ ਉਹ ਸਵੇਰੇ ਜਾਂ ਸ਼ਾਮ ਸਮੇਂ ਫ਼ਸਲਾਂ ਨੂੰ ਹਲਕੀ ਸਿੰਚਾਈ Irrigation ਕਰਨ। ਤੀਬਰ ਗਰਮੀ ਦੀਆਂ ਸਥਿਤੀਆਂ ਦੇ ਕਾਰਨ, ਖਾਸ ਤੌਰ 'ਤੇ ਕਿਸਾਨਾਂ ਨੂੰ ਆਪਣੇ ਖੇਤ ਦੇ ਕੰਮ ਸਵੇਰੇ 11.00 ਵਜੇ ਤੋਂ ਪਹਿਲਾਂ ਅਤੇ ਸ਼ਾਮ 4.00 ਵਜੇ ਤੋਂ ਬਾਅਦ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਸਿਹਤ 'ਤੇ ਗਰਮੀ ਦੇ ਤਣਾਅ ਦੇ ਮਾੜੇ ਪ੍ਰਭਾਵਾਂ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਕੰਮ ਕਰਨ ਸਮੇਂ ਛਾਂ ਵਿਚ ਵਾਰ-ਵਾਰ ਜਾ ਕੇ ਦਮ ਲੈਣਾ ਚਾਹੀਦਾ ਹੈ। ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬਹੁਤ ਸਾਰੇ ਤਰਲ ਪਦਾਰਥ ਲੈਣ ਅਤੇ ਸਿਹਤਮੰਦ ਖੁਰਾਕ ਦੇ ਨਾਲ-ਨਾਲ ਆਪਣੇ ਆਪ ਨੂੰ ਤਰ ਰੱਖਣ। 

ਪਸ਼ੂਆਂ Cow ਨੂੰ ਗਰਮੀ ਤੋਂ ਬਚਾਉਣ ਲਈ ਪੌਸ਼ਟਿਕ ਖੁਰਾਕ ਦੇ ਨਾਲ-ਨਾਲ ਵਾਰ-ਵਾਰ ਪਾਣੀ Water ਪਿਲਾਇਆ ਜਾਵੇ, ਤਾਂ ਜੋ ਪਸ਼ੂਆਂ ਦੀ ਪੈਦਾਵਾਰ ਅਤੇ ਸਿਹਤ 'ਤੇ ਗਰਮੀ ਦੀਆਂ ਸਥਿਤੀਆਂ ਦਾ ਮਾੜਾ ਅਸਰ ਨਾ ਪੈ ਸਕੇ।

No comments:

Post a Comment

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...