Tuesday, December 17, 2024

ਕਿਨੂੰ ਬਾਗਾਂ ਵਿਚ ਮਿੱਟੀ ਜਾਂਚ ਕਦੋਂ ਤੇ ਕਿਵੇਂ ਕਰਵਾਈ ਜਾਵੇ।

 ਬਾਗਬਾਨੀ ਵਿਭਾਗ ਵੱਲੋਂ ਬਾਗਬਾਨਾਂ ਨੂੰ ਖਾਦਾਂ ਪਾਉਣ ਤੋਂ ਪਹਿਲਾਂ ਮਿੱਟੀ ਦੀ ਜਾਂਚ ਕਰਾਉਣ ਦੀ ਅਪੀਲ

 ਫਾਜ਼ਿਲਕਾ 18 ਦਸੰਬਰ 


ਬਾਗਬਾਨੀ ਵਿਭਾਗ Horticulture Department ਵੱਲੋਂ ਜ਼ਿਲ੍ਹੇ ਦੇ ਬਾਗਬਾਨਾਂ ਨੂੰ ਕਿੰਨੂੰ Kinnow ਦੇ ਬਾਗਾਂ ਨੂੰ ਰੂੜੀ ਅਤੇ ਹੋਰ ਖਾਦਾਂ Fertilizer ਪਾਉਣ ਤੋਂ ਪਹਿਲਾਂ ਮਿੱਟੀ ਦੀ ਜਾਂਚ Soil Testing ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਇਸ ਸਬੰਧੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਕੁਲਜੀਤ ਸਿੰਘ ਨੇ ਆਖਿਆ ਹੈ ਕਿ ਬਾਗਾਂ ਵਿੱਚ ਮਿੱਟੀ ਪਰਖ ਦੀ ਰਿਪੋਰਟ ਅਨੁਸਾਰ ਹੀ ਖਾਦਾਂ ਪਾਉਣੀਆਂ ਚਾਹੀਦੀਆਂ ਹਨ । ਅਜਿਹਾ ਕਰਕੇ ਕਿਸਾਨ ਬੇਲੋੜੀਆਂ ਖਾਦਾਂ ਪਾਉਣ ਦੇ ਕਰਕੇ ਹੁੰਦੇ ਖਰਚੇ ਤੋਂ ਬਚ ਸਕਦੇ ਹਨ ਅਤੇ ਜੇਕਰ ਕਿਤੇ ਕਿਸੇ ਖਾਸ ਤੱਤ ਦੀ ਘਾਟ ਹੋਵੇ ਤਾਂ ਉਸੇ ਅਨੁਸਾਰ ਖਾਦਾਂ ਦੀ ਵਰਤੋਂ ਕਰਕੇ ਆਪਣੇ ਬਾਗ ਨੂੰ ਬਿਹਤਰ ਕਰ ਸਕਦੇ ਹਨ।

 ਉਹਨਾਂ ਨੇ ਦੱਸਿਆ ਕਿ ਅਬੋਹਰ Abohar ਵਿੱਚ ਸਿਟਰਸ ਅਸਟੇਟ ਵਿਖੇ ਬਣੀ ਹੋਈ ਲੈਬੋਟਰੀ Soil Testing Laboratory ਵਿੱਚ ਬਾਗਾਂ ਲਈ ਲੋੜੀਂਦੇ ਸਾਰੇ ਤੱਤਾਂ ਦੀ ਜਾਂਚ ਕੀਤੀ ਜਾਂਦੀ ਹੈ। ਉਹਨਾਂ ਨੇ ਆਖਿਆ ਕਿ ਇੱਥੇ 16 ਪੈਰਾਮੀਟਰ ਤੇ ਤੱਤਾਂ ਅਤੇ ਪੀਐਚ, ਈਸੀ PH and EC ਆਦਿ ਦੀ  ਜਾਂਚ ਕਰਕੇ ਰਿਪੋਰਟ ਦਿੱਤੀ ਜਾਂਦੀ ਹੈ ਅਤੇ ਨਾਲ ਦੀ ਨਾਲ ਰਿਪੋਰਟ ਅਨੁਸਾਰ ਬਾਗਬਾਨਾਂ ਨੂੰ ਖਾਦਾਂ ਦੀ ਵਰਤੋਂ ਸਬੰਧੀ ਸਿਫਾਰਿਸ਼ ਕੀਤੀ ਜਾਂਦੀ ਹੈ।


 ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬਾਗਵਾਨੀ ਵਿਭਾਗ ਦੀ ਮਿੱਟੀ ਪਰਖ ਪ੍ਰਯੋਗਸ਼ਾਲਾ ਦੇ ਇੰਚਾਰਜ ਡਾ: ਸ਼ੋਪਤ ਸਹਾਰਨ ਨੇ ਦੱਸਿਆ ਕਿ ਬਾਗਾਂ ਵਿੱਚ ਮਿੱਟੀ ਜਾਂਚ ਕਰਵਾਉਣ ਲਈ ਇਹ ਢੁਕਵਾਂ ਸਮਾਂ ਹੈ ਅਤੇ ਬਾਗ ਵਿੱਚ ਰੂੜੀ Compost Manure ਜਾਂ ਹੋਰ ਰਸਾਇਣਕ ਖਾਦਾਂ ਪਾਉਣ ਤੋਂ ਪਹਿਲਾਂ ਇਹ ਨਮੂਨੇ ਲੈਣੇ ਚਾਹੀਦੇ ਹਨ। ਉਹਨਾਂ ਨੇ ਦੱਸਿਆ ਕਿ ਨਮੂਨਾ ਖੇਤ ਵਿੱਚੋਂ ਚਾਰ ਤੋਂ ਛੇ ਥਾਵਾਂ ਤੋਂ ਲੈਣੇ ਚਾਹੀਦੇ ਹਨ । ਨਮੂਨਾ ਨਾ ਤਾਂ ਬੂਟੇ ਦੀ ਜੜ੍ਹ ਦੇ ਨੇੜਿਓ ਲੈਣਾ ਹੈ ਤੇ ਨਾ ਹੀ ਬੂਟੇ ਦੀ ਛਤਰੀ ਤੋਂ ਬਾਹਰ, ਸਗੋਂ ਬੂਟੇ ਦੀ ਛੱਤਰੀ ਦੇ ਹੋਠੋ ਪੌਦੇ ਦੇ ਛੱਤਰੀ ਦੇ ਬਾਹਰਲੇ ਕਿਨਾਰੇ ਵਾਲੇ ਪਾਸੇ ਤੋਂ ਲੈਣਾ ਹੈ।  ਉਹਨਾਂ ਕਿਹਾ ਕਿ ਕਹੀ ਨਾਲ ਅੰਗਰੇਜ਼ੀ ਦੇ V ਅੱਖਰ ਦੇ ਆਕਾਰ ਦਾ ਟੱਕ ਲਗਾ ਕੇ ਰੰਬੇ ਨਾਲ ਬਰੈਡ ਦੇ ਪੀਸ ਵਾਂਗ ਉੱਪਰ ਤੋਂ ਨੀਚੇ ਤੱਕ ਛੇ ਇੰਚ ਡੁੰਗਾਈ ਤੱਕ ਦੀ ਇੱਕ ਸਾਰ ਮਿੱਟੀ ਦਾ ਨਮੂਨਾ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਖੇਤ ਵਿੱਚੋਂ ਲਏ ਗਏ ਪੰਜ ਛੇ ਨਮੂਨਿਆਂ ਨੂੰ ਆਪਸ ਵਿੱਚ ਮਿਲਾ ਲਿਆ ਜਾਵੇ । ਮਿਲੇ ਹੋਏ ਨਮੂਨਿਆਂ ਨੂੰ ਅਖਬਾਰ ਤੇ ਵਿਛਾ ਕੇ ਨਮੂਨੇ ਦੇ ਚਾਰ ਹਿੱਸੇ ਕਰਕੇ ਆਹਮਣੇ ਸਾਹਮਣੇ ਦੇ ਦੋ ਹਿੱਸੇ ਰੱਖ ਲਏ ਜਾਣ ਅਤੇ ਦੋ ਹਿੱਸੇ ਸੁੱਟ ਦਿੱਤੇ ਜਾਣ ਅਤੇ ਰੱਖੇ ਹਿੱਸਿਆਂ ਨੂੰ ਮੁੜ ਕੇ ਮਿਲਾਇਆ ਜਾਵੇ । ਇਹ ਪ੍ਰਕਿਰਿਆ ਤਦ ਤੱਕ ਦੁਹਰਾਈ ਜਾਵੇ ਜਦੋਂ ਤੱਕ ਲਗਭਗ ਅੱਧਾ ਕਿਲੋ ਮਿੱਟੀ ਦਾ ਸੈਂਪਲ ਰਹਿ ਜਾਵੇ। ਫਿਰ ਇਸ ਮਿੱਟੀ ਦੇ ਸੈਂਪਲ ਨੂੰ ਪੋਲੀਥੀਨ ਬੈਗ ਵਿੱਚ ਪਾ ਕੇ ਏਅਰ ਟਾਈਟ ਕਰ ਲਿਆ ਜਾਵੇ ਅਤੇ ਪੋਲੀਥੀਨ ਦੇ ਬੈਗ ਉੱਪਰ ਸੈਂਪਲ ਨੰਬਰ, ਖੇਤ ਨੰਬਰ, ਕਿਸਾਨ ਦਾ ਨਾਂ, ਪਿਤਾ ਦਾ ਨਾਂ ਅਤੇ ਪਿੰਡ ਦਾ ਨਾਂ ਲਿਖ ਕੇ ਬਾਗਬਾਨੀ ਵਿਭਾਗ ਦੀ ਪ੍ਰਯੋਗਸ਼ਾਲਾ ਵਿੱਚ ਪਹੁੰਚਾ ਦਿੱਤਾ ਜਾਵੇ, ਜਿੱਥੇ ਜਾਂਚ ਕਰਨ ਤੋਂ ਬਾਅਦ ਵਿਭਾਗ ਵੱਲੋਂ ਮੁਕੰਮਲ ਰਿਪੋਰਟ ਦਿੱਤੀ ਜਾਂਦੀ ਹੈ।ਇਸਦੀ ਇਕ ਸੈਂਪਲ ਦੀ ਫੀਸ 200 ਰੁਪਏ ਹੈ। 

No comments:

Post a Comment

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...