Monday, December 9, 2024

ਰਵਾਇਤੀ ਖੇਤੀ ਦੇ ਨਾਲ ਸਬਜੀ ਉਤਪਾਦਨ ਕਰਨ ਵਾਲਾ ਸਫਲ ਕਿਸਾਨ ਰਵੀ ਕਾਂਤ

-ਪਰਾਲੀ ਨੂੰ ਨਹੀਂ ਲਗਾਉਂਦਾ ਅੱਗ, ਖੇਤੀਬਾੜੀ ਵਿਭਾਗ ਨਾਲ ਹਮੇਸ਼ਾ ਰਹਿੰਦਾ ਹੈ ਜੁੜਿਆ

ਫਾਜ਼ਿਲਕਾ, 10 ਦਸੰਬਰ :

ਫਾਜ਼ਿਲਕਾ Fazilka ਜ਼ਿਲ੍ਹੇ ਦੇ ਪਿੰਡ ਨਿਹਾਲ ਖੇੜਾ Village Nihal Khera ਦਾ ਕਿਸਾਨ ਰਵੀ ਕਾਂਤ Ravi Kant ਇਕ ਅਜਿਹਾ ਸਫਲ ਕਿਸਾਨ ਹੈ ਜੋ ਕਿ ਹੋਰਨਾਂ ਲਈ ਪ੍ਰੇਰਣਾ ਸ਼੍ਰੋਤ ਬਣਕੇ ਕੰਮ ਕਰਦਾ ਹੈ। ਖੇਤੀਬਾੜੀ, ਬਾਗਬਾਨੀ, ਖੇਤੀਬਾੜੀ ਯੁਨੀਵਰਸਿਟੀ PAU ਅਤੇ ਕਿਸ਼੍ਰੀ ਵਿਗਿਆਨ ਕੇਂਦਰ KVK ਦੇ ਸਦਾ ਸੰਪਰਕ ਵਿਚ ਰਹਿ ਕੇ ਖੇਤੀ ਕਰਨ ਵਾਲਾ ਰਵੀ ਕਾਂਤ ਜਿੱਥੇ ਕਣਕ ਝੋਨੇ ਦੀ ਰਵਾਇਤੀ ਖੇਤੀ ਕਰਦਾ ਹੈ ਉਥੇ ਹੀ ਉਸ ਵੱਲੋਂ ਸਬਜੀਆਂ ਦੀ ਕਾਸਤ Vegetable Production ਕੀਤੀ ਜਾ ਰਹੀ ਹੈ।
ਰਵੀ ਕਾਂਤ ਦੱਸਦਾ ਹੈ ਕਿ ਰਵਾਇਤੀ ਫਸਲਾਂ ਤੋਂ 6 ਮਹੀਨੇ ਬਾਅਦ ਆਮਦਨ ਆਉਂਦੀ ਹੈ ਜਦ ਕਿ ਸਬਜੀਆਂ ਦੀ ਕਾਸਤ ਤੋਂ ਰੋਜਾਨਾਂ ਆਮਦਨ ਆਉਂਦੀ ਹੈ। ਉਸ ਵੱਲੋਂ ਆਪਣੇ ਖੇਤ ਵਿਚ ਭਾਂਤ ਭਾਂਤ ਦੀਆਂ ਸਬਜੀਆਂ ਲਗਾਈਆਂ ਹੋਈਆਂ ਹਨ। ਉਹ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਵੱਲੋਂ ਖੋਜੀਆਂ ਸੁਧਰੀਆਂ ਕਿਸਮਾਂ ਦੇ ਬੀਜ Seeds of High Yielding Verities ਤੇ ਪਨੀਰੀ ਵੀ ਤਿਆਰ ਕਰਦਾ ਹੈ ਜੋ ਹੋਰਨਾਂ ਕਿਸਾਨਾਂ ਨੂੰ ਵੀ ਮੁਹਈਆ ਕਰਵਾਉਂਦਾ ਹੈ।
ਰਵੀ ਕਾਂਤ ਦੱਸਦਾ ਹੈ ਕਿ ਉਸਨੇ ਆਪਣੇ ਖੇਤ ਵਿਚ ਨਵੇਂ ਨਵੇਂ ਤਜਰਬੇ ਵੀ ਆਰੰਭ ਕੀਤੇ ਹਨ। ਉਹ ਸਬਜੀਆਂ ਦਾ ਇਕ ਪਲਾਟ ਬਿਨ੍ਹਾਂ ਵਾਹੇ ਤਿਆਰ Zero Tillage ਕਰ ਰਿਹਾ ਹੈ। ਉਹ ਦੱਸਦਾ ਹੈ ਕਿ ਜੇਕਰ ਕਿਸਾਨ ਨੇ ਤਰੱਕੀ ਕਰਨੀ ਹੈ ਤਾਂ ਉਸਨੂੰ ਇਕ ਫਸਲ ਤੇ ਨਿਰਭਰ ਰਹਿਣ ਦੀ ਬਜਾਏ ਆਮਦਨ ਦੇ ਕਈ ਵਿਕਲਪ ਤਿਆਰ ਕਰਨੇ ਪੈਣਗੇ।
ਰਵੀ ਕਾਂਤ ਜਿੱਥੇ ਸਬਜੀਆਂ ਦੀ ਕਾਸਤ ਕਰਦਾ ਹੈ ਉਥੇ ਹੀ ਉਸ ਵੱਲੋਂ ਕਣਕ ਝੋਨੇ Wheat and Rice ਦੀ ਖੇਤੀ ਵੀ ਕੀਤੀ ਜਾਂਦੀ ਹੈ ਅਤੇ ਉਹ ਕਈ ਸਾਲਾਂ ਤੋਂ ਪਰਾਲੀ  ਨੂੰ ਬਿਨ੍ਹਾਂ ਸਾੜੇ ਇਸਦੀ ਸੰਭਾਲ ਕਰ ਰਿਹਾ ਹੈ। ਰਵੀ ਕਾਂਤ ਦੱਸਦਾ ਹੈ ਕਿ ਅਜਿਹਾ ਕਰਨ ਨਾਲ ਉਸਦੀ ਜਮੀਨ ਦੀ ਉਪਜਾਊ ਸ਼ਕਤੀ ਵੱਧੀ ਹੈ ਅਤੇ ਜਮੀਨ ਵਿਚ ਸੁਧਾਰ ਹੋਇਆ ਹੈ। ਉਹ ਆਖਦਾ ਹੈ ਕਿ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੁਹੰਦ ਨੂੰ ਸਾੜਨਾ ਨਹੀਂ ਚਾਹੀਦਾ ਸਗੋਂ ਇਸਦੀ ਵਰਤੋਂ ਖੇਤ ਵਿਚ ਹੀ ਕਿਸੇ ਤਰੀਕੇ ਕਰਨੀ ਚਾਹੀਦੀ ਹੈ ਜਿਵੇਂ ਪਰਾਲੀ ਨਾਲ ਸਬਜੀਆਂ ਅਤੇ ਬਾਗਾਂ ਵਿਚ ਜਿੱਥੇ ਮਲਚਿੰਗ Mulching with Paddy Stubble ਕੀਤੀ ਜਾ ਸਕਦੀ ਹੈ ਉਥੇ ਹੀ ਇਸ ਨੂੰ ਖੇਤ ਵਿਚ ਦਬਾਉਣ ਨਾਲ ਜਮੀਨ ਵਿਚ ਕਾਰਬਨਿਕ ਮਾਦਾ Carbonic Matter ਵੱਧਦਾ ਹੈ ਅਤੇ ਜਮੀਨ ਦੀ ਸ਼ਕਤੀ ਵੱਧਦੀ ਹੈ। ਉਹ ਸਲਾਹ ਦਿੰਦਾ ਹੈ ਕਿ ਕਿਸਾਨਾਂ ਨੂੰ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਨਾਲ ਰਾਬਤਾ ਕਰਕੇ ਨਵੀਂਆਂ ਤਕਨੀਕਾਂ ਸਿੱਖਦੇ ਹੋਏ ਆਪਣੀ ਖੇਤੀ ਵਿਚ ਲਗਾਤਾਰ ਜਰੂਰਤ ਅਨੁਸਾਰ ਬਦਲਾਅ ਕਰਦੇ ਰਹਿਣਾ ਚਾਹੀਦਾ ਹੈ।

No comments:

Post a Comment

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...