Thursday, October 27, 2022

80 ਰੁਪਏ ਵਿੱਚ ਖਾਓ ਸਾਰਾ ਸਿਆਲ ਤਾਜ਼ੀਆਂ ਸਬਜ਼ੀਆਂ

ਬਾਗਬਾਨੀ ਵਿਭਾਗ ਵੰਡ ਰਿਹਾ ਲੋਕਾਂ ਨੂੰ ਸਰਦੀ ਦੀਆਂ ਸਬਜ਼ੀਆਂ ਦੀਆਂ ਬੀਜ ਕਿੱਟਾਂ


6 ਮਰਲੇ ਰਕਬੇ ਵਿਚੋਂ ਸਾਰੇ ਸੀਜ਼ਨ ਦੌਰਾਨ ਪੈਦਾ ਹੁੰਦੀ ਹੈ 500 ਕਿਲੋ ਸਬਜ਼ੀ

ਗੁਰਦਾਸਪੁਰ, 27 ਅਕਤੂਬਰ (              ) - ਕੇਵਲ 80 ਰੁਪਏ ਖਰਚ ਕਰਕੇ ਸਾਰਾ ਸਿਆਲ ਤਾਜ਼ੀਆਂ ਅਤੇ ਜ਼ਹਿਰਾਂ ਰਹਿਤ ਸਬਜ਼ੀਆਂ ਖਾਦੀਆਂ ਜਾ ਸਕਦੀਆਂ ਹਨ।  80 ਰੁਪਏ ਵਿੱਚ 10 ਵੱਖ-ਵੱਖ ਕਿਸਮਾਂ ਦੀਆਂ 5 ਕੁਇੰਟਲ ਤੋਂ ਵੱਧ ਦੀਆਂ ਸਬਜ਼ੀਆਂ ਪ੍ਰਾਪਤ ਕਰਨਾ ਕੋਈ ਸੁਪਨਾ ਨਹੀਂ ਬਲਕਿ ਪੂਰੀ ਤਰਾਂ ਹਕੀਕਤ ਹੈ। ਪੰਜਾਬ ਸਰਕਾਰ ਵਲੋਂ ਸੰਤੁਲਿਤ ਅਤੇ ਜ਼ਹਿਰਾਂ ਰਹਿਤ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸੂਬੇ ਦੇ ਬਾਗਬਾਨੀ ਵਿਭਾਗ ਨੇ ਸਰਦ ਰੁੱਤ ਦੀਆਂ ਸਬਜ਼ੀਆਂ ਬੀਜ਼ਣ ਲਈ ਬੀਜ਼ਾਂ ਦੀ ਇੱਕ ਮਿੰਨੀ ਕਿੱਟ ਤਿਆਰ ਕੀਤੀ ਹੈ, ਜਿਸਦੀ ਕੀਮਤ 80 ਰੁਪਏ ਰੁਪਏ ਰੱਖੀ ਗਈ ਹੈ। ਇਸ ਬੀਜ਼ ਕਿੱਟ ਵਿੱਚ ਸਰਦੀਆਂ ਦੀਆਂ ਸਬਜ਼ੀਆਂ ਦੇ 10 ਕਿਸਮਾਂ ਦੇ ਬੀਜ਼ ਹਨ ਅਤੇ ਇਸ ਇੱਕ ਕਿੱਟ ਦੇ ਬੀਜ਼ 6 ਮਰਲੇ ਰਕਬੇ ਵਿੱਚ ਬੀਜ਼ ਕੇ ਸਾਰੇ ਸੀਜ਼ਨ ਦੌਰਾਨ ਤਾਜ਼ੀ ਤੇ ਘਰ ਦੀ ਸਬਜ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ।


ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸ. ਤਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸਰਦੀਆਂ ਦੀਆਂ ਸਬਜ਼ੀਆਂ ਲਈ ਘਰੇਲੂ ਬਗੀਚੀ ਲਈ ਸਬਜ਼ੀ ਬੀਜ ਕਿੱਟ ਬਾਗਬਾਨੀ ਵਿਭਾਗ ਦੇ ਦਫ਼ਤਰ ਤੋਂ 80 ਰੁਪਏ ਦੀ ਕੀਮਤ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਇਸ ਬੀਜ਼ ਕਿੱਟ ਵਿੱਚ ਗਾਜ਼ਰ, ਮੂਲੀ, ਸ਼ਲ਼ਗਮ, ਬਰੌਕਲੀ, ਮੇਥੀ, ਮਟਰ, ਧਨੀਆ ਅਤੇ ਹੋਰ ਸਿਆਲੀ ਸਬਜ਼ੀਆਂ ਦੇ ਬੀਜ਼ ਹਨ। ਉਨਾਂ ਦੱਸਿਆ ਕਿ ਇਹ ਬੀਜ਼ 6 ਮਰਲੇ ਰਕਬੇ ਵਿੱਚ ਬੀਜੇ ਜਾ ਸਕਦੇ ਹਨ ਅਤੇ ਸਾਰਾ ਸੀਜ਼ਨ 5 ਕੁਇੰਟਲ ਤੋਂ ਵੱਧ ਦੀ ਸਬਜ਼ੀ ਪੈਦਾ ਹੁੰਦੀ ਹੈ। ਉਨਾਂ ਕਿਹਾ ਕਿ ਇੱਕ ਪਰਿਵਾਰ ਦੀਆਂ ਰੋਜ਼ਾਨਾ ਸਬਜ਼ੀਆਂ ਦੀਆਂ ਲੋੜਾਂ ਬੜੀ ਅਸਾਨੀ ਨਾਲ ਇਸ ਘਰੇਲੂ ਬਗੀਚੀ ਤੋਂ ਪੂਰੀਆਂ ਹੋ ਜਾਂਦੀਆਂ ਹਨ ਅਤੇ ਬਜ਼ਾਰ ਤੋਂ ਸਬਜ਼ੀਆਂ ਨਾ ਖਰੀਦ ਕੇ ਵੱਡੀ ਵਿੱਤੀ ਬੱਚਤ ਹੁੰਦੀ ਹੈ। ਸ. ਬਾਜਵਾ ਨੇ ਦੱਸਿਆ ਕਿ ਘਰੇਲੂ ਬਗੀਚੀ ਨਾਲ ਜਿਥੇ ਧੰਨ ਦੀ ਬਚਤ ਹੁੰਦੀ ਹੈ ਉਥੇ ਨਾਲ ਹੀ ਇਹ ਸਬਜ਼ੀਆਂ ਜ਼ਹਿਰਾਂ ਰਹਿਤ ਹੁੰਦੀਆਂ ਹਨ ਅਤੇ ਰੋਜ਼ਾਨਾ ਤਾਜ਼ਾ ਤੋੜ ਕੇ ਬਣਾਈਆਂ ਇਹ ਸਬਜ਼ੀਆਂ ਸਿਹਤ ਲਈ ਬਹੁਤ ਵਧੀਆ ਹਨ।

ਡਿਪਟੀ ਡਾਇਰੈਕਟਰ ਸ. ਤਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਹ ਬੀਜ਼ ਕਿੱਟ ਹਰ ਬਾਗਬਾਨੀ ਦਫ਼ਤਰ ਵਿੱਚ ਉਪਲੱਬਧ ਹੈ ਅਤੇ 80 ਰੁਪਏ ਦੀ ਕੀਮਤ ਵਿੱਚ ਇਹ ਇੱਕ ਕਿੱਟ ਖਰੀਦੀ ਜਾ ਸਕਦੀ ਹੈ। ਉਨਾਂ ਕਿਸਾਨਾਂ ਸਮੇਤ ਸਮਾਜ ਦੇ ਹਰੇਕ ਵਰਗ ਨੂੰ ਅਪੀਲ ਕੀਤੀ ਹੈ ਕਿ ਜਿਨਾਂ ਕੋਲ ਵੀ ਥੋੜੀ ਬਹੁਤ ਥਾਂ ਉਪਲੱਬਧ ਹੈ ਉਹ ਆਪਣੀ ਘਰੇਲੂ ਬਗੀਚੀ ਜਰੂਰ ਬੀਜ਼ਣ ਅਤੇ ਤਾਜ਼ੀਆਂ ਅਤੇ ਜ਼ਹਿਰਾਂ ਰਹਿਤ ਸਬਜ਼ੀਆਂ ਖਾ ਕੇ ਨਿਰੋਗ ਅਤੇ ਤੰਦਰੁਸਤ ਜੀਵਨ ਬਸਰ ਕਰਨ।

ਮੰਡੀਆਂ ਦੇ ਭਾਅ 27 ਅਕਤੂਬਰ 2022


ਨਰਮਾ

ਅਬੋਹਰ 8470

ਮਾਨਸਾ 8450

ਢੀਂਗ (ਸਿਰਸਾ) 8750

ਐਲਣਾਬਾਦ 8416

ਉਚਾਣਾ 8373

ਗੋਲੂਵਾਲਾ 8580

ਸੂਰਤਗੜ੍ਹ 8525

ਗੰਗਾਨਗਰ 8465

ਸਿਰਸਾ 8450

ਸੰਗਰੀਆ 8360

ਪਿਲੀਬੰਗਾ 8350

ਅਨੂਪਗੜ੍ਹ 8650

ਸਾਦੂਲ ਸ਼ਹਿਰ ਮਟੀਲੀ 8479


ਸਰੋਂ

ਅਬੋਹਰ 6000

ਸੰਗਰੀਆਂ 6345

ਗੋਲੂਵਾਲਾ 6254

ਸ੍ਰੀਗੰਗਾਨਗਰ 6450

ਐਲਣਾਬਾਦ 6000


ਬਾਸਮਤੀ

1121 ਪਿਪਲੀ (ਕੁਰਕੇਸ਼ਤਰ) 3515

1509  ਪਿਪਲੀ (ਕੁਰਕੇਸ਼ਤਰ) 3146 ਰੁ

1121 ਗੁਰੂਹਰਸਹਾਏ 3700

1121 ਜਲਾਲਾਬਾਦ 3711

ਪਿਲੂਖੇੜਾ ਮੰਡੀ (ਜੀਂਦ) 4075

1121 ਸਫੀਦੋਂ ਮੰਡੀ 4100

1121 ਉਚਾਣਾ 3921 ਰੂ


Wednesday, October 26, 2022

ਅਗਾਂਹਵਧੂ ਕਿਸਾਨ ਮਲਕੀਤ ਸਿੰਘ ਨੇ ਵਾਤਾਵਰਨ ਨਾਲ ਪਾਈ ਪ੍ਰੀਤ

*ਤਿੰਨ ਪੁੱਤਾਂ ਸਮੇਤ 18 ਏਕੜ 'ਚ ਕਰਦਾ ਹੈ ਵਾਹੀ, 5 ਸਾਲਾਂ ਤੋਂ ਫਸਲੀ ਰਹਿੰਦ-ਖੂੰਹਦ ਨੂੰ ਨਹੀਂ ਲਾਈ ਅੱਗ  


ਮਹਿਲ ਕਲਾਂ, 26 ਅਕਤੂਬਰ  
  ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਦਾ ਅਗਾਂਹਵਧੂ ਕਿਸਾਨ ਮਲਕੀਤ ਸਿੰਘ ਹੋਰਨਾਂ ਕਿਸਾਨਾਂ ਲਈ ਮਿਸਾਲ ਹੈ, ਜੋ ਆਪਣੇ ਤਿੰਨ ਪੁੱਤਾਂ ਸਮੇਤ ਕਰੀਬ 18 ਏਕੜ ਵਿੱਚ ਵਾਹੀ ਕਰਦਾ ਹੈ ਅਤੇ ਚਾਰਾਂ ਪਿਓ-ਪੁੱਤਾਂ ਨੇ ਕਰੀਬ ਪੰਜ ਸਾਲ ਤੋਂ ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਹੈ।

  ਕਿਸਾਨ ਮਲਕੀਤ ਸਿੰਘ (67 ਸਾਲ) ਪੁੱਤਰ ਬਖਤੌਰ ਸਿੰਘ ਵਾਸੀ ਮਹਿਲ ਕਲਾਂ ਨੇ ਦੱਸਿਆ ਕਿ ਉਹ ਮੌਜੂਦਾ ਸਮੇਂ ਵਿਚ ਕਰੀਬ 18 ਕਿੱਲਿਆਂ ਵਿੱਚ ਖੇਤੀ ਕਰ ਰਹੇ ਹਨ ਅਤੇ ਝੋਨੇ ਤੋਂ ਇਲਾਵਾ ਆਲੂ, ਮੂੰਗੀ, ਮੱਕੀ ਆਦਿ ਲਾਉਂਦੇ ਹਨ। ਉਨ੍ਹਾਂ ਦੱਸਿਆ ਕਿ 5 ਸਾਲ ਪਹਿਲਾਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਝੋਨੇ ਅਤੇ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਜਿੱਥੇ ਧਰਤੀ ਦਾ ਸੀਨਾ ਬਲਦਾ ਹੈ, ਉਥੇ ਅਸਮਾਨ ਵੀ ਗੰਧਲਾ ਹੁੰਦਾ ਹੈ ਅਤੇ ਇਸ ਨਾਲ ਬਿਮਾਰੀਆਂ ਵੀ ਲੱਗਦੀਆਂ ਹਨ। ਇਸ ਮਗਰੋਂ ਉਨ੍ਹਾਂ ਨੇ ਖੇਤੀਬਾਡ਼ੀ ਵਿਭਾਗ ਤੇ ਹੋਰਨਾਂ ਥਾਵਾਂ ਤੋਂ ਜਾਣਕਾਰੀ ਲੈ ਕੇ ਮਲਚਰ ਤੇ ਉਲਟਾਵੇਂ ਹਲ ਆਦਿ ਮਸ਼ੀਨਰੀ ਸਬਸਿਡੀ 'ਤੇ ਲਈ। 
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਤਿੰਨ ਪੁੱਤ ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ ਤੇ ਪਰਮਜੀਤ ਸਿੰਘ ਵੀ ਉਨ੍ਹਾਂ ਨਾਲ ਖੇਤੀ ਕਰਦੇ ਹਨ। ਉਨ੍ਹਾਂ ਚਾਰਾਂ ਨੇ ਪਹਿਲਾਂ ਮਲਚਰ ਤੇ ਉਲਟਾਵੇਂ ਹਲਾਂ ਨਾਲ ਪਰਾਲੀ ਦਾ ਜ਼ਮੀਨ 'ਚ ਨਿਬੇੜਾ ਸ਼ੁਰੂ ਕੀਤਾ ਤੇ ਉਸ ਮਗਰੋਂ ਹੁਣ ਪਰਾਲੀ ਦੀ ਤੂੜੀ ਬਣਾ ਕੇ ਅੱਗੇ ਵੇਚਦੇ ਹਨ। ਉਨ੍ਹਾਂ ਦੱਸਿਆ ਕਿ ਉਹ ਪਰਾਲੀ ਦੀ ਤੂੜੀ ਬਣਾ ਕੇ ਆਪਣੀ ਜ਼ਮੀਨ ਵਿੱਚ ਆਲੂ ਬੀਜ ਚੁੱਕੇ ਹਨ। ਇਸ ਤੋਂ ਇਲਾਵਾ ਓਹ ਮੱਕੀ ਅਤੇ ਮੂੰਗੀ ਆਦਿ ਵੀ ਲਾਉਂਦੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਪਰਾਲੀ ਨੂੰ ਅੱਗ ਲਾਉਣੀ ਬੰਦ ਕੀਤੀ ਹੈ, ਉਦੋਂ ਤੋਂ ਮਿੱਟੀ ਦਾ ਸਿਹਤ ਸੁਧਾਰ ਹੋਇਆ ਹੈ ਅਤੇ ਖੇਤੀ ਖਰਚੇ ਘਟੇ ਹਨ ਤੇ ਆਮਦਨ ਵਧੀ ਹੈ। ਉਨ੍ਹਾਂ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਫਸਲੀ ਰਹਿੰਦ ਖੂੰਹਦ ਦਾ ਵਾਤਾਵਰਨ ਪੱਖੀ ਨਿਬੇੜਾ ਕਰਨ ਦੀ ਅਪੀਲ ਕੀਤੀ।
 ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਖੇਤੀਬਾਡ਼ੀ ਅਧਿਕਾਰੀਆਂ ਨੇ ਵੀ ਕਿਸਾਨ ਮਲਕੀਤ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ ਅਤੇ ਮਲਕੀਤ ਸਿੰਘ ਨੂੰ ਹੋਰਨਾਂ ਕਿਸਾਨਾਂ ਨੂੰ ਵੀ ਪ੍ਰੇਰਿਤ ਕਰਨ ਦੀ ਅਪੀਲ ਕੀਤੀ। 
ਇਸ ਮੌਕੇ ਮੁੱਖ ਖੇਤੀਬਾਡ਼ੀ ਅਫਸਰ ਡਾ. ਵਰਿੰਦਰ ਕੁਮਾਰ ਅਤੇ ਬਲਾਕ ਖੇਤੀਬਾਡ਼ੀ ਅਫਸਰ ਜਸਮੀਨ ਸਿੱਧੂ ਨੇ ਆਖਿਆ ਕਿ ਕਿਸਾਨ ਮਲਕੀਅਤ ਸਿੰਘ ਤੇ ਉਨ੍ਹਾਂ ਦੇ ਤਿੰਨੇ ਪੁੱਤ ਬਾਕੀ ਕਿਸਾਨਾਂ ਲਈ ਵੱਡੀ ਉਦਾਹਰਣ ਹਨ, ਜੋ ਵਾਤਾਵਰਨ ਸੰਭਾਲ ਵਿੱਚ ਯੋਗਦਾਨ ਪਾ ਰਹੇ ਹਨ ਤੇ ਖੇਤੀਬਾਡ਼ੀ ਮਹਿਕਮੇ ਦਾ ਇਸ ਮੁਹਿੰਮ ਵਿੱਚ ਸਾਥ ਦੇ ਰਹੇ ਹਨ। 

ਸਰਹੰਦ ਫੀਡਰ ਦੀ ਰੀਲਾਇਨਿੰਗ ਲਈ ਹੋਵੇਗੀ ਬੰਦੀ

ਫਾਜ਼ਿਲਕਾ, 26 ਅਕਤੂਬਰ

ਕੈਨਾਲ ਮੰਡਲ ਅਬੋਹਰ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਸੁਖਜੀਤ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਹੰਦ ਫੀਡਰ ਦੀ ਰੀਲਾਇਨਿੰਗ ਦੇ ਕੰਮ ਕੀਤੇ ਜਾਣੇ ਹਨ ਜਿਸ ਲਈ 30 ਨਵੰਬਰ 2022 ਤੋਂ 3 ਜਨਵਰੀ 2023 ਤੱਕ (ਦੋਨੋ ਦਿਨ ਸ਼ਾਮਿਲ) ਸਰਹੰਦ ਫੀਡਰ ਨਹਿਰ ਦੀ ਬੰਦੀ ਕੀਤੀ ਜਾਣੀ ਹੈ।


ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲ ਸਰੋਤ ਵਿਭਾਗ ਚੰਡੀਗੜ ਦੇ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਸ੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐਸ. ਵੱਲੋਂ ਨਾਰਦਰਨ ਇੰਡੀਆ ਕੈਨਾਲ ਅਤੇ ਡਰੇਨਜ ਐਕਟ 1873 (ਐਕਟ 8 ਆਫ 1973) ਅਧੀਨ ਜਾਰੀ ਰੂਲਾਂ ਦੇ ਰੂਲ 63 ਅਧੀਨ ਸੂਚਿਤ ਕੀਤਾ ਹੈ ਕਿ ਮੌਸਮ ਅਤੇ ਫਸਲਾਂ ਦੇ ਹਾਲਾਤ ਨੂੰ ਮੁੱਖ ਰੱਖਦਿਆਂ ਉਕਤ 35 ਦਿਨਾਂ ਦੌਰਾਨ ਸਰਹੰਦ ਫੀਡਰ ਨਹਿਰ ਦੀ ਬੰਦੀ ਹੋਵੇਗੀ।

Sarhind Feeder Canal Closure Update 

Wednesday, October 19, 2022

28 ਅਕਤੂਬਰ ਤੋਂ 17 ਨਵੰਬਰ ਤੱਕ ਨਹਿਰ ਬੰਦੀ ਆਉਣ ਦੀ ਸੰਭਾਵਨਾ

 ਹਾੜੀ ਦੀ ਫਸਲ ਦੀ ਬਿਜਾਈ ਸ਼ੁਰੂ ਹੋਣ ਤੋਂ ਪਹਿਲਾਂ ਰਜਬਾਹੇ/ਮਾਈਨਰਾਂ ਦੀ ਸਫਾਈ ਲਈ ਹੋਵੇਗੀ ਨਹਿਰ ਬੰਦੀਕਾਰਜਕਾਰੀ ਇੰਜੀਨੀਅਰ

ਲੋਕਾਂ ਨੂੰ ਜ਼ਰੂਰਤ ਅਨੁਸਾਰ ਪਾਣੀ ਭੰਡਾਰ ਕਰਨ ਦੀ ਕੀਤੀ ਅਪੀਲ


ਫਰੀਦਕੋਟ 19 ਅਕਤੂਬਰ () ਬਠਿੰਡਾ ਨਹਿਰ ਮੰਡਲ ਵਿੱਚ ਬਠਿੰਡਾ ਬਰਾਂਚ ਮਿਤੀ 28 ਅਕਤੂਬਰ ਤੋਂ 17 ਨਵੰਬਰ ,2022 ਤੱਕ ਹਾੜੀ ਦੀ ਫਸਲ ਦੀ ਬਿਜਾਈ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਨਹਿਰਾਂ/ਰਜਬਾਹੇ/ਮਾਈਨਰਾਂ ਦੀ ਸਫਾਈ/ਰਿਪੇਅਰ ਕੀਤੀ ਜਾਣੀ ਹੈ। ਇਹ ਜਾਣਕਾਰੀ ਕਾਰਜਕਾਰੀ ਇੰਜੀਨੀਅਰ ਬਠਿੰਡਾ ਨਹਿਰ ਮੰਡਲ ਸ੍ਰੀ ਗੁਰਸਾਗਰ ਸਿੰਘ ਚਾਹਲ ਨੇ ਦਿੱਤੀ।



ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਹਾੜੀ ਦੀ ਫਸਲ ਦੀ ਬਿਜਾਈ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਰਜਬਾਹੇ ਮਾਈਨਰਾਂ ਦੀ ਸਫਾਈ ਕੀਤੀ ਜਾਣੀ ਹੈਇਸ ਲਈ ਉਨ੍ਹਾਂ ਆਮ ਲੋਕਾਂਕਿਸਾਨਾਂ ਅਤੇ ਸਬੰਧਤ ਵਿਭਾਗਾਂ ਨੂੰ ਅਪੀਲ ਕੀਤੀ ਕਿ ਉਹ ਬਰਾਂਚ ਅਧੀਨ ਪੈਂਦੇ ਪਿੰਡਾਂ/ਸ਼ਹਿਰਾਂ ਦੇ ਵਾਟਰ ਵਰਕਸਾਂ ਦੇ ਪਾਣੀ ਵਾਲੇ ਟੈਂਕ ਦੇ ਭੰਡਾਰ ਯੋਗ ਮਾਤਰਾ ਵਿੱਚ ਵਰਤ ਲਏ ਜਾਣ ਤਾਂ ਜ਼ੋ  ਪੀਣ ਵਾਲੇ ਪਾਣੀ ਦੀ ਕੋਈ ਸਮੱਸਿਆ ਨਾ ਆਵੇ।


Monday, October 17, 2022

ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਬਚਾਉਣ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ ਜ਼ਿਲ੍ਹੇ ਦਾ ਅਗਾਂਹਵਧੂ ਕਿਸਾਨ ਲਖਬੀਰ ਸਿੰਘ

                ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਜਿੱਥੇ ਲੋਕਾਂ ਨੂੰ ਝੋਨੇ ਦੀ ਪਰਾਲੀ ਨੂੰ ਲੱਗ ਨਾ ਲਗਾਉਣ ਦੀ ਥਾਂ ਖੇਤਾਂ ਵਿੱਚ ਵਾਹੁਣ ਜਾਂ ਫਿਰ ਗੱਠਾ ਬਣਾ ਕੇ ਜਮੀਨ ਵਿੱਚੋਂ ਕੱਢਣ ਤੋਂ ਬਾਅਦ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉੱਥੇ ਹੀ ਜ਼ਿਲ੍ਹਾ ਫਾਜ਼ਿਲਕਾ ਦੇ ਇੱਕ ਅਗਾਂਹਵਧੂ ਕਿਸਾਨ ਲਖਬੀਰ ਸਿੰਘ ਪਿੰਡ ਪੱਟੀ ਪੂਰਨ ਵੱਲੋਂ ਆਪਣੇ ਪਿੰਡ ਵਾਸੀਆਂ ਤੇ ਜ਼ਿਲ੍ਹਾ ਵਾਸੀਆਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ ਅਤੇ ਆਪਣੇ 45 ਏਕੜ ਖੇਤ ਵਿਚਲੀ ਝੋਨੇ ਦੀ ਪਰਾਲੀ ਨੂੰ ਬੇਲਰ ਮਸੀਨ ਰਾਹੀਂ ਗੱਠਾਂ ਬੰਨ੍ਹ ਕੇ ਬਾਹਰ ਕੱਢ ਕੇ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ।


        ਅਗਾਂਹਵਧੂ ਕਿਸਾਨ ਲਖਬੀਰ ਸਿੰਘ ਨੇ ਦੱਸਿਆ ਕਿ ਸਾਲ 2014 ਤੋਂ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਉਹ ਆਪਣੀ ਕਣਕ ਝੋਨੇ ਦੀ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਉਂਦਾ। ਉਨ੍ਹਾਂ ਕਿਹਾ ਕਿ ਉਹ ਆਪਣੀ ਕਣਕ ਦੀ ਫਸਲ ਦੀ ਰਹਿੰਦ-ਖੂੰਹਦ ਨੂੰ ਤੂੜੀ ਬਣਾ ਕੇ ਬਾਕੀ ਬਚੀ ਆਪਣੇ ਖੇਤਾਂ ਵਿੱਚ ਵਾਹ ਦਿੰਦਾ ਹੈ ਇਸੇ ਤਰ੍ਹਾਂ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾ ਕੇ ਫੈਕਟਰੀ ਵਿੱਚ ਭੇਜ ਦਿੰਦਾ ਹੈ। ਕਿਸਾਨ ਨੇ ਪਰਾਲੀ ਨੂੰ ਅੱਗ ਲਗਾਉਣ ਤੋਂ ਬਾਅਦ ਇਸ ਤੋਂ ਪੈਦਾ ਹੋਏ ਧੂੰਏ ਨਾਲ ਨਾ ਸਿਰਫ ਵਾਤਾਵਰਨ ਹੀ ਪ੍ਰਦੂਸ਼ਿਤ ਹੁੰਦਾ ਹੈ ਸਗੋਂ ਅਨੇਕਾਂ ਸੜਕੀ ਦੁਰਘਟਨਾਵਾਂ ਵੀ ਪੈਦਾ ਹੁੰਦੀਆਂ ਹਨ। ਸਾਨੂੰ ਸਾਰਿਆਂ ਨੂੰ ਆਪਣੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਗੱਠਾ ਬਣਾ ਕੇ ਖੇਤਾਂ ਵਿੱਚ ਬਾਹਰ ਕੱਢ ਕੇ ਜ਼ਮੀਨ ਵਾਹੁਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਸਾਡੀ ਜਮੀਨ ਦੀ ਉਪਜਾਊ ਸਕਤੀ ਵੀ ਵਧੇਗੀ ਅਤੇ ਜਮੀਨ ਵਿਚਲੇ ਮਿੱਤਰ ਕੀੜੇ ਵੀ ਨਸਟ ਨਹੀਂ ਹੋਣਗੇ ਅਤੇ ਸਾਡੀ ਅਗਲੀ ਫਸਲ ਦਾ ਝਾੜ ਵੀ ਵਧੇਗਾ। 

ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਡਾ. ਰਾਜਿੰਦਰ ਕੰਬੋਜ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਉਣ ਕਿਉਂਕਿ ਅਜਿਹਾ ਕਰਨ ਨਾਲ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ਓਥੇ ਇਸ ਨਾਲ ਵਾਤਾਵਰਨ ਵੀ ਪ੍ਰਦੂਸ਼ਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਨੂੰ ਖੇਤਾਂ ਵਿਚ ਪ੍ਰਬੰਧਨ ਕਰਨ ਲਈ ਕਿਸਾਨ ਗਰੁੱਪਾਂ, ਸਹਿਕਾਰੀ ਸਭਾਵਾਂ ਅਤੇ ਕਿਸਾਨਾਂ ਨੂੰ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਜੀਰੋ ਡਰਿਲ, ਐਮ.ਬੀ. ਪਲੋਅ, ਚੋਪਰ ਕਮ ਸ਼ਰੈਡਰ, ਮਲਚਰ, ਰੋਟਰੀ ਸਲੈਸਰ, ਸੁਪਰ ਐਸ.ਐਮ.ਐਸ ਆਦਿ ਨਵੀਨਤਮ ਖੇਤੀ ਮਸ਼ੀਨਰੀ  ਸਬਸਿਡੀ ’ਤੇ ਮੁਹੱਈਆ ਕਰਵਾਈ ਜਾ ਰਹੀ ਹੈ।

ਹਾੜ੍ਹੀ 2022-23 ਲਈ ਕਣਕ ਦੇ ਬੀਜ ਦੀ ਸਬਸਿਡੀ ਦੀ ਪਾਲਿਸੀ ਜਾਰੀ

ਇਸ ਸਬੰਧੀ ਵੀਡੀਓ ਵੇਖਣ ਲਈ ਇੱਥੇ ਕਲਿੱਕ ਕਰੋ

ਫਾਜਿ਼ਲਕਾ, 17 ਅਕਤੂਬਰ ( ) - ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਆਈਏਐਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਣਕ ਦੇ ਬੀਜ ਤੇ ਸਬਸਿਡੀ ਦੇਣ ਲਈ ਪਨਸੀਡ ਨੂੰ ਰਾਜ ਬੀਜ ਨੋਡਲ ਏਜੰਸੀ ਘੋਸ਼ਿਤ ਕੀਤਾ ਗਿਆ ਹੈੈ ਅਤੇ ਕਣਕ ਦੇ ਬੀਜ ਦੀ ਸਬਸਿਡੀ ਪਨਸੀਡ ਰਾਹੀਂ ਹੀ ਸਬੰਧਤ ਅਦਾਰਿਆਂ ਅਤੇ ਏਜੰਸੀਆਂ ਨੂੰ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਹਾੜੀ 2022-23 ਦੌਰਾਨ ਕਿਸਾਨ ਵੀਰਾਂ ਨੂੰ ਕਣਕ ਦਾ ਤਸਦੀਕਸ਼ੁਦਾ (ਸਰਟੀਫਾਈਡ) ਬੀਜ ਖਰੀਦ ਸਮੇਂ ਹੀ Subsidy ਦੀ ਰਕਮ ਘਟਾ ਕੇ ਦਿੱਤਾ ਜਾਵੇਗਾ ਅਤੇ ਸਬਸਿਡੀ ਦੀ ਰਕਮ


Punseed ਰਾਹੀਂ ਸਬੰਧਤ ਏਜੰਸੀਆਂ ਦੇ ਖਾਤਿਆਂ ਵਿੱਚ ਭੇਜ ਦਿੱਤੀ ਜਾਵੇਗੀ ।ਕਣਕ ਦੇ ਤਸਦੀਕਸ਼ੁਦਾ ਬੀਜ ਦੀ ਖਰੀਦ ਸਮੇਂ ਹੀ ਕਿਸਾਨਾਂ ਨੂੰ ਬੀਜ ਦੀ ਕੀਮਤ ਦਾ 50% ਜਾਂ ਵੱਧ ਤੋ ਵੱਧ 1000/-ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਦੀ ਰਕਮ ਘਟਾ ਕੇ ਦਿੱਤਾ ਜਾਵੇਗਾ ਅਤੇ ਇੱਕ ਕਿਸਾਨ ਨੂੰ ਵੱਧ ਤੋ ਵੱਧ 5 ਏਕੜ ਲਈ ਬੀਜ ਤੇ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਸਬਸਿਡੀ ਪਹਿਲ ਦੇ ਆਧਾਰ ਉੱਤੇ ਢਾਈ ਏਕੜ ਤੱਕ ਦੇ ਕਿਸਾਨਾਂ ਨੂੰ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਬਕਾਇਆ ਸਬਸਿਡੀ ਢਾਈ ਤੋ ਪੰਜ ਏਕੜ ਤੱਕ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਣਕ ਦੇ ਬੀਜ ਦੀ ਸਬਸਿਡੀ ਪ੍ਰਾਪਤ ਕਰਨ ਲਈ ਨਿਰਧਾਰਤ ਪ੍ਰੋਫਾਰਮਾ ਵਿਭਾਗ ਦੀ ਵੈਬਸਾਈਟ www.agri.punjab.gov.in  ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਰਾਜਿੰਦਰ ਕੰਬੋਜ਼ ਨੇ ਕਿਹਾ ਕਿ ਕਿਸਾਨ ਵੀਰ ਆਪਣੇ ਮੁਕੰਮਲ ਬਿਨੈ ਪੱਤਰ ਖੇਤੀਬਾੜੀ ਵਿਭਾਗ ਦੇ ਬਲਾਕ ਦਫਤਰਾਂ ਵਿੱਚ ਮਿਤੀ 26.10.2022 ਤੱਕ ਜਮ੍ਹਾ ਕਰਵਾ ਸਕਦੇ ਹਨ ਅਤੇ ਨਿਰਧਾਰਤ ਮਿਤੀ ਤੋਂ ਬਾਅਦ ਪ੍ਰਾਪਤ ਅਰਜੀਆਂ `ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ

ਅਤੇ ਵਿਭਾਗ ਦੇ ਬਲਾਕ ਪੱਧਰ ਦੇ ਅਧਿਕਾਰੀ ਯੋਗ ਪਾਈਆਂ ਅਰਜੀਆਂ ਵਾਲੇ ਕਿਸਾਨਾਂ ਨੂੰ ਤੁਰੰਤ ਪਰਮਿਟ ਜਾਰੀ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਬਲਾਕ ਵਿੱਚ ਅਲਾਟ ਕੀਤੀ ਗਿਣਤੀ ਤੋਂ ਵੱਧ ਬਿਨੈ ਪੱਤਰ ਪ੍ਰਾਪਤ ਹੁੰਦੇ ਹਨ ਤਾਂ ਡਰਾਅ ਆਫ਼ ਲਾਟਸ ਰਾਹੀਂ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਕਿਸਾਨ ਕੇਵਲ ਪੰਜਾਬ ਰਾਜ ਬੀਜ ਪ੍ਰਮਾਨਣ ਸੰਸਥਾ ਵੱਲੋ ਰਜਿਸਟਰਡ ਕੀਤੇ ਸਰਕਾਰੀ/ਅਰਧ ਸਰਕਾਰੀ ਸੰਸਥਾਵਾਂ/ਸਹਿਕਾਰੀ ਅਦਾਰੇ ਜਿਵੇਂ ਕਿ ਪਨਸੀਡ ਜੋ ਕਿ ਰਾਜ ਬੀਜ ਨੋਡਲ ਏਜੰਸੀ ਤੋਂ ਇਲਾਵਾ ਐਨ.ਐਸ.ਸੀ., ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਕਰਿਭਕੋਂ, ਪੰਜਾਬ ਐਗੋ, ਆਈ.ਐਫ.ਐਫ.ਡੀ.ਸੀ./ ਇਫਕੋ,ਐਚ.ਆਈ.ਐਲ, ਨੈਫੈਡ, ਐਨ.ਐਫ.ਐਲ ਆਦਿ ਦੇ ਸੇਲ ਸੈਟਰਾਂ ਜਾਂ ਉਨ੍ਹਾਂ ਦੇ ਅਧਿਕਾਰਤ ਡੀਲਰਾਂ ਪਾਸੋਂ ਹੀ ਤਸਦੀਕਸ਼ੁਦਾ (ਸਰਟੀਫਾਈਡ) ਬੀਜ ਸਬਸਿਡੀ ਦੀ ਰਕਮ ਘਟਾ ਕੇ ਪ੍ਰਾਪਤ ਕਰਨਗੇ। ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਪਰਮਿਟ ਦੇ ਆਧਾਰ ਤੇ ਬੀਜ ਖਰੀਦਣ ਉਪਰੰਤ ਕਿਸਾਨ ਤਸਦੀਕ ਸੁਦਾ ਬੀਜ ਦਾ ਬਿੱਲ ਅਤੇ ਕਣਕ ਦੇ ਬੀਜ ਵਾਲਾ ਸਰਟੀਫਿਕੇਸ਼ਨ ਟੈਗ ਸਬੰਧਤ ਖੇਤੀਬਾੜੀ ਬਲਾਕ ਦਫਤਰ,ਸਹਿਕਾਰੀ ਸਭਾਵਾਂ,ਰਜਿਸਟਰਡ ਡੀਲਰ, ਸੇਲ ਸੈਂਟਰ ਕੋਲ ਬੀਜ ਦੀ ਖਰੀਦ ਸਮੇਂ ਹੀ ਜਮ੍ਹਾਂ ਕਰਵਾਏਗਾ।ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਕਣਕ ਦੇ ਤਸਦੀਕੁਸਦਾ ਬੀਜ ਦੀ ਸਬਸਿਡੀ ਕੇਵਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਅਤੇ ਭਾਰਤ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਨਵੀਂਆਂ ਕਿਸਮਾਂ ਐਚ.ਡੀ.3086, ਉਨਤ ਪੀ.ਬੀ.ਡਬਲਯੂ 343,ਉਨਤ ਪੀ.ਬੀ.ਡਬਲਯੂ 550, ਪੀ.ਬੀ.ਡਬਲਯੂ 1 ਜਿੰਕ, ਪੀ.ਬੀ.ਡਬਲਯੂ 725, ਪੀ.ਬੀ.ਡਬਲਯੂ 677, ਡਬਲਯੂ ਐਚ 1105, ਪੀ.ਬੀ.ਡਬਲਯੂ 766, ਐਚ.ਡੀ. 3226, ਡੀ.ਬੀ.ਡਬਲਯੂ, 187, ਡੀ.ਬੀ.ਡਬਲਯੂ 222, ਡੀ.ਬੀ.ਡਬਲਯੂ 303 ਅਤੇ ਪਿਛੇਤੀ ਬਿਜਾਈ ਲਈ ਪੀ.ਬੀ.ਡਬਲਯੂ 752, ਪੀ.ਬੀ.ਡਬਲਯੂ 757, ਪੀ.ਬੀ.ਡਬਲਯੂ 771 ਅਤੇ ਬਰਾਨੀ ਹਾਲਾਤਾਂ ਲਈ ਪੀ.ਬੀ.ਡਬਲਯੂ 660 ਤੇ ਹੀ ਦਿੱਤੀ ਜਾਵੇਗੀ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦਾ ਸਰਟੀਫਾਈਡ ਬੀਜ ਲੈਣ ਸਰਕਾਰ ਵੱਲੋਂ ਨਿਯਤ ਸਮੇਂ ਦੇ ਅੰਦਰ ਅੰਦਰ ਆਪਣੀਆਂ ਦਰਖਾਸਤਾਂ ਬਲਾਕ ਪੱਧਰ ਦੇ ਦਫਤਰਾਂ ਵਿੱਚ ਜਮ੍ਹਾ ਕਰਵਾਉਣ ਤਾਂ ਜੋ ਕਣਕ ਦਾ ਬਿਜਾਈ ਸਮੇਂ ਸਿਰ ਕੀਤੀ ਜਾ ਸਕੇ।     

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...