ਹਾੜੀ ਦੀ ਫਸਲ ਦੀ ਬਿਜਾਈ ਸ਼ੁਰੂ ਹੋਣ ਤੋਂ ਪਹਿਲਾਂ ਰਜਬਾਹੇ/ਮਾਈਨਰਾਂ ਦੀ ਸਫਾਈ ਲਈ ਹੋਵੇਗੀ ਨਹਿਰ ਬੰਦੀ- ਕਾਰਜਕਾਰੀ ਇੰਜੀਨੀਅਰ
ਲੋਕਾਂ ਨੂੰ ਜ਼ਰੂਰਤ ਅਨੁਸਾਰ ਪਾਣੀ ਭੰਡਾਰ ਕਰਨ ਦੀ ਕੀਤੀ ਅਪੀਲ
ਫਰੀਦਕੋਟ 19 ਅਕਤੂਬਰ () ਬਠਿੰਡਾ ਨਹਿਰ ਮੰਡਲ ਵਿੱਚ ਬਠਿੰਡਾ ਬਰਾਂਚ ਮਿਤੀ 28 ਅਕਤੂਬਰ ਤੋਂ 17 ਨਵੰਬਰ ,2022 ਤੱਕ ਹਾੜੀ ਦੀ ਫਸਲ ਦੀ ਬਿਜਾਈ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਨਹਿਰਾਂ/ਰਜਬਾਹੇ/ਮਾਈਨਰਾਂ ਦੀ ਸਫਾਈ/ਰਿਪੇਅਰ ਕੀਤੀ ਜਾਣੀ ਹੈ। ਇਹ ਜਾਣਕਾਰੀ ਕਾਰਜਕਾਰੀ ਇੰਜੀਨੀਅਰ ਬਠਿੰਡਾ ਨਹਿਰ ਮੰਡਲ ਸ੍ਰੀ ਗੁਰਸਾਗਰ ਸਿੰਘ ਚਾਹਲ ਨੇ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਹਾੜੀ ਦੀ ਫਸਲ ਦੀ ਬਿਜਾਈ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਰਜਬਾਹੇ ਮਾਈਨਰਾਂ ਦੀ ਸਫਾਈ ਕੀਤੀ ਜਾਣੀ ਹੈ।ਇਸ ਲਈ ਉਨ੍ਹਾਂ ਆਮ ਲੋਕਾਂ, ਕਿਸਾਨਾਂ ਅਤੇ ਸਬੰਧਤ ਵਿਭਾਗਾਂ ਨੂੰ ਅਪੀਲ ਕੀਤੀ ਕਿ ਉਹ ਬਰਾਂਚ ਅਧੀਨ ਪੈਂਦੇ ਪਿੰਡਾਂ/ਸ਼ਹਿਰਾਂ ਦੇ ਵਾਟਰ ਵਰਕਸਾਂ ਦੇ ਪਾਣੀ ਵਾਲੇ ਟੈਂਕ ਦੇ ਭੰਡਾਰ ਯੋਗ ਮਾਤਰਾ ਵਿੱਚ ਵਰਤ ਲਏ ਜਾਣ ਤਾਂ ਜ਼ੋ ਪੀਣ ਵਾਲੇ ਪਾਣੀ ਦੀ ਕੋਈ ਸਮੱਸਿਆ ਨਾ ਆਵੇ।
No comments:
Post a Comment