Thursday, July 20, 2023

ਅਬੋਹਰ ਵਿਖੇ 'ਕਿੰਨੂ ਦੇ ਕੀਟ ਅਤੇ ਰੋਗ ਪ੍ਰਬੰਧਨ' ਵਿਸ਼ੇ 'ਤੇ ਇੱਕ ਰੋਜ਼ਾ ਸਿਖਲਾਈ

ਫਾਜਿਲਕਾ 20 ਜੁਲਾਈ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਦੇ ਫਲ ਵਿਗਿਆਨ ਵਿਭਾਗ ਅਤੇ ਡਾ: ਜੇ.ਸੀ. ਬਖਸ਼ੀ ਖੇਤਰੀ ਖੋਜ ਕੇਂਦਰ, ਅਬੋਹਰ ਵੱਲੋਂ ਸਾਂਝੇ ਤੌਰ ਅਬੋਹਰ ਵਿਖੇ 'ਕਿੰਨੂ ਦੇ ਕੀਟ ਅਤੇ ਰੋਗ ਪ੍ਰਬੰਧਨ' ਵਿਸ਼ੇ 'ਤੇ ਇੱਕ ਰੋਜ਼ਾ ਸਿਖਲਾਈ ਦਾ ਆਯੋਜਨ ਕੀਤਾ ਗਿਆ। ਸਿਖਲਾਈ ਦਾ ਆਯੋਜਨ ਫਲਾਂ 'ਤੇ ICAR- ਆਲ ਇੰਡੀਆ ਕੋਆਰਡੀਨੇਟਿਡ ਰਿਸਰਚ ਪ੍ਰੋਜੈਕਟ (AICRP) ਦੀ ਅਨੁਸੂਚਿਤ ਜਾਤੀ ਉਪ ਯੋਜਨਾ (SCSP) ਦੇ ਤਹਿਤ ਕੀਤਾ ਗਿਆ। ਇਸ ਸਿਖਲਾਈ ਵਿੱਚ ਪ੍ਰੋਜੈਕਟ ਦੇ ਸਾਰੇ ਨਾਮਜ਼ਦ ਐਸਸੀ-ਐਸਪੀ ਲਾਭਪਾਤਰੀ ਕਿਸਾਨਾਂ ਨੇ ਭਾਗ ਲਿਆ।

ਕਿਨੂੰ ਦੀ ਖੇਤੀ ਸਬੰਧੀ ਮਾਹਿਰਾਂ ਦੇ ਵੀਡੀਓ ਵੇਖਣ ਲਈ ਸਾਡੀ ਯੂਟਿਊਬ ਦੀ ਪਲੇਅ ਲਿਸਟ ਤੇ ਜਾਣ ਲਈ ਇੱਥੇ ਕਲਿੱਕ ਕਰੋ
 

ਇਸ ਮੌਕੇ ਡਾ: ਐਚ.ਐਸ. ਰਤਨਪਾਲ, ਡਾ: ਸੰਦੀਪ ਸਿੰਘ ਅਤੇ ਡਾ: ਅਨੀਤਾ ਅਰੋੜਾ; ਡਾ: ਜੇ.ਸੀ. ਬਖਸ਼ੀ ਖੇਤਰੀ ਖੋਜ ਕੇਂਦਰ ਅਬੋਹਰ ਤੋਂ ਡਾ: ਅਨਿਲ ਸਾਂਗਵਾਨ, ਡਾ: ਪੀ.ਕੇ. ਅਰੋੜਾ, ਡਾ: ਕ੍ਰਿਸ਼ਨ ਕੁਮਾਰ, ਡਾ: ਸੁਭਾਸ਼ ਚੰਦਰ ਅਤੇ ਡਾ: ਜੇ.ਕੇ. ਅਰੋੜਾ ਹਾਜ਼ਰ ਸਨ।Kinnow 

ਸਿਖਲਾਈ ਦੀ ਸ਼ੁਰੂਆਤ ਫਲ ਵਿਗਿਆਨ ਵਿਭਾਗ ਦੇ ਮੁਖੀ ਅਤੇ ਡਾ: ਐਚ.ਐਸ. ਰਤਨਪਾਲ ਨੇ ਕੀਤਾ। ਡਾ: ਪੀ.ਕੇ. ਅਰੋੜਾ ਨੇ ਕਿਸਾਨਾਂ ਨੂੰ ਕਿੰਨੂ ਦੇ ਰੁੱਖਾਂ ਦੀ ਸਿਹਤ ਅਤੇ ਝਾੜ ਨੂੰ ਪ੍ਰਭਾਵਿਤ ਕਰਨ ਵਾਲੇ ਵੱਖ-ਵੱਖ ਕੀੜਿਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਸਾਨਾਂ ਨੂੰ ਨਿੰਬੂ ਜਾਤੀ ਦੇ ਪੌਦਿਆਂ ਦੇ ਪੈਦਾ ਹੋਣ ਦੇ ਚੱਕਰ ਪ੍ਰਤੀ ਸੁਚੇਤ ਰਹਿਣ ਲਈ ਕਿਹਾ ਅਤੇ ਕੀਟਨਾਸ਼ਕਾਂ ਦੀ ਵਰਤੋਂ ਸਿਫ਼ਾਰਸ਼ ਕੀਤੀਆਂ ਖੁਰਾਕਾਂ ਅਤੇ ਰੋਟੇਸ਼ਨ ਢੰਗ ਨਾਲ ਹੀ ਕਰਨ ਤਾਂ ਜੋ ਕੀੜਿਆਂ ਵਿੱਚ ਕੀਟਨਾਸ਼ਕ ਪ੍ਰਤੀਰੋਧਕ ਸਮਰੱਥਾ ਤੋਂ ਬਚਿਆ ਜਾ ਸਕੇ।

ਡਾ: ਸੰਦੀਪ ਸਿੰਘ, ਪ੍ਰਮੁੱਖ ਕੀਟ ਵਿਗਿਆਨੀ (ਫਲ) ਨੇ ਕੀੜਿਆਂ ਦੇ ਪ੍ਰਬੰਧਨ ਲਈ ਉਪਲਬਧ ਵੱਖ-ਵੱਖ ਰਸਾਇਣਕ, ਭੌਤਿਕ ਅਤੇ ਜੈਵਿਕ ਵਿਕਲਪਾਂ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਫਲਾਂ ਦੀਆਂ ਮੱਖੀਆਂ ਦੇ ਪ੍ਰਬੰਧਨ ਲਈ ਪੀਏਯੂ-ਫਰੂਟ ਫਲਾਈ ਟਰੈਪ ਦੀ ਵਰਤੋਂ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਛਿੜਕਾਅ ਦੀ ਸਹੀ ਵਿਧੀ ਦਾ ਪ੍ਰਦਰਸ਼ਨ ਵੀ ਕੀਤਾ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੀੜਿਆਂ ਦੇ ਸਫਲ ਪ੍ਰਬੰਧਨ ਲਈ ਸਮੇਂ ਸਿਰ ਛਿੜਕਾਅ ਕਰਨਾ ਬਹੁਤ ਜ਼ਰੂਰੀ ਹੈ।

ਡਾ: ਅਨੀਤਾ ਅਰੋੜਾ, ਸੀਨੀਅਰ ਪੈਥੋਲੋਜਿਸਟ (ਫਲ) ਨੇ ਕਿਸਾਨਾਂ ਨੂੰ ਕਿੰਨੂ ਦੇ ਉਤਪਾਦਨ ਨੂੰ ਪ੍ਰਭਾਵਿਤ ਕਰਨ ਵਾਲੀਆਂ ਵੱਖ-ਵੱਖ ਬਿਮਾਰੀਆਂ ਅਤੇ ਉਨ੍ਹਾਂ ਦੇ ਪ੍ਰਬੰਧਨ ਦੇ ਵਿਕਲਪਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਲਈ ਨੁਕਤੇ ਵੀ ਸਾਂਝੇ ਕੀਤੇ। 


ਡਾ: ਰਤਨਪਾਲ ਅਤੇ ਡਾ: ਅਨਿਲ ਸਾਂਗਵਾਨ ਨੇ ਵੱਖ-ਵੱਖ ਬਿਮਾਰੀਆਂ ਦੀ ਰੋਕਥਾਮ ਲਈ ਰੋਗ ਮੁਕਤ ਪੌਦਿਆਂ ਦੀ ਮਹੱਤਤਾ 'ਤੇ ਚਾਨਣਾ ਪਾਇਆ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਮਾਣਿਤ ਨਰਸਰੀਆਂ ਤੋਂ ਹੀ ਬੂਟੇ ਖਰੀਦਣ। ਡਾ: ਕ੍ਰਿਸ਼ਨ ਕੁਮਾਰ ਅਤੇ ਡਾ: ਸੁਭਾਸ਼ ਚੰਦਰ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਪਾਣੀ ਦੀ ਸੁਚੱਜੀ ਵਰਤੋਂ ਅਤੇ ਸਹੀ ਛਾਂਟ ਰੋਗਾਂ ਨੂੰ ਘਟਾਉਣ ਵਿਚ ਮਦਦਗਾਰ ਸਾਬਤ ਹੋ ਸਕਦੀ ਹੈ। ਡਾ.ਜੇ. ਦੇ. ਅਰੋੜਾ ਨੇ ਨਿਰਮਾਤਾਵਾਂ ਨੂੰ ਯੂਨੀਵਰਸਿਟੀ ਨਾਲ ਜੁੜਨ ਦੀ ਅਪੀਲ ਕੀਤੀ। ਕਿਸਾਨਾਂ ਨੇ ਵਿਗਿਆਨੀਆਂ ਨਾਲ ਸਾਰਥਕ ਗੱਲਬਾਤ ਕੀਤੀ। ਕਿੰਨੂ ਵਿੱਚ ਕੀੜਿਆਂ ਅਤੇ ਬਿਮਾਰੀਆਂ ਦੇ ਪ੍ਰਬੰਧਨ ਲਈ ਵੱਖ-ਵੱਖ ਕੀਟਨਾਸ਼ਕ ਵੀ ਇਸ ਪ੍ਰੋਜੈਕਟ ਦੀ ਐਸ.ਸੀ.ਐਸ.ਪੀ ਸਕੀਮ ਤਹਿਤ ਅਨੁਸੂਚਿਤ ਜਾਤੀ ਦੇ ਕਿਸਾਨਾਂ ਨੂੰ ਵੰਡੇ ਗਏ। 

ਅੰਤ ਵਿੱਚ ਡਾ: ਜੇ.ਸੀ. ਡਾ: ਅਨਿਲ ਸਾਂਗਵਾਨ, ਡਾਇਰੈਕਟਰ, ਬਖਸ਼ੀ ਖੇਤਰੀ ਖੋਜ ਕੇਂਦਰ, ਅਬੋਹਰ ਨੇ ਭਾਗ ਲੈਣ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਰੋਤਾਂ ਦੀ ਸਮਝਦਾਰੀ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ।


अबोहर में किन्नू के कीट-पतंगों और रोग प्रबंधन' पर एक दिवसीय प्रशिक्षण

प्रशिक्षण का आयोजन किया काजन

फाजिल्का 20 जुलाई

पंजाब कृषि विश्वविद्यालय (पीएयू) के फल विज्ञान विभाग और डॉ. जे.सी. बख्शी क्षेत्रीय अनुसंधान केंद्र,अबोहर  ने अबोहर में ‘किन्नू के कीट-पतंगों और रोग प्रबंधन' पर एक दिवसीय प्रशिक्षण का आयोजन किया। इस प्रशिक्षण का आयोजन फलों पर आईसीएआर- अखिल भारतीय समन्वित अनुसंधान परियोजना (ए आई सी  आर पी) की अनुसूचित जाति उपयोजना (SCSP) के तहत किया गया। इस प्रशिक्षण में परियोजना के सभी नामांकित एससी-एसपी लाभार्थी किसानों ने भाग लिया। इस अवसर पर फल विज्ञान विभाग से डॉ. एच. एस. रतनपाल, डॉ. संदीप सिंह और डॉ. अनीता अरोड़ा ; डॉ. जे.सी. बख्शी क्षेत्रीय अनुसंधान केंद्र, अबोहर से डॉ. अनिल सांगवान, डॉ. पी.के. अरोड़ा, डॉ. कृष्ण कुमार, डॉ. सुभाष चंद्र और फार्म एडवाइजरी सर्विस सेंटर, अबोहर से डॉ. जे.के. अरोड़ा उपस्थित थे।

 प्रशिक्षण की शुरुआत फल विज्ञान विभाग के प्रमुख और पीएयू में इस योजना के नोडल अधिकारी डॉ. एच. एस. रतनपाल ने किया। डॉ. पी.के. अरोड़ा ने किसानों को विभिन्न कीट-पतंगों से परिचित कराया जो किन्नू के पेड़ों के स्वास्थ्य और पैदावार को प्रभावित करते हैं। उन्होंने किसानों से साइट्रस साइला की घटना चक्र पर सतर्क रहने और कीटों में कीटनाशक प्रतिरोध से बचने के लिए केवल सुझाई गई मात्रा और रोटेशन तरीके से कीटनाशकों का उपयोग करने के लिए कहा। डॉ. संदीप सिंह, प्रधान कीट विज्ञानी (फल) ने कीटों के प्रबंधन के लिए उपलब्ध विभिन्न रासायनिक, भौतिक और जैविक विकल्पों को साझा किया। उन्होंने फल मक्खियों के प्रबंधन के लिए पीएयू- फ्रूट फ्लाई ट्रैप के उपयोग के महत्व पर प्रकाश डाला। उन्होंने छिड़काव के सही तरीके का भी प्रदर्शन किया और इस बात पर जोर दिया कि कीटों के सफलतापूर्वक प्रबंधन के लिए समय पर छिड़काव बहुत महत्वपूर्ण है। डॉ. अनिता अरोड़ा, सीनियर पैथोलॉजिस्ट (फल) ने किसानों को किन्नू उत्पादन को प्रभावित करने वाली विभिन्न बीमारियों और उनके प्रबंधन विकल्पों के बारे में जागरूक किया। उन्होंने विभिन्न बीमारियों की रोकथाम के लिए सुझाव भी साझा किए। डॉ. रतनपाल और डॉ. अनिल सांगवान ने विभिन्न बीमारियों को रोकने में रोग मुक्त पौधों के महत्व पर प्रकाश डाला। उन्होंने किसानों से केवल प्रमाणित नर्सरियों से ही पौधे खरीदने की अपील की। डॉ. कृष्ण कुमार और डॉ. सुभाष चंद्र ने इस बात पर प्रकाश डाला कि पानी का विवेकपूर्ण उपयोग और सही छंटाई बीमारियों की घटनाओं को कम करने में सहायक साबित हो सकती है। डॉ. जे. के. अरोड़ा ने उत्पादकों से विश्वविद्यालय से जुड़े रहने का आग्रह किया। वैज्ञानिकों के साथ किसानों की सार्थक बातचीत हुई। अनुसूचित जाति के किसानों को परियोजना की एससीएसपी योजना के तहत किन्नू में कीटों और बीमारियों के प्रबंधन के लिए विभिन्न कीटनाशक भी वितरित किए गए। अंत में, डॉ. जे.सी. बख्शी क्षेत्रीय अनुसंधान केंद्र, अबोहर के निदेशक डॉ. अनिल सांगवान ने प्रतिभागियों को धन्यवाद दिया और उनसे संसाधनों का विवेकपूर्ण उपयोग करने का आग्रह किया।

#Only Agriculture 

Wednesday, July 19, 2023

ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਕੇ.ਵੀ.ਕੇ ਖੇੜੀ ਵਿਖੇ 20 ਏਕੜ ਵਿੱਚ ਪੀਆਰ 126 ਤੇ ਬਾਸਮਤੀ 1509 ਦੀ ਪਨੀਰੀ ਬੀਜਣ ਦੀ ਕਰਵਾਈ ਸ਼ੁਰੂਆਤ

 ਕਿਸਾਨਾਂ ਨੂੰ ਮੁਫ਼ਤ ਵੰਡਿਆ ਗਿਆ ਪੀ.ਆਰ. 126 ਦਾ ਬੀਜ

ਸੰਗਰੂਰ, 19 ਜੁਲਾਈ:     

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਹੜ੍ਹਾਂ ਵਰਗੀ ਕੁਦਰਤੀ ਆਫ਼ਤ ਦੀ ਇਸ ਔਖੀ ਘੜ੍ਹੀ ਵਿੱਚ ਪ੍ਰਭਾਵਿਤ ਲੋਕਾਂ ਨਾਲ ਡੱਟ ਕੇ ਖੜ੍ਹੀ ਹੈ ਅਤੇ ਕਿਸਾਨਾਂ ਦੀ ਸਹਾਇਤਾ ਲਈ ਪਨੀਰੀ ਦਾ ਪ੍ਰਬੰਧ ਕਰਨ ਤੋਂ ਲੈ ਕੇ ਮੁੜ ਵਸੇਬੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਹ ਪ੍ਰਗਟਾਵਾ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਹੜ੍ਹਾਂ ਕਾਰਨ ਤਬਾਹ ਹੋਏ ਝੋਨੇ ਦੀ ਮੁੜ ਬਿਜਾਈ ਲਈ ਸੰਗਰੂਰ ਜ਼ਿਲ੍ਹੇ ਵਿੱਚ ਪਨੀਰੀ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਦਾ ਦੌਰਾ ਕਰਦਿਆਂ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਦੇ ਸਾਰੇ ਮੰਤਰੀ, ਵਿਧਾਇਕ, ਪ੍ਰਸ਼ਾਸਨਿਕ ਅਧਿਕਾਰੀ, ਆਗੂ ਤੇ ਕਰਮਚਾਰੀ ਦਿਨ ਰਾਤ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਵਿੱਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਰਾਜ ਦੇ ਜਿਹੜੇ ਜ਼ਿਲ੍ਹਿਆਂ ਵਿੱਚ ਹੜ੍ਹ ਨਹੀਂ ਆਏ, ਉਥੇ ਵਸਦੇ ਲੋਕ ਦੁੱਖ ਦੀ ਇਸ ਘੜੀ ਵਿੱਚ ਭਾਈਚਾਰਕ ਸਾਂਝ ਦੀ ਮਿਸਾਲ ਕਰਦਿਆਂ ਜਿਸ ਢੰਗ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਪਹੁੰਚਾਉਣ ਲਈ ਪਹੁੰਚ ਰਹੇ ਹਨ, ਉਹ ਵਾਕਈ ਸ਼ਲਾਘਾਯੋਗ ਹੈ ਜਿਸ ਲਈ ਉਹ ਸਮੂਹ ਪੰਜਾਬੀਆਂ ਦੇ ਰਿਣੀ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਵਿੱਚ ਬਹੁਤ ਵੱਡੇ ਪੱਧਰ ਦਾ ਨੁਕਸਾਨ ਹੋਇਆ ਹੈ ਜਿਸਦੀ ਪੂਰਤੀ ਲਈ ਸੂਬਾ ਸਰਕਾਰ ਵੱਲੋਂ ਲਗਾਤਾਰ ਯਤਨ ਕਰਕੇ ਲੋਕਾਂ ਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


          ਕੈਬਨਿਟ ਮੰਤਰੀ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਮੁਹੱਈਆ ਕਰਵਾਉਣ ਲਈ ਪਨੀਰੀ ਦੀ ਬਿਜਾਈ ਤੋਂ ਲੈ ਕੇ ਬੀਜ ਮੁਫ਼ਤ ਵੰਡਣ ਤੱਕ ਹਰ ਲੋੜੀਂਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀ.ਆਰ. 126 ਅਤੇ ਬਾਸਮਤੀ 1509 ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਹਨ ਅਤੇ ਯੂਨੀਵਰਸਿਟੀ ਦੇ ਮਾਹਰਾਂ ਮੁਤਾਬਕ ਇਨ੍ਹਾਂ ਕਿਸਮਾਂ ਦੀ ਬਿਜਾਈ 15 ਅਗਸਤ ਤੱਕ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮਦਦ ਲਈ ਬੀਜ ਤਿਆਰ ਕਰਨ ਵਾਲੇ ਬੀਜ ਉਤਪਾਦਕਾਂ ਤੋਂ ਲੈ ਕੇ ਆਮ ਲੋਕਾਂ ਤੱਕ ਹਰ ਕੋਈ ਅੱਗੇ ਆ ਰਿਹਾ ਹੈ ।

          ਕੈਬਨਿਟ ਮੰਤਰੀ ਗੁਰਮੀਤ ਸਿੰਘ ਨੇ ਕੇ.ਵੀ.ਕੇ. ਖੇੜੀ ਵਿਖੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ 20 ਏਕੜ ਵਿੱਚ ਪੀਆਰ 126 ਤੇ ਬਾਸਮਤੀ 1509 ਦੀ ਪਨੀਰੀ ਬੀਜਣ ਦੀ ਸ਼ੁਰੂਆਤ ਵੀ ਕਰਵਾਈ। ਉਨ੍ਹਾਂ ਨੇ ਇਸ ਦੌਰਾਨ ਪੀ.ਆਰ. 126 ਕਿਸਮ ਦੀ ਪਨੀਰੀ ਦੀ ਬਿਜਾਈ ਤੋਂ ਲੈ ਕੇ ਮੁਫ਼ਤ ਬੀਜ ਵੰਡਣ ਦੀ ਪ੍ਰਕਿਰਿਆ ਦਾ ਖੁਦ ਪਹੁੰਚ ਕੇ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤਕਰੀਬਨ 2.5 ਲੱਖ ਏਕੜ ਰਕਬੇ ਉੱਪਰ ਮੁੜ ਝੋਨੇ ਦੀ ਫ਼ਸਲ ਦੀ ਬਿਜਾਈ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨੁਕਸਾਨ ਇਸ ਤੋਂ ਵੀ ਵੱਧ ਹੋਣ ਦਾ ਖ਼ਦਸ਼ਾ ਹੈ ਅਤੇ ਬਾਰਸ਼ਾਂ ਦਾ ਸਮਾਂ ਹੋਣ ਤੇ ਖੇਤ ਸਮੇਂ ਸਿਰ ਨਾ ਵੱਤਰ ਆਉਣ ਕਾਰਨ ਪੂਰੇ ਦੇ ਪੂਰੇ ਰਕਬੇ ਉੱਪਰ ਮੁੜ ਬਿਜਾਈ ਨਹੀਂ ਕੀਤੀ ਜਾ ਸਕਦੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੀ.ਸੀ. ਸਤਬੀਰ ਸਿੰਘ ਗੋਸਲ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਐਸ.ਐਸ.ਪੀ. ਸੁਰੇਂਦਰ ਲਾਂਬਾ, ਚੇਅਰਮੈਨ ਪਨਸੀਡ ਮਹਿੰਦਰ ਸਿੰਘ ਸਿੱਧੂ, ਚੇਅਰਮੈਨ ਇੰਪਰੂਵਮੈਂਟ ਟਰੱਸਟ ਪ੍ਰੀਤਮ ਸਿੰਘ ਪੀਤੂ, ਚੇਅਰਮੈਨ ਗਊ ਸੇਵਾ ਕਮਿਸ਼ਨ ਅਸ਼ੋਕ ਕੁਮਾਰ, ਐਸ.ਡੀ.ਐਮ. ਨਵਰੀਤ ਕੌਰ ਸੇਖੋਂ, ਡਾਇਰੈਕਟਰ ਖੋਜ ਡਾ. ਏ.ਐਸ. ਢੱਟ, ਡਾਇਰੈਕਟਰ ਡੀ.ਈ.ਈ. ਡਾ. ਗੁਰਮੀਤ ਸਿੰਘ ਬੁੱਟਰ, ਐਸੋਸੀਏਟ ਡਾਇਰੈਕਟਰ ਕੇ.ਵੀ.ਕੇ. ਡਾ. ਮਨਦੀਪ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਹਰਬੰਸ ਸਿੰਘ, ਡਿਪਟੀ ਡਾਇਰੈਕਟਰ ਮੱਛੀ ਪਾਲਣ ਰਾਕੇਸ਼ ਕੁਮਾਰ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸੁਖਵਿੰਦਰ ਸਿੰਘ, ਚੇਅਰਮੈਨ ਮੁਕੇਸ਼ ਜੁਨੇਜਾ, ਵਿੱਤ ਮੰਤਰੀ ਦੇ ਓ.ਐਸ.ਡੀ. ਤਪਿੰਦਰ ਸਿੰਘ ਸੋਹੀ ਤੇ ਵੱਡੀ ਗਿਣਤੀ ਵਿੱਚ ਕਿਸਾਨ ਤੇ ਬੀਜ ਉਤਪਾਦਕ ਹਾਜ਼ਰ ਸਨ।

Monday, July 17, 2023

ਸਰਕਾਰੀ ਬਾਗ ਤੇ ਨਰਸਰੀ ਵਿਖੇ ਫ਼ਲਦਾਰ ਬੂਟੇ ਉਪਲਬੱਧ, ਬਗਬਾਨਾਂ ਤੇ ਕਿਸਾਨਾਂ ਨੂੰ ਲਾਹਾ ਲੈਣ ਦੀ ਅਪੀਲ

 ਸਰਕਾਰੀ ਬਾਗ ਤੇ ਨਰਸਰੀ, ਵਿਖੇ ਫ਼ਲਦਾਰ ਬੂਟੇ ਉਪਲਬੱਧ


ਬਗਬਾਨਾਂ ਤੇ ਕਿਸਾਨਾਂ ਨੂੰ ਲਾਹਾ ਲੈਣ ਦੀ ਅਪੀਲ 


ਸਰਕਾਰੀ ਬਾਗ ਤੇ ਨਰਸਰੀ, ਸਰਾਏਨਾਗਾ ਵਿਖੇ ਕਿੰਨੂ , ਨਿੰਬੂ, ਮਾਲਟਾ, ਜਾਮਨ ਅਤੇ ਹੋਰ ਫ਼ਲਦਾਰ ਵਧੀਆ ਕਿਸਮ ਦੇ ਬੂਟੇ ਉਪਲਬੱਧ ਹਨ ।


ਪੰਜਾਬ ਨੂੰ ਰਿਵਾਇਤੀ ਫ਼ਸਲਾਂ ਦੇ ਚੱਕਰ ਵਿੱਚੋਂ ਕੱਢਣ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਉੱਤੇ ਉਪਰਾਲੇ ਕੀਤੇ ਜਾ ਰਹੇ ਹਨ। ਬਾਗਬਾਨੀ ਇਕ ਅਜਿਹਾ ਕਾਰਜ ਖੇਤਰ ਹੈ ਜਿਹੜਾ ਕਿ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਉਤੇ ਵਧੇਰੇ ਤੇਜ਼ੀ ਨਾਲ ਅੱਗੇ ਤੋਰ ਸਕਦਾ ਹੈ। 

             ਇਸੇ ਤਹਿਤ ਵਿਭਾਗ ਦੀ ਸਰਕਾਰੀ ਬਾਗ ਤੇ ਨਰਸਰੀ,ਸਰਾਏਨਾਗਾ ਵਿਖੇ ਵਧੀਆ ਕਿਸਮ ਦੇ ਫਲਦਾਰ ਬੂਟੇ ਉਪਲੱਬਧ ਹਨ। 


ਇਹ ਬੂਟੇ ਲਗਾ ਕੇ ਆਮਦਨੀ ਵਿੱਚ ਵਾਧਾ ਕਰਨ ਦੇ ਨਾਲ ਨਾਲ ਵਾਤਾਵਰਨ ਦੀ ਸਾਂਭ ਸੰਭਾਲ ਵਿੱਚ ਵੀ ਵੱਡੇ ਪੱਧਰ ਉੱਤੇ ਯੋਗਦਾਨ ਪਾਇਆ ਜਾ ਸਕਦਾ ਹੈ। 


 ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਚੰਗੇ ਬੂਟੇ ਲਗਾ ਕੇ ਚੰਗੇ ਬਾਗ ਵਿਕਸਤ ਕੀਤੇ ਜਾਣ ਨਾਲ ਹੀ ਘਰੇਲੂ ਪੱਧਰ ਉੱਤੇ ਬੂਟੇ ਲਾ ਕੇ ਆਪਣੇ ਘਰ ਦੇ ਫਲ ਖਾਈਏ ਅਤੇ ਫਲਦਾਰ ਬੂਟੇ ਲਗਵਾਉਣ ਲਈ ਹੋਰਨਾਂ ਨੂੰ ਉਤਸ਼ਾਹਤ ਕੀਤਾ ਜਾਵੇ।


ਸਰਕਾਰੀ ਬਾਗ ਤੇ ਨਰਸਰੀ, ਸਰਾਏਨਾਗਾ ਦਾ ਦਫ਼ਤਰ ਸ਼੍ਰੀ ਮੁਕਤਸਰ ਸਾਹਿਬ- ਕੋਟਕਪੂਰਾ ਹਾਈਵੇਅ ਉੱਪਰ ਸਥਿਤ ਹੈ।

ਮੋਬਾਈਲ ਨੰ: 7347500540

Sunday, July 16, 2023

ਨਰਮੇ ਦੀ ਇੰਨ੍ਹਾਂ ਦਿਨਾਂ ਵਿਚ ਕਿਵੇਂ ਸੰਭਾਲ ਕਰੀਏ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ Punjab Agriculture University ਲੁਧਿਆਣਾ ਦੇ ਵਾਈਸ ਚਾਂਸਲਰ ਡਾ.ਐਸ.ਐੱਸ. ਗੋਸਲ ਦੀ ਅਗਵਾਈ ਅਤੇ ਪ੍ਰਸਾਰ ਨਿਰਦੇਸ਼ਕ ਡਾ.ਜੀ.ਐੱਸ. ਬੁੱਟਰ ਦੇ ਨਿਰਦੇਸ਼ਾਂ ਅਨੁਸਾਰਪੀ. ਐ. ਯੂ. ਦੇ ਫਾਰਮਰ ਸਲਾਹਕਾਰ ਸੇਵਾ ਕੇਂਦਰਖੇਤਰੀ ਖੋਜ ਕੇਂਦਰ,ਅਬੋਹਰ ਅਤੇ ਫਰੀਦਕੋਟ ਦੇ ਵਿਗਾਨਿਯੀਆਂ ਵਲੋਂ ਨਰਮੇ ਦੀ ਫ਼ਸਲ ਦਾ ਲਗਾਤਾਰ ਸਰਵੇਖਣ ਕੀਤੇ ਜਾ ਰਹੇ ਹਨ। ਸ ਲੜੀ ਤਹਿਤ ਮੌਜੂਦਾ ਸਮੇ ਵਿਚ ਨਰਮੇ ਦੀ ਫ਼ਸਲ ਦੇ ਸਾਰ ਸੰਭਾਲ ਸੰਬੰਧੀ ਕਿਸਾਨ ਸਿਖਲਾਈ ਕੈਂਪ ਪ੍ਰੋਗਰੈਸਿਵ ਫਾਰਮਰ ਕਲੱਬਧਾਰੰਗਵਾਲਾ ਅਤੇ ਜੀ ਐਗਰੀਕਲਚਰਲ ਇਮਪਲੀਮੈਂਟ ਕਸਟਮ ਹਾਇਰਿੰਗ ਸੈਂਟਰ ਦੇ ਸਹਿਯੋਗ ਦੇ ਨਾਲ ਪਿੰਡ ਧਾਰੰਗਵਾਲਾ ਵਿਖੇ ਆਯੋਜਿਤ ਕਿਤਾ ਗਿਆ। ਇਸ ਇਸ ਕੈਂਪ ਵਿਚ 50 ਤੋਂ ਵੱਧ ਕਿਸਾਨ ਵੀਰਾ ਨੇ ਸਿਰਕਤ ਕੀਤੀ


ਇਸ ਕੈਂਪ ਵਿਚਡਾ. ਪੀ .ਕੈ. ਅਰੋੜਾਡਾ. ਕੁਲਬੀਰ ਸਿੰਘਡਾ ਮਨਪ੍ਰੀਤ ਸਿੰਘ ਅਤੇ ਡਾ.ਜਗਦੀਸ਼ ਅਰੋੜਾ ਨੇ ਅਪਣੇ ਵਿਚਾਰ ਰੱਖੇ।  ਡਾ. ਕੁਲਬੀਰ ਸਿੰਘ ਨੇ ਕਿਸਾਨ ਵੀਰਾ ਨੂੰ ਨਰਮੇ ਦੀ ਫ਼ਸਲ ਵਿਚ ਖਾਦ ਖੁਰਾਕ ਸੰਬਧੀ ਨੁਕਤੇ ਸਾਂਝੇ ਕਰਦੇ ਹੋਏ ਦੱਸਿਆ ਕਿ ਨਰਮੇ ਦੀ ਫ਼ਸਲ ਦਾ ਹਾਲ ਦੀ ਘੜੀ ਵਿਕਾਸ ਠੀਕ ਹੈ ਪਰ ਖਾਦਾਂ ਦੀ ਸੁਜੋਗ ਵਰਤੋਂ ਨਹੀਂ ਕੀਤੀ ਜਾ ਰਹੀਫੁਲਗੂਤੀ ਡਿਗਣ ਦੀ ਸਮਸਿਆ ਆ ਰਹੀ ਹੈ ਅਤੇ ਚੰਗੀ ਸਿਹਤ ਨੂੰ ਬਰਕਰਾਰ ਰੱਖਣ ਲਈ ਸਿਫਾਰਿਸ਼ ਮੁਤਾਬਕ ਖਾਦਾਂਦੀ ਵਰਤੋਂ ਜਰੂਰ ਕੀਤੀ ਜਾਵੇ।

ਡਾ.ਮਨਪ੍ਰੀਤ ਸਿੰਘ ਨੇ ਕਿਸਾਨ ਵੀਰਾ ਨੂੰ ਨਰਮੇ Cotton ਦੀ ਫ਼ਸਲ ਵਿਚ ਪੋਟਾਸ਼ੀਅਮ ਤੱਤ ਦੀ ਮਹੱਤਤਾ ਬਾਰੇ ਦੱਸਿਆ । ਨਰਮੇ ਦੇ ਚੰਗੇ ਖਿਡਾਵ ਲਈਫੁੱਲਾਂ ਦੀ ਸ਼ੁਰੂਆਤ ਤੋਂ ( ਜਦੋ 2-3 ਨਵੇਂ ਫੂਲ ਖਿੜਨੇ ਸ਼ੁਰੂ ਹੋਣ ) 2 ਕਿਲੋ ਪੋਟਾਸ਼ੀਅਮ 13.0.45 (ਪੋਟਾਸ਼ੀਅਮ ਨਾਈਟ੍ਰੇਟ ਨੂੰ 100 ਲਿਟਰ ਪਾਈ ਵਿਚ ਘੋਲ ਕੇ ਹਫਤੇ -ਹਫਤੇ ਤੇ 3-4 ਛਿੜਕਾਵ ਜਰੂਰ ਕਰਨ ਦੀ ਸਲਾਹ ਦਿਤੀ

ਡਾ.ਪੀ .ਕੇ. ਅਰੋੜਾ ਨੇ ਸਰਵੇਖਣ ਦਾ ਜਿਕਰ ਕਰਦੇ ਹੋਏ ਦੱਸਿਆ ਕਿ ਗੁਲਾਬੀ ਸੁੰਡੀ ਦਾ ਹਮਲਾ ਮੌਜੂਦਾ ਸਮੇ ਵਿਚ ਘੱਟ ਹੈ ਪਰ ਕਿਸਾਨ ਵੀਰ ਲਗਾਤਾਰ ਅਪਣੇ ਖੇਤਾਂ ਵਿਚ ਸਰਵੇਖਣ ਕਰਦੇ ਰਹਿਣ ਤੇ ਗੁਲਾਬੀ ਸੁੰਡੀ ਦੇ ਸਰਵੇਖਣ ਲਈ ਫੇਰੋਮੋਨ ਟ੍ਰੈਪਸ ਦੀ ਵਰਤੋਂ ਕਰਨ ਤਾਂ ਜੋ ਗੁਲਾਬੀ ਸੁੰਡੀ ਤੇ ਪਤੰਗਿਆਂ ਦੀ ਆਮਦ ਦਾ ਪਤਾ ਲੱਗ ਸਕੇ ਤੇ ਸਮੇ ਸਰ ਗੁਲਾਬੀ ਸੁੰਡੀ ਦਾ ਯੋਗ ਪ੍ਰਬੰਧ ਕਿਤਾ ਜਾ ਸਕੇ


ਕੈਂਪ ਦੇ ਦੌਰਾਨ ਡਾ.ਜਗਦੀਸ਼ ਅਰੋੜਾ ਨੇ ਦੱਸਿਆ ਕਿ ਇਸ ਸਮੇਂਮੌਸਮ ਵਿਚ ਖੁਸ਼ਕੀ ਦੇ ਹਾਲਤ ਹੋਣ ਕਰਕੇ ਜੂ (ਥਰਿੱਪ) ਅਤੇ ਚਿੱਟੇ ਮੱਛਰ ਵੀ ਨਜ਼ਰ ਆ ਰਿਹਾ ਹੈ,ਪਰ ਉਸ ਤੋਂ ਕਿਸਾਨ ਵੀਰਾ ਨੂੰ ਘਬਰਾਉਨ ਦੀ ਲੋੜ ਨਹੀਂ । ਜੇਕਰ ਜੂ ਆਰਥਿਕ ਸਤਰ ਤੋਂ ਉਪਰ ਹੈ ਤਾ ਕਿਸਾਨ ਵੀਰ ਕੀਟਨਾਸ਼ਕ ਡੈਲੀਗੇਟ 11.7 ਐੱਸ. ਸੀ. (ਸਪਾਨੀਟੇਰੋਮ) 170 ਮਿਲੀ ਜਾ ਕਿਊਰੋਕਰਾਂ 50 ਈ.ਸੀ. (ਪ੍ਰੋਫੇਨੋਫੋਸ ) 500 ਮਿਲੀ ਪ੍ਰਤੀ ਏਕੜ ਦੇ ਹਿੱਸਾਬ ਨਾਲਦਾ ਛਿੜਕਾਅ ਕਰਨ । ਨਰਮੇ ਦੀ ਚਿਟੇ ਮੱਛਰ ਦੀ ਰੋਕਥਾਮ ਲਈ ਸ਼ੁਰੂਆਤੀ ਅਵਸਥਾ ਵਿਚ ਓਸ਼ੀਨ 20ਐੱਸ . ਜੀ.(ਡਾਇਨਾਈਟ੍ਰੋਫਰੋਨ)60 ਗ੍ਰਾਮਲੈਨੋ 10 ਈ.ਸੀ.(ਪਾਈਰੀਪ੍ਰੋਕਸੀਫੇਨ) 500 ਮਿਲੀਈਥੀਓਨ 50 ਈ.ਸੀ. ,800 ਮਿਲੀਪ੍ਰਤੀ ਏਕੜ ਦੇ ਹਿੱਸਾਬ ਨਾਲਛਿੜਕਾਅ ਕਰਨ ।

ਇਸ ਕੈਂਪ ਵਿਚ ਆਏ ਸਾਰੇ ਕਿਸਾਨ ਵੀਰਾ ਨੂੰ ਵਿਤਰਾਂ ਇੰਡੀਆ ਕੰਪਨੀ ਮੁੰਬਈ ਵਲੋਂ ਸੋਸ਼ਲ ਜ਼ਿੰਮੇਵਾਰੀ ਤਹਿਤਗੁਲਾਬੀ ਸੁੰਡੀ ਦੀ ਰੋਕਥਾਮ ਦੇ ਸਰਵੇਖਣ ਲਈ ਫੋਰੋਮੋਨ ਟ੍ਰੈਪ ਵੰਡੇ ਗਏ । ਕੈੰਪ ਵਿਚ ਆਏ ਸਾਰੇ ਕਿਸਾਨ ਵੀਰਾ ਦਾ ਧੰਨਵਾਦ: ਸ. ਗੁਰਮੀਤ ਸਿੰਘ ਸੇਖੋਂ ਅਤੇ ਸ. ਰਾਜਿੰਦਰ ਸਿੰਘ ਸੇਖੋਂ ਵਲੋਂ ਕਿਤਾ ਗਿਆ ।

Wednesday, July 12, 2023

ਡਾ. ਗੁਰਮੀਤ ਸਿੰਘ ਚੀਮਾ ਨੇ ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਵਜੋਂ ਅਹੁਦਾ ਸੰਭਾਲਿਆ

ਫਾਜ਼ਿਲਕਾ 12 ਜੁਲਾਈ 2023: 

ਡਾ. ਗੁਰਮੀਤ ਸਿੰਘ ਚੀਮਾ Gurmeet Singh Cheema ਨੇ ਮੁੱਖ ਖੇਤੀਬਾੜੀ ਅਫ਼ਸਰ Chief Agriculture Officer Fazilka ਫਾਜ਼ਿਲਕਾ ਦਾ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾ ਉਹ ਜ਼ਿਲ੍ਹਾ ਸਿਖਲਾਈ ਅਫਸਰ ਵਜੋਂ ਸੰਗਰੂਰ Sangrur ਵਿਖੇ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਜ਼ਿਲ੍ਹਾ ਫਾਜ਼ਿਲਕਾ ਨਾਲ ਸਬੰਧਿਤ ਅਤੇ ਖੇਤੀਬਾੜੀ ਨਾਲ ਜੁੜੇ ਹੋਣ ਕਾਰਨ ਉਨ੍ਹਾਂ ਨੂੰ ਖੇਤੀਬਾੜੀ ਦਾ ਕਾਫੀ ਤਜਰਬਾ ਹੈ। 


ਅਹੁਦਾ ਸੰਭਾਲਣ ਉਪਰੰਤ ਡਾ. ਗੁਰਮੀਤ ਸਿੰਘ ਚੀਮਾ ਨੇ ਕਿ ਕਿਸਾਨ ਹਿੱਤਾਂ ਦੀ ਪੂਰਤੀ ਲਈ ਡਿਊਟੀ Duty ਨੂੰ ਸੇਵਾ ਵਜੋਂ ਨਿਭਾਉਣਾ ਉੁਨਾਂ ਦੀ ਤਰਜੀਹ ਹੋਵੇਗੀ। ਉਨਾਂ ਕਿਹਾ ਕਿ ਜ਼ਿਲੇ ਵਿੱਚ ਖੇਤੀਬਾੜੀ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਪੁਰਜ਼ੋਰ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕਿਸਾਨਾਂ Farmers ਨੂੰ ਮਿਆਰੀ ਸੇਵਾਵਾਂ ਉਪਲੱਬਧ ਕਰਵਾਉਣਾ ਅਤੇ ਹਰ ਸੰਭਵ ਮਦਦ ਉਨ੍ਹਾਂ ਦਾ ਟੀਚਾ ਰਹੇਗਾ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਲਈ ਸਰਕਾਰ ਦੀਆਂ ਸਕੀਮਾਂ ਦਾ ਲਾਭ ਪੂਰੀ ਪਾਰਦਰਸ਼ਿਤਾ ਨਾਲ ਯੋਗ ਕਿਸਾਨਾਂ ਤੱਕ ਪੁੱਜੇਗਾ ਅਤੇ ਕਿਸਾਨਾਂ ਨੂੰ ਖੇਤੀ ਸਬੰਧੀ ਤਕਨੀਕ ਜਾਣਕਾਰੀ ਮੁਹੱਈਆ ਕਰਵਾਉਣ ਲਈ ਵਿਭਾਗ ਪੂਰੀ ਸਰਗਰਮੀ ਨਾਲ ਕੰਮ ਕਰੇਗਾ।

ਉਨ੍ਹਾਂ ਕਿਹਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਨਵੀਂਆਂ ਖੇਤੀ ਤਕਨੀਕਾਂ ਨਾਲ ਜੋੜ ਕੇ ਉਨਾਂ ਦੀ ਆਮਦਨ ਵਿੱਚ ਵਾਧੇ ਲਈ ਯਤਨ ਕਰਨ ‘ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮਿਲਾਵਟ ਰਹਿਤ ਬੀਜ, ਖਾਦਾਂ ਅਤੇ ਦਵਾਈਆਂ ਉਪਲੱਬਧ ਕਰਾਉਣਾ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਜ਼ਿਲ੍ਹੇ ਦੀ ਖੇਤੀਬਾੜੀ ਵਿਭਾਗ ਦੀ ਪੂਰੀ ਟੀਮ ਨਾਲ ਮਿਲ ਕੇ ਕਿਸਾਨ ਹਿੱਤ ਨੂੰ ਸਮਰਪਿਤ ਹੋ ਕੇ ਪੂਰੀ ਜ਼ਿੰਮੇਵਾਰੀ ਨਾਲ ਆਪਣੀ ਸੇਵਾ ਨਿਭਾਉਣਗੇ।

#OnlyAgriculture

Saturday, July 8, 2023

ਕਿਸਾਨ ਵੀਰੋ ਸਿਰਫ 2 ਦਿਨ ਬਾਕੀ ਬਚੇ ਹਨ, ਜੇ ਸਬਸਿਡੀ ਲੈਣੀ ਹੈ ਤਾਂ ਹੁਣੇ ਕਰੋ ਅਪਲਾਈ

ਝੋਨਾਂ/ਬਾਸਮਤੀ ਦੀ ਸਿੱਧੀ ਬਿਜਾਈ ਤੇ ਪ੍ਰੋਤਸਾਹਨ ਰਾਸ਼ੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 10 ਜੁਲਾਈ 

ਫਾਜ਼ਿਲਕਾ, 8 ਜੁਲਾਈ


ਪੰਜਾਬ ਸਰਕਾਰ Punjab Government ਵੱਲੋਂ ਝੋਨੇ Paddy ਦੀ ਸਿੱਧੀ ਬਿਜਾਈ Direct Sowing (DSR) ਦੀ ਤਕਨੀਕ ਨੂੰ ਪੰਜਾਬ ਰਾਜ ਵਿੱਚ ਵੱਡੇ ਪੱਧਰ ਤੇ ਲਾਗੂ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 1500/-ਰੁ: ਪ੍ਰਤੀ ਏਕੜ ਪ੍ਰੋਤਸਾਹਨ Subsidy ਰਾਸ਼ੀ ਵੀ ਦਿੱਤੀ ਜਾਣੀ ਹੈ। ਜਿਸ ਤੇ ਕਿਸਾਨਾਂ ਵੱਲੋਂ ਕਾਫੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਇਸ ਰਾਸ਼ੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 10 ਜੁਲਾਈ ਰੱਖੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦਿੱਤੀ।


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਲ 2023-24 ਦੌਰਾਨ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ 1500/ ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਪ੍ਰਾਪਤ ਕਰਨ ਲਈ https://agrimachinerypb.com/ home/DSR23Department ਲਿੰਕ ਖੋਲ੍ਹ ਕੇ ਆਪਣਾ ਅਧਾਰ ਕਾਰਡ ਨੰਬਰ ਅਤੇ ਜ਼ਮੀਨ ਸਬੰਧੀ ਜਾਣਕਾਰੀ ਪੋਰਟਲ ਤੇ ਭਰਨ ਉਪਰੰਤ ਰਜਿਸਟ੍ਰੇਸ਼ਨ ਕਰ ਸਕਦੇ ਹਨ। ਪੋਰਟਲ ਤੇ ਅਪਲਾਈ ਕਰਨ ਲਈ ਕਿਸਾਨ ਨੂੰ ਆਪਣੀ ਜ਼ਮੀਨ ਦੇ ਖੇਵਟ ਨੰਬਰ/ਖਸਰਾ ਨੰਬਰ ਅਤੇ ਸਿੱਧੀ ਬਿਜਾਈ ਅਧੀਨ ਰਕਬੇ ਦੀ ਜਾਣਕਾਰੀ ਦੇਣੀ ਹੋਵੇਗੀ। 

ਮੁੱਖ ਖੇਤੀਬਾੜੀ ਅਫਸਰ ਡਾ. ਜੰਗੀਰ ਸਿੰਘ ਨੇ ਦੱਸਿਆ ਕਿ ਸਿੱਧੀ ਬਿਜਾਈ ਵਾਲੇ ਰਕਬੇ ਨੂੰ ਵੈਰੀਫਾਈ ਕਰਨ ਲਈ ਪਿੰਡ ਪੱਧਰ ਤੇ ਵੈਰੀਫਾਈਡ ਅਫਸਰ ਨਿਯੁਕਤ ਕੀਤੇ ਜਾ ਰਹੇ ਹਨ, ਜੋ ਕਿ ਰਕਬੇ ਦੀ ਪੜਤਾਲ ਕਰਨਗੇ। ਇਸ ਪੜਤਾਲ ਤੋਂ ਬਾਅਦ ਹੀ 1500/-ਰੁ: ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਜੇਕਰ ਪੋਰਟਲ ਤੇ ਅਪਲਾਈ ਕਰਨ ਸਮੇਂ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸਬੰਧਤ ਖੇਤੀਬਾੜੀ ਵਿਕਾਸ/ਵਿਸਥਾਰ ਅਫਸਰ ਅਤੇ ਬਲਾਕ ਖੇਤੀਬਾੜੀ ਦਫਤਰ ਨਾਲ ਸੰਪਰਕ ਕਰ ਸਕਦੇ ਹਨ।

1 ਕਰੋੜ 40 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਮਿਲ ਸਕਦੀ ਹੈ, ਪੜ੍ਹੋ ਕਿਵੇਂ

 ਪਰਾਲ਼ੀ ਤੋਂ ਗਿੱਟੀਆਂ ਬਣਾਉਣ ਦੀ ਉਦਯੋਗਿਕ ਇਕਾਈ ਲਗਾਓ ਤੇ ਵਿੱਤੀ ਸਹਾਇਤਾ ਪਾਓ : ਡਿਪਟੀ ਕਮਿਸ਼ਨਰ


ਫਾਜਿ਼ਲਕਾ, 8 ਜੁਲਾਈ


 ਪੰਜਾਬ Punjab ਵਿੱਚ ਨਿਵੇਸ਼ਕਾਂ ਲਈ ਪਰਾਲੀ Paddy Stubble ਤੋਂ ਗਿੱਟੀਆਂ ਬਣਾਉਣ ਦੀਆਂ ਉਦਯੋਗਿਕ ਇਕਾਈਆਂ Indusrial Unit ਸਥਾਪਿਤ ਕਰਨ ਲਈ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ CPCB ਵੱਲੋਂ 50 ਕਰੋੜ ਰੁਪਏ ਦੀ ਵਿੱਤੀ ਸਹਾਇਤਾ Financial Assitance ਦਿੱਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਆਈ ਏ ਐਸ  ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਉਦਯੋਗਿਕ ਇਕਾਈਆਂ ਸਥਾਪਿਤ ਕਰਨ ਲਈ 1 ਟੀ.ਪੀ.ਐਚ. TPH Plant ਪਲਾਂਟ ਲਈ 28 ਲੱਖ ਰੁਪਏ ਅਤੇ 5 ਟੀ.ਪੀ.ਐਚ. ਪਲਾਂਟ ਲਈ 1 ਕਰੋੜ 40 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਦੀ ਸੰਭਾਲ਼ ਲਈ ਪੰਚਾਇਤੀ ਜ਼ਮੀਨ ਤਰਜੀਹੀ ਆਧਾਰ ‘ਤੇ ਉਪਲੱਬਧ ਕਰਵਾਈ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੇਂਦਰ ਤੇ ਰਾਜ ਸਰਕਾਰ ਦੁਆਰਾ ਬਣਾਈਆਂ ਗਈਆਂ ਨੀਤੀਆਂ ਦੇ ਅਨੁਸਾਰ ਪੰਜਾਬ ਵਿੱਚ ਪਰਾਲੀ ਦੀਆਂ ਗਿੱਟੀਆਂ ਦੀ ਸਾਲਾਨਾ ਮੰਗ 10 ਲੱਖ ਟਨ ਅਨੁਮਾਨੀ ਗਈ ਹੈ। ਭੱਠਿਆਂ ਵਿੱਚ ਇੰਨਾ ਦੀ 20 ਫੀਸਦੀ ਵਰਤੋਂ ਲਾਜਮੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ Punjab Govt ਦੁਆਰਾ ਨਵੇਂ ਛੋਟੇ ਅਤੇ ਮੱਧਮ ਉਦਯੋਗਿਕ ਇਕਾਈਆਂ ਲਈ ਹੋਰ ਵਿੱਤੀ ਪ੍ਰੋਤਸਾਹਨ ਵੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਸਤ੍ਰਰਿਤ ਦਿਸ਼ਾ ਨਿਰਦੇਸ਼ਾਂ, ਯੋਗਤਾ ਦੇ ਮਾਪਦੰਡ ਅਤੇ ਵਿੱਤੀ ਸਹਾਇਤਾ ਬਾਰੇ ਜਾਣਕਾਰੀ ਲਈ www.pscst.punjab.gov.in ਜਾਂ www.cpcb.nic.in ‘ਤੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਸਰਕਾਰ ਦੀਆਂ ਇਨਾ ਸਕੀਮਾਂ ਦਾ ਲਾਭ ਲੈ ਕੇ ਇਸ ਤਰਾ ਦੀਆਂ ਇਕਾਈਆਂ ਲਗਾਉਣ ਦੀ ਜਿ਼ਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਪਰਾਲੀ ਦੀਆਂ ਗਿੱਟੀਆਂ ਨੂੰ ਬਾਲਣ ਵਜੋਂ ਵਰਤਿਆਂ ਜਾ ਸਕਦਾ ਹੈ ਅਤੇ ਭੱਠਿਆਂ ਵਿਚ ਇੰਨ੍ਹਾਂ ਦੀ 20 ਫੀਸਦੀ ਵਰਤੋਂ ਲਾਜਮੀ ਕਰ ਦਿੱਤੇ ਜਾਣ ਕਾਰਨ ਇਸ ਦੀ ਵਿਕਰੀ ਵਿਚ ਵੀ ਕੋਈ ਦਿੱਕਤ ਨਹੀਂ ਆਵੇਗੀ ਇਸ ਲਈ ਜਿ਼ਲ੍ਹੇ ਦੇ ਉੱਧਮੀਆਂ ਨੂੰ ਇਸ ਲਈ ਅੱਗੇ ਆਉਣਾ ਚਾਹੀਦਾ ਹੈ।

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...