-ਡਿਪਟੀ ਕਮਿਸ਼ਨਰ ਵੱਲੋਂ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼ ਕਿ ਨਰਮੇ ਸਬੰਧੀ ਜਿਆਦਾ ਤੋਂ ਜਿਆਦਾ ਤਕਨੀਕੀ ਜਾਣਕਾਰੀ ਕਿਸਾਨਾਂ ਨੂੰ ਦਿੱਤੀ ਜਾਵੇ
-ਕਿਸਾਨ ਸਿਖਲਾਈ ਕੈਂਪ 7 ਨੂੰਫਾਜ਼ਿਲਕਾ, 6 ਜੂਨ
All about Agriculture, Horticulture and Animal Husbandry and Information about Govt schemes for Farmers
-ਡਿਪਟੀ ਕਮਿਸ਼ਨਰ ਵੱਲੋਂ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼ ਕਿ ਨਰਮੇ ਸਬੰਧੀ ਜਿਆਦਾ ਤੋਂ ਜਿਆਦਾ ਤਕਨੀਕੀ ਜਾਣਕਾਰੀ ਕਿਸਾਨਾਂ ਨੂੰ ਦਿੱਤੀ ਜਾਵੇ
-ਕਿਸਾਨ ਸਿਖਲਾਈ ਕੈਂਪ 7 ਨੂੰਫਰੀਦਕੋਟ : ਝੋਨੇ ਦੀ ਲਵਾਈ Paddy ਦਾ ਸਮਾਂ 11 ਜੂਨ ਨਿਰਧਾਰਿਤ ਕੀਤਾ ਗਿਆ ਹੈ,ਇਸ ਨਿਰਧਾਰਿਤ ਸਮੇਂ ਤੋਂ ਪਹਿਲਾਂ ਝੋਨੇ ਦੀ ਲਵਾਈ ਕਰਨ ਵਾਲੇ ਕਿਸਾਨਾਂ ਵਿਰੁੱਧ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸਾਇਲ ਵਾਟਰ
ਫਾਜ਼ਿਲਕਾ, 5 ਜੂਨ
ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਫਾਜ਼ਿਲਕਾ Fazilka ਵੱਲੋਂ ਜ਼ਿਲ੍ਹਾ ਪੱਧਰੀ
ਕੈਂਪ Farmer Training Camp 7 ਜੂਨ 2024 ਨੂੰ ਲਗਾਇਆ ਜਾ ਰਿਹਾ ਹੈ। ਇਹ ਕੈਂਪ ਫਾਜ਼ਿਲਕਾ ਦੇ ਸ਼ਾਹ ਪੈਲੇਸ (ਅਬੋਹਰ ਰੋਡ) ਫਾਜ਼ਿਲਕਾ
ਵਿਖੇ ਲੱਗੇਗਾ । ਕੈਂਪ ਦੀ ਰਜਿਸਟ੍ਰੇਸ਼ਨ ਸਵੇਰੇ 8:30 ਵਜੇ ਸ਼ੁਰੂ ਹੋਵੇਗੀ ਅਤੇ ਕੈਂਪ ਦਾ ਉਦਘਾਟਨ
10 ਵਜੇ ਹੋਣ ਤੋਂ ਬਾਅਦ 10 ਤੋਂ 1 ਵਜੇ ਤੱਕ ਤਕਨੀਕੀ ਸੈਸ਼ਨ ਹੋਵੇਗਾ। ਖੇਤੀਬਾੜੀ ਅਫ਼ਸਰ ਡਾ: ਮਮਤਾ
ਨੇ ਦੱਸਿਆ ਕਿ ਇਸ ਕੈਂਪ ਵਿਚ ਕਿਸਾਨਾਂ ਨੂੰ ਸਾਊਣੀ ਦੀਆਂ ਫਸਲਾਂ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ
ਜਾਵੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਕੈਂਪ ਵਿਚ ਪੁੱਜਣ ਦਾ ਸੱਦਾ ਦਿੱਤਾ।
- ਸਮਾਜ ਦੀ ਤੰਦਰੁਸਤੀ ਲਈ ਫਸਲਾਂ ਤੇ ਘੱਟ ਤੋਂ ਘੱਟ ਕੀਟਨਾਸਕ ਦਵਾਈ ਦੀ ਕੀਤੀ ਜਾਵੇ ਵਰਤੋ
ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਫ਼ਰੀਦਕੋਟ ਵਿੱਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਨਾਲ ਝੋਨੇ ਅਤੇ ਬਾਸਮਤੀ ਦੀ ਬਿਜਾਈ ਕਰਨ ਲਈ ਪ੍ਰੇਰਿਤ ਕਰਨ ਲਈ ਆਰ.ਜੀ.ਆਰ.ਸੈਲ ਦੇ ਸਹਿਯੋਗ ਨਾਲ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਕਿਸਾਨਾਂ ਨੂੰ ਤਕਨੀਕ ਪੱਖੋਂ ਮਜ਼ਬੂਤ ਕਰਨ ਲਈ ਪਿੰਡ ਪੱਧਰ ਤੇ ਜਾਗਰੂਕਤਾ ਕੈਂਪਾਂ ਤੋਂ ਇਲਾਵਾ ਨਿੱਜੀ ਤੌਰ ਤੇ ਸੰਪਰਕ ਕਰਕੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਰੇਕ ਕਿਸਾਨ ਨੂੰ ਆਪਣੇ ਕੁੱਲ ਮਾਲਕੀ ਰਕਬੇ ਦਾ 10-20 ਫੀਸਦੀ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਮਜ਼ਦੂਰੀ ਅਤੇ ਜ਼ਮੀਨ ਹੇਠਲੇ ਪਾਣੀ ਦੀ ਬੱਚਤ ਹੁੰਦੀ ਹੈ । ਉਨ੍ਹਾਂ ਅਗਾਂਹਵਧੂ ਕਿਸਾਨ ਜਗਸੀਰ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜਗਸੀਰ ਸਿੰਘ ਨੇ ਨਵੀਂ ਡਰਿੱਲ ਲਿਆ ਕੇ 55 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ ਜੋ ਪਿੰਡ ਦੇ ਹੋਰਨਾਂ ਕਿਸਾਨਾਂ ਲਈ ਪ੍ਰੇਰਨਾ ਦਾਇਕ ਹੋਵੇਗੀ।
ਕਿਸਾਨ ਜਗਸੀਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਅਧਿਕਾਰੀਆਂ ਅਤੇ RGR ਸੈਲ ਦੇ ਫੀਲਡ ਸਟਾਫ ਦੀ ਪ੍ਰੇਰਨਾ ਸਦਕਾ 8 ਏਕੜ ਆਪਣੀ ਅਤੇ ਬਾਕੀ ਠੇਕੇ ਵਾਲੇ ਰਕਬੇ ਵਿਚ ਝੋਨੇ ਦੀਆਂ ਵੱਖ ਵੱਖ ਕਿਸਮਾਂ ਦੀ ਡਰਿੱਲ ਨਾਲ ਸਿੱਧੀ ਬਿਜਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਮਸ਼ੀਨ ਪਹਿਲੀ ਵਾਰ ਆਈ ਹੈ ਅਤੇ ਉਮੀਦ ਹੈ ਕਿ ਨਤੀਜੇ ਬਿਹਤਰ ਰਹਿਣਗੇ ।
ਡਾ. ਗੁਰਪ੍ਰੀਤ ਸਿੰਘ ਨੇ ਖੇਤਾਂ ਦੀ ਮਿੱਟੀ ਪਰਖ Soil Testing ਕਰਵਾ ਕੇ ਖਾਦਾਂ ਦੀ ਵਰਤੋਂ ਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਰੇਕ ਕਿਸਾਨ ਨੂੰ ਆਪਣੇ ਖੇਤਾਂ ਦੀ ਮਿੱਟੀ ਦੀ ਪਰਖ ਕਰਵਾਉਣੀ ਚਾਹੀਦੀ ਹੈ ਅਤੇ ਰਿਪੋਰਟ ਦੇ ਅਧਾਰ ਤੇ ਹੀ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸ ਮੌਕੇ ਡਾ. ਲਖਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸੁਖਚੈਨ ਸਿੰਘ ਜੂਨੀਅਰ ਤਕਨੀਸ਼ੀਅਨ , ਅਰਸ਼ਦੀਪ ਸਿੰਘ ਆਰ ਜੀ ਆਰ ਸੈਲ ,ਨਰਿੰਦਰ ਕੁਮਾਰ ਅਤੇ ਕਿਸਾਨ ਜਗਸੀਰ ਸਿੰਘ ਹਾਜ਼ਰ ਸਨ ।
ਖੇਤੀਬਾੜੀ ਵਿਭਾਗ ਵੱਲੋ ਨਰਮੇ ਦੀ ਫਸਲ ਸਬੰਧੀ ਕਿਸਾਨਾਂ ਲਈ ਇੱਕ ਦਿਨ ਸਿਖਲਾਈ ਕੈਂਪ ਦਾ ਆਯੋਜਨ
ਅਬੋਹਰ, 20 ਮਈ
ਕਿਸਾਨਾਂ ਨੂੰ ਗੁਲਾਬੀ ਸੁੰਡੀ Pink Bollworm ਸਰਵ-ਪੱਖੀ ਕੀਟ ਪ੍ਰਬੰਧਨ ਸਬੰਧੀ ਕੇਂਦਰੀ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ CIPMC ਸੈਂਟਰ, ਜਲੰਧਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਫਾਜ਼ਿਲਕਾ ਦੇ ਸਹਿਯੋਗ ਨਾਲ ਸਿਟਰਮ ਇਸਟੇਟ, ਅਬੋਹਰ Abohar ਵਿਖੇ ਇੱਕ ਰੋਜ਼ਾ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਫਾਜ਼ਿਲਕਾ, ਅਬੋਹਰ, ਖੂਈਆਂ ਸਰਵਰ ਅਤੇ ਜਲਾਲਾਬਾਦ ਦੇ 100 ਕਿਸਾਨਾਂ ਨੇ ਭਾਗ ਲਿਆ। CIPM Center Jalandhar ਦੇ ਅਸਿਸਟੈਟ ਡਾਇਰੈਕਟਰ ਡਾ. ਪੀ.ਸੀ. ਭਾਰਦਵਾਜ਼ ਵੱਲੋ ਨਰਮੇ ਤੇ ਗੁਲਾਬੀ ਸੁੰਡੀ ਦੀ ਮਾਨੀਟਰਿੰਗ ਸਬੰਧੀ ਐਨ.ਪੀ.ਐਸ.ਐਸ. NPSS App ਐਪ ਬਾਰੇ ਜਾਣਕਾਰੀ ਦਿੱਤੀ ਗਈ। ਪੀ.ਏ.ਯੂ., ਲੁਧਿਆਣਾ ਦੇ ਖੇਤਰੀ ਖੋਜ ਕੇਂਦਰ, ਲੁਧਿਆਣਾ ਤੋਂ ਆਏ ਡਾ. ਸੁਨੇਣਾ ਪੂਣੀਆਂ ਪਲਾਂਟ ਬਰੀਡਰ ਵੱਲੋ ਨਰਮੇ ਦੀਆਂ ਵੱਖ-ਵੱਖ ਕਿਸਮਾਂ ਬਾਰੇ ਦੱਸਿਆ ਗਿਆ ਅਤੇ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋ ਮੰਨਜੂਰਸੁਦਾ ਕਿਸਮਾਂ ਬੀਜਣ ਦੀ ਸਲਾਹ ਦਿੱਤੀ। ਡਾ. ਮਨਪ੍ਰੀਤ ਸਿੰਘ, ਐਗਰੋਨੋਮਿਸਟ ਵੱਲੋ ਨਰਮੇ ਦੀ ਫਸਲ ਤੇ ਸਤੁੰਲਿਤ ਖਾਦਾਂ ਦੀ ਵਰਤੋਂ ਬਾਰੇ ਚਾਨਣਾ ਪਾਇਆ ਗਿਆ।
ਡਾ. ਜਗਦੀਸ਼ ਅਰੋੜਾ, ਡਿਸਟ੍ਰਿਕਟ ਐਕਸਟੈਨਸ਼ਨ ਸਪੈਸ਼ਲਿਸਟ ਨੇ ਨਰਮੇ ਦੀ ਫਸਲ ਦੇ ਵੱਖ-ਵੱਖ ਕੀੜੇ-ਮਕੌੜੇ ਅਤੇ ਬਿਮਾਰੀਆਂ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਨੇ ਕਿਸਾਨਾਂ ਨੂੰ ਖੇਤਾਂ ਵਿੱਚ ਪਏ ਛਟੀਆਂ ਦੇ ਢੇਰਾਂ ਸਬੰਧੀ ਕਿਹਾ ਕਿ ਇਹ ਢੇਰ ਖੇਤ ਵਿੱਚ ਹੀ ਉਲਟ-ਪੁਲਟ ਕਰ ਦਿੱਤੇ ਜਾਣ ਤਾਂ ਜ਼ੋ ਗੁਲਾਬੀ ਸੁੰਡੀ ਦੇ ਪਤੰਗੇ ਦੀ ਜ਼ਿਆਦਾ ਤਾਪਮਾਨ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਆਟੋਮੈਟਿਕ ਸੁਸਾਈਡਲ ਡੈਥ ਹੋ ਜਾਵੇ।
ਸੀ.ਆਈ.ਪੀ.ਐਮ. ਸੈਂਟਰ ਦੇ ਏ.ਪੀ.ਪੀ.ਓ. ਡਾ. ਚੰਦਰਭਾਨ ਦੁਆਰਾ ਕਿਸਾਨਾਂ ਨੂੰ ਐਨ.ਪੀ.ਐਸ.ਐਸ. ਐਪ ਚਲਾਉਣ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਕਿ ਟਰੇਨਿੰਗ ਲੈਣ ਵਾਲੇ ਹਰੇਕ ਕਿਸਾਨ ਨੂੰ ਪੰਜ-ਪੰਜ ਫਿਰੋਮੋਨ ਟਰੈਪ ਦਿੱਤੇ ਜਾਣਗੇ, ਜੋ ਕਿ ਕਿਸਾਨ ਵੱਲੋ ਆਪਣੇ ਖੇਤ ਵਿੱਚ ਪੰਜ ਥਾਵਾਂ ਤੇ ਲਗਾਏ ਜਾਣਗੇ ਅਤੇ ਫਿਰੋਮੋਨ ਟਰੈਪ ਤੋਂ ਖੇਤ ਵਿੱਚ ਕੀੜੇ ਦੀ ਮੌਜੂਦਗੀ ਦੇ ਲੈਵਲ ਬਾਰੇ ਜਾਣਕਾਰੀ ਮਿਲੇਗੀ, ਜਿਸਦੇ ਅਧਾਰ ਤੇ ਗੁਲਾਬੀ ਸੁੰਡੀ ਦੀ ਰੌਕਥਾਮ ਸਬੰਧੀ ਕਿਸਾਨਾਂ ਨੂੰ ਅਡਵਾਇਜ਼ਰੀ Advisory ਜਾਰੀ ਕੀਤੀ ਜਾਵੇਗੀ। ਡਾ. ਚੇਤਨ ਦੁਆਰਾ ਖੇਤ ਵਿੱਚ ਫਿਰੋਮੋਨ Feroman Trap ਟਰੈਪ ਲਗਾਉਣ ਦੀ ਵਿੱਧੀ ਸਮਝਾਈ ਗਈ। ਡਿਪਟੀ ਡਾਇਰੈਕਟਰ ਕਾਟਨ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਧਰਮਪਾਲ ਮੌਰਿਆ ਵੱਲੋ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਗੁਲਾਬੀ ਸੁੰਡੀ ਦੇ ਸੰਭਾਵਿਤ ਹਮਲੇ ਨੂੰ ਰੋਕਣ ਲਈ ਸਾਰੀਆਂ ਜਿਨਿੰਗ ਫੈਕਟਰੀਆਂ ਦੀ ਫਿਊਮੀਗੇਸ਼ਨ Fumigation ਕਰਵਾ ਦਿੱਤੀ ਗਈ ਹੈ ਅਤੇ ਨਹਿਰੀ ਪਾਣੀ ਵੀ ਟੇਲਾਂ ਤੱਕ ਮੁਹੱਈਆ ਕਰਵਾਇਆ ਗਿਆ ਹੈ। ਉਹਨਾਂ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਨਰਮੇ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਵੱਲੋ ਸੀ.ਆਈ.ਪੀ.ਐਮ. ਸੈਂਟਰ, ਜਲੰਧਰ ਦੀ ਸਾਰੀ ਟੀਮ, ਖੇਤਰੀ ਖੋਜ ਕੇਂਦਰ, ਅਬੋਹਰ ਦੀ ਸਮੁੱਚੀ ਟੀਮ ਅਤੇ ਸਮੂਹ ਕਿਸਾਨਾਂ ਦਾ ਧੰਨਵਾਦ ਕੀਤਾ।ਸਟੇਜ਼ ਦਾ ਸੰਚਾਲਨ, ਸ੍ਰੀ ਰਜਿੰਦਰ ਕੁਮਾਰ ਵਰਮਾ, ਖੇਤੀਬਾੜੀ ਵਿਕਾਸ ਅਫਸਰ, ਅਬੋਹਰ ਦੁਆਰਾ ਕੀਤਾ ਗਿਆ।
ਇਸ ਮੌਕੇ ਸ੍ਰੀ ਸੁੰਦਰ ਲਾਲ, ਸਹਾਇਕ ਪੌਦਾ ਸੁਰੱਖਿਆ ਅਫਸਰ, ਅਬੋਹਰ, ਸ੍ਰੀਮਤੀ ਮਮਤਾ, ਖੇਤੀਬਾੜੀ ਅਫਸਰ(ਹ:ਕ), ਫਾਜ਼ਿਲਕਾ, ਸ੍ਰੀ ਅਸ਼ੀਸ਼ ਸ਼ਰਮਾ, ਖੇਤੀਬਾੜੀ ਵਿਕਾਸ ਅਫਸਰ(ਟੀ.ਏ.), ਫਾਜਿਲਕਾ, ਸ੍ਰੀ ਅਜੈਪਾਲ, ਖੇਤੀਬਾੜੀ ਵਿਕਾਸ ਅਫਸਰ, ਖੂਈਆ ਸਰਵਰ, ਸ੍ਰੀ ਸ਼ੀਸ਼ਪਾਲ ਗੋਦਾਰਾ, ਖੇਤੀਬਾੜੀ ਵਿਕਾਸ ਅਫਸਰ(ਪੀ.ਪੀ.), ਅਬੋਹਰ, ਸ੍ਰੀ ਹਰੀਸ਼ ਕੁਮਾਰ, ਖੇਤੀਬਾੜੀ ਵਿਕਾਸ ਅਫਸਰ(ਜ਼ਿਲ੍ਹਾ-ਕਮ), ਫਾਜ਼ਿਲਕਾ, ਸ੍ਰੀ ਦਿਆਲ
ਚੰਦ, ਖੇਤੀਬਾੜੀ ਐਕਸਟੈਂਸ਼ਨ ਅਫਸਰ, ਅਬੋਹਰ ਅਤੇ ਸ੍ਰੀ ਅਜੈ ਸ਼ਰਮਾ, ਖੇਤੀਬਾੜੀ ਉਪ-ਨਿਰੀਖਕ, ਫਾਜ਼ਿਲਕਾ ਵੀ ਹਾਜ਼ਰ ਸਨ।
ਇਸ ਸਮੇਂ ਗਰਮੀ ਕਹਿਰ ਢਾਹ Heat Wave ਰਹੀ ਹੈ। ਇਹ ਜਿੱਥੇ ਮਨੁੱਖਾਂ ਲਈ ਖਤਰਨਾਕ ਹੈ ਉਥੇ ਹੀ ਇਸਦੇ ਫਸਲਾਂ ਤੇ ਵੀ ਮਾੜੇ ਪ੍ਭਾਵ ਪੈ ਰਹੇ ਹਨ। ਅਜਿਹੇ ਵਿਚ ਪੀਏਯੂ PAU ਨੇ ਕਿਸਾਨਾਂ ਲਈ ਸਲਾਹ ਜਾਰੀ ਕੀਤੀ ਹੈ।
ਪਿੱਛਲੇ ਕੁਝ ਦਿਨਾਂ ਤੋਂ ਗਰਮੀ ਦੀ ਲਹਿਰ ਚੱਲਣ ਕਾਰਨ ਤਾਪਮਾਨ ਆਮ ਨਾਲੋਂ 4 ਡਿਗਰੀ ਸੈਂਟੀਗਰੇਡ ਵੱਧ ਦੇਖਿਆ ਜਾ ਰਿਹਾ ਹੈ। ਇਸੇ ਸਿਲਸਿਲੇ ਵਿਚ ਪੰਜਾਬ ਵਿਚ ਦਿਨ ਦਾ ਤਾਪਮਾਨ Maximum Temperature ਲਗਾਤਾਰ 43 ਡਿਗਰੀ ਸੈਂਟੀਗਰੇਡ ਅਤੇ ਰਾਤ ਦਾ ਤਾਪਮਾਨ 26 ਡਿਗਰੀ ਸੈਂਟੀਗਰੇਡ ਤੋਂ ਉੱਪਰ ਦਰਜ ਕੀਤਾ ਜਾ ਰਿਹਾ ਹੈ। ਹਾਲਾਂਕਿ, ਰਾਜ ਦੇ ਕੁਝ ਹਿੱਸਿਆਂ ਵਿੱਚ ਦਿਨ ਦਾ ਤਾਪਮਾਨ 45-46 ਡਿਗਰੀ ਸੈਂਟੀਗਰੇਡ ਤੱਕ ਹੈ। ਦਿਨ ਦੇ ਸਮੇਂ ਦੇ ਆਮ ਤਾਪਮਾਨ ਤੋਂ ਵੱਧ ਗਰਮੀ ਕਾਰਨ ਗਰਮੀ ਲਹਿਰ ਦੇ ਹਾਲਾਤ ਪੈਦਾ ਹੋ ਰਹੇ ਹਨ। ਇਸ ਸਬੰਧੀ IMD ਮੌਸਮ ਵਿਭਾਗ ਵੱਲੋਂ ਵੀ ਰੈਡ ਅਲਰਟ ਜਾਰੀ ਕੀਤਾ ਗਿਆ ਹੈ।
ਕਿਉਂਕਿ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਸਾਫ਼ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਇਸ ਲਈ ਅਗਲੇ 4-5 ਦਿਨਾਂ ਦੌਰਾਨ ਰਾਜ Punjab ਦੇ ਕਈ ਸਥਾਨਾਂ 'ਤੇ ਗਰਮੀ ਦੀ ਲਹਿਰ ਤੋਂ ਦੇ ਹੋਰ ਸਖ਼ਤ ਅਤੇ ਗੰਭੀਰ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਲਈ ਸਾਵਧਾਨੀਆਂ ਰੱਖਣੀਆਂ ਲਾਜਮੀ ਹਨ।
ਇਸ ਦੇ ਮੱਦੇਨਜ਼ਰ ਪੰਜਾਬ ਖੇਤੀਬਾੜੀ ਯੁਨੀਵਰਸਿਟੀ PAU ਲੁਧਿਆਣਾ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ Farm Advisory ਦਿੱਤੀ ਹੈ ਕਿ ਉਹ ਸਵੇਰੇ ਜਾਂ ਸ਼ਾਮ ਸਮੇਂ ਫ਼ਸਲਾਂ ਨੂੰ ਹਲਕੀ ਸਿੰਚਾਈ Irrigation ਕਰਨ। ਤੀਬਰ ਗਰਮੀ ਦੀਆਂ ਸਥਿਤੀਆਂ ਦੇ ਕਾਰਨ, ਖਾਸ ਤੌਰ 'ਤੇ ਕਿਸਾਨਾਂ ਨੂੰ ਆਪਣੇ ਖੇਤ ਦੇ ਕੰਮ ਸਵੇਰੇ 11.00 ਵਜੇ ਤੋਂ ਪਹਿਲਾਂ ਅਤੇ ਸ਼ਾਮ 4.00 ਵਜੇ ਤੋਂ ਬਾਅਦ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਸਿਹਤ 'ਤੇ ਗਰਮੀ ਦੇ ਤਣਾਅ ਦੇ ਮਾੜੇ ਪ੍ਰਭਾਵਾਂ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਕੰਮ ਕਰਨ ਸਮੇਂ ਛਾਂ ਵਿਚ ਵਾਰ-ਵਾਰ ਜਾ ਕੇ ਦਮ ਲੈਣਾ ਚਾਹੀਦਾ ਹੈ। ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬਹੁਤ ਸਾਰੇ ਤਰਲ ਪਦਾਰਥ ਲੈਣ ਅਤੇ ਸਿਹਤਮੰਦ ਖੁਰਾਕ ਦੇ ਨਾਲ-ਨਾਲ ਆਪਣੇ ਆਪ ਨੂੰ ਤਰ ਰੱਖਣ।
ਪਸ਼ੂਆਂ Cow ਨੂੰ ਗਰਮੀ ਤੋਂ ਬਚਾਉਣ ਲਈ ਪੌਸ਼ਟਿਕ ਖੁਰਾਕ ਦੇ ਨਾਲ-ਨਾਲ ਵਾਰ-ਵਾਰ ਪਾਣੀ Water ਪਿਲਾਇਆ ਜਾਵੇ, ਤਾਂ ਜੋ ਪਸ਼ੂਆਂ ਦੀ ਪੈਦਾਵਾਰ ਅਤੇ ਸਿਹਤ 'ਤੇ ਗਰਮੀ ਦੀਆਂ ਸਥਿਤੀਆਂ ਦਾ ਮਾੜਾ ਅਸਰ ਨਾ ਪੈ ਸਕੇ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...