Friday, August 11, 2023

ਡੇਅਰੀ ਵਿਭਾਗ ਵੱਲੋਂ ਮਿਲੇਗੀ 33 ਪ੍ਰਤੀਸ਼ਤ ਸਬਸਿਡੀ

ਮੁਫਤ ਡੇਅਰੀ ਸਿਖਲਾਈ ਕਰਨ ਤੇ ਮਿਲੇਗਾ 3500 ਰੁਪਏ ਵਜੀਫਾ



            ਡੇਅਰੀ ਵਿਕਾਸ ਵਿਭਾਗ ਪੰਜਾਬ Dairy Development Department Punjab ਵੱਲੋਂ ਅਨੁਸੂਚਿਤ ਵਰਗਾਂ SC Category ਦੇ ਬੇਰੁਜ਼ਗਾਰ ਨੌਜਵਾਨ Youth ਲੜਕੇ-ਲੜਕੀਆਂ ਨੂੰ ਡੇਅਰੀ ਦੀ ਮੁਫਤ ਸਿਖਲਾਈ Free Training ਅਤੇ ਸਿਖਲਾਈ ਦੌਰਾਨ 3500/- ਰੁਪਏ ਵਜੀਫਾ ਦਿੱਤਾ ਜਾਂਦਾ ਹੈ। ਇਸ ਸਬੰਧੀ ਫਿਰੋਜ਼ਪੁਰ Ferozpur ਦੇ ਡਿਪਟੀ ਕਮਿਸ਼ਨਰ Deputy Commissioner ਸ਼ੀ ਰਾਜੇਸ਼ ਧੀਮਾਨ Rajesh Dhiman ਨੇ ਦੱਸਿਆ ਕਿ ਸਿਖਲਾਈ ਦੌਰਾਨ ਸਿਖਲਾਈ ਕੇਂਦਰਾਂ ਤੇ ਮੁਫਤ ਰਿਹਾਇਸ਼ ਅਤੇ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ।

          ਉਨ੍ਹਾਂ ਦੱਸਿਆ ਕਿ ਅਨੁਸੂਚਿਤ ਵਰਗ ਨਾਲ ਸਬੰਧਿਤ ਬੇਰੁਜ਼ਗਾਰ ਲੜਕੇ-ਲੜਕੀਆਂ ਨੂੰ ਡੇਅਰੀ ਦੀ ਸਿਖਲਾਈ ਦੇ ਕੇ ਉਨਾਂ ਨੂੰ 02 ਦੋਧਾਰੂ ਪਸ਼ੂਆਂ ਤੋਂ ਲੈ ਕੇ 20 ਦੋਧਾਰੂ ਪਸ਼ੂਆਂ ਤੱਕ ਘੱਟ ਵਿਆਜ ਦਰਾਂ ਤੇ ਕਰਜਾ Debt  ਦਿਵਾਇਆ ਜਾਵੇਗਾ ਅਤੇ ਸਥਾਪਿਤ ਡੇਅਰੀ ਯੂਨਿਟਾਂ ਤੇ 33 ਪ੍ਰਤੀਸ਼ਤ ਸਬਸਿਡੀ Sunsidy ਵੀ ਮੁਹੱਈਆ ਕਰਵਾਈ ਜਾਵੇਗੀ।

          ਇਸ ਸਬੰਧੀ ਕਾਰਜਕਾਰੀ ਅਫਸਰ ਡੇਅਰੀ ਵਿਭਾਗ ਫਿਰੋਜ਼ਪੁਰ ਸ੍ਰੀ ਕਪਲਮੀਤ ਸਿੰਘ ਸੰਧੂ ਨੇ ਦੱਸਿਆ ਕਿ ਅਨੁਸੂਚਿਤ ਵਰਗ ਨਾਲ ਸਬੰਧਤ ਚਾਹਵਾਨ ਇਸ ਸਕੀਮ ਦਾ ਲਾਭ ਲੈਣ ਲਈ 13 ਅਗਸਤ 2023 ਨੂੰ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਬਲਾਕ-ਏ ਕਮਰਾ ਨੰ. 04 ਡੀ.ਸੀ ਕੰਪਲੈਕਸ ,ਫਿਰੋਜਪੁਰ ਵਿਖੇ ਆਪਣੀ ਯੋਗਤਾ ਦਾ ਪਰੂਫ, ਆਧਾਰ ਕਾਰਡ, ਜਾਤੀ ਦਾ ਸਰਟੀਫਿਕੇਟ ਅਤੇ 01 ਪਾਸਪੋਰਟ ਸਾਈਜ ਫੋਟੋ ਲੈ ਕੇ ਪਹੁੰਚ ਸਕਦੇ ਹਨ। ਵਧੇਰੇ ਜਾਣਕਾਰੀ ਲਈ ਮੋਬਾਈਲ ਨੰ. 97793-52959 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਤੋਂ ਬਿਨਾਂ ਬਾਕੀ ਜ਼ਿਲ੍ਹਿਆਂ ਦੇ ਇੱਛੁਕ ਲੋਗ ਆਪਣੇ ਜ਼ਿਲ੍ਹੇ ਦੇ ਡੇਰੇ ਵਿਕਾਸ ਵਿਭਾਗ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।

Thursday, August 10, 2023

ਖੇਤੀ ਪ੍ਰੇਮੀਆਂ ਲਈ ਚੰਗੀ ਖਬਰ - ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਮੁੜ ਸ਼ੁਰੂ ਹੋਵੇਗਾ ਬੀ.ਐਸ.ਸੀ. (ਖੇਤੀਬਾੜੀ) ਕੋਰਸ :

ਪੰਜਾਬ ਦੇ ਖੇਤੀ ਪ੍ਰੇਮੀਆਂ ਲਈ ਚੰਗੀ ਖਬਰ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ Kuktar Singh Sandhwan ਨੇ ਕਿਹਾ ਹੈ ਕਿ ਫ਼ਰੀਦਕੋਟ Faridkot ਦੇ ਸਰਕਾਰੀ ਬਰਜਿੰਦਰਾ ਕਾਲਜ Barjindra College ਵਿਖੇ ਬੀ.ਐਸ.ਸੀ. (ਖੇਤੀਬਾੜੀ) B SC Agriculture ਕੋਰਸ ਜਲਦ ਸ਼ੁਰੂ ਹੋ ਜਾਵੇਗਾ ਅਤੇ ਛੇਤੀ ਹੀ ਇਸ ਸਬੰਧੀ ਲੋੜੀਂਦੀਆਂ ਕਾਰਵਾਈਆਂ ਮੁਕੰਮਲ ਕਰ ਲਈਆਂ ਜਾਣਗੀਆਂ।



ਸਰਕਾਰੀ ਬਰਜਿੰਦਰਾ ਕਾਲਜ ਵਿਖੇ ਬੀ.ਐਸ.ਸੀ. (ਖੇਤੀਬਾੜੀ) ਕੋਰਸ ਮੁੜ ਸ਼ੁਰੂ ਕਰਨ ਬਾਰੇ, Speaker ਸਪੀਕਰ ਸ. ਸੰਧਵਾਂ ਨੇ ਅੱਜ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਖੇਤੀਬਾੜੀ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ Gurmeet Singh Khuddian , ਖੇਤੀਬਾੜੀ ਅਤੇ ਉਚੇਰੀ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ, ਪੰਜਾਬੀ ਯੂਨੀਵਰਸਿਟੀ ਪਟਿਆਲਾ Punjabi University Patiala ਦੇ ਵਾਈਸ ਚਾਂਸਲਰ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ Punjab Agricultural University ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪ੍ਰਗਤੀ ਦਾ ਜਾਇਜ਼ਾ ਲਿਆ।

ਸ. ਸੰਧਵਾਂ ਨੇ ਦੱਸਿਆ ਕਿ ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਮਾਲਵੇ ਖੇਤਰ ਦੀ ਅਹਿਮ ਵਿੱਦਿਅਕ ਸੰਸਥਾ ਹੈ, ਜਿੱਥੇ ਹੋਰਨਾਂ ਡਿਗਰੀਆਂ ਦੇ ਨਾਲ-ਨਾਲ ਬੀ.ਐਸ.ਸੀ. (ਖੇਤੀਬਾੜੀ) ਕੋਰਸ ਵੀ ਪੜ੍ਹਾਇਆ ਜਾਂਦਾ ਸੀ। ਉਨਾਂ ਦੱਸਿਆ ਕਿ ਸਾਲ 2019 ਦੌਰਾਨ ਵਿਦਿਆਰਥੀਆਂ ਦੇ ਆਖ਼ਰੀ ਬੈਚ ਨੇ ਬੀ.ਐਸ.ਸੀ. (ਖੇਤੀਬਾੜੀ) ਕੋਰਸ ਲਈ ਕਾਲਜ ਵਿਖੇ ਦਾਖ਼ਲਾ ਲਿਆ ਸੀ ਅਤੇ ਇਸ ਵਰੇ ਉਸ ਬੈਚ ਦਾ ਆਖ਼ਰੀ ਸਾਲ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਕੋਰਸ ਕਰਨ ਦੇ ਚਾਹਵਾਨ ਇਲਾਕੇ ਦੇ ਵਿਦਿਆਰਥੀਆਂ Future of Students  ਦੇ ਭਵਿੱਖ ਨਾਲ ਖਿਲਵਾੜ ਹੋਣ ਤੋਂ ਰੋਕਣ ਲਈ ਬੰਦ ਕੀਤੇ ਗਏ ਇਸ ਕੋਰਸ ਨੂੰ ਮੁੜ ਸ਼ੁਰੂ ਕਰਵਾਇਆ ਜਾ ਰਿਹਾ ਹੈ।

ਸ. ਸੰਧਵਾਂ ਨੇ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਕਾਲਜ ਵਿੱਚ ਇਸੇ ਸੈਸ਼ਨ ਤੋਂ ਖੇਤੀਬਾੜੀ ਕੋਰਸ ਦੇ ਦਾਖ਼ਲੇ ਸ਼ੁਰ ਕਰਨ ਲਈ ਵਿਜ਼ਟਿੰਗ ਪ੍ਰੋਫੈਸਰਾਂ ਦੀ ਭਰਤੀ, ਲੈਬਾਂ ਆਦਿ ਵਿਖੇ ਲੋੜੀਂਦੇ ਉਪਕਰਨ ਅਤੇ ਹੋਰ ਲੋੜੀਂਦੀਆਂ ਕਾਰਵਾਈਆਂ ਛੇਤੀ ਮੁਕੰਮਲ ਕਰਨੀਆਂ ਯਕੀਨੀ ਬਣਾਈਆਂ ਜਾਣ।

ਇਸ ਮੌਕੇ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ, ਵਿਸ਼ੇਸ਼ ਮੁੱਖ ਸਕੱਤਰ ਖੇਤੀਬਾੜੀ ਸ੍ਰੀ ਕੇ.ਏ.ਪੀ. ਸਿਨਹਾ, ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਸ੍ਰੀਮਤੀ ਜਸਪ੍ਰੀਤ ਤਲਵਾੜ, ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਪ੍ਰੋ. ਅਰਵਿੰਦ, ਡੀਨ ਕਾਲਜ ਖੇਤੀਬਾੜੀ ਪੀ.ਏ.ਯੂ. ਡਾ. ਰਵਿੰਦਰ ਕੌਰ ਧਾਲੀਵਾਲ, ਡਾ. ਮਾਨਵ ਇੰਦਰ ਸਿੰਘ, ਡਿਪਟੀ ਡਾਇਰੈਕਟਰ ਉਚੇਰੀ ਸਿੱਖਿਆ ਡਾ. ਅਸ਼ਵਨੀ ਭੱਲਾ, ਪ੍ਰਿੰਸੀਪਲ ਬਰਜਿੰਦਰਾ ਕਾਲਜ ਸ੍ਰੀ ਰਾਜੇਸ਼ ਕੁਮਾਰ ਅਤੇ ਡਾ. ਨਰਿੰਦਰਜੀਤ ਸਿੰਘ ਬਰਾੜ ਆਦਿ ਹਾਜ਼ਰ ਸਨ।



ਪੰਜਾਬ ਚ ਹੜ੍ਹ ਪੀੜਤਾਂ ਨੂੰ ਦੁੱਗਣਾ ਮੁਆਵਜਾ ਮਿਲਣ ਦੀ ਆਸ ਜਾਗੀ


ਪੰਜਾਬ ਦੇ ਹੜ੍ਹ ਪੀੜਤਾਂ ਲਈ ਆਸ ਦੀ ਕਿਰਨ ਜਾਗੀ ਹੈ । ਪੰਜਾਬ ਸਰਕਾਰ Punjab Government ਕਿਸਾਨਾਂ Farmersਨੂੰ ਮਿਲਣ ਵਾਲੇ ਮੁਆਵਜੇ flood relief ਨੂੰ ਦੁੱਗਣਾ ਕਰਨਾ ਚਾਹੁੰਦੀ ਹੈ।ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ Anurag Verma ਨੇ ਕੇਂਦਰੀ ਟੀਮ ਅੱਗੇ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਕਰਨ ਲਈ ਪੀੜਤਾਂ ਦੀ ਕੀਤੀ ਜਾਣ ਵਾਲੀ ਮੱਦਦ ਦੇ ਨਿਯਮਾਂ ਵਿੱਚ ਛੋਟ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ CM Bhagwant Maan ਭਗਵੰਤ ਮਾਨ ਵੱਲੋਂ ਪਹਿਲਾਂ ਹੀ ਕੇਂਦਰੀ ਗ੍ਰਹਿ ਮੰਤਰੀ Amit Shah ਨੂੰ ਪੱਤਰ ਲਿਖ ਕੇ ਦੱਸਿਆ ਗਿਆ ਹੈ ਕਿ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਸੂਬੇ ਦੇ ਆਫ਼ਤਨ ਰਾਹਤ ਫੰਡਾਂ ਵਿੱਚ ਕੋਈ ਕਮੀ ਨਹੀਂ, ਸਿਰਫ ਨੁਕਸਾਨ ਦੀ ਪੂਰਤੀ ਕਰਨ ਦੇ ਨਿਯਮਾਂ ਵਿੱਚ ਤਬਦੀਲੀ ਦੀ ਲੋੜ ਹੈ ਤਾਂ ਜੋ ਲੋਕਾਂ ਦੇ ਨੁਕਸਾਨ ਦੀ ਪੂਰੀ ਭਰਪਾਈ ਹੋ ਸਕੇ। ਪੰਜਾਬ ਨੇ ਜਾਨੀ-ਮਾਲੀ ਨੁਕਸਾਨ ਲਈ ਮੁਆਵਜ਼ਾ ਰਾਸ਼ੀ ਨੂੰ ਵਧਾਉਣ ਦੀ ਮੰਗ ਕੀਤੀ ਹੈ।



ਪੰਜਾਬ ਤੇ ਪਹਾੜੀ ਇਲਾਕਿਆਂ ਵਿੱਚ ਨਿਰੰਤਰ ਮੋਹਲੇਧਾਰ ਮੀਂਹ ਕਾਰਨ ਸੂਬੇ ਵਿੱਚ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜ਼ਮੀਨੀ ਪੱਧਰ ਉਤੇ ਜਾਇਜ਼ਾ ਲੈਣ ਲਈ ਪੰਜਾਬ ਦੇ ਦੌਰੇ ਉਤੇ ਆਈ ਸੱਤ ਮੈਂਬਰੀ ਅੰਤਰ ਮੰਤਰਾਲਾ ਕੇਂਦਰੀ ਟੀਮ ਨੇ ਵੱਖ-ਵੱਖ ਜ਼ਿਲਿਆਂ ਦਾ ਦੌਰਾ ਕਰਨ ਤੋਂ ਬਾਅਦ ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਸਕੱਤਰ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਵਿਭਾਗ-ਵਾਰ ਹੜ੍ਹਾਂ ਦੇ ਹੋਏ ਨੁਕਸਾਨ ਦੀ ਪੇਸ਼ਕਾਰੀ ਦਿਖਾਉਣ ਤੋਂ ਬਾਅਦ ਮੁੱਖ ਸਕੱਤਰ ਨੇ ਕੇਂਦਰੀ ਟੀਮ ਨੂੰ ਵਿਸਥਾਰਤ ਰਿਪੋਰਟ ਸੌਂਪੀ।

ਮੁੱਖ ਸਕੱਤਰ ਸ੍ਰੀ ਵਰਮਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਲਿਖੇ ਪੱਤਰ ਵਿੱਚ ਪੀੜਤਾਂ ਨੂੰ ਦਿੱਤੀ ਜਾਣ ਵਾਲੀ ਮੁਆਵਜ਼ਾ ਰਾਸ਼ੀ ਕਰੀਬ ਦੋਗੁਣੀ ਕਰਨ ਦੀ ਮੰਗ ਕੀਤੀ ਗਈ ਜਿਵੇਂ ਕਿ ਮ੍ਰਿਤਕ ਦੇ ਪਰਿਵਾਰ exgratia ਨੂੰ ਦਿੱਤੀ ਜਾਣ ਵਾਲੀ ਮੁਆਵਜ਼ਾ ਰਾਸ਼ੀ 4 ਲੱਖ ਰੁਪਏ ਤੋਂ ਵਧਾ ਕੇ 8 ਲੱਖ ਰੁਪਏ, ਫਸਲ ਦੇ ਨੁਕਸਾਨ ਲਈ 17 ਹਜ਼ਾਰ ਰੁਪਏ ਤੋਂ ਵਧਾ ਕੇ 34 ਹਜ਼ਾਰ ਰੁਪਏ, ਦੁਧਾਰੂ ਪਸ਼ੂਆਂ ਲਈ 37,500 ਤੋਂ ਵਧਾ ਕੇ 75 ਹਜ਼ਾਰ ਰੁਪਏ, ਨੁਕਸਾਨਗ੍ਰਸਤ ਘਰ ਲਈ 1,20,000 ਰੁਪਏ ਤੋਂ ਵਧਾ ਕੇ 2.40 ਲੱਖ ਰੁਪਏ ਕਰਨ ਦੀ ਮੰਗ ਰੱਖੀ ਗਈ ਹੈ। ਇਸੇ ਤਰ੍ਹਾਂ ਹੋਰ ਵੀ ਕਈ ਤਰ੍ਹਾਂ ਦੇ ਹੋਏ ਨੁਕਸਾਨ ਲਈ ਮੁਆਵਜ਼ਾ ਰਾਸ਼ੀ ਵਧਾਉਣ ਦੀ ਮੰਗ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਪਣੇ ਲੋਕਾਂ ਦੀ ਦੁੱਖ ਦੀ ਘੜੀ ਵਿੱਚ ਨਾਲ ਖੜੀ ਹੈ ਅਤੇ ਮੁਆਵਜ਼ਾ ਦੇਣ ਲਈ ਫੰਡ ਵੀ ਹੈ ਪਰ ਸਿਰਫ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਯਮਾਂ ਕਾਰਨ ਉਹ ਢੁੱਕਵਾਂ ਮੁਆਵਜ਼ਾ ਦੇਣ ਤੋਂ ਅਸਮਰੱਥ ਹੈ। ਇਸ ਲਈ ਇਨ੍ਹਾਂ ਨਿਯਮਾਂ ਵਿੱਚ ਤਬਦੀਲੀ ਕਰਨ ਦੀ ਲੋੜ ਹੈ।

ਮੀਟਿੰਗ ਦੌਰਾਨ ਕੇਂਦਰੀ ਟੀਮ ਦੇ ਮੁਖੀ ਕੌਮੀ ਆਫ਼ਤਨ ਪ੍ਰਬੰਧਨ ਅਥਾਰਟੀ ਦੇ ਵਿੱਤੀ ਸਲਾਹਕਾਰ ਰਵੀਨੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋਂ ਕਈ ਸੂਬਿਆਂ ਦਾ ਦੌਰਾ ਕੀਤਾ ਗਿਆ ਅਤੇ ਹਿਮਾਚਲ ਪ੍ਰਦੇਸ਼ ਤੋਂ ਬਾਅਦ ਸਭ ਤੋਂ ਵੱਧ ਨੁਕਸਾਨ ਪੰਜਾਬ ਵਿੱਚ ਨੁਕਸਾਨ ਹੋਇਆ ਹੈ। ਟੀਮ ਦੇ ਇਕ ਹੋਰ ਮੈਂਬਰ ਇਸਰੋ ਤੋਂ ਆਏ ਫਲੱਡ ਮੈਪਿੰਗ ਤੇ ਸਾਇੰਟਿਸਟ/ਇੰਜਨੀਅਰ ਦੇ ਮੁਖੀ ਡਾ. ਏ.ਵੀ. ਸੁਰੇਸ਼ ਬਾਬੂ ਨੇ ਕਿਹਾ ਕਿ ਸੈਟੇਲਾਈਟ ਤਸਵੀਰਾਂ ਰਾਹੀਂ ਵੀ ਸਪੱਸ਼ਟ ਹੋਇਆ ਹੈ ਕਿ ਭਾਰੀ ਮੀਂਹ ਨੇ ਪੰਜਾਬ ਵਿੱਚ ਕਾਫੀ ਨੁਕਸਾਨ ਕੀਤਾ ਹੈ ਅਤੇ ਬਹੁਤ ਖੇਤਰ ਭਾਰੀ ਹੜ੍ਹਾਂ ਦੀ ਮਾਰ ਹੇਠ ਆਏ ਹਨ।

ਮੁੱਖ ਸਕੱਤਰ ਨੇ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਵੇਰਵੇ ਦਿੰਦੇ ਦੱਸਿਆ ਕਿ ਸੂਬੇ ਵਿੱਚ ਖੇਤੀਬਾੜੀ ਨਾਲ ਸਬੰਧਤ 605.38 ਕਰੋੜ ਰੁਪਏ, ਲੋਕ ਨਿਰਮਾਣ ਵਿਭਾਗ (ਸੜਕਾਂ ਤੇ ਇਮਾਰਤਾਂ) ਦਾ 173.10 ਕਰੋੜ ਰੁਪਏ, ਜਲ ਸਰੋਤ ਦਾ 159.36 ਕਰੋੜ ਰੁਪਏ, ਸ਼ਹਿਰੀ ਬੁਨਿਆਦੀ ਢਾਂਚਾ/ਸਥਾਨ ਸਰਕਾਰਾਂ ਦਾ 44.38 ਕਰੋੜ ਰੁਪਏ, ਪੇਂਡੂ ਵਿਕਾਸ ਤੇ ਪੰਚਾਇਤਾਂ ਦਾ 43.66 ਕਰੋੜ ਰੁਪਏ, ਸਕੂਲ ਸਿੱਖਿਆ ਦਾ 26.85 ਕਰੋੜ ਰੁਪਏ, ਬਿਜਲੀ ਦਾ 17.50 ਕਰੋੜ ਰੁਪਏ, ਮੱਛੀ ਪਾਲਣ ਦਾ 9.98 ਕਰੋੜ ਰੁਪਏ, ਜਲ ਸਪਲਾਈ ਤੇ ਸੈਨੀਟੇਸ਼ਨ ਦਾ 5.66 ਕਰੋੜ ਰੁਪਏ, ਸਿਹਤ ਦਾ 4.45 ਕਰੋੜ ਰੁਪਏ ਅਤੇ ਫੁਟਕਲ 230.26 ਕਰੋੜ ਰੁਪਏ ਹੋਇਆ। ਕੁੱਲ ਮਿਲਾ ਕੇ 1320.59 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਮੁੱਖ ਸਕੱਤਰ ਵੱਲੋਂ ਕੇਂਦਰੀ ਗ੍ਰਹਿ ਸਕੱਤਰ ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਗਈ ਸੀ ਕਿ ਸੂਬੇ ਵਿੱਚ ਹੜਾਂ ਕਾਰਨ 19 ਜ਼ਿਲਿਆਂ ਦੇ 1500 ਦੇ ਕਰੀਬ ਪਿੰਡ ਪ੍ਰਭਾਵਿਤ ਹੋਈ ਹੈ। ਫਸਲਾਂ ਦੇ ਨੁਕਸਾਨ ਤੋਂ ਇਲਾਵਾ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਵੀ ਹੋਇਆ ਹੈ।

ਮੀਟਿੰਗ ਵਿੱਚ ਕੇਂਦਰੀ ਟੀਮ ਵਿੱਚ ਸ਼ਾਮਲ ਖੇਤੀਬਾੜੀ ਤੇ ਕਿਸਾਨ ਭਲਾਈ ਦੇ ਡਾਇਰੈਕਟਰ ਬੀ.ਕੇ.ਸ੍ਰੀਵਾਸਤਵਾ, ਪੇਂਡੂ ਵਿਕਾਸ ਮੰਤਰਾਲੇ ਦੇ ਅੰਡਰ ਸਕੱਤਰ ਕੈਲਾਸ਼ ਕੁਮਾਰ, ਕੇਂਦਰੀ ਜਲ ਕਮਿਸ਼ਨ ਦੇ ਡਾਇਰੈਕਟਰ ਅਸ਼ੋਕ ਕੁਮਾਰ, ਵਿੱਤ ਮੰਤਰਾਲੇ ਦੇ ਖਰਚਾ ਵਿਭਾਗ ਦੀ ਸਹਾਇਕ ਡਾਇਰੈਕਟਰ ਅੰਜਲੀ ਮੌਰੀਆ ਤੇ ਕੇਂਦਰੀ ਸੜਕੀ ਆਵਾਜਾਈ ਤੇ ਹਾਈਵੇਜ਼ ਤੋਂ ਨਵੀਨ ਕੁਮਾਰ ਚੌਰਸੀਆ ਤੋਂ ਇਲਾਵਾ ਪੰਜਾਬ ਵੱਲੋਂ ਵਿਸ਼ੇਸ਼ ਮੁੱਖ ਸਕੱਤਰ ਮਾਲ ਕੇ.ਏ.ਪੀ. ਸਿਨਹਾ, ਪ੍ਰਮੁੱਖ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਡੀ.ਕੇ.ਤਿਵਾੜੀ, ਪ੍ਰਮੁੱਖ ਸਕੱਤਰ ਬਿਜਲੀ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਸਿਹਤ ਵੀ.ਪੀ.ਸਿੰਘ, ਪ੍ਰਮੁੱਖ ਸਕੱਤਰ ਜਲ ਸਰੋਤ ਕ੍ਰਿਸ਼ਨ ਕੁਮਾਰ ਤੇ ਪ੍ਰਮੁੱਖ ਸਕੱਤਰ ਲੋਕ ਨਿਰਮਾਣ ਨੀਲਕੰਠ ਅਵਧ ਵੀ ਹਾਜ਼ਰ ਸਨ।
-------

Wednesday, August 9, 2023

ਕਿਸਾਨ ਵੀਰੋ! ਸਬਸਿਡੀ ਲਈ 6 ਦਿਨ ਰਹਿ ਗਏ ਬਾਕੀ, ਰਹਿ ਨਾ ਜਾਇਓ!

 ਖੇਤੀ ਮਸ਼ੀਨਰੀ ਤੇ ਸਬਸਿਡੀ  ਲੈਣ ਲਈ ਅਤੇ ਟੋਕਨ ਮਨੀ ਭਰਨ ਦੀ ਆਖ਼ਰੀ ਮਿਤੀ 15 ਅਗਸਤ - -ਮੁੱਖ ਖੇਤੀਬਾੜੀ ਅਫਸਰ

ਸ੍ਰੀ ਮੁਕਤਸਰ ਸਾਹਿਬ  9  ਅਗਸਤ

ਸ੍ਰੀ ਗੁੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ Punjab Government ਵੱਲੋਂ ਰਾਜ ਵਿੱਚ ਖੇਤੀ ਮਸ਼ੀਨਰੀਕਰਨ ਨੂੰ ਉਤਸ਼ਾਹਿਤ ਕਰਨ ਲਈ ਸਬ-ਮਿਸ਼ਨ ਆਨ ਐਗਰੀਕਲਚਰ (ਸਮੈਮ) ਸਕੀਮ ਅਤੇ ਝੋਨੇ ਦੀ ਪਰਾਲੀ Paddy Stubble ਦੀ ਸਾਂਭ ਸੰਭਾਲ ਲਈ ਸੀ.ਆਰ.ਐਮ CRM ਸਕੀਮ ਅਧੀਨ ਸਬਸਿਡੀ Subsidy ਤੇ ਵੱਖ-ਵੱਖ ਮਸ਼ੀਨਾਂ ਦੀ ਖਰੀਦ ਕਰਨ ਲਈ ਆਨਲਾਈਨ Online Application  ਅਰਜੀਆਂ ਦੀ ਮੰਗ ਕੀਤੀ ਗਈ ਸੀ।


                                      ਚਾਹਵਾਨ ਕਿਸਾਨ https://agrimachinerypb.com/    ਪੋਰਟਲ ਉਪਰ ਆਪਣੀ ਲੋੜ ਮੁਤਾਬਿਕ ਮਸ਼ੀਨਾਂ Machine ਲਈ ਅਰਜੀਆਂ ਦੇ ਸਕਦੇ ਹਨ।ਇਸ ਵਿੱਚ ਨਿੱਜੀ ਕਿਸਾਨ Farmers, ਕਿਸਾਨ ਗਰੁੱਪਾਂ Farmers Groups, ਪੰਚਾਇਤਾਂ, ਕੋਅਪਰੇਟਿਵ ਸੁਸਾਇਟੀਆਂ ਅਤੇ ਐਫ.ਪੀ.ਓ FPO  15 ਅਗਸਤ 2023  ਤੱਕ ਅਪਲਾਈ ਕਰ ਸਕਦੇ ਹਨ।

                                     ਮੁੱਖ ਖੇਤੀਬਾੜੀ ਅਫਸਰ ਅਨੁਸਾਰ ਸਮੈਮ ਸਕੀਮ ਅਧੀਨ ਲਗਭਗ 2000 ਅਰਜੀਆਂ ਅਤੇ ਸੀ.ਆਰ.ਐਮ ਸਕੀਮ ਅਧੀਨ ਲਗਭਗ 6000 ਅਰਜੀਆ ਜਿਲ੍ਹੇ ਦੇ ਕਿਸਾਨਾਂ ਵੱਲੋ ਹੁਣ ਤੱਕ ਦਿੱਤੀਆ ਗਈਆ ਹਨ।

                                     ਸਰਕਾਰ ਦੀ ਹਦਾਇਤਾਂ ਅਨੁਸਾਰ ਇਸ ਵਾਰ ਸਕੀਮ ਅਧੀਨ ਹਰ ਇਕ ਦਰਖਾਸਤ ਦੇ ਨਾਲ 5000/-ਰੁਪਏ ਦੀ ਟੋਕਨ ਮਨੀ ਜਮ੍ਹਾ Token Money ਕਰਵਾਉਣੀ ਲਾਜ਼ਮੀ ਹੈ।

                                  ਜਿਲ੍ਹੇ ਦੇ ਬਹੁਤੇ ਕਿਸਾਨਾਂ ਵੱਲੋ ਅਜੇ ਤੱਕ ਵੀ ਟੋਕਨ ਮਨੀ ਜਮ੍ਹਾ ਨਹੀਂ ਕਰਵਾਈ ਗਈ ਹੈ,ਜਿਸ ਕਿਸਾਨ ਵੱਲੋਂ ਆਪਣੀ ਅਰਜੀ ਲਈ 15 ਅਗਸਤ ਤੱਕ ਟੋਕਨ ਮਨੀ ਜਮ੍ਹਾਂ ਨਹੀ ਕਰਵਾਈ ਜਾਂਦੀ ਤਾਂ ਉਹਨਾ ਦਾ ਕੇਸ ਸਾਲ 2023-24 ਦੌਰਾਨ ਸੀ.ਆਰ.ਐਮ ਅਤੇ ਸਮੈਮ ਸਕੀਮ ਅਧੀਨ ਸਬਸਿਡੀ ਲਈ ਵਿਚਾਰਿਆ ਨਹੀਂ ਜਾਵੇਗਾ।

                                ਖੇਤੀ ਮਸ਼ੀਨਰੀ ਤੇ ਸਬਸਿਡੀ  ਲੈਣ ਲਈ ਅਪਲਾਈ ਕਰਨ ਅਤੇ ਟੋਕਨ ਮਨੀ ਭਰਨ ਦੀ ਆਖ਼ਰੀ ਮਿਤੀ 15 ਅਗਸਤ 2023 ਸਾਮ 5.00 ਵਜੇ ਤੱਕ ਹੈ।

                                ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਟੋਕਨ ਮਨੀ ਜਲਦ ਤਂੋ ਜਲਦ ਭਰੀ ਜਾਵੇ ਤਾਂ ਜੋ ਕੋਈ ਵੀ ਕਿਸਾਨ ਇਸ ਸਕੀਮ ਦੇ ਲਾਭ ਤੋਂ ਵਾਝਾਂ ਨਾ ਰਹਿ ਜਾਵੇ।

                               ਟੋਕਨ ਮਨੀ ਭਰਨ ਲਈ ਵਿਭਾਗ ਦੇ ਪੋਰਟਲ  https://agrimachinerypb.com/    ਤੇ ਆਪਣੀ ਆਈ.ਡੀ ਲਾਗਿਨ ਕਰਕੇ ਕਿਸੇ ਵੀ ਤਰੀਕੇ ਰਾਹੀਂ ਜਿਵੇ ਕਿ ਡੇਬਿਟ ਕਾਰਡ, ਨੈਟ ਬੈਕਿੰਗ ਆਦਿ ਰਾਹੀਂ 5000/-ਰੁਪਏ ਭਰੇ ਜਾ ਸਕਦੇ ਹਨ।

खाद्य प्रसंस्करण से सम्बंधित किसानों के लिए 10,900 करोड़ रुपये की योजनाओं की जानकारी

सरकार की बहुत साडी योजनायें होती है लेकिन हम जानकारी के आभाव में इनका लाभ नहीं ले पाते. आज हम आपको किसानो के लिए खाद्य प्रसंस्करण के लिए उत्पादन से संबद्ध प्रोत्साहन (PLI) योजनाओं के बारे में जानकारी ले के आ रहे है,


खाद्य प्रसंस्करण उद्योग Food Processing Industry के लिए उत्पादन से संबद्ध प्रोत्साहन योजना (PLISFPI पीएलआईएसएफपीआई) को केंद्रीय मंत्रिमंडल ने 31 मार्च, 2021 को 10,900 करोड़ रुपये के बजट के साथ स्‍वीकृति दी थी। ये राशि 2021-22 से 2026-27 तक योजना के कार्यान्‍वयन के लिए खर्च की जाएगी। इस योजना में तीन घटक शामिल हैं:- चार प्रमुख खाद्य उत्पाद खंडों में विनिर्माण को प्रोत्साहित करना, सूक्ष्‍म एवं मध्‍यम उद्योगों MSME के अभिनव/जैविक उत्पादों organic Products को बढ़ावा देना और भारतीय ब्रांडों Indian Brands के लिए विदेशों में ब्रांडिंग और उनकी बिक्री का समर्थन करना। इसके अतिरिक्त, मोटे अनाजों पर आधारित उत्पादों के लिए पीएलआई योजना (पीएलआईएसएमबीपी) वित्त वर्ष 2022-23 में उत्‍पादन से संबद्ध प्रोत्‍साहन योजना (पीएलआईएसएफपीआई) से बची हुई धन राशि का उपयोग करते हुए 800 करोड़ रुपये के परिव्यय के साथ शुरू की गई थी। यह योजना उन खाद्य विनिर्माण संस्थाओं का समर्थन करके खाद्य प्रसंस्करण उद्योग की क्षमता को बढ़ाती है जो अपनी प्रसंस्करण क्षमता का विस्तार करने के इच्छुक हैं, विशिष्‍ट पहचान वाले भारतीय ब्रांडों के विकास को प्रोत्साहित करते हैं, वैश्विक बाजार में भारतीय खाद्य ब्रांडों की उपस्थिति का विस्‍तार करते हैं, रोजगार के अवसर मुहैया करा रहे हैं और किसानों की अधिक आमदनी सुनिश्चित कर रहे हैं।

The Ministry is actively implementing three major schemes to promote the food processing sector: Pradhan Mantri Kisan SAMPADA Yojana (PMKSY), Pradhan Mantri Formalization of Micro Food Processing Enterprises (PMFME) scheme, and Production Linked Incentive (PLI) Scheme. These schemes offer comprehensive support across the entire food processing value chain, aiding the food industry in meeting international quality and safety standards for their food products. One of the objectives of the R&D scheme under PMKSY is to promote research and development in the field of food quality and safety standards in the food processing sector. Through this scheme, financial support is provided through grant-in-aid, covering 50% of equipment costs in general areas and 70% in difficult areas. Under another component scheme of PMKSY, known as "Food Safety and Quality Assurance Infrastructure," financial assistance is provided to Central/State Government and private sector organizations/universities for the establishment and enhancement of food testing laboratories across the country. This initiative plays a crucial role in ensuring compliance with FSSAI regulations, which, in turn, facilitates the maintenance of high-quality and safety standards of processed food products to meet global dema


मंत्रालय खाद्य प्रसंस्करण क्षेत्र को बढ़ावा देने के लिए तीन प्रमुख योजनाओं को सक्रिय रूप से लागू कर रहा है:- इन योजनाओं में प्रधानमंत्री किसान सम्पदा योजना (पीएमकेएसवाई), प्रधानमंत्री सूक्ष्म खाद्य प्रसंस्करण उद्यमों का औपचारिकरण (पीएमएफएमई) योजना, और उत्पादन से संबद्ध


प्रोत्साहन (पीएलआई) योजना। ये योजनाएं संपूर्ण खाद्य प्रसंस्करण मूल्य श्रृंखला में व्यापक समर्थन प्रदान करती हैं, जिससे खाद्य उद्योग को अपने उत्पादों के लिए अंतर्राष्ट्रीय गुणवत्ता और सुरक्षा मानकों को पूरा करने में सहायता मिलती है। प्रधानमंत्री किसान संपदा योजना (पीएमकेएसवाई) के तहत अनुसंधान एवं विकास योजना का एक उद्देश्य खाद्य प्रसंस्करण क्षेत्र में खाद्य गुणवत्ता और सुरक्षा मानकों के क्षेत्र में अनुसंधान और विकास को बढ़ावा देना है। इस योजना में अनुदान सहायता के जरिए वित्तीय सहायता प्रदान की जाती है। सामान्य क्षेत्रों में उपकरण लागत का 50 प्रतिशत और दुर्गम क्षेत्रों में 70 प्रतिशत की सहायता मुहैया करायी जाती है। प्रधानमंत्री किसान संपदा योजना (पीएमकेएसवाई) की एक अन्य घटक योजना ‘खाद्य सुरक्षा और गुणवत्ता आश्वासन अवसंरचना’ के रूप में जानी जाती है। इसके अंतर्गत देश भर में खाद्य परीक्षण की प्रयोगशालाओं की स्थापना और वृद्धि के लिए केंद्र/राज्य सरकार और निजी क्षेत्र के संगठनों/विश्वविद्यालयों को वित्तीय सहायता प्रदान की जाती है। यह पहल भारतीय खाद्य संरक्षा एवं मानक प्राधिकरण (एफएसएसएआई) के नियमों के अनुपालन को सुनिश्चित करने में महत्वपूर्ण भूमिका निभाती है। यह पहल वैश्विक मांग के अनुरूप प्रसंस्‍कृत खाद्य उत्पादों की उच्च गुणवत्ता और सुरक्षा मानकों के रख-रखाव की सुविधा प्रदान करती है।


इथेनॉल Ethanol   उत्पादन बढ़ाने के लिए सरकार देश भर में इथेनॉल मिश्रित पेट्रोल (EBP) कार्यक्रम लागू कर रही है। उद्यमियों को नई भट्टियां स्थापित करने या मौजूदा डिस्टिलरी के विस्तार के लिए प्रोत्साहन देने के लिए 2018 से 2022 तक विभिन्न इथेनॉल ब्याज अनुदान योजनाएं शुरू की गईं। यह योजना इथेनॉल उत्पादन को बढ़ावा देने के लिए एक साल की मोहलत के साथ-साथ पांच साल के लिए बैंकों/वित्तीय संस्थानों द्वारा लिए गए ब्याज पर 6 प्रतिशत या 50 प्रतिशत के ब्याज अनुदान, जो भी कम हो, प्रदान करती है। इथेनॉल उत्पादन को और बढ़ावा देने के लिए 2021 में इन योजनाओं के अंतर्गत अनाज से इथेनॉल उत्पादन को भी शामिल किया गया था।


खाद्य प्रसंस्करण उद्योग मंत्रालय (एमओएफपीआई) प्रधानमंत्री किसान संपदा योजना (पीएमकेएसवाई) लागू कर रहा है, जो सूक्ष्‍म एवं मध्‍यम उद्योगों (एसएमई) के समक्ष बुनियादी ढांचे संबंधी चुनौतियों का समाधान करती है और खाद्य प्रसंस्करण क्षेत्र में प्रौद्योगिकी अपनाने को बढ़ावा देती है। प्रधानमंत्री किसान संपदा योजना (पीएमकेएसवाई) कोल्‍ड चेन और अन्य प्रसंस्करण सुविधाओं की स्थापना में मदद करती है। इसके अंतर्गत 1,281 परियोजनाओं को स्‍वीकृति दी गई है।


पीएमकेएसवाई खाद्य प्रसंस्करण एसएमई को महत्वपूर्ण सहायता और प्रोत्साहन प्रदान करती है, जिससे उनकी वृद्धि और विकास को प्रोत्साहन मिलता है। वित्तीय सहायता और अन्य लाभों के माध्यम से, पीएमकेएसवाई आधुनिक बुनियादी ढांचे/प्रौद्योगिकी की स्थापना और एसएमई के लिए क्षमता विस्तार की सुविधा प्रदान करता है। इससे प्रसंस्करण स्तर में वृद्धि हुई है, उत्पाद की गुणवत्ता में सुधार हुआ है और इन एसएमई के लिए बाजार पहुंच में वृद्धि हुई है। इस योजना ने विशेष रूप से ग्रामीण क्षेत्रों में रोजगार के अवसरों को काफी बढ़ावा दिया है, जिससे 13.09 लाख लोगों के लिए नौकरियां पैदा करने में मदद मिली है।


मंत्रालय खाद्य प्रसंस्करण को बढ़ावा देने के लिए तीन प्रमुख योजनाएं- पीएमकेएसवाई, पीएमएफएमई योजना और पीएलआई योजना लागू कर रहा है, जिससे खाद्य हानि को कम किया जा सके और स्थिरता को बढ़ावा दिया जा सके। पीएमकेएसवाई के तहत अनुसंधान एवं विकास योजना का उद्देश्य स्थिरता को बढ़ावा देते हुए तकनीक आधारित खाद्य प्रसंस्करण नवाचार, गुणवत्ता, सुरक्षा और व्यापार सहित उत्पादन को बढ़ाना है। खाद्य प्रसंस्करण उद्योग के लिए पीएलआई योजना उन एमएसएमई को प्रोत्साहित करती है जो खाद्य प्रसंस्करण क्षेत्र में नवाचार को बढ़ावा देते हुए नवीन उत्पादों पर ध्यान केंद्रित करते हैं। इसके अतिरिक्त, मिलेट-आधारित उत्पादों के लिए पीएलआई योजना मिलेट को बढ़ावा देती है, जो विशेष अनाज हैं जिन्हें उगाने के लिए कम संसाधनों की आवश्यकता होती है, उत्कृष्ट पोषक तत्व प्रदान करते हैं, और मौसम में बदलाव का सामना कर सकते हैं, जो स्थिरता के लक्ष्य को प्राप्त करने में मदद करता है।


विश्व स्तर पर "ब्रांड इंडिया" को बढ़ावा देने के लिए, खाद्य प्रसंस्करण उद्योग के लिए पीएलआई योजना विदेशों में ब्रांडिंग और मार्केटिंग वाली कंपनियों का समर्थन करती है, जिससे मजबूत भारतीय ब्रांडों के उद्भव को बढ़ावा मिलता है। कंपनियों को अंतर्राष्ट्रीय ब्रांडिंग पर खर्च के लिए 50% वित्तीय प्रोत्साहन मिलता है, जो खाद्य उत्पाद की बिक्री का 3% या प्रति वर्ष ₹50 करोड़, जो भी कम हो, तक सीमित है। वर्तमान में, इस पीएलआई घटक के अंतर्गत 77 आवेदन शामिल हैं।

Tuesday, August 8, 2023

APEDA facilitates export of first trial shipment of fresh pomegranate to USA via air

In a major boost to fruits exports

prospects, Agricultural and Processed Food Products Export Development Authority (APEDA), which works under the aegis of Ministry of Commerce and Industry, has facilitated the export of the first trial shipment of fresh pomegranate to the USA through air route. The first export consignment of pomegranate to USA was initiated by APEDA in collaboration with National Plant Protection Organization (NPPO) of India, the US’s Animal & Plant Health Inspection Service (US-APHIS), Maharashtra State Agricultural Marketing Board (MSAMB), ICAR-National Research Centre on Pomegranate, Solapur (NRC-Solapur) and others.

Chairman, APEDA, Shri Abhishek Dev said that the increase in pomegranate exports to the USA would result in higher price realisation and increase in farmers' income. There has been encouraging response from the importers of the pomegranate shipment.

The trial shipment of pomegranate was carried out by the APEDA registered ‘INI Farms’, which is amongst the top exporters of fruits and vegetables from India. It has built a value chain of banana and pomegranate by working directly with farmers. As a part of Agrostar group, complete services from agronomy, agri-inputs and off-take is provided to farmers with the produce exported to over 35 countries across the world. As the long-distance market and high cost was prohibitive in commencing commercial operations, the export of trial shipment of pomegranate would help in building capacities amongst Indian exporters and US importers by ensuring that quality fruits are exported.

Buoyed over the acceptance of Indian mangoes in US markets, exporters are hopeful that pomegranate would also become a successful product in the USA. For ensuring traceability in the export value chain of pomegranate, APEDA organizes sensitisation programmes on a regular basis in association with state governments to register farms under AnarNet – a system developed by APEDA. APEDA has played a significant role in gaining market access by opening the pathway to allow high quality Indian pomegranates in USA and Australia.

Because of its high antioxidant content and super fruit characteristics, ‘Bhagwa’ pomegranate from Maharashtra has a substantial export potential. The ‘Bhagwa’ variety of pomegranate has substantial demand in the overseas markets. The Solapur district in Maharashtra contributes almost 50 percent of the pomegranate export from the country.

In 2022-23, 62,280 metric tonne of pomegranate worth USD 58.36 million was exported to the countries including United Arab Emirates (UAE), Bangladesh, Nepal, Netherlands, Saudi Arabia, Sri Lanka, Thailand, Bahrain, Oman. India is the second largest producer of horticulture crops. In 2021-22, India recorded a total 333.20 million metric tonne (MMT) production of horticulture crops out of which the share of fruits and vegetables is 90%. The total production of fruits during 2021-22 was 107.10 MMT and pomegranate accounted for around 3 MMT.

India ranks seventh in production of pomegranate in the world and the total area under cultivation is around 2,75,500 hectares. In India, the major pomegranate producing states are Maharashtra, Gujarat, Karnataka, Rajasthan and Andhra Pradesh. APEDA has formed Export Promotion Forums (EPF) for Pomegranate to give an impetus to exports of pomegranate and remove bottlenecks of the supply chain. The EPF has representatives of the Department of Commerce, Department of Agriculture, state governments, national referral laboratories and top ten leading exporters of the product.

In a continuous process, APEDA has taken several initiatives to address the concerns of the pomegranate value chain from pre production, production, post-harvest, logistics, branding, to marketing activities. Besides, establishing more than 250 export oriented European Union compliant pack houses in the private sector, financial assistance has also been provided to state governments under Common Infrastructure Development augment capacity infrastructures for exports. APEDA has chalked out strategies for country-specific export promotional programmes and organized International Buyer Seller Meets for EU countries, Middle East and South East Asian countries to tap export potential in new markets.

The rise in the export of agricultural and processed food products is the outcome of APEDA’s various initiatives taken for the export promotion of agricultural and processed food products such as organising B2B exhibitions in different countries, exploring new potential markets through product-specific and general marketing campaigns by the active involvement of Indian Embassies. APEDA also organized a conference on the boosting export potential of natural, organic and GI-agro Products from the north-eastern states in Guwahati, Assam. The objective of the conference is to promote the export of natural, organic and GI agro-products grown in Assam and neighbouring states by creating international market linkages.

In collaboration with the Union Territory of Ladakh, APEDA recently organized an International Buyer Seller Meet, which aimed at boosting exports of Apricots and other agri-products from Ladakh.  Eighteen entrepreneurs from UTs of Ladakh and Jammu and Kashmir displayed a range of Apricots and other Agri Products. Twenty buyers from India, USA, Bangladesh, Oman and UAE participated in this event.

 

Sunday, August 6, 2023

ਜੇ ਫਾਰਮ ਧਾਰਕ ਕਿਸਾਨਾਂ ਲਈ ਅਹਿਮ ਸੂਚਨਾ, 5 ਲੱਖ ਤੱਕ ਦਾ ਇਲਾਜ ਮੁਫ਼ਤ

ਜੇ -ਫਾਰਮ’ ਧਾਰਕ ਕਿਸਾਨ ‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਦੇ ਕਾਰਡ ਬਣਵਾਉਣ ਲਈ ਮਾਰਕਿਟ ਕਮੇਟੀਆਂ ’ਚ ਸੰਪਰਕ ਕਰਨ - ਡੀ.ਐਮ.ਓ. ਸੈਣੀ

ਕਾਰਡ ’ਤੇ ‘ਸਿਹਤ ਬੀਮਾ ਯੋਜਨਾ’ ਤਹਿਤ ਸੂਚੀਬੱਧ ਹਸਪਤਾਲਾਂ ’ਚ ਹੁੰਦਾ 5 ਲੱਖ ਰੁਪਏ ਤੱਕ ਮੁਫ਼ਤ ਇਲਾਜ

ਗੁਰਦਾਸਪੁਰ, 7 ਅਗਸਤ (            ) - ਜ਼ਿਲ੍ਹਾ ਮੰਡੀ ਅਫਸਰ ਗੁਰਦਾਸਪੁਰ ਸ੍ਰੀ. ਕੁਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀਆਂ ਹਦਾਇਤਾਂ ’ਤੇ ਜ਼ਿਲ੍ਹੇ ਭਰ ਦੇ ‘ਜੇ-ਫਾਰਮ’ ਧਾਰਕ ਕਿਸਾਨਾਂ ਦੇ ਸੂਚੀਬੱਧ ਹਸਪਤਾਲਾਂ ’ਚ ਮੁਫਤ ਇਲਾਜ ਲਈ ‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਕਾਰਡ ਬਣਾਉਣ ਲਈ ਮਾਰਕਿਟ ਕਮੇਟੀਆਂ ਵਿਖੇ ਪ੍ਰਬੰਧ ਕੀਤਾ ਗਿਆ ਹੈ।

 


ਸ੍ਰੀ ਸੈਣੀ ਨੇ ਦੱਸਿਆ ਕਿ ਵਿਭਾਗ ਵਲੋਂ ਇਸ ਯੋਜਨਾਂ ਤਹਿਤ 100 ਫੀਸਦੀ ਕਾਰਡ ਬਣਾਏ ਜਾਣਗੇ ਤਾਂ ਜੋ ਕੋਈ ਵੀ ਕਿਸਾਨ ਸਰਕਾਰ ਦੀ ਇਸ ਸਹੂਲਤ ਤੋਂ ਵਾਂਝਾ ਨਾ ਰਹੇ ਤਾਂ ਜੋ ਲੋੜ ਪੈਣ ’ਤੇ ਉਹ ਸਿਹਤ ਬੀਮਾ ਯੋਜਨਾ ਦਾ ਲਾਭ ਲੈ ਸਕਣ। ਡੀ.ਐਮ.ਓ. ਸ੍ਰੀ ਸੈਣੀ ਨੇ ਦੱਸਿਆ ਕਿ ਸਰਕਾਰ ਦੀ ਇਸ ਸਕੀਮ ਤਹਿਤ ‘ਜੇ-ਫਾਰਮ’ ਧਾਰਕ ਕਿਸਾਨ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਸਲਾਨਾ ਮੁਫ਼ਤ ਇਲਾਜ ਦੀ ਸਹੂਲਤ ਸੂਚੀਬੱਧ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਮੁਹੱਈਆ ਹੋਵੇਗੀ। ਉਨ੍ਹਾਂ ਜ਼ਿਲ੍ਹੇ ਭਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਸਹੂਲਤ ਲਈ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੀਆਂ ਮਾਰਕਿਟ ਕਮੇਟੀਆਂ ਦੀਨਾਨਗਰ, ਧਾਰੀਵਾਲ, ਕਲਾਨੌਰ, ਕਾਹਨੂੰਵਾਨ, ਬਟਾਲਾ, ਕਾਦੀਆਂ, ਸ਼੍ਰੀ ਹਰਗੋਬਿੰਦਪੁਰ ਸਾਹਿਬ, ਫ਼ਤਹਿਗੜ੍ਹ ਚੂੜੀਆਂ, ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ ਵਿੱਚ ‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਕਾਰਡ ਬਣਾਉਣ ਲਈ ਮਾਰਕਿਟ ਕਮੇਟੀਆਂ ਦੇ ਅਮਲੇ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। 


ਸ੍ਰੀ ਸੈਣੀ ਨੇ ਜ਼ਿਲ੍ਹੇ ਭਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਪ੍ਰਤੀ ਸੰਜੀਦਾ ਹੋਣ ਅਤੇ ਸਰਕਾਰ ਦੀ ਇਸ ਮੁਫਤ ਸਿਹਤ ਬੀਮਾਂ ਯੋਜਨਾਂ ਦਾ ਲਾਭ ਲੈਣ ਲਈ ਲੋੜੀਂਦੇ ਦਸਤਾਵੇਜ ਲੈ ਕੇ ਨਜਦੀਕ ਮਾਰਕਿਟ ਕਮੇਟੀ ਦਫਤਰ ਵਿਖੇ ਸੰਪਰਕ ਕਰਨ। ਡੀ.ਐਮ.ਓ. ਸ੍ਰੀ ਸੈਣੀ ਨੇ ਜ਼ਿਲ੍ਹੇ ਭਰ ਦੇ ਆੜ੍ਹਤੀਆਂ ਨੂੰ ਵੀ ਅਪੀਲ ਕੀਤੀ ਕਿ ਉਨ੍ਹਾਂ ਅਧੀਨ ਜਿਹੜੇ ਕਿਸਾਨਾਂ ਦੇ ‘ਜੇ-ਫਾਰਮ’ ਜਾਰੀ ਹੋਏ ਹਨ ਅਤੇ ਅਜੇ ਤੱਕ ਉਨ੍ਹਾਂ ਦੇ ਬੀਮਾ ਯੋਜਨਾਂ ਦੇ ਕਾਰਡ ਨਹੀਂ ਬਣੇ ਉਹ ਉਨ੍ਹਾਂ ਕਿਸਾਨਾਂ ਨਾਲ ਨਿੱਜੀ ਤੌਰ ’ਤੇ ਸੰਪਰਕ ਕਰਕੇ ਉਨ੍ਹਾਂ ਦੇ ਫਾਰਮ ਭਰਕੇ ਆਪਣੇ ਅਧੀਨ ਪੈਂਦੀਆਂ ਮਾਰਕਿਟ ਕਮੇਟੀਆਂ ਵਿਖੇ ਸਪੁਰਦ ਕਰਨ।

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...