ਮੁਫਤ ਡੇਅਰੀ ਸਿਖਲਾਈ ਕਰਨ ਤੇ ਮਿਲੇਗਾ 3500 ਰੁਪਏ ਵਜੀਫਾ
ਡੇਅਰੀ ਵਿਕਾਸ ਵਿਭਾਗ ਪੰਜਾਬ Dairy Development Department Punjab ਵੱਲੋਂ ਅਨੁਸੂਚਿਤ ਵਰਗਾਂ SC Category ਦੇ ਬੇਰੁਜ਼ਗਾਰ ਨੌਜਵਾਨ Youth ਲੜਕੇ-ਲੜਕੀਆਂ ਨੂੰ ਡੇਅਰੀ ਦੀ ਮੁਫਤ ਸਿਖਲਾਈ Free Training ਅਤੇ ਸਿਖਲਾਈ ਦੌਰਾਨ 3500/- ਰੁਪਏ ਵਜੀਫਾ ਦਿੱਤਾ ਜਾਂਦਾ ਹੈ। ਇਸ ਸਬੰਧੀ ਫਿਰੋਜ਼ਪੁਰ Ferozpur ਦੇ ਡਿਪਟੀ ਕਮਿਸ਼ਨਰ Deputy Commissioner ਸ਼ੀ ਰਾਜੇਸ਼ ਧੀਮਾਨ Rajesh Dhiman ਨੇ ਦੱਸਿਆ ਕਿ ਸਿਖਲਾਈ ਦੌਰਾਨ ਸਿਖਲਾਈ ਕੇਂਦਰਾਂ ਤੇ ਮੁਫਤ ਰਿਹਾਇਸ਼ ਅਤੇ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਅਨੁਸੂਚਿਤ ਵਰਗ ਨਾਲ ਸਬੰਧਿਤ ਬੇਰੁਜ਼ਗਾਰ ਲੜਕੇ-ਲੜਕੀਆਂ ਨੂੰ ਡੇਅਰੀ ਦੀ ਸਿਖਲਾਈ ਦੇ ਕੇ ਉਨਾਂ ਨੂੰ 02 ਦੋਧਾਰੂ ਪਸ਼ੂਆਂ ਤੋਂ ਲੈ ਕੇ 20 ਦੋਧਾਰੂ ਪਸ਼ੂਆਂ ਤੱਕ ਘੱਟ ਵਿਆਜ ਦਰਾਂ ਤੇ ਕਰਜਾ Debt ਦਿਵਾਇਆ ਜਾਵੇਗਾ ਅਤੇ ਸਥਾਪਿਤ ਡੇਅਰੀ ਯੂਨਿਟਾਂ ਤੇ 33 ਪ੍ਰਤੀਸ਼ਤ ਸਬਸਿਡੀ Sunsidy ਵੀ ਮੁਹੱਈਆ ਕਰਵਾਈ ਜਾਵੇਗੀ।
ਇਸ ਸਬੰਧੀ ਕਾਰਜਕਾਰੀ ਅਫਸਰ ਡੇਅਰੀ ਵਿਭਾਗ ਫਿਰੋਜ਼ਪੁਰ ਸ੍ਰੀ ਕਪਲਮੀਤ ਸਿੰਘ ਸੰਧੂ ਨੇ ਦੱਸਿਆ ਕਿ ਅਨੁਸੂਚਿਤ ਵਰਗ ਨਾਲ ਸਬੰਧਤ ਚਾਹਵਾਨ ਇਸ ਸਕੀਮ ਦਾ ਲਾਭ ਲੈਣ ਲਈ 13 ਅਗਸਤ 2023 ਨੂੰ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਬਲਾਕ-ਏ ਕਮਰਾ ਨੰ. 04 ਡੀ.ਸੀ ਕੰਪਲੈਕਸ ,ਫਿਰੋਜਪੁਰ ਵਿਖੇ ਆਪਣੀ ਯੋਗਤਾ ਦਾ ਪਰੂਫ, ਆਧਾਰ ਕਾਰਡ, ਜਾਤੀ ਦਾ ਸਰਟੀਫਿਕੇਟ ਅਤੇ 01 ਪਾਸਪੋਰਟ ਸਾਈਜ ਫੋਟੋ ਲੈ ਕੇ ਪਹੁੰਚ ਸਕਦੇ ਹਨ। ਵਧੇਰੇ ਜਾਣਕਾਰੀ ਲਈ ਮੋਬਾਈਲ ਨੰ. 97793-52959 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਤੋਂ ਬਿਨਾਂ ਬਾਕੀ ਜ਼ਿਲ੍ਹਿਆਂ ਦੇ ਇੱਛੁਕ ਲੋਗ ਆਪਣੇ ਜ਼ਿਲ੍ਹੇ ਦੇ ਡੇਰੇ ਵਿਕਾਸ ਵਿਭਾਗ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।
No comments:
Post a Comment