ਖੇਤੀ ਮਸ਼ੀਨਰੀ ਤੇ ਸਬਸਿਡੀ ਲੈਣ ਲਈ ਅਤੇ ਟੋਕਨ ਮਨੀ ਭਰਨ ਦੀ ਆਖ਼ਰੀ ਮਿਤੀ 15 ਅਗਸਤ - -ਮੁੱਖ ਖੇਤੀਬਾੜੀ ਅਫਸਰ
ਸ੍ਰੀ ਮੁਕਤਸਰ ਸਾਹਿਬ 9 ਅਗਸਤ
ਸ੍ਰੀ ਗੁੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ Punjab Government ਵੱਲੋਂ ਰਾਜ ਵਿੱਚ ਖੇਤੀ ਮਸ਼ੀਨਰੀਕਰਨ ਨੂੰ ਉਤਸ਼ਾਹਿਤ ਕਰਨ ਲਈ ਸਬ-ਮਿਸ਼ਨ ਆਨ ਐਗਰੀਕਲਚਰ (ਸਮੈਮ) ਸਕੀਮ ਅਤੇ ਝੋਨੇ ਦੀ ਪਰਾਲੀ Paddy Stubble ਦੀ ਸਾਂਭ ਸੰਭਾਲ ਲਈ ਸੀ.ਆਰ.ਐਮ CRM ਸਕੀਮ ਅਧੀਨ ਸਬਸਿਡੀ Subsidy ਤੇ ਵੱਖ-ਵੱਖ ਮਸ਼ੀਨਾਂ ਦੀ ਖਰੀਦ ਕਰਨ ਲਈ ਆਨਲਾਈਨ Online Application ਅਰਜੀਆਂ ਦੀ ਮੰਗ ਕੀਤੀ ਗਈ ਸੀ।
ਚਾਹਵਾਨ ਕਿਸਾਨ https://agrimachinerypb.com/ ਪੋਰਟਲ ਉਪਰ ਆਪਣੀ ਲੋੜ ਮੁਤਾਬਿਕ ਮਸ਼ੀਨਾਂ Machine ਲਈ ਅਰਜੀਆਂ ਦੇ ਸਕਦੇ ਹਨ।ਇਸ ਵਿੱਚ ਨਿੱਜੀ ਕਿਸਾਨ Farmers, ਕਿਸਾਨ ਗਰੁੱਪਾਂ Farmers Groups, ਪੰਚਾਇਤਾਂ, ਕੋਅਪਰੇਟਿਵ ਸੁਸਾਇਟੀਆਂ ਅਤੇ ਐਫ.ਪੀ.ਓ FPO 15 ਅਗਸਤ 2023 ਤੱਕ ਅਪਲਾਈ ਕਰ ਸਕਦੇ ਹਨ।
ਮੁੱਖ ਖੇਤੀਬਾੜੀ ਅਫਸਰ ਅਨੁਸਾਰ ਸਮੈਮ ਸਕੀਮ ਅਧੀਨ ਲਗਭਗ 2000 ਅਰਜੀਆਂ ਅਤੇ ਸੀ.ਆਰ.ਐਮ ਸਕੀਮ ਅਧੀਨ ਲਗਭਗ 6000 ਅਰਜੀਆ ਜਿਲ੍ਹੇ ਦੇ ਕਿਸਾਨਾਂ ਵੱਲੋ ਹੁਣ ਤੱਕ ਦਿੱਤੀਆ ਗਈਆ ਹਨ।
ਸਰਕਾਰ ਦੀ ਹਦਾਇਤਾਂ ਅਨੁਸਾਰ ਇਸ ਵਾਰ ਸਕੀਮ ਅਧੀਨ ਹਰ ਇਕ ਦਰਖਾਸਤ ਦੇ ਨਾਲ 5000/-ਰੁਪਏ ਦੀ ਟੋਕਨ ਮਨੀ ਜਮ੍ਹਾ Token Money ਕਰਵਾਉਣੀ ਲਾਜ਼ਮੀ ਹੈ।
ਜਿਲ੍ਹੇ ਦੇ ਬਹੁਤੇ ਕਿਸਾਨਾਂ ਵੱਲੋ ਅਜੇ ਤੱਕ ਵੀ ਟੋਕਨ ਮਨੀ ਜਮ੍ਹਾ ਨਹੀਂ ਕਰਵਾਈ ਗਈ ਹੈ,ਜਿਸ ਕਿਸਾਨ ਵੱਲੋਂ ਆਪਣੀ ਅਰਜੀ ਲਈ 15 ਅਗਸਤ ਤੱਕ ਟੋਕਨ ਮਨੀ ਜਮ੍ਹਾਂ ਨਹੀ ਕਰਵਾਈ ਜਾਂਦੀ ਤਾਂ ਉਹਨਾ ਦਾ ਕੇਸ ਸਾਲ 2023-24 ਦੌਰਾਨ ਸੀ.ਆਰ.ਐਮ ਅਤੇ ਸਮੈਮ ਸਕੀਮ ਅਧੀਨ ਸਬਸਿਡੀ ਲਈ ਵਿਚਾਰਿਆ ਨਹੀਂ ਜਾਵੇਗਾ।
ਖੇਤੀ ਮਸ਼ੀਨਰੀ ਤੇ ਸਬਸਿਡੀ ਲੈਣ ਲਈ ਅਪਲਾਈ ਕਰਨ ਅਤੇ ਟੋਕਨ ਮਨੀ ਭਰਨ ਦੀ ਆਖ਼ਰੀ ਮਿਤੀ 15 ਅਗਸਤ 2023 ਸਾਮ 5.00 ਵਜੇ ਤੱਕ ਹੈ।
ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਟੋਕਨ ਮਨੀ ਜਲਦ ਤਂੋ ਜਲਦ ਭਰੀ ਜਾਵੇ ਤਾਂ ਜੋ ਕੋਈ ਵੀ ਕਿਸਾਨ ਇਸ ਸਕੀਮ ਦੇ ਲਾਭ ਤੋਂ ਵਾਝਾਂ ਨਾ ਰਹਿ ਜਾਵੇ।
ਟੋਕਨ ਮਨੀ ਭਰਨ ਲਈ ਵਿਭਾਗ ਦੇ ਪੋਰਟਲ https://agrimachinerypb.com/ ਤੇ ਆਪਣੀ ਆਈ.ਡੀ ਲਾਗਿਨ ਕਰਕੇ ਕਿਸੇ ਵੀ ਤਰੀਕੇ ਰਾਹੀਂ ਜਿਵੇ ਕਿ ਡੇਬਿਟ ਕਾਰਡ, ਨੈਟ ਬੈਕਿੰਗ ਆਦਿ ਰਾਹੀਂ 5000/-ਰੁਪਏ ਭਰੇ ਜਾ ਸਕਦੇ ਹਨ।
No comments:
Post a Comment