Tuesday, October 31, 2023

ਪਰਾਲੀ ਤੋਂ ਪੈਸਾ ਬਣਾ ਰਹੇ ਹਨ ਨਿਰਵੈਰ ਸਿੰਘ ਤੇ ਹਰਜਿੰਦਰ ਸਿੰਘ

  ਫਾਜਿ਼ਲਕਾ Fazilka  ਜਿ਼ਲ੍ਹੇ ਦੇ ਪਿੰਡ ਢਾਣੀ ਕਮਾਈਆਂ ਵਾਲੀ ਦੇ ਕਿਸਾਨ ਨਿਰਵੈਰ ਸਿੰਘ ਅਤੇ ਹਰਜਿੰਦਰ ਸਿੰਘ ਨੇ ਪਰਾਲੀ ਨੂੰ ਕਮਾਈ ਦਾ ਸਾਧਨ ਬਣਾ ਲਿਆ ਹੈ। ਜਿਸ ਪਰਾਲੀ ਨੂੰ ਕੁਝ ਕਿਸਾਨ ਸਮੱਸਿਆ ਸਮਝ ਰਹੇ ਹਨ ਉਸੇ ਪਰਾਲੀ ਤੋਂ ਇਹ ਕਿਸਾਨ ਪੈਸਾ ਕਮਾ ਰਹੇ ਹਨ।


ਨਿਰਵੈਰ ਸਿੰਘ ਅਤੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ 2017 ਤੋਂ ਹੀ ਪਰਾਲੀ ਤੋਂ ਤੂੜੀ ਬਣਾ ਕੇ ਵੇਚ ਰਹੇ ਹਨ। ਉਹ ਅਬੋਹਰ ਦੀ ਗਊਸ਼ਾਲਾ ਨੂੰ ਇਹ ਤੂੜੀ ਸਪਲਾਈ ਕਰਦੇ ਹਨ ਪਰ ਇਸਤੋਂ ਬਿਨ੍ਹਾਂ ਰਾਜਸਥਾਨ ਅਤੇ ਹੋਰ ਕਿਸਾਨਾਂ ਨੂੰ ਵੀ ਉਹ ਇਹ ਤੂੜੀ ਦਿੰਦੇ ਹਨ।
ਇਸ ਲਈ ਉਹ ਕਣਕ ਦੀ ਤੂੜੀ ਬਣਾਉਣ ਵਾਲੀ ਮਸ਼ੀਨ ਦੀ ਹੀ ਵਰਤੋਂ ਕਰਦੇ ਹਨ ਪਰ ਉਨ੍ਹਾਂ ਨੇ ਇਸ ਵਿਚ ਕੁਝ ਤਬਦੀਲੀਆਂ ਕਰਵਾਈਆਂ ਹਨ। ਉਹ ਪਹਿਲਾਂ ਝੋਨੇ ਦੀ ਕਟਾਈ ਤੋਂ ਬਾਅਦ ਕਟਰ ਨਾਲ ਪਰਾਲੀ ਨੁੂੰ ਕੱਟ ਦਿੰਦੇ ਹਨ ਅਤੇ ਫਿਰ ਸੁੱਕਣ ਤੋਂ ਬਾਅਦ ਇਸ ਮਸ਼ੀਨ ਨਾਲ ਇਹ ਪਰਾਲੀ ਤੂੜੀ ਵਿਚ ਤਬਦੀਲ ਕਰ ਲੈਂਦੇ ਹਨ।
ਦੋਨਾਂ ਨੇ ਆਪਣੀਆਂ ਦੋ ਮਸ਼ੀਨਾਂ ਇਸ ਕੰਮ ਤੇ ਲਗਾਈਆਂ ਹਨ। ਇਕ ਸੀਜਨ ਵਿਚ ਲਗਭਗ 300 ਏਕੜ ਤੋਂ ਉਹ ਪਰਾਲੀ ਤੋਂ ਤੂੜੀ ਬਣਾ ਲੈਂਦੇ ਹਨ।ਉਹ ਪਰਾਲੀ ਦੀ ਤੂੜੀ ਸਟੋਰ ਵੀ ਕਰ ਰਹੇ ਹਨ ਅਤੇ ਮੰਗ ਅਨੁਸਾਰ ਦੂਰ ਨੇੜੇ ਵੀ ਭੇਜ਼ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਵੀ ਆਪਣੇ ਜਾਨਵਰਾਂ ਨੂੰ ਇਹ ਤੂੜੀ ਪਾਉਂਦੇ ਹਨ ਅਤੇ ਜਾਨਵਰ ਚਾਹ ਕੇ ਖਾਂਦੇ ਹਨ ਅਤੇ ਇਹ ਕਣਕ ਦੀ ਤੂੜੀ ਦੇ ਮੁਕਾਬਲੇ ਸਸਤੀ ਪੈਂਦੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਕੋਈ ਪਰਾਲੀ ਦੀ ਤੂੜੀ ਲੈਣਾ ਚਾਹੇ ਤਾਂ ਉਨ੍ਹਾਂ ਨਾਲ ਸੰਪਰਕ ਵੀ ਕਰ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਪਿੰਡ ਦੀ ਲਗਭਗ ਸਾਰੀ ਪਰਾਲੀ ਨੂੰ ਤੂੜੀ ਵਿਚ ਬਦਲ ਦਿੰਦੇ ਹਨ ਜਿਸ ਨਾਲ ਪਰਾਲੀ ਨੂੰ ਅੱਗ ਨਹੀਂ ਲੱਗਦੀ ਹੈ। ਉਨ੍ਹਾਂ ਨੇ ਹੋਰਨਾਂ ਕਿਸਾਨਾਂ ਨੂੰ ਵੀ ਸੰਦੇਸ਼ ਦਿੰਦਿਆਂ ਕਿਹਾ ਕਿ ਇਸ ਤਰਾਂ ਦੇ ਛੋਟੇ ਯਤਨ ਹੀ ਇਕ ਦਿਨ ਵੱਡਾ ਕਾਫਲਾ ਬਣਨਗੇ ਅਤੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਹੈ।
ਦੂਜ਼ੇ ਪਾਸੇ ਬਲਾਕ ਖੇਤੀਬਾੜੀ ਅਫ਼ਸਰ ਸੁੰਦਰ ਲਾਲ ਨੇ ਕਿਹਾ ਕਿ ਇਹ ਨੌਜਵਾਨ ਹੋਰਨਾਂ ਲਈ ਪੇ੍ਰਰਣਾ ਸਰੋਤ ਹਨ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਵੀ ਇੰਨ੍ਹਾਂ ਨੌਜਵਾਨਾਂ ਦੇ ਕੰਮ ਦੀ ਪ੍ਰਸੰਸਾਂ ਕਰਦਿਆਂ ਕਿਹਾ ਹੈ ਕਿ ਇਹ ਨੌਜਵਾਨ ਵਧਾਈ ਦੇ ਪਾਤਰ ਹਨ ਜਿੰਨ੍ਹਾਂ ਨੇ ਪਰਾਲੀ ਦੇ ਪ੍ਰਬੰਧਨ ਲਈ ਇਹ ਸਾਰਥਕ ਕੰਮ ਸ਼ੁਰੂ ਕੀਤਾ ਹੈ।

ਪਿੰਡ ਬੁਰਜ ਮੁਹਾਰ ਦਾ ਕਿਸਾਨ ਹਰਪ੍ਰੀਤ ਸਿੰਘ ਵੱਖ-ਵੱਖ ਆਧੁਨਿਕ ਮਸੀਨਾਂ ਦੀ ਮਦਦ ਨਾਲ ਪਰਾਲੀ ਨੂੰ ਕਰਦਾ ਹੈ ਖੇਤਾਂ ਵਿੱਚ ਜ਼ਜ਼ਬ

ਅਬੋਹਰ

ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਵੱਖ-ਵੱਖ ਤਰੀਕਿਆ ਰਾਹੀਂ ਵਰਤੋਂ ਵਿਚ ਲਿਆਉਣ ਲਈ ਸਰਕਾਰ ਵੱਲੋਂ ਖੇਤੀਬਾੜੀ ਸੰਦ ਸਬਸਿਡੀ ਤੇ ਮੁਹੱਈਆ ਕਰਵਾਏ ਜਾ ਰਹੇ ਹਨ ਤਾਂ ਜੋ ਪਰਾਲੀ ਸਾੜਨ ਦੇ ਰੁਝਾਨ ਨੂੰ ਰੋਕਿਆ ਜਾ ਸਕੇ ਅਤੇ ਵਾਤਾਵਰਣ ਨੂੰ ਵੀ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ। ਕਾਫੀ ਗਿਣਤੀ ਵਿਚ ਅਗਾਂਹਵਧੂ ਕਿਸਾਨ ਵੀਰਾਂ ਵੱਲੋਂ ਆਧੁਨਿਕ ਖੇਤੀਬਾੜੀ ਸੰਦਾਂ ਦੀ ਵਰਤੋਂ ਕਰਕੇ ਜਿਥੇ ਫਸਲ ਨੂੰ ਅੱਗ ਨਹੀਂ ਲਗਾਈ ਉੱਥੇ ਸਿਧੀ ਫਸਲ ਦੀ ਬਿਜਾਈ ਕਰਕੇ ਵੱਧ ਝਾੜ ਪ੍ਰਾਪਤ ਕਰ ਰਹੇ ਹਨ।

          ਅਜਿਹੀ ਹੀ ਇੱਥ ਉਦਾਹਰਨ ਪਿੰਡ ਬੁਰਜ ਮੁਹਾਰ ਦੇ ਅਗਾਂਹਵਧੂ ਕਿਸਾਨ ਹਰਪ੍ਰੀਤ ਸਿੰਘ ਦੀ ਹੈ ਜਿਸ ਨੇ ਪਿਛਲੇ 7 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਸਗੋਂ ਵੱਖ-ਵੱਖ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਕੇ ਪਰਾਲੀ ਨੂੰ ਜ਼ਮੀਨ ਦੇ ਅੰਦਰ ਜ਼ਜ਼ਬ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾ ਕੇ ਜ਼ਮੀਨ ਦੀ ਬਣਤਰ ਅਤੇ ਸਿਹਤ ਨੂੰ ਸੁਧਾਰ ਕੇ ਵੱਧ ਮੁਨਾਫਾ ਕਮਾ ਰਿਹਾ ਹੈ ਅਤੇ ਇਲਾਕੇ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜ ਕੇ ਜਮੀਨ ਵਿੱਚ ਵਹਾ ਕੇ ਖੇਤੀ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ।
ਹਰਪ੍ਰੀਤ ਸਿੰਘ ਇਸ ਵਾਰ ਵੀ ਅਪਣੀ 19 ਏਕੜ ਝੋਨੇ ਦੀ ਪਰਾਲੀ ਨੂੰ ਸਮਾਰਟ ਸੀਡਰ ਅਤੇ ਹੈਪੀ ਸੀਡਰ ਦੀ ਵਰਤੋਂ ਕਰਕੇ ਪਰਾਲੀ ਨੂੰ ਜਮੀਨ ਦੇ ਵਿੱਚ ਹੀ ਮਿਲਾ ਰਿਹਾ ਹੈ। ਉਨ੍ਹਾਂ ਨੇ ਆਪਣੇ ਖੇਤ ਵਿਚ ਸਮਾਰਟ ਸੀਡਰ ਦੀ ਡੈਮੋਂਸਟ੍ਰੇਸਨ ਦੌਰਾਨ ਦੱਸਿਆ ਕਿ ਪਰਾਲੀ ਨੂੰ ਜ਼ਮੀਨ ਦੇ ਅੰਦਰ ਵਾਹੁਣ ਨਾਲ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਉਪਜ ਵੱਧ ਮਿਲਦੀ ਹੈ। ਉਨ੍ਹਾਂ ਨੇ ਦੱਸਿਆ ਕਿ ਪਰਾਲੀ ਨੂੰ ਜਮੀਨ ਵਿੱਚ ਜ਼ਜ਼ਬ ਕਰਨ ਨਾਲ ਕੈਮੀਕਲ ਖਾਦਾਂ ਦੀ ਵਰਤੋ ਵੀ ਘੱਟਦੀ ਹੈ ਜਿਸ ਨਾਲ ਕਿਸਾਨ ਵੀਰ ਆਪਣਾ ਖਰਚਾ ਘਟਾ ਸਕਦੇ ਹਨ। ਸਾਰੇ ਕਿਸਾਨ ਭਰਾਵਾਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਵਿਚ ਕੁੱਝ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ ਪ੍ਰੰਤੂ ਇਸ ਦੇ ਫਾਇਦੇ ਵੀ ਬਹੁਤ ਹਨ।
ਖੇਤੀਬਾੜੀ ਵਿਭਾਗ ਤੋਂ ਬਲਾਕ ਖੇਤੀਬਾੜੀ ਅਫਸਰ ਸ੍ਰੀ ਸੁੰਦਰ ਲਾਲ, ਖੇਤੀਬਾੜੀ ਵਿਕਾਸ ਅਫਸਰ ਸ੍ਰੀ ਵਿਕਰਾਂਤ ਅਤੇ ਖੇਤੀਬਾੜੀ ਉਪ ਨਿਰੀਖਕ ਵਿਪਨ ਕੁਮਾਰ ਨੇ ਦੱਸਿਆ ਕਿ ਪਰਾਲੀ ਨੂੰ ਸਾੜਨ ਨਾਲ ਵਾਤਾਵਰਣ ਵੀ ਦੂਸ਼ਿਤ ਹੁੰਦਾ ਹੈ ਜਿਸ ਨਾਲ ਮਨੁਖੀ ਸਿਹਤ ਉਤੇ ਮਾੜਾ ਅਸਰ ਪੈਂਦਾ ਹੈ ਇਸ ਲਈ ਸਾਨੂੰ ਪਰਾਲੀ ਨੂੰ ਨਹੀਂ ਸਾੜਨਾ ਚਾਹੀਦਾ। ਸਰਕਾਰ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਲਈ ਵਰਤਣ ਵਾਲਿਆਂ ਵੱਖ-ਵੱਖ ਮਸ਼ੀਨਾਂ ਸਬਸਿਡੀ ਉਤੇ ਮੁਹੱਈਆ ਕਰਵਾਈਆਂ ਗਈਆਂ ਹਨ ਜਿਨ੍ਹਾਂ ਨੂੰ ਵਰਤ ਕੇ ਪਰਾਲੀ ਦਾ ਪ੍ਰਬੰਧਨ ਕੀਤਾ ਜਾ ਸਕਦਾ ਹੈ। ਸੋ ਆਓ ਕਿਸਾਨ ਵੀਰੋ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈਏ ਸੋ ਆਪਣੇ ਖੇਤਾਂ ਵਿੱਚ ਆਧੁਨਿਕ ਸੰਦਾਂ ਨਾਲ ਵਾਹ ਕੇ ਕਦਕ ਦੀ ਬਿਜਾਈ ਕਰੀਏ ਜਿਸ ਨਾਲ ਕਣਕ ਦੀ ਫਸਲ ਦਾ ਝਾੜ ਵਧੇਗਾ ਅਤੇ ਖਾਦਾਂ ਦੀ ਵਰਤੋਂ ਵੀ ਘੱਟ ਪਵੇਗੀ।

Thursday, October 26, 2023

किन्नू को बनाएं अपनी डेली डाइट का हिस्सा, शरीर रहेगा सुपर फिट

किन्नू Kinnow एक संतरे जैसा फल है, जो पंजाब में पैदा होता है। इसका फल नवंबर से मार्च के अंत तक बाजार में उपलब्ध रहता है।


यह फल हमारी सेहत के लिए अद्भुत गुण रखता है। अगर आप किन्नू  को अपने दैनिक आहार का हिस्सा बनाते हैं, तो आपका शरीर सुपर फिट रहेगा। आज हम आपको नियमित रूप से Health Benefits of Kinnow किन्नू  खाने के 5 बड़े फायदे बताते हैं।

1. विटामिन सी से भरपूर फल:

  कोविड के दौर में सभी ने देखा कि विटामिन सी Vitamin C शरीर की रोग प्रतिरोधक Immunity क्षमता के लिए कितना जरूरी है। किन्नू एक ऐसा फल है जो विटामिन सी और अन्य खनिजों से भरपूर होता है। अगर कोई इसे रोजाना खाता है तो शरीर को लगातार विटामिन सी और अन्य खनिज मिलते हैं और शरीर की रोग प्रतिरोधक क्षमता मजबूत होती है और बीमारियों से लड़ने की हमारी क्षमता बढ़ती है। जो लोग रोजाना किन्नू का सेवन करते हैं वे कम बीमार पड़ते हैं।

2. पाचन में सुधार करता है:

किन्नू एक ऐसा फल है जो हमारे पेट में आसानी से पच जाता है और यह  मानव शरीर के पाचन सिस्टम को सही रखता है। जिन लोगों का पेट कमजोर है या फिर पेट खराब रहता है तो उनके लिए किन्नू  खाना फायदेमंद हो सकता है।

3 एलर्जी और एसिडिटी को कम करता है:

किन्नू  में काफी मात्रा में खनिज लवण होते हैं। यह एलर्जी और एसिडिटी को कम करता है। खासतौर पर जो लोग पूरे दिन बैठकर काम करते हैं उन्हें अक्सर एसिडिटी की समस्या हो जाती है लेकिन इसे खाने से एसिडिटी कम हो जाती है।

4. ऊर्जा का स्रोत:

किन्नू  ऊर्जा का भी एक उत्कृष्ट स्रोत है। इसमें काफी मात्रा में कार्बोहाइड्रेट्स होते हैं जिनमें ग्लूकोज, फ्रुक्टोज, सुक्रोज आदि पाए जाते हैं। इससे शरीर को तुरंत ऊर्जा मिलती है। वर्कआउट के बाद किन्नू जूस को एनर्जी ड्रिंक के रूप में भी लिया जा सकता है।

5. कोलेस्ट्रॉल को नियंत्रित करता है:

कोलेस्ट्रॉल आजकल मानव स्वास्थ्य के लिए एक चुनौती बनता जा रहा है। हमारे ख़राब  खान-पान के कारण दिल की बीमारियाँ बढ़ रही हैं। लेकिन अपने विशेष गुणों के कारण किन्नू शरीर में खराब कोलेस्ट्रॉल को कम करता है और अच्छे कोलेस्ट्रॉल को बढ़ाता है। किन्नू के रोजाना सेवन से दिल का दौरा पड़ने का खतरा कम हो जाता है।


ਕਿਨੂੰ ਨੂੰ ਆਪਣੀ ਰੋਜਾਨਾ ਦੀ ਖੁਰਾਕ ਦਾ ਹਿੱਸਾ ਬਣਾਓ, ਸ਼ਰੀਰ ਹੋਵੇਗਾ ਸੁਪਰ ਫਿੱਟ


ਕਿਨੂੰ, ਸੰਤਰੇ ਵਰਗਾ ਫਲ ਹੈ, ਜਿਸਦੀ ਪੈਦਾਵਾਰ ਪੰਜਾਬ ਵਿਚ ਹੁੰਦੀ ਹੈ। ਇਸਦਾ ਫਲ ਨਵੰਬਰ ਤੋਂ ਲੈਕੇ ਮਾਰਚ ਆਖੀਰ ਤੱਕ ਬਾਜਾਰ ਵਿਚ ਉਪਲਬੱਧ ਹੁੰਦਾ ਹੈ। 

ਇਹ ਫਲ ਸਾਡੀ ਸਿਹਤ ਲਈ ਸ਼ਾਨਦਾਰ ਗੁਣ ਰੱਖਦਾ ਹੈ। ਜ਼ੇਕਰ ਕਿਨੂੰ ਆਪਣੀ ਰੋਜਾਨਾ ਦੀ ਖੁਰਾਕ ਦਾ ਹਿੱਸਾ ਬਣਾਇਆ ਜਾਵੇ ਤਾਂ ਤੁਹਾਡਾ ਸ਼ਰੀਰ ਸੁਪਰ ਫਿੱਟ ਰਹੇਗਾ।ਅੱਜ ਅਸੀਂ ਤੁਹਾਨੂੰ ਕਿਨੂੰ ਨੂੱ ਨਿਯਮਤ ਤੌਰ ਤੇ ਖਾਣ ਦੇ 5 ਪ੍ਰਮੁੱਖ ਲਾਭ ਦੱਸਦੇ ਹਾਂ।

1. ਵਿਟਾਮਿਨ ਸੀ ਨਾਲ ਭਰਪੂਰ ਫਲ:

 ਕੋਵਿਡ ਦੇ ਦੌਰ ਵਿਚ ਸਭ ਨੇ ਵੇਖਿਆ ਸੀ ਕਿ ਸ਼ਰੀਰ ਦੀ ਇਮੂਨਿਟੀ ਲਈ ਵਿਟਾਮਿਨ ਸੀ ਦਾ ਕਿੰਨਾ ਮਹੱਤਵ ਹੈ। ਕਿਨੂੰ ਇਕ ਅਜਿਹਾ ਫਲ ਹੈ ਜਿਸ ਵਿਚ ਬਹੁਤ ਮਾਤਰਾ ਵਿਚ ਵਿਟਾਮਿਨ ਸੀ ਅਤੇ ਹੋਰ ਮਿਨਰਲ ਪਾਏ ਜਾਂਦੇ ਹਨ। ਇਸ ਨੂੰ ਅਗਰ ਕੋਈ ਰੋਜਾਨਾ ਖਾਂਦਾ ਹੈ ਤਾਂ ਸ਼ਰੀਰ ਨੂੰ ਲਗਾਤਾਰ ਵਿਟਾਮਿਨ ਸੀ ਅਤੇ ਹੋਰ ਮਿਨਰਲ ਮਿਲਦੇ ਹਨ ਅਤੇ ਸ਼ਰੀਰ ਦੀ ਇਮੂਨਿਟੀ ਸਟਰਾਂਗ ਹੁੰਦੀ ਹੈ ਅਤੇ ਸਾਡੀ ਬਿਮਾਰੀਆਂ ਨਾਲ ਲੜਨ ਦੀ ਸਮੱਰਥਾ ਵੱਧਦੀ ਹੈ। ਕਿਨੂੰ ਦਾ ਰੋਜਾਨਾ ਸੇਵਨ ਕਰਨ ਵਾਲੇ ਲੋਕ ਘੱਟ ਬਿਮਾਰ ਹੁੰਦੇ ਹਨ।

2. ਪਾਚਣ ਕ੍ਰਿਆ ਨੂੰ ਦਰੁਸਤ ਕਰਦਾ ਹੈ:

ਕਿਨੂੰ ਅਜਿਹਾ ਫਲ ਹੈ ਜ਼ੋ ਸਾਡੇ ਪੇਟ ਵਿਚ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਇਸ ਮਨੁੱਖੀ ਸ਼ਰੀਰ ਦੀ ਪ੍ਰਣਾਲੀ ਨੂੰ ਸਹੀ ਰੱਖਦਾ ਹੈ।ਜਿੰਨ੍ਹਾਂ ਦਾ ਪੇਟ ਕਮਜੋਰ ਹੈ ਜਾਂ ਜਿੰਲ੍ਹਾਂ ਨੂੰ ਬਦਹਜਮੀ ਦੀ ਸਿ਼ਕਾਇਤ ਰਹਿੰਦੀ ਹੈ ਤਾਂ ਉਨ੍ਹਾਂ ਲਈ ਕਿਨੂੰ ਖਾਣਾ ਗੁਣਕਾਰੀ ਸਿੱਧ ਹੋ ਸਕਦਾ ਹੈ।

3 ਐਲਰਜੀ ਅਤੇ ਐਸੀਡਿਟੀ ਨੂੰ ਘੱਟ ਕਰਦਾ ਹੈ:

ਕਿਨੂੰ ਵਿਚ ਚੋਖੀ ਮਾਤਰਾ ਵਿਚ ਖਣਿਜ ਲਵਨ ਹੁੰਦੇ ਹਨ। ਇਹ ਐਲਰਜੀ ਅਤੇ ਐਸੀਡਿਟੀ ਨੂੰ ਘੱਟ ਕਰਦਾ ਹੈ। ਖਾਸ ਕਰਕੇ ਜ਼ੋ ਸਾਰਾ ਦਿਨ ਬੈਠਕੇ ਕੰਮ ਕਰਦੇ ਹਨ ਉਨ੍ਹਾਂ ਵਿਚ ਅਕਸਰ ਐਸੀਡਿਟੀ ਦੀ ਸਮੱਸਿਆ ਆ ਜਾਂਦੀ ਹੈ ਪਰ ਇਹ ਐਸੀਡਿਟੀ ਨੂੰ ਘਟਾਉਂਦਾ ਹੈ।

4. ਊਰਜਾ ਦਾ ਸਰੋਤ:

ਕਿਨੂੰ ਊਰਜਾ ਦਾ ਵੀ ਉੱਤਮ ਸਰੋਤ ਹੈ। ਇਸ ਵਿਚ ਕਾਫੀ ਮਾਤਰਾ ਵਿਚ ਕਾਰਬੋਹਾਈਡ੍ਰੇਟ ਹੁੰਦੇ ਹਨ ਜਿਸ ਵਿਚ ਗੁਲੂਕੋਜ਼, ਫਰੈਕਟੋਜ਼, ਸੁਕਰੋਜ਼ ਆਦਿ ਪਾਏ ਜਾਂਦੇ ਹਨ। ਇਸ ਨਾਲ ਸ਼ਰੀਰ ਨੂੰ ਤੁਰੰਤ ਊਰਜਾ ਮਿਲਦੀ ਹੈ।ਵਰਕਆਊਟ ਤੋਂ ਬਾਅਦ ਐਨਰਜੀ ਡ੍ਰਿੰਕ ਵਜੋਂ ਵੀ ਕਿਨੂੰ ਜ਼ੂਸ ਨੂੰ ਲਿਆ ਜਾ ਸਕਦਾ ਹੈ।

5. ਕਲੈਸਟਰੋਲ ਨੂੰ ਕੰਟਰੋਲ ਕਰਦਾ ਹੈ:

ਅੱਜ ਕੱਲ ਕਲੈਸਟਰੋਲ ਮਨੁੱਖੀ ਸਿਹਤ ਲਈ ਚੁਣੌਤੀ ਬਣਦਾ ਜਾ ਰਿਹਾ ਹੈ।ਸਾਡੇ ਦੋਸ਼ਪੂਰਣ ਖਾਣਪਾਣ ਨਾਲ ਦਿਲ ਦੀਆਂ ਬਿਮਾਰੀਆਂ ਵੱਧ ਰਹੀਆਂ ਹਨ। ਪਰ ਕਿਨੂੰ ਆਪਣੇ ਖਾਸ ਗੁਣਾਂ ਕਰਕੇ ਸ਼ਰੀਰ ਵਿਚ ਖਰਾਬ ਕਲੈਸਟਰੋਲ ਨੂੰ ਘੱਟ ਕਰਕੇ ਚੰਗੇ ਕਲੈਸਟਰੋਲ ਨੂੰ ਵਧਾਉਂਦਾ ਹੈ।ਕਿਨੂੰ ਦੇ ਰੋਜਾਨਾ ਸੇਵਨ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੁੰਦਾ ਹੈ। 

ਫਾਜਿ਼ਲਕਾ ਜਿ਼ਲ੍ਹੇ ਦੀ ਪਰਾਲੀ ਸੰਭਾਲ ਲਈ ਨਿਵੇਕਲੀ ਪਹਿਲ

ਪਰਾਲੀ ਪ੍ਰਬੰਧਨ ਲਈ ਫਾਜਿ਼ਲਕਾ ਜਿ਼ਲ੍ਹਾ ਪ੍ਰਸ਼ਾਸਨ ਨੇ ਇਕ ਨਿਵੇਕਲੀ ਪਹਿਲਕਦਮੀ ਕੀਤੀ ਹੈ। ਜਿ਼ਲ੍ਹਾ ਪ੍ਰਸ਼ਾਸਨ ਨੇ ਪਰਾਲੀ ਪ੍ਰਬੰਧਨ ਵਿਚ ਗਊਸਾ਼ਲਾਵਾਂ ਨੂੰ ਭਾਗੀਦਾਰ ਬਣਾਇਆ ਹੈ। ਇੰਨ੍ਹਾਂ ਗਊਸਾਲਾਵਾਂ ਵਿਚ ਇਸ ਪਰਾਲੀ ਨੂੰ ਪਸੂ ਚਾਰੇ ਵਜੋਂ ਵਰਤਿਆਂ ਜਾਵੇਗਾ। ਇਸ ਪ੍ਰੋਜ਼ੈਕਟ ਤਹਿਤ ਇੰਨ੍ਹਾਂ ਗਉ਼ਸਾਲਾਵਾਂ ਦੀ ਪ੍ਰਸ਼ਾਸਨ ਵੱਲੋਂ ਪਰਾਲੀ ਖਰੀਦ ਵਿਚ ਮਦਦ ਕੀਤੀ ਜਾਵੇਗੀ ਅਤੇ ਬਦਲੇ ਵਿਚ ਇਹ ਗਉਸ਼ਾਲਾਵਾਂ ਪਰਾਲੀ ਲੈਣ ਦੇ ਨਾਲ ਨਾਲ ਹੋਰ ਬੇਸਹਾਰਾ ਜਾਨਵਾਰਾਂ ਨੂੰ ਵੀ ਆਸਰਾ ਦੇਣਗੀਆਂ। ਇਸ ਤਰਾਂ ਇਕ ਪਾਸੇ ਪਰਾਲੀ ਨੂੰ ਬਿਨ੍ਹਾਂ ਸਾੜੇ ਇਸਦੀ ਸੰਭਾਲ ਹੋ ਸਕੇਗੀ ਦੂਜੇ ਪਾਸੇ ਹੋਰ ਜਿਆਦਾ ਬੇਸਹਾਰਾ ਜਾਨਵਰਾਂ ਦੀ ਗਊਸਾ਼ਲਾਵਾਂ ਵਿਚ ਸੰਭਾਲ ਹੋ ਸਕੇਗੀ ਜ਼ੋ ਕਿ ਹੁਣ ਬੇਸਹਾਰਾ ਫਿਰਦੇ ਹਨ ਅਤੇ ਕਈ ਵਾਰ ਹਾਦਸਿਆਂ ਦਾ ਵੀ ਕਾਰਨ ਬਣਦੇ ਹਨ।ਇਹ ਗਉਸ਼ਾਲਾਵਾਂ ਵੱਖ ਵੱਖ ਐਨਜੀਓ ਵੱਲੋਂ ਚਲਾਈਆਂ ਜਾ ਰਹੀਆਂ ਹਨ।



ਇਸ ਸਬੰਧੀ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਅੱਜ ਇੱਥੇ ਵੱਖ ਵੱਖ ਗਉ਼ਸਾਲਾ ਕਮੇਟੀਆਂ ਦੇ ਅਹੁਦੇਦਾਰਾਂ, ਖੇਤੀਬਾੜੀ, ਪੇਂਡੂ ਵਿਕਾਸ, ਪਸ਼ੂ ਪਾਲਣ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਸਾਂਝੀ ਬੈਠਕ ਕਰਕੇ ਇਸ ਪ੍ਰੋਜ਼ੈਕਟ ਨੂੰ ਪੂਰਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਸਬੰਧੀ ਪ੍ਰੋਜ਼ੈਕਟ ਦੀ ਸੰਪੂਰਨ ਕਾਰਜ ਪ੍ਰਣਾਲੀ ਪ੍ਰਸ਼ਾਸਨ ਨੇ ਪਹਿਲਾਂ ਹੀ ਤਿਆਰ ਕਰਵਾ ਲਈ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਜਿ਼ਲ੍ਹੇ ਦੀਆਂ 27 ਗਊਸਾਲਾਵਾਂ ਨੂੰ ਪ੍ਰੋਜ਼ੈਕਟ ਵਿਚ ਸ਼ਾਮਿਲ ਕੀਤਾ ਗਿਆ ਹੈ, ਜਿਸ ਵਿਚੋਂ ਇਕ ਸਰਕਾਰੀ ਕੈਂਟਲ ਪੌਂਡ ਵੀ ਸ਼ਾਮਿਲ ਹੈ। ਇੰਨ੍ਹਾਂ ਗਊਸ਼ਾਲਾਵਾਂ ਵਿਚ ਉਨ੍ਹਾਂ ਦੀ ਸਮਰੱਥ, ਪਰਾਲੀ ਸਟੋਰ ਕਰਨ ਲਈ ਉਪਲਬੱਧ ਸਥਾਨ ਅਤੇ ਜਾਨਵਰਾਂ ਦੀ ਗਿਣਤੀ ਦੇ ਅਨੁਪਾਤ ਵਿਚ ਪਰਾਲੀ ਭੇਜੀ ਜਾਵੇਗੀ। ਇਸ ਲਈ ਪ੍ਰਸ਼ਾਸਨ ਇੰਨ੍ਹਾਂ ਦੀ ਮਦਦ ਕਰੇਗਾ ਜਦ ਕਿ ਪਰਾਲੀ ਜ਼ੋ ਕਿ ਜਾਨਵਰਾਂ ਦੇ ਭੋਜਨ ਦਾ ਮੁੱਖ ਸਰੋਤ ਹੋਵੇਗਾ ਦੀ ਵਿਵਸਥਾ ਹੋ ਜਾਣ ਤੇ ਇਹ ਗਉ਼ਸਾਲਾਵਾਂ ਹੋਰ ਬੇਸਹਾਰਾ ਜਾਨਵਰਾਂ ਨੂੰ ਆਸਰਾ ਦੇਣਗੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿ਼ਲ੍ਹੇ ਦੀਆਂ 27 ਗਊਸਾ਼ਲਾਵਾਂ ਵਿਚ 49500 ਕੁਇੰਟਲ ਪਰਾਲੀ ਦੀ ਸੰਭਾਲ ਦੇ ਨਾਲ ਨਾਲ ਇੰਨ੍ਹਾਂ ਵਿਚ 700 ਹੋਰ ਬੇਸਹਾਰਾ ਜਾਨਵਰ ਵੀ ਸੰਭਾਲੇ ਜਾਣਗੇ। 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਲਈ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪਰਾਲੀ ਦੀਆਂ ਗੱਠਾਂ ਬਣਾਉਣ ਵਾਲੇ ਕਿਸਾਨਾਂ ਅਤੇ ਗਉਸਾ਼ਲਾਵਾਂ ਵਿਚ ਤਾਲਮੇਲ ਕਰਵਾਏਗਾ ਜਦ ਕਿ ਪਸ਼ੂ ਪਾਲਣ ਵਿਭਾਗ ਟੈਗਿੰਗ ਤੋਂ ਬਾਅਦ ਹੋਰ ਪਸੂ ਗਉਸਾ਼ਲਾਵਾਂ ਵਿਚ ਭੇਜਣ ਦੀ ਕਾਰਵਾਈ ਪੂਰੀ ਕਰਵਾਏਗਾ। 

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਗਉਸ਼ਾਲਾ ਕਮੇਟੀਆਂ ਦੇ ਅਹੁਦੇਦਾਰਾਂ ਨੂੰ ਕਿਹਾ ਕਿ ਪ੍ਰਸ਼ਾਸਨ ਅੱਗੇ ਤੋਂ ਵੀ ਗਉਸ਼ਾਲਾਵਾਂ ਦੀ ਹਰ ਪ੍ਰਕਾਰ ਨਾਲ ਮਦਦ ਜਾਰੀ ਰੱਖੇਗਾ। ਬੈਠਕ ਵਿਚ ਡੀਡੀਪੀਓ ਸ੍ਰੀ ਸੰਜੀਵ ਕੁਮਾਰ, ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਗੁਰਮੀਤ ਸਿੰਘ ਚੀਮਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ: ਰਾਜੀਵ ਛਾਬੜਾ, ਸਰਕਲ ਮਾਲ ਅਫ਼ਸਰ ਤੇ ਗਉ਼ਸਾਲਾ ਕਮੇਟੀਆਂ ਦੇ ਅਹੁਦੇਦਾਰ ਹਾਜਰ ਸਨ।


Friday, October 20, 2023

ਸਰਫੇਸ ਸੀਡਰ ਲਈ ਸਬਸਿਡੀ ਲਈ ਸਾਰੀਆਂ ਅਰਜੀਆਂ ਪ੍ਰਵਾਨ

ਫਾਜਿ਼ਲਕਾ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ Senu Duggal ਨੇ ਦੱਸਿਆ ਹੈ ਕਿ ਝੋਨੇ ਦੀ Paddy Stubble ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਦੀ ਬਿਜਾਈ Wheat Sowing ਕਰਨ ਵਾਲੀ ਮਸ਼ੀਨ ਸਰਫੇਸ਼ ਸੀਡਰ Surface Seeder ਸਬਸਿਡੀ Subsidy ਤੇ ਖਰੀਦਣ ਲਈ ਜਿੰਨ੍ਹਾ ਵੀ Farmers ਕਿਸਾਨਾਂ, ਸਹਿਕਾਰੀ ਸਭਾਵਾਂ, ਪੰਚਾਇਤਾਂ ਨੇ ਆਨਲਾਈਨ ਅਰਜੀ ਦਿੱਤੀ ਸੀ, ਉਹ ਸਾਰੀਆਂ ਅਰਜੀਆਂ ਪ੍ਰਵਾਨ ਕਰ ਦਿੱਤੀਆਂ ਗਈਆਂ ਹਨ।

ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਹੈ ਕਿ ਹੁਣ ਕਿਸਾਨ ਇਹ ਮਸ਼ੀਨਾਂ ਜਲਦ ਖਰੀਦ ਕਰ ਲੈਣ, ਤਾਂ ਜ਼ੋ ਇੰਨ੍ਹਾਂ ਨਾਲ ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਦੀ ਬਿਜਾਈ ਕੀਤੀ ਜਾ ਸਕੇ।ਸਰਫੇਸ ਸੀਡਰ ਮੁਕਾਬਲਤਨ ਛੋਟੇ ਟਰੈਕਟਰ ਨਾਲ ਚੱਲ ਜਾਂਦੀ ਹੈ ਅਤੇ ਇਕ ਦਿਨ ਵਿਚ ਜਿਆਦਾ ਬਿਜਾਈ ਕਰਦੀ ਹੈ। ਜਿ਼ਲ੍ਹੇ ਵਿਚ ਇਸ ਲਈ 416 ਅਰਜੀਆਂ ਆਈਆਂ ਸਨ ਅਤੇ ਸਾਰੀਆਂ ਹੀ ਪ੍ਰਵਾਨ ਕਰ ਦਿੱਤੀਆਂ ਗਈਆਂ ਹਨ। ਇਸ ਮਸ਼ੀਨ ਨਾਲ ਇਕ ਦਿਨ ਵਿਚ ਪਰਾਲੀ ਨੂੰ ਬਿਨ੍ਹਾਂ ਸਾੜੇ ਅਤੇ ਬਿਨ੍ਹਾਂ ਖੇਤ ਵਿਚੋਂ ਚੁਕਾਏ ਇਕ ਦਿਨ ਵਿਚ 15 ਏਕੜ ਤੱਕ ਬਿਜਾਈ ਕੀਤੀ ਜਾ ਸਕਦੀ ਹੈ।

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਨੂੰ ਜਮੀਨ ਵਿਚ ਮਿਲਾ ਕੇ ਕਣਕ ਦੀ ਬਿਜਾਈ ਦੀ ਵਿਧੀ ਨੂੰ ਤਰਜੀਹ ਦੇਣ ਕਿਊਂਕਿ ਜਮੀਨ ਵਿਚ ਪਰਾਲੀ ਮਿਲਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ, ਕਿਉਂਕਿ ਪਰਾਲੀ ਸਾੜਨ ਨਾਲ ਜਮੀਨ ਦੇ ਜਰੂਰੀ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਇਸ ਨਾਲ ਸਾਡੀ ਜਮੀਨ ਹੌਲੀ ਹੌਲੀ ਬੰਜਰ ਹੋਣ ਲੱਗਦੀ ਹੈ।


ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਅਤੇ ਖੇਤੀਬਾੜੀ ਇੰਜਨੀਅਰ ਸ੍ਰੀ ਕਮਲ ਗੋਇਲ ਨੇ ਕਿਹਾ ਕਿ ਹੈ ਕਿ ਸਰਫੇਸ ਸੀਡਰ ਲਈ ਵਿਅਕਤੀਗਤ ਕਿਸਾਨਾਂ ਨੂੰ 50 ਫੀਸਦੀ ਅਤੇ ਪੰਚਾਇਤਾਂ, ਸਮੂਹਾਂ ਤੇ ਸਹਿਕਾਰੀ ਸਭਾਵਾਂ ਨੂੰ 80 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਸਬੰਧੀ ਸੈਕਸਨ ਪੱਤਰ ਆਨਲਾਈਨ ਪੋਰਟਲ ਤੇ ਜਾਰੀ ਕਰ ਦਿੱਤੇ ਹਨ ਅਤੇ ਕਿਸਾਨ 29 ਅਕਤੂਬਰ ਤੋਂ ਪਹਿਲਾਂ ਪਹਿਲਾਂ ਇਹ ਮਸ਼ੀਨ ਖਰੀਦ ਕਰ ਲੈਣ।ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਹੋਰ ਜਾਣਕਾਰੀ ਲਈ ਕਿਸਾਨ ਬਲਾਕ ਖੇਤੀਬਾੜੀ ਦਫ਼ਤਰ ਨਾਲ ਰਾਬਤਾ ਕਰ ਸਕਦੇ ਹਨ।  


ਇਹ ਵੀ ਪੜ੍ਹੋ 

ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਬੀਜਣ ਲਈ ਕਿਹੜਾ ਤਰੀਕਾ ਸਸਤਾ ਤੇ ਕਾਰਗਾਰ ਹੈ

ਕਣਕ ਦੀ ਬਿਜਾਈ ਸਬੰਧੀ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਲਈ ਅਹਿਮ ਸਲਾਹ ਜਾਰੀ

 ਕਿਸਾਨ ਅਕਤੂਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਕਰ ਸਕਦੇ ਨੇ ਕਣਕ ਦੀ ਬਿਜਾਈ

ਫਾਜ਼ਿਲਕਾ, 20 ਅਕਤੂਬਰ
ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੀਤ ਸਿੰਘ ਚੀਮਾ Gurmeet Singh Cheema ਨੇ ਦੱਸਿਆ ਕਿ ਕਿਸਾਨਾਂ ਨੂੰ ਕਣਕ ਦੀਆਂ ਵੱਖ-ਵੱਖ ਕਿਸਮਾਂ 50 ਫ਼ੀਸਦੀ Seed Subsidy ਸਬਸਿਡੀ ਉੱਪਰ agrimachinerypb.com ਰਾਹੀਂ ਰਜਿਸਟ੍ਰੇਸ਼ਨ ਕਰਨ ਉਪਰੰਤ ਦਿੱਤੀਆਂ ਜਾ ਰਹੀਆਂ ਹਨ ਅਤੇ ਇਹਨਾਂ ਕਿਸਮਾਂ ਦਾ ਬੀਜ ਕਿਸਾਨਾਂ ਨੂੰ ਅਗਲੇ ਹਫ਼ਤੇ ਤੋਂ ਬਲਾਕ ਖੇਤੀਬਾੜੀ ਦਫ਼ਤਰਾਂ ਤੋਂ ਸਬਸਿਡੀ ਕੱਟ ਕੇ ਦਿੱਤਾ ਜਾਵੇਗਾ।
ਉਹਨਾਂ ਦੱਸਿਆ ਕਿ ਅਕਤੂਬਰ ਦਾ ਚੌਥਾ ਹਫ਼ਤਾ ਜਿਸ ਦੌਰਾਨ ਰਾਤ ਦਾ ਤਾਪਮਾਨ 20-25 ਡਿਗਰੀ ਦਰਮਿਆਨ ਰਹਿੰਦਾ ਹੈ, ਕਣਕ Wheat Sowing ਦੀ ਬਿਜਾਈ ਲਈ ਢੁਕਵਾਂ ਹੈ। ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿਚ ਮੀਂਹ ਪੈਣ ਕਾਰਨ ਰਾਤ ਦਾ ਤਾਪਮਾਨ ਘੱਟ ਚੁੱਕਾ ਹੈ ਅਤੇ ਖੇਤਾਂ ਵਿਚ ਨਮੀ ਹੋਣ ਕਾਰਨ ਕਿਸਾਨ ਕਣਕ ਦੀ ਬਿਜਾਈ ਸਹੀ ਵੱਤਰ ਆਉਣ ’ਤੇ ਅਗਲੇ ਹਫ਼ਤੇ ਦੌਰਾਨ ਕਰ ਸਕਦੇ ਹਨ।

ਕਿਸਾਨ ਕਣਕ ਦੀ ਬਿਜਾਈ ਪਰਾਲੀ ਖੇਤਾਂ ਵਿਚ ਮਿਲਾ ਕੇ ਸੁਪਰ ਸੀਡਰ, ਹੈਪੀ ਸੀਡਰ, ਮਲਚਰ, ਐਮ.ਬੀ.ਪਲਾਓ ਅਤੇ ਸਰਫੇਸ ਸੀਡਰ ਦੀ ਵਰਤੋਂ ਕਰਕੇ ਸਮੇਂ ਸਿਰ ਬਿਜਾਈ ਲਈ ਪੀ.ਬੀ. ਡਬਲਿਊ 826, 824, 725, 677, 803, 869 ਅਤੇ ਉੱਨਤ ਪੀ.ਬੀ. ਡਬਲਿਊ 343, ਪੀ.ਬੀ. ਡਬਲਿਊ ਚਪਾਤੀ 1 ਕਰ ਸਕਦੇ ਹਨ ਅਤੇ ਨਵੰਬਰ ਦੇ ਦੂਜੇ ਤੋਂ ਚੌਥੇ ਹਫ਼ਤੇ ਦੀ ਬਿਜਾਈ ਲਈ ਉੱਨਤ ਪੀ.ਬੀ. ਡਬਲਿਊ 550 ਅਤੇ ਪਿਛੇਤੀ ਬਿਜਾਈ ਲਈ ਪੀ.ਬੀ. ਡਬਲਿਊ 752, 771 ਅਤੇ 757 ਦੀ ਬਿਜਾਈ ਕਰ ਸਕਦੇ ਹਨ।
  ਬੀਜ ਦੀ ਸੋਧ ਲਈ ਕਿਸਾਨ 1 ਗ੍ਰਾਮ ਕਰੂਜਰ 70 ਡਬਲਿਊ ਐਸ/13 ਮਿਲੀਲਿਟਰ ਰੈਕਸਲ ਈ.ਜੀ/80 ਗ੍ਰਾਮ ਵੀਟਾਵੈਕਸ 75 ਡਬਲਿਊ.ਪੀ./13 ਮਿਲੀਲਿਟਰ ਓਰੀਅਸ 6 ਐਫ.ਐਸ. ਨੂੰ 400 ਮਿਲੀਲਿਟਰ ਪਾਣੀ ਵਿਚ ਮਿਲਾਕੇ 40 ਕਿਲੋ ਬੀਜ ਨੂੰ ਸੋਧ ਸਕਦੇ ਹਨ। ਗੁੱਲੀ ਡੰਡੇ ਦੀ ਰੋਕਥਾਮ ਲਈ ਕਿਸਾਨ ਬਿਜਾਈ ਸਮੇਂ ਸਟੌਂਪ 1.5 ਲੀਟਰ 200 ਲੀਟਰ ਪਾਣੀ ਵਿਚ ਮਿਲਾ ਕੇ ਸਪਰੇਅ ਕਰਨ ਅਤੇ ਪਹਿਲੇ ਪਾਣੀ ਤੋਂ ਪਹਿਲਾਂ 13 ਗ੍ਰਾਮ ਲੀਡਰ/300 ਗ੍ਰਾਮ ਐਰੀਲੋਨ ਅਤੇ ਪਹਿਲੀ ਸਿੰਚਾਈ ਤੋਂ ਬਾਅਦ 160 ਗ੍ਰਾਮ ਟੋਪਿਕ/400 ਮਿਲੀਲਿਟਰ ਐਕਸੀਅਲ 5 ਈ.ਸੀ./400 ਮਿਲੀਲਿਟਰ ਪਿਉਮਾ ਪਾਵਰ 10 ਈ.ਸੀ. ਦਾ ਸਪਰੇਅ ਕਰ ਸਕਦੇ ਹਨ।

ਇਹ ਵੀ ਪੜ੍ਹੋ

Thursday, October 19, 2023

ਖੇਤੀਬਾੜੀ ਬੁਨਿਆਦੀ ਢਾਂਚਾ ਫ਼ੰਡ ਸਕੀਮ : ਪੰਜਾਬ ਵਿਚ 6854 ਪ੍ਰਾਜੈਕਟਾਂ ਲਈ 2006 ਕਰੋੜ ਰੁਪਏ ਮਨਜ਼ੂਰ

 ਪੰਜਾਬ ਨੇ ਕਿਸਾਨਾਂ ਦੀ ਭਲਾਈ ਲਈ ਸਥਾਪਤ ਕੀਤੇ ਗਏ Agriculture Infrastructure Development Fund ਖੇਤੀਬਾੜੀ ਬੁਨਿਆਦੀ ਢਾਂਚਾ ਫ਼ੰਡ (AIF) ਤਹਿਤ ਮਾਅਰਕਾ ਮਾਰਦਿਆਂ ਸਭ ਤੋਂ ਵੱਧ ਅਰਜ਼ੀਆਂ ਮਨਜ਼ੂਰ ਕਰਨ ਲਈ ਪੂਰੇ ਦੇਸ਼ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਉਪਲਬਧੀ 'ਤੇ ਵਿਭਾਗ ਦੀ ਟੀਮ ਨੂੰ ਵਧਾਈ ਦਿੰਦਿਆਂ ਬਾਗ਼ਬਾਨੀ Horticulture Minister ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਆਪਣੇ ਦਫ਼ਤਰ ਵਿਖੇ ਪੂਰੀ ਵਿਭਾਗੀ ਟੀਮ ਸਣੇ ਖੇਤੀ ਖੇਤਰ 'ਚ ਨਵੀਨਤਮ ਖੋਜਾਂ ਲਈ ਦੋ ਵਿਗਿਆਨੀਆਂ ਦਾ ਸਨਮਾਨ ਕੀਤਾ।

ਸਕੀਮ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ. Chetan Singh Jauramajra ਜੌੜਾਮਾਜਰਾ ਨੇ ਦੱਸਿਆ ਕਿ ਪੰਜਾਬ ਵਿੱਚ ਖੇਤੀਬਾੜੀ ਬੁਨਿਆਦੀ ਢਾਂਚਾ ਫ਼ੰਡ ਸਕੀਮ ਵਿੱਚ 6040 ਕਰੋੜ ਰੁਪਏ ਦੇ ਪ੍ਰਾਜੈਕਟਾਂ ਲਈ 11,831 ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਦੀ ਕਰਜ਼ਾ ਰਾਸ਼ੀ 3430 ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ 6854 ਪ੍ਰਾਜੈਕਟਾਂ ਲਈ 2006 ਕਰੋੜ ਰੁਪਏ ਮਨਜ਼ੂਰ ਕੀਤੇ ਜਾ ਚੁੱਕੇ ਹਨ ਜਦਕਿ 463 ਕਰੋੜ ਰੁਪਏ ਦੇ ਪ੍ਰਾਜੈਕਟ ਵੈਰੀਫ਼ਿਕੇਸ਼ਨ ਪ੍ਰਕਿਰਿਆ ਅਧੀਨ ਹਨ।


ਬਾਗ਼ਬਾਨੀ ਮੰਤਰੀ ਨੇ ਦੱਸਿਆ ਕਿ ਮਨਜ਼ੂਰ ਕੀਤੇ ਗਏ 6854 ਪ੍ਰਾਜੈਕਟਾਂ ਨਾਲ ਪੰਜਾਬ Punjab ਭਾਰਤ ਵਿੱਚ ਪਹਿਲੇ ਨੰਬਰ 'ਤੇ ਹੈ ਜਦਕਿ ਮੱਧਪ੍ਰਦੇਸ਼ ਨੇ 6751 ਅਰਜ਼ੀਆਂ ਨਾਲ ਦੂਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਮਹਾਰਾਸ਼ਟਰ, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਕ੍ਰਮਵਾਰ 4629 ਅਰਜ਼ੀਆਂ, 4569 ਅਰਜ਼ੀਆਂ ਅਤੇ 2777 ਅਰਜ਼ੀਆਂ ਨਾਲ ਤੀਜੇ, ਚੌਥੇ ਤੇ ਪੰਜਵੇਂ ਸਥਾਨ 'ਤੇ ਹਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਅਲਾਟ ਕੀਤੇ ਫ਼ੰਡਾਂ ਦੀ ਵਰਤੋਂ ਵਿੱਚ ਪੰਜਾਬ 42.56 ਫ਼ੀਸਦੀ ਫ਼ੰਡਾਂ ਦੀ ਵਰਤੋਂ ਕਰਕੇ ਦੇਸ਼ ਵਿੱਚ ਤੀਜੇ ਨੰਬਰ 'ਤੇ ਰਿਹਾ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਇਸ ਸਕੀਮ ਦਾ ਲਾਭ ਲੈਣ ਵਾਲੇ ਮੋਹਰੀ ਜ਼ਿਲ੍ਹਿਆਂ ਵਿੱਚ ਪਟਿਆਲਾ, ਲੁਧਿਆਣਾ ਅਤੇ ਸੰਗਰੂਰ ਸ਼ਾਮਲ ਹਨ। ਤਿੰਨੋ ਜ਼ਿਲ੍ਹਿਆਂ ਵਿੱਚ ਪੂਰੇ ਰਾਜ ਤੋਂ ਮਨਜ਼ੂਰ ਕਰਜ਼ੇ ਦੀ ਰਕਮ ਦਾ ਲਗਭਗ ਇੱਕ ਤਿਹਾਈ ਹਿੱਸਾ ਹੈ। ਮੰਤਰੀ ਨੇ ਦੱਸਿਆ ਕਿ 30 ਸਤੰਬਰ ਨੂੰ ਸਮਾਪਤ ਹੋਈ ਦੂਜੀ ਵਿੱਤੀ ਤਿਮਾਹੀ ਤੱਕ ਕੁੱਲ 1571 ਕਰੋੜ ਰੁਪਏ ਵੰਡੇ ਗਏ, ਜੋ 30 ਜੂਨ, 2023 ਨੂੰ ਖ਼ਤਮ ਹੋਈ ਪਹਿਲੀ ਤਿਮਾਹੀ ਦੇ ਮੁਕਾਬਲੇ 96.67 ਫ਼ੀਸਦੀ ਵੱਧ ਹੈ।

ਕੈਬਨਿਟ ਮੰਤਰੀ ਵੱਲੋਂ ਇਸ ਸਕੀਮ ਦੇ ਲਾਗੂਕਰਨ ਲਈ ਵਿਭਾਗ ਦੀ ਟੀਮ ਜਿਸ ਵਿੱਚ ਨੋਡਲ ਅਫ਼ਸਰ ਸਹਾਇਕ ਡਾਇਰੈਕਟਰ ਡਾ. ਹਰਪ੍ਰੀਤ ਸਿੰਘ, ਕੇ.ਪੀ.ਐਮ.ਜੀ. (ਪੀ.ਐਮ.ਯੂ.) ਦੀ ਟੀਮ ਵੱਲੋਂ ਸ਼੍ਰੀਮਤੀ ਰਵਦੀਪ ਕੌਰ (ਟੀਮ ਲੀਡਰ), ਯੁਵਰਾਜ ਸਿੰਘ ਔਲਖ, ਮਨੀ ਮਿੱਤਲ ਅਤੇ ਨਿਤਿਆ ਤਿਵਾੜੀ (ਟੀਮ ਮੈਂਬਰ) ਨੂੰ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। 

ਦੱਸ ਦੇਈਏ ਕਿ ਖੇਤੀਬਾੜੀ ਬੁਨਿਆਦੀ ਢਾਂਚਾ ਵਿਕਾਸ ਫ਼ੰਡ ਸਕੀਮ ਤਹਿਤ ਖੇਤੀ ਤੇ ਬਾਗ਼ਬਾਨੀ ਫ਼ਸਲਾਂ ਦੀ ਕਟਾਈ ਪਿੱਛੋਂ ਪ੍ਰਬੰਧਨ ਅਤੇ ਪ੍ਰਾਇਮਰੀ ਪ੍ਰੋਸੈਸਿੰਗ ਬੁਨਿਆਦੀ ਢਾਂਚਾ ਸਥਾਪਤ ਕਰਨ ਲਈ ਲਾਭਪਾਤਰੀਆਂ ਨੂੰ 2 ਕਰੋੜ ਰੁਪਏ ਤੱਕ ਦੇ ਕਰਜ਼ਿਆਂ 'ਤੇ 3 ਫ਼ੀਸਦੀ ਵਿਆਜ ਸਹਾਇਤਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕਰਜ਼ਿਆਂ ਦੀ ਕ੍ਰੈਡਿਟ ਗਾਰੰਟੀ ਫ਼ੀਸ ਦਾ ਭੁਗਤਾਨ ਵੀ ਸਰਕਾਰ ਵੱਲੋਂ ਕੀਤਾ ਜਾਂਦਾ ਹੈ। ਏ.ਆਈ.ਐਫ. ਸਕੀਮ ਨੂੰ ਹੋਰ ਸਾਰੀਆਂ ਕੇਂਦਰੀ ਅਤੇ ਰਾਜ ਯੋਜਨਾਵਾਂ ਨਾਲ ਜੋੜਿਆ ਜਾ ਸਕਦਾ ਹੈ।

ਕੈਬਨਿਟ ਮੰਤਰੀ ਨੇ ਸਨਮਾਨੇ ਵਿਗਿਆਨੀ

ਇਸ ਦੌਰਾਨ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਖੇਤੀ ਖੇਤਰ ਵਿੱਚ ਅਹਿਮ ਖੋਜਾਂ ਕਰਨ ਅਤੇ ਕਿਸਾਨਾਂ ਲਈ ਲਾਭਕਾਰੀ ਸਕੀਮਾਂ ਬਣਾਉਣ ਵਾਲੇ ਵਿਗਿਆਨੀ ਡਾ. ਰਾਕੇਸ਼ ਸ਼ਾਰਦਾ ਅਤੇ ਡਾ. ਬੀ.ਵੀ.ਸੀ. ਮਹਾਜਨ ਨੂੰ ਵੀ ਸਨਮਾਨਤ ਕੀਤਾ।

ਸਾਇਲ ਐਂਡ ਵਾਟਰ ਇੰਜੀਨਿਅਰਿੰਗ ਵਿਭਾਗ ਪੀ.ਏ.ਯੂ. ਲੁਧਿਆਣਾ ਦੇ ਮੁਖੀ ਡਾ. ਰਾਕੇਸ਼ ਸ਼ਾਰਦਾ ਨੇ ਪੀ.ਪੀ.ਪੀ. ਮੋਡ ਅਧੀਨ ਕਿਸਾਨਾਂ ਲਈ ਇੱਕ ਕਨਾਲ ਦੇ ਪੌਲੀ ਹਾਊਸ ਦੀ ਸਕੀਮ ਤਿਆਰ ਕੀਤੀ ਹੈ ਅਤੇ ਵਿਭਾਗੀ ਨੋਡਲ ਅਫ਼ਸਰ ਸਹਾਇਕ ਡਾਇਰੈਕਟਰ ਡਾ. ਦਲਜੀਤ ਸਿੰਘ ਗਿੱਲ ਨਾਲ ਮਿਲ ਕੇ ਸਾਲ 2022-23 ਅਤੇ 2023-24 ਦੌਰਾਨ ਪੀ.ਪੀ.ਪੀ. ਮੋਡ ਅਧੀਨ ਕਿਸਾਨਾਂ ਲਈ 49 ਪੌਲੀ ਹਾਊਸ ਲਗਵਾਏ। ਫ਼ਸਲੀ ਵਿਭਿੰਨਤਾ ਨੂੰ ਅੱਗੇ ਲੈ ਕੇ ਜਾਣ ਵਾਸਤੇ ਇਸ ਸਕੀਮ ਨਾਲ ਝੋਨਾ ਲਾਉਣ ਵਾਲੇ ਕਿਸਾਨ ਸਿਰਫ਼ ਇੱਕ ਕਨਾਲ ਜ਼ਮੀਨ ਵਿੱਚੋਂ ਇੱਕ ਏਕੜ ਦੇ ਕਰੀਬ ਦੀ ਆਮਦਨ ਲੈ ਰਹੇ ਹਨ। ਬਾਗ਼ਬਾਨੀ ਵਿਭਾਗ ਨੇ ਕਿਸਾਨਾਂ ਲਈ ਇੱਕ ਅਜਿਹਾ ਮਾਡਲ ਤਿਆਰ ਕਰ ਵਿਖਾਇਆ ਹੈ ਜਿਸ ਨਾਲ ਕਿਸਾਨ ਫ਼ਸਲੀ ਵਿਭਿੰਨਤਾ ਵੱਲ ਉਤਸ਼ਾਹਤ ਹੋਏ ਹਨ।

ਇਸੇ ਤਰ੍ਹਾਂ ਕੈਬਨਿਟ ਮੰਤਰੀ ਨੇ ਸੂਬੇ ਵਿੱਚ ਸਿੱਧੇ ਮੰਡੀਕਰਨ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਵਾਸਤੇ ਆਨ-ਫ਼ਾਰਮ ਕੋਲਡ ਰੂਮ ਸਕੀਮ ਤਿਆਰ ਕਰਨ ਵਾਲੇ ਡਾ. ਬੀ.ਵੀ.ਸੀ. ਮਹਾਜਨ, ਡਾਇਰੈਕਟਰ ਪੀ.ਐਚ.ਪੀ.ਟੀ.ਸੀ. ਨੂੰ ਵੀ ਸਨਮਾਨਤ ਕੀਤਾ।

ਵਿਭਾਗ ਵੱਲੋਂ ਡਾ. ਮਹਾਜਨ ਦੀ ਤਕਨੀਕੀ ਸਲਾਹ ਨਾਲ ਸੈਂਟਰ ਆਫ ਐਕਸੀਲੈਂਸ ਫ਼ਾਰ ਵੈਜੀਟੇਬਲਜ਼, ਕਰਤਾਰਪੁਰ ਵਿਖੇ ਇੱਕ ਪ੍ਰਦਰਸ਼ਨੀ ਆਨ-ਫਾਰਮ ਕੋਲਡ ਰੂਮ ਲਗਾਇਆ ਗਿਆ। ਦੋ-ਤਿੰਨ ਸਾਲ ਟੈਸਟਿੰਗ ਤੋਂ ਬਾਅਦ ਇਸ ਦੀ ਸਿਫ਼ਾਰਿਸ਼ ਪੰਜਾਬ ਦੇ ਕਿਸਾਨਾਂ ਲਈ ਕੀਤੀ ਗਈ। ਬਹੁਤ ਘੱਟ ਬਿਜਲੀ ਖ਼ਰਚੇ ਵਾਲੇ ਕੁੱਲ 91 ਕੋਲਡ ਰੂਮ ਸੂਬੇ ਵਿੱਚ ਲਗਾਏ ਗਏ ਹਨ। ਕਿਸਾਨਾਂ ਵੱਲੋਂ ਇਸ ਸਕੀਮ ਨੂੰ ਭਰਪੂਰ ਹੁੰਗਾਰਾ ਦਿੱਤਾ ਗਿਆ ਹੈ। ਇਹ ਕੋਲਡ ਸਟੋਰ ਕਿਸਾਨਾਂ ਦੇ ਖੇਤਾਂ/ਫਾਰਮ ਹਾਊਸ 'ਤੇ ਬਣਾਏ ਗਏ ਤਾਂ ਕਿ ਕਿਸਾਨ ਸਿੱਧੇ ਮੰਡੀਕਰਨ ਵਾਲੇ ਪਾਸੇ ਆ ਸਕਣ। ਜਿਹੜੇ ਕਿਸਾਨ ਸਿੱਧਾ ਮੰਡੀਕਰਨ ਕਰਦੇ ਸਨ, ਉਨ੍ਹਾਂ ਦੀ ਰੋਜ਼ਾਨਾ ਵਿਕਰੀ ਤੋਂ ਵਾਧੂ ਸਬਜ਼ੀਆਂ ਉਹ ਇਸ ਵਿੱਚ ਸਟੋਰ ਕਰਕੇ ਅਗਲੇ ਦਿਨ ਵੇਚ ਸਕਦੇ ਹਨ। ਇਸ ਤਰ੍ਹਾਂ ਇਹ ਸਟੋਰ ਇੱਕ ਟਰਾਂਜ਼ਿਟ ਸਟੋਰ ਵਾਂਗ ਬਹੁਤ ਕਾਮਯਾਬ ਰਿਹਾ ਹੈ।


ਇਹ ਵੀ ਪੜ੍ਹੋ।


ਬਿਨ੍ਹਾ ਪਰਾਲੀ ਸਾੜੇ ਸਭ ਤੋਂ ਸਸਤੇ ਤਰੀਕੇ ਨਾਲ ਕਣਕ ਦੀ ਬਿਜਾਈ ਦਾ ਤਰੀਕਾ ਸੁਝਾਇਆ ਖੇਤੀਬਾੜੀ ਵਿਭਾਗ ਨੇ


ਮੰਡੀਆਂ ਦੇ ਭਾਅ ਨਰਮਾ ਤੇ ਬਾਸਮਤੀ 19-10-2023

 ਨਰਮਾ

ਅਬੋਹਰ 7000 

ਅਬੋਹਰ ਦੇਸ਼ੀ 7640

ਬੋਹਾ 6920

ਮਲੋਟ 6690

ਮੌੜ 7150

ਸੂਰਤਗੜ੍ਹ 7300

ਬੀਜੈਨਗਰ 7425


ਬਾਸਮਤੀ

ਅਬੋਹਰ (1509) 3200

ਜਲਾਲਾਬਾਦ (1121) 3450

ਕਾਹਨੂੰਵਾਲ (1509) 3500

ਮੌੜ (1509) 3550

ਰਈਆ (1509) 3000

Wednesday, October 18, 2023

ਨਰਮਾ ਤੇ ਬਾਸਮਤੀ ਦੇ ਮੰਡੀਆਂ ਦੇ ਭਾਅ 18-10-2023

 ਨਰਮਾ ਤੇ ਬਾਸਮਤੀ ਦੇ ਮੰਡੀਆਂ ਦੇ ਭਾਅ

ਨਰਮਾ

ਅਬੋਹਰ 7050

ਕਪਾਹ 7840

ਬਰੇਟਾ 6930

ਗਿੱਦੜਬਾਹਾ 7085

ਮਲੋਟ 6855

ਡੀਂਗ 6622

ਹਿਸਾਰ 6885

ਜੁਲਾਣਾ 7600

ਸਿਰਸਾ 7311

ਸਿਵਾਣੀ 7100

ਉਚਾਣਾ 7168

ਅਨੂਪਗੜ੍ਹ 7200

ਬਿਜੈਨਗਰ 7385 



ਬਾਸਮਤੀ

ਅਬੋਹਰ (1509)   3225

ਬਰੇਟਾ (1121) 3855

ਜਲਾਲਾਬਾਦ (1121) 3611

ਪਟਿਆਲਾ (1509) 3400

ਪਾਤੜਾਂ (1509)3785

ਸ਼ਾਹਕੋਟ (1121) 3300

ਐਲਣਾਬਾਦ (1509) 3881

ਜੁਲਾਣਾ (1509) 3690

ਸਿਰਸਾ (1509) 3466

ਪਿਪਲੀ (1509) 2881

ਉਚਾਣਾ (1509)3561


ਇਹ ਵੀ ਪੜ੍ਹੋ

ਹਾੜ੍ਹੀ ਦੀਆਂ ਫਸਲਾਂ ਦੇ ਨਵੇਂ ਭਾਅ

ਪਰਾਲੀ ਸਾੜੀ ਤਾਂ 24 ਘੰਟੇ ਵਿਚ ਹੋਵੇਗਾ ਚਲਾਨ—ਡਿਪਟੀ ਕਮਿਸ਼ਨਰ

रबी फसलों के न्यूनतम समर्थन मूल्य (एमएसपी) को मंजूरी ਜਾਣੋ ਹਾੜ੍ਹੀ ਦੀਆਂ ਫਸਲਾਂ ਦੇ ਨਵੇਂ ਭਾਅ

 आर्थिक मामलों की मंत्रिमंडलीय समिति ने विपणन सीजन 2024-25 के लिए सभी अनिवार्य रबी Rabi Crops फसलों के न्यूनतम समर्थन मूल्य (MSP) में वृद्धि को मंजूरी दे दी है।

सरकार ने विपणन सीजन 2024-25 के लिए रबी फसलों के एमएसपी में वृद्धि की हैताकि उत्पादकों को उनकी उपज के लिए लाभकारी मूल्य सुनिश्चित किया जा सके। एमएसपी में सबसे ज्यादा बढ़ोतरी दाल (मसूर) के लिए 425 रुपये प्रति क्विंटल और इसके बाद रेपसीड एवं सरसों के लिए 200 रुपये प्रति क्विंटल की मंजूरी दी गई है। गेहूं और कुसुम में से प्रत्येक के लिए 150 रुपये प्रति क्विंटल की बढ़ोतरी को मंजूरी दी गई है। जौ और चने के लिए क्रमश: 115 रुपये प्रति क्विंटल और 105 रुपये प्रति क्विंटल की बढ़ोतरी को मंजूरी दी गई है।

विपणन सीजन 2024-25 के लिए सभी रबी फसलों का न्यूनतम समर्थन मूल्य

(रुपये प्रति क्विंटल)

क्र.सं

फसलें

एमएसपी आरएमएस

 2023-24

एमएसपी आरएमएस 2024-25

एमएसपी में वृद्धि (संपूर्ण)

1

गेहूं

2125

2275

150

2

जौ

1735

1850

115

3

चना

5335

5440

105

4

दाल

(मसूर)

6000

6425

425

5

रेपसीड एवं सरसों

5450

5650

200

6

कुसुम

5650

5800

150

*लागत उन खर्चों को संदर्भित करता है जिसमें सभी भुगतान की गई लागतें शामिल होती हैं जैसे कि किराए के मानव श्रमबैल श्रम / मशीन श्रमभूमि में पट्टे के लिए भुगतान किया गया किरायाबीजउर्वरकखादसिंचाई शुल्क जैसे सामग्री इनपुट के उपयोग पर किए गए खर्चउपकरणों एवं कृषि संबंधी भवनों पर मूल्यह्रासकार्यशील पूंजी पर ब्याजपंप सेट आदि के संचालन के लिए डीजल/बिजलीविविध खर्च और पारिवारिक श्रम का आरोपित मूल्य।

विपणन सीजन 2024-25 के लिए अनिवार्य रबी फसलों की एमएसपी में वृद्धि केंद्रीय बजट 2018-19 की घोषणा के अनुरूप है, जिसमें एमएसपी को अखिल भारतीय भारित औसत उत्पादन लागत के कम से कम 1.5 गुना के स्तर पर निर्धारित करने की बात कही गई थी। अखिल भारतीय भारित औसत उत्पादन लागत पर अपेक्षित लाभ गेहूं के लिए 102 प्रतिशत; रेपसीड और सरसों के लिए 98 प्रतिशत; दाल के लिए 89 प्रतिशत; चने के लिए 60 प्रतिशत; जौ के लिए 60 प्रतिशत और कुसुम के लिए 52 प्रतिशत है। रबी फसलों की इस बढ़ी हुई एमएसपी से किसानों के लिए लाभकारी मूल्य सुनिश्चित होगा और फसल विविधीकरण को प्रोत्साहन मिलेगा।


सरकार खाद्य सुरक्षा बढ़ाने, किसानों की आय में वृद्धि करने और आयात पर निर्भरता कम करने के लिए तिलहन, दलहन और श्रीअन्न/मोटे अनाजों की ऊपज बढ़ाने के क्रम में फसल विविधीकरण को बढ़ावा दे रही है। मूल्य नीति के अलावा, सरकार ने वित्तीय सहायता प्रदान करने व तिलहन और दलहन की खेती के लिए किसानों को प्रोत्साहित करने हेतु गुणवत्तापूर्ण बीज उपलब्ध कराने के उद्देश्य से राष्ट्रीय खाद्य सुरक्षा मिशन (एनएफएसएम), प्रधानमंत्री कृषि सिंचाई योजना (पीएमकेएसवाई) और राष्ट्रीय तिलहन और ऑयल पाम मिशन (एनएमओओपी) जैसी विभिन्न पहलें की हैं।        

इसके अतिरिक्त, देश भर में प्रत्येक किसान तक किसान क्रेडिट कार्ड (केसीसी) योजना का लाभ पहुंचाने के लिए, सरकार ने किसान ऋण पोर्टल (केआरपी), केसीसी घर-घर अभियान और मौसम सूचना नेटवर्क डेटा प्रणाली (विंड्स) का शुभारंभ किया है। विंड्स का उद्देश्य किसानों को अपनी फसल के संबंध में निर्णय लेने में सशक्त बनाने के लिए मौसम की समय पर और सटीक जानकारी प्रदान करना है। इन पहलों का लक्ष्य कृषि में क्रांति लाना, वित्तीय समावेश का विस्तार करना, डेटा उपयोग को अधिकतम करना और देश भर में किसानों के जीवन को बेहतर बनाना है।

ਪਰਾਲੀ ਸਾੜੀ ਤਾਂ 24 ਘੰਟੇ ਵਿਚ ਹੋਵੇਗਾ ਚਲਾਨ—ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਗਠਿਤ ਟੀਮਾਂ ਨਾਲ ਸਮੀਖਿਆ ਬੈਠਕ

ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਮੁੜ ਕੀਤੀ ਅਪੀਲ

ਫਾਜਿ਼ਲਕਾ, 18 ਅਕਤੂਬਰ

                ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਪਰਾਲੀ ਪ੍ਰਬੰਧਨ Stubble Management ਲਈ ਗਠਿਤ ਟੀਮਾਂ ਨਾਲ ਲੰਬੀ ਬੈਠਕ ਕੀਤੀ ਅਤੇ ਹਦਾਇਤ ਕੀਤੀ ਕਿ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਹਰ ਹੀਲਾ ਵਰਤਿਆਂ ਜਾਵੇ ਅਤੇ ਜ਼ੇਕਰ ਕੋਈ ਪਰਾਲੀ Stubble Burning  ਸਾੜਦਾ ਹੈ ਤਾਂ ਉਸਦੀ ਪੜਤਾਲ ਕਰਕੇ 24 ਘੰਟੇ ਵਿਚ ਬਣਦੀ ਕਾਨੂੰਨੀ ਕਾਰਵਾਈ ਕਰਦੇ ਹੋਏ ਚਲਾਨ ਕੱਟਿਆ ਜਾਵੇ।


                ਡਿਪਟੀ ਕਮਿਸ਼ਨਰ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਹੁਣ ਤੱਕ ਜਿ਼ਲ੍ਹੇ ਵਿਚ 57 Surface Seeder ਸਰਫੇਸ ਸੀਡਰਾਂ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਦ ਕਿ ਅੱਜ ਸਰਫੇਸ ਸੀਡਰਾਂ ਸਬੰਧੀ ਹੋਰ ਸੈਕਸ਼ਨ ਜਾਰੀ ਕਰਨ ਲਈ ਡ੍ਰਾਅ ਕੱਢ ਦਿੱਤਾ ਗਿਆ ਹੈ ਜਿਸਦੀ ਸੂਚਨਾ ਪੋਰਟਲ ਤੇ ਅਪਲੋਡ ਕਰਨ ਦੇ ਨਾਲ ਨਾਲ ਬਲਾਕ ਦਫ਼ਤਰਾਂ ਵਿਚ ਉਪਲਬੱਧ ਕਰਵਾਈ ਗਈ ਹੈ। ਇਸਤੋਂ ਬਿਨ੍ਹਾਂ ਦੁਸਰੀਆਂ ਮਸ਼ੀਨਾਂ ਦੀ ਖਰੀਦ ਵੀ ਕਿਸਾਨਾਂ ਵੱਲੋੋਂ ਕੀਤੀ ਜਾ ਰਹੀ ਹੈ।

                ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਪਰਾਲੀ ਪ੍ਰਬੰਧਨ ਵਿਚ ਕਿਸਾਨਾਂ ਦਾ ਹਰ ਪ੍ਰਕਾਰ ਨਾਲ ਮਾਰਗਦਰਸ਼ਨ ਕੀਤਾ ਜਾਵੇ ਅਤੇ ਛੋਟੇ ਕਿਸਾਨਾਂ ਨੂੰ ਪਹਿਲ ਦੇ ਅਧਾਰ ਤੇ ਮਸ਼ੀਨਾਂ ਮੁਹਈਆ ਕਰਵਾਉਣ ਵਿਚ ਮਦਦ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜਿ਼ਲ੍ਹੇ ਦੇ ਵੱਖ ਵੱਖ ਪਿੰਡਾਂ ਵਿਚ ਲੈਂਡ ਬੈਂਕ ਬਣਾਏ ਗਏ ਹਨ ਜਿੱਥੇ ਕੋਈ ਵੀ ਪਰਾਲੀ ਸਟੋਰ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸਦੀ ਸੂਚਨਾ ਆਪਣੇ ਪਿੰਡ ਦੇ ਨੋਡਲ ਅਫ਼ਸਰ ਜਾਂ ਖੇਤੀਬਾੜੀ ਦਫ਼ਤਰ ਤੋਂ ਲਈ ਜਾ ਸਕਦੀ ਹੈ।

                ਉਨ੍ਹਾਂ ਨੇ ਕਿਹਾ ਕਿ ਪਿੱਛਲੇ ਸਾਲਾਂ ਵਿਚ ਜਿੰਨ੍ਹਾਂ ਕਿਸਾਨਾਂ ਨੇ ਲਗਾਤਾਰ ਅੱਗ ਲਗਾ ਕੇ ਪਰਾਲੀ ਸਾੜੀ ਸੀ ਉਨ੍ਹਾਂ ਤੇ ਸਖ਼ਤ ਨਿਗਾ ਰੱਖੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਇਸ ਵਾਰ ਅੱਗ ਨਾ ਲਗਾਉਣ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ।ਜ਼ੇਕਰ ਕਿਸੇ ਨੇ ਅੱਗ ਲਗਾਈ ਤਾਂ ਕਾਨੂੰਨ ਆਪਣਾ ਕੰਮ ਕਰੇਗਾ।

                ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਹਰੇਕ ਖੇਤੀਬਾੜੀ ਅਧਿਕਾਰੀ ਆਪਣਾ ਵਿਸਥਾਰਤ ਪਲਾਨ ਤਿਆਰ ਕਰਕੇ ਉਸਨੂੰ ਲਾਗੂ ਕਰੇ। ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਵੱਧ ਤੋਂ ਵੱਧ ਜਾਣਕਾਰੀ ਦੇ ਕੇ ਉਨ੍ਹਾਂ ਦੀ ਮਦਦ ਕੀਤੀ ਜਾਵੇ।

                ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ੇਕਰ ਕਿਸੇ ਨੰਬਰਦਾਰ ਨੇ ਅੱਗ ਲਗਾਈ ਤਾਂ ਉਸਨੂੰ ਮੁਅੱਤਲ ਕਰ ਦਿੱਤਾ ਜਾਵੇਗਾ। ਜ਼ੇਕਰ ਕਿਸੇ ਅਸਲਾ ਲਾਇਸੈਂਸ ਧਾਰਕ ਨੇ ਅੱਗ ਲਗਾਈ ਤਾਂ ਉਸਦਾ ਅਸਲਾ ਲਾਇਸੈਂਸ ਰੱਦ ਹੋ ਜਾਵੇਗਾ। ਇਸੇ ਤਰਾਂ ਜ਼ੇਕਰ ਕਿਸੇ ਸਰਕਾਰੀ ਕਰਮਚਾਰੀ ਨੇ ਅੱਗ ਲਗਾਈ ਤਾਂ ਉਸਦੇ ਖਿਲਾਫ ਵੀ ਵਿਭਾਗ ਕਾਰਵਾਈ ਕੀਤੀ ਜਾਵੇਗੀ।

                ਡਿਪਟੀ ਕਮਿਸ਼ਨਰ ਨੇ ਮੁੜ ਕਿਸਾਨ ਵੀਰਾਂ ਨੂੰ ਵੀ ਅਪੀਲ ਕੀਤੀ ਕਿ ਪਰਾਲੀ ਨੂੰ ਸਾੜਨਾਂ ਸਾਡੇ ਹਿੱਤ ਵਿਚ ਨਹੀਂ ਹੈ ਸਗੋਂ ਪਰਾਲੀ ਸਾੜਨ ਦਾ ਸਭ ਤੋਂ ਵੱਧ ਨੁਕਸਾਨ ਕਿਸਾਨ ਨੂੰ ਹੀ ਹੈਕਿਉਂਕਿ ਇਸ ਨਾਲ ਕਿਸਾਨ ਦੀ ਜਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ਅਤੇ ਵਾਤਾਵਰਨ ਨੂੰ ਨੁਕਸਾਨ ਵੱਖਰਾ ਹੁੰਦਾ ਹੈ।

                ਬੈਠਕ ਵਿਚ ਡੀਡੀਪੀਓ ਸ੍ਰੀ ਸੰਜੀਵ ਕੁਮਾਰਡੀਐਸਪੀ ਗੁਰਮੀਤ ਸਿੰਘਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾਡੀਡੀਐਫ ਅਸੀਸ਼ ਦੁਬੇ ਅਤੇ ਖੇਤੀਬਾੜੀ ਵਿਭਾਗ ਦੇ ਸਾਰੇ ਅਧਿਕਾਰੀ ਹਾਜਰ ਸਨ।

ਇਹ ਵੀ ਪੜ੍ਹੋ


ਇਸ ਐਪ ਤੋਂ ਮਿਲਣਗੀਆਂ ਪਰਾਲੀ ਸੰਭਾਲ ਲਈ ਮਸ਼ੀਨਾਂ

Tuesday, October 17, 2023

ਮੰਡੀਆਂ ਦੇ ਭਾਅ 17-10-2023 नरमा ਨਰਮਾ ਬਾਸਮਤੀ

ਬਾਸਮਤੀ (Basmati Mandi Rate)

ਅਬੋਹਰ (1121) 3900

ਅਬੋਹਰ (1509) 3150

ਜਲਾਲਾਬਾਦ (1121) 3550

ਸ਼ਾਹਕੋਟ (1121) 3500

ਤਰਨਤਾਰਨ (1121) 3260


ਨਰਮਾ Cotton

ਪੰਜਾਬ


ਅਬੋਹਰ 7095 

ਅਬੋਹਰ ਦੇਸੀ ਕਪਾਹ 7640

ਮਾਨਸਾ 7285

ਹਰਿਆਣਾ

ਡੀਂਗ ਮੰਡੀ 7050

ਜੁਲਾਣਾ 7400

ਸਿਰਸਾ 7326

ਸਿਵਾਨੀ 7100

ਉਚਾਣਾ 7230

ਰਾਜਸਥਾਨ

ਗਜਸਿੰਘਪੁਰ 7171

ਗੋਲੂਵਾਲਾ 7316

ਸੂਰਤਗੜ੍ਹ 7225


बाजार भाव 17-10-2023

नरमा


पंजाब


अबोहर 7095

अबोहर देसी कपास 7640

मानसा 7285


हरियाणा 


डिंग मंडी 7050

जुलाना 7400

सिरसा 7326

सिवनी 7100

उचाना 7230


राजस्थान Rajasthan

गजसिंहपुर 7171

गोलूवाला 7316

सूरतगढ़ 7225


बासमती

अबोहर (1121) 3900

अबोहर (1509) 3150

जलालाबाद (1121) 3550

शाहकोट (1121) 3500

तरनतारन (1121) 3260

ਨਹਿਰ ਬੰਦੀ ਅਪਡੇਟ

 ਕੰਕਰੀਟ ਲਾਈਨਿੰਗ ਦੇ ਕੰਮ ਲਈ 15 ਦਸਬੰਰ ਤੋਂ 31 ਜਨਵਰੀ ਤੱਕ ਨਹਿਰੀ ਪਾਣੀ ਦੀ ਸਪਲਾਈ ਹੋਵੇਗੀ ਬੰਦ



ਫਿਰੋਜ਼ਪੁਰ 17 ਅਕਤੂਬਰ (         ) ਕਾਰਜਕਾਰੀ ਇੰਜੀਨੀਅਰ ਫਾਜ਼ਿਲਕਾ ਨਹਿਰ ਅਤੇ ਗਰਾਊਂਡ ਵਾਟਰ ਜਲ ਸਰੋਤ ਵਿਭਾਗ ਫਿਰੋਜ਼ਪੁਰ ਸ੍ਰੀ ਵਿਨੋਦ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਫਿਰੋਜਪੁਰ ਅਧੀਨ ਆਉਂਦੀਆਂ ਨਹਿਰਾਂ ਜਲਾਲਾਬਾਦ ਬਰਾਂਚ, ਸੋਢੀਵਾਲਾ ਡਿਸਟ੍ਰੀ., ਬਹਾਦਰ ਕੇ ਡਿਸ੍ਰਟੀ, ਮਹਿਮਾ ਮਾਈਨਰ, ਪਿੰਡ ਮਾਈਨਰ, ਮਾਛੀਵਾੜਾ ਮਾਈਨਰ, ਖੁੰਦਰ ਮਾਈਨਰ,  ਵਾਦੀਕੋ ਮਾਈਨਰ ਦੀ ਕੰਕਰੀਟ ਲਾਈਨਿੰਗ ਦਾ ਕੰਮ ਨਵੰਬਰ-ਦਸੰਬਰ 2023 ਦੀ ਬੰਦੀ ਦੌਰਾਨ ਕਰਵਾਇਆ ਜਾਣਾ ਹੈ।   


                ਉਨ੍ਹਾਂ ਦੱਸਿਆ ਕਿ ਉਕਤ ਸਬੰਧੀ ਰਾਜਬਾਹਿਆ/ਮਾਈਨਰ ਵਿੱਚ ਨਹਿਰੀ ਪਾਣੀ ਦੀ ਸਪਲਾਈ ਨੂੰ 15 ਦਸਬੰਰ 2023 ਤੋ 31 ਜਨਵਰੀ 2024 ਤੱਕ ਬੰਦ ਰੱਖਣ ਦਾ ਫੈਂਸਲਾ ਕੀਤਾ ਗਿਆ ਹੈ।

Sunday, October 15, 2023

ਸਾਵਧਾਨ! ਪਰਾਲੀ ਦੀ ਅੱਗ ਕਿਤੇ ਨੰਬਰਦਾਰੀ ਨਾ ਸਾੜ ਦੇ

 ਪਰਾਲੀ ਨੂੰ ਅੱਗ ਲਗਾਉਣ ਵਾਲੇ ਨੰਬਰਦਾਰ ਅਹੁਦੇ ਤੋਂ ਹੋਣਗੇ ਮੁਅੱਤਲ-ਡਿਪਟੀ ਕਮਿਸ਼ਨਰ

ਫਾਜ਼ਿਲਕਾ 16 ਅਕਤੂਬਰ 2023….

ਹਰ ਸਾਲ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਜ਼ਿਲਾ ਪ੍ਰਸਾਸ਼ਨ ਨੇ ਇਸ ਵਾਰ ਸਖ਼ਤ ਰੁਖ਼ ਅਖਤਿਆਰ ਕਰਨ ਦਾ ਫੈਸਲਾ ਕੀਤਾ ਹੈ ਤੇ ਇਸ ਵਾਰ ਜੇਕਰ ਕੋਈ ਨੰਬਰਦਾਰ ਖੁਦ ਆਪਣੇ ਖੇਤ ਨੂੰ ਅੱਗ ਲਗਾਏਗਾ ਤਾਂ ਉਸਦੀ ਨੰਬਰਦਾਰੀ ਵੀ ਜਾ ਸਕਦੀ ਹੈ। 


ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ ਨੇ ਸਪੱਸ਼ਟ ਕੀਤਾ ਕਿ ਪ੍ਰਸਾਸ਼ਨ ਦੀ ਮਨਾਹੀ ਦੇ ਬਾਵਜੂਦ ਜੋ ਵੀ ਵਿਅਕਤੀ ਪਰਾਲੀ ਨੂੰ ਅੱਗ ਲਗਾਵੇਗਾ ਚਾਹੇ ਉਹ ਨੰਬਰਦਾਰ ਜਾਂ ਕਿਸਾਨ ਹੋਵੇ। ਜੇਕਰ ਨੰਬਰਦਾਰ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਲਗਾਵੇਗਾ ਤਾਂ ਉਸਨੂੰ ਨੰਬਰਦਾਰੀ ਦੇ ਅਹੁਦੇ ਤੋਂ ਮੁਅੱਤਲ ਕੀਤਾ ਜਾਵੇਗਾ ਤੇ ਜੇਕਰ ਕੋਈ ਕਿਸਾਨ ਆਪਣੇ ਖੇਤ ਵਿੱਚ ਪਰਾਲੀ Stubble Burning ਨੂੰ ਅੱਗ ਲਗਾਵੇਗਾ ਤਾਂ ਉਸਦਾ ਵੀ ਅਸਲਾ ਲਾਇਸੰਸ ਰੱਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਰਾਲੀ ਸਾੜਨ ਵਾਲਿਆਂ ਖਿਲਾਫ ਸਖ਼ਤ ਵਿਭਾਗੀ ਕਾਰਵਾਈ ਵੀ ਕੀਤੀ ਜਾਵੇਗੀ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਵਿੱਚ ਪਰਾਲੀ ਦੇ ਪ੍ਰਬੰਧਨ ਲਈ ਲੋੜੀਂਦੀ ਗਿਣਤੀ ਵਿੱਚ ਮਸ਼ੀਨਰੀ ਉਪਲਬਧ ਹੈ। ਇਸ ਮਸ਼ੀਨਰੀ ਦੀ ਜਾਣਕਾਰੀ ਆਈ ਖੇਤ ਐਪ ਉੱਤੇ ਅਪਲੋਡ ਕੀਤੀ ਗਈ ਹੈ। ਕਿਸਾਨਾਂ ਨੂੰ ਇਸ ਮਸ਼ੀਨਰੀ ਦਾ ਭਰਪੂਰ ਲਾਭ ਲੈਣਾ ਚਾਹੀਦਾ ਹੈ। ਉਹਨਾਂ ਕਿਸਾਨਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਕੇ ਜਮੀਨ ਵਿੱਚ ਹੀ ਵਾਹੁਣ ਅਜਿਹਾ ਕਰਨ ਨਾਲ ਜਮੀਨ ਦੀ ਉਪਜਾਊ ਸਕਤੀ ਵਧੇਗੀ ਤੇ ਅਗਲੀ ਫਸਲ ਦਾ ਝਾੜ ਵਧੇਗਾ।

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...