ਕੰਕਰੀਟ ਲਾਈਨਿੰਗ ਦੇ ਕੰਮ ਲਈ 15 ਦਸਬੰਰ ਤੋਂ 31 ਜਨਵਰੀ ਤੱਕ ਨਹਿਰੀ ਪਾਣੀ ਦੀ ਸਪਲਾਈ ਹੋਵੇਗੀ ਬੰਦ
ਫਿਰੋਜ਼ਪੁਰ 17 ਅਕਤੂਬਰ ( ) ਕਾਰਜਕਾਰੀ ਇੰਜੀਨੀਅਰ ਫਾਜ਼ਿਲਕਾ ਨਹਿਰ ਅਤੇ ਗਰਾਊਂਡ ਵਾਟਰ ਜਲ ਸਰੋਤ ਵਿਭਾਗ ਫਿਰੋਜ਼ਪੁਰ ਸ੍ਰੀ ਵਿਨੋਦ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਫਿਰੋਜਪੁਰ ਅਧੀਨ ਆਉਂਦੀਆਂ ਨਹਿਰਾਂ ਜਲਾਲਾਬਾਦ ਬਰਾਂਚ, ਸੋਢੀਵਾਲਾ ਡਿਸਟ੍ਰੀ., ਬਹਾਦਰ ਕੇ ਡਿਸ੍ਰਟੀ, ਮਹਿਮਾ ਮਾਈਨਰ, ਪਿੰਡ ਮਾਈਨਰ, ਮਾਛੀਵਾੜਾ ਮਾਈਨਰ, ਖੁੰਦਰ ਮਾਈਨਰ, ਵਾਦੀਕੋ ਮਾਈਨਰ ਦੀ ਕੰਕਰੀਟ ਲਾਈਨਿੰਗ ਦਾ ਕੰਮ ਨਵੰਬਰ-ਦਸੰਬਰ 2023 ਦੀ ਬੰਦੀ ਦੌਰਾਨ ਕਰਵਾਇਆ ਜਾਣਾ ਹੈ।
ਉਨ੍ਹਾਂ ਦੱਸਿਆ ਕਿ ਉਕਤ ਸਬੰਧੀ ਰਾਜਬਾਹਿਆ/ਮਾਈਨਰ ਵਿੱਚ ਨਹਿਰੀ ਪਾਣੀ ਦੀ ਸਪਲਾਈ ਨੂੰ 15 ਦਸਬੰਰ 2023 ਤੋ 31 ਜਨਵਰੀ 2024 ਤੱਕ ਬੰਦ ਰੱਖਣ ਦਾ ਫੈਂਸਲਾ ਕੀਤਾ ਗਿਆ ਹੈ।
No comments:
Post a Comment