Friday, October 20, 2023

ਸਰਫੇਸ ਸੀਡਰ ਲਈ ਸਬਸਿਡੀ ਲਈ ਸਾਰੀਆਂ ਅਰਜੀਆਂ ਪ੍ਰਵਾਨ

ਫਾਜਿ਼ਲਕਾ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ Senu Duggal ਨੇ ਦੱਸਿਆ ਹੈ ਕਿ ਝੋਨੇ ਦੀ Paddy Stubble ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਦੀ ਬਿਜਾਈ Wheat Sowing ਕਰਨ ਵਾਲੀ ਮਸ਼ੀਨ ਸਰਫੇਸ਼ ਸੀਡਰ Surface Seeder ਸਬਸਿਡੀ Subsidy ਤੇ ਖਰੀਦਣ ਲਈ ਜਿੰਨ੍ਹਾ ਵੀ Farmers ਕਿਸਾਨਾਂ, ਸਹਿਕਾਰੀ ਸਭਾਵਾਂ, ਪੰਚਾਇਤਾਂ ਨੇ ਆਨਲਾਈਨ ਅਰਜੀ ਦਿੱਤੀ ਸੀ, ਉਹ ਸਾਰੀਆਂ ਅਰਜੀਆਂ ਪ੍ਰਵਾਨ ਕਰ ਦਿੱਤੀਆਂ ਗਈਆਂ ਹਨ।

ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਹੈ ਕਿ ਹੁਣ ਕਿਸਾਨ ਇਹ ਮਸ਼ੀਨਾਂ ਜਲਦ ਖਰੀਦ ਕਰ ਲੈਣ, ਤਾਂ ਜ਼ੋ ਇੰਨ੍ਹਾਂ ਨਾਲ ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਦੀ ਬਿਜਾਈ ਕੀਤੀ ਜਾ ਸਕੇ।ਸਰਫੇਸ ਸੀਡਰ ਮੁਕਾਬਲਤਨ ਛੋਟੇ ਟਰੈਕਟਰ ਨਾਲ ਚੱਲ ਜਾਂਦੀ ਹੈ ਅਤੇ ਇਕ ਦਿਨ ਵਿਚ ਜਿਆਦਾ ਬਿਜਾਈ ਕਰਦੀ ਹੈ। ਜਿ਼ਲ੍ਹੇ ਵਿਚ ਇਸ ਲਈ 416 ਅਰਜੀਆਂ ਆਈਆਂ ਸਨ ਅਤੇ ਸਾਰੀਆਂ ਹੀ ਪ੍ਰਵਾਨ ਕਰ ਦਿੱਤੀਆਂ ਗਈਆਂ ਹਨ। ਇਸ ਮਸ਼ੀਨ ਨਾਲ ਇਕ ਦਿਨ ਵਿਚ ਪਰਾਲੀ ਨੂੰ ਬਿਨ੍ਹਾਂ ਸਾੜੇ ਅਤੇ ਬਿਨ੍ਹਾਂ ਖੇਤ ਵਿਚੋਂ ਚੁਕਾਏ ਇਕ ਦਿਨ ਵਿਚ 15 ਏਕੜ ਤੱਕ ਬਿਜਾਈ ਕੀਤੀ ਜਾ ਸਕਦੀ ਹੈ।

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਨੂੰ ਜਮੀਨ ਵਿਚ ਮਿਲਾ ਕੇ ਕਣਕ ਦੀ ਬਿਜਾਈ ਦੀ ਵਿਧੀ ਨੂੰ ਤਰਜੀਹ ਦੇਣ ਕਿਊਂਕਿ ਜਮੀਨ ਵਿਚ ਪਰਾਲੀ ਮਿਲਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ, ਕਿਉਂਕਿ ਪਰਾਲੀ ਸਾੜਨ ਨਾਲ ਜਮੀਨ ਦੇ ਜਰੂਰੀ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਇਸ ਨਾਲ ਸਾਡੀ ਜਮੀਨ ਹੌਲੀ ਹੌਲੀ ਬੰਜਰ ਹੋਣ ਲੱਗਦੀ ਹੈ।


ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਅਤੇ ਖੇਤੀਬਾੜੀ ਇੰਜਨੀਅਰ ਸ੍ਰੀ ਕਮਲ ਗੋਇਲ ਨੇ ਕਿਹਾ ਕਿ ਹੈ ਕਿ ਸਰਫੇਸ ਸੀਡਰ ਲਈ ਵਿਅਕਤੀਗਤ ਕਿਸਾਨਾਂ ਨੂੰ 50 ਫੀਸਦੀ ਅਤੇ ਪੰਚਾਇਤਾਂ, ਸਮੂਹਾਂ ਤੇ ਸਹਿਕਾਰੀ ਸਭਾਵਾਂ ਨੂੰ 80 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਸਬੰਧੀ ਸੈਕਸਨ ਪੱਤਰ ਆਨਲਾਈਨ ਪੋਰਟਲ ਤੇ ਜਾਰੀ ਕਰ ਦਿੱਤੇ ਹਨ ਅਤੇ ਕਿਸਾਨ 29 ਅਕਤੂਬਰ ਤੋਂ ਪਹਿਲਾਂ ਪਹਿਲਾਂ ਇਹ ਮਸ਼ੀਨ ਖਰੀਦ ਕਰ ਲੈਣ।ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਹੋਰ ਜਾਣਕਾਰੀ ਲਈ ਕਿਸਾਨ ਬਲਾਕ ਖੇਤੀਬਾੜੀ ਦਫ਼ਤਰ ਨਾਲ ਰਾਬਤਾ ਕਰ ਸਕਦੇ ਹਨ।  


ਇਹ ਵੀ ਪੜ੍ਹੋ 

ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਬੀਜਣ ਲਈ ਕਿਹੜਾ ਤਰੀਕਾ ਸਸਤਾ ਤੇ ਕਾਰਗਾਰ ਹੈ

No comments:

Post a Comment

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...