Wednesday, November 1, 2023

ਅਗਾਂਵਧੂ ਕਿਸਾਨ ਰਵੀ ਕਾਂਤ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਬਣ ਰਿਹੈ ਸਹਾਈ

                ਫਾਜ਼ਿਲਕਾ ਦੇ ਪਿੰਡ ਨਿਹਾਲ ਖੇੜਾ ਦੇ ਅਗਾਂਹਵਧੂ ਕਿਸਾਨ ਰਵੀ ਕਾਂਤ ਨੇ ਦੱਸਿਆ ਕਿ ਉਹ ਆਪਣੀ 20 ਏਕੜ ਜਮੀਨ ਵਿਚ ਕਣਕਨਰਮਾਬਾਸਮਤੀਗੋਭੀ ਸਰੋਂਛੋਲੇ ਅਤੇ ਸਬਜੀਆਂ ਦੀ ਕਾਸਤ ਕਰਦਾ ਹੈ ਤੇ ਉਹ ਆਪਣੀ ਜਮੀਨ ਵਿੱਚ ਬਾਸਮਤੀ ਦੀ ਪਰਾਲੀ ਨੂੰ ਅੱਗ ਨਹੀਂ ਲਗਾਉਂਦਾ ਸਗੋਂ ਆਧੁਨਿਕ ਸੰਦਾਂ ਦੀ ਵਰਤੋਂ ਕਰਕੇ ਜਮੀਨ ਵਿੱਚ ਰਲਾ ਦਿੰਦਾ ਹੈ ਅਜਿਹਾ ਕਰਨ ਨਾਲ ਜਿੱਥੇ ਵਾਤਾਵਰਨ ਦੂਸ਼ਿਤ ਨਹੀਂ ਹੁੰਦਾ ਉੱਥੇ ਹੀ ਜਮੀਨ ਦੀ ਉਪਜਾਊ ਸਕਤੀ ਵੀ ਵਧਦੀ ਹੈ ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਫਸਲੀ ਮੁਕਾਬਲਿਆਂ ਵਿਚ ਨਰਮੇ ਦੀ ਵਧੀਆ ਫਸਲ ਲਈ ਉਸਨੇ ਇਸ ਵਾਰ ਇਨਾਮ ਜਿੱਤਿਆ ਹੈ।


          ਅਗਾਂਹਵਧੂ ਕਿਸਾਨ ਰਵੀ ਨੇ ਦੱਸਿਆ ਕਿ ਬਾਸਮਤੀ ਦੇ ਖੇਤ ਨੂੰ ਕਣਕ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾ ਉਹ ਆਧੁਨਿਕ ਸੰਦ ਪਰਾਲੀ ਖਿਲਾਰਨ ਵਾਲੀ ਸਾਵਟ ਨਾਲ ਝੋਨੇ ਵੱਢਣ ਵਾਲੀ ਮਸੀਨ ਦੀਆਂ ਲਾਈਨਾਂ ਵਾਲੀ ਪਰਾਲੀ ਨੂੰ ਖੇਤ ਵਿੱਚ ਖਿਲਾਰ ਦਿੰਦਾ ਹੈ ਅਤੇ ਉਸ ਤੋਂ ਬਾਅਦ ਆਧੁਨਿਕ ਸੰਦ ਲੈਮਕੇਨ ਅਕਾਟ 70 ਹੱਲ ਦੀ ਮਦਦ ਨਾਲ ਪਰਾਲੀ ਮਿੱਟੀ ਵਿੱਚ ਮਿਕਸ ਕਰ ਦਿੰਦਾ ਹੈ ਇਸ ਤੋਂ ਬਾਅਦ ਉਹ 2 ਤੋਂ 3 ਦਿਨ ਖੇਤ ਨੂੰ ਖਾਲੀ ਛੱਡ ਕੇ ਸੁਕਾ ਦਿੰਦਾ ਹੈ ਜਿਸ ਨਾਲ ਪਰਾਲੀ ਵੀ ਪੂਰੀ ਤਰ੍ਹਾਂ ਸੁੱਕ ਜਾਂਦੀ ਹੈ ਤੇ ਫਿਰ ਉਹ ਸੁਪਰ ਸੀਡਰ ਦੀ ਮਦਦ ਨਾਲ ਕਣਕ ਦੀ ਬਿਜਾਈ ਕਰ ਦਿੰਦਾ ਹੈ

 ਕਿਸਾਨ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲ ਤੋਂ ਇਹ ਵਿਧੀ ਵਰਤ ਕੇ ਕਣਕ ਦੀ ਬਿਜਾਈ ਕਰਦਾ ਹੈ ਤੇ ਇਸ ਸਾਲ ਵੀ ਇਸ ਵਿਧੀ ਨਾਲ ਕਣਕ ਦੀ ਬਿਜਾਈ ਕਰੇਗਾ ਅਜਿਹਾ ਕਰਨ ਨਾਲ ਜਿੱਥੇ ਜਮੀਨ ਦੀ ਹਾਲਤ ਸੁਧਰਦੀ ਹੈ ਉੱਥੇ ਹੀ ਕਣਕ ਦੀ ਫਸਲ ਦਾ ਝਾੜ ਵੀ ਵਧਦਾ ਹੈ ਉਹ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਦੇ ਜਮੀਨ ਦੇ ਅਨੇਕਾਂ ਹੀ ਉਪਜਾਊ ਤੱਤ ਨਸਟ ਹੋ ਜਾਂਦੇ ਹਨ ਤੇ ਸਾਨੂੰ ਫਸਲਾਂ ਨੂੰ ਜ਼ਿਆਦਾ ਮਾਤਰਾ ਵਿੱਚ ਖਾਦ ਦੇਣੀ ਪੈਂਦੀ ਹੈ

...

Tuesday, October 31, 2023

ਪਰਾਲੀ ਤੋਂ ਪੈਸਾ ਬਣਾ ਰਹੇ ਹਨ ਨਿਰਵੈਰ ਸਿੰਘ ਤੇ ਹਰਜਿੰਦਰ ਸਿੰਘ

  ਫਾਜਿ਼ਲਕਾ Fazilka  ਜਿ਼ਲ੍ਹੇ ਦੇ ਪਿੰਡ ਢਾਣੀ ਕਮਾਈਆਂ ਵਾਲੀ ਦੇ ਕਿਸਾਨ ਨਿਰਵੈਰ ਸਿੰਘ ਅਤੇ ਹਰਜਿੰਦਰ ਸਿੰਘ ਨੇ ਪਰਾਲੀ ਨੂੰ ਕਮਾਈ ਦਾ ਸਾਧਨ ਬਣਾ ਲਿਆ ਹੈ। ਜਿਸ ਪਰਾਲੀ ਨੂੰ ਕੁਝ ਕਿਸਾਨ ਸਮੱਸਿਆ ਸਮਝ ਰਹੇ ਹਨ ਉਸੇ ਪਰਾਲੀ ਤੋਂ ਇਹ ਕਿਸਾਨ ਪੈਸਾ ਕਮਾ ਰਹੇ ਹਨ।


ਨਿਰਵੈਰ ਸਿੰਘ ਅਤੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ 2017 ਤੋਂ ਹੀ ਪਰਾਲੀ ਤੋਂ ਤੂੜੀ ਬਣਾ ਕੇ ਵੇਚ ਰਹੇ ਹਨ। ਉਹ ਅਬੋਹਰ ਦੀ ਗਊਸ਼ਾਲਾ ਨੂੰ ਇਹ ਤੂੜੀ ਸਪਲਾਈ ਕਰਦੇ ਹਨ ਪਰ ਇਸਤੋਂ ਬਿਨ੍ਹਾਂ ਰਾਜਸਥਾਨ ਅਤੇ ਹੋਰ ਕਿਸਾਨਾਂ ਨੂੰ ਵੀ ਉਹ ਇਹ ਤੂੜੀ ਦਿੰਦੇ ਹਨ।
ਇਸ ਲਈ ਉਹ ਕਣਕ ਦੀ ਤੂੜੀ ਬਣਾਉਣ ਵਾਲੀ ਮਸ਼ੀਨ ਦੀ ਹੀ ਵਰਤੋਂ ਕਰਦੇ ਹਨ ਪਰ ਉਨ੍ਹਾਂ ਨੇ ਇਸ ਵਿਚ ਕੁਝ ਤਬਦੀਲੀਆਂ ਕਰਵਾਈਆਂ ਹਨ। ਉਹ ਪਹਿਲਾਂ ਝੋਨੇ ਦੀ ਕਟਾਈ ਤੋਂ ਬਾਅਦ ਕਟਰ ਨਾਲ ਪਰਾਲੀ ਨੁੂੰ ਕੱਟ ਦਿੰਦੇ ਹਨ ਅਤੇ ਫਿਰ ਸੁੱਕਣ ਤੋਂ ਬਾਅਦ ਇਸ ਮਸ਼ੀਨ ਨਾਲ ਇਹ ਪਰਾਲੀ ਤੂੜੀ ਵਿਚ ਤਬਦੀਲ ਕਰ ਲੈਂਦੇ ਹਨ।
ਦੋਨਾਂ ਨੇ ਆਪਣੀਆਂ ਦੋ ਮਸ਼ੀਨਾਂ ਇਸ ਕੰਮ ਤੇ ਲਗਾਈਆਂ ਹਨ। ਇਕ ਸੀਜਨ ਵਿਚ ਲਗਭਗ 300 ਏਕੜ ਤੋਂ ਉਹ ਪਰਾਲੀ ਤੋਂ ਤੂੜੀ ਬਣਾ ਲੈਂਦੇ ਹਨ।ਉਹ ਪਰਾਲੀ ਦੀ ਤੂੜੀ ਸਟੋਰ ਵੀ ਕਰ ਰਹੇ ਹਨ ਅਤੇ ਮੰਗ ਅਨੁਸਾਰ ਦੂਰ ਨੇੜੇ ਵੀ ਭੇਜ਼ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਵੀ ਆਪਣੇ ਜਾਨਵਰਾਂ ਨੂੰ ਇਹ ਤੂੜੀ ਪਾਉਂਦੇ ਹਨ ਅਤੇ ਜਾਨਵਰ ਚਾਹ ਕੇ ਖਾਂਦੇ ਹਨ ਅਤੇ ਇਹ ਕਣਕ ਦੀ ਤੂੜੀ ਦੇ ਮੁਕਾਬਲੇ ਸਸਤੀ ਪੈਂਦੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਕੋਈ ਪਰਾਲੀ ਦੀ ਤੂੜੀ ਲੈਣਾ ਚਾਹੇ ਤਾਂ ਉਨ੍ਹਾਂ ਨਾਲ ਸੰਪਰਕ ਵੀ ਕਰ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਪਿੰਡ ਦੀ ਲਗਭਗ ਸਾਰੀ ਪਰਾਲੀ ਨੂੰ ਤੂੜੀ ਵਿਚ ਬਦਲ ਦਿੰਦੇ ਹਨ ਜਿਸ ਨਾਲ ਪਰਾਲੀ ਨੂੰ ਅੱਗ ਨਹੀਂ ਲੱਗਦੀ ਹੈ। ਉਨ੍ਹਾਂ ਨੇ ਹੋਰਨਾਂ ਕਿਸਾਨਾਂ ਨੂੰ ਵੀ ਸੰਦੇਸ਼ ਦਿੰਦਿਆਂ ਕਿਹਾ ਕਿ ਇਸ ਤਰਾਂ ਦੇ ਛੋਟੇ ਯਤਨ ਹੀ ਇਕ ਦਿਨ ਵੱਡਾ ਕਾਫਲਾ ਬਣਨਗੇ ਅਤੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਹੈ।
ਦੂਜ਼ੇ ਪਾਸੇ ਬਲਾਕ ਖੇਤੀਬਾੜੀ ਅਫ਼ਸਰ ਸੁੰਦਰ ਲਾਲ ਨੇ ਕਿਹਾ ਕਿ ਇਹ ਨੌਜਵਾਨ ਹੋਰਨਾਂ ਲਈ ਪੇ੍ਰਰਣਾ ਸਰੋਤ ਹਨ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਵੀ ਇੰਨ੍ਹਾਂ ਨੌਜਵਾਨਾਂ ਦੇ ਕੰਮ ਦੀ ਪ੍ਰਸੰਸਾਂ ਕਰਦਿਆਂ ਕਿਹਾ ਹੈ ਕਿ ਇਹ ਨੌਜਵਾਨ ਵਧਾਈ ਦੇ ਪਾਤਰ ਹਨ ਜਿੰਨ੍ਹਾਂ ਨੇ ਪਰਾਲੀ ਦੇ ਪ੍ਰਬੰਧਨ ਲਈ ਇਹ ਸਾਰਥਕ ਕੰਮ ਸ਼ੁਰੂ ਕੀਤਾ ਹੈ।

ਪਿੰਡ ਬੁਰਜ ਮੁਹਾਰ ਦਾ ਕਿਸਾਨ ਹਰਪ੍ਰੀਤ ਸਿੰਘ ਵੱਖ-ਵੱਖ ਆਧੁਨਿਕ ਮਸੀਨਾਂ ਦੀ ਮਦਦ ਨਾਲ ਪਰਾਲੀ ਨੂੰ ਕਰਦਾ ਹੈ ਖੇਤਾਂ ਵਿੱਚ ਜ਼ਜ਼ਬ

ਅਬੋਹਰ

ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਵੱਖ-ਵੱਖ ਤਰੀਕਿਆ ਰਾਹੀਂ ਵਰਤੋਂ ਵਿਚ ਲਿਆਉਣ ਲਈ ਸਰਕਾਰ ਵੱਲੋਂ ਖੇਤੀਬਾੜੀ ਸੰਦ ਸਬਸਿਡੀ ਤੇ ਮੁਹੱਈਆ ਕਰਵਾਏ ਜਾ ਰਹੇ ਹਨ ਤਾਂ ਜੋ ਪਰਾਲੀ ਸਾੜਨ ਦੇ ਰੁਝਾਨ ਨੂੰ ਰੋਕਿਆ ਜਾ ਸਕੇ ਅਤੇ ਵਾਤਾਵਰਣ ਨੂੰ ਵੀ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ। ਕਾਫੀ ਗਿਣਤੀ ਵਿਚ ਅਗਾਂਹਵਧੂ ਕਿਸਾਨ ਵੀਰਾਂ ਵੱਲੋਂ ਆਧੁਨਿਕ ਖੇਤੀਬਾੜੀ ਸੰਦਾਂ ਦੀ ਵਰਤੋਂ ਕਰਕੇ ਜਿਥੇ ਫਸਲ ਨੂੰ ਅੱਗ ਨਹੀਂ ਲਗਾਈ ਉੱਥੇ ਸਿਧੀ ਫਸਲ ਦੀ ਬਿਜਾਈ ਕਰਕੇ ਵੱਧ ਝਾੜ ਪ੍ਰਾਪਤ ਕਰ ਰਹੇ ਹਨ।

          ਅਜਿਹੀ ਹੀ ਇੱਥ ਉਦਾਹਰਨ ਪਿੰਡ ਬੁਰਜ ਮੁਹਾਰ ਦੇ ਅਗਾਂਹਵਧੂ ਕਿਸਾਨ ਹਰਪ੍ਰੀਤ ਸਿੰਘ ਦੀ ਹੈ ਜਿਸ ਨੇ ਪਿਛਲੇ 7 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਸਗੋਂ ਵੱਖ-ਵੱਖ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਕੇ ਪਰਾਲੀ ਨੂੰ ਜ਼ਮੀਨ ਦੇ ਅੰਦਰ ਜ਼ਜ਼ਬ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾ ਕੇ ਜ਼ਮੀਨ ਦੀ ਬਣਤਰ ਅਤੇ ਸਿਹਤ ਨੂੰ ਸੁਧਾਰ ਕੇ ਵੱਧ ਮੁਨਾਫਾ ਕਮਾ ਰਿਹਾ ਹੈ ਅਤੇ ਇਲਾਕੇ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜ ਕੇ ਜਮੀਨ ਵਿੱਚ ਵਹਾ ਕੇ ਖੇਤੀ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ।
ਹਰਪ੍ਰੀਤ ਸਿੰਘ ਇਸ ਵਾਰ ਵੀ ਅਪਣੀ 19 ਏਕੜ ਝੋਨੇ ਦੀ ਪਰਾਲੀ ਨੂੰ ਸਮਾਰਟ ਸੀਡਰ ਅਤੇ ਹੈਪੀ ਸੀਡਰ ਦੀ ਵਰਤੋਂ ਕਰਕੇ ਪਰਾਲੀ ਨੂੰ ਜਮੀਨ ਦੇ ਵਿੱਚ ਹੀ ਮਿਲਾ ਰਿਹਾ ਹੈ। ਉਨ੍ਹਾਂ ਨੇ ਆਪਣੇ ਖੇਤ ਵਿਚ ਸਮਾਰਟ ਸੀਡਰ ਦੀ ਡੈਮੋਂਸਟ੍ਰੇਸਨ ਦੌਰਾਨ ਦੱਸਿਆ ਕਿ ਪਰਾਲੀ ਨੂੰ ਜ਼ਮੀਨ ਦੇ ਅੰਦਰ ਵਾਹੁਣ ਨਾਲ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਉਪਜ ਵੱਧ ਮਿਲਦੀ ਹੈ। ਉਨ੍ਹਾਂ ਨੇ ਦੱਸਿਆ ਕਿ ਪਰਾਲੀ ਨੂੰ ਜਮੀਨ ਵਿੱਚ ਜ਼ਜ਼ਬ ਕਰਨ ਨਾਲ ਕੈਮੀਕਲ ਖਾਦਾਂ ਦੀ ਵਰਤੋ ਵੀ ਘੱਟਦੀ ਹੈ ਜਿਸ ਨਾਲ ਕਿਸਾਨ ਵੀਰ ਆਪਣਾ ਖਰਚਾ ਘਟਾ ਸਕਦੇ ਹਨ। ਸਾਰੇ ਕਿਸਾਨ ਭਰਾਵਾਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਵਿਚ ਕੁੱਝ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ ਪ੍ਰੰਤੂ ਇਸ ਦੇ ਫਾਇਦੇ ਵੀ ਬਹੁਤ ਹਨ।
ਖੇਤੀਬਾੜੀ ਵਿਭਾਗ ਤੋਂ ਬਲਾਕ ਖੇਤੀਬਾੜੀ ਅਫਸਰ ਸ੍ਰੀ ਸੁੰਦਰ ਲਾਲ, ਖੇਤੀਬਾੜੀ ਵਿਕਾਸ ਅਫਸਰ ਸ੍ਰੀ ਵਿਕਰਾਂਤ ਅਤੇ ਖੇਤੀਬਾੜੀ ਉਪ ਨਿਰੀਖਕ ਵਿਪਨ ਕੁਮਾਰ ਨੇ ਦੱਸਿਆ ਕਿ ਪਰਾਲੀ ਨੂੰ ਸਾੜਨ ਨਾਲ ਵਾਤਾਵਰਣ ਵੀ ਦੂਸ਼ਿਤ ਹੁੰਦਾ ਹੈ ਜਿਸ ਨਾਲ ਮਨੁਖੀ ਸਿਹਤ ਉਤੇ ਮਾੜਾ ਅਸਰ ਪੈਂਦਾ ਹੈ ਇਸ ਲਈ ਸਾਨੂੰ ਪਰਾਲੀ ਨੂੰ ਨਹੀਂ ਸਾੜਨਾ ਚਾਹੀਦਾ। ਸਰਕਾਰ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਲਈ ਵਰਤਣ ਵਾਲਿਆਂ ਵੱਖ-ਵੱਖ ਮਸ਼ੀਨਾਂ ਸਬਸਿਡੀ ਉਤੇ ਮੁਹੱਈਆ ਕਰਵਾਈਆਂ ਗਈਆਂ ਹਨ ਜਿਨ੍ਹਾਂ ਨੂੰ ਵਰਤ ਕੇ ਪਰਾਲੀ ਦਾ ਪ੍ਰਬੰਧਨ ਕੀਤਾ ਜਾ ਸਕਦਾ ਹੈ। ਸੋ ਆਓ ਕਿਸਾਨ ਵੀਰੋ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈਏ ਸੋ ਆਪਣੇ ਖੇਤਾਂ ਵਿੱਚ ਆਧੁਨਿਕ ਸੰਦਾਂ ਨਾਲ ਵਾਹ ਕੇ ਕਦਕ ਦੀ ਬਿਜਾਈ ਕਰੀਏ ਜਿਸ ਨਾਲ ਕਣਕ ਦੀ ਫਸਲ ਦਾ ਝਾੜ ਵਧੇਗਾ ਅਤੇ ਖਾਦਾਂ ਦੀ ਵਰਤੋਂ ਵੀ ਘੱਟ ਪਵੇਗੀ।

ਭੂਮੀ ਦੀ ਸਿਹਤ ਸੁਧਾਰ ਅਤੇ ਯੂਰੀਏ ਦੀ ਸੰਜਮ ਨਾਲ ਵਰਤੋਂ ਸਬੰਧੀ ਲਗਾਇਆ ਕਿਸਾਨ ਸਿਖਲਾਈ ਕੈਂਪ

ਸੰਗਰੂਰ, 21 ਜਨਵਰੀ ( Only Agriculture ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ PAU ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਅਗਵਾਈ ਹੇਠ ਫਾਰਮ ਸਲਾਹਕਾਰ ਸੇਵਾ ਕੇ...