ਬਰਨਾਲਾ, 10 ਜੁਲਾਈ
All about Agriculture, Horticulture and Animal Husbandry and Information about Govt schemes for Farmers
Sunday, July 10, 2022
ਡਰੈਗਨ ਫਰੂਟ ਦੀ ਕਾਸ਼ਤ ਕਰ ਠੁੱਲੇਵਾਲ ਦੇ ਕਿਸਾਨ ਨੇ ਖੱਟਿਆ ਚੋਖਾ ਮੁਨਾਫਾ
Saturday, July 9, 2022
ਚਿੱਟੇ ਮੱਛਰ ਦੇ ਹਮਲੇ ਨੇ ਖੇਤੀਬਾਡ਼ੀ ਮਹਿਕਮੇ ਵਾਲੇ ਪਿੰਡਾਂ ਨੂੰ ਤੋਰੇ
ਨਰਮੇ ਵਿੱਚ ਚਿੱਟੇ ਮੱਛਰ ਅਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਅ ਲਈ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਸ਼ ਮੁਤਾਬਕ ਹੀ ਦਵਾਈਆਂ ਵਰਤਣ-ਏ ਡੀ ਓ ਗਗਨਦੀਪ
ਨਰਮੇ ਦੀ ਫਸਲ ਸਬੰਧੀ ਆ ਰਹੀ ਕੋਈ ਵੀ ਸਮਸਿਆ ਅਪਣੇ ਸਰਕਲ ਦੇ ਏ ਡੀ ਓ ਨਾਲ ਸੰਪਰਕ ਕਰਕੇ ਸੁਲਝਾਉਣ
ਖੇਤੀਬਾੜੀ ਵਿਭਾਗ ਨੇ ਪਿੰਡ ਦੀਵਾਨ ਖੇੜਾ ਅਤੇ ਹਰੀਪੁਰਾ ਵਿਖੇ ਕਿਸਾਨਾਂ ਨੂੰ ਨਰਮੇ ਵਿੱਚ ਚਿੱਟੇ ਮੱਛਰ ਅਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਅ ਸਬੰਧੀ ਜਾਗਰੂਕ ਕਰਵਾਇਆ
ਫਾਜ਼ਿਲਕਾ 9 ਜੁਲਾਈ 2022 ( ) ਮੁੱਖ ਖੇਤੀਬਾੜੀ ਅਫ਼ਸਰ ਡਾ. ਰੇਸ਼ਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਭਾਗ ਦੇ ਏ ਡੀ ਓ ਗਗਨਦੀਪ ਅਤੇ ਖੇਤੀਬਾੜੀ ਸਬ ਇੰਸਪੈਕਟਰ ਪੁਰਖਾ ਰਾਮ ਵਲੋਂ ਪਿੰਡ ਦੀਵਾਨ ਖੇੜਾ ਅਤੇ ਹਰੀਪੁਰਾ ਵਿਖੇ ਨਰਮੇ ਵਿੱਚ ਚਿੱਟੇ ਮੱਛਰ ਅਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਅ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਸ਼ ਮੁਤਾਬਕ ਦਵਾਈਆਂ ਵਰਤਣ ਬਾਰੇ ਜਾਣੰੂ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਮੱਛਰਾਂ ਦੀ ਗਿਣਤੀ ਵਿੱਚ ਵਾਧੇ ਦੇ ਕਈ ਕਾਰਨ ਹਨ ਜਿਵੇਂ ਕਿ ਬਾਗਾਂ ਵਿੱਚ ਜਾਂ ਬਾਗਾਂ ਦੇ ਨੇੜੇ ਨਰਮੇ ਦੀ ਬਿਜਾਈ ਅਤੇ ਵੱਧ ਤਾਪਮਾਨ, ਨਹਿਰੀ ਪਾਣੀ ਦਾ ਪੂਰਾ ਉਪਲਬਧ ਨਾ ਹੋਣਾ, ਜ਼ਮੀਨੀ ਪਾਣੀ ਫਸਲਾਂ ਲਈ ਚੰਗਾ ਨਾ ਹੋਣਾ ਅਤੇ ਮੀਂਹਾਂ ਦਾ ਬਹੁਤ ਘੱਟ ਹੋਣਾ ਜਿਸ ਕਾਰਨ ਨਰਮੇ ਵਿੱਚ ਚਿੱਟੇ ਮੱਛਰ ਦਾ ਹਮਲਾ ਬਹੁਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗੀ ਅਧਿਕਾਰੀਆਂ ਵੱਲੋਂ ਹਫਤੇ ਵਿਚ ਇਕ ਵਾਰ ਅਪਣੇ ਸਰਕਲ ਅਧੀਨ ਪੈਂਦੇ ਪਿੰਡਾਂ ਦਾ ਦੌਰਾ ਕਰਕੇ ਨਰਮੇ ਦੀ ਫਸਲ, ਕੀੜੇ ਅਤੇ ਬੀਮਾਰੀ ਦੇ ਹਮਲੇ ਦਾ ਸਰਵੇਖਣ ਕੀਤਾ ਜਾਂਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਬਲਾਕ ਖੂਈਆਂ ਸਰਵਰ ਵਿਚ ਇਸ ਸਾਲ ਲਗਭਗ 35 ਹਜ਼ਾਰ ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਆਪਣੀ ਨਰਮੇ ਦੀ ਫਸਲ ਨੂੰ ਲੈ ਕੇ ਕੋਈ ਸਮਸਿਆ ਆਉਂਦੀ ਹੈ ਤਾਂ ਉਹ ਅਪਣੇ ਸਰਕਲ ਦੇ ਸਬੰਧਤ ਏ ਡੀ ਓ ਨਾਲ ਸੰਪਰਕ ਕਰਕੇ ਸਲਾਹ ਲੈ ਸਕਦਾ ਹੈ। ਕੱਲਰ ਖੇੜਾ ਦੇ ਏ ਡੀ ਓ ਸ੍ਰੀ. ਵਿਜੇ ਪਾਲ ਵਿਸਨੋਈ ਦੇ ਮੋਬਾਇਲ ਨੰ: 88752-20989, ਖੁਈਆ ਸਰਵਰ ਦੇ ਏ ਡੀ ਓ ਗਗਨਦੀਪ ਨਾਲ ਮੋਬਾਇਲ ਨੰ: 98550-60857,ਪੰਜਕੋਹੀ ਦੇ ਏ ਡੀ ਓ ਅਜੇ ਪਾਲ ਬਿਸਨੋਈ ਨਾਲ 80583-72229, ਰਾਮਕੋਟ ਦੇ ਏ ਡੀ ਓ ਦਿਨੇਸ਼ ਕੁਮਾਰ ਨਾਲ 80549-65636 ਤੇ ਅਤੇ ਘੱਲੂ ਦੇ ਏ ਡੀਓ ਸੌਰਵ ਸੰਧਾ ਨਾਲ 98555-66116 ਮੋਬਾਇਲ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।
Friday, July 8, 2022
ਨਰਮੇ ਦੀ ਫਸਲ ਵਿੱਚ ਗੁਲਾਬੀ ਸੁੰਡੀ ਦੇ ਖਤਰੇ ਨੇ ਖੇਤੀਬਾੜੀ ਵਿਭਾਗ ਤੋਰਿਆ ਪਿੰਡਾਂ ਦੇ ਰਾਹ
ਬਠਿੰਡਾ, 8 ਜੁਲਾਈ ( ): ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਪਾਖਰ ਸਿੰਘ ਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਜਗਦੀਸ਼ ਸਿੰਘ ਦੀ ਅਗਵਾਈ ਹੇਠ ਪਿੰਡ ਕਟਾਰ ਸਿੰਘ ਵਾਲਾ ਵਿੱਚ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।
ਕੈਂਪ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਗਪਾਲ ਸਿੰਘ ਨੇ ਗੁਲਾਬੀ ਸੁੰਡੀ ਦੇ ਜੀਵਨ ਚੱਕਰ ਸੰਬੰਧੀ ਕਿਸਾਨਾਂ ਨੂੰ ਵਿਸਥਾਰ ਨਾਲ ਸਮਝਾਉਂਦਿਆਂ ਜਾਣਕਾਰੀ ਸਾਂਝੀ ਕੀਤੀ ਕਿ ਨੁਕਸਾਨ ਦੇ ਆਰਥਿਕ ਕਗਾਰ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਜਦੋਂ ਫੁੱਲ ਜਾਂ ਟੀਡਿਆਂ ਤੇ ਹਮਲਾ 5# ਤੱਕ ਪਹੁੰਚ ਜਾਵੇ ਤਾਂ ਇਸ ਦੀ ਰੋਕਥਾਮ ਲਈ 60—120 ਦਿਨਾਂ ਦੇ ਅੰਦਰ ਅੰਦਰ ਮਹਿਕਮੇ ਵੱਲੋਂ ਸਿਫਾਰਿਸ਼ 800 ਮਿ:ਲੀ: ਈਥੀਆਨ 50 ਈ.ਸੀ. ਜਾਂ 500 ਮਿ:ਲੀ: ਪ੍ਰਫੈਨੋਫਾਸ 50 ਈ.ਸੀ. ਜਾਂ 100 ਗ੍ਰਾਮ ਪਰੋਕਲੇਮ 5 ਐਸ.ਜੀ. ਅਤੇ 120—150 ਦਿਨਾਂ ਬਾਅਦ 200 ਮਿ:ਲੀ: ਸਾਈਪਰਮੈਥਰਿਨ 10 ਈ.ਸੀ. ਜਾਂ 160 ਮਿ:ਲੀ: ਡੈਲਟਾਮੈਥਰਿਨ 2.8 ਈ.ਸੀ. ਜਾਂ 300 ਮਿ:ਲੀ: ਡੈਨੀਟੋਲ 10 ਈ.ਸੀ. ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪ੍ਰੇਅ ਕੀਤੀ ਜਾਵੇ।
ਡਾ. ਜਗਪਾਲ ਸਿੰਘ ਨੇ ਕਿਸਾਨਾਂ ਨੂੰ ਨਰਮੇ ਵਿੱਚ ਫੁੱਲ ਪੈਣ ਤੋਂ ਲੈ ਕੇ ਟੀਂਡੇ ਪੈਣ ਤੱਕ ਵਧੇਰੇ ਝਾੜ ਲੈਣ ਲਈ ਦੋ ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਹਫ਼ਤੇ ਦੇ ਵਕਫ਼ੇ ਤੇ 4 ਸਪ੍ਰੇਆਂ 13:0:45 ਅਤੇ ਪੱਤਿਆਂ ਦੀ ਲਾਲੀ ਦੀ ਰੋਕਥਾਮ ਲਈ 1 ਕਿਲੋ ਮੈਗਨੀਸ਼ੀਅਮ ਸਲਫੇਟ 15 ਦਿਨਾਂ ਦੇ ਵਕਫ਼ੇ ਤੇ 2 ਸਪ੍ਰੇਆਂ ਪ੍ਰਤੀ ਏਕੜ ਦੇ ਹਿਸਾਬ ਨਾਲ ਫੁੱਲ ਡੋਡੀ ਪੈਣ ਅਤੇ ਟੀਂਡੇ ਬਣਨ ਤੱਕ ਕੀਤੀ ਜਾ ਸਕਦੀ ਹੈ।
ਇਸ ਕੈਂਪ ਵਿੱਚ ਸ੍ਰੀ ਗੁਰਮਿਲਾਪ ਸਿੰਘ ਬੀ.ਟੀ.ਐਮ. ਦੁਆਰਾ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਚਿੱਟੀ ਮੱਖੀ ਦਾ ਸਰਵੇਖਣ ਕਰਨ ਲਈ ਕਿਹਾ ਗਿਆ ਅਤੇ ਜੇਕਰ ਚਿੱਟੀ ਮੱਖੀ ਦਾ ਹਮਲਾ ਬੂਟੇ ਦੇ ਉਪਰਲੇ ਹਿੱਸੇ ਵਿੱਚ 6 ਪ੍ਰਤੀ ਪੱਤਾ ਦਿਖਾਈ ਦੇਵੇ ਤਾਂ ਮਹਿਕਮੇ ਵੱਲੋਂ ਸਿਫਾਰਿਸ਼ 400 ਮਿ:ਲੀ: ਸਫੀਨਾ 50 ਡੀ ਸੀ ਜਾਂ 60 ਗ੍ਰਾਮ ਓਸ਼ੀਨ 20 ਐਸ.ਜੀ. ਜਾਂ 200 ਗ੍ਰਾਮ ਪੋਲੋ 50 ਡਬਲਯੂ ਪੀ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪ੍ਰੇਅ ਕਰਨ ਦੀ ਸਲਾਹ ਦਿੱਤੀ ਅਤੇ ਨਾਲ ਹੀ ਝੋਨੇ ਦੀ ਫ਼ਸਲ ਵਿੱਚ ਕੀਟ ਪ੍ਰਬੰਧਨ ਸਬੰਧੀ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਸਬੰਧੀ ਲਿਟਰੇਚਰ ਦੀ ਵੰਡ ਕੀਤੀ ਗਈ।
ਇਸ ਕੈਂਪ ਵਿੱਚ ਪਿੰਡ ਦੇ ਸਰਪੰਚ, ਪੰਚ ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ।
Thursday, July 7, 2022
ਗੁਣਕਾਰੀ ਜਾਮੁਨ ਦੇ ਮੈਡੀਕਲ ਗੁਣ
ਕਿਸਾਨਾਂ ਦੇ ਖੇਤਾਂ ਵਿਚ ਪੈਦਾ ਹੁੰਦੀ ਜਾਮੂਨ ਇਸ ਸਮੇਂ ਪੱਕ ਕੇ ਤਿਆਰ ਹੈ ਅਤੇ ਬਜਾਰ ਵਿਚ ਆ ਰਹੀ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਜਾਮੁਨ ਦੇ ਮੈਡੀਕਲ ਗੁਣ ਤਾਂਕਿ ਤੁਸੀਂ ਇਸ ਰੁੱਤ ਵਿਚ ਇਹ ਫਲ ਖਾ ਕੇ ਇਸਦੇ ਸਿਹਤ ਤੇ ਪੈਣ ਵਾਲੇ ਚੰਗੇ ਪ੍ਰਭਾਵਾਂ ਦਾ ਲਾਭ ਲੈ ਸਕੋ ਅਤੇ ਤੁਹਾਡੇ ਵੱਲੋਂ ਕੀਤੀ ਖਰੀਦ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਵਿਚ ਸਹਾਈ ਹੋਵੇਗੀ।
ਤਾਂ ਆਓ ਜਾਣੋ ਫਿਰ ਗੁਣਕਾਰੀ ਜਾਮੁਨ ਦੇ ਮੈਡੀਕਲ ਫਾਇਦੇ।
1. ਜਾਮੁਨ ਵਿਟਾਮਿਨ ਏ ਅਤੇ ਸੀ ਨਾਲ ਭਰਪੂਰ ਹੁੰਦਾ ਹੈ। ਇਹ ਖੂਨ ਵਿਚ ਹਿਮੋਗਲੋਬਿਨ ਦੀ ਮਾਤਰਾ ਵਧਾਉਂਦਾ ਹੈ। ਇਸ ਨਾਲ ਸਰੀਰ ਦੇ ਅੰਗਾਂ ਤੱਕ ਜਿਆਦਾ ਆਕਸੀਜਨ ਪਹੁੰਚਦੀ ਅਤੇ ਸਰੀਰ ਚੁਸਤ ਦਰੁਸਤ ਰਹਿੰਦਾ ਹੈ। ਇਹ ਅੱਖਾਂ ਦੀ ਰੌਸ਼ਨੀ ਲਈ ਚੰਗਾ ਹੈ।
2 ਜਾਮੁਨ ਦਾ ਫਲ ਖੂਨ ਸਾਫ ਕਰਨ ਵਿਚ ਸਹਾਈ ਹੁੰਦਾ ਹੈ ਅਤੇ ਤੁਹਾਡੀ ਚਮੜੀ ਨੂੰ ਜਵਾਨ ਰੱਖਦਾ ਹੈ ਅਤੇ ਮੁੰਹ ਤੇ ਫਿੰਸੀਆਂ ਨਹੀਂ ਹੁੰਦੀਆਂ।
3 ਜਾਮੁਨ ਪੋਟਾਸ਼ੀਅਮ ਦਾ ਵੀ ਸ਼ੋ੍ਰਤ ਹੈ। ਇਹ ਤੁਹਾਡੇ ਦਿਲ ਨੂੰ ਰੋਗਾਂ ਤੋਂ ਬਚਾਉਂਦਾ ਹੈ। ਇਹ ਬੱਲਡ ਪ੍ਰੈਸਰ ਨੂੰ ਕੰਟਰੋਲ ਵਿਚ ਰੱਖਣ ਵਿਚ ਸਹਾਈ ਹੈ ਅਤੇ ਇਹ ਖੂਨ ਦੀਆਂ ਨਾੜੀਆਂ ਨੂੰ ਠੀਕ ਰੱਖਦਾ ਹੈ।
4 ਜਾਮੁਨ ਵਿਚ ਪਾਏ ਜਾਣ ਵਾਲੇ ਤੱਕ ਸ਼ਰੀਰ ਨੂੰ ਇੰਨਫੈਕਸ਼ਨ ਤੋਂ ਬਚਾਉਂਦੇ ਹਨ। ਵਿਟਾਮਿਨ ਸੀ ਸ਼ਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮੱਰਥਾ ਵਧਾਊਂਦਾ ਹੈ।
5 ਜਾਮੁਨ ਘੱਟ ਕਲੋਰੀ ਵਾਲਾ ਫਲ ਹੈ। ਇਸ ਲਈ ਜਿਹੜੇ ਲੋਕ ਭਾਰ ਘੱਟ ਕਰਨਾ ਚਾਹੁੰਦੇ ਹਨ ਉਹ ਇਸਦਾ ਸੇਵਨ ਕਰ ਸਕਦੇ ਹਨ। ਇਹ ਪਾਚਨ ਪ੍ਰਕ੍ਰਿਆ ਨੂੰ ਵੀ ਠੀਕ ਕਰਦਾ ਹੈ।
ਚਿੱਟੀ ਮੱਖੀ ਤੋਂ ਨਰਮੇ ਦੇ ਬਚਾਅ ਲਈ ਖੇਤੀ-ਮਾਹਿਰਾਂ ਦੀਆਂ ਟੀਮਾਂ ਖੇਤਾਂ ਵਿੱਚ
ਫਰੀਦਕੋਟ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਜਿਲ੍ਹਾ ਫਰੀਦਕੋਟ ਦੇ ਖੇਤੀ-ਮਾਹਿਰਾਂ ਵੱਲੋਂ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਦੀ ਅਗਵਾਈ ਵਿੱਚ ਡਾ. ਰਾਮ ਸਿੰਘ ਗਿੱਲ, ਬਲਾਕ ਅਫਸਰ, ਡਾ. ਕੁਲਵੰਤ ਸਿੰਘ, ਭੌ ਪਰਖ ਅਫਸਰ ਅਤੇ ਦਵਿੰਦਰਪਾਲ ਸਿੰਘ ਸਰਕਲ ਇੰਚਾਰਜ ਵੱਲੋਂ ਨਰਮੇ ਅਤੇ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਸਰਵੇਖਣ ਕੀਤਾ ਗਿਆ।
ਨਰਮੇ ਤੇ ਚਿਟੇ ਮੱਛਰ ਦਾ ਹਮਲਾ ਆਰਥਿਕ ਕਗਾਰ ਪੱਧਰ (ਈ.ਟੀ.ਐਲ) ਤੋਂ ਉਪਰ ਹੈ, ਜਿਸ ਅਨੁਸਾਰ ਟੀਮ ਵੱਲੋਂ ਕਿਸਾਨਾਂ ਨੂੰ ਸਲਾਹ ਦਿਤੀ ਕਿ ਆਉਣ ਵਾਲੇ ਦਿਨਾਂ 'ਚ ਬਾਰਿਸ਼ ਦੀ ਆਮਦ ਨੂੰ ਧਿਆਨ 'ਚ ਰੱਖਦਿਆਂ ਚਿੱਟੀ
ਮੱਖੀ ਦੇ ਬੱਚਿਆਂ ਨੂੰ ਲੈਨੋ (ਪਾਈਰੀਪਰੋਕਸੀਫਨ) 500 ਮਿ.ਲੀ. ਅਤੇ ਇਸ ਦੇ ਬਾਲਗ ਤੇ ਪੋਲੋ (ਡਾਇਆਫੈਨਬੂਯੂਰੋਨ) 200 ਗ੍ਰਾਮ ਪ੍ਰਤੀ ਏਕੜ 100 ਲਿਟਰ ਪਾਣੀ ਵਿੱਚ ਘੋਲ ਕੇ ਸਵੇਰੇ ਜਾਂ ਸ਼ਾਮ ਨੂੰ ਛਿੜਕਾਅ ਕੀਤਾ ਜਾਵੇ। ਉਪਰੋਕਤ ਦਵਾਈਆਂ ਦੀ ਬਦਲ- ਬਦਲ ਕੇ ਸਪਰੇ ਕੀਤੀ ਜਾਵੇ ਅਤੇ ਝੋਨੇ ਦਾ ਛਿੜਕਾਅ ਗਿਲੇ ਖੇਤਾਂ ਵਿੱਚ ਹੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਨਰਮੇ ਦੇ ਖੇਤਾਂ ਵਿੱਚ ਸੋਕਾ ਹੈ ਤਾਂ ਤੁਰੰਤ ਪਾਣੀ ਲਾਇਆ ਜਾਵੇ। ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕਿਸਾਨ-ਭਰਾ ਰੋਜਾਨਾ ਖੇਤਾਂ ਦਾ ਨਿਰੀਖਨ ਕਰਨ। ਜੇਕਰ ਇਸ ਕੀੜੇ ਦਾ ਕੋਈ ਪਤੰਗਾ ਫੁੱਲ 'ਚ ਜਾਂ ਫੋਰੋਮੈਨ ਟਰੈਪ ਵਿੱਚ ਮਿਲਦਾ ਹੈ ਤਾਂ ਤੁਰੰਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਝੋਨੇ ਦੇ ਖੇਤਾਂ ਵਿਚ ਲੋਹੇ ਦੀ ਘਾਟ ਕਾਫੀ ਵੇਖਣ ਨੂੰ ਮਿਲੀ, ਜਿਸ ਦੀ ਪੂਰਤੀ ਲਈ ਇੱਕ ਕਿਲੋ ਫੈਰਸ ਸਲਫੇਟ ਪ੍ਰਤੀ ਏਕੜ 200 ਲਿਟਰ ਪਾਣੀ 'ਚ ਘੋਲ ਕੇ 3-4 ਸਪਰੇ ਹਫਤੇ-ਹਫਤੇ ਦੇ ਵਿੱਥ ਤੇ ਕੀਤੀਆਂ ਜਾਣ। ਜੇ ਪੱਤੇ ਜੰਗ੍ਹਾਲੇ ਹਨ ਤਾਂ 10 ਕਿਲੋ ਜਿੰਕ ਸਲ੍ਹਫੇਟ 21% ਪ੍ਰਤੀ ਏਕੜ ਦਾ ਛੱਟਾ ਦਿੱਤਾ ਜਾਵੇ।
ਇਸ ਤੋਂ ਪਹਿਲਾਂ ਪਿੰਡ ਮਿਸ਼ਰੀਵਾਲਾ ਵਿੱਚ ਲੱਗਭਗ 50 ਕਿਸਾਨਾਂ ਦਾ ਕਿਸਾਨ ਸਿਖਲਾਈ ਕੈਂਪ ਵੀ ਲਗਾਇਆ ਗਿਆ , ਜਿਸ 'ਚ ਉਨ੍ਹਾਂ ਨੂੰ ਨਰਮੇ, ਝੋਨੇ ਅਤੇ ਬਾਸਮਤੀ ਫਸਲਾਂ ਦੀਆਂ ਮੌਜੂਦਾ ਸਮੱਸਿਆਵਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ। ਕੈਪਂ ਦਾ ਪ੍ਰਬੰਧ ਰਣਬੀਰ ਸਿੰਘ ਵੱਲੋਂ ਕੀਤਾ ਗਿਆ।
Wednesday, July 6, 2022
ਖੇਤੀਬਾੜੀ ਵਿਭਾਗ ਫਾਜਿਲਕਾ ਨੇ ਨਰਮੇ ਨੂੰ ਚਿੱਟੀ ਮੱਖੀ ਤੋਂ ਬਚਾਉਣ ਲਈ ਐਡਵਾਈਜ਼ਰੀ ਕੀਤੀ ਜਾਰੀ
ਫਾਜਿਲਕਾ, 6 ਜੁਲਾਈ:
ਮੁੱਖ ਖੇਤੀਬਾੜੀ ਅਫ਼ਸਰ ਫਾਜਿ਼ਲਕਾ Fazilka ਡਾ: ਰੇਸਮ ਸਿੰਘ ਨੇ ਕਿਸਾਨਾਂ Farmers ਨਾਲ ਨਰਮੇ Cotton ਦੀ ਫ਼ਸਲ ਨੂੰ ਚਿੱਟੀ ਮੱਖੀ White fly ਤੋਂ ਬਚਾਉਣ ਦੇ ਢੰਗਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸਤੋਂ ਬਚਾਓ ਲਈ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਅਤੇ ਆਲੇ-ਦੁਆਲੇ ਸਫ਼ਾਈ ਰੱਖਣੀ ਬਹੁਤ ਜਰੂਰੀ ਹੈ। ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ, ਧਤੂਰਾ, ਗਾਜਰ ਘਾਹ, ਗੁੱਤ ਪੱਟਣਾ ਆਦਿ ਨੂੰ ਉੱਗਣ ਜਾਂ ਵਧਣ ਨਹੀਂ ਦਿੱਤਾ ਜਾਣਾ ਚਾਹੀਦਾ।
ਉਨ੍ਹਾਂ ਅੱਗੇ ਦੱਸਿਆ ਕਿ ਫੁੱਲ-ਡੋਡੀ flowering ਆਉਣ ਵੇਲੇ ਅਤੇ ਪੱਤਿਆਂ ਦੇ ਵਾਧੇ ਸਮੇਂ ਫ਼ਸਲ ਨੂੰ ਸੋਕਾ ਨਹੀਂ ਲੱਗਣਾ ਚਾਹੀਦਾ ਕਿਉਂਕਿ ਔੜ ਵਿੱਚ ਚਿੱਟੀ ਮੱਖੀ ਦੇ ਹਮਲੇ ਵਿੱਚ ਵਾਧਾ ਹੁੰਦਾ ਹੈ। ਨਰਮੇ ਦੇ ਖੇਤਾਂ ਦੇ ਆਲੇ-ਦੁਆਲੇ ਭਿੰਡੀ, ਮੂੰਗੀ, ਅਰਹਰ, ਮਿਰਚਾਂ, ਖੀਰਾ, ਚੱਪਣ ਕੱਦੂ ਆਦਿ ਬੀਜਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇ ਇਹ ਫਸਲਾਂ ਖੇਤ ਦੇ ਨੇੜੇ ਬੀਜੀਆਂ ਹਨ ਤਾਂ ਇਨ੍ਹਾਂ ਤੇ ਵੀ ਚਿੱਟੀ ਮੱਖੀ ਦੀ ਰੋਕਥਾਮ ਕਰੋ।
ਉਨ੍ਹਾਂ ਦੱਸਿਆ ਕਿ ਨਰਮੇ ਦੇ ਬੂਟੇ ਦੇ ਉੱਪਰਲੇ ਤਿੰਨ ਪੱਤਿਆਂ ਦਾ ਨਿਰੀਖਣ ਹਰ ਰੋਜ਼ ਸਵੇਰੇ 10 ਵਜੇ ਤੋਂ ਪਹਿਲਾਂ-2 ਕਰੋ। ਜੇ ਚਿੱਟੀ ਮੱਖੀ ਦੇ 4 ਪਤੰਗੇ ਪ੍ਰਤੀ ਪੱਤਾ ਤੋਂ ਘੱਟ ਹੋਣ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ, ਜੇਕਰ ਪਤੰਗੇ 4 ਤੋਂ 6 ਪ੍ਰਤੀ ਪੱਤਾ ਹੋਣ ਤਾਂ ਇੱਕ ਲੀਟਰ ਨਿੰਬੀਸੀਡੀਨ/ ਅਚੂਕ ਦਾ ਪ੍ਰਤੀ ਏਕੜ ਛਿੜਕਾਅ ਕਰਨਾ ਚਾਹੀਦਾ ਹੈ। 1200 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਘਰ ਤਿਆਰ ਕੀਤਾ ਨਿੰਮ ਦਾ ਘੋਲ ਵੀ ਛਿੜਕਿਆ ਜਾ ਸਕਦਾ ਹੈ। ਨਿੰਮ ਦਾ ਘੋਲ ਤਿਆਰ ਕਰਨ ਲਈ 4 ਕਿਲੋ ਨਿੰਮ ਦੀਆਂ ਕਰੂੰਬਲਾਂ (ਪੱਤੇ, ਟਹਿਣੀਆਂ, ਨਿਮੋਲੀਆਂ) ਨੂੰ 10 ਲੀਟਰ ਪਾਣੀ ਵਿੱਚ 30 ਮਿੰਟ ਲਈ ਉਬਾਲੋ ਅਤੇ ਇਸ ਘੋਲ ਨੂੰ ਕੱਪੜ ਛਾਣ ਕਰਨ ਉਪਰੰਤ ਕੀਟਨਾਸ਼ਕ ਦੇ ਤੌਰ ਤੇ ਛਿੜਕਾਅ ਲਈ ਵਰਤੋ।
ਡਾ: ਰੇਸ਼ਮ ਸਿੰਘ ਨੇ ਦੱਸਿਆ ਕਿ ਜੇਕਰ ਚਿੱਟੀ ਮੱਖੀ ਦੇ ਬਾਲਗਾਂ ਦੀ ਗਿਣਤੀ 6 ਪ੍ਰਤੀ ਪੱਤਾ ਹੋ ਜਾਵੇ ਤਾਂ ਨਰਮੇ ਤੇ ਛਿੜਕਾਅ ਲਈ ਜਿਹੜੇ ਕੀਟਨਾਸ਼ਕਾਂ ਦੀ ਸਿਫ਼ਾਰਿਸ਼ ਕੀਤੀ ਗਈ ਹੈ ਉਨ੍ਹਾਂ ਵਿੱਚ ਈਥੀਆਨ 50 ਈ ਸੀ 800 ਮਿਲੀਲੀਟਰ ਪ੍ਰਤੀ ਏਕੜ, ਅਫਿਡੋਪਾਇਰੋਪਿਨ 50 ਡੀ ਸੀ 400 ਮਿਲੀਲੀਟਰ ਪ੍ਰਤੀ ਲੀਟਰ, ਡਾਇਨੋਟੈਫੂਨ 20 ਐਸ ਜੀ 60 ਗ੍ਰਾਮ ਪ੍ਰਤੀ ਏਕੜ, ਡਾਇਆਫੈਨਥੂਯੂਰੋਨ 50 ਡਬਲਯੂ ਪੀ 200 ਗ੍ਰਾਮ ਪ੍ਰਤੀ ਏਕੜ, ਫਲੋਨੀਕਾਮਿਡ 50 ਡਬਲਯੂ ਜੀ 80 ਗ੍ਰਾਮ ਪ੍ਰਤੀ ਲੀਟਰ ਦਾ ਛਿੜਕਾਅ ਕਰਨਾ ਚਾਹੀਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਚਿੱਟੀ ਮੱਖੀ ਦੇ ਬੱਚਿਆਂ (ਨਿੰਫ) ਦੀ ਰੋਕਥਾਮ ਲਈ ਨਰਮੇ ਤੇ ਪਾਈਰੀਪ੍ਰੋਕਸੀਫਿਨ 10 ਈ ਸੀ 500 ਮਿਲੀਲੀਟਰ ਪ੍ਰਤੀ ਏਕੜ ਜਾਂ ਸਪਾਈਰੋਮੈਸੀਫਿਨ 22.9 ਐਸ ਸੀ 200 ਮਿਲੀਲੀਟਰ ਪ੍ਰਤੀ ਏਕੜ ਦਾ ਛਿੜਕਾਅ ਕਰਨਾ ਚਾਹੀਦਾ ਹੈ।
ਵਧੇਰੇ ਜਾਣਕਾਰੀ ਲਈ ਅਬੋਹਰ Abohar ਬਲਾਕ ਦੇ ਕਿਸਾਨ ਫੋਨ ਨੰਬਰ 98158-40646 ਤੇ ਖੂਈਆਂ ਸਰਵਰ Khuian Sarwar ਬਲਾਕ ਦੇ ਕਿਸਾਨ 98154-95802 ਤੇ, ਫਾਜਿ਼ਲਕਾ Fazilkaਬਲਾਕ ਦੇ ਕਿਸਾਨ 94639-76472 ਤੇ ਅਤੇ ਜਲਾਲਾਬਾਦ Jalalabad ਦੇ ਕਿਸਾਨ ਫੋਨ ਨੰਬਰ 98964-01313 ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਕਿਸਾਨ ਕਾਲ ਸੈਂਟਰ Kisan call Center ਦੇ ਟੋਲ ਫਰੀ ਨੰਬਰ 1800 180 1551 ਤੇ ਸਵੇਰੇ 6 ਵਜੇ ਤੋਂ ਸ਼ਾਮ 10 ਵਜੇ ਤੱਕ ਖੇਤੀਬਾੜੀ ਸਬੰਧੀ ਸਲਾਹ ਲਈ ਜਾ ਸਕਦੀ ਹੈ।
Tuesday, July 5, 2022
ਡੇਅਰੀ ਫਾਰਮਰਾਂ ਨੂੰ ਕੁਸ਼ਲ ਮੈਨੇਜਰ ਬਣਾਉਣ ਲਈ ਡੇਅਰੀ ਉੱਦਮ ਸਿਖਲਾਈ ਕੋਰਸ ਦੀ ਕੌਂਸਲਿੰਗ 7 ਨੂੰ 30 दिवसीय डेयरी उद्यम प्रशिक्षण पाठ्यक्रम, राजस्थान के किसान भी ले सकते है ट्रेनिंग
ਫਾਜ਼ਿਲਕਾ 05 ਜੁਲਾਈ
(हिंदी में पढ़ने के लिए नीचे की तरफ जाएँ )ਡਿਪਟੀ ਡਾਇਰੈਕਟਰ ਡੇਅਰੀ, ਫਾਜਿਲਕਾ Fazilka ਰਣਦੀਪ ਕੁਮਾਰ ਹਾਂਡਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ Dairy Development Department ਵੱਲੋ ਡੇਅਰੀ ਫਾਰਮਰਾਂ ਨੂੰ ਕੁਸ਼ਲ ਡੇਅਰੀ ਮੈਨੇਜਰ Dairy Manager ਬਣਾਉਣ ਲਈ 30 ਦਿਨਾਂ ਦਾ ਡੇਅਰੀ ਉੱਦਮ ਸਿਖਲਾਈ ਕੋਰਸ 14 ਜੁਲਾਈ 2022 ਨੂੰ ਪੰਜਾਬ ਵਿੱਚ ਅਲੱਗ-ਅਲੱਗ ਡੇਅਰੀ ਟ੍ਰੈਨਿੰਗ ਸੈਂਟਰਾਂ ਤੇ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡੇਅਰੀ ਉੱਦਮ ਸਿਖਲਾਈ ਸਬੰਧੀ ਕੌਂਸਲਿੰਗ 7 ਜੁਲਾਈ 2022 ਨੂੰ ਰੱਖੀ ਗਈ ਹੈ। ਜਿਸ ਵਿੱਚ ਦੁੱਧ Milk ਤੋਂ ਪਦਾਰਥ ਬਣਾਉਣ, ਡੇਅਰੀ ਫਾਰਮ ਦਾ ਪ੍ਰਬੰਧ ਦੁਧਾਰੂ ਪਸ਼ੂਆਂ ਦੀ ਨਸਲ ਸੁਧਾਰ ਅਤੇ ਸੰਤੁਲਤ ਪਸ਼ੂ ਖੁਰਾਕ ਸਬੰਧੀ ਆਧੁਨਿਕ ਤਕਨੀਕ ਨਾਲ ਟ੍ਰੈਨਿੰਗ Training ਦਿੱਤੀ ਜਾ ਰਹੀ ਹੈ।
ਇਸ ਸਿਖਲਾਈ ਲਈ ਜਿਲਾ ਫਾਜਿਲਕਾ ਅਤੇ ਰਾਜਸਥਾਨ Rajasthan ਦੇ ਚਾਹਵਾਨ ਡੇਅਰੀ ਫਾਰਮਰ 7 ਜੁਲਾਈ 2022 ਨੂੰ ਮੈਟ੍ਰਿਕ ਦਾ ਸਰਟੀਫਿਕਟ, ਆਧਾਰ ਕਾਰਡ ਸਮੇਤ ਪਾਸਪੋਰਟ ਸਾਈਜ ਫੋਟੋ ਲੈ ਕੇ ਇੰਟਾਗਰੇਟਿਡ ਫਾਰਮਰ ਟ੍ਰੇਨਿੰਗ ਸੈਂਟਰ, ਅਬੁੱਲ ਖੁਰਾਣਾ ਵਿਖੇ ਕੋਸਲਿੰਗ ਲਈ ਹਾਜਰ ਹੋਣ।
ਇਸ ਸਬੰਧੀ ਨਿਰਧਾਰਤ ਪ੍ਰੋਫਾਰਮੇ ਲਈ ਪ੍ਰਾਸਪੈਕਟ ਦਫਤਰ ਡਿਪਟੀ ਡਾਇਰੈਕਟਰ ਡੇਅਰੀ, ਫਾਜਿਲਕਾ ਤੋ ਪ੍ਰਾਪਤ ਕੀਤੇ ਜਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਚਾਹਵਾਨ ਮੋਬਾਇਲ ਨੰਬਰ 96463-06700, 98149-95616 ਤੇ ਸੰਪਰਕ ਕਰ ਸਕਦੇ ਹਨ।
उप निदेशक, फाजिल्का रणदीप कुमार हांडा ने कहा कि डेयरी विकास विभाग द्वारा डेयरी किसानों को कुशल डेयरी प्रबंधक बनाने के लिए पंजाब के विभिन्न डेयरी प्रशिक्षण केंद्रों में 14 जुलाई 2022 को 30 दिवसीय डेयरी उद्यम प्रशिक्षण पाठ्यक्रम आयोजित किया जा रहा है। उन्होंने कहा कि डेयरी उद्यम प्रशिक्षण परामर्श 7 जुलाई, 2022 को निर्धारित किया गया है। दुग्ध उत्पादन, डेयरी फार्मों के प्रबंधन, दुधारू पशुओं के प्रजनन और संतुलित पशु आहार से संबंधित आधुनिक तकनीकों पर प्रशिक्षण दिया जा रहा है।
इस प्रशिक्षण के लिए जिला फाजिल्का और राजस्थान के इच्छुक डेयरी किसान 7 जुलाई 2022 को एकीकृत किसान प्रशिक्षण केंद्र, अबुल खुराना में मैट्रिक प्रमाण पत्र, पासपोर्ट साइज फोटो के साथ आधार कार्ड के साथ कोसलिंगर आएं।
निर्धारित प्रोफार्मा के लिए प्रोस्पेक्टस उप निदेशक डेयरी, फाजिल्का के कार्यालय से प्राप्त किया जा सकता है। अधिक जानकारी के लिए, कृपया 96463-06700, 98149-95616 पर संपर्क करें।
Agriculture Department ਵੱਲੋਂ ਕੋਅਪਰੇਟਿਵ ਸੋਸਾਇਟੀਆਂ ਦੀ ਅਚਨਚੇਤ Cheking
Fazilka : ਖੇਤੀਬਾੜੀ ਮੰਤਰੀ ਪੰਜਾਬ ਸ: ਗੁਰਮੀਤ ਸਿੰਘ ਖੁਡੀਆਂ Gurmeet Singh Khuddian ਅਤੇ ਡਾਇਰੈਕਟਰ ਜਾਂਚ ਕਰ ਰਹੀ ਖੇਤੀਬਾੜੀ ਵਿਭਾਗ ਦੀ ਟੀਮ ਖੇਤੀਬਾੜੀ ਅਤੇ ...

-
• ਖੇਤੀਬਾੜੀ ਮੰਤਰੀ ਵੱਲੋਂ ਖੇਤੀਬਾੜੀ ਨਾਲ ਸਬੰਧਤ ਗ਼ੈਰਮਿਆਰੀ ਵਸਤਾਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼ ਚੰਡੀਗੜ੍ਹ, 4 ਅਪ੍ਰੈਲ: ਮੁੱਖ ਮੰਤਰੀ ਭਗਵੰਤ ਸਿੰਘ...
-
*ਪੰਜਾਬ ਸਰਕਾਰ ਵੱਲੋਂ ਗੈਰ-ਮਿਆਰੀ ਖੇਤੀਬਾੜੀ ਵਸਤਾਂ ਖ਼ਿਲਾਫ਼ ਸਖਤ ਕਰਵਾਈ: ਫਾਜ਼ਿਲਕਾ 'ਚ ਮਿਆਦ ਪੁੱਗ ਚੁੱਕੀ ਖਾਦ ਜ਼ਬਤ, ਮਲੇਰਕੋਟਲਾ 'ਚ ਗੈਰ-ਲਾਇਸੈਂਸੀ ਬੀਜ ਡ...
-
ਪੰਜਾਬ ਸਰਕਾਰ ਨੇ ਪਾਣੀ ਸੰਭਾਲ ਨੂੰ ਉਤਸ਼ਾਹਤ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਸਕੀਮ ਤਹਿਤ 9500 ਕਿਸਾਨਾਂ ਨੂੰ 4.34 ਕਰੋੜ ਰੁਪਏ ਵੰਡੇ *•ਮੁੱਖ ਮੰਤਰੀ ਭਗਵੰਤ ਸਿੰਘ ਮਾਨ ...