ਨਰਮੇ ਵਿੱਚ ਚਿੱਟੇ ਮੱਛਰ ਅਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਅ ਲਈ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਸ਼ ਮੁਤਾਬਕ ਹੀ ਦਵਾਈਆਂ ਵਰਤਣ-ਏ ਡੀ ਓ ਗਗਨਦੀਪ
ਨਰਮੇ ਦੀ ਫਸਲ ਸਬੰਧੀ ਆ ਰਹੀ ਕੋਈ ਵੀ ਸਮਸਿਆ ਅਪਣੇ ਸਰਕਲ ਦੇ ਏ ਡੀ ਓ ਨਾਲ ਸੰਪਰਕ ਕਰਕੇ ਸੁਲਝਾਉਣ
ਖੇਤੀਬਾੜੀ ਵਿਭਾਗ ਨੇ ਪਿੰਡ ਦੀਵਾਨ ਖੇੜਾ ਅਤੇ ਹਰੀਪੁਰਾ ਵਿਖੇ ਕਿਸਾਨਾਂ ਨੂੰ ਨਰਮੇ ਵਿੱਚ ਚਿੱਟੇ ਮੱਛਰ ਅਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਅ ਸਬੰਧੀ ਜਾਗਰੂਕ ਕਰਵਾਇਆ
ਫਾਜ਼ਿਲਕਾ 9 ਜੁਲਾਈ 2022 ( ) ਮੁੱਖ ਖੇਤੀਬਾੜੀ ਅਫ਼ਸਰ ਡਾ. ਰੇਸ਼ਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਭਾਗ ਦੇ ਏ ਡੀ ਓ ਗਗਨਦੀਪ ਅਤੇ ਖੇਤੀਬਾੜੀ ਸਬ ਇੰਸਪੈਕਟਰ ਪੁਰਖਾ ਰਾਮ ਵਲੋਂ ਪਿੰਡ ਦੀਵਾਨ ਖੇੜਾ ਅਤੇ ਹਰੀਪੁਰਾ ਵਿਖੇ ਨਰਮੇ ਵਿੱਚ ਚਿੱਟੇ ਮੱਛਰ ਅਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਅ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਸ਼ ਮੁਤਾਬਕ ਦਵਾਈਆਂ ਵਰਤਣ ਬਾਰੇ ਜਾਣੰੂ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਮੱਛਰਾਂ ਦੀ ਗਿਣਤੀ ਵਿੱਚ ਵਾਧੇ ਦੇ ਕਈ ਕਾਰਨ ਹਨ ਜਿਵੇਂ ਕਿ ਬਾਗਾਂ ਵਿੱਚ ਜਾਂ ਬਾਗਾਂ ਦੇ ਨੇੜੇ ਨਰਮੇ ਦੀ ਬਿਜਾਈ ਅਤੇ ਵੱਧ ਤਾਪਮਾਨ, ਨਹਿਰੀ ਪਾਣੀ ਦਾ ਪੂਰਾ ਉਪਲਬਧ ਨਾ ਹੋਣਾ, ਜ਼ਮੀਨੀ ਪਾਣੀ ਫਸਲਾਂ ਲਈ ਚੰਗਾ ਨਾ ਹੋਣਾ ਅਤੇ ਮੀਂਹਾਂ ਦਾ ਬਹੁਤ ਘੱਟ ਹੋਣਾ ਜਿਸ ਕਾਰਨ ਨਰਮੇ ਵਿੱਚ ਚਿੱਟੇ ਮੱਛਰ ਦਾ ਹਮਲਾ ਬਹੁਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗੀ ਅਧਿਕਾਰੀਆਂ ਵੱਲੋਂ ਹਫਤੇ ਵਿਚ ਇਕ ਵਾਰ ਅਪਣੇ ਸਰਕਲ ਅਧੀਨ ਪੈਂਦੇ ਪਿੰਡਾਂ ਦਾ ਦੌਰਾ ਕਰਕੇ ਨਰਮੇ ਦੀ ਫਸਲ, ਕੀੜੇ ਅਤੇ ਬੀਮਾਰੀ ਦੇ ਹਮਲੇ ਦਾ ਸਰਵੇਖਣ ਕੀਤਾ ਜਾਂਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਬਲਾਕ ਖੂਈਆਂ ਸਰਵਰ ਵਿਚ ਇਸ ਸਾਲ ਲਗਭਗ 35 ਹਜ਼ਾਰ ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਆਪਣੀ ਨਰਮੇ ਦੀ ਫਸਲ ਨੂੰ ਲੈ ਕੇ ਕੋਈ ਸਮਸਿਆ ਆਉਂਦੀ ਹੈ ਤਾਂ ਉਹ ਅਪਣੇ ਸਰਕਲ ਦੇ ਸਬੰਧਤ ਏ ਡੀ ਓ ਨਾਲ ਸੰਪਰਕ ਕਰਕੇ ਸਲਾਹ ਲੈ ਸਕਦਾ ਹੈ। ਕੱਲਰ ਖੇੜਾ ਦੇ ਏ ਡੀ ਓ ਸ੍ਰੀ. ਵਿਜੇ ਪਾਲ ਵਿਸਨੋਈ ਦੇ ਮੋਬਾਇਲ ਨੰ: 88752-20989, ਖੁਈਆ ਸਰਵਰ ਦੇ ਏ ਡੀ ਓ ਗਗਨਦੀਪ ਨਾਲ ਮੋਬਾਇਲ ਨੰ: 98550-60857,ਪੰਜਕੋਹੀ ਦੇ ਏ ਡੀ ਓ ਅਜੇ ਪਾਲ ਬਿਸਨੋਈ ਨਾਲ 80583-72229, ਰਾਮਕੋਟ ਦੇ ਏ ਡੀ ਓ ਦਿਨੇਸ਼ ਕੁਮਾਰ ਨਾਲ 80549-65636 ਤੇ ਅਤੇ ਘੱਲੂ ਦੇ ਏ ਡੀਓ ਸੌਰਵ ਸੰਧਾ ਨਾਲ 98555-66116 ਮੋਬਾਇਲ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।
No comments:
Post a Comment