Friday, July 28, 2023

कृषि मंत्री गुरमीत सिंह खुडियां ने मुख्य कृषि अधिकारियों से बैठक कर दिए ये सख्त निर्देश

कृषि मंत्री गुरमीत सिंह खुडियां ने मुख्य कृषि अधिकारियों को बाढ़ प्रभावित किसानों की अधिक से अधिक मदद करने के दिए निर्देश

मुख्य मंत्री मान के नेतृत्व वाली पंजाब सरकार किसानों को धान की पनीरी मुहैया करवाने के लिए पहले ही कंट्रोल रूम स्थापित कर चुकी 

किसान धान की पनीरी के लिए " 77106- 65725" पर संपर्क कर सकते है- गुरमीत सिंह खुडिया

कृषि मंत्री द्वारा समूह किसानों के लिए मानक बीज और खाद की स्पलाई यकीनी बनाने के आदेश

चंडीगढ़, 28 जुलाई:


पंजाब के कृषि और किसान भलाई मंत्री स. गुरमीत सिंह खुडियां Gurmeet Singh Khuddian  ने आज राज्य के सभी मुख्य कृषि अधिकारियों को हिदायत की है कि वह बाढ़ Flood प्रभावित किसानों की अधिक से अधिक मदद Help करे और यह यकीनी बनाने कि बाढ़ से प्रभावित किसी भी किसान को मुख्यमंत्री भगवंत मान Bhagwant Maan  के नेतृत्व वाली राज्य सरकार द्वारा मुफ़्त मुहैया करवाई जा रही धान की पनीरी का लाभ लेने में कोई परेशानी का सामना न करना पड़े। 

कृषि मंत्री आज यहाँ किसान भवन में राज्य के सभी मुख्य कृषि अधिकारियों की राज्य स्तरीय बैठक की अध्यक्षता कर रहे थे। 

उन्होंने कहा कि राज्य सरकार मुख्यमंत्री स. भगवंत मान की वचनबद्धता अनुसार इस प्राकृतिक आपदा में किसानों की मदद के लिए पूरी ताकत लगा रही है, जिसके अंतर्गत पंजाब कृषि और किसान भलाई विभाग द्वारा प्रभावित किसानों को धान Paddy  की पनीरी मुफ़्त मुहैया करवाने के लिए पहले ही कंट्रोल रूम स्थापित किया जा चुका है। उन्होंने कहा कि कोई भी किसान, जिसकी फ़सल बाढ़ कारण क्षतिग्रस्त हुई है, धान की पनीरी लेने के लिए सुबह 8 बजे से रात 9. 30 बजे तक 77106- 65725 पर संपर्क कर सकता है। 

उन्होंने कहा कि राज्य सरकार उन क्षेत्रों. जहां बाढ़ कारण फ़सल खराब हुई है, में धान की पनीरी मुहैया करवाने के लिए वचनबद्ध है। 

कृषि मंत्री ने मुख्य कृषि अधिकारियों को यह हिदायत भी की कि सभी किसानों को मानक बीज और खाद की स्पलाई यकीनी बनाई जाए। उन्होंने चेतावनी दी कि यदि कोई भी बीज या खाद की गुणवत्ता के साथ समझौता करता पाया गया तो उल्लंघन करने वाले ख़िलाफ़ सख़्त कार्यवाही की जाएगी। 

किसानों की भलाई के लिए उठाए जा रहे प्रयास के बारे में बताते हुए कृषि विभाग के विशेष मुख्य सचिव श्री के. ए. पी. सिन्हा ने कैबिनेट मंत्री को अवगत करवाया कि विभाग द्वारा नकली बीज और खाद की चैकिंग के लिए टीमों का गठन किया गया है और उल्लंघन करने वालों विरुद्ध सख़्त कार्यवाही की जाएगी। 

इस बैठक में कृषि विभाग के सचिव अरशदीप सिंह थिंद, डायरैक्टर कृषि गुरविन्दर सिंह और कृषि विभाग के अन्य सीनियर अधिकारी भी उपस्थित थे।

PUNJAB AGRICULTURE MINISTER DIRECTS CHIEF AGRI OFFICERS TO ENSURE MAXIMUM HELP TO FLOOD-AFFECTED FARMERS

• CM Mann led Punjab Govt already set up a control room for conveniently providing paddy saplings to farmers

• Farmers can dial “77106-65725” to avail free paddy saplings, says Gurmeet Singh Khudian

• Ensure the best quality of seeds and fertilisers to all the farmers, orders Agriculture Minister


Thursday, July 27, 2023

ਹੁਣ ਯੂਰੀਆ ਗੋਲਡ !

ਦੇਸ਼ ਵਿਚ ਕਿਸਾਨਾਂ ਨੂੰ ਹੁਣ ਯੂਰੀਆ ਗੋਲਡ (Urea Gold) ਮਿਲੇਗੀ। ਇਹ ਆਮ ਯੂਰੀਆਂ Urea ਨਾਲ ਇਸ ਕਾਰਨ ਵੱਖਰੀ


ਹੋਵੇ
ਗੀ ਕਿਉਂਕਿ ਇਸਦਾ ਰੰਗ ਸੋਨੇ ਵਰਗਾ ਹੋਵੇਗਾ ਅਤੇ ਇਸਤੇ ਸਲਫਰ Sulfur Coated Urea ਦਾ ਲੇਪ ਚੜਿਆ ਹੋਵੇਗਾ। ਇਸ ਤਰਾਂ ਇਸ ਨਾਲ ਫਸਲਾਂ ਨੂੰ ਨਾਈਟੋ੍ਜ਼ਨ ਤਾਂ ਮਿਲੇਗੀ ਹੀ ਨਾਲ ਦੀ ਨਾਲ ਸਲਫਰ ਵੀ ਮਿਲੇਗਾ। ਸਲਫਰ ਤੱਤ ਦੀ ਵੀ ਫਸਲਾਂ ਨੂੰ ਜਰੂਰਤ ਹੁੰਦੀ ਹੈ ਅਤੇ ਖਾਸ ਕਰਕੇ ਤੇਲ ਵਾਲੀਆਂ ਫਸਲਾਂ Oil Seed Crops ਵਿਚ ਤਾਂ ਇਸਦੀ ਵਧੇਰੇ ਲੋੜ ਹੁੰਦੀ ਹੈ। 

ਸਲਫਰ ਕੋਟਡ ਯੂਰੀਆ (ਯਰੀਆ ਗੋਲਡ) ਵਿਚ ਯੂਰੀਆ ਹੌਲੀ ਹੌਲੀ ਘੁਲੇਗੀ ਅਤੇ ਪੌਦੇ ਜਿਆਦਾ ਨਾਇਟ੍ਰੋਜਨ Nitrogen ਪ੍ਰਾਪਤ ਕਰ ਸਕਣਗੇ ਅਤੇ ਇਸ ਦੇ ਨਾਲ ਹੀ ਪੌਦਿਆਂ ਨੂੰ ਸਲਫਰ Sulfur ਵੀ ਮਿਲੇਗੀ।

ਇਸ ਵਿਚ 37 ਫੀਸਦੀ ਨਾਇਟੋ੍ਜਨ ਤੱਤ ਹੋਵੇਗਾ ਜਦ ਕਿ ਰਵਾਇਤੀ ਯੂਰੀਆ ਵਿਚ 46 ਫੀਸਦੀ ਨਾਇਟ੍ਰੋਜਨ ਤੱਕ ਹੁੰਦਾ ਹੈ। ਯੂਰੀਆ ਗੋਲਡ ਵਿਚ 37 ਫੀਸਦੀ ਨਾਇਟ੍ਰੋਜਨ ਤੱਤ ਦੇ ਨਾਲ ਨਾਲ 17 ਫੀਸਦੀ ਸਲਫਰ ਤੱਤ ਵੀ ਹੋਵੇਗਾ। 

Farmers, Urea, Neem Coated Urea, Sulfur Coated Urea, Fertilizer Subsidy. 

ਸੂਬੇ ਵਿੱਚ ਪਾਲਤੂ ਜਾਨਵਰਾਂ ਦੀਆਂ ਦੁਕਾਨਾਂ ਤੇ ਡੌਗ ਬ੍ਰੀਡਰਜ਼ ਨੂੰ ਰਾਜ ਪਸ਼ੂ ਭਲਾਈ ਬੋਰਡ ਨਾਲ ਰਜਿਸਟਰਡ ਕੀਤਾ ਜਾਵੇਗਾ

• ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਬੋਰਡ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਦੀ ਕੀਤੀ ਪ੍ਰਧਾਨਗੀ 

• ਅਧਿਕਾਰੀਆਂ ਨੂੰ ਰਜਿਸਟ੍ਰੇਸ਼ਨ ਸ਼ੁਰੂ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਦਿੱਤੇ ਨਿਰਦੇਸ਼ 

ਚੰਡੀਗੜ੍ਹ, 27 ਜੁਲਾਈ:

ਪਸ਼ੂਆਂ ਦੀ ਭਲਾਈ Animal Welfare ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ਪ੍ਰਤੀ ਬੇਰਹਿਮੀ ਭਰੇ ਵਤੀਰੇ ਨੂੰ ਰੋਕਣ ਲਈ


ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ Gurmeet Singh Khuddian  ਨੇ ਅੱਜ ਆਦੇਸ਼ ਦਿੱਤੇ ਹਨ ਕਿ ਪਾਲਤੂ ਜਾਨਵਰਾਂ Domestic Animals ਦੀਆਂ ਸਾਰੀਆਂ ਦੁਕਾਨਾਂ ਅਤੇ ਡੌਗ ਬ੍ਰੀਡਰਜ਼  Dog Breeders ਨੂੰ ਪੰਜਾਬ ਰਾਜ ਪਸ਼ੂ ਭਲਾਈ ਬੋਰਡ Punjab State Animal Welfare Board ਨਾਲ ਰਜਿਸਟਰਡ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।

ਇੱਥੇ ਪੰਜਾਬ ਭਵਨ ਵਿਖੇ ਰਾਜ ਪਸ਼ੂ ਭਲਾਈ ਬੋਰਡ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਰਜਿਸਟਰੇਸ਼ਨ ਦੀ ਪ੍ਰਕਿਰਿਆ ਜਲਦ ਤੋਂ ਜਲਦ ਸ਼ੁਰੂ ਕਰਨ ਦੀ ਹਦਾਇਤ ਕੀਤੀ।

ਲੋਕਾਂ ਨੂੰ ਅਵਾਰਾ ਪਸ਼ੂਆਂ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਅਪੀਲ ਕਰਦਿਆਂ ਕੈਬਨਿਟ ਮੰਤਰੀ ਨੇ ਮਨੁੱਖਾਂ Human ਤੇ ਜਾਨਵਰਾਂ ਦਰਮਿਆਨ ਦਿਆਲਤਾ Kindness with Animals ਵਾਲੇ ਰਿਸ਼ਤੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਜਾਨਵਰਾਂ ਪ੍ਰਤੀ ਹਮਦਰਦੀ ਵਾਲਾ ਵਤੀਰਾ ਅਪਨਾਉਣ ਵਾਸਤੇ ਵਿਭਾਗ ਦੇ ਅਧਿਕਾਰੀਆਂ ਨੂੰ ਸੈਮੀਨਾਰ, ਲੈਕਚਰ ਕਰਵਾਉਣ ਤੋਂ ਇਲਾਵਾ ਸੋਸ਼ਲ ਮੀਡੀਆ ਮੁਹਿੰਮ ਚਲਾਉਣ ਲਈ ਵੀ ਕਿਹਾ। 

ਅਵਾਰਾ ਪਸ਼ੂਆਂ Stray Animals ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ 'ਤੇ ਚਾਨਣਾ ਪਾਉਂਦਿਆਂ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ Vikas Partap Singh ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਪਸ਼ੂਆਂ 'ਤੇ ਅੱਤਿਆਚਾਰ ਨੂੰ ਰੋਕਣ ਲਈ ਸਾਰੇ ਜ਼ਿਲ੍ਹਿਆਂ ਵਿੱਚ ਸੁਸਾਇਟੀਜ਼ ਫਾਰ ਪ੍ਰੀਵੈਂਸ਼ਨ ਆਫ਼ ਕ੍ਰਿਊਲਟੀ ਟੂ ਐਨੀਮਲਜ਼ (SPCA) ਦਾ ਗਠਨ ਕੀਤਾ ਗਿਆ ਹੈ ਅਤੇ ਇਹ ਸੁਸਾਇਟੀਆਂ ਜਾਨਵਰਾਂ ਦੀ ਭਲਾਈ ਲਈ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ ਸੂਬੇ ਵਿੱਚ 471 ਦੇ ਕਰੀਬ ਰਜਿਸਟਰਡ ਗਊਸ਼ਾਲਾਵਾਂ ਹਨ, ਜਦੋਂਕਿ ਅਵਾਰਾ ਪਸ਼ੂਆਂ ਦੇ ਮੁੜ ਵਸੇਬੇ ਲਈ ਸੂਬਾ ਸਰਕਾਰ ਵੱਲੋਂ 20 ਕੈਟਲ ਪੌਂਡ Cattle Ponds ਵੀ ਬਣਾਏ ਗਏ ਹਨ।

ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਪਸ਼ੂ ਪਾਲਣ ਡਾ. ਰਾਮਪਾਲ ਮਿੱਤਲ, ਜੁਆਇੰਟ ਸਕੱਤਰ ਰਾਕੇਸ਼ ਕੁਮਾਰ, ਆਈ.ਐਫ.ਐਸ. ਸ੍ਰੀ ਟੀ. ਗਨਾਨਾ, ਜੁਆਇੰਟ ਡਾਇਰੈਕਟਰ ਡਾ. ਸੰਗੀਤਾ ਤੂਰ, ਜੁਆਇੰਟ ਡਾਇਰੈਕਟਰ ਡਾ. ਜੀ.ਐਸ. ਬੇਦੀ, ਏ.ਡਬਲਿਊ.ਬੀ.ਆਈ. ਡਾ. ਐਸ. ਭਰਤ ਕੁਮਾਰ, ਐਡਵੋਕੇਟ ਸਿਮਰਨਜੀਤ ਕੌਰ, ਸੁਖਵੰਤ ਸਿੰਘ ਗਿੱਲ, ਨੰਦਨੀ ਕੱਕੜ ਅਤੇ ਡਾ. ਪੁਨੀਤ ਮਲਹੋਤਰਾ ਹਾਜ਼ਰ ਸਨ।

Wednesday, July 26, 2023

27 ਜੁਲਾਈ ਨੂੰ 8.5 ਕਰੋੜ ਕਿਸਾਨਾਂ ਦੇ ਖਾਤਿਆਂ ਵਿਚ ਆਉਣਗੇ 17000 ਕਰੋੜ, ਤੁਸੀਂ ਵੀ ਜਾਣੋ ਕਿ ਇਸ ਸਕੀਮ ਦਾ ਕਿਵੇਂ ਮਿਲ ਸਕਦਾ ਹੈ ਲਾਭ

 ਜੈਪੁਰ, 26 ਜੁਲਾਈ

            27 ਜੁਲਾਈ 2023 ਨੂੰ ਦੇਸ਼ ਦੇ 8.5 ਕਰੋੜ ਕਿਸਾਨਾਂ Farmers ਦੇ ਬੈਂਕ ਖਾਤਿਆਂ ਵਿਚ 17000 ਕਰੋੜ ਰੁਪਏ ਦੀ ਰਕਮ ਆਵੇਗੀ। ਇਹ ਰਕਮ ਰਾਜਸਥਾਨ ਦੇ ਸੀਕਰ Sikar ਵਿਖੇ ਹੋਣ ਵਾਲੇ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ PM Narinder Modi ਕਿਸਾਨਾਂ ਦੇ ਖਾਤਿਆਂ ਵਿਚ ਭੇਜਣਗੇ। ਇਹ ਰਕਮ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿੱਧੀ ਸਕੀਮ PM-Kisan Samman Nidhi  ਤਹਿਤ ਭੇਜੀ ਜਾਵੇਗੀ।ਇਹ ਇਸ ਸਕੀਮ ਦੀ 14ਵੀਂ ਕਿਸਤ ਹੋਵੇਗੀ। ਇਸ ਸਕੀਮ ਤਹਿਤ ਸਾਲ ਵਿਚ ਤਿੰਨ ਕਿਸਤਾਂ ਵਿਚ ਕੁੱਲ 6000 ਰੁਪਏ ਕਿਸਾਨ ਨੂੰ ਦਿੱਤੇ ਜਾਂਦੇ ਹਨ। 



ਕੀ ਤੁਸੀਂ ਇਸ ਸਕੀਮ ਵਿਚ ਸ਼ਾਮਿਲ ਹੋ ਇਹ ਜਾਣਨ ਲਈ ਤੁਹਾਨੂੰ ਪਹਿਲਾਂ ਤੁਹਾਡਾ ਰਜਿਸਟੇ੍ਰਸ਼ਨ ਨੰਬਰ Registration No ਪਤਾ ਹੋਣਾ ਚਾਹੀਦਾ ਹੈ।

ਆਪਣਾ ਰਜਿਸਟ੍ਰੇਸ਼ਨ ਨੰਬਰ ਕਿਵੇਂ ਪਤਾ ਕਰੀਏ?

ਇਸ ਲਈ ਤੁਸੀਂ ਸਰਕਾਰ ਦੀ ਵੇਬਸਾਇਟ ਦੇ ਨਿਮਨ ਲਿੰਕ ਤੇ ਜਾ ਕੇ ਆਪਣੇ ਮੋਬਾਇਲ ਨੰਬਰ ਜਾਂ ਅਧਾਰ ਨੰਬਰ ਨਾਲ ਆਪਣਾ ਰਜਿਸਟੇ੍ਰਸ਼ਨ ਨੰਬਰ ਪਤਾ ਕਰ ਸਕਦੇ ਹੋ।

https://pmkisan.gov.in/KnowYour_Registration.aspx

ਆਪਣਾ ਸਟੇਟਸ ਕਿਵੇਂ ਪਤਾ ਕਰੀਏ ?

ਇਸ ਤੋਂ ਬਾਅਦ ਇਸ ਰਜਿਸਟੇ੍ਰਸ਼ਨ ਨੰਬਰ ਰਾਹੀਂ ਤੁਸੀਂ ਨਿਮਨ ਲਿੰਕ ਤੇ ਜਾ ਕੇ ਆਪਣੇ ਬਾਰੇ ਜਾਣ ਸਕਦੇ ਹੋ ਕਿ ਤੁਹਾਡਾ ਇਸ ਸਕੀਮ ਵਿਚ ਕੀ ਸਟੇਟਸ ਹੈ।

https://pmkisan.gov.in/BeneficiaryStatus_New.aspx

ਸਕੀਮ ਵਿਚ ਆਪਣੀ ਨਵੀਂ ਰਜਿਸਟ੍ਰੇਸ਼ਨ ਕਿਵੇਂ ਕਰਵਾਈਏ? 

ਜਿਹੜੇ ਕਿਸਾਨ ਇਸ ਸਕੀਮ ਵਿਚ ਹਾਲੇ ਸ਼ਾਮਿਲ ਨਹੀਂ ਹਨ ਉਹ ਨਿਮਨ ਲਿੰਕ ਤੇ ਜਾ ਕੇ ਆਪਣੀ ਨਵੀਂ ਰਜਿਸਟੇ੍ਰਸ਼ਨ ਕਰਵਾ ਸਕਦੇ ਹਨ।

https://pmkisan.gov.in/RegistrationFormNew.aspx

ਈਕੇਵਾਈਸੀ ਕਿਵੇਂ ਕਰਵਾਈਏ?

ਇਸ ਤੋਂ ਬਿਨ੍ਹਾਂ ਜਿਹੜੇ ਕਿਸਾਨ ਰਜਿਸਟਰਡ ਤਾਂ ਹਨ ਪਰ ਜਿੰਨ੍ਹਾਂ ਨੇ ਆਪਣੀ ਈਕੇਵਾਈਸੀ e-KYC ਨਹੀਂ ਕਰਵਾਈ ਉਹ ਨਿਮਨ ਲਿੰਕ ਤੇ ਜਾ ਕੇ ਈਕੇਵਾਈਸੀ ਕਰਵਾ ਸਕਦੇ ਹਨ।

https://exlink.pmkisan.gov.in/aadharekyc.aspx

ਹੋਰ ਜਾਣਕਾਰੀ ਕਿੱਥੋਂ ਲਈਏ?

ਹੋਰ ਵਧੇਰੇ ਜਾਣਕਾਰੀ ਲਈ ਭਾਰਤ ਸਰਕਾਰ ਦੀ ਨਿਮਨ ਵੇਬਸਾਇਟ ਤੇ ਜਾਓ ਜਾਂ ਖੇਤੀਬਾੜੀ ਵਿਭਾਗ ਦੇ ਦਫ਼ਤਰ ਨਾਲ ਰਾਬਤਾ ਕਰੋ।

https://pmkisan.gov.in/

ਕਿਸਾਨਾਂ ਲਈ ਖੁਸ਼ਖ਼ਬਰੀ: ਹਾਇਰਿੰਗ ਸੈਂਟਰਾਂ ਵਾਸਤੇ ਖੇਤੀ ਮਸ਼ੀਨਰੀ ਲਈ ਸਬਸਿਡੀ 4 ਲੱਖ ਤੋਂ ਵਧਾ ਕੇ 12 ਲੱਖ ਕੀਤੀ

ਅਪਲਾਈ ਕਰਨ ਦੀ ਆਖਰੀ ਮਿਤੀ 15 ਅਗਸਤ 

 www.pbagrimachinery.com 'ਤੇ ਕੀਤਾ ਜਾ ਸਕਦਾ ਹੈ ਅਪਲਾਈ 

ਐਸ.ਏ.ਐਸ.ਨਗਰ, 26 ਜੁਲਾਈ:

ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ SAS Nagar ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ


Paddy Stubble ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦੀ ਰੋਕਥਾਮ ਲਈ ਸਰਕਾਰ ਵੱਲੋਂ ਖੇਤੀ ਮਸ਼ੀਨਰੀ Agriculture Machinery  ਲਈ ਦਿੱਤੀ ਜਾ ਰਹੀ ਸਬਸਿਡੀ Subsidy ਕਸਟਮ ਹਾਇਰਿੰਗ ਸੈਂਟਰਾਂ ਲਈ 4 ਲੱਖ ਤੋਂ ਵਧਾ ਕੇ 12 ਲੱਖ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਆਖਰੀ ਮਿਤੀ 15 ਅਗਸਤ 2023 ਕਰ ਦਿੱਤੀ ਹੈ। 

ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ Environment Pollution ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਉਥੇ ਭੂਮੀ ਦੀ ਉਪਜਾਊ Soil Fertility ਸ਼ਕਤੀ ਲਈ ਲੋੜੀਂਦੇ ਪੌਸ਼ਟਿਕ ਤੱਤ  ਅਤੇ ਮਿੱਤਰ ਜੀਵ ਜੰਤੂ ਨਸ਼ਟ ਹੁੰਦੇ ਹਨ। ਧੂੰਏਂ Smoke ਨਾਲ ਪੈਦਾ ਹੋਣ ਵਾਲੀਆਂ ਗੈਸਾਂ ਦਿਲ, ਫੇਫੜੇ, ਅੱਖਾਂ ਅਤੇ ਚਮੜੀ ਦੀਆਂ ਬਿਮਾਰੀਆਂ ਦਾ ਕਾਰਨ ਬਣਦੀਆਂ ਹਨ। ਉਨ੍ਹਾਂ ਦੱਸਿਆ ਕਿ ਐਕਸ ਸੀਟੂ Ex-situ ਵਿਧੀ ਅਧੀਨ ਬੇਲਰ ਅਤੇ ਰੈਕ ਮਸ਼ੀਨਾਂ ਦੀ ਜ਼ਿਲ੍ਹੇ ਵਿੱਚ ਘਾਟ ਹੋਣ ਕਰ ਕੇ ਵੱਧ ਤੋਂ ਵੱਧ ਕਿਸਾਨਾਂ/ ਕਸਟਮ ਹਾਇਰਿੰਗ ਸੈਂਟਰਾਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ ਆਨਲਾਇਨ ਸਾਈਟ www.pbagrimachinery.com 'ਤੇ ਅਪਲਾਈ ਕੀਤਾ ਜਾਵੇ। 

ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਚੱਲ ਰਹੇ ਕਸਟਮ ਹਾਇਰਿੰਗ ਸੈਂਟਰ ,ਪੰਚਾਇਤਾਂ, ਸਹਿਕਾਰੀ ਸਭਾਵਾਂ ਅਤੇ ਐਫ.ਪੀ.ਓਜ. FPO ਉਹ ਵੀ ਰੇਕ ਅਤੇ ਬੇਲਰ ਮਸ਼ੀਨ ਲਈ ਜ਼ਰੂਰ ਅਪਲਾਈ ਕਰਨ, ਜਿਸ ਨਾਲ ਜ਼ਿਲ੍ਹੇ ਅੰਦਰ ਵੱਧ ਤੋਂ ਵੱਧ ਏਰੀਆ ਐਕਸ ਸੀਟੂ ਤਹਿਤ ਕਵਰ ਕੀਤਾ ਜਾ ਸਕੇ। 

ਇਸ ਸਕੀਮ ਸਬੰਧੀ ਸ਼੍ਰੀ ਲਖਵਿੰਦਰ ਸਿੰਘ, ਜੂਨੀਅਰ ਤਕਨੀਸ਼ੀਅਨ  (ਇੰਜੀ:) ਮੋਬਾਇਲ ਨੰਬਰ: 79860-52309 ਨੂੰ ਵਧੇਰੇ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ।

ਹੋਰ ਜਾਣਕਾਰੀ ਲਈ ਆਪਣੇ ਜਿ਼ਲ੍ਹੇ ਦੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਨਾਲ ਸੰਪਰਕ ਕਰੋ।

ਝੋਨੇ/ਬਾਸਮਤੀ ਦੀ ਫ਼ਸਲ ਉਪਰ ਗੈਰ-ਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦੀ ਵਰਤੋਂ ਨਾ ਕੀਤੀ ਜਾਵੇ

ਗੁਰਦਾਸਪੁਰ, 25 ਜੁਲਾਈ

ਝੋਨੇ/ਬਾਸਮਤੀ ਵਿੱਚ ਗੈਰ ਸਿਫਾਰਸ਼ਸ਼ੁਦਾ ਕੀਟਨਾਸ਼ਕਾਂ Pesticides ਦੇ ਪੈਦਾਵਾਰ ਤੇ ਪੈਂਦੇ ਬੁਰੇ ਪ੍ਰਭਾਵਾਂ ਪ੍ਰਤੀ


ਜਾਗਰੁਕਤਾ ਪੈਦਾ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ Agriculture Department ਵਿਭਾਗ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਕਿਸਾਨ ਸਿਖਲਾਈ ਕੇਂਦਰ
ਗੁਰਦਾਸਪੁਰ Gurdaspur ਦੀ ਟੀਮ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਡਾ. ਅਮਰੀਕ ਸਿੰਘ ਜ਼ਿਲ੍ਹਾ ਸਿਖਲਾਈ ਅਫ਼ਸਰ ਦੀ ਅਗਵਾਈ ਹੇਠ ਕੀਤੇ ਦੌਰੇ ਸਮੇਂ ਡਾ. ਹਰਭਿੰਦਰ ਸਿੰਘ ਖੇਤੀਬਾੜੀ ਅਫ਼ਸਰ (ਸਿਖ਼ਲਾਈ), ਡਾ. ਦਿਲਰਾਜ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ (ਸ) ਹਾਜ਼ਰ ਸਨ। ਮਾਹਿਰਾਂ ਦੀ ਟੀਮ ਵੱਲੋਂ ਬਲਾਕ ਗੁਰਦਾਸਪੁਰ ਦੇ ਪਿੰਡ ਬਾਜੇਚੱਕ, ਮਹਾਂਦੇਵ ਕਲਾਂ ਅਤੇ ਬੱਬਰੀ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ।

ਪਿੰਡ ਬੱਬਰੀ ਦੇ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਰੰਧਾਵਾ ਦੇ ਝੰਡਾ/ਪੈਰਾਂ ਦੇ ਗਲਣ ਦੇ ਰੋਗ Disease of Paddy ਨਾਲ ਪ੍ਰਭਾਵਤ ਬਾਸਮਤੀ Basmati Crop ਦੀ ਫਸਲ ਵਾਲੇ ਖੇਤਾਂ ਵਿੱਚ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਕਿਸਾਨਾਂ ਦੁਆਰਾ ਬਾਸਮਤੀ ਦੀ ਫ਼ਸਲ ਉੱਪਰ ਗੈਰ-ਸਿਫਾਰਸ਼-ਸ਼ੁਦਾ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਬਾਸਮਤੀ ਚਾਵਲ ਨੂੰ ਬਰਾਮਦ ਕਰਨ ਸਮੇਂ ਕਈ ਕੀਟਨਾਸ਼ਕਾਂ ਦੇ ਅੰਸ਼ ਨਿਰਧਾਰਤ ਮਾਪਦੰਡਾਂ ਤੋਂ ਵਧੇਰੇ ਆਉਣ ਕਾਰਨ ਚਾਵਲ ਐਕਸਪੋਰਟ ਕਰਨ ਵਾਲੀਆਂ ਏਜੰਸੀਆ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 10 ਕੀਟਨਾਸ਼ਕਾਂ ਜਿਵੇਂ ਐਸੀਫੇਟ, ਬੂਪਰੋਜ਼ਿਨ, ਕਲੋਰੋਪਾਈਰੀਫਾਸ, ਮੀਥਾਮੀਡੋਫਾਸ, ਪਰੌਪੀਕੋਨਾਜ਼ੋਲ, ਥਾਇਆਮੀਥੋਕਸਮ, ਪ੍ਰੋਫਿਨਾਫਾਸ, ਆਈਸੋਪਰੋਥਾਇਉਲੇਨ, ਕਾਰਬੈਂਡਾਜ਼ਿਮ, ਟਰਾਈਸਾਈਕਲਾਜ਼ੋਲ ਦੀ ਬਾਸਮਤੀ ਦੀ ਫਸਲ ਉੱਪਰ ਵਰਤੋਂ, ਵੇਚਣ ਅਤੇ ਭੰਡਾਰਣ ਕਰਨ ਦੀ ਮਨਾਹੀ ਕੀਤੀ ਗਈ ਹੈ ਇਸ ਲਈ ਇਨਾਂ ਕੀਟਨਾਸ਼ਕਾਂ ਦੀ ਵਰਤੋਂ ਬਾਸਮਤੀ ਦੀ ਫਸਲ ਉੱਪਰ ਨਾ ਕੀਤੀ ਜਾਵੇ ਤਾਂ ਜੋ ਐਕਸਪੋਰਟ ਏਜੰਸੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ।

ਉਨਾਂ ਕਿਹਾ ਕਿ ਇਸ ਸਮੇਂ ਝੋਨੇ/ਬਾਸਮਤੀ ਉੱਪਰ ਕਿਸੇ ਕਿਸਮ ਦੇ ਕੀੜੇ ਜਾਂ ਬਿਮਾਰੀ ਦਾ ਹਮਲਾ ਨਹੀਂ ਹੈ। ਉਨਾਂ ਕਿਹਾ ਕਿ ਝੋਨੇ/ਬਾਸਮਤੀ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਖੇਤੀ ਮਾਹਿਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਕੀਤੀ ਜਾਵੇ ਤਾਂ ਜੋ ਖੇਤੀ ਲਾਗਤ ਖਰਚੇ ਘਟਾ ਕੇ ਸ਼ੁੱਧ ਆਮਦਨ ਨੂੰ ਵਧਾਇਆ ਜਾ ਸਕੇ। ਉਨਾਂ ਕਿਹਾ ਕਿ ਪੂਸਾ 1847, 1692, 1121 ਅਤੇ 1509 ਕਿਸਮਾਂ ਤੇ ਕੁਝ ਥਾੜਾਂ ਤੇ ਪੈਰਾਂ ਦੇ ਗਲਣ ਦੇ ਰੋਗ ਦਾ ਹਮਲਾ ਹੋਇਆ ਹੈ, ਜਿਸ ਦੀ ਰੋਕਥਾਮ ਲਈ ਕਿਸੇ ਦੇ ਕਹਿਣ ਤੇ ਕੋਈ ਉੱਲੀਨਾਸ਼ਕ ਜਾਂ ਕਿਸੇ ਹੋਰ ਖੇਤੀ ਸਮੱਗਰੀ ਦੀ ਵਰਤੋਂ ਨਾ ਕੀਤੀ ਜਾਵੇ ਸਗੋਂ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਰੋਕਥਾਮ ਕੀਤੀ ਜਾਵੇ। ਉਨਾਂ ਕਿਹਾ ਕਿ ਪ੍ਰਭਾਵਤ ਖੇਤਾਂ ਵਿੱਚੋਂ ਝੰਡਾਂ ਰੋਗ ਨਾਲ ਗ੍ਰਸਤ ਪੌਦੇ ਜੜ੍ਹੋਂ ਪੁੱਟ ਕੇ ਦਬਾ ਕੇ ਨਸ਼ਟ ਕਰ ਦੇਣੇ ਚਾਹੀਦੇ ਹਨ
ਡਾ. ਹਰਭਿੰਦਰ ਸਿੰਘ ਨੇੇ ਕਿਹਾ ਕਿ ਨਦੀਨਾਂ ਦੀ ਰੋਕਥਾਮ ਲਈ ਸਰਵਪੱਖੀ ਢੰਗਾਂ ਨੂੰ ਅਪਣਾ ਕੇ ਹੀ ਨਦੀਨਾਂ ਦੀ ਘਣਤਾ ਨੂੰ ਇਸ ਪੱਧਰ ਤੱਕ ਘੱਟ ਕੀਤਾ ਜਾ ਸਕਦਾ ਹੈ ਕਿ ਉਨਾਂ ਦੀ ਰੋਕਥਾਮ ਸੌਖੀ ਹੋ ਸਕੇ,ਅਗਲੀਆਂ ਫਸਲਾਂ ਵਿੱਚ ਨਦੀਨਾਂ ਦੀ ਸਮੱਸਿਆ ਨੂੰ ਘਟਾਇਆ ਜਾ ਸਕੇ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖਾਦ, ਕੀਟਨਾਸ਼ਕ ਜਾਂ ਨਦੀਨਨਾਸ਼ਕ ਦਵਾਈਆਂ ਖ੍ਰੀਦਣ ਸਮੇਂ ਬਿੱਲ ਜ਼ਰੂਰ ਲੈਣ ਅਤੇ ਜੇਕਰ ਕੋਈ ਡੀਲਰ ਬਿੱਲ ਨਹੀਂ ਦਿੰਦਾ ਤਾਂ ਲਿਖਤੀ ਰੂਪ ਵਿੱਚ ਉਸ ਦੀ ਸ਼ਿਕਾਇਤ ਬਲਾਕ ਖੇਤੀਬਾੜੀ ਅਫ਼ਸਰ ਜਾਂ ਮੁੱਖ ਖੇਤੀਬਾੜੀ ਅਫ਼ਸਰ ਨੂੰ ਕੀਤੀ ਜਾਵੇ। ਡਾ.ਦਿਲਰਾਜ ਸਿੰਘ ਨੇ ਕਿਹਾ ਕਿ ਝੋਨੇ/ਬਾਸਮਤੀ ਦੀ ਫਸਲ ਨੂੰ ਕੀੜੇ ਮਕੌੜਿਆਂ ਦੇ ਹਮਲੇ ਤੋਂ ਬਚਾਅ ਲਈ ਰਸਾਇਣਕ ਖਾਦਾਂ ਦੀ ਸੰਤਲਿਤ ਵਰਤੋਂ ਕਰਨੀ ਚਾਹੀਦੀ ਹੈ ਅਤੇ ਬਾਸਮਤੀ ਦੀ ਫ਼ਸਲ ਵਿੱਚ ਯੂਰੀਆ ਖਾਦ ਦੀ ਵਰਤੋਂ ਸਿਫਾਰਸ਼ ਤੋਂ ਜ਼ਿਆਦਾ ਨਹੀਂ ਕਰਨੀ ਚਾਹੀਦੀ।

ਸਰਕਾਰ ਨੇ ਜਾਰੀ ਕੀਤੇ ਖਰੀਫ ਫਸਲਾਂ ਹੇਠ ਰਕਬੇ ਦੇ ਆਂਕੜੇ, ਜਾਣੋ ਕਿਹੜੀ ਫਸਲ ਦੀ ਕਿੰਨੀ ਹੋਈ ਬਿਜਾਈ

ਨਵੀਂ ਦਿੱਲੀ, 26 ਜੁਲਾਈ (ਓਨਲੀ ਐਗਰੀਕਲਚਰ ਬਿਓਰੋ) 


ਦੇਸ਼ ਵਿਚ ਖਰੀਫ ਫਸਲਾਂ ਹੇਠ ਰਕਬਾ 733 ਲੱਖ ਹੈਕਟੇਅਰ ਹੋ ਗਿਆ ਹੈ। ਇਹ ਪਿੱਛਲੇ ਸਾਲ ਦੇ ਇਸੇ ਸਮੇਂ ਦੇ ਆਂਕੜੇ ਨਾਲੋਂ ਵਧੇਰੇ ਹੈ। ਦੇਸ਼ ਵਿਚ ਝੋਨੇ ਹੇਠ ਰਕਬਾ ਵਧਿਆ ਹੈ ਪਰ ਦਾਲਾਂ ਹੇਠ ਘੱਟਿਆ ਹੈ। ਖੇਤੀ ਅਤੇ ਕਿਸਾਨ ਭਲਾਈ ਵਿਭਾਗ, ਭਾਰਤ ਸਰਕਾਰ ਵੱਲੋਂ ਜਾਰੀ ਆਂਕੜੇ ਨਿਮਨ ਅਨੁਸਾਰ ਹਨ।

ਜਦ ਕਿ ਨਰਮੇ ਹੇਠ ਰਕਬਾ ਪਿੱਛਲੇ ਸਾਲ ਦੇ ਲਗਭਗ ਬਰਾਬਰ ਹੈ। ਫਸਲਾਂ ਹੇਠ ਰਕਬੇ ਤੋਂ ਫਸਲਾਂ ਦੇ ਕੀ ਭਾਅ ਰਹਿਣਗੇ ਇਸ ਬਾਰੇ ਵੀ ਇਕ ਅੰਦਾਜਾ ਲਗਦਾ ਹੈ ਕਿਉਂਕਿ ਜੇਕਰ ਕਿਸੇ ਫਸਲ ਹੇਠ ਰਕਬਾ ਬਹੁਤ ਜਿਆਦਾ ਘਟ ਜਾਵੇ ਤਾਂ ਉਸਦੇ ਭਾਅ ਵਿਚ ਤੇਜੀ ਰਹਿ ਸਕਦੀ ਹੈ ਅਤੇ ਜੇਕਰ ਵੱਧ ਜਾਵੇ ਤਾਂ ਸਪਲਾਈ ਵੱਧਣ ਨਾਲ ਭਾਅ ਘੱਟਣ ਦਾ ਡਰ ਬਣ ਜਾਂਦਾ ਹੈ।

ਖੇਤਰਫਲ : ਲੱਖ ਹੈਕਟੇਅਰ ਵਿੱਚ

ਲੜੀ ਨੰ.

 

ਫਸਲ

ਬਿਜਿਆ ਗਿਆ ਖੇਤਰ

ਵਰਤਮਾਨ ਵਰ੍ਹੇ 2023

ਪਿਛਲਾ ਵਰ੍ਹਾ 2022

1

ਝੋਨਾ

180.20

175.47

2

ਦਾਲ਼ਾਂ

85.85

95.22

a

ਅਰਹਰ

27.20

33.33

b

ਉੜਦਬਿਨ

22.91

25.36

c

ਮੂੰਗ

26.12

26.67

d

ਕੁਲਥੀ

0.18

0.15

e

ਹੋਰ ਦਾਲਾਂ

9.44

9.72

3

ਸ਼੍ਰੀ ਅੰਨ ਅਤੇ ਮੋਟੇ ਅਨਾਜ

134.91

128.75

a

ਜਵਾਰ

10.07

9.72

b

ਬਾਜਰਾ

57.99

52.11

c

ਰਾਗੀ

1.69

1.67

d

ਸਮਾਲ ਮਿਲਟਸ

2.17

2.36

e

ਮੱਕਾ

63.00

62.89

4

ਤਿਲਹਨ

160.41

155.29

a

ਮੂੰਗਫਲੀ

34.94

34.56

b

ਸੋਇਆਬੀਨ

114.48

111.31

c

ਸੂਰਜਮੁਖੀ

0.47

1.46

d

ਤਿਲ

8.73

7.20

e

ਨਾਈਜਰ

0.07

0.13

f

ਅਰੰਡੀ

1.66

0.53

g

ਹੋਰ ਤਿਲਹਨ

0.07

0.10

5

ਗੰਨਾ

56.00

53.34

6

ਜੂਟ ਅਤੇ ਮੇਸਟਾ

6.36

6.92

7

ਕਪਾਹ

109.69

109.99                                                                                                                                                                          

ਕੁੱਲ

733.42

724.99


ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...