ਦੇਸ਼ ਵਿਚ ਕਿਸਾਨਾਂ ਨੂੰ ਹੁਣ ਯੂਰੀਆ ਗੋਲਡ (Urea Gold) ਮਿਲੇਗੀ। ਇਹ ਆਮ ਯੂਰੀਆਂ Urea ਨਾਲ ਇਸ ਕਾਰਨ ਵੱਖਰੀ
ਹੋਵੇਗੀ ਕਿਉਂਕਿ ਇਸਦਾ ਰੰਗ ਸੋਨੇ ਵਰਗਾ ਹੋਵੇਗਾ ਅਤੇ ਇਸਤੇ ਸਲਫਰ Sulfur Coated Urea ਦਾ ਲੇਪ ਚੜਿਆ ਹੋਵੇਗਾ। ਇਸ ਤਰਾਂ ਇਸ ਨਾਲ ਫਸਲਾਂ ਨੂੰ ਨਾਈਟੋ੍ਜ਼ਨ ਤਾਂ ਮਿਲੇਗੀ ਹੀ ਨਾਲ ਦੀ ਨਾਲ ਸਲਫਰ ਵੀ ਮਿਲੇਗਾ। ਸਲਫਰ ਤੱਤ ਦੀ ਵੀ ਫਸਲਾਂ ਨੂੰ ਜਰੂਰਤ ਹੁੰਦੀ ਹੈ ਅਤੇ ਖਾਸ ਕਰਕੇ ਤੇਲ ਵਾਲੀਆਂ ਫਸਲਾਂ Oil Seed Crops ਵਿਚ ਤਾਂ ਇਸਦੀ ਵਧੇਰੇ ਲੋੜ ਹੁੰਦੀ ਹੈ।
ਸਲਫਰ ਕੋਟਡ ਯੂਰੀਆ (ਯਰੀਆ ਗੋਲਡ) ਵਿਚ ਯੂਰੀਆ ਹੌਲੀ ਹੌਲੀ ਘੁਲੇਗੀ ਅਤੇ ਪੌਦੇ ਜਿਆਦਾ ਨਾਇਟ੍ਰੋਜਨ Nitrogen ਪ੍ਰਾਪਤ ਕਰ ਸਕਣਗੇ ਅਤੇ ਇਸ ਦੇ ਨਾਲ ਹੀ ਪੌਦਿਆਂ ਨੂੰ ਸਲਫਰ Sulfur ਵੀ ਮਿਲੇਗੀ।
ਇਸ ਵਿਚ 37 ਫੀਸਦੀ ਨਾਇਟੋ੍ਜਨ ਤੱਤ ਹੋਵੇਗਾ ਜਦ ਕਿ ਰਵਾਇਤੀ ਯੂਰੀਆ ਵਿਚ 46 ਫੀਸਦੀ ਨਾਇਟ੍ਰੋਜਨ ਤੱਕ ਹੁੰਦਾ ਹੈ। ਯੂਰੀਆ ਗੋਲਡ ਵਿਚ 37 ਫੀਸਦੀ ਨਾਇਟ੍ਰੋਜਨ ਤੱਤ ਦੇ ਨਾਲ ਨਾਲ 17 ਫੀਸਦੀ ਸਲਫਰ ਤੱਤ ਵੀ ਹੋਵੇਗਾ।
Farmers, Urea, Neem Coated Urea, Sulfur Coated Urea, Fertilizer Subsidy.
No comments:
Post a Comment