Wednesday, July 26, 2023

27 ਜੁਲਾਈ ਨੂੰ 8.5 ਕਰੋੜ ਕਿਸਾਨਾਂ ਦੇ ਖਾਤਿਆਂ ਵਿਚ ਆਉਣਗੇ 17000 ਕਰੋੜ, ਤੁਸੀਂ ਵੀ ਜਾਣੋ ਕਿ ਇਸ ਸਕੀਮ ਦਾ ਕਿਵੇਂ ਮਿਲ ਸਕਦਾ ਹੈ ਲਾਭ

 ਜੈਪੁਰ, 26 ਜੁਲਾਈ

            27 ਜੁਲਾਈ 2023 ਨੂੰ ਦੇਸ਼ ਦੇ 8.5 ਕਰੋੜ ਕਿਸਾਨਾਂ Farmers ਦੇ ਬੈਂਕ ਖਾਤਿਆਂ ਵਿਚ 17000 ਕਰੋੜ ਰੁਪਏ ਦੀ ਰਕਮ ਆਵੇਗੀ। ਇਹ ਰਕਮ ਰਾਜਸਥਾਨ ਦੇ ਸੀਕਰ Sikar ਵਿਖੇ ਹੋਣ ਵਾਲੇ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ PM Narinder Modi ਕਿਸਾਨਾਂ ਦੇ ਖਾਤਿਆਂ ਵਿਚ ਭੇਜਣਗੇ। ਇਹ ਰਕਮ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿੱਧੀ ਸਕੀਮ PM-Kisan Samman Nidhi  ਤਹਿਤ ਭੇਜੀ ਜਾਵੇਗੀ।ਇਹ ਇਸ ਸਕੀਮ ਦੀ 14ਵੀਂ ਕਿਸਤ ਹੋਵੇਗੀ। ਇਸ ਸਕੀਮ ਤਹਿਤ ਸਾਲ ਵਿਚ ਤਿੰਨ ਕਿਸਤਾਂ ਵਿਚ ਕੁੱਲ 6000 ਰੁਪਏ ਕਿਸਾਨ ਨੂੰ ਦਿੱਤੇ ਜਾਂਦੇ ਹਨ। 



ਕੀ ਤੁਸੀਂ ਇਸ ਸਕੀਮ ਵਿਚ ਸ਼ਾਮਿਲ ਹੋ ਇਹ ਜਾਣਨ ਲਈ ਤੁਹਾਨੂੰ ਪਹਿਲਾਂ ਤੁਹਾਡਾ ਰਜਿਸਟੇ੍ਰਸ਼ਨ ਨੰਬਰ Registration No ਪਤਾ ਹੋਣਾ ਚਾਹੀਦਾ ਹੈ।

ਆਪਣਾ ਰਜਿਸਟ੍ਰੇਸ਼ਨ ਨੰਬਰ ਕਿਵੇਂ ਪਤਾ ਕਰੀਏ?

ਇਸ ਲਈ ਤੁਸੀਂ ਸਰਕਾਰ ਦੀ ਵੇਬਸਾਇਟ ਦੇ ਨਿਮਨ ਲਿੰਕ ਤੇ ਜਾ ਕੇ ਆਪਣੇ ਮੋਬਾਇਲ ਨੰਬਰ ਜਾਂ ਅਧਾਰ ਨੰਬਰ ਨਾਲ ਆਪਣਾ ਰਜਿਸਟੇ੍ਰਸ਼ਨ ਨੰਬਰ ਪਤਾ ਕਰ ਸਕਦੇ ਹੋ।

https://pmkisan.gov.in/KnowYour_Registration.aspx

ਆਪਣਾ ਸਟੇਟਸ ਕਿਵੇਂ ਪਤਾ ਕਰੀਏ ?

ਇਸ ਤੋਂ ਬਾਅਦ ਇਸ ਰਜਿਸਟੇ੍ਰਸ਼ਨ ਨੰਬਰ ਰਾਹੀਂ ਤੁਸੀਂ ਨਿਮਨ ਲਿੰਕ ਤੇ ਜਾ ਕੇ ਆਪਣੇ ਬਾਰੇ ਜਾਣ ਸਕਦੇ ਹੋ ਕਿ ਤੁਹਾਡਾ ਇਸ ਸਕੀਮ ਵਿਚ ਕੀ ਸਟੇਟਸ ਹੈ।

https://pmkisan.gov.in/BeneficiaryStatus_New.aspx

ਸਕੀਮ ਵਿਚ ਆਪਣੀ ਨਵੀਂ ਰਜਿਸਟ੍ਰੇਸ਼ਨ ਕਿਵੇਂ ਕਰਵਾਈਏ? 

ਜਿਹੜੇ ਕਿਸਾਨ ਇਸ ਸਕੀਮ ਵਿਚ ਹਾਲੇ ਸ਼ਾਮਿਲ ਨਹੀਂ ਹਨ ਉਹ ਨਿਮਨ ਲਿੰਕ ਤੇ ਜਾ ਕੇ ਆਪਣੀ ਨਵੀਂ ਰਜਿਸਟੇ੍ਰਸ਼ਨ ਕਰਵਾ ਸਕਦੇ ਹਨ।

https://pmkisan.gov.in/RegistrationFormNew.aspx

ਈਕੇਵਾਈਸੀ ਕਿਵੇਂ ਕਰਵਾਈਏ?

ਇਸ ਤੋਂ ਬਿਨ੍ਹਾਂ ਜਿਹੜੇ ਕਿਸਾਨ ਰਜਿਸਟਰਡ ਤਾਂ ਹਨ ਪਰ ਜਿੰਨ੍ਹਾਂ ਨੇ ਆਪਣੀ ਈਕੇਵਾਈਸੀ e-KYC ਨਹੀਂ ਕਰਵਾਈ ਉਹ ਨਿਮਨ ਲਿੰਕ ਤੇ ਜਾ ਕੇ ਈਕੇਵਾਈਸੀ ਕਰਵਾ ਸਕਦੇ ਹਨ।

https://exlink.pmkisan.gov.in/aadharekyc.aspx

ਹੋਰ ਜਾਣਕਾਰੀ ਕਿੱਥੋਂ ਲਈਏ?

ਹੋਰ ਵਧੇਰੇ ਜਾਣਕਾਰੀ ਲਈ ਭਾਰਤ ਸਰਕਾਰ ਦੀ ਨਿਮਨ ਵੇਬਸਾਇਟ ਤੇ ਜਾਓ ਜਾਂ ਖੇਤੀਬਾੜੀ ਵਿਭਾਗ ਦੇ ਦਫ਼ਤਰ ਨਾਲ ਰਾਬਤਾ ਕਰੋ।

https://pmkisan.gov.in/

No comments:

Post a Comment

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...