Wednesday, July 26, 2023

ਕਿਸਾਨਾਂ ਲਈ ਖੁਸ਼ਖ਼ਬਰੀ: ਹਾਇਰਿੰਗ ਸੈਂਟਰਾਂ ਵਾਸਤੇ ਖੇਤੀ ਮਸ਼ੀਨਰੀ ਲਈ ਸਬਸਿਡੀ 4 ਲੱਖ ਤੋਂ ਵਧਾ ਕੇ 12 ਲੱਖ ਕੀਤੀ

ਅਪਲਾਈ ਕਰਨ ਦੀ ਆਖਰੀ ਮਿਤੀ 15 ਅਗਸਤ 

 www.pbagrimachinery.com 'ਤੇ ਕੀਤਾ ਜਾ ਸਕਦਾ ਹੈ ਅਪਲਾਈ 

ਐਸ.ਏ.ਐਸ.ਨਗਰ, 26 ਜੁਲਾਈ:

ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ SAS Nagar ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ


Paddy Stubble ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦੀ ਰੋਕਥਾਮ ਲਈ ਸਰਕਾਰ ਵੱਲੋਂ ਖੇਤੀ ਮਸ਼ੀਨਰੀ Agriculture Machinery  ਲਈ ਦਿੱਤੀ ਜਾ ਰਹੀ ਸਬਸਿਡੀ Subsidy ਕਸਟਮ ਹਾਇਰਿੰਗ ਸੈਂਟਰਾਂ ਲਈ 4 ਲੱਖ ਤੋਂ ਵਧਾ ਕੇ 12 ਲੱਖ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਆਖਰੀ ਮਿਤੀ 15 ਅਗਸਤ 2023 ਕਰ ਦਿੱਤੀ ਹੈ। 

ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ Environment Pollution ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਉਥੇ ਭੂਮੀ ਦੀ ਉਪਜਾਊ Soil Fertility ਸ਼ਕਤੀ ਲਈ ਲੋੜੀਂਦੇ ਪੌਸ਼ਟਿਕ ਤੱਤ  ਅਤੇ ਮਿੱਤਰ ਜੀਵ ਜੰਤੂ ਨਸ਼ਟ ਹੁੰਦੇ ਹਨ। ਧੂੰਏਂ Smoke ਨਾਲ ਪੈਦਾ ਹੋਣ ਵਾਲੀਆਂ ਗੈਸਾਂ ਦਿਲ, ਫੇਫੜੇ, ਅੱਖਾਂ ਅਤੇ ਚਮੜੀ ਦੀਆਂ ਬਿਮਾਰੀਆਂ ਦਾ ਕਾਰਨ ਬਣਦੀਆਂ ਹਨ। ਉਨ੍ਹਾਂ ਦੱਸਿਆ ਕਿ ਐਕਸ ਸੀਟੂ Ex-situ ਵਿਧੀ ਅਧੀਨ ਬੇਲਰ ਅਤੇ ਰੈਕ ਮਸ਼ੀਨਾਂ ਦੀ ਜ਼ਿਲ੍ਹੇ ਵਿੱਚ ਘਾਟ ਹੋਣ ਕਰ ਕੇ ਵੱਧ ਤੋਂ ਵੱਧ ਕਿਸਾਨਾਂ/ ਕਸਟਮ ਹਾਇਰਿੰਗ ਸੈਂਟਰਾਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ ਆਨਲਾਇਨ ਸਾਈਟ www.pbagrimachinery.com 'ਤੇ ਅਪਲਾਈ ਕੀਤਾ ਜਾਵੇ। 

ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਚੱਲ ਰਹੇ ਕਸਟਮ ਹਾਇਰਿੰਗ ਸੈਂਟਰ ,ਪੰਚਾਇਤਾਂ, ਸਹਿਕਾਰੀ ਸਭਾਵਾਂ ਅਤੇ ਐਫ.ਪੀ.ਓਜ. FPO ਉਹ ਵੀ ਰੇਕ ਅਤੇ ਬੇਲਰ ਮਸ਼ੀਨ ਲਈ ਜ਼ਰੂਰ ਅਪਲਾਈ ਕਰਨ, ਜਿਸ ਨਾਲ ਜ਼ਿਲ੍ਹੇ ਅੰਦਰ ਵੱਧ ਤੋਂ ਵੱਧ ਏਰੀਆ ਐਕਸ ਸੀਟੂ ਤਹਿਤ ਕਵਰ ਕੀਤਾ ਜਾ ਸਕੇ। 

ਇਸ ਸਕੀਮ ਸਬੰਧੀ ਸ਼੍ਰੀ ਲਖਵਿੰਦਰ ਸਿੰਘ, ਜੂਨੀਅਰ ਤਕਨੀਸ਼ੀਅਨ  (ਇੰਜੀ:) ਮੋਬਾਇਲ ਨੰਬਰ: 79860-52309 ਨੂੰ ਵਧੇਰੇ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ।

ਹੋਰ ਜਾਣਕਾਰੀ ਲਈ ਆਪਣੇ ਜਿ਼ਲ੍ਹੇ ਦੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਨਾਲ ਸੰਪਰਕ ਕਰੋ।

No comments:

Post a Comment

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...