Wednesday, December 17, 2025

ਜ਼ਿਲ੍ਹਾ ਪ੍ਰਸ਼ਾਸ਼ਨ ਬਰਨਾਲਾ ਵੱਲੋਂ ਹਰ ਬੁੱਧਵਾਰ ਨੂੰ ਲਗਵਾਈ ਜਾਂਦੀ ਹੈ ਆਰਗੈਨਿਕ ਮੰਡੀ

ਬਰਨਾਲਾ, 17 ਦਸੰਬਰ

ਡਿਪਟੀ ਕਮਿਸ਼ਨਰ ਬਰਨਾਲਾBarnala  ਸ੍ਰੀ ਟੀ ਬੈਨਿਥ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਬਰਨਾਲਾ ਵੱਲੋਂ ਹਰ ਬੁੱਧਵਾਰ ਨੂੰ ਲਗਵਾਈ ਜਾਂਦੀ ਆਤਮਾ ਆਰਗੈਨਿਕ ਮੰਡੀ ATMA Organic Mandi by Farmers ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਨੇ ਵੱਖ ਵੱਖ ਕਿਸਾਨਾਂ ਵੱਲੋਂ ਮੰਡੀ ਵਿੱਚ ਲਗਾਏ ਸਟਾਲਾਂ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਉਨਾਂ ਦੇ ਤਜ਼ਰਬਿਆਂ ਬਾਰੇ ਜਾਣਕਾਰੀ ਲਈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਲ 2023 ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਬਰਨਾਲਾ ਵੱਲੋਂ ਆਤਮਾ ਸਕੀਮ ਤਹਿਤ ਬਲਾਕ ਖੇਤੀਬਾੜੀ ਦਫ਼ਤਰ ਬਰਨਾਲਾ ਵਿਖੇ ਇਸ ਆਰਗੈਨਿਕ ਮੰਡੀ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਮੰਡੀ ਦਾ ਮੁੱਖ ਉਦੇਸ਼ ਆਰਗੈਨਿਕ ਖੇਤੀ Organic Farming ਨੂੰ ਉਤਸ਼ਾਹਿਤ ਕਰਨਾ ਅਤੇ ਕਿਸਾਨਾਂ ਨੂੰ ਆਪਣੀ ਪੈਦਾਵਾਰ ਦੀ ਸਿੱਧੀ ਵਿਕਰੀ ਲਈ ਮੰਚ ਪ੍ਰਦਾਨ ਕਰਨਾ ਹੈੈ।

ਉਨਾਂਂ ਕਿਹਾ ਕਿ ਇਸ ਮੰਡੀ ਰਾਹੀਂ ਜ਼ਿਲ੍ਹੇ ਦੇ ਆਰਗੈਨਿਕ ਕਿਸਾਨ ਆਪਣੀਆਂ ਫਸਲਾਂ ਅਤੇ ਉਨਾਂ ਤੋਂ ਤਿਆਰ ਕੀਤੇ ਉਤਪਾਦਾਂ ਦੀ ਸਿੱਧੀ ਵਿਕਰੀ - ਭਾਵ ਕਿਸਾਨ ਤੋਂ ਸਿੱਧਾ ਗ੍ਰਾਹਕ ਤੱਕ ਪਹੁੰਚਾ ਰਹੇ ਹਨ - ਜਿਸ ਨਾਲ ਉਹ ਵਧੀਆ ਆਮਦਨ ਕਮਾ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਇਸ ਪਹਿਲਕਦਮੀ ਨਾਲ ਹੁਣ ਉਨਾਂਂ ਨੂੰ ਵਿਕਰੀ ਸਬੰਧੀ ਕੋਈ ਮੁਸ਼ਕਲ ਨਹੀਂ ਆ ਰਹੀ ਅਤੇ ਉਨਾਂ ਦੇ ਪੱਕੇ ਗ੍ਰਾਹਕ ਬਣ ਚੁੱਕੇ ਹਨ ਜੋ ਹਰ ਬੁੱਧਵਾਰ ਆਰਗੈਨਿਕ ਮੰਡੀ ਵਿੱਚ ਆ ਕੇ ਹਫ਼ਤੇ ਭਰ ਦਾ ਸਮਾਨ ਇੱਕਠਾ ਹੀ ਖਰੀਦ ਲੈਂਦੇ ਹਨ।

ਇਸ ਮੌਕੇ ਕਿਸਾਨ ਅਮ੍ਰਿਤਪਾਲ ਸਿੰਘ ਕੋਟਦੂਨਾ, ਜੋ ਕਿ ਪੀ ਏ ਯੂ ਕਿਸਾਨ ਕਲੱਬ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਆਰਗੈਨਿਕ ਖੇਤੀ ਕਰ ਰਹੇ ਹਨ ਅਤੇ ਉਨ੍ਹਾਂ ਨੇ ਇੱਕ ਵਧੀਆ ਖੇਤੀ ਮਾਡਲ ਤਿਆਰ ਕੀਤਾ ਗਿਆ ਹੈ।

ਉਹ ਦੇਸੀ ਬੀਜ ਤਿਆਰ ਕਰਦੇ ਹਨ ਅਤੇ ਕਈ ਸਿਖ਼ਲਾਈ ਪ੍ਰੋਗਰਾਮ ਉਨ੍ਹਾਂ ਦੇ ਖੇਤ ਵਿੱਚ ਆਯੋਜਿਤ ਹੁੰਦੇ ਹਨ। ਹੋਰਨਾਂ ਜ਼ਿਲ੍ਹਿਆਂ ਤੋਂ ਕਿਸਾਨ ਉਨਾਂ ਦੇ ਖੇਤ ਵਿਖੇ ਦੌਰਾ ਕਰਕੇ ਜਾਣਕਾਰੀ ਹਾਸਲ ਕਰਨ ਆਉਂਦੇ ਹਨ।

ਕਿਸਾਨ ਅਮਨਦੀਪ ਸਿੰਘ ਧਨੌਲਾ ਨੇ ਵੀ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਆਰਗੈਨਿਕ ਮੰਡੀ ਨੇ ਉਨ੍ਹਾਂਂ ਨੂੰ ਸਿੱਧੇ ਮੰਡੀਕਰਨ ਨਾਲ ਜੋੜ ਕੇ ਆਮਦਨ ਵਧਾਉਣ ਵਿੱਚ ਮਦਦ ਕੀਤੀ ਹੈ। ਕਿਸਾਨ ਵੱਲੋਂ ਵੀ ਆਪਣੇ ਖੇਤ ਵਿੱਚ ਵੱਖ ਵੱਖ ਫ਼ਸਲਾਂ ਪੈਦਾ ਕੀਤੀਆਂ ਜਾਂਦੀਆਂ ਹਨ ਤੇ ਉਸ ਨੇ ਖੇਤ ਵਿੱਚ ਪੀ ਏ ਯੂ ਮਾਡਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦਾ ਸਾਰਾ ਪਰਿਵਾਰ ਫ਼ਸਲਾਂ ਦੇ ਉਤਪਾਦ ਤਿਆਰ ਕਰਨ ਵਿੱਚ ਮਦਦ ਕਰਦਾ ਹਨ।

ਕਿਸਾਨ ਸੁਰਿੰਦਰ ਸਿੰਘ ਭੂੱਲਰ, ਬਚਿੱਤਰ ਸਿੰਘ, ਭਵਕਰਨ ਸਿੰਘ ਨਾਈਵਾਲਾ ਤੇ ਹੋਰਨਾਂ ਕਿਸਾਨਾਂ ਨੇ ਵੀ ਆਪਣੇ ਤਜ਼ੁਰਬੇ ਸਾਂਝੇ ਕੀਤੇ। ਇਨ੍ਹਾਂ ਵਿੱਚੋਂ ਸਭ ਤੋਂ ਛੌਟੀ ਉਮਰ ਦੀ ਬੇਟੀ ਹਰਨੂਰ ਕੋਰ ਆਪਣੀ ਆਰਗੈਨਿਕ ਬੇਕਰੀ ਦੇ ਕੇਕ ਲੈ ਕੇ ਆਉਦੀਂ ਹੈ। ਕਿਸਾਨਾਂ ਨੇ ਆਪਣੇ ਤਜ਼ੁਰਬੇ ਸਾਂਝੇ ਕਰਦਿਆਂ ਕਿਹਾ ਕਿ ਆਰਗੈਨਿਕ ਖੇਤੀ ਕਰਨ ਲਈ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਕਿਉਕਿ ਉਹ ਆਪਣੇ ਖੇਤਾਂ ਵਿੱਚ ਕੋਈ ਵੀ ਨਦੀਨ ਨਾਸ਼ਕ/ਕੀਟਨਾਸ਼ਕ ਦੀ ਵਰਤੋਂ ਨਹੀਂ ਕਰਦੇ। ਉਨਾਂ ਦੀਆਂ ਫਸਲਾਂ ਆਮ ਨਾਲੋਂ ਵੱਧ ਰੇਟ ਤੇ ਆਸਾਨੀ ਨਾਲ ਵਿਕ ਜਾਂਦੀਆਂ ਹਨ।

ਇਸ ਮੌਕੇ ਤੇ ਮੌਜੂਦ ਗ੍ਰਾਹਕਾਂ ਨੇ ਕਿਹਾ ਕਿ ਉਹ ਬੁੱਧਵਾਰ ਦੀ ਉਡੀਕ ਕਰਦੇ ਹਨ ਤੇ ਬੁੱਧਵਾਰ ਨੂੰ 4 ਵਜੇ ਹੀ ਆ ਜਾਂਦੇ ਹਨ ਤਾਂ ਜੋ ਉਨ੍ਹਾਂ ਨੂੰ ਲੋੜੀਦਾ ਸਮਾਨ ਮਿਲ ਜਾਵੇ। ਕਈ ਵਾਰ ਉਹ ਕਿਸਾਨ ਨੂੰ ਫੋਨ 'ਤੇ ਨੋਟ ਕਰਵਾ ਦਿੰਦੇ ਹਨ। ਉਨ੍ਹਾਂ ਵੱਲੋਂ ਸਬਜੀਆਂ, ਬਣਿਆ ਹੋਇਆ ਸਾਗ, ਲੱਸੀ, ਪਿੰਨੀਆਂ ਅਤੇ ਹੋਰ ਤਿਆਰ ਸਮਾਨ ਦੀ ਬਹੁਤ ਮੰਗ ਰਹਿੰਦੀ ਹੈ, ਬਾਜਾਰ ਨਾਲੋਂ ਇਹਨਾਂ ਦਾ ਸਵਾਦ ਵੱਖਰਾ ਹੁੰਦਾ ਹੈ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਹੋਰ ਕਿਸਾਨਾਂ ਨੂੰ ਵੀ ਆਰਗੈਨਿਕ ਖੇਤੀ ਅਪਣਾਉਣ ਅਤੇ ਆਤਮਾ ਆਰਗੈਨਿਕ ਮੰਡੀ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਸਿਹਤ ਨੂੰ ਦੇਖਦਿਆ ਇਨ੍ਹਾਂ ਕਿਸਾਨਾਂ ਤੋਂ ਸਮਾਨ ਦੀ ਖ਼ਰੀਦ ਕਰਨ ਤਾਂ ਜੋ ਇਨ੍ਹਾਂ ਕਿਸਾਨਾਂ ਦਾ ਉਤਸ਼ਾਹ ਵਧੇ ਤੇ ਇਹਨਾਂ ਦੀ ਮਦਦ ਕੀਤੀ ਜਾ ਸਕੇ।

ਇਸ ਮੌਕੇ ਖੇਤੀਬਾੜੀ ਵਿਭਾਗ ਮੁੱਖ ਖੇਤੀਬਾੜੀ ਅਫਸਰ ਡਾ ਅਮ੍ਰਿਤਪਾਲ ਸਿੰਘ ਤੇ ਹੋਰ ਸਟਾਫ ਹਾਜਰ ਸਨ।

No comments:

Post a Comment

ਭੂਮੀ ਦੀ ਸਿਹਤ ਸੁਧਾਰ ਅਤੇ ਯੂਰੀਏ ਦੀ ਸੰਜਮ ਨਾਲ ਵਰਤੋਂ ਸਬੰਧੀ ਲਗਾਇਆ ਕਿਸਾਨ ਸਿਖਲਾਈ ਕੈਂਪ

ਸੰਗਰੂਰ, 21 ਜਨਵਰੀ ( Only Agriculture ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ PAU ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਅਗਵਾਈ ਹੇਠ ਫਾਰਮ ਸਲਾਹਕਾਰ ਸੇਵਾ ਕੇ...