-ਡਵੀਜਨਲ ਕਮਿਸ਼ਨਰ ਨੇ ਕੀਤਾ ਫਾਜਿ਼ਲਕਾ ਦਾ ਦੌਰਾ
ਫਾਜ਼ਿਲਕਾ, 28 ਮਾਰਚ
All about Agriculture, Horticulture and Animal Husbandry and Information about Govt schemes for Farmers
-ਡਵੀਜਨਲ ਕਮਿਸ਼ਨਰ ਨੇ ਕੀਤਾ ਫਾਜਿ਼ਲਕਾ ਦਾ ਦੌਰਾ
ਫਾਜ਼ਿਲਕਾ, 28 ਮਾਰਚ
ਲਗਭਗ 80 ਲੱਖ ਰੁਪਏ ਦੀ ਰਾਸ਼ੀ ਨਾਲ ਪਏ ਪਾੜ ਨੂੰ ਪੁਰ ਕੀਤਾ ਜਾਵੇਗਾ
ਫ਼ਰੀਦਕੋਟ, 28 ਮਾਰਚ () ਬੀਤੀਂ ਸ਼ਾਮ ਫਰੀਦਕੋਟ ਸ਼ਹਿਰ ਵਿੱਚੋਂ ਲੰਘਦੀਆਂ ਜੋੜੀਆਂ ਨਹਿਰਾਂ ਵਿੱਚੋਂ ਇੱਕ ਸਰਹਿੰਦ ਕਨਾਲ ਫੀਡਰ ਵਿੱਚ ਲਗਭਗ ਸਵਾ ਸੋ ਫੁੱਟ ਦਾ ਪਾੜ ਪੈਣ ਕਰਕੇ ਸਰਹਿੰਦ ਨਹਿਰ ਦਾ ਪਾਣੀ ਰਾਜਸਥਾਨ ਨਹਿਰ ਵਿੱਚ ਦਾਖਲ ਹੋ ਗਿਆ ਸੀ। ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਆਈ.ਏ.ਐਸ ਵੱਲੋਂ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਸਮੇਤ ਪਾੜ ਪੈਣ ਵਾਲੇ ਸਥਾਨ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੌਕੇ ਦਾ ਜਾਇਜ਼ਾ ਲੈਂਦੇ ਹੋਏ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਸ ਪਾੜ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸਰਹਿੰਦ-ਰਾਜਸਥਾਨ ਫੀਡਰ ਵਿੱਚ ਆਮ ਦਿਨਾਂ ਨਾਲੋਂ ਪਾਣੀ ਘੱਟ ਸੀ, ਜਿਸ ਕਾਰਨ ਜ਼ਿਆਦਾ ਪਾੜ ਪੈਣ ਤੋਂ ਬਚਾਅ ਹੋ ਗਿਆ ਹੈ। ਡਿਪਟੀ ਕਮਿਸ਼ਨਰ ਨੂੰ ਪਾੜ ਪੈਣ ਦੀ ਖਬਰ ਮਿਲਦਿਆਂ ਹੀ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੇ ਵੱਡੇ ਪੱਧਰ ਤੇ ਨਹਿਰਾਂ ਦੇ ਕੰਢੇ ਭਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ।
ਇਸ ਮੌਕੇ ਚੀਫ ਇੰਜੀਨੀਅਰ ਸ਼ੰਮੀ ਸਿੰਗਲਾ, ਨਿਗਰਾਨ ਇੰਜੀਨੀਅਰ ਹਰਦੀਪ ਸਿੰਘ ਮਹਿੰਦੀਰੱਤਾ ਅਤੇ ਐਕਸੀਅਨ ਸਿੰਚਾਈ ਵਿਭਾਗ ਰਮਨਪ੍ਰੀਤ ਨੇ ਦੱਸਿਆ ਕਿ ਨਹਿਰ ਵਿੱਚ ਪਏ ਪਾੜ ਨੂੰ ਗੱਟਿਆ ਦੀ ਮਿੱਟੀ ਨਾਲ ਭਰ ਕੇ ਕੰਟਰੀਨ ਬੇਸ ਕਰੇਟਾਂ ਰਾਹੀਂ ਪੁਰ ਕੀਤਾ ਜਾਵੇਗਾ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਇਸ ਕੰਮ ਤੇ ਲਗਭਗ 80 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ।
ਇਸ ਮੌਕੇ ਨਾਇਬ ਤਹਿਸੀਲਦਾਰ ਕੋਟਕਪੂਰਾ ਜੈ ਅਮਨਦੀਪ ਗੋਇਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
--ਡਿਪਟੀ ਡਾਇਰੈਕਟਰ ਨੇ ਟ੍ਰੇਨਿੰਗਾਂ ਦਾ ਸ਼ਡਿਊਲ ਕੀਤਾ ਸਾਂਝਾ
--ਟ੍ਰੇਨਿੰਗ ਦੇ ਚਾਹਵਾਨ ਸਬੰਧਤ ਵੈਟਨਰੀ ਅਫ਼ਸਰਾਂ ਨਾਲ ਕਰਨ ਰਾਬਤਾਫਰੀਦਕੋਟ 28 ਮਾਰਚ () ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੈਠਕ ਦੌਰਾਨ ਪਿਛਲੇ ਦਿਨਾਂ ਵਿੱਚ ਹੋਈ ਬਰਸਾਤ ਨਾਲ ਖਰਾਬ ਹੋਈ ਫਸਲ ਸਬੰਧੀ ਕੀਤੀ ਜਾ ਰਹੀ ਗਿਰਦਾਵਰੀ ਸਬੰਧੀ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ. ਫਰੀਦਕੋਟ ਮੈਡਮ ਬਲਜੀਤ ਕੌਰ ਵੀ ਵਿਸੇਸ਼ ਤੌਰ ਤੇ ਹਾਜ਼ਰ ਸਨ।
ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਗਿਰਦਾਵਰੀ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਰਕਾਰ ਦੀ ਮਨਸ਼ਾ ਹੈ ਕਿ ਜਿਸ ਵੀ ਕਿਸਾਨ ਦੀ ਫਸਲ ਦਾ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਨੁਕਸਾਨ ਹੋਈ ਫਸਲ ਦਾ ਮੁਆਵਜ਼ਾ ਉਸੇ ਕਿਸਾਨ ਨੂੰ ਮਿਲੇ। ਇਸ ਦੇ ਲਈ ਗਿਰਦਾਵਰੀ ਕਰਨ ਵਾਲੇ ਕਰਮਚਾਰੀ ਖੁਦ ਜਮੀਨੀ ਪੱਧਰ ਤੇ ਖੇਤਾਂ ਵਿੱਚ ਜਾ ਕੇ ਖੁਦ ਗਿਰਦਾਵਰੀ ਕਰਨ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਕਿਸੇ ਦੇ ਕਹਿਣ ਤੇ ਗਿਰਦਾਵਰੀ ਨਾ ਕੀਤੀ ਜਾਵੇ। ਅਧਿਕਾਰੀ ਖੁਦ ਖੇਤਾਂ ਵਿੱਚ ਜਾ ਕੇ ਗਿਰਦਾਵਰੀ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਨੁਕਸਾਨ ਹੋਈ ਫਸਲ ਦੇ ਅਸਲ ਮਾਲਕਾਂ ਨੂੰ ਮੁਆਵਜਾ ਮਿਲ ਸਕੇ। ਉਨ੍ਹਾਂ ਕਿਹਾ ਕਿ ਗਿਰਦਾਵਰੀ ਕਰਨ ਸਮੇਂ ਕਿਸੇ ਦੇ ਨਾਲ ਕੋਈ ਭੇਦ ਭਾਵ ਨਾ ਕੀਤਾ ਜਾਵੇ, ਬਿਨਾਂ ਕਿਸੇ ਭੇਦ ਭਾਵ ਦੇ ਗਿਰਦਾਵਰੀ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਪਿੰਡ ਰਿਊਣਾ ਨੀਂਵਾ ਤੇ ਜਿਊਣਪੁਰਾ ਦੇ ਸਫਲ ਮੱਛੀ ਪਾਲਕਾਂ ਦੇ ਤਲਾਬ ਦਾ ਲਿਆ ਜਾਇਜਾ
—ਲੋਕਾਂ ਨੂੰ ਮੋਟੇ ਅਨਾਜਾਂ ਨੂੰ ਆਪਣੀ ਰੋਜਮਰਾਂ ਦੀ ਖੁਰਾਕ ਦਾ ਹਿੱਸਾ ਬਣਾਉਣ ਦੀ ਕੀਤੀ ਅਪੀਲ
—ਪੰਜਾਬ ਸਰਕਾਰ 9.5 ਕਰੋੜ ਰੁਪਏ ਨਾਲ ਕਰਵਾ ਰਹੀ ਹੈ ਨਵੀਨੀਕਰਨ —ਅਮਨਦੀਪ ਸਿੰਘ ਗੋਲਡੀ ਮੁਸਾਫਿਰ
ਡੇਅਰੀ ਕਿਸਾਨ ਕੁਸ਼ਲ ਡੇਅਰੀ ਮੈਨੇਜਰ ਬਣਨ- ਨਿਰਵੈਰ ਸਿੰਘ ਬਰਾੜ
ਫਰੀਦਕੋਟ 8 ਫਰਵਰੀ () ਸ੍ਰ. ਲਾਲਜੀਤ ਸਿੰਘ ਭੁੱਲਰ, ਕੈਬਨਿਟ ਮੰਤਰੀ ਪਸ਼ੂ-ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸ੍ਰ. ਕੁਲਦੀਪ ਸਿੰਘ ਜੱਸੋਵਾਲ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੀ ਯੋਗ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਡੇਅਰੀ ਫਾਰਮਰਾਂ ਨੂੰ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਲਈ (30 ਦਿਨਾਂ) ਦਾ ਡੇਅਰੀ ਉੱਦਮ ਸਿਖਲਾਈ ਕੋਰਸ ਮਿਤੀ 20 ਫਰਵਰੀ 2023 ਨੂੰ ਪੰਜਾਬ ਵਿੱਚ ਅਲੱਗ-2 ਡੇਅਰੀ ਟ੍ਰੇਨਿੰਗ ਸੈਂਟਰਾਂ ‘ਤੇ ਚਲਾਇਆ ਜਾ ਰਿਹਾ ਹੈ। ਇਹ ਜਾਣਕਾਰੀ ਵਿਭਾਗ ਦੇ ਡਿਪਟੀ ਡਾਇਰੈਕਟਰ ਡੇਅਰੀ, ਫਰੀਦਕੋਟ ਸ੍ਰ. ਨਿਰਵੈਰ ਸਿੰਘ ਬਰਾੜ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਫਰੀਦਕੋਟ ਦੇ ਚਾਹਵਾਨ ਡੇਅਰੀ ਫਾਰਮਰ ਜਿੰਨ੍ਹਾਂ ਦੀ ਉਮਰ 18 ਤੋਂ 45 ਸਾਲ ਹੋਵੇ ਅਤੇ 10 ਦੁਧਾਰੂ ਪਸ਼ੂ ਮੌਜੂਦਾ ਹੋਣ, ਉਹ ਮਿਤੀ 13 ਫਰਵਰੀ ਨੂੰ ਆਪਣਾ ਮੈਟ੍ਰਿਕ ਦਾ ਸਰਟੀਫਿਕੇਟ, ਆਧਾਰ ਕਾਰਡ, ਸਮੇਤ ਪਾਸਪੋਰਟ ਸਾਇਜ਼ ਫੋਟੋ ਲੈ ਕੇ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਗਿੱਲ ਜਿਲ੍ਹਾ ਮੋਗਾ ਵਿਖੇ ਕੌਂਸਲਿੰਗ ਲਈ ਹਾਜ਼ਰ ਹੋਣ। ਉਨ੍ਹਾਂ ਕਿਹਾ ਕਿ ਨਿਰਧਾਰਿਤ ਪ੍ਰੋਫਾਰਮੇ ਲਈ ਪ੍ਰਾਸਪੈਕਟ ਡਿਪਟੀ ਡਾਇਰੈਕਟਰ ਡੇਅਰੀ ਦਫਤਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 99148-01227 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਫਰੀਦਕੋਟ 3 ਫਰਵਰੀ () ਪੰਜਾਬ ਰਾਜ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵਲੋਂ ਕਿਸਾਨਾਂ ਨੂੰ ਵੱਖ- ਵੱਖ ਖੇਤੀਬਾੜੀ ਮਸ਼ੀਨਾਂ ਉੱਤੇ ਸਬਸਿਡੀ ਮੁਹੱਈਆ ਕਰਵਾਉਣ ਲਈ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਰਾਜਪਾਲ ਸਿੰਘ ਦੀ ਨਿਗਰਾਨੀ ਹੇਠ ਜਿਲ੍ਹਾ ਪੱਧਰੀ ਕਾਰਜ਼ਕਾਰਨੀ ਕਮੇਟੀ ਦੀ ਹਾਜ਼ਰੀ ਵਿੱਚ ਕੰਪਿਊਟਰਾਈਜਡ ਰੈਡਮਾਈਜੇਸ਼ਨ ਰਾਹੀਂ ਡਰਾਅ ਕੱਢਿਆ ਗਿਆ।
ਡਾ ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਨੇ ਦੱਸਿਆ ਕਿ ਸਰਕਾਰ ਵਲੋਂ “ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (ਆਰ.ਕੇ.ਵੀ.ਵਾਈ.)” ਦੀ ਸਬ ਸਕੀਮ “ਫਸਲੀ ਵਿਭਿੰਨਤਾ ਪ੍ਰੋਗਰਾਮ (ਸੀ.ਡੀ.ਪੀ.)” ਤਹਿਤ ਵੱਖ-ਵੱਖ ਖੇਤੀ ਮਸ਼ੀਨਾਂ ਜਿਵੇਂ ਕਿ ਨੈਪਸੈਕ ਸਪਰੇਅਰ (ਹੈਂਡ ਓਪਰੇਟਡ, ਫੁੱਟ ਓਪਰੇਟਡ, ਬੈਟਰੀ ਓਪਰੇਟਡ),
ਨੈਪਸੈਕ ਸਪਰੇਅਰ 8-12 ਲੀਟਰ (ਇੰਜਣ ਓਪਰੇਟਡ), ਨੈਪਸੈਕ ਸਪਰੇਅਰ 12-16 ਲੀਟਰ (ਇੰਜਣ ਓਪਰੇਟਡ), ਨੈਪਸੈਕ ਸਪਰੇਅਰ >16ਲੀਟਰ (ਇੰਜਣ ਓਪਰੇਟਡ), ਟਰੈਕਟਰ ਓਪਰੇਟਡ ਸਪਰੇਅਰ (ਏਅਰ ਕੈਰੀਅਰ/ਏਅਰ ਅਸਿਸਟਡ), ਟਰੈਕਟਰ (ਬੂਮ ਟਾਈਪ), ਬਹੁ-ਫਸਲੀ ਪਲਾਂਟਰ, ਚਾਰੇ ਦੀਆਂ ਗੰਢਾਂ ਬਣਾਉਣ ਲਈ ਮਸ਼ੀਨ (14-16 ਕਿ.ਗ., 16-25 ਕਿ.ਗ.), ਮਿੱਲਟ ਮਿੱਲ/ ਤੇਲ ਮਿੱਲ ਅਤੇ ਨਿਊਮੈਟਿਕ ਪਲਾਂਟਰ ਆਦਿ ਮਸ਼ੀਨਾਂ ਉੱਤੇ 40% ਅਤੇ 50% ਸਬਸਿਡੀ ਮੁਹੱਈਆ ਕਰਵਾਉਣ ਲਈ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜੀ ਵਲੋਂ ਪ੍ਰਾਪਤ ਟੀਚਿਆਂ ਅਨੁਸਾਰ ਡਰਾਅ ਕੱਢਿਆ ਗਿਆ। ਸਕੀਮ ਅਧੀਨ ਚੁਣੇ ਗਏ ਅਰਜ਼ੀਕਰਤਾਵਾਂ ਦੀ ਸੂਚੀ ਵਿਭਾਗ ਦੇ ਨੋਟਿਸ ਬੋਰਡ ਤੇ ਦੇਖੀ ਜਾ ਸਕਦੀ ਹੈ ਅਤੇ ਚੁਣੇ ਹੋਏ ਕਿਸਾਨਾਂ ਨੂੰ ਦੋ ਦਿਨਾਂ ਵਿੱਚ ਮੰਨਜੂਰੀ ਪੱਤਰ ਜਾਰੀ ਕਰ ਦਿੱਤੇ ਜਾਣਗੇ।
ਮੀਟਿੰਗ ਦੌਰਾਨ ਡਾ ਗੁਰਪ੍ਰੀਤ ਸਿੰਘ, ਬਲਾਕ ਖੇਤੀਬਾੜੀ ਅਫਸਰ, ਇੰਜ਼. ਹਰਚਰਨ ਸਿੰਘ, ਸਹਾਇਕ ਖੇਤੀਬਾੜੀ ਇੰਜਨੀਅਰ, ਡਾ ਅਮਨਦੀਪ ਕੇਸਵ, ਪੀ.ਡੀ.ਆਤਮਾ, ਡਾ ਆਰ.ਕੇ. ਸਿੰਘ, ਪ੍ਰੋਫੈਸਰ ਕੇ.ਵੀ.ਕੇ., ਇੰਜ਼. ਅਕਸ਼ਿਤ ਜੈਨ, ਡਾ ਲਖਵੀਰ ਸਿੰਘ, ਸ੍ਰੀ ਸ਼ਾਤਨ, ਸ੍ਰੀ ਹਰਮਨਮੀਤ ਸਿੰਘ, ਸ੍ਰੀ ਸੁਖਵੀਰ ਸਿੰਘ, ਕਿਸਾਨ ਮੈੰਬਰ ਸ੍ਰੀ ਹਰਜਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਹਾਜ਼ਿਰ ਹੋਏ।
ਕਣਕ ਦੀ ਗੁਲਾਬੀ ਸੁੰਡੀ ਤੋਂ ਨਾਂ ਘਬਰਾਉਣ ਕਿਸਾਨ- ਮੁੱਖ ਖੇਤੀਬਾੜੀ ਅਫਸਰ
ਕਿਸਾਨ ਵੀਰੋ 14 ਨਵੰਬਰ November ਨੂੰ ਵਿਸ਼ਵ ਡਾਇਬੀਟੀਜ਼ ਦਿਵਸ World Diabetes Day ਮਨਾਇਆ ਜਾਂਦਾ ਹੈ। ਇਹ ਦਿਵਸ ਮਨਾਉਣ ਦਾ ਉਦੇਸ਼ ਲੋਕਾਂ ਨੂੰ ਸ਼ੂਗਰ ਦੇ ਰੋਗ ਬਾਰੇ ਜਾਗਰੂਕ Aware ਕਰਨਾ ਹੈ ਕਿਉਂਕਿ ਇਸ ਵੇਲੇ ਸ਼ੂਗਰ ਦੀ ਬੀਮਾਰੀ ਤੋਂ ਪੀਡ਼ਤ ਦੋ ਵਿਚੋਂ ਇੱਕ ਮਨੁੱਖ ਨੇ ਹਾਲੇ ਤਕ ਆਪਣੀ ਜਾਂਚ ਹੀ ਨਹੀਂ ਕਰਾਈ ਭਾਵ ਉਸ ਨੂੰ ਪਤਾ ਹੀ ਨਹੀਂ ਕਿ ਉਹ ਸ਼ੂਗਰ ਰੋਗ ਤੋਂ ਪੀਡ਼ਤ ਹੈ।
ਸ਼ੂਗਰ ਰੋਗ ਦੀਆਂ ਨਿਸ਼ਾਨੀਆਂ Symptoms
ਹੁਣ ਅਸੀਂ ਤੁਹਾਨੂੰ ਸ਼ੂਗਰ ਰੋਗ ਦੀਆਂ ਨਿਸ਼ਾਨੀਆਂ ਬਾਰੇ ਜਾਣਕਾਰੀ ਦਿੰਦੇ ਹਾਂ । ਇਹ ਨਿਸ਼ਾਨੀਆਂ ਇਸ ਪ੍ਰਕਾਰ ਹਨ:-
ਵਾਰ ਵਾਰ ਪਿਸ਼ਾਬ ਆਉਣਾ,
ਵਾਰ ਵਾਰ ਪਿਆਸ ਲੱਗਣਾ
ਥਕਾਵਟ ਅਤੇ ਕਮਜ਼ੋਰੀ ਹੋਣਾ
ਬਹੁਤ ਜ਼ਿਆਦਾ ਭੁੱਖ ਲੱਗਣਾ
ਬਾਰ ਬਾਰ ਲਾਗ ਹੋਣਾ
ਜ਼ਖ਼ਮ ਦਾ ਦੇਰੀ ਨਾਲ ਠੀਕ ਹੋਣਾ
ਸੋ ਕਿਸਾਨ ਵੀਰੋ ਜੇਕਰ ਇਨ੍ਹਾਂ ਵਿੱਚੋਂ ਕੋਈ ਨਿਸ਼ਾਨੀ ਤੁਹਾਨੂੰ ਦਿਖਾਈ ਦਿੰਦੀ ਹੈ ਤਾਂ ਆਪਣਾ ਸ਼ੁਗਰ ਦਾ ਟੈਸਟ Test ਜ਼ਰੂਰ ਕਰਵਾਓ
ਜਿਹੜੇ ਲੋਕ ਸ਼ੂਗਰ ਦੀ ਬੀਮਾਰੀ ਤੋਂ ਪੀਡ਼ਤ ਹਨ ਜਾਂ ਜਿਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਸ਼ੂਗਰ ਦਾ ਰੋਗ ਨਾ ਹੋਵੇ ਉਹ ਹੇਠ ਲਿਖੀਆਂ ਸਾਵਧਾਨੀਆਂ ਵਰਤੋ Precautions
ਘਿਓ, ਤੇਲ, ਮੈਦਾ ਤੇ ਚੀਨੀ ਦੀ ਵਰਤੋਂ ਖਾਣੇ ਵਿੱਚ ਘੱਟ ਕਰੋ
ਰੋਜ਼ਾਨਾ ਜ਼ਿਆਦਾ ਫਲ ਅਤੇ ਸਬਜ਼ੀਆਂ ਦਾ ਸੇਵਨ ਕਰੋ
ਰੋਜ਼ਾਨਾ ਅੱਧਾ ਘੰਟਾ ਸੈਰ ਕਰੋ ਅਤੇ ਹਫ਼ਤੇ ਵਿੱਚ ਘੱਟੋ ਘੱਟ ਪੰਜ ਦਿਨ ਕਸਰਤ ਕਰੋ
ਬੀੜੀ ਸਿਗਰਟ ਦੀ ਵਰਤੋਂ ਨਾ ਕਰੋ
ਆਪਣੇ ਸਰੀਰ ਦਾ ਵਜ਼ਨ ਨਾ ਵਧਣ ਦਿਓ
ਮਾਨਸਾ, 14 ਨਵੰਬਰ:
ਸੰਗਰੂਰ, 21 ਜਨਵਰੀ ( Only Agriculture ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ PAU ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਅਗਵਾਈ ਹੇਠ ਫਾਰਮ ਸਲਾਹਕਾਰ ਸੇਵਾ ਕੇ...