Tuesday, March 28, 2023

ਪਸ਼ੂ ਪਾਲਣ ਵਿਭਾਗ ਸੂਰ ਪਾਲਣ ਤੇ ਬੱਕਰੀ ਪਾਲਣ ਦੀ ਦੇਵੇਗਾ ਟ੍ਰੇਨਿੰਗ

--ਡਿਪਟੀ ਡਾਇਰੈਕਟਰ ਨੇ ਟ੍ਰੇਨਿੰਗਾਂ ਦਾ ਸ਼ਡਿਊਲ ਕੀਤਾ ਸਾਂਝਾ

--ਟ੍ਰੇਨਿੰਗ ਦੇ ਚਾਹਵਾਨ ਸਬੰਧਤ ਵੈਟਨਰੀ ਅਫ਼ਸਰਾਂ ਨਾਲ ਕਰਨ ਰਾਬਤਾ


ਮੋਗਾ, 28 ਮਾਰਚ:
ਪੰਜਾਬ ਸਰਕਾਰ ਸੂਬੇ ਵਿੱਚ ਪਸ਼ੂ ਪਾਲਣ ਦਾ ਧੰਦਾ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ। ਸੂਬੇ ਦਾ ਪਸ਼ੂ ਪਾਲਣ ਵਿਭਾਗ ਪਸ਼ੂ ਪਾਲਕਾਂ ਨੂੰ ਉੱਚ ਦਰਜੇ ਦੀਆਂ ਸਹੂਲਤਾਂ ਪ੍ਰਦਾਨ ਕਰਵਾਉਣ ਤੋਂ ਇਲਾਵਾ ਸਮੇਂ-ਸਮੇਂ ਉੱਪਰ ਪਸ਼ੂ ਪਾਲਕਾਂ ਨੂੰ ਮਾਹਿਰ ਸਟਾਫ਼ ਦੁਆਰਾ ਟ੍ਰੇਨਿੰਗਾਂ ਵੀ ਮੁਹੱਈਆ ਕਰਵਾ ਰਿਹਾ ਹੈ ਤਾਂ ਕਿ ਉਨ੍ਹਾਂ ਦੇ ਧੰਦੇ ਨੂੰ ਹੋਰ ਪ੍ਰਫੁੱਲਿਤ ਕੀਤਾ ਜਾ ਸਕੇ। ਵਿਭਾਗ ਦੀਆਂ ਟ੍ਰੇਨਿੰਗਾਂ ਜਰੀਏ ਪਸ਼ੂ ਪਾਲਕ ਆਪਣੀਆਂ ਆਮਦਨਾਂ ਵਿੱਚ ਚੋਖਾ ਵਾਧਾ ਕਰ ਰਹੇ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਡਾ. ਹਰਵੀਨ ਕੌਰ ਧਾਲੀਵਾਲ ਨੇ ਦੱਸਿਆ ਕਿ ਹੁਣ ਦਫ਼ਤਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ (ਟ੍ਰੇਨਿੰਗ ਅਤੇ ਪ੍ਰਸਾਰ) ਪਟਿਆਲਾ (ਰੌਣੀ ਫਾਰਮ) ਵਿਖੇ ਪਸ਼ੂ ਪਾਲਕਾਂ ਲਈ ਸੂਰ ਪਾਲਣ ਅਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ। ਟ੍ਰੇਨਿੰਗ ਦੇ ਸ਼ਡਿਊਲ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਿਤੀ 5  ਅਪ੍ਰੈਲ ਤੋਂ 6 ਅਪ੍ਰੈਲ, 11 ਤੋਂ 12 ਅਪ੍ਰੈਲ, 18 ਤੋਂ 19 ਅਪ੍ਰੈਲ ਤੱਕ ਬੱਕਰੀ ਪਾਲਣ ਦੀ ਟ੍ਰੇਨਿੰਗ ਅਤੇ 24 ਤੋਂ 28 ਅਪ੍ਰੈਲ, 2023 ਤੱਕ ਸੂਰ ਪਾਲਣ ਦੀ ਟ੍ਰੇਨਿੰਗ ਆਯੋਜਿਤ ਹੋ ਰਹੀ ਹੈ।ਇਸ ਟ੍ਰੇਨਿੰਗ ਵਿੱਚ ਮਾਹਿਰਾਂ ਵੱਲੋਂ ਬੱਕਰੀ ਪਾਲਣ, ਸੂਰ ਪਾਲਣ ਦੇ ਕਿੱਤੇ ਵਿੱਚ ਸਹਾਈ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣਗੀਆਂ। ਵਧੇਰੀ ਜਾਣਕਾਰੀ ਲਈ ਸੰਪਰਕ ਨੰਬਰ 9814551648 ਉੱਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਇਸ ਕਿੱਤੇ ਨੂੰ ਪਹਿਲੀ ਵਾਰ ਅਪਣਾਉਣ ਜਾ ਰਹੇ ਅਤੇ ਇਹ ਧੰਦਾ ਕਰ ਰਹੇ ਦੋਨੋਂ ਤਰ੍ਹਾਂ ਦੇ ਵਿਅਕਤੀਆਂ ਨੂੰ ਇਸ ਟ੍ਰੇਨਿੰਗ ਵਿੱਚ ਸ਼ਮੂਲੀਅਤ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਵਿੱਚ ਪਸ਼ੂ ਪਾਲਕਾਂ ਲਈ ਪੰਜਾਬ ਸਰਕਾਰ ਦੀਆਂ ਲਾਹੇਵੰਦ ਸਕੀਮਾਂ ਬਾਰੇ ਵੀ ਜਾਗਰੂਕਤਾ ਫੈਲਾਈ ਜਾਵੇਗੀ।    
ਡਾ. ਹਰਵੀਨ ਕੌਰ ਨੇ ਦੱਸਿਆ ਕਿ ਜਿਹੜੇ ਜਿਹੜੇ ਵੀ ਵਿਅਕਤੀ/ਪਸ਼ੂ ਪਾਲਕ ਇਸ ਟ੍ਰੇਨਿੰਗ ਵਿੱਚ ਭਾਗ ਲੈਣਾ ਚਹੁੰਦੇ ਹਨ ਉਹ ਆਪਣੇ ਇਲਾਕੇ ਦੇ ਸਬੰਧਤ ਵੈਟਨਰੀ ਅਫ਼ਸਰਾਂ ਨਾਲ ਸੰਪਰਕ  ਕਰ ਸਕਦੇ ਹਨ।
ਉਨ੍ਹਾਂ ਸਮੂਹ ਪਸ਼ੂ ਪਾਲਕਾਂ ਅਤੇ ਪਸ਼ੂ ਪਾਲਣ ਦਾ ਕਿੱਤਾ ਅਪਣਾਉਣ ਦੇ ਚਾਹਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਵਿਅਕਤੀ ਇਨ੍ਹਾਂ ਮਹੱਤਵਪੂਰਨ ਟ੍ਰੇਨਿੰਗਾਂ ਵਿੱਚ ਸ਼ਮੂਲੀਅਤ ਕਰਕੇ ਆਪਣੇ ਧੰਦੇ ਨੂੰ ਪ੍ਰਫੁੱਲਤਾ ਵੱਲ ਲਿਜਾਣ।

No comments:

Post a Comment

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...