ਮਾਨਸਾ, 3 ਫਰਵਰੀ: (Only Agriculture)
All about Agriculture, Horticulture and Animal Husbandry and Information about Govt schemes for Farmers
Monday, February 2, 2026
ਸਰ੍ਹੋਂ ਦੀ ਫਸਲ ਦੀ ਕਾਸ਼ਤ ਬਾਰੇ ਸਿਖਲਾਈ ਪ੍ਰੋਗਰਾਮ ਸ਼ੁਰੂ
Sunday, February 1, 2026
ਫਾਜ਼ਿਲਕਾ ਜ਼ਿਲ੍ਹੇ ਵਿਚ ਲਾਗੂ ਹੋਣ ਜਾ ਰਹੀ ਹੈ ਨਵੀਂ ਖੇਤੀਬਾੜੀ ਸਕੀਮ
ਧਨ-ਧਾਣਿਆ ਕ੍ਰਿਸ਼ੀ ਯੋਜਨਾ Pradhan Mantri Dhan Dhanya Krishi Yojna ਦੇ ਪ੍ਰਭਾਵਸ਼ਾਲੀ ਲਾਗੂ ਹੋਣ ਲਈ ਅਹਿਮ ਮੀਟਿੰਗ ਦਾ ਆਯੋਜਨ
ਫਾਜ਼ਿਲਕਾ 2 ਫਰਵਰੀ
Fazilka ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਧਾਨ ਮੰਤਰੀ ਧਨ-ਧਾਣਿਆ ਕ੍ਰਿਸ਼ੀ ਯੋਜਨਾ Pradhan Mantri Dhan Dhanya Krishi Yojna ਦੇ ਪ੍ਰਭਾਵਸ਼ਾਲੀ ਲਾਗੂ ਹੋਣ ਲਈ ਅੱਜ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਹ ਮੀਟਿੰਗ Fazilka ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਭਾਸ਼ ਚੰਦਰ ਦੀ ਅਗਵਾਈ ਹੇਠ ਹੋਈ । ਇਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਫਾਜਿਲਕਾ ਸ੍ਰੀਮਤੀ ਹਰਪ੍ਰੀਤ ਪਾਲ ਕੌਰ ਅਤੇ ਖੇਤੀਬਾੜੀ ਅਫਸਰ ਸ੍ਰੀਮਤੀ ਮਮਤਾ ਲੂਣਾ ਸਮੇਤ ਯੋਜਨਾ ਨਾਲ ਸੰਬੰਧਿਤ ਸਾਰੇ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਰਹੇ। ਇਸ ਮੌਕੇ ਪ੍ਰਧਾਨ ਮੰਤਰੀ ਧਨ-ਧਾਣਿਆ ਯੋਜਨਾ Pradhan Mantri Dhan Dhanya Krishi Yojna ਦੇ ਟੀਚਿਆਂ, ਪ੍ਰਗਤੀ ਅਤੇ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਬੈਠਕ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ Pradhan Mantri Dhan Dhanya Krishi Yojna ਯੋਜਨਾ ਦੇ ਲਾਭ ਅਸਲ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਉਹਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਧਨ-ਧਾਣਿਆ ਕ੍ਰਿਸ਼ੀ ਯੋਜਨਾ Pradhan Mantri Dhan Dhanya Krishi Yojnaਜੋ ਕਿ ਪਿਛਲੇ ਸਾਲ ਲਾਂਚ ਕੀਤੀ ਗਈ ਸੀ, ਦੇਸ਼ ਵਿੱਚ ਖੇਤੀਬਾੜੀ ਅਤੇ ਕਿਸਾਨਾਂ ਦੇ ਜੀਵਨ ਨੂੰ ਉਚਾ ਚੁੱਕਣ ਲਈ ਇੱਕ ਬਹੁਤ ਮਹੱਤਵਪੂਰਨ ਪਹਿਲਕਦਮੀ ਹੈ। ਇਸ ਦਾ ਮੁੱਖ ਉਦੇਸ਼ ਘੱਟ ਉਤਪਾਦਕਤਾ ਵਾਲੇ 100 ਜ਼ਿਲ੍ਹਿਆਂ ਵਿੱਚ ਖੇਤੀਬਾੜੀ ਨੂੰ ਆਧੁਨਿਕ, ਟਿਕਾਊ ਅਤੇ ਲਾਭਦਾਇਕ ਬਣਾਉਣਾ ਹੈ। ਇਸ ਅਨੁਸਾਰ ਯੋਜਨਾ ਦਾ ਮੁੱਖ ਟੀਚਾ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਆਮਦਨ ਵਧਾਉਣਾ ਹੈ, ਜੋ ਆਪਣੀ ਖੇਤੀ ਉਪਜ ਨੂੰ ਵਧਾ ਕੇ ਅਤੇ ਲਾਗਤਾਂ ਨੂੰ ਘਟਾ ਕੇ ਕੀਤਾ ਜਾਵੇਗਾ।
ਮੀਟਿੰਗ ਦੇ ਅੰਤ ਵਿੱਚ ਸਾਰੇ ਸੰਬੰਧਿਤ ਵਿਭਾਗਾਂ ਨੂੰ ਆਪਣੀ-ਆਪਣੀ ਕਾਰਵਾਈ ਯੋਜਨਾ ਤਿਆਰ ਕਰਕੇ ਜਲਦ ਜਮ੍ਹਾਂ ਕਰਵਾਉਣ ਲਈ ਆਦੇਸ਼ ਦਿੱਤੇ ਗਏ ਤਾਂ ਜੋ ਯੋਜਨਾ ਨੂੰ ਸਮੇਂ-ਸਿਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ।
Friday, January 30, 2026
ਆਤਮਾ ਸਕੀਮ ਅਧੀਨ ਸਾਲ ਐਕਸ਼ਨ ਪਲਾਨ ਤਿਆਰ ਕਰਨ ਲਈ ਵੱਖ—ਵੱਖ ਵਿਭਾਗਾਂ ਨਾਲ ਮੀਟਿੰਗ
ਮਾਨਸਾ, 30 ਜਨਵਰੀ:
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹਰਵਿੰਦਰ ਸਿੰਘ ਸਿੱਧੂ, ਮੁੱਖ ਖੇਤੀਬਾੜੀ ਅਫਸਰ, ਮਾਨਸਾ—ਕਮ—ਪ੍ਰੋਜੈਕਟ ਡਾਇਰੈਕਟਰ (ATMA) ਮਾਨਸਾ Mansa ਦੀ ਪ੍ਰਧਾਨਗੀ ਵਿੱਚ ਸਬੰਧਤ ਵਿਭਾਗਾਂ ਨਾਲ ਜ਼ਿਲ੍ਹਾ ਐਕਸ਼ਨ ਪਲਾਨ Action Plan ਤਿਆਰ ਕਰਨ ਲਈ ਵਿਸ਼ੇਸ਼ ਮੀਟਿੰਗ ਕੀਤੀ ਗਈ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ—ਕਮ—ਪ੍ਰੋਜੈਕਟ ਡਾਇਰੈਕਟਰ (ATMA Scheme) ਹਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਆਤਮਾ ਸਕੀਮ ATMA Scheme ਅਧੀਨ ਖੇਤੀਬਾੜੀ ਵਿਭਾਗ ਦੁਆਰਾ ਵੱਖ—ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਕਿਸਾਨ ਹਿੱਤ ਵਿੱਚ ਗਤੀਵਿਧੀਆਂ ਜਿਵੇਂ ਕਿ ਐਕਸਪੋਜਰ ਵਿਜ਼ਿਟ, ਟਰੇਨਿੰਗ, ਖੇਤੀ ਪ੍ਰਦਰਸ਼ਨੀਆਂ, ਫੀਲਡ ਡੇਅ Field Day, ਕਿਸਾਨ ਮੇਲੇ, ਕਿਸਾਨ ਗੋਸ਼ਟੀਆਂ ਅਤੇ ਲਿਟਰੇਚਰ ਦੀ ਵੰਡ ਆਦਿ ਕੀਤੀਆਂ ਜਾਂਦੀਆਂ ਹਨ। ਸਾਲ 2026—27 ਦੌਰਾਨ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਚਮਨਦੀਪ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ (ATMA) ਨੇ ਦੱਸਿਆ ਕਿ ਇਹ ਸਕੀਮ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀ 60:40 ਦੇ ਅਨੁਪਾਤ ਵਿੱਚ ਹੈ। ਇਹ ਇੱਕ ਅਜਿਹੀ ਸਕੀਮ ਹੈ ਜਿਸ ਵਿੱਚ ਕਿਸਾਨਾਂ ਤੋਂ ਸੁਝਾਅ ਲੈ ਕੇ ਬਲਾਕ ਪੱਧਰ ਦਾ ਐਕਸ਼ਨ ਪਲਾਨ ਤਿਆਰ ਕੀਤਾ ਜਾਂਦਾ ਹੈ ਅਤੇ ਬਲਾਕਾਂ ਦੁਆਰਾ ਤਿਆਰ ਕੀਤਾ ਜਾਂਦਾ ਪਲਾਨ fiabQ/ ਵਿੱਚ ਕੰਪਾਇਲ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਜਾਂਦਾ ਹੈ।
ਇਸ w"e/ ਮਨਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਮਾਨਸਾ, ਡਾ. ਦੁਸਯੰਤ, ਸੀਨੀਅਰ ਵੈਟਰਨਰੀ ਅਫਸਰ, ਪਸ਼ੂ ਪਾਲਣ ਵਿਭਾਗ, ਮਾਨਸਾ, ਹਰਪਿੰਦਰ ਸਿੰਘ, ਐੱਸ.ਸੀ.ਓ., ਭੂਮੀ ਅਤੇ ਜਲ ਸੰਭਾਲ ਵਿਭਾਗ, ਮਾਨਸਾ, ਪ੍ਰਭਦਿਆਲ ਸਿੰਘ, ਐੱਫ.ਓ., ਮੱਛੀ ਪਾਲਣ ਵਿਭਾਗ, ਮਾਨਸਾ, ਕਮਲਜੀਤ ਸਿੰਘ, ਡੀ.ਓ.ਆਈ. ਡੇਅਰੀ ਵਿਭਾਗ (ਮਾਨਸਾ), ਬਲਜੀਤ ਸਿੰਘ, ਬਲਾਕ ਰੇਂਜ ਅਫਸਰ, ਮਾਨਸਾ, ਰਣਵੀਰ ਸਿੰਘ, ਸਹਾਇਕ ਪ੍ਰੋਫੈਸਰ ਕ੍ਰਿਸੀ ਵਿਗਿਆਨ ਕੇਂਦਰ, ਮਾਨਸਾ, ਸੁਖਦੇਵ ਸਿੰਘ, ਵਣ ਰੇਂਜ ਅਫਸਰ, ਮਾਨਸਾ, ਇੰਜ. ਅਲੋਕ ਗੁਪਤਾ, ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਅਤੇ ਸਿਮਰਜੀਤ ਸਿੰਘ, ਸੀਨੀਅਰ ਸਹਾਇਕ ਹਾਜ਼ਰ ਸਨ।
ਕ੍ਰਿਸ਼ੀ ਵਿਗਿਆਨ ਕੇਂਦਰ, ਐਸ.ਏ.ਐਸ. ਨਗਰ ਦੀ ਵਿਗਿਆਨਿਕ ਸਲਾਹਕਾਰ ਕਮੇਟੀ ਮੀਟਿੰਗ ਸੰਪੰਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 29 ਜਨਵਰੀ:
ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਪਾਲਣ ਯੂਨੀਵਰਸਿਟੀ, ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿਖਿਆ ਅਤੇ ਕਮੇਟੀ ਦੇ ਚੇਅਰਮੈਨ ਡਾ. ਰਵਿੰਦਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਕੁਰਾਲੀ ਵਿਖੇ ਕ੍ਰਿਸ਼ੀ ਵਿਗਿਆਨ ਕੇਂਦਰ, KVK ਐਸ.ਏ.ਐਸ. ਨਗਰ (Mohali) ਦੀ ਵਿਗਿਆਨਿਕ ਸਲਾਹਕਾਰ ਕਮੇਟੀ ਦੀ ਸੱਤਵੀਂ ਮੀਟਿੰਗ ਮਿਤੀ 29.01.2026 ਨੂੰ ਹੋਈ ਜਿੱਥੇ ਉਹਨਾਂ ਕੇ.ਵੀ.ਕੇ.ਐਸ.ਏ.ਐਸ. ਨਗਰ ਦੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ। ਪ੍ਰੋਗਰਾਮ ਦੌਰਾਨ ਡਿਪਟੀ ਡਾਇਰੈਟਰ ਕੇ.ਵੀ.ਕੇ.,ਐਸ.ਏ.ਐਸ. ਨਗਰ, ਡਾ. ਬਲਬੀਰ ਸਿੰਘ ਖੱਦਾ ਨੇ ਵੱਖ ਵੱਖ ਮਹਿਕਮਿਆਂ ਤੋਂ ਆਏ ਹੋਏ ਅਧਿਕਾਰੀਆਂ ਅਤੇ ਅਫਸਰ ਸਾਹਿਬਾਨਾਂ ਦਾ ਪ੍ਰੋਗਰਾਮ ਵਿੱਚ ਸ਼ਿਕਰਤ ਕਰਨ ਲਈ ਸਵਾਗਤ ਕੀਤਾ। ਪ੍ਰੋਗਰਾਮ ਦੌਰਾਨ ਕੇ.ਵੀ.ਕੇ. ਐਸ.ਏ.ਐਸ. ਨਗਰ ਤੋਂ ਡਾ. ਮੁਨੀਸ਼ ਸ਼ਰਮਾ ਨੇ ਸਾਲ 2025 ਦੌਰਾਨ ਕੇ.ਵੀ.ਕੇ. ਦੀਆਂ ਗਤੀਵਿਧੀਆਂ ਦੀ ਪ੍ਰਗਤੀ ਰਿਪੋਰਟ ਵਿਸਥਾਰ ਪੂਰਵਕ ਪੇਸ਼ ਕੀਤੀ। ਉਹਨਾਂ ਕੇ.ਵੀ.ਕੇ. ਦੁਆਰਾ ਲਗਾਏ ਜਾ ਰਹੇ ਕਿੱਤਾ ਮੁੱਖੀ ਸਿਖਲਾਈ ਕੋਰਸ, ਕਿਸਾਨ ਸਿਖਲਾਈ ਕੈਂਪ, ਪਹਿਲੇ ਦਰਜੇ ਦੇ ਪ੍ਰਦਰਸ਼ਨੀ ਪਲਾਟਾਂ, ਤੇਲ ਬੀਜ਼ ਫਸਲਾਂ, ਘਰੇਲੂ ਬਗੀਚੀ ਅਤੇ ਪਰਾਲੀ ਦੀ ਸਾਂਭ-ਸੰਭਾਲ ਦੇ ਪ੍ਰੋਜੈਕਟਾਂ ਉੱਤੇ ਚਾਨਣਾ ਪਾਇਆ। ਇਸ ਮੌਕੇ ਦੌਰਾਨ ਡਾ. ਗਰੇਵਾਲ ਨੇ ਕਿਸਾਨਾਂ, ਪਸ਼ੂ ਪਾਲਕਾਂ ਅਤੇ ਕਿਸਾਨ ਮਹਿਲਾਵਾਂ ਨੂੰ ਸਹਾਇਕ ਧੰਦੇ ਅਪਣਾ ਕੇ ਆਮਦਨ ਵਿੱਚ ਵਾਧਾ ਕਰਨ ਦਾ ਸੰਦੇਸ਼ ਦਿੱਤਾ ਅਤੇ ਨਾਲ ਹੀ ਇਸ ਸਬੰਧੀ ਕੇ.ਵੀ.ਕੇ. ਮਾਹਿਰਾਂ ਦਾ ਸਹਿਯੋਗ ਲੈਣ ਲਈ ਕਿਹਾ। ਉਹਨਾਂ ਮੀਟਿੰਗ ਵਿੱਚ ਆਏ ਹੋਏ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ। ਕੇ. ਵੀ.ਕੇ. ਐਸ.ਏ. ਐਸ. ਨਗਰ ਤੋਂ ਡਾ. ਹਰਮੀਤ ਕੌਰ ਨੇ ਪ੍ਰੋਗਰਾਮ ਵਿੱਚ ਆਏ ਹੋਏ ਅਧਿਕਾਰੀਆਂ ਦਾ ਵੱਡਮੁੱਲੇ ਵਿਚਾਰ ਪੇਸ਼ ਕਰਨ ਲਈ ਧੰਨਵਾਦ ਕੀਤਾ। ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫਸਰ, ਐਸ.ਏ.ਐਸ. ਨਗਰ, ਸ੍ਰੀ ਗੁਰਮੇਲ ਸਿੰਘ, ਡਾ. ਉਧੈਵੀਰ ਸਿੰਘ ਚਾਹਲ (ਪ੍ਰੋਫੈਸਰ, ਪਸ਼ੂ ਅਹਾਰ ਵਿਭਾਗ), ਡਾ. ਮਨਦੀਪ ਸਿੰਗਲਾ (ਪ੍ਰਿੰਸੀਪਲ ਸਾਇੰਸਦਾਨ), ਡਾ. ਸਤਬੀਰ ਸਿੰਘ (ਡਿਪਟੀ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ, ਰੂਪਨਗਰ), ਹਰਦੀਪ ਕੌਰ(ਸਹਾਇਕ ਨਿਰਦੇਸ਼ਕ ਮੱਛੀ ਪਾਲਣ)ਐਸ.ਏ.ਐਸ. ਨਗਰ, ਡਾ. ਹਰਿੰਦਰ ਸਿੰਘ (ਸੀਨੀਅਰ ਵੈਟਰਨਰੀ ਅਫਸਰ, ਖਰੜ), ਸ੍ਰੀ ਐਮ.ਖੇ.ਭਾਰਧਵਾਜ (ਲੀਡ ਜ਼ਿਲ੍ਹਾ ਮੈਨੇਜਰ), ਡਾ. ਕੁਲਵਿੰਦਰ ਸਿੰਘ, (ਸਹਾਇਕ ਪ੍ਰੋਫੈਸਰ) ਅਤੇ ਇਲਾਕੇ ਦੇ ਅਗਾਂਹਵਧੂ ਕਿਸਾਨ ਸ. ਭੁਪਿੰਦਰ ਸਿੰਘ, ਸ਼੍ਰੀਮਤੀ ਅੰਜਨਾ ਲਿਖਿਆਨੀ, ਮਨਜਿੰਦਰ ਸਿੰਘ (ਪਸ਼ੂ ਪਾਲਕ), ਜਗਦੀਪ ਸਿੰਘ ਸ਼ੇਰਗਿੱਲ ਆਦਿ ਹਾਜ਼ਰ ਸਨ।
Thursday, January 29, 2026
ਪੀ.ਏ.ਯੂ. ਫ਼ਾਰਮ ਸਲਾਹਕਾਰ ਸੇਵਾ ਕੇਂਦਰ ਵੱਲੋਂ ਪਿੰਡ ਪੰਡੋਰੀ ਵਿੱਚ ਕਿਸਾਨ ਸਿਖ਼ਲਾਈ ਕੈਂਪ ਲਗਾਇਆ
ਮਹਿਲ ਕਲਾਂ (ਬਰਨਾਲਾ), 29 ਜਨਵਰੀ
ਕਣਕ ਤੋਂ ਕਿਵੇਂ ਲਈਏ ਵੱਧ ਝਾੜ, ਬਾਰਿਸ਼ਾਂ ਤੋਂ ਬਾਅਦ ਕਣਕ ਦੀ ਦੇਖਭਾਲ
ਪਿੱਛਲੇ ਦਿਨਾਂ ਵਿਚ ਪੰਜਾਬ, ਹਰਿਆਣਾ ਸਮੇਤ ਉੱਤਰੀ ਪੱਛਮੀ ਭਾਰਤ ਵਿਚ ਚੰਗਾ ਮੀਂਹ Rain by Western Disturbance ਪਿਆ ਹੈ। ਇਸ ਮੀਂਹ ਕਾਰਨ ਜਿੱਥੇ ਕਣਕ ਦੀ ਫਸਲ Water Logging in Wheat Crop ਵਿਚ ਪਾਣੀ ਜਿਆਦਾ ਖੜ੍ਹ ਗਿਆ ਉਥੇ ਫਸਲ ਦੇ ਪੀਲੇ Yellowish Wheat Crop Problem ਪੈਣ ਦੀ ਸ਼ਿਕਾਇਤ ਮਿਲ ਰਹੀ ਹੈ। ਇਸ ਤੋਂ ਬਿਨ੍ਹਾਂ ਆਉਣ ਵਾਲੇ ਦਿਨਾਂ ਵਿਚ ਕਣਕ ਦੀ ਦੇਖਭਾਲ ਲਈ ਬਹੁਤ ਮਹੱਤਵਪੂਰਨ ਤਾਂ ਕਿ ਕਿਸਾਨਾਂ ਨੂੰ ਚੰਗਾ ਝਾੜ ਮਿਲੇ। ਇਸ ਲਈ ਕਣਕ ਤੋਂ ਚੰਗਾ ਝਾੜ ਲੈਣ ਲਈ ਕੁਝ ਸਵਾਲ ਜਵਾਬ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ।
1. ਕਣਕ ਵਿਚ ਮੀਂਹ ਦਾ ਪਾਣੀ ਖੜ੍ਹਨ ਨਾਲ ਕਣਕ ਪੀਲੀ ਪੈ ਰਹੀ ਹੈ, ਕੀ ਕਰੀਏ?
ਜਵਾਬ: ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ PAU Ludhian ਦੀ ਸ਼ਿਫਾਰਸ ਹੈ ਕਿ ਜਿੱਥੇ ਕਣਕ ਦੇ ਖੇਤਾਂ ਵਿਚ ਪਾਣੀ ਖੜ੍ਹਨ ਨਾਲ Water Logging in Wheat Crop due to Heavy Rain ਕਣਕ ਪੀਲੀ ਪੈ ਰਹੀ ਹੈ ਉਥੇ ਆਪਾਂ ਯੂਰੀਏ Urea Broadcasting ਦਾ ਛੱਟਾ ਨਹੀਂ ਦੇਣਾ ਹੈ ਸਗੋਂ ਆਪਾਂ ਯੂਰੀਆ Urea Spray ਦੀ ਸਪਰੇ ਕਰ ਸਕਦੇ ਹਾਂ। ਇਸ ਲਈ 9 ਕਿਲੋ ਯੂਰੀਆ Urea ਨੂੰ 300 ਲੀਟਰ ਪਾਣੀ ਚ ਘੋਲ ਕੇ ਸਪਰੇਅ ਕਰ ਦਿਓ। ਇਸ ਨਾਲ ਕਣਕ ਦਾ ਪੀਲਾਪਨ ਦੂਰ ਹੋਵੇਗਾ।
ਸੰਕੇਤਕ ਤਸਵੀਰ
ਆਉਣ ਵਾਲੇ ਦਿਨਾਂ ਵਿਚ ਵੀ ਕੁਝ ਪੱਛਮੀ ਚੱਕਰਵਾਤ Western Disturbance ਆ ਸਕਦੇ ਹਨ ਜਿਸ ਨਾਲ ਮੀਂਹ ਪੈ ਸਕਦਾ ਹੈ। ਯਕੀਨੀ ਬਣਾਓ ਕਿ ਜਿਆਦਾ ਪਾਣੀ ਖੇਤ ਵਿਚ ਖੜ੍ਹੇ ਨਾ, ਪਾਣੀ ਦੀ ਨਿਕਾਸੀ ਦਾ ਪ੍ਰਬੰਧ ਵੀ ਕਰੋ। ਬਾਕੀ ਧੁੱਪਾਂ ਨਾਲ ਅਤੇ ਥੱਲੇ ਜਿਰ਼ਨ ਨਾਲ ਵੀ ਪਾਣੀ ਸੁੱਕ ਜਾਵੇਗਾ।
2. ਕਣਕ ਦੀ ਪਛੇਤੀ ਬਿਜਾਈ ਕੀਤੀ ਸੀ, ਮੀਂਹ ਦਾ ਪਾਣੀ ਖੇਤ ਵਿਚ ਖੜ੍ਹਾ ਹੈ। ਯੂਰੀਆ ਦੀ ਦੁਜੀ ਕਿਸਤ ਹਾਲੇ ਪਾਈ ਨਹੀਂ ਤਾਂ ਕੀ ਕਰੀਏ?
ਜਵਾਬ: ਜੇਕਰ ਪਛੇਤੀ ਬੀਜੀ ਕਣਕ Late Sown Wheat ਵਿਚ ਯੂਰੀਆ Second Dose of Urea in Late Sown Wheat ਦੀ ਹਾਲੇ ਦੂਜੀ ਕਿਸਤ ਨਹੀਂ ਪਾਈ ਅਤੇ ਖੇਤ ਵਿਚ ਪਾਣੀ ਖੜ੍ਹਾ ਤਾਂ ਖਾਦ ਦਾ ਛਿੱਟਾ ਨਾ ਦਿਓ। ਇਸ ਨਾਲ ਇਹ ਖਾਦ ਪਾਣੀ ਦੇ ਨਾਲ ਧਰਤੀ ਥੱਲੇ ਚੱਲੀ ਜਾਵੇਗੀ ਅਤੇ ਪੌਦੇ ਨੂੰ ਨਹੀਂ ਮਿਲੇਗੀ ਅਤੇ ਧਰਤੀ ਹੇਠਲੇ ਪਾਣੀ ਤੱਕ ਨੂੰ ਪ੍ਰਦੁਸਿਤ ਕਰੇਗੀ।
ਇਸ ਲਈ 15 ਕਿਲੋ ਯੂਰੀਆ Urea ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੀ ਦਰ ਨਾਲ ਛਿੜਕੋ ਅਤੇ 10-12 ਦਿਨ ਬਾਅਦ ਫਿਰ 15 ਕਿਲੋ ਯੂਰੀਆ Urea ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਮੁੜ ਛਿੜਕੋ। ਇਸ ਨਾਲ ਯੂਰੀਆ ਦੀ ਘਾਟ ਪੂਰੀ ਹੋ ਜਾਵੇਗੀ।
3. ਪਿੱਛੇਤੀ ਕਣਕ ਵਿਚੋਂ ਪਾਣੀ ਸੁੱਕ ਗਿਆ ਹੈ, ਪਰ ਹਾਲੇ ਯੂਰੀਆ ਦੀ ਦੂਜੀ ਕਿਸਤ ਨਹੀਂ ਪਾਈ ਹੈ?
ਜਵਾਬ: ਜੇਕਰ ਪਾਣੀ ਸੁੱਕ ਗਿਆ ਹੈ ਤਾਂ ਦੂਜੀ ਕਿਸਤ ਦੀ ਯੂਰੀਆ Second Dose of Urea in Wheat Crop ਛਿੱਟਾ ਦੇ ਕੇ ਪਾ ਸਕਦੇ ਹਾਂ।
4. ਕਣਕ ਨੂੰ ਕੁੱਲ ਕਿੰਨੀ ਯੂਰੀਆ ਪਾਈਏ?
ਜਵਾਬ: ਕਣਕ ਦੇ ਵੱਧ ਝਾੜ ਲੈਣ ਲਈ ਕਿਸੇ ਦੇ ਪਿੱਛੇ ਲੱਗ ਕੇ ਬੇਲੋੜੀਆਂ ਦਵਾਈਆਂ ਨਾ ਛਿੱੜਕੋ ਅਤੇ ਨਾ ਹੀ ਪ੍ਰਤੀ ਏਕੜ ਲਈ ਸਿਫਾਰਸ ਕੀਤੀ ਕੁੱਲ 110 ਕਿਲੋ ਤੋਂ ਵੱਧ ਯੂਰੀਆ Urea need of Wheat Crop ਵਰਤੋਂ। ਜਿਆਦਾ ਯੂਰੀਆ ਨਾਲ ਕਣਕ ਜਿਆਦਾ ਕੱਦ ਕਰ ਜਾਂਦੀ ਹੈ ਜਿਸ ਦੇ ਬਾਅਦ ਵਿਚ ਡਿੱਗਣ ਨਾਲ ਝਾੜ ਤੇ ਦਾਣਿਆਂ ਦੀ ਕੁਆਲਟੀ ਤੇ ਮਾੜਾ ਅਸਰ ਪੈਂਦਾ ਹੈ।
5. ਕਣਕ ਤੋਂ ਵੱਧ ਝਾੜ ਲੈਣ ਲਈ ਹੋਰ ਕੀ ਕੀਤਾ ਜਾਵੇ?
ਜਵਾਬ: ਕਣਕ ਤੋਂ ਵੱਧ ਝਾੜ ਲੈਣ ਲਈ ਪੰਜਾਬ ਖੇਤੀਬਾੜੀ ਯੁਨੀਵਰਸਿਟੀ PAU Ludhiana ਵੱਲੋਂ ਕਣਕ ਦੀ
![]() |
| ਸੰਕੇਤਕ ਤਸਵੀਰ |
ਪਹਿਲੀ ਸਪ੍ਰੇ ਗੋਭ ਦੇ ਕਰਨੀ ਹੈ ਅਤੇ ਦੂਜੀ ਜਦੋਂ ਬੱਲੀਆਂ ਬਾਹਰ ਆਉਂਦੀਆਂ ਹਨ। ਇਸ ਲਈ 4 ਕਿਲੋ ਪੋਟਾਸ਼ੀਅਮ ਨਾਈਟ੍ਰੇਟ Potassium Nitrate 13-0-45 ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੀ ਦਰ ਨਾਲ ਛਿੜਕਾਅ ਕਰਨਾ ਹੈ। ਇਸ ਤਰਾਂ ਇਸਦੇ ਦੋ ਛਿੜਕਾਅ ਕਰਨੇ ਹਨ। ਇਸ ਨਾਲ ਝਾੜ ਵੱਧਦਾ ਹੈ।
6. ਕਣਕ ਤੇ ਅਗੇਤੀ ਗਰਮੀ ਦੇ ਅਸਰ ਨੂੰ ਘੱਟ ਕਰਨ ਲਈ ਕੀ ਕੀਤਾ ਜਾਵੇ?
ਜਵਾਬ: ਮਾਰਚ ਦੀ ਅਗੇਤੀ ਗਰਮੀ Early Summer ਤੋਂ ਬਚਾਉਣ ਲਈ ਯੁਨੀਵਰਸਿਟੀ ਵੱਲੋਂ ਕਣਕ ਦੇ ਸੈਲੀਸਿਲਕ ਐਸਿਡ Silicic Acid ਦੇ ਦੋ ਛਿੜਕਾਅ ਕਰਨ ਦੀ ਸਿਫਾਰਸ ਕੀਤੀ ਗਈ ਹੈ। ਇਹ ਛਿੜਕਾਅ ਜਦੋਂ ਕਣਕ ਗੋਭ ਤੇ ਹੋਵੇ ਅਤੇ ਦੂਜਾ ਛਿੜਕਾਅ ਜਦੋਂ ਦੋਧਾ ਸਟੇਜ ਹੋਵੇ ਉਦੋਂ ਕਰਨਾ ਚਾਹੀਦਾ ਹੈ। ਇਸ ਲਈ 15 ਗ੍ਰਾਮ ਸੈਲਸਲੀਕ ਐਸਿਡ ਨੂੰ 450 ਮਿਲੀ ਲੀਟਰ ਇਥਾਇਲ ਅਲਕੋਲ Ethyl Alcohol ਦੇ ਵਿੱਚ ਪਹਿਲਾਂ ਘੋਲ ਲੈਣਾ ਹੈ ਕਿਉਂਕਿ ਇਹ ਸਿੱਧਾ ਪਾਣੀ ਵਿਚ ਨਹੀਂ ਘੁਲਦਾ ਹੈ ਅਤੇ ਫਿਰ ਇਸ ਘੋਲ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਇਸਦਾ ਪ੍ਰਤੀ ਏਕੜ ਦੀ ਦਰ ਨਾਲ ਛਿੜਕਾਅ ਕਰਨਾ ਹੈ। ਇਸ ਨਾਲ ਅਗੇਤੀ ਗਰਮੀ ਨਾਲ ਦਾਣਾ ਛੋਟਾ ਰਹਿਣ ਦੀ ਸਮੱਸਿਆ ਜਾਂ ਝਾੜ ਘੱਟਣ ਦੀ ਸਮੱਸਿਆ ਤੋਂ ਲਾਭ ਮਿਲਦਾ ਹੈ।
7. ਛਿੜਕਾਅ ਕਰਨ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਨੀਆਂ ਹਨ?
ਜਵਾਬ: ਉਪਰੋਕਤ ਛਿੜਕਾਅ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਉਣਾ ਹੈ ਕਿ ਸਪ੍ਰੇਅ ਪੰਪ Spray Pump Maintenance ਵਿਚ ਪਹਿਲਾਂ ਵਰਤੇ ਗਏ ਨਦੀਨ ਨਾਸ਼ਕ Weedicide ਦਵਾਈਆਂ ਦੇ ਅੰਸ਼ ਨਾ ਹੋਣ। ਇਸ ਲਈ ਪੰਪ ਨੂੰ ਚੰਗੀ ਤਰਾਂ ਧੋ ਕੇ ਜਿਸ ਲਈ ਸਰਫ ਦੀ ਵਰਤੋਂ ਕੀਤੀ ਜਾ ਸਕਦੀ ਹੈ ਫਿਰ ਹੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਪੰਪ ਵਿਚ ਨਦੀਨ ਨਾਸ਼ਕ ਦਵਾਈ ਦੇ ਅੰਸ਼ ਹੋਏ ਤਾਂ ਇਹ ਇਸ ਸਟੇਜ ਤੇ ਕਣਕ ਦੀ ਫਸਲ ਤੇ ਮਾੜਾ ਅਸਰ ਪਾ ਸਕਦੇ ਹਨ।
Wednesday, January 28, 2026
ਗੁਰੂ ਅੰਗਦ ਦੇਵ ਵੈਟਰਨਰੀ ਯੁਨੀਵਰਸਿਟੀ ਵੱਲੋਂ ਪੁਰਸ਼ਕਾਰਾਂ ਲਈ ਅਰਜੀਆਂ ਦੀ ਮੰਗ
ਲੁਧਿਆਣਾ: 28 ਜਨਵਰੀ (Only Agriculture)
![]() |
| ਸੰਕੇਤਕ ਤਸਵੀਰ |
ਮੇਲੇ ਵਿੱਚ ਮੱਝਾਂ, ਮੱਛੀ ਪਾਲਣ Fish Farming, ਸੂਰ ਪਾਲਣ Pig Farming ਅਤੇ ਬੱਕਰੀ ਪਾਲਣ Goat Farming ਵਰਗੀਆਂ ਸ਼੍ਰੇਣੀਆਂ ਵਿੱਚ ਪੁਰਸਕਾਰ ਦਿੱਤੇ ਜਾਣਗੇ। ਪੁਰਸਕਾਰ ਰਾਸ਼ੀ ਹੇਠ ਲਿਖੇ ਅਨੁਸਾਰ ਹੋਵੇਗੀ—
-ਅਗਾਂਹਵਧੂ ਮੱਝ ਪਾਲਣ ਲਈ 21,000 ਰੁਪਏ,
-ਅਗਾਂਹਵਧੂ ਮੱਛੀ ਪਾਲਣ ਲਈ 11,000 ਰੁਪਏ,
-ਅਗਾਂਹਵਧੂ ਸੂਰ ਪਾਲਣ ਅਤੇ ਬੱਕਰੀ ਪਾਲਣ ਲਈ 5,100–5,100 ਰੁਪਏ।
ਯੂਨੀਵਰਸਿਟੀ ਪ੍ਰਬੰਧਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇੱਛੁਕ ਪਸ਼ੂ ਪਾਲਕ ਆਪਣੀਆਂ ਅਰਜ਼ੀਆਂ 6 ਫਰਵਰੀ 2026 ਤੱਕ ਜਮ੍ਹਾਂ ਕਰਵਾ ਸਕਦੇ ਹਨ। ਅਰਜ਼ੀ ਦੇਣ ਲਈ ਯੂਨੀਵਰਸਿਟੀ ਦੀ ਅਧਿਕਾਰਿਕ ਵੈੱਬਸਾਈਟ
www.gadvasu.in/notices/12286 ’ਤੇ ਜਾ ਕੇ ਵੇਰਵੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਯੂਨੀਵਰਸਿਟੀ ਅਧਿਕਾਰੀਆਂ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਭਾਗ ਲੈ ਕੇ ਇਸ ਮੇਲੇ ਦਾ ਲਾਭ ਉਠਾਉਣ ਅਤੇ ਪਸ਼ੂ ਪਾਲਣ ਖੇਤਰ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨ।
Tuesday, January 27, 2026
ਬਾਸਮਤੀ ਵਿੱਚ ਖੇਤੀ ਰਸਾਇਣਾਂ ਦੀ ਸੁਚੱਜੀ ਵਰਤੋਂ
ਕੇਵੀਕੇ ਸ੍ਰੀ ਮੁਕਤਸਰ ਸਾਹਿਬ ਵੱਲੋਂ ਬਾਸਮਤੀ ਵਿੱਚ ਖੇਤੀ ਰਸਾਇਣਾਂ ਦੀ ਸੁਚੱਜੀ ਵਰਤੋਂ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ
ਸ੍ਰੀ ਮੁਕਤਸਰ ਸਾਹਿਬ, 27 ਜਨਵਰੀ:
ਕ੍ਰਿਸ਼ੀ ਵਿਗਿਆਨ ਕੇਂਦਰ, (KVK) ਸ੍ਰੀ ਮੁਕਤਸਰ ਸਾਹਿਬ Sri Muktsar Sahib ਵੱਲੋਂ ਏਪੀਡਾ APIDA ਦੇ ਸਹਿਯੋਗ ਨਾਲ "ਬਾਸਮਤੀ Basmati Rice ਵਿੱਚ ਖੇਤੀ ਰਸਾਇਣਾਂ ਦੀ ਸੁਚੱਜੀ ਵਰਤੋਂ ”ਸਬੰਧੀ ਜਾਗਰੂਕਤਾ ਕੈਂਪ" Farmer Training Camp ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜਿਲ੍ਹੇ ਦੇ 68 ਅਗਾਂਹ ਵਧੂ ਕਿਸਾਨਾਂ ਨੇ ਸ਼ਿਰਕਤ ਕੀਤੀ। ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਡਾ. ਕਰਮਜੀਤ ਸ਼ਰਮਾ ਨੇ ਭਾਗ ਲੈਣ ਵਾਲੇ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਬਾਸਮਤੀ Bsamati Rice ਵਿੱਚ ਖੇਤੀ ਰਸਾਇਣਾਂ ਦੀ ਸੁਚੱਜੀ ਵਰਤੋਂ ਬਾਰੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ।
ਪ੍ਰੋਗਰਾਮ ਦੌਰਾਨ, ਡਾ.ਪ੍ਰਮੋਦ ਕੁਮਾਰ ਤੋਮਰ, ਵਿਗਿਆਨੀ, ਏਪੀਡਾ ਨੇ ਬਾਸਮਤੀ ਦੀ ਫ਼ਸਲ ਵਿੱਚ ਖੇਤੀ ਰਸਾਇਣਾਂ ਦੀ ਰਹਿੰਦ-ਖੂੰਹਦ Chemical Residual in Rice Crop ਅਤੇ ਇਸ ਨਾਲ ਸਬੰਧਤ ਮਨੁੱਖੀ ਅਤੇ ਵਾਤਾਵਰਨ ਤੇ ਪ੍ਰਭਾਵਾਂ ਦਾ ਤਕਨੀਕੀ ਪੱਖ ਪੇਸ਼ ਕੀਤਾ। ਉਹਨਾਂ ਨੇ ਬਾਸਮਤੀ Basmati Rice ਦੀ ਫ਼ਸਲ ਉੱਪਰ ਕੁਝ ਖਾਸ ਖੇਤੀ ਰਸਾਇਣਾਂ ਦੀ ਵਰਤੋਂ ਤੇ ਲਗਾਈ ਪਾਬੰਦੀ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ।
ਇਸ ਦੇ ਨਾਲ ਨਾਲ ਉਹਨਾਂ ਨੇ ਇਹਨਾਂ ਨੇ ਪਾਬੰਦੀ Prohibited Chemical in Basmati Cultivation ਸ਼ੁਦਾ ਖੇਤੀ ਰਸਾਇਣਾਂ ਦੇ ਬਦਲਵੇਂ ਹੱਲ ਅਤੇ ਸਰਵਪੱਖੀ ਕੀਟ ਅਤੇ ਬਿਮਾਰੀ ਪ੍ਰਬੰਧਨ IPM ਬਾਰੇ ਸੰਪੂਰਨ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ। ਇਸ ਦੌਰਾਨ ਡਾ. ਵਿਵੇਕ ਕੁਮਾਰ, ਸਹਾਇਕ ਪ੍ਰੋਫ਼ੈਸਰ (ਫ਼ਸਲ ਵਿਗਿਆਨ) ਨੇ ਬਾਸਮਤੀ ਵਿੱਚ ਸਰਵਪੱਖੀ ਨਦੀਨ Weed Control ਅਤੇ ਖੁਰਾਕੀ ਤੱਤ Nutrition Management in Crop ਪ੍ਰਬੰਧਨ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ।
ਡਾ. ਸੁਖਜਿੰਦਰ ਸਿੰਘ, ਸਹਾਇਕ ਪ੍ਰੋਫ਼ੈਸਰ (ਫ਼ਲ ਵਿਗਿਆਨ) ਨੇ ਫ਼ਲਾਂ ਅਤੇ ਸਬਜੀਆਂ ਵਿੱਚ ਖੇਤੀ Vegetable Cultivation ਰਸਾਇਣਾਂ ਦੀ ਸੁਚੱਜੀ ਵਰਤੋਂ ਬਾਰੇ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਵਿਵੇਕ ਸ਼ਰਮਾ,ਸਹਾਇਕ ਪ੍ਰੋਫ਼ੈਸਰ (ਪਸ਼ੂ ਵਿਗਿਆਨ) ਨੇ ਪਸ਼ੂਆਂ Animal Husbandry ਵਿੱਚ ਹੋਣ ਵਾਲੀਆਂ ਬਿਮਾਰੀਆਂ ਅਤੇ ਚਿੱਚੜਾਂ ਦੀ ਰੋਕਥਾਮ ਲਈ ਦਵਾਈਆਂ ਦੀ ਯੋਗ ਵਰਤੋਂ ਬਾਰੇ ਚਾਨਣਾ ਪਾਇਆ।
ਇਸ ਦੌਰਾਨ ਕਿਸਾਨਾਂ ਨੂੰ ਬਾਸਮਤੀ ਵਿੱਚ ਖੇਤੀ ਰਸਾਇਣਾਂ ਦੀ ਸੁਚੱਜੀ ਵਰਤੋਂ ਸਬੰਧੀ ਸਾਹਿਤ ਵੀ ਵੰਡਿਆ ਗਿਆ। ਕੈਂਪ ਦੇ ਅਖੀਰ ਵਿੱਚ ਸ੍ਰੀਮਤੀ ਚਰਨਜੀਤ ਕੌਰ, ਡੈਮੋਸਟ੍ਰੇਟਰ, ਗ੍ਰਹਿ ਵਿਗਿਆਨ ਨੇ ਆਏ ਹੋਏ ਕਿਸਾਨਾਂ ਦਾ ਅਤੇ ਡਾ.ਪ੍ਰਮੋਦ ਕੁਮਾਰ ਤੋਮਰ ਦਾ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਧੰਨਵਾਦ ਕੀਤਾ। ਕਿਸਾਨਾਂ ਵੱਲੋਂ ਬਾਸਮਤੀ ਦੀ Basmati Rice Cultivation ਕਾਸ਼ਤ ਸਬੰਧੀ ਕੀਤੇ ਗਏ ਸਵਾਲਾਂ ਦੇ ਮੌਕੇ ਤੇ ਜਵਾਬ ਦਿੱਤੇ ਗਏ।
ਬਾਰਸ਼ ਤੋਂ ਬਾਅਦ ਹਾੜ੍ਹੀ ਦੀਆਂ ਫ਼ਸਲਾਂ ਦਾ ਪ੍ਰਬੰਧਨ
*ਬਾਰਸ਼ ਤੋਂ ਬਾਅਦ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਬੰਧਨ ਅਤੇ ਭੂਮੀ ਸਿਹਤ ਸੁਧਾਰ ਸਬੰਧੀ ਪਿੰਡ ਭੱਟੀਵਾਲ ਕਲਾਂ ਵਿਖੇ ਲਗਾਈ ਕਿਸਾਨ ਗੋਸ਼ਟੀ*
Saturday, January 24, 2026
ਪੀ.ਏ.ਯੂ. ਵੱਲੋਂ ਸਬਜੀਆਂ ਦੀ ਪਨੀਰੀ ਉਗਾਉਣ ਦੇ ਢੰਗ ਸਬੰਧੀ ਪੰਜ ਰੋਜ਼ਾ ਸਿਖਲਾਈ ਕੋਰਸ ਦਾ ਆਯੋਜਨ
ਸ੍ਰੀ ਮੁਕਤਸਰ ਸਾਹਿਬ, 24 ਜਨਵਰੀ:
ਪੀ.ਏ.ਯੂ. ਦੇ ਸਬਜੀ ਵਿਗਿਆਨ ਵਿਭਾਗ ਦੇ ਮੁਖੀ ਡਾ. ਸੱਤ ਪਾਲ ਸ਼ਰਮਾ ਦੀ ਯੋਗ ਅਗਵਾਈ ਅਤੇ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਡਾ. ਕਰਮਜੀਤ ਸ਼ਰਮਾ ਦੀ ਨਿਗਰਾਨੀ ਹੇਠ ਸਬਜੀਆਂ ਦੀ ਪਨੀਰੀ ਉਗਾਉਣ ਦੇ ਢੰਗ ਅਤੇ ਸੁਰੱਖਿਅਤ ਖੇਤੀ ਸਬੰਧੀ 19 ਜਨਵਰੀ ਤੋਂ ਪੰਜ ਰੋਜਾ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ ਜਿਸ ਵਿਚ 30 ਸਿਖਿਆਰਥੀ ਸ਼ਾਮਿਲ ਹੋਏ।
ਇਸ ਕੋਰਸ ਦੌਰਾਨ ਡਾ. ਕਰਮਜੀਤ ਸ਼ਰਮਾ ਨੇ ਸਿਖਿਆਰਥੀਆਂ ਨੂੰ ਸਬਜੀਆਂ ਦੀ ਖੇਤੀ ਅਪਣਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਦੱਸਿਆ ਕਿ ਸਬਜੀਆਂ ਦੀ ਪਨੀਰੀ ਦੀ ਕਾਸ਼ਤ ਕਰਕੇ ਅਤੇ ਸੁਰੱਖਿਅਤ ਖੇਤੀ ਨਾਲ ਘੱਟ ਜ਼ਮੀਨ ਵਿੱਚੋਂ ਵੀ ਵਧੀਆ ਆਮਦਨ ਲਈ ਜਾ ਸਕਦੀ ਹੈ। ਪੀ.ਏ.ਯੂ. ਲੁਧਿਆਣਾ ਤੋਂ ਉਚੇਚੇ ਤੌਰ ’ਤੇ ਪਹੁੰਚੇ ਡਾ. ਦਿਲਪ੍ਰੀਤ ਤਲਵਾੜ, ਪਸਾਰ ਵਿਗਿਆਨੀ (ਸਬਜੀ ਵਿਗਿਆਨ) ਨੇ ਇਸ ਮੌਕੇ ਸਬਜੀਆਂ ਦੀ ਸਫ਼ਲ ਕਾਸ਼ਤ ਦੇ ਸੁਧਰੇ ਢੰਗਾਂ ਉੱਪਰ ਚਾਨਣਾ ਪਾਇਆ। ਇਸ ਦੇ ਨਾਲ-ਨਾਲ ਉਹਨਾਂ ਨੇ ਸਬਜੀਆਂ ਦੀ ਪਨੀਰੀ ਉਗਾਉਣ ਦੇ ਢੰਗ, ਸੁਰੱਖਿਅਤ ਖੇਤੀ ਦੀਆਂ ਸੁਧਰੀਆਂ ਕਾਸ਼ਤ ਤਕਨੀਕਾਂ ਅਤੇ ਗਮਲਿਆਂ ਵਿੱਚ ਸਬਜੀਆਂ ਦੀ ਕਾਸ਼ਤ ਸਬੰਧੀ ਵੀ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਪ੍ਰੋਗਰਾਮ ਦੌਰਾਨ ਡਾ. ਸੁਖਜਿੰਦਰ ਸਿੰਘ ਮਾਨ, ਸਹਾਇਕ ਪ੍ਰੋਫ਼ੈਸਰ (ਫ਼ਲ ਵਿਗਿਆਨ) ਨੇ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਸਬਜੀਆਂ ਦੀਆਂ ਉੱਨਤ ਕਿਸਮਾਂ ਸੰਬੰਧੀ ਜਾਣਕਾਰੀ ਦਿੱਤੀ। ਇਸ ਦੇ ਨਾਲ-ਨਾਲ ਉਹਨਾਂ ਨੇ ਸੁਰੱਖਿਅਤ ਖੇਤੀ ਵਿੱਚ ਸਬਜੀਆਂ ਦੀ ਚੋਣ ਸਬੰਧੀ ਨੁਕਤੇ ਵੀ ਸਾਂਝੇ ਕੀਤੇ। ਉਹਨਾਂ ਨੇ ਪੰਜ ਦਿਨਾਂ ਵਿੱਚ ਸਿਖਿਆਰਥੀਆਂ ਨੂੰ ਵੱਖ-ਵੱਖ ਸੁਰੱਖਿਅਤ ਖੇਤੀ ਦੀਆਂ ਸਬਜੀਆਂ ਜਿਵੇਂ ਬੈਂਗਣ, ਟਮਾਟਰ, ਸ਼ਿਮਲਾ ਮਿਰਚ, ਖੀਰਾ ਅਤੇ ਨੀਵੀਆਂ ਸੁਰੰਗਾਂ ਵਿੱਚ ਸਬਜੀਆਂ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਸਿਖਿਆਰਥੀਆਂ ਦਾ ਅਭਿਆਸ ਕਰਵਾਇਆ।
ਇਸ ਦੌਰਾਨ ਡਾ. ਵਿਵੇਕ ਕੁਮਾਰ, ਸਹਾਇਕ ਪ੍ਰੋਫ਼ੈਸਰ (ਫ਼ਸਲ ਵਿਗਿਆਨ) ਨੇ ਸਬਜੀਆਂ ਵਿੱਚ ਸਿੰਚਾਈ ਪ੍ਰਬੰਧਨ, ਖੁਰਾਕੀ ਤੱਤਾਂ ਦੇ ਪ੍ਰਬੰਧਨ ਅਤੇ ਨਦੀਨਾਂ ਦੀ ਸੁਚੱਜੀ ਰੋਕਥਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਡਾ. ਗੁਰਵਿੰਦਰ ਸਿੰਘ, ਸਹਾਇਕ ਪ੍ਰੋਫ਼ੈਸਰ (ਪਸਾਰ ਸਿੱਖਿਆ) ਨੇ ਸਿਖਿਆਰਥੀਆਂ ਨੂੰ ਸਬਜੀਆਂ ਵਿੱਚ ਆਉਣ ਵਾਲੀਆਂ ਬਿਮਾਰੀਆਂ ਅਤੇ ਕੀੜਿਆਂ ਦੀ ਸੁਚੱਜੀ ਰੋਕਥਾਮ ਦੇ ਤਰੀਕਿਆਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ। ਇਸ ਦੌਰਾਨ ਉਹਨਾਂ ਨੇ ਸਬਜੀਆਂ ਅਤੇ ਫ਼ਲਾਂ ਦੀ ਘਰੇਲੂ ਪੌਸ਼ਟਿਕ ਬਗੀਚੀ ਦੀ ਮਹੱਤਤਾ ਸਮਝਾਉਂਦੇ ਹੋਏ ਘਰਾਂ ਵਿੱਚ ਥਾਂ ਦੀ ਉਪਲੱਬਧਤਾ ਦੇ ਹਿਸਾਬ ਨਾਲ ਘਰੇਲੂ ਬਗੀਚੀ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਨਾਲ ਉਹਨਾਂ ਨੇ ਘਰੇਲੂ ਖਰਚੇ ਘਟਾਉਣ ਵਿੱਚ ਘਰੇਲੂ ਬਗੀਚੀ ਦੀ ਮਹੱਤਤਾ ਬਾਰੇ ਵੀ ਵਿਚਾਰ ਸਾਂਝੇ ਕੀਤੇ।
ਇਸ ਪ੍ਰੋਗਰਾਮ ਦੌਰਾਨ ਸਿਖਿਆਰਥੀਆਂ ਨੂੰ ਸਬਜੀਆਂ ਦੀ ਕਾਸ਼ਤ ਸ਼ੁਰੂ ਕਰਨ ਲਈ ਮੁਢਲੀ ਸਹਾਇਤਾ ਵਜੋਂ ਕੱਦੂ ਜਾਤੀ ਦੀਆਂ ਸਬਜੀਆਂ ਦੇ ਬੀਜ, ਗਰਮ ਰੁੱਤ ਦੀਆਂ ਸਬਜੀਆਂ ਦੀ ਬੀਜ ਕਿੱਟ, ਸਬਜੀਆਂ ਦੀ ਪਨੀਰੀ, ਪਲੱਗ ਟਰੇਆਂ, ਗਰੋਅ ਬੈਗ ਅਤੇ ਸਬਜੀਆਂ ਨਾਲ ਸਬੰਧਿਤ ਸਾਹਿਤ ਵੀ ਸਿਖਿਆਰਥੀਆਂ ਨੂੰ ਵੰਡਿਆ ਗਿਆ। ਪ੍ਰੋਗਰਾਮ ਦੇ ਆਖਰੀ ਦਿਨ ਸਿਖਿਆਰਥੀਆਂ ਨੂੰ ਇਸ ਸਿਖਲਾਈ ਦੇ ਪ੍ਰਮਾਣ ਪੱਤਰ ਵੀ ਦਿੱਤੇ ਗਏ। ਇਸ ਪ੍ਰੋਗਰਾਮ ਲਈ ਸਿਖਿਆਰਥੀਆਂ ਨੇ ਸਬਜੀਆਂ ਦੀ ਕਾਸ਼ਤ ਸਬੰਧੀ ਜਾਣਕਾਰੀ ਦੇਣ ਲਈ ਪੀ.ਏ.ਯੂ, ਲੁਧਿਆਣਾ ਅਤੇ ਕੇ.ਵੀ.ਕੇ ਸ੍ਰੀ ਮੁਕਤਸਰ ਸਾਹਿਬ ਦੇ ਯਤਨਾਂ ਦੀ ਸ਼ਲਾਘਾ ਕੀਤੀ। c
ਆਤਮਾ ਸਕੀਮ ਅਧੀਨ ਪਿੰਡ ਧੜਾਕ ਕਲਾਂ ਵਿਖੇ ਕਿਸਾਨ ਗੋਸ਼ਟੀ ਲਗਾਈ ਗਈ
ਖਰੜ/ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਜਨਵਰੀ:
Wednesday, January 21, 2026
ਭੂਮੀ ਦੀ ਸਿਹਤ ਸੁਧਾਰ ਅਤੇ ਯੂਰੀਏ ਦੀ ਸੰਜਮ ਨਾਲ ਵਰਤੋਂ ਸਬੰਧੀ ਲਗਾਇਆ ਕਿਸਾਨ ਸਿਖਲਾਈ ਕੈਂਪ
ਸੰਗਰੂਰ, 21 ਜਨਵਰੀ (Only Agriculture) - ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ PAU ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਅਗਵਾਈ ਹੇਠ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ Sangrur ਨੇ ਮੌਜੂਦਾ ਕਣਕ ਤੋਂ ਚੰਗਾ ਝਾੜ ਲੈਣ Wheat Yield ਲਈ ਖੁਰਾਕੀ ਨੁਕਤੇ, ਯੂਰੀਏ Urea ਦੀ ਸੰਜਮ ਨਾਲ ਵਰਤੋਂ, ਕੀੜ੍ਹੇ-ਮਕੌੜਿਆਂ ਅਤੇ ਬਿਮਾਰੀਆਂ ਦੀ ਸਰਵ-ਪੱਖੀ ਰੋਕਥਾਮ IPM, ਭੂਮੀ ਸਿਹਤ ਸੁਧਾਰ Soil Health Improvement ਸਬੰਧੀ ਨੁਕਤੇ ਆਦਿ ਤੇ ਪਿੰਡ ਨਕਟੇ ਵਿਖੇ ਕਿਸਾਨ ਸਿਖਲਾਈ ਕੈਂਪ Farmer Training Camp ਲਗਾਇਆ। ਇਸ ਕੈਂਪ ਵਿੱਚ 25 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ।
ਪੰਜਾਬ ਦੇ ਪਸ਼ੂ ਪਾਲਕਾਂ ਲਈ ਖੁੱਲ੍ਹਣਗੇ ਨੀਲੇ ਸਟੋਰ
*ਭਗਵੰਤ ਮਾਨ ਸਰਕਾਰ ਕਿਫ਼ਾਇਤੀ ਦਰਾਂ ‘ਤੇ ਪਸ਼ੂਧਨ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਵੈਟਰਨਰੀ ਪੌਲੀਕਲੀਨਿਕਾਂ ਵਿੱਚ ਖੋਲ੍ਹੇਗੀ 'ਬਲੂ ਕਰਾਸ' ਸਟੋਰ: ਗੁਰਮੀ...
-
ਚੰਡੀਗੜ੍ਹ, 6 ਜਨਵਰੀ: ਕਿਸਾਨਾਂ Farmers ਲਈ ਇਕ ਮਹੱਤਵਪੂਰਨ ਸੂਚਨਾ ਹੈ। ਖਾਸ ਕਰਕੇ ਉਨ੍ਹਾਂ ਕਿਸਾਨਾਂ ਲਈ ਜੋ ਸਿੰਚਾਈ ਲਈ ਨਹਿਰੀ Canal Irrigation ਪਾਣੀ ਤੇ ਨਿਰਭਰ ਹ...
-
• ਖੇਤੀਬਾੜੀ ਮੰਤਰੀ ਵੱਲੋਂ ਖੇਤੀਬਾੜੀ ਨਾਲ ਸਬੰਧਤ ਗ਼ੈਰਮਿਆਰੀ ਵਸਤਾਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼ ਚੰਡੀਗੜ੍ਹ, 4 ਅਪ੍ਰੈਲ: ਮੁੱਖ ਮੰਤਰੀ ਭਗਵੰਤ ਸਿੰਘ...
-
*ਪੰਜਾਬ ਸਰਕਾਰ ਵੱਲੋਂ ਗੈਰ-ਮਿਆਰੀ ਖੇਤੀਬਾੜੀ ਵਸਤਾਂ ਖ਼ਿਲਾਫ਼ ਸਖਤ ਕਰਵਾਈ: ਫਾਜ਼ਿਲਕਾ 'ਚ ਮਿਆਦ ਪੁੱਗ ਚੁੱਕੀ ਖਾਦ ਜ਼ਬਤ, ਮਲੇਰਕੋਟਲਾ 'ਚ ਗੈਰ-ਲਾਇਸੈਂਸੀ ਬੀਜ ਡ...

.jpeg)

.jpeg)








