ਲੁਧਿਆਣਾ: 28 ਜਨਵਰੀ (Only Agriculture)
![]() |
| ਸੰਕੇਤਕ ਤਸਵੀਰ |
ਮੇਲੇ ਵਿੱਚ ਮੱਝਾਂ, ਮੱਛੀ ਪਾਲਣ Fish Farming, ਸੂਰ ਪਾਲਣ Pig Farming ਅਤੇ ਬੱਕਰੀ ਪਾਲਣ Goat Farming ਵਰਗੀਆਂ ਸ਼੍ਰੇਣੀਆਂ ਵਿੱਚ ਪੁਰਸਕਾਰ ਦਿੱਤੇ ਜਾਣਗੇ। ਪੁਰਸਕਾਰ ਰਾਸ਼ੀ ਹੇਠ ਲਿਖੇ ਅਨੁਸਾਰ ਹੋਵੇਗੀ—
-ਅਗਾਂਹਵਧੂ ਮੱਝ ਪਾਲਣ ਲਈ 21,000 ਰੁਪਏ,
-ਅਗਾਂਹਵਧੂ ਮੱਛੀ ਪਾਲਣ ਲਈ 11,000 ਰੁਪਏ,
-ਅਗਾਂਹਵਧੂ ਸੂਰ ਪਾਲਣ ਅਤੇ ਬੱਕਰੀ ਪਾਲਣ ਲਈ 5,100–5,100 ਰੁਪਏ।
ਯੂਨੀਵਰਸਿਟੀ ਪ੍ਰਬੰਧਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇੱਛੁਕ ਪਸ਼ੂ ਪਾਲਕ ਆਪਣੀਆਂ ਅਰਜ਼ੀਆਂ 6 ਫਰਵਰੀ 2026 ਤੱਕ ਜਮ੍ਹਾਂ ਕਰਵਾ ਸਕਦੇ ਹਨ। ਅਰਜ਼ੀ ਦੇਣ ਲਈ ਯੂਨੀਵਰਸਿਟੀ ਦੀ ਅਧਿਕਾਰਿਕ ਵੈੱਬਸਾਈਟ
www.gadvasu.in/notices/12286 ’ਤੇ ਜਾ ਕੇ ਵੇਰਵੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਯੂਨੀਵਰਸਿਟੀ ਅਧਿਕਾਰੀਆਂ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਭਾਗ ਲੈ ਕੇ ਇਸ ਮੇਲੇ ਦਾ ਲਾਭ ਉਠਾਉਣ ਅਤੇ ਪਸ਼ੂ ਪਾਲਣ ਖੇਤਰ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨ।

No comments:
Post a Comment