Monday, July 4, 2022

ਹਰਿਆਣਾ ਬਾਗਬਾਨੀ ਵਿਭਾਗ ਕੋਲ ਅਮਰੂਦ ਦੇ ਪੌਦੇ ਉਪਲਬੱਧ, ਖਰੀਦਣ ਲਈ ਕਰਵਾਓ ਆਨਲਾਇਨ ਬੂਕਿੰਗ

ਜੇਕਰ ਤੁਸੀਂ ਅਮਰੂਦ ਦਾ ਬਾਗ ਲਗਾਉਣਾ ਚਾਹੁੰਦੇ ਹੋ ਤਾਂ ਹਰਿਆਣਾ ਦੇ ਬਾਗਬਾਨੀ ਵਿਭਾਗ ਵੱਲੋਂ ਚਲਾਏ ਜਾ ਰਹੇ ਅਮਰੂਦ ਸੈਂਟਰ ਵਿਚ ਅਮਰੂਦ ਦੇ ਪੌਦੇ ਉਪਲਬੱਧ ਹਨ। ਕਿਸਾਨ ਆਨਲਾਈਨ ਬੁਕਿੰਗ ਕਰਵਾ ਸਕਦੇ ਹਨ। 


अमरूद उत्कृष्टता केंद्र भूना पर अमरूद के कलमी पौधों की बुकिंग दिनांक 05-07-2022 से शुरू हो चुकी है जो भी अमरुद के कलमी पौधों की बुकिंग करना चाहता है वह विभाग की वेबसाइट पर जाकर किसान पंजीकरण करने उपरांत पौधों की बुकिंग कर सकता है !वेबसाइट का लिंक नीचे दिया गया है :-

https://nursery.hortharyana.gov.in/Farmer_Registration.aspx



ਪਸ਼ੂ ਪਾਲਣ ਵਿਭਾਗ ਵੱਲੋਂ ਬਰਸਾਤਾਂ ਅਤੇ ਗਰਮੀ ਦੇ ਮੌਸਮ ਵਿੱਚ ਦੁਧਾਰੂ ਪਸ਼ੂਆਂ ਦੀ ਖੁਰਾਕ ਸਬੰਧੀ ਐਡਵਾਈਜ਼ਰੀ ਜਾਰੀ

ਮੋਗਾ, 4 ਜੁਲਾਈ:


ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਮੋਗਾ Moga ਡਾ. ਹਰਵੀਨ ਕੌਰ ਧਾਲੀਵਾਲ Harveen Kaur Dhaliwal Deputy Director ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਸਾਤ ਦੇ ਮੌਸਮ Rainy Season ਵਿੱਚ ਜਿੱਥੇ ਪਾਲਤੂ ਦੁਧਾਰੂ ਪਸ਼ੂਆਂ Animals ਨੂੰ ਗਰਮੀ ਤੋਂ ਬਚਾਉਣਾ ਜਰੂਰੀ ਹੁੰਦਾ ਹੈ, ਉਥੇ ਉਨ੍ਹਾਂ ਦੇ ਖਾਣ ਵਾਲੇ ਪੱਠੇ ਅਤੇ ਖੁਰਾਕ ਆਦਿ ਦਾ ਧਿਆਨ ਰੱਖਣਾ ਵੀ ਬਹੁਤ ਜਰੂਰੀ ਹੁੰਦਾ ਹੈ। ਇਸ ਮੌਸਮ ਵਿੱਚ ਤਾਪਮਾਨ Temperature ਅਤੇ ਨਮੀ Humidity ਬਹੁਤ ਜਿਆਦਾ ਹੁੰਦੀ ਹੈ ਜੋ ਕਿ ਫੀਡ feed ਵਿੱਚ ਉੱਲੀ Fungus ਅਤੇ ਜੀਵਾਣੂ Bacteria ਪੈਦਾ ਕਰਦੀ ਹੈ, ਇਹ ਮਾਈਕਰੋਟੋਕਸਿਨ ਦੁਧਾਰੂ ਜਾਨਵਰ ਦੇ ਸਰੀਰ ਵਿੱਚ ਜਾ ਕੇ ਬਿਮਾਰੀਆਂ ਪੈਦਾ ਕਰਦੇ ਹਨ ਅਤੇ ਦੁੱਧ Milk ਨਾਲ ਮੁਨੱਖੀ ਸਰੀਰ ਵਿੱਚ ਪਹੁੰਚਦੇ ਹਨ। ਉਨ੍ਹਾਂ ਦੱਸਿਆ ਕਿ ਆਮ ਤੌਰ `ਤੇ ਦੇਖਿਆ ਜਾਂਦਾ ਹੈ ਕਿ ਘਰਾਂ ਵਿੱਚ ਖਰਾਬ/ਉੱਲੀ ਲੱਗਿਆ ਅਨਾਜ, ਗੁੜ, ਅਚਾਰ, ਸਬਜ਼ੀਆ ਦੇ ਡੰਢਲ/ਛਿਲਕੇ ਆਦਿ ਜਾਨਵਰਾਂ ਦੀਆ ਖੁਰਲੀਆਂ ਵਿੱਚ ਸੁੱਟ ਦਿੱਤੇ ਜਾਂਦੇ ਹਨ, ਇਸ ਨਾਲ ਜਿੱਥੇ ਜਾਨਵਰ ਦੀ ਪਾਚਣ ਕਿਰਿਆ ਖਰਾਬ ਹੁੰਦੀ ਹੈ, ਉੱਥੇ ਇਨ੍ਹਾਂ ਦਾ ਅਸਰ ਦੁੱਧ ਰਾਹੀ ਮੁਨੱਖਾਂ Human  ਵਿੱਚ ਵੀ ਆਉਂਦਾ ਹੈ।
ਡਾ. ਹਰਵੀਨ ਕੌਰ ਨੇ ਦੱਸਿਆ ਕਿ ਜਿਹੜੇ ਪੱਠੇ ਔੜ ਜਾਂ ਜਿਆਦਾ ਬਰਸਾਤ Rain ਤੋਂ ਬਾਅਦ ਪਸ਼ੂਆਂ ਨੂੰ ਦਿੱਤੇ ਜਾਂਦੇ ਹਨ, ਉਨਾਂ ਵਿੱਚ ਨਾਈਟ੍ਰਾਈਟ, ਸਾਈਨਾਈਡ, ਸਲੀਨੀਅਮ, ਲੈਡ, ਆਰਸੇਨਿਕ ਆਦਿ ਦਾ ਜ਼ਹਿਰਵਾ ਹੋ ਜਾਂਦਾ ਹੈ, ਜਿਸ ਕਾਰਨ ਪਸ਼ੂਆਂ ਵਿੱਚ ਚਮੜੀ ਰੋਗ, ਪੇਟ ਦੇ ਰੋਗ, ਮੋਕ, ਜਿਗਰ, ਫੇਫੜਿਆਂ, ਦਿਲ ਦੇ ਰੋਗ ਹੋਣ ਤੋਂ ਇਲਾਵਾ ਪਸ਼ੂ ਦੀ ਅਚਾਨਕ ਮੌਤ ਵੀ ਹੋ ਸਕਦੀ ਹੈ। ਮੋਟੇ ਤਣੇ ਦੇ ਜਾਂ ਜਿਆਦਾ ਪੱਕੇ ਪੱਠੇ ਵੀ ਜਹਿਰਬਾਦ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਪਸ਼ੂ ਨੂੰ ਜਹਿਰਵੇ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਨੇੜੇ ਦੇ ਪਸ਼ੂ ਹਸਪਤਾਲ ਨਾਲ ਸੰਪਰਕ ਕਰਕੇ ਪਸ਼ੂ ਦਾ ਇਲਾਜ ਕਰਵਾਇਆ ਜਾਵੇ।
ਉਨ੍ਹਾਂ ਅੱਗੇ ਦੱਸਿਆ ਕਿ ਬਰਸਾਤ ਦੀ ਰੁੱਤ ਤੋਂ ਪਹਿਲਾ ਆਪਣੇ ਪਸ਼ੂਆਂ ਦੇ ਮੂੰਹਖੁਰ Foot & mouth diease ਅਤੇ ਗਲਘੋਟੂ ਦੀ ਵੈਕਸੀਨ vaccine ਜਰੂਰੀ ਲਗਵਾਈ ਜਾਵੇ ਜੋ ਕਿ ਵਿਭਾਗ ਪਾਸ 5 ਰੂਪਏ ਪ੍ਰਤੀ ਖੁਰਾਕ ਦੇ ਹਿਸਾਬ ਨਾਲ ਲਗਾਈ ਜਾ ਰਹੀ ਹੈ।

ਖੇਤੀਬਾੜੀ ਵਿਭਾਗ ਵੱਲੋਂ ਨਰਮੇ ਤੇ ਚਿੱਟੀ ਮੱਖੀ ਦੇ ਹਮਲੇ ਦੀ ਰੋਕਥਾਮ ਲਈ ਸਲਾਹ ਜਾਰੀ

ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਲਈ ਸਲਾਹ ਜਾਰੀ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ ਨੂੰ ਚਿੱਟੀ ਮੱਖੀ ਦੀ ਰੋਕਥਾਮ ਬਾਰੇ ਦੱਸਿਆ ਗਿਆ ਹੈ। ਵੇਖੋ ਵਿਭਾਗ ਵੱਲੋਂ ਜਾਰੀ ਸਲਾਹ।



Sunday, July 3, 2022

ਬਠਿੰਡੇ ਆਲੇ: ਪਿਛਲੇ 14 ਸਾਲਾਂ ਤੋਂ ਸੱਠੀ ਮੂੰਗੀ ਦੀ ਫ਼ਸਲ ਬੀਜ ਕੇ ਆਪਣੀ ਆਮਦਨ ’ਚ ਵਾਧਾ ਕਰ ਰਿਹਾ ਹੈ ਕਿਸਾਨ ਨਿਰਮਲ ਸਿੰਘ

ਝੋਨੇ ਦੀ ਬਾਸਮਤੀ ਤੇ ਪਛੇਤੀ ਕਿਸਮ ਲਗਾ ਕੇ ਪਾਣੀ ਅਤੇ ਬਿਜਲੀ ਦੀ ਬੱਚਤ ਦਾ ਆਮ ਲੋਕਾਂ ਨੂੰ ਦੇ ਰਿਹਾ ਸੁਨੇਹਾ

          ਬਠਿੰਡਾ : Bathinda ਜ਼ਿਲ੍ਹੇ ਅਧੀਨ ਪੈਂਦੇ ਬਲਾਕ ਤਲਵੰਡੀ ਸਾਬੋ Talwandi Sabo ਦੇ ਪਿੰਡ ਗੋਲੇਵਾਲਾ Golewala ਦਾ ਕਿਸਾਨ ਨਿਰਮਲ ਸਿੰਘ Nirmal Singh ਕਣਕ wheat ਦੀ ਕਟਾਈ ਕਰਨ ਤੋਂ ਬਾਅਦ ਸੱਠੀ ਮੂੰਗੀ Summer Moong ਬੀਜ ਕੇ ਆਪਣੀ ਆਮਦਨ ’ਚ ਮੁਨਾਫ਼ਾ ਕਰ ਰਿਹਾ ਹੈ। ਨਿਰਮਲ ਸਿੰਘ ਪਿਛਲੇ ਲਗਭਗ 14 ਸਾਲਾਂ ਤੋਂ ਮੂੰਗੀ ਦੀ ਕਾਸ਼ਤ ਕਰ ਰਿਹਾ ਹੈ। ਇਸ ਦੇ ਵਧੀਆ ਮੁਨਾਫ਼ੇ profit ਨੂੰ ਵੇਖਦੇ ਹੋਏ ਇਸ ਸਾਲ ਵੀ ਉਸ ਵਲੋਂ 15 ਏਕੜ ਮੂੰਗੀ ਦੀ ਫ਼ਸਲ ਬੀਜੀ ਹੈ।


          ਇਹ ਕਿਸਾਨ ਬਾਸਮਤੀ ਅਤੇ ਝੋਨੇ Paddy ਦੀ ਪਛੇਤੀ ਕਿਸਮ ਲਗਾਉਣ ਤੋਂ ਪਹਿਲਾਂ ਸੱਠੀ ਮੂੰਗੀ ਦੀ ਕਾਸ਼ਤ ਕਰਦਾ ਹੈ। ਇਸ ਨਾਲ ਜਿੱਥੇ ਇਕ ਵਾਧੂ ਫ਼ਸਲ ਰਾਹੀਂ ਇਸ ਨੂੰ ਵਾਧੂ ਆਮਦਨ Extra income ਹੁੰਦੀ ਹੈ ਉੱਥੇ ਹੀ ਮੂੰਗੀ ਦੀ ਫ਼ਸਲ ਆਪਣੀਆਂ ਜੜ੍ਹਾਂ ਦੇ ਕੁਦਰਤੀ ਗੁਣ ਕਾਰਨ ਜ਼ਮੀਨ ਵਿਚ ਨਾਈਟ੍ਰੋਜ਼ਨ ਫਿਕਸੇਸ਼ਨ Nitrogen Fixation ਰਾਹੀਂ ਜ਼ਮੀਨ ਵਿਚ ਨਾਈਟ੍ਰੋਜ਼ਨ ਖਾਦ ਦੀ ਮਾਤਰਾ ਵਧਾਉਂਦੀ ਹੈ। ਇਸ ਤਰ੍ਹਾਂ ਕਰਨ ਨਾਲ ਅਗਲੀ ਫ਼ਸਲ ਨੂੰ ਘੱਟ ਨਾਈਟ੍ਰੋਜ਼ਨ ਖਾਦ ਭਾਵ ਘੱਟ ਯੂਰੀਆ ਖਾਦ ਪਾਉਣ ਦੀ ਜ਼ਰੂਰਤ ਪੈਂਦੀ ਹੈ। ਇਸ ਨਾਲ ਘੱਟ ਲਾਗਤਾਂ ਨਾਲ ਜਿੱਥੇ ਕਿਸਾਨ ਚੰਗੀ ਫ਼ਸਲ ਪ੍ਰਾਪਤ ਕਰ ਸਕਦੇ ਹਨ, ਉੱਥੇ ਹੀ ਘੱਟ ਰਸਾਇਣਕ ਖਾਦਾਂ Chemical Fertilizer ਵਾਲੀ ਉਪਜ ਦਾ ਵੀ ਕਿਸਾਨ Farmer ਨੂੰ ਚੰਗਾ ਮੁੱਲ ਮਿਲ ਸਕਦਾ ਹੈ।

          ਉਦਮੀ ਕਿਸਾਨ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਉਸ ਵੱਲੋਂ ਦਾਲਾਂ ਨੂੰ ਫ਼ਸਲ ਚੱਕਰ Crop Cycle ਦਾ ਹਿੱਸਾ ਬਣਾਉਣ ਨਾਲ ਉਸਦੀ ਜ਼ਮੀਨ ਦੀ ਸਿਹਤ Soil Health ਵਿਚ ਸੁਧਾਰ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਖੇਤ ਵਿਚ ਮੂੰਗੀ ਦੀ ਫ਼ਸਲ ਬੀਜੀ ਜਾਂਦੀ ਹੈ ਉਸ ਖੇਤ ਵਿਚ ਬਾਸਮਤੀ ਅਤੇ ਪਿਛੇਤੀ ਕਿਸਮ ਦਾ ਝੋਨਾ ਲਗਭਗ 20 ਜੁਲਾਈ ਤੋਂ ਬਾਅਦ ਹੀ ਲਗਾਇਆ ਜਾਂਦਾ ਹੈ। ਇਸ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ, ਉੱਥੇ ਬਿਜਲੀ ਦੀ ਵੀ ਖ਼ਪਤ ਘੱਟਦੀ ਹੈ ਅਤੇ ਇਹ ਝੋਨਾ ਪਰਮਲ ਝੋਨਾ ਜੋ ਕਿ ਜੂਨ ਮਹੀਨੇ ਲਗਾਇਆ ਜਾਂਦਾ ਹੈ ਦੇ ਬਰਾਬਰ ਸਮੇਂ ਵਿੱਚ ਹੀ ਪੱਕ ਕੇ ਤਿਆਰ ਹੋ ਜਾਂਦਾ ਹੈ।

          ਮਿਹਨਤਕਸ਼ ਕਿਸਾਨ ਨੇ ਦੱਸਿਆ ਕਿ ਸੱਠੀ ਮੂੰਗੀ ਹੇਠ ਰਕਬਾ ਵਧਾ ਕੇ ਉਸ ਨੂੰ ਹੋਰ ਉਪਜਾਊ ਬਣਾਉਣ ਦੇ ਉਪਰਾਲੇ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੱਠੀ ਮੂੰਗੀ 65 ਤੋਂ 70 ਦਿਨਾਂ ਤੱਕ ਦੀ ਫ਼ਸਲ ਹੈ, ਜਿਹੜੀ ਕਿ ਕਣਕ ਅਤੇ ਝੋਨੇ ਦੇ ਵਿਚਕਾਰਲੇ ਸਮੇਂ ਦੌਰਾਨ ਬੀਜੀ ਜਾਂਦੀ ਹੈ ਅਤੇ ਕਿਸਾਨਾਂ ਨੂੰ ਚੰਗਾ ਲਾਭ ਦਿੰਦੀ ਹੈ। ਇਸ ਕਿਸਮ ਦਾ ਔਸਤਨ ਝਾੜ 4 ਤੋਂ 5 ਕੁਇੰਟਲ ਤੱਕ ਪ੍ਰਤੀ ਏਕੜ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ’ਚ ਵਧਦੇ ਸੱਠੀ ਮੂੰਗੀ ਦੇ ਰੁਝਾਨ ਨੂੰ ਵੇਖਦੇ ਹੋਏ ਅਤੇ ਪੰਜਾਬ ਸਰਕਾਰ Punjab Government ਵੱਲੋਂ ਮੂੰਗੀ ਦੀ ਫ਼ਸਲ ਦੀ ਖ਼ਰੀਦ ਐਮ.ਐਸ.ਪੀ MSP ਤੇ ਕੀਤੇ ਜਾਣ ਕਾਰਣ ਅਗਲੇ ਸਾਲ ਇਸ ਸਾਲ ਨਾਲੋਂ ਵੀ ਜ਼ਿਆਦਾ ਰਕਬਾ ਸੱਠੀ ਮੂੰਗੀ ਹੇਠ ਆਉਣ ਦੀ ਸੰਭਾਵਨਾ ਹੈ।


          ਉਨ੍ਹਾਂ ਦੱਸਿਆ ਕਿ ਸੱਠੀ ਮੂੰਗੀ ਦਾ ਬੀਜ Seed ਕਰੀਬ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਇਆ ਜਾਂਦਾ ਹੈ। ਕਣਕ ਵੱਢਣ ਉਪਰੰਤ ਗਰਮੀ ਰੁੱਤ ਦੀ ਮੂੰਗੀ ਬਿਨਾ ਖੇਤ ਵਾਹੇ ਵੀ ਬੀਜੀ ਜਾ ਸਕਦੀ ਹੈ। ਜੇਕਰ ਖੇਤ ਵਿਚ ਕਣਕ ਦਾ ਨਾੜ ਨਹੀਂ ਹੈ ਤਾਂ ਮੂੰਗੀ ਜ਼ੀਰੋ-ਟਿਲ ਡਰਿੱਲ ਰਾਹੀਂ ਬੀਜੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਫਲੀਦਾਰ ਫ਼ਸਲ ਨਾ ਸਿਰਫ ਪੌਸ਼ਟਿਕ ਆਹਾਰ ਦਿੰਦੀ ਹੈ, ਬਲਕਿ ਮਿੱਟੀ ’ਚ ਨਾਈਟਰੋਜਨ ਦੀ ਮਾਤਰਾ ਨੂੰ ਵਧਾਕੇ ਆਉਣ ਵਾਲੀ ਝੋਨੇ ਦੀ ਫ਼ਸਲ ਲਈ ਤਿਆਰ ਕਰਦੀ ਹੈ।

ਨਹਿਰ ਬੰਦੀ ਕਰਕੇ ਖੇਤ ਖਾਲੀ ਰਹਿ ਗਏ ਤਾਂ ? नहर बंदी के कारण खेत खाली रह गए तो ?

 ਨਹਿਰ ਬੰਦ Canal Closer ਹੋਣ ਕਾਰਨ ਕਈ ਖੇਤ ਖਾਲੀ ਰਹਿ ਗਏ ਸਨ, ਜਿੱਥੇ ਗੁਆਰੇ Gwar ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਖੇਤੀ ਖੋਜ ਕੇਂਦਰ ਸ੍ਰੀ ਗੰਗਾਨਗਰ Sri Ganganagar  ਅਨੁਸਾਰ ਗੁਆਰੇ ਦੀ ਬਿਜਾਈ ਲਈ ਆਰ.ਜੀ.ਸੀ. 936, ਆਰ.ਜੀ.ਸੀ. 986,


ਆਰ.ਜੀ.ਸੀ. 1002, ਐੱਚ.ਜੀ. 365, ਐੱਚ ਜੀ 563, ਐੱਚ.ਜੀ. 2-20 ਆਦਿ ਕਿਸਮਾਂ ਦੇ ਪ੍ਰਮਾਣਿਤ ਬੀਜ ਦੀ ਵਰਤੋਂ ਕਰੋ। ਬੀਜ ਦੀ ਦਰ 3-4 ਕਿਲੋ ਬੀਜ Seed ਪ੍ਰਤੀ ਬਿਘਾ (ਪ੍ਰਤੀ 5 ਕਨਾਲ)  ਰੱਖੋ ਅਤੇ ਕਤਾਰ ਤੋਂ ਕਤਾਰ ਦੀ ਦੂਰੀ 30 ਸੈਂਟੀਮੀਟਰ ਰੱਖੋ। ਬਿਜਾਈ ਸਮੇਂ ਬੇਸਲ ਵਜੋਂ 10 ਤੋਂ 11 ਕਿਲੋ ਯੂਰੀਆ urea ਅਤੇ 62.5 ਕਿਲੋ ਸੁਪਰ ਫਾਸਫੇਟ ਪ੍ਰਤੀ ਬਿਘਾ (ਪੰਜ ਕਨਾਲ) ਪਾਓ। ਬਰਾਨੀ ਗੁਆਰੇ ਵਿਚ ਫਾਸਫੋਰਸ ਖਾਦ ਦੀ ਮਾਤਰਾ ਅੱਧੀ ਕਰ ਦਿਓ। ਹੁਣ ਜਿੱਥੇ ਚੰਗਾ ਮੀਂਹ Rain ਪਿਆ ਹੈ, ਬਿਜਾਈ ਕੀਤੀ ਜਾ ਸਕਦੀ ਹੈ। 


नहर बंदी के कारण कई खेत खाली रह गए वहां ग्वार की खेती की जा सकती है. कृषि अनुसंधान केंदर श्री गंगानगर के अनुसार ग्वार की बिजाई के लिए आर.जी.सी. 936, आर.जी.सी. 986, आर.जी.सी. 1002 , एच.जी. 365, एच जी. 563, एच.जी. 2-20 आदि किस्मों का प्रमाणित बीज प्रयोग करें । बीज दर 3-4 किलो बीज प्रति बीघा रखे तथा कतार से  कतार की दूरी 30 से मी रखे। बिजाई के समय 10 से  11 किलोग्राम यूरिया  व 62.5 किलो सुपर फास्फेट प्रति बीघा बेसल के रूप में देवें। बारानी ग्वार में फास्फोरस की मात्रा आधी प्रयोग करें।

Saturday, July 2, 2022

ਤੁਪਕਾ ਸਿੰਚਾਈ ਲਈ ਸਰਕਾਰ ਦੀ ਸਬਸਿਡੀ ਸਕੀਮ ਦੀ ਪੂਰੀ ਜਾਣਕਾਰੀ

ਪੰਜਾਬ ਸਰਕਾਰ ਦੇ ਭੁਮੀ ਰੱਖਿਆ ਵਿਭਾਗ ਵੱਲੋਂ ਕਿਸਾਨਾਂ ਨੂੰ ਤੁਪਕਾ ਸਿੰਚਾਈ ਪ੍ਰਣਾਲੀ ਸਥਾਪਿਤ ਕਰਨ ਲਈ 80 ਤੋਂ 90 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਸਬੰਧੀ ਵਿਭਾਗ ਨੇ ਇਕ ਇਸਤਿਹਾਰ ਜਾਰੀ ਕੀਤਾ ਹੈ। ਇੱਥੇ ਅਸੀਂ ਇਸਤਿਹਾਰ ਦੀ ਕਾਪੀ ਤੁਹਾਡੇ ਲਈ ਸ਼ੇਅਰ ਕਰ ਰਹੇ ਹਾਂ ਜਿੱਥੋਂ ਤੁਸੀਂ ਇਸ ਸਕੀਮ ਸਬੰਧੀ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। 




ਤੁਪਕਾ/ਛੁਹਾਰਾ ਸਿੰਚਾਈ ਦੇ ਲਾਭ


1 ਪਾਣੀ ਦੀ ਲਾਗਤ ਵਿੱਚ 80 ਤੀਸ਼ਤ ਤੱਕ


2 ਫਸਲਾਂ ਦੀ ਗੁਣਵੱਤਾ ਅਤੇ ਝਾੜ ਵਿੱਚ ਵਾਧਾ


3 ਫਸਲਾਂ ਲਈ ਪਾਣੀ ਦੀ ਇੱਕਸਾਰ ਵੰਡ ਹਰ ਕਿਸਮ ਦੀ ਮਿੱਟੀ ਅਤੇ ਭੂਮੀ ਲਈ ਅਨੁਕੂਲ


4 ਖਾਦ ਦੀ ਸੁਚੱਜੀ ਅਤੇ ਇੱਕਸਾਰ ਵਰਤੋਂ


5 ਖੇਤੀ ਲਾਗਤ ਖਾਦਾਂ, ਲੇਬਰ ਆਦਿ ਦੀ ਬਚਤ


6 ਸੋਲਰ ਪੰਪਿੰਗ ਯੂਨਿਟਾਂ ਨਾਲ ਜੋੜਣ ਲਈ


ਆਨਲਾਈਨ ਅਪਲਾਈ ਕਰਨ ਲਈ http://tupkasinchayee.punjab.gov.in

ਮਾਰਕਫੈੱਡ ਦੁਆਰਾ ਤਿਆਰ ਕੀਤੇ ਸ਼ਹਿਦ ਕੋਟੇਡ ‘ਕੌਰਨ ਫਲੇਕਸ` ਲਾਂਚ

ਮੁੱਖ ਮੰਤਰੀ ਨੇ ਰਾਜ ਦੀ ਸਹਿਕਾਰੀ ਲਹਿਰ ਅਤੇ ਖੇਤੀਬਾੜੀ ਆਧਾਰਤ ਅਰਥਚਾਰੇ ਨੂੰ ਮਜ਼ਬੂਤ ਕਰਨ ਵਾਲਾ ਕਦਮ ਦੱਸਿਆ

ਚੰਡੀਗੜ੍ਹ, 2 ਜੁਲਾਈ     


ਪੰਜਾਬ Punjab ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਾਰਕਫੈੱਡ ਵੱਲੋਂ ਤਿਆਰ ਕੀਤੇ ਸ਼ਹਿਦ ਕੋਟੇਡ ‘ਕੌਰਨ ਫਲੇਕਸ’ ਲਾਂਚ ਕੀਤੇ।


ਇੱਥੇ ਸਹਿਕਾਰਤਾ ਦਿਵਸ ਮੌਕੇ ਸ਼ਨਿੱਚਰਵਾਰ ਨੂੰ ਕੌਰਨ ਫਲੇਕਸ ਲਾਂਚ ਕਰਦੇ ਹੋਏ ਮੁੱਖ ਮੰਤਰੀ CM Bhagwant Mann ਨੇ ਇਸ ਨੂੰ ਸੂਬੇ ਵਿੱਚ ਉੱਚ ਗੁਣਵੱਤਾ ਵਾਲੇ ਉਤਪਾਦ ਬਣਾਉਣ ਲਈ ਮਾਰਕਫੈੱਡ Markfed ਦੀ ਇੱਕ ਇਤਿਹਾਸਕ ਅਤੇ ਮਾਰਗ ਦਰਸ਼ਕ ਪਹਿਲ ਗਰਦਾਨਿਆ। ਉਨ੍ਹਾਂ ਕਿਹਾ ਕਿ ਆਪਣੀ ਗੁਣਵੱਤਾ ਅਤੇ ਸਵਾਦ ਕਾਰਨ ਮਾਰਕਫੈੱਡ ਦੇ ਉਤਪਾਦ ਵਿਸ਼ਵ world ਭਰ ਵਿੱਚ ਪ੍ਰਸਿੱਧ ਹਨ। ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੂੰ ਮਿਆਰੀ ਵਸਤਾਂ ਮੁਹੱਈਆ ਕਰਵਾਉਣ ਲਈ ਮਾਰਕਫੈੱਡ ਨੇ ਹੁਣ ਸ਼ਹਿਦ Honey ਕੋਟੇਡ ‘ਕੌਰਨ ਫਲੇਕਸ’ ਲਾਂਚ ਕੀਤੇ ਹਨ, ਜੋ ਕਿਸਾਨਾਂ ਅਤੇ ਖਪਤਕਾਰਾਂ ਦੋਵਾਂ ਲਈ ਲਾਹੇਵੰਦ ਹੋਣਗੇ।


ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਬ੍ਰਾਂਡ ਅਤੇ ਅਥਾਹ ਸੰਭਾਵਨਾਵਾਂ ਕਾਰਨ ਮਾਰਕਫੈੱਡ ਸੂਬੇ state ਦੇ ਅਰਥਚਾਰੇ ਨੂੰ ਵੱਡਾ ਹੁਲਾਰਾ ਦੇਣ ਲਈ ਅਜਿਹੀਆਂ ਪਹਿਲਕਦਮੀਆਂ ਰਾਹੀਂ ਸਾਰੀਆਂ ਸੰਭਾਵਨਾਵਾਂ ਤਲਾਸ਼ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਜਨਤਕ ਖੇਤਰ ਦੇ ਅਦਾਰੇ ਮਾਰਕਫੈੱਡ ਨੇ ਆਪਣੀਆਂ ਮਿਆਰੀ ਖੁਰਾਕੀ ਵਸਤਾਂ ਨਾਲ ਵਿਸ਼ਵ ਮੰਡੀ ਵਿੱਚ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਨਵਾਂ ਲਾਂਚ ਕੀਤਾ ਗਿਆ ਗੁਣਵੱਤਾ ਭਰਪੂਰ ਉਤਪਾਦ ਵਿਸ਼ਵ ਭਰ ਵਿੱਚ ਵਸਦੇ ਪੰਜਾਬੀਆਂ ਦੀਆਂ ਮਿਆਰੀ ਖੁਰਾਕੀ ਜ਼ਰੂਰਤਾਂ food items  ਨੂੰ ਪੂਰਾ ਕਰੇਗਾ। ਭਗਵੰਤ ਮਾਨ ਨੇ ਉਮੀਦ ਜ਼ਾਹਿਰ ਕੀਤੀ ਕਿ ਇਹ ਸਵਾਦਲਾ ਉਤਪਾਦ ਸਿਰਫ਼ ਸੂਬੇ ਵਿੱਚ ਹੀ ਨਹੀਂ, ਸਗੋਂ ਦੇਸ਼ ਭਰ ਵਿੱਚ ਅਤੇ ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਵੀ ਖਪਤਕਾਰਾਂ ਦੇ ਵੱਡੇ ਹਿੱਸੇ ਨੂੰ ਪਸੰਦ ਆਏਗਾ। 



ਮੁੱਖ ਮੰਤਰੀ ਨੇ ਇਸ ਪਹਿਲਕਦਮੀ ਲਈ ਮਾਰਕਫੈੱਡ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੂਬੇ ਦੀ ਸਹਿਕਾਰੀ ਲਹਿਰ ਅਤੇ ਖੇਤੀਬਾੜੀ ਆਧਾਰਤ ਅਰਥਚਾਰੇ ਨੂੰ ਮਜ਼ਬੂਤ ਕਰਨ ਵੱਲ ਇਕ ਵੱਡੀ ਪੁਲਾਂਘ ਹੈ। ਉਨ੍ਹਾਂ ਕਿਹਾ ਕਿ ਮਾਰਕਫੈੱਡ ਦੇ ਉਤਪਾਦਾਂ ਨੇ ਪਹਿਲਾਂ ਹੀ ਦੇਸ਼ ਵਿਆਪੀ ਬਾਜ਼ਾਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ ਹੋਈ ਹੈ ਅਤੇ ਹੁਣ ਇਸ ਉਤਪਾਦ ਰਾਹੀਂ ਅਦਾਰਾ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਦੇ ਯੋਗ ਹੋਵੇਗਾ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਪੈਦਾ ਹੋਈਆਂ ਵਸਤਾਂ ਤੋਂ ਤਿਆਰ ਇਹ ਉਤਪਾਦ ਜਲਦੀ ਹੀ ਹੋਰ ਉਤਪਾਦਾਂ ਵਾਂਗ ਲੋਕਾਂ ਵਿੱਚ ਹਰਮਨ ਪਿਆਰਾ ਹੋਵੇਗਾ।

ਮੂੰਗੀ ਕਾਸ਼ਤਕਾਰਾਂ ਨੂੰ ਹੋਏ ਨੁਕਸਾਨ ਦੀ ਪੂਰਤੀ ਪੰਜਾਬ ਸਰਕਾਰ ਕਰੇਗੀਃ ਭਗਵੰਤ ਮਾਨ

ਮੁੱਖ ਮੰਤਰੀ ਵੱਲੋਂ ਰਾਹਤ ਦੇਣ ਲਈ ਸਮਰਥਨ ਮੁੱਲ ਤੋਂ ਘੱਟ ਮਿਲੀ ਰਕਮ ਸਰਕਾਰੀ ਖਾਤੇ ਵਿੱਚੋਂ ਭਰਨ ਦੇ ਨਿਰਦੇਸ਼

ਇਕ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੱਕ ਦੇਣ ਦਾ ਐਲਾਨ

• ਖ਼ਰੀਦ ਲਈ ਮੌਜੂਦਾ ਮਾਪਦੰਡਾਂ ਵਿੱਚ ਵੀ ਦਿੱਤੀ ਢਿੱਲ

ਚੰਡੀਗੜ੍ਹ, 2 ਜੁਲਾਈ:

ਇਕ ਮਿਸਾਲੀ ਫੈਸਲੇ ਤਹਿਤ ਪੰਜਾਬ Punjab ਦੇ ਮੁੱਖ ਮੰਤਰੀ ਭਗਵੰਤ ਮਾਨ CM Bhagwant Mann ਨੇ ਮੂੰਗੀ Moongi ਕਾਸ਼ਤਕਾਰਾਂ ਦਾ ਉਤਸ਼ਾਹ ਵਧਾਉਣ ਲਈ ਸਮਰਥਨ ਮੁੱਲ MSP ਤੋਂ ਘੱਟ ਉਤੇ ਵਿਕੀ ਮੂੰਗੀ ਦੇ ਮੁੱਲ ਦੀ ਭਰਪਾਈ ਸਰਕਾਰ ਵੱਲੋਂ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਸ ਤਹਿਤ ਘੱਟ ਮਿਲੇ ਮੁੱਲ ਬਦਲੇ 1000 ਰੁਪਏ ਪ੍ਰਤੀ ਕੁਇੰਟਲ ਤੱਕ ਦਿੱਤੇ ਜਾਣਗੇ।

    ਇੱਥੇ ਸ਼ਨਿੱਚਰਵਾਰ ਨੂੰ ਇਸ ਫੈਸਲੇ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਕਿਸਾਨੀ ਦੀ ਹਿੱਤਾਂ ਲਈ ਦਿੱਤੀ ਇਸ ਰਾਹਤ ਸਬੰਧੀ ਕਿਸੇ ਕਿਸਮ ਦਾ ਕੋਈ ਟਾਲਾ ਨਾ ਵੱਟਿਆ ਜਾਵੇ ਅਤੇ ਹਰੇਕ ਕਿਸਾਨ Farmer  ਨੂੰ ਇਸ ਦਾ ਲਾਭ ਮਿਲੇ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਸਾਰੇ ਮੂੰਗੀ ਕਾਸ਼ਤਕਾਰਾਂ ਸਮੇਤ ਉਨ੍ਹਾਂ ਕਿਸਾਨਾਂ ਨੂੰ ਵੀ  ਦਿੱਤੀ ਜਾ ਰਹੀ ਹੈ, ਜਿਨ੍ਹਾਂ ਨੇ ਆਪਣੀ ਫਸਲ Crop ਪਹਿਲਾਂ ਹੀ ਵੇਚ ਦਿੱਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਸਬੰਧੀ ਨਿਯਮਾਂ ਵਿੱਚ ਲੋੜੀਂਦੀ ਸੋਧ ਵੀ ਕਰ ਦਿੱਤੀ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਾਲ 2021-22 ਵਿੱਚ ਮੂੰਗੀ ਦੀ ਕੁੱਲ ਆਮਦ 2.98 ਲੱਖ ਕੁਇੰਟਲ ਸੀ, ਜਦੋਂ ਕਿ ਸੂਬਾ ਸਰਕਾਰ ਵੱਲੋਂ ਫਸਲ ‘ਤੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ) ਦੇ ਐਲਾਨ ਤੋਂ ਬਾਅਦ ਮੌਜੂਦਾ ਸੀਜ਼ਨ 2022-23 ਵਿੱਚ 4 ਲੱਖ ਕੁਇੰਟਲ ਮੂੰਗੀ ਦੀ ਆਮਦ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਮਾਰਕਫੈੱਡ Markfed ਵੱਲੋਂ ਪਹਿਲੀ ਵਾਰ 7275 ਰੁਪਏ ਦੇ ਪ੍ਰਤੀ ਕੁਇੰਟਲ ਸਮਰਥਨ ਮੁੱਲ ਉਤੇ ਮੂੰਗੀ ਦੀ ਖਰੀਦ ਕੀਤੀ ਜਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਜਾਣਕਾਰੀ ਮਿਲੀ ਸੀ ਕਿ ਫਸਲ ਦੇ ਨੁਕਸਾਨੇ ਜਾਣ ਕਰਕੇ ਐਮ.ਐਸ.ਪੀ. ‘ਤੇ ਖਰੀਦ ਨਹੀਂ ਕੀਤੀ ਜਾ ਰਹੀ।

ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ‘ਤੇ ਆਪਣੀ ਫਸਲ ਨਹੀਂ ਵੇਚ ਸਕੇ, ਉਨ੍ਹਾਂ ਨੂੰ ਰਾਹਤ ਦੇਣ ਲਈ ਸੂਬਾ ਸਰਕਾਰ ਵੱਲੋਂ ਇਹ ਰਾਸ਼ੀ ਦਿੱਤੀ ਜਾ ਰਹੀ ਹੈ। ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਐਮ.ਐਸ.ਪੀ. ‘ਤੇ ਖਰੀਦੀ ਗਈ ਫਸਲ ਲਈ ਕੋਈ ਵਾਧੂ ਵਾਧੂ ਰਾਸ਼ੀ ਨਹੀਂ ਦਿੱਤੀ ਜਾਵੇਗੀ ਪਰ 7000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਣ ਵਾਲੀ ਫਸਲ ਲਈ 275 ਰੁਪਏ ਪ੍ਰਤੀ ਕੁਇੰਟਲ ਦਾ ਵਾਧੂ ਸਮਰਥਨ ਮੁੱਲ ਦਿੱਤਾ ਜਾ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ 6500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਆਪਣੀ ਜਿਣਸ ਵੇਚੀ ਹੈ, ਉਨ੍ਹਾਂ ਨੂੰ 775 ਰੁਪਏ ਅਤੇ 6000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਫਸਲ ਵੇਚਣ ਵਾਲੇ ਕਿਸਾਨਾਂ ਨੂੰ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਾਧੂ ਰਾਸ਼ੀ ਦਿੱਤੀ ਜਾਵੇਗੀ।

ਕਿਸਾਨਾਂ ਨੂੰ ਫਸਲ ਵੇਚਣ ਲਈ ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਖਰਾਬ ਹੋਈ ਮੂੰਗੀ ਦੀ ਫਸਲ ਦੀ ਖਰੀਦ ਲਈ ਮੌਜੂਦਾ ਮਾਪਦੰਡਾਂ ਵਿੱਚ ਢਿੱਲ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੱਚੀ, ਸੁੰਗੜੀ ਜਾਂ ਅਣ-ਪੱਕੀ ਮੂੰਗੀ ਦੀ ਖਰੀਦ ਮਨਜ਼ੂਰੀ ਸਬੰਧੀ ਮਾਪਦੰਡਾਂ ਦੀ ਵੱਧ ਤੋਂ ਵੱਧ ਸੀਮਾ 3 ਤੋਂ 8 ਫੀਸਦੀ ਕਰ ਦਿੱਤੀ ਹੈ, ਖਰਾਬ ਹੋਈ ਮੂੰਗੀ ਲਈ 3 ਤੋਂ 6 ਫੀਸਦੀ ਅਤੇ ਮਾਮੂਲੀ ਨੁਕਸਾਨੀ ਮੂੰਗੀ ਲਈ 4 ਤੋਂ 7 ਫੀਸਦੀ ਤੱਕ ਕਰ ਦਿੱਤੀ ਗਈ ਹੈ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕਰਦਿਆਂ ਕਿਹਾ ਕਿ ਇਹ ਪਹਿਲਕਦਮੀਆਂ ਸੂਬੇ ਦੇ ਮਿਹਨਤਕਸ਼ ਕਿਸਾਨਾਂ ਨੂੰ ਬਹੁਤ ਲੋੜੀਂਦੀ ਸਹਾਇਤਾ ਪ੍ਰਦਾਨ ਕਰਨਗੀਆਂ, ਜਿਨ੍ਹਾਂ ਕੌਮੀ ਅੰਨ ਭੰਡਾਰ ਵਿੱਚ ਵੱਡਾ ਯੋਗਦਾਨ ਪਾ ਕੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ ਨਿਰਭਰ ਬਣਾਇਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਨੂੰ ਹੋਰ ਲਾਹੇਵੰਦ ਕਿੱਤਾ ਬਣਾਉਣ ਲਈ ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਕਦਮ ਵੀ ਚੁੱਕੇ ਜਾਣਗੇ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਜਿੱਥੇ ਇਹ ਫੈਸਲੇ ਕਿਸਾਨਾਂ ਦੀ ਆਮਦਨ farmer income ਵਿੱਚ ਵਾਧਾ ਕਰਨ ਵਿੱਚ ਮਦਦ ਕਰਨਗੇ ਅਤੇ ਉੱਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਸੂਬੇ ਦੇ ਕੀਮਤੀ ਪਾਣੀ water ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

ਜੁਲਾਈ 2022 ਦੌਰਾਨ ਕਿਵੇਂ ਦਾ ਰਹੇਗਾ ਮੌਸਮ ਦਾ ਮਿਜਾਜ

ਭਾਰਤੀ ਮੌਸਮ ਵਿਭਾਗ IMD ਨੇ ਜ਼ੁਲਾਈ 2022 July ਮਹੀਨੇ ਦੌਰਾਨ ਮੌਸਮ weather ਦੀ ਭਵਿੱਖਵਾਣੀ ਜਾਰੀ ਕੀਤੀ ਹੈ। ਅਨੁਮਾਨ


ਅਨੁਸਾਰ ਜੁਲਾਈ 2022 ਦੌਰਾਨ ਸਮੁੱਚੇ ਦੇਸ਼ ਲਈ ਔਸਤ ਅਤੇ ਆਮ ਦਿਨ ਦੇ ਸਮੇਂ ਦੀ ਔਸਤ ਦਾ 94 ਤੋਂ 106% ਮੀਂਹ ਪੈਣ ਦੀ ਸੰਭਾਵਨਾ ਹੈ. ਜੁਲਾਈ ਮਹੀਨੇ ਦੌਰਾਨ ਦੇਸ਼ ਭਰ ਵਿੱਚ ਆਮ ਤੌਰ ਤੇ ਲਗਭਗ 280.4 ਐਮਐਮ  ਬਾਰਿਸ਼ ਪੈਂਦੀ ਹੈ। 

ਜੁਲਾਈ ਮਹੀਨੇ ਲਈ (ਆਮ ਤੋਂ ਉੱਪਰ, ਆਮ ਅਤੇ ਆਮ ਤੋਂ ਘੱਟ ਬਾਰਿਸ਼) ਲਈ ਸੰਭਾਵਿਤ ਪੂਰਵ ਅਨੁਮਾਨਾਂ ਦੀ ਸਥਾਨਿਕ ਵੰਡ ਨੂੰ ਚਿੱਤਰ ਵਿੱਚ ਦਿਖਾਇਆ ਗਿਆ ਹੈ। ਸਥਾਨਿਕ ਵੰਡ ਦਿਖਾਉਂਦਾ ਹੈ ਕਿ ਉੱਤਰੀ ਭਾਰਤ, ਮੱਧ ਭਾਰਤ ਅਤੇ ਦੱਖਣੀ ਪ੍ਰਾਇਦੀਪ ਦੇ ਜਿ਼ਆਦਾਤਰ ਹਿੱਸਿਆਂ ਵਿੱਚ ਆਮ ਜਾਂ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਪੂਰਬੀ ਅਤੇ ਉੱਤਰ ਪੂਰਬੀ ਭਾਰਤ ਦੇ ਕੁਝ ਹਿੱਸੇ ਅਤੇ ਪੂਰਬੀ ਮੱਧ ਭਾਰਤ ਦੇ ਨਾਲ ਲੱਗਦੇ ਖੇਤਰ ਅਤੇ ਦੱਖਣੀ ਪ੍ਰਾਇਦੀਪ ਭਾਰਤ ਦੇ ਕੁਝ ਹਿੱਸਿਆਂ ਵਿੱਚ ਸਾਧਾਰਨ ਜਾਂ ਆਮ ਤੋਂ ਘੱਟ ਮੀਂਹ ਪੈਣ ਦੀ ਬਹੁਤ ਸੰਭਾਵਨਾ ਹੈ।ਜਾਰੀ ਪੂਰਵ ਅਨੁਮਾਨ ਅਨੁਸਾਰ ਪੰਜਾਬ ਦੇ ਜਿਆਦਾਤਰ ਹਿੱਸਿਆਂ ਵਿਚ ਜ਼ੁਲਾਈ ਵਿਚ ਔਸਤ ਤੋਂ ਥੌੜੀ ਵੱਧ ਬਾਰਿਸ਼ ਦੀ ਸੰਭਾਵਨਾਂ ਹੈ ਪਰ ਰਾਜਸਥਾਨ ਦੇ ਨਾਲ ਲੱਗਦੇ ਇਲਾਕਿਆਂ ਵਿਚ ਔਸਤ ਤੋਂ ਘੱਟ ਬਾਰਿਸ਼ ਵਾਲਾ ਰੰਗ ਵਿਖਾਈ ਦਿੰਦਾ ਹੈ।    

18773 काश्तकारों को कृषि आदान अनुदान राशि वितरण हेतु 17 करोड़ 26 लाख रूपये की वितीय स्वीकृति

बाड़मेर,


जिले की Barmer बाड़मेर, गडरारोड, समदडी, सेड़वा, शिव, सिणधरी, सिवाना, बायतु, चौहटन, धनाऊ, धोरीमना, गिड़ा, गुडामालानी, नोखरा, रामसर, कल्याणपुर एवं पचपदरा तहसील क्षेत्रों के अभाव संवत 2078 के फसल Crop खराबे से प्रभावित कुल 18773 कृषकों farmers को 17,26,60,763 रूपये कृषि आदान अनुदान राशि वितरण करने हेतु वित्तीय स्वीकृति जारी की गई है।

जिला कलक्टर लोक बंधु Lok Bandhu ने बताया कि राज्य सरकार द्वारा अभावग्रस्त घोषित क्षेत्रों के प्रभावित कृषकों को अभाव संवत् 2078 में कृषि आदान अनुदान राशि दिये जाने हेतु आपदा प्रबन्धन सहायता एवं नागरिक सुरक्षा विभाग राजस्थान Rajasthan जयपुर द्वारा जारी दिशा निर्देशानुसार फसल खराबे से प्रभावित कुल 18773 कृषकों को 17,26,60,763 रूपये कृषि आदान अनुदान राशि वितरण करने हेतु वित्तीय स्वीकृति जारी की गई है।
उन्होने बताया कि 33 से 50, 50 से 75 एवं 75 से 100 प्रतिशत फसल खराबा श्रेणी के 10304 अदर देन एसएमएफ कृषकों को 12,82,85,714 रूपये तथा 33 से 50, 50 से 75 एवं 75 से 100 प्रतिशत फसल खराबा श्रेणी के 8469 एसएमएफ कृषकों को 4,43,75,049 रूपये कृषि आदान अनुदान राशि विरण करने हेतु वित्तीय स्वीकृति जारी की गई है।

Friday, July 1, 2022

ਮੱਛੀ ਪਾਲਣ ਸਬੰਧੀ ਟ੍ਰੇਨਿੰਗ ਕੈਂਪ ਮਿਤੀ 04 ਜੁਲਾਈ ਤੋ 08 ਜੁਲਾਈ 2022 ਤੱਕ ਲੱਗੇਗਾ

 

ਫ਼ਰੀਦਕੋਟ 2 ਜੁਲਾਈ   



  ਮੱਛੀ ਪਾਲਣ ਵਿਭਾਗ ਵੱਲੋਂ ਮੱਛੀ ਪਾਲਣ ਦੇ  ਧੰਦੇ ਨੂੰ ਪ੍ਰਫੁੱਲਤ ਕਰਨ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਮੱਛੀ ਪਾਲਣ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਪੰਜ ਦਿਨਾਂ ਮੁਫਤ ਸ਼ਾਰਟ ਟਾਈਮ ਟ੍ਰੇਨਿੰਗ ਕੈਂਪ ਮਿਤੀ 04 ਜੁਲਾਈ ਤੋ 08 ਜੁਲਾਈ  2022 ਤੱਕ ਲਗਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਸ੍ਰੀ ਸੁਖਵਿੰਦਰ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਫਰੀਦਕੋਟ ਨੇ ਦੱਸਿਆ ਕਿ ਚਾਹਵਾਨ ਇਸ ਲਈ ਮਿਤੀ 04.07.2022 ਨੂੰ ਸਵੇਰੇ 10:00 ਵਜੇ ਸਰਕਾਰੀ ਮੱਛੀ ਪੂੰਗ ਫਾਰਮ, ਟਹਿਣਾ,  ਨੇੜੇ ਨਵੀਂ ਜੇਲ੍ਹ ਫਰੀਦਕੋਟ ਵਿਖੇ  ਅਰਜੀ ਨਾਲ ਲੈ ਕੇ ਸੰਪਰਕ ਕਰ ਸਕਦੇ ਹਨ।

ਕਿਸਾਨਾਂ ਨੂੰ ਨਰਮੇ ਦੀ ਦੇਖਭਾਲ ਕਰਨ ਦੀ ਸਲਾਹ, ਦੌਲਤਪੁਰਾ ਵਿਚ ਵਾਹਿਆ ਹੈ ਸਿਰਫ ਤਿੰਨ ਕਨਾਲ ਨਰਮਾ

 ਅਬੋਹਰ, ਫਾਜਿ਼ਲਕਾ 1 ਜ਼ੁਲਾਈ।

ਖੇਤੀਬਾੜੀ ਵਿਭਾਗ ਦੇ ਟੀਮ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਸ: ਰੇਸਮ ਸਿੰਘ ਦੀ ਅਗਵਾਈ ਵਿਚ ਪਿੰ


ਡ ਦੌਲਤ ਪੁਰਾ Doulat Pura ਦਾ ਦੌਰਾ ਕੀਤਾ ਗਿਆ। ਇਸ ਪਿੰਡ ਦੇ ਕਿਸਾਨ ਬਲਰਾਮ Balram  ਦੇ ਹਵਾਲੇ ਨਾਲ ਮੀਡੀਆ ਦੇ ਇੱਕ ਹਿੱਸੇ ਵਿਚ ਖ਼ਬਰ ਛਪੀ ਸੀ ਕਿ ਇਸ ਕਿਸਾਨ Farmer ਨੇ ਚਿੱਟੇ ਮੱਛਰ White Fly  ਅਤੇ ਗੁਲਾਬੀ ਸੂੰਡੀ Pink Bollworm ਕਾਰਨ 21 ਏਕੜ ਨਰਮਾ Cotton ਵਾਹ ਦਿੱਤਾ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ: ਰੇਸਮ ਸਿੰਘ ਨੇ ਦੱਸਿਆ ਕਿ ਮੌਕੇ ਪਰ ਜਾ ਕੇ ਵੇਖਿਆ ਗਿਆ ਕਿ ਕਿਸਾਨ ਨੇ ਸਿਰਫ 3 ਕਨਾਲ ਨਰਮਾ ਵਾਇਆ ਹੈ ਜਿਸ ਬਾਰੇ ਕਿਸਾਨ ਨੇ ਦੱਸਿਆ ਕਿ ਉਸਦੀ ਫਸਲ ਕੀੜੇ ਦੇ ਹਮਲੇ ਕਾਰਨ ਖਰਾਬ ਹੋ ਗਈ ਹੈ। ਕਿਸਾਨ ਨੇ ਕਿਹਾ ਕਿ ਉਹ ਇਹ ਨਰਮਾ ਜਿਸ ਦੀ ਦੇਖਰੇਖ ਕਰਨੀ ਉਸਨੇ ਬੰਦ ਕਰ ਦਿੱਤੀ ਹੈ ਨੂੰ ਵਾਹ ਕੇ ਝੋਨਾ ਲਾਏਗਾ।

ਇਸ ਤੇ ਮੁੱਖ ਖੇਤੀਬਾੜੀ ਅਫ਼ਸਰ Chief Agriculture Officer ਨੇ ਕਿਸਾਨ ਨੂੰ ਦੱਸਿਆ ਕਿ ਉਸਦੀ ਨਰਮੇ ਦੀ ਫਸਲ ਠੀਕ ਹੋਣ ਯੋਗ ਹੈ, ਉਸਦੀ ਦੇਖਰੇਖ ਕਰੇ ਤਾਂ ਫਸਲ ਬਹਾਲ ਹੋ ਜਾਵੇਗੀ, ਜਦ ਕਿ ਪਾਣੀ ਦੀ ਉਪਲਬੱਧਤਾ ਇੰਨ੍ਹੀ ਨਹੀਂ ਹੈ ਕਿ ਉਥੇ ਝੋਨਾ ਲਗਾਇਆ ਜਾ ਸਕੇ। ਬਲਾਕ ਖੇਤੀਬਾੜੀ ਅਫ਼ਸਰ ਸ੍ਰੀ ਸਰਵਣ ਸਿੰਘ ਨੇ ਦੱਸਿਆ ਕਿ ਆਸਪਾਸ ਬਾਗ ਹੋਣ ਕਰਕੇ ਅਤੇ ਸੋਕੇ ਕਾਰਨ ਚਿੱਟੇ ਮੱਛਰ ਦਾ ਹਮਲਾ ਜਿਆਦਾ ਹੋਇਆ ਹੈ, ਪਰ ਹੁਣ ਮੀਂਹ ਪੈ ਗਿਆ ਹੈ ਇਸ ਲਈ ਕਿਸਾਨ ਘਬਰਾਉਣ ਨਾ ਅਤੇ ਯੁਨੀਵਰਸਿਟੀ PAU ਦੀਆਂ ਸਿਫਾਰਸ਼ਾਂ ਅਨੁਸਾਰ ਫਸਲ ਦੀ ਦੇਖਰੇਖ ਕਰਨ ਅਤੇ ਸਿਫਾਰਸ਼ ਅਨੁਸਾਰ ਖਾਦ ਅਤੇ ਸਪ੍ਰੈਅ ਕਰਨ ਤਾਂ ਨਰਮੇ ਦਾ ਫਸਲ ਨੂੰ ਕੀੜੇ ਦੇ ਹਮਲੇ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਘਬਰਾਹਟ ਵਿਚ ਨਾ ਆਉਣ ਹੁਣ ਮੀਂਹ ਪੈਣ ਤੋਂ ਬਾਅਦ ਫਸਲ ਵਿਚ ਵਾਧਾ ਵੀ ਵੇਖਣ ਨੂੰ ਮਿਲੇਗਾ ਤੇ ਚਿੱਟਾ ਮੱਛਰ ਵੀ ਮੀਂਹ ਤੋਂ ਬਾਅਦ ਕਾਬੂ ਆ ਜਾਂਦਾ ਹੁੰਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਰਮੇ ਸਬੰਧੀ ਕਿਸੇ ਵੀ ਮੁਸਕਿਲ ਸਮੇਂ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰਨ। ਇਸ ਪਿੰਡ ਵਿਚ ਹਾਲੇ ਤੱਕ ਗੁਲਾਬੀ ਸੂੰਡੀ ਦਾ ਵੀ ਕੋਈ ਹਮਲਾ ਨਹੀਂ ਹੈ।

ਭੂਮੀ ਦੀ ਸਿਹਤ ਸੁਧਾਰ ਅਤੇ ਯੂਰੀਏ ਦੀ ਸੰਜਮ ਨਾਲ ਵਰਤੋਂ ਸਬੰਧੀ ਲਗਾਇਆ ਕਿਸਾਨ ਸਿਖਲਾਈ ਕੈਂਪ

ਸੰਗਰੂਰ, 21 ਜਨਵਰੀ ( Only Agriculture ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ PAU ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਅਗਵਾਈ ਹੇਠ ਫਾਰਮ ਸਲਾਹਕਾਰ ਸੇਵਾ ਕੇ...