Friday, July 1, 2022

ਕਿਸਾਨਾਂ ਨੂੰ ਨਰਮੇ ਦੀ ਦੇਖਭਾਲ ਕਰਨ ਦੀ ਸਲਾਹ, ਦੌਲਤਪੁਰਾ ਵਿਚ ਵਾਹਿਆ ਹੈ ਸਿਰਫ ਤਿੰਨ ਕਨਾਲ ਨਰਮਾ

 ਅਬੋਹਰ, ਫਾਜਿ਼ਲਕਾ 1 ਜ਼ੁਲਾਈ।

ਖੇਤੀਬਾੜੀ ਵਿਭਾਗ ਦੇ ਟੀਮ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਸ: ਰੇਸਮ ਸਿੰਘ ਦੀ ਅਗਵਾਈ ਵਿਚ ਪਿੰ


ਡ ਦੌਲਤ ਪੁਰਾ Doulat Pura ਦਾ ਦੌਰਾ ਕੀਤਾ ਗਿਆ। ਇਸ ਪਿੰਡ ਦੇ ਕਿਸਾਨ ਬਲਰਾਮ Balram  ਦੇ ਹਵਾਲੇ ਨਾਲ ਮੀਡੀਆ ਦੇ ਇੱਕ ਹਿੱਸੇ ਵਿਚ ਖ਼ਬਰ ਛਪੀ ਸੀ ਕਿ ਇਸ ਕਿਸਾਨ Farmer ਨੇ ਚਿੱਟੇ ਮੱਛਰ White Fly  ਅਤੇ ਗੁਲਾਬੀ ਸੂੰਡੀ Pink Bollworm ਕਾਰਨ 21 ਏਕੜ ਨਰਮਾ Cotton ਵਾਹ ਦਿੱਤਾ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ: ਰੇਸਮ ਸਿੰਘ ਨੇ ਦੱਸਿਆ ਕਿ ਮੌਕੇ ਪਰ ਜਾ ਕੇ ਵੇਖਿਆ ਗਿਆ ਕਿ ਕਿਸਾਨ ਨੇ ਸਿਰਫ 3 ਕਨਾਲ ਨਰਮਾ ਵਾਇਆ ਹੈ ਜਿਸ ਬਾਰੇ ਕਿਸਾਨ ਨੇ ਦੱਸਿਆ ਕਿ ਉਸਦੀ ਫਸਲ ਕੀੜੇ ਦੇ ਹਮਲੇ ਕਾਰਨ ਖਰਾਬ ਹੋ ਗਈ ਹੈ। ਕਿਸਾਨ ਨੇ ਕਿਹਾ ਕਿ ਉਹ ਇਹ ਨਰਮਾ ਜਿਸ ਦੀ ਦੇਖਰੇਖ ਕਰਨੀ ਉਸਨੇ ਬੰਦ ਕਰ ਦਿੱਤੀ ਹੈ ਨੂੰ ਵਾਹ ਕੇ ਝੋਨਾ ਲਾਏਗਾ।

ਇਸ ਤੇ ਮੁੱਖ ਖੇਤੀਬਾੜੀ ਅਫ਼ਸਰ Chief Agriculture Officer ਨੇ ਕਿਸਾਨ ਨੂੰ ਦੱਸਿਆ ਕਿ ਉਸਦੀ ਨਰਮੇ ਦੀ ਫਸਲ ਠੀਕ ਹੋਣ ਯੋਗ ਹੈ, ਉਸਦੀ ਦੇਖਰੇਖ ਕਰੇ ਤਾਂ ਫਸਲ ਬਹਾਲ ਹੋ ਜਾਵੇਗੀ, ਜਦ ਕਿ ਪਾਣੀ ਦੀ ਉਪਲਬੱਧਤਾ ਇੰਨ੍ਹੀ ਨਹੀਂ ਹੈ ਕਿ ਉਥੇ ਝੋਨਾ ਲਗਾਇਆ ਜਾ ਸਕੇ। ਬਲਾਕ ਖੇਤੀਬਾੜੀ ਅਫ਼ਸਰ ਸ੍ਰੀ ਸਰਵਣ ਸਿੰਘ ਨੇ ਦੱਸਿਆ ਕਿ ਆਸਪਾਸ ਬਾਗ ਹੋਣ ਕਰਕੇ ਅਤੇ ਸੋਕੇ ਕਾਰਨ ਚਿੱਟੇ ਮੱਛਰ ਦਾ ਹਮਲਾ ਜਿਆਦਾ ਹੋਇਆ ਹੈ, ਪਰ ਹੁਣ ਮੀਂਹ ਪੈ ਗਿਆ ਹੈ ਇਸ ਲਈ ਕਿਸਾਨ ਘਬਰਾਉਣ ਨਾ ਅਤੇ ਯੁਨੀਵਰਸਿਟੀ PAU ਦੀਆਂ ਸਿਫਾਰਸ਼ਾਂ ਅਨੁਸਾਰ ਫਸਲ ਦੀ ਦੇਖਰੇਖ ਕਰਨ ਅਤੇ ਸਿਫਾਰਸ਼ ਅਨੁਸਾਰ ਖਾਦ ਅਤੇ ਸਪ੍ਰੈਅ ਕਰਨ ਤਾਂ ਨਰਮੇ ਦਾ ਫਸਲ ਨੂੰ ਕੀੜੇ ਦੇ ਹਮਲੇ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਘਬਰਾਹਟ ਵਿਚ ਨਾ ਆਉਣ ਹੁਣ ਮੀਂਹ ਪੈਣ ਤੋਂ ਬਾਅਦ ਫਸਲ ਵਿਚ ਵਾਧਾ ਵੀ ਵੇਖਣ ਨੂੰ ਮਿਲੇਗਾ ਤੇ ਚਿੱਟਾ ਮੱਛਰ ਵੀ ਮੀਂਹ ਤੋਂ ਬਾਅਦ ਕਾਬੂ ਆ ਜਾਂਦਾ ਹੁੰਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਰਮੇ ਸਬੰਧੀ ਕਿਸੇ ਵੀ ਮੁਸਕਿਲ ਸਮੇਂ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰਨ। ਇਸ ਪਿੰਡ ਵਿਚ ਹਾਲੇ ਤੱਕ ਗੁਲਾਬੀ ਸੂੰਡੀ ਦਾ ਵੀ ਕੋਈ ਹਮਲਾ ਨਹੀਂ ਹੈ।

No comments:

Post a Comment

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...