ਫ਼ਰੀਦਕੋਟ 2 ਜੁਲਾਈ
ਮੱਛੀ ਪਾਲਣ ਵਿਭਾਗ ਵੱਲੋਂ ਮੱਛੀ ਪਾਲਣ ਦੇ ਧੰਦੇ ਨੂੰ ਪ੍ਰਫੁੱਲਤ ਕਰਨ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਮੱਛੀ ਪਾਲਣ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਪੰਜ ਦਿਨਾਂ ਮੁਫਤ ਸ਼ਾਰਟ ਟਾਈਮ ਟ੍ਰੇਨਿੰਗ ਕੈਂਪ ਮਿਤੀ 04 ਜੁਲਾਈ ਤੋ 08 ਜੁਲਾਈ 2022 ਤੱਕ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਸ੍ਰੀ ਸੁਖਵਿੰਦਰ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਫਰੀਦਕੋਟ ਨੇ ਦੱਸਿਆ ਕਿ ਚਾਹਵਾਨ ਇਸ ਲਈ ਮਿਤੀ 04.07.2022 ਨੂੰ ਸਵੇਰੇ 10:00 ਵਜੇ ਸਰਕਾਰੀ ਮੱਛੀ ਪੂੰਗ ਫਾਰਮ, ਟਹਿਣਾ, ਨੇੜੇ ਨਵੀਂ ਜੇਲ੍ਹ ਫਰੀਦਕੋਟ ਵਿਖੇ ਅਰਜੀ ਨਾਲ ਲੈ ਕੇ ਸੰਪਰਕ ਕਰ ਸਕਦੇ ਹਨ।
No comments:
Post a Comment